26 ਜਨਵਰੀ ਨੂੰ ਭਾਰਤ ਦੇ ਗਣਤੰਤਰ ਦਿਹਾੜੇ ਦੇ ਮੌਕੇ ਲੱਖਾਂ ਲੋਕਾਂ ਨੇ 620 ਕਿ.ਮੀ. ਲੰਮੀ ਮਨੁੱਖੀ ਚੇਨ ਭਾਵ ਕਤਾਰ ਬਣਾ ਕੇ ਨਾਗਰਿਕਤਾ ਬਿੱਲ ਦੇ ਖਿਲਾਫ ਆਪਣਾ ਰੋਸ ਜਾਹਰ ਕੀਤਾ। ਕੇਰਲਾ ਦੇ ਉੱਤਰੀ ਸਿਰੇ ਤੋਂ ਦੱਖਣੀ ਸਿਰੇ ਤੱਕ ਜੁਟੀ ਇਸ ਕਤਾਰ ਦੀ ਮੰਗ ਇਹ ਸੀ ਕਿ ਸਰਕਾਰ ਉਲੀਕੇ ਗਏ ਆਪਣੇ ਵਿਵਾਦਿਤ ਨਾਗਰਿਕਤਾ ਸੋਧ ਬਿੱਲ ਨੂੰ ਵਾਪਸ ਲਵੇ।
ਦਸੰਬਰ 2019 ਵਿੱਚ ਲਾਗੂ ਕੀਤਾ ਗਿਆ ਨਾਗਰਿਕਤਾ ਸੋਧ ਬਿੱਲ 2019 (ਸੀਏਏ) ਗੁਆਂਢੀ ਦੇਸ਼ਾਂ ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਤੋਂ ਭਾਰਤ ਵਿਚ ਆ ਕੇ ਵਸੇ ਗੈਰ-ਮੁਸਲਿਮ ਪ੍ਰਵਾਸੀਆਂ ਨੂੰ ਕਾਨੂੰਨੀ ਮਾਨਤਾ ਭਾਵ ਨਾਗਰਿਕਤਾ ਦੇਣ ਦੀ ਸਹੂਲਤ ਪ੍ਰਦਾਨ ਕਰਦਾ ਹੈ। ਹਾਲਾਂਕਿ ਕਈ ਸਮਾਜਿਕ ਸੰਸਥਾਵਾਂ ਅਤੇ ਵਿਰੋਧੀ ਧਿਰ ਨੇ ਬਿੱਲ ਦੇ ਮੁਸਲਿਮ ਵਿਰੋਧੀ ਹੋਣ ਕਾਰਨ ਇਸ ਦੀ ਆਲੋਚਨਾ ਕੀਤੀ ਹੈ। ਨਾਗਰਿਕਤਾ ਸੋਧ ਬਿੱਲ ਦੇਸ਼ ਵਿਆਪੀ ਨੈਸ਼ਨਲ ਰਜਿਸਟਰ ਆਫ ਸਿਟੀਜ਼ਨ (ਐਨਆਰਸੀ) ਨਾਲ ਮਿਲ ਕੇ, ਨਾ ਸਿਰਫ ਘੱਟ ਗਿਣਤੀ ਮੁਸਲਮਾਨਾਂ, ਸਗੋਂ ਸਮੁੱਚੇ ਭਾਰਤ ਵਾਸੀਆਂ ਲਈ ਵੀ ਵਿਨਾਸ਼ਕਾਰੀ ਮੰਨਿਆ ਜਾ ਰਿਹਾ ਹੈ।
ਇਹ ਲੰਮੀ ਮਨੁੱਖੀ ਚੇਨ ਬਣਾਉਣ ਦਾ ਉੱਦਮ ਲੈਫਟ ਡੈਮੋਕ੍ਰੇਟਿਕ ਫਰੰਟ (ਐਲਡੀਐਫ) ਵਲੋਂ ਕੀਤਾ ਗਿਆ ਸੀ ਅਤੇ ਇਸ ਨੂੰ ਕਮਿਊਨਿਸਟ ਪਾਰਟੀ ਆਫ ਇੰਡੀਆ (ਮਾਰਕਸਿਸਟ) ਅਤੇ ਉਨ੍ਹਾਂ ਦੇ ਆਗੂ, ਕੇਰਲਾ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਾਨ ਦਾ ਸਮਰਥਨ ਹਾਸਿਲ ਸੀ।
Another Human chain is going to be created by the Malayalis in Kerala on our Republic Day,2020.
This human chain will be 620 km long to show the protest against #CAA_NRC_NPR and other unconstitutional activities of Sanghis.
From Kasaragod to Thiruvananthapuram.#CAA_NRCProtests pic.twitter.com/Rb0MANTJXc— Debasish Paul (@ComradeDebasish) January 25, 2020
Note: Malaylalis = People from Kerala speaking the Malayalam language. Sanghis = Followers of Rashtriya Swayamsewak Sangh (RSS), a right-wing, Hindu nationalist, paramilitary volunteer organisation.
ਸਾਡੇ ਗਣਤੰਤਰ ਦਿਵਸ 2020 ਦੇ ਮੌਕੇ ਕੇਰਲਾ ਵਿੱਚ ਮਲਿਆਲੀਆਂ ਦੁਆਰਾ ਇੱਕ ਹੋਰ ਮਨੁੱਖੀ ਕਤਾਰ ਬਣਾਈ ਜਾ ਰਹੀ ਹੈ।
620 ਕਿਲੋਮੀਟਰ ਲੰਬੀ ਇਹ ਮਨੁੱਖੀ ਕਤਾਰ ਕਸਾਰਾਗੋੜ ਤੋਂ ਤਿਰੁਵੰਤਪੁਰਮ ਤੱਕ #CAA_NRC_NPR ਅਤੇ ਸੰਘੀਆਂ ਦੀਆਂ ਹੋਰ ਗੈਰ ਸੰਵਿਧਾਨਕ ਗਤੀਵਿਧੀਆਂ ਦੇ ਵਿਰੁੱਧ ਪ੍ਰਦਰਸ਼ਨ ਦਰਸਾਉਣ ਲਈ ਹੋਵੇਗੀ।ਨੋਟ : ਮਲਿਆਲੀ = ਕੇਰਲਾ ਦੇ ਉਹ ਲੋਕ ਜੋ ਮਲਿਆਲਮ ਭਾਸ਼ਾ ਬੋਲਦੇ ਹਨ। ਸੰਘੀ = ਰਾਸ਼ਟਰੀ ਸਵੈਸੇਵਕ ਸੰਘ (ਆਰਐਸਐਸ) ਦੇ ਚੇਲੇ, ਜੋ ਕਿ ਇਕ ਹਿੰਦੂ ਰਾਸ਼ਟਰਵਾਦੀ, ਪੈਰਾਮਿਲਟਰੀ ਵਲੰਟੀਅਰ ਸੰਸਥਾ ਹੈ।
ਭੀੜ ਵਿਚ ਰਾਜਨੇਤਾ, ਸਭਿਆਚਾਰਕ ਕਾਰਕੁੰਨ, ਧਾਰਮਿਕ ਆਗੂ, ਕਲਾਕਾਰ ਤੇ ਅਣਗਿਣਤ ਫਿਕਰਮੰਦ ਨਾਗਰਿਕ ਸ਼ਾਮਿਲ ਸਨ। ਸੋਸ਼ਲ ਮੀਡੀਆ ਉੱਪਰ ਖਾਤਿਆਂ ਉੱਪਰ ਇਸ ਮੁਜ਼ਾਹਰੇ ਦੀਆਂ ਰੰਗਦਾਰ ਤਸਵੀਰਾਂ ਅਤੇ ਵੀਡੀਓਜ਼ ਦਾ ਇਕ ਸੈਲਾਬ ਦੇਖਿਆ ਗਿਆ।
A view from the 620 km long human chain in Kerala to protest against the anti constitutional CAA, NRC & NPR and ‘Hum Dekhenge’ in Malayalam in the background.
Let our PM identity all these people by their dresses 🙂
pic.twitter.com/N9exiGsooa— Ravi Nair (@t_d_h_nair) January 26, 2020
ਕੇਰਲਾ ਵਿੱਚ ਮਲਿਆਲਮ ਭਾਸ਼ਾ ਵਿਚ ‘ਹਮ ਦੇਖੇਂਗੇ’ ਰਾਹੀਂ ਸੰਵਿਧਾਨ-ਵਿਰੋਧੀ CAA, NRC ਅਤੇ NPR ਦਾ ਵਿਰੋਧ ਕਰਨ ਲਈ ਜੁਟੀ 620 ਕਿਲੋਮੀਟਰ ਲੰਮੀ ਮਨੁੱਖੀ ਲੜੀ ਦਾ ਇੱਕ ਦ੍ਰਿਸ਼।
ਸਾਡੇ ਪ੍ਰਧਾਨ ਮੰਤਰੀ ਨੂੰ ਇਨ੍ਹਾਂ ਸਾਰੇ ਲੋਕਾਂ ਨੂੰ ਉਨ੍ਹਾਂ ਦੇ ਪਹਿਰਾਵੇ ਤੋਂ ਪਛਾਨਣ ਦਿਓ 🙂
pic.twitter.com/N9exiGsooa
— ਰਵੀ ਨਾਇਰ (@t_d_h_nair) January 26, 2020
ਕੇਰਲਾ ਦੇ ਮੁੱਖ ਮੰਤਰੀ ਪਿਨਾਰਾਈ ਵਿਜਿਆਨ ਵੀ ਇਸ ਪ੍ਰਦਰਸ਼ਨ ਵਿਚ ਸ਼ਾਮਿਲ ਹੋਏ ਤੇ ਇਕ ਬਿਆਨ ਜਾਰੀ ਕਰਦਿਆਂ ਉਨ੍ਹਾਂ ਕਿਹਾ :
The citizenship law will endanger the Constitution and destroy peace in the country since their (the ruling Bharatiya Janata Party’s) intention is to destroy secularism. We have already declared that Kerala is not the place to accept the new citizenship regime.
ਨਾਗਰਿਕਤਾ ਬਿੱਲ ਸੰਵਿਧਾਨ ਨੂੰ ਖਤਰੇ ਵਿਚ ਪਾਵੇਗਾ ਅਤੇ ਦੇਸ਼ ਵਿਚ ਸ਼ਾਂਤੀ ਨੂੰ ਖ਼ਤਮ ਕਰੇਗਾ ਕਿਉਂਕਿ ਉਨ੍ਹਾਂ ਦੀ (ਸੱਤਾਧਾਰੀ ਭਾਰਤੀ ਜਨਤਾ ਪਾਰਟੀ) ਦੀ ਮਨਸ਼ਾ ਧਰਮ ਨਿਰਪੱਖਤਾ ਨੂੰ ਖਤਮ ਕਰਨਾ ਹੈ। ਅਸੀਂ ਪਹਿਲਾਂ ਹੀ ਐਲਾਨ ਕਰ ਚੁੱਕੇ ਹਾਂ ਕਿ ਕੇਰਲਾ ਨਵੀਂ ਨਾਗਰਿਕਤਾ ਪ੍ਰਣਾਲੀ ਨੂੰ ਸਵੀਕਾਰਨ ਲਈ ਬਿਲਕੁਲ ਵੀ ਰਾਜ਼ੀ ਨਹੀਂ ਹੈ।
ਉਨ੍ਹਾਂ ਇਕ ਹੋਰ ਟਵੀਟ ਕਰਦਿਆਂ ਕਿਹਾ :
Kerala, in essence, is an argument for equality. The people of this land are unapologetically secular. The #KeralaHumanChain of today is yet another example for our unity. This battle, we will not rest and we shall overcome.#HumanChain pic.twitter.com/W3Hprr7E8t
— Pinarayi Vijayan (@vijayanpinarayi) January 26, 2020
ਕੇਰਲ, ਅਸਲ ਵਿਚ, ਬਰਾਬਰੀ ਅਤੇ ਤਰਕ ਨਾਲ ਖੜਾ ਹੈ। ਇਸ ਮਿੱਟੀ ਦੇ ਲੋਕ ਬਿਨਾਂ ਸ਼ੱਕ ਧਰਮ ਨਿਰਪੱਖ ਹਨ. ਸਾਡੀ ਅੱਜ ਦੀ #KeralaHumanChain ਸਾਡੇ ਏਕੇ ਦੀ ਇੱਕ ਹੋਰ ਮਿਸਾਲ ਹੈ। ਇਸ ਲੜਾਈ ਵਿਚ ਅਸੀਂ ਚੁੱਪ ਨਹੀਂ ਬੈਠਾਂਗੇ ਅਤੇ ਅਸੀਂ ਕਾਮਯਾਬ ਹੋਵਾਂਗੇ।#HumanChain pic.twitter.com/W3Hprr7E8t
— ਪਿਨਾਰਾਈ ਵਿਜਿਆਨ (@vijayanpinarayi) January 26, 2020
Stand up in any way you can. It's necessary#NoCAANoNRC
PHOTOS: Newlyweds, Young Children Take Part In Kerala's Human Chain Against CAA https://t.co/fhGy6zEAm3
— Riddhi Doshi (@riddhi09) January 29, 2020
ਸਮਰਥਨ ਦੇਵੋ ਤੁਸੀਂ ਜਿਸ ਤਰ੍ਹਾਂ ਵੀ ਦੇ ਸਕਦੇ ਹੋ। ਇਹ ਜਰੂਰੀ ਹੈ#NoCAANoNRC
ਤਸਵੀਰਾਂ : ਨਵ-ਵਿਆਹੁਤਾ, ਕਿਸ਼ੋਰ ਕੇਰਲਾ ਵਿਚ ਸੀਏਏ ਦੇ ਖਿਲਾਫ ਪ੍ਰਦਰਸ਼ਨ ਵਿਚ ਹਿੱਸਾ ਲੈਂਦੇ ਹੋਏ https://t.co/fhGy6zEAm3
— ਰਿੱਧੀ ਦੋਸ਼ੀ (@riddhi09) January 29, 2020
From their Wedding to the 620 km human chain —-
formed in Kerala demanding withdrawal of CAA.#शाहीन_बाग_से_हिलती_सरकार pic.twitter.com/4rHfwRA3EA— FAISAL ALAM?? (@FAISALALAM832) January 27, 2020
620 ਕਿ.ਮੀ. ਲੰਮੀ ਮਨੁੱਖੀ ਚੇਨ ਵਿਚ ਵਿਆਹੁਤਾ ਜੋੜਾ ਸੀਏਏ ਬਿੱਲ ਵਾਪਿਸ ਲੈਣ ਦੀ ਮੰਗ ਕਰਦਾ ਹੋਇਆ
#शाहीन_बाग_से_हिलती_सरकार pic.twitter.com/4rHfwRA3EA
— FAISAL ALAM?? (@FAISALALAM832) January 27, 2020
The Kerala human chain was not allowed to break even in backwaters. Such is the devotion towards constitution. pic.twitter.com/TASApYuqIk
— Ramesh_India (@CommonManInd65) January 28, 2020
ਕੇਰਲਾ ਵਿਚ ਬਣੀ ਮਨੁੱਖੀ ਕਤਾਰ ਨੂੰ ਪਾਣੀ ਦੀ ਬੁਛਾੜ ਵੀ ਨਹੀਂਂ ਰੋਕ ਸਕੀ। ਇਹ ਹੁੰਦੀ ਹੈ ਸੰਵਿਧਾਨ ਲਈ ਸ਼ਰਧਾ।pic.twitter.com/TASApYuqIk
— ਰਮੇਸ਼ ਇੰਡੀਆ (@CommonManInd65) January 28, 2020
ਇਸ ਤੋਂ ਬਿਨਾਂ, ਇਸੇ ਦਿਨ ਪੱਛਮੀ ਬੰਗਾਲ ਦੀ ਰਾਜਧਾਨੀ ਕਲਕੱਤਾ ਵਿਖੇ ਵੀ 11 ਕਿ.ਮੀ. ਲੰਮੀ ਮਨੁੱਖੀ ਚੇਨ ਭਾਵ ਕਤਾਰ ਬਣਾਈ।
#Kolkata . This human chain goes 11 kms to Golpark from Shyambazar Against NRC/CAA/NPR. pic.twitter.com/Yj40ArgKFd
— Dibyendu (@Dibyend48970765) January 26, 2020
#Kolkata
ਇਹ ਮਨੁੱਖੀ ਚੇਨ ਗੋਲਪਾਰਕ ਤੋਂ ਸ਼ਿਆਮਬਾਜ਼ਾਰ ਤੱਕ NRC/CAA/NPR ਦਾ ਵਿਰੋਧ ਜਤਾਉਣ ਲਈ ਹੈ।pic.twitter.com/Yj40ArgKFd
ਗਣਤੰਤਰ ਦਿਵਸ ਉਸ ਇਤਿਹਾਸਕ ਤਰੀਖ (26 ਜਨਵਰੀ 1950) ਦਾ ਸਨਮਾਨ ਕਰਦਾ ਹੈ ਜਦੋਂ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ ਅਤੇ ਇਹ ਰਾਸ਼ਟਰ ਇਕ ਨਵੇਂ ਗਣਤੰਤਰ ਵਿੱਚ ਤਬਦੀਲ ਹੋ ਗਿਆ ਸੀ। ਅੱਜ ਇਸੇ ਦਿਨ ਭਾਰਤ ਨੇ ਪੂਰੇ ਦੇਸ਼ ਵਿੱਚ ਵਿਰੋਧ ਪ੍ਰਦਰਸ਼ਨ ਵੇਖੇ ਜੋ ਇਸ ਦੀ ਸੰਵਿਧਾਨਕ ਮੁੱਲ ਪ੍ਰਣਾਲੀ ਭਾਵ ਧਰਮ ਨਿਰਪੇਖਤਾ ਨੂੰ ਸੱਟ ਮਾਰਦੇ ਇਕ ਬਿੱਲ ਲਈ ਹੋ ਰਹੇ ਸਨ।
Protest against CAA/NRC/NPR in india in 56 cities on Republic Day #शाहीन_बाग_से_हिलती_सरकार pic.twitter.com/XqtXuNRent
— Aamir Siddiqui (@AamirSi11033884) January 27, 2020
CAA/NRC/NPR ਦੇ ਖਿਲਾਫ ਗਣਤੰਤਰ ਦਿਹਾੜੇ ਉੱਪਰ ਭਾਰਤ ਦੇ 56 ਸ਼ਹਿਰਾਂ ਵਿਚ ਰੋਸ ਪ੍ਰਦਰਸ਼ਨ #शाहीन_बाग_से_हिलती_सरकार pic.twitter.com/XqtXuNRent
— Aamir Siddiqui (@AamirSi11033884) January 27, 2020
?Lakhs in a Human Chain in Kerala
?11km Human Chain in Kolkata
?Republic Day celebrations in Shaheen Bagh
?Dalit & Adivasi march in Bengaluru
Anti-CAA-NRC movement grows bigger & bigger. Modi would be tired of seeing pics & identifying crores of people by their clothes ? pic.twitter.com/9wxWADKlW0
— Srivatsa (@srivatsayb) January 27, 2020
?ਕੇਰਲਾ ਵਿਚ ਲੱਖਾਂ ਲੋਕਾਂ ਵਲੋਂ ਬਣਾਈ ਮਨੁੱਖੀ ਚੇਨ
?ਕਲਕੱਤਾ ਵਿਚ 11 ਕਿ.ਮੀ. ਲੰਮੀ ਮਨੁੱਖੀ ਚੇਨ
?ਸ਼ਾਹੀਨ ਬਾਗ਼ ਵਿਚ ਗਣਤੰਤਰ ਦਿਹਾੜੇ ਦੀਆਂ ਰੌਣਕਾਂ
?ਬੰਗਲੁਰੁ ਵਿਚ ਦਲਿਤ ਤੇ ਆਦਿਵਾਸੀ ਮਾਰਚ
ਸੀਏਏ-ਐਨਆਰਸੀ ਵਿਰੋਧੀ ਲਹਿਰ ਵੱਡੀ ਹੁੰਦੀ ਜਾ ਰਹੀ ਹੈ। ਮੋਦੀ ਇਨ੍ਹਾਂ ਤਸਵੀਰਾਂ ਨੂੰ ਦੇਖ-ਦੇਖ ਤੇ ਇਨ੍ਹਾਂ ਨੂੰ ਕੱਪੜਿਆਂ ਰਾਹੀਂ ਪਛਾਣਦਾ-ਪਛਾਣਦਾ ਥੱਕ ਜਾਵੇਗਾ।?pic.twitter.com/9wxWADKlW0
— ਸ਼੍ਰੀਵਾਸਤਵ (@srivatsayb) January 27, 2020
ਭਾਰਤ ਵਿਚ ਨਾਗਰਿਕਤਾ ਬਿੱਲ ਦੇ ਖਿਲਾਫ ਹੋ ਰਹੇ ਪ੍ਰਦਰਸ਼ਨਾਂ ਬਾਰੇ ਹੋਰ ਜਾਨਣ ਲਈ ਸਾਡੀ ਖਾਸ ਕਵਰੇਜ ਪੜੋ : ਭਾਰਤੀ ਲੋਕਤੰਤਰ ਦੇ ਡਿਗਦੇ ਮਿਆਰ ਦਾ ਖਾਮਿਆਜ਼ਾ ਕੌਣ ਭੁਗਤ ਰਿਹਾ ਹੈ?