‘ਟੂਲਕਿਟ’ ਮਾਮਲੇ ਵਿੱਚ ਵਾਤਾਵਰਨ ਕਾਰਕੁਨ ਦਿਸ਼ਾ ਰਵੀ ਦੀ ਗਿਰਫਤਾਰੀ ਦੀ ਹੋ ਰਹੀ ਵਿਆਪਕ ਆਲੋਚਨਾ

Disha Ravi in a protest. Screenshot from YouTube Video by Mojo Story. Fair use.

ਵਿਰੋਧ ਪ੍ਰਦਰਸ਼ਨ ਵਿੱਚ ਦਿਸ਼ਾ ਰਵੀ , ਯੂਟਿਊਬ ਵੀਡੀਓ ਤੋਂ ਸਕਰੀਨਸ਼ਾਟ, Mojo Story ਦੁਆਰਾ

ਦਿੱਲੀ ਵਿੱਚ 22 ਸਾਲ ਦਾ ਭਾਰਤੀ ਵਾਤਾਵਰਨ ਕਾਰਕੁਨ ਦਿਸ਼ਾ ਰਵੀ ਦੀ ਇੱਕ ਵਿਰੋਧ ਟੂਲਕਿਟ ਵਿੱਚ ਉਨ੍ਹਾਂ ਦੀ ਭਾਗੀਦਾਰੀ ਦੇ ਕਾਰਨ ਹੋਈ ਗਿਰਫਤਾਰੀ ਦੀ ਭਾਰਤ ਅਤੇ ਦੁਨੀਆ ਭਰ ਵਿੱਚ ਵਿਆਪਕ ਆਲੋਚਨਾ ਹੋਈ ਹੈ।

ਬੇਂਗਲੁਰੂ ਵਿੱਚ ਮਾਊਂਟ ਕਾਰਮੇਲ ਕਾਲਜ ਦੀ ਵਿਦਿਆਰਥਣ ਦਿਸ਼ਾ, ਸਵੀਡਿਆਈ ਕਰਮਚਾਰੀ ਗਰੇਟਾ ਥੁਨਬਰਗ ਦੁਆਰਾ ਅਰੰਭੇ ਵਾਤਾਵਰਨ ਅੰਦੋਲਨ ‘ਫਰਾਈਡੇ ਫਾਰ ਫਿਊਚਰ‘ ਦੀ ਭਾਰਤੀ ਸ਼ਾਖਾ ਦੀ ਸੰਸਥਾਪਕ ਹੈ।

ਦਿਸ਼ਾ ਨੂੰ 13 ਫਰਵਰੀ ਨੂੰ ਇੱਕ ਵਾਇਰਲ ਆਨਲਾਇਨ ਦਸਤਾਵੇਜ਼ ਦੇ ਸਿਲਸਿਲੇ ਵਿੱਚ ਗਿਰਫਤਾਰ ਕੀਤਾ ਗਿਆ ਸੀ, ਜੋ ਭਾਰਤ ਵਿੱਚ ਮਹੀਨਿਆਂ ਤੋਂ ਚੱਲ ਰਹੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦਾ ਸਮਰਥਨ ਕਰਨ ਵਾਲੇ ਕਰਮਚਾਰੀਆਂ ਅਤੇ ਹਮਦਰਦਾਂ ਲਈ ਸੰਸਾਧਨਾਂ ਨੂੰ ਸੂਚੀਬੱਧ ਕਰਦਾ ਹੈ। ਉਨ੍ਹਾਂ ਉੱਤੇ ਰਾਜਧਰੋਹ ਅਤੇ ਅਪਰਾਧਿਕ ਸਾਜਿਸ਼ ਦਾ ਇਲਜ਼ਾਮ ਲਗਾਇਆ ਗਿਆ ਅਤੇ ਪੰਜ ਦਿਨ ਦੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ।

ਅਕਤੂਬਰ 2020 ਤੋਂ ਲੱਖਾਂ ਭਾਰਤੀ ਕਿਸਾਨ ਉਦਾਰ ਖੇਤੀਬਾੜੀ ਸੁਧਾਰਾਂ ਦੇ ਵਿਰੁੱਧ ਅੰਦੋਲਨ ਕਰਦੇ ਆ ਰਹੇ ਹਨ, ਅਤੇ ਸਰਕਾਰ ਨੇ ਉਨ੍ਹਾਂ ਦਾ ਸਮਰਥਨ ਕਰਨ ਲਈ ਅੱਗੇ ਆਉਣ ਵਾਲੇ ਅਨੇਕਾਂ ਲੋਕਾਂ ਉੱਤੇ ਕਾਰਵਾਈ ਕੀਤੀ ਹੈ। ਦਰਜਨਾਂ ਨੂੰ ਗਿਰਫਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿਚੋਂ ਕੁੱਝ ਉੱਤੇ ਰਾਜਧਰੋਹ ਦਾ ਇਲਜ਼ਾਮ ਲਗਾਇਆ ਗਿਆ ਹੈ – ਇਨ੍ਹਾਂ ਵਿੱਚ ਪੱਤਰਕਾਰ ਵੀ ਸ਼ਾਮਿਲ ਹਨ। ਇਸ ਮਹੀਨੇ ਦੀ ਸ਼ੁਰੁਆਤ ਵਿੱਚ, ਟਵਿਟਰ ਨੇ ਇੱਕ ਸਰਕਾਰੀ ਬੇਨਤੀ ਤੇ  250 ਤੋਂ ਜ਼ਿਆਦਾ ਖਾਤੇ ਅਸਥਾਈ ਤੌਰ ਤੇ ਅਵਰੁੱਧ ਕਰ ਦਿੱਤੇ ਸੀ ਜੋ ਕਥਿਤ ਤੌਰ ਉੱਤੇ ਕਿਸਾਨਾਂ ਦਾ ਸਮਰਥਨ ਕਰਦੇ ਸਨ।

4 ਫਰਵਰੀ ਨੂੰ ਥੁਨਬਰਗ ਨੇ ਹੋਰ ਅੰਤਰਰਾਸ਼ਟਰੀ ਹਸਤੀਆਂ ਦੇ ਨਾਲ ਭਾਰਤੀ ਕਿਸਾਨਾਂ ਦੇ ਸਮਰਥਨ ਵਿੱਚ ਟਵੀਟ ਕੀਤਾ। ਬਾਅਦ ਵਿੱਚ, ਇਸ ਸਵੀਡਿਸ਼ ਕਾਰਕੁਨ ਨੇ ਤਥਾਕਥਿਤ ਵਿਰੋਧ ਟੂਲਕਿਟ ਨੂੰ ਵੀ ਸਾਂਝਾ ਕੀਤਾ (ਹਾਲਾਂਕਿ ਉਸ ਦਾ ਮੂਲ ਟਵੀਟ ਇਸ ਤੋਂ ਬਾਅਦ ਹਟਾ ਦਿੱਤਾ ਗਿਆ)।

ਬੇਨਾਮ ਟੂਲਕਿਟ ਇੱਕ ਅਜ਼ਾਦ ਪਾਠ ਫਾਇਲ ਹੈ ਜਿਸ ਵਿੱਚ ਕਿਸਾਨਾਂ ਦੇ ਅੰਦੋਲਨ ਦੀ ਜਾਣਕਾਰੀ ਹੈ ਅਤੇ ਇਸਦਾ ਪ੍ਰਬੰਧ ਜਾਂ ਸਮਰਥਨ ਕਰਨ ਹੇਤ ਸੁਝਾਅ ਹਨ। ਦਸਤਾਵੇਜ਼ ਸੰਖੇਪ ਵਿੱਚ ਦੱਸਦਾ ਹੈ ਕਿ ਵਿਰੋਧ ਕਿਸ ਬਾਰੇ ਹੈ। ਇਸ ਵਿੱਚ ਪਰਸੰਗ ਦਾ ਹੈਸ਼ਟੈਗ ਅਤੇ ਭਾਰਤੀ ਰਾਜਨੇਤਾਵਾਂ ਦੇ ਟਵਿਟਰ ਹੈਂਡਲ ਸੂਚੀਬੱਧ ਹਨ, ਅਤੇ ਯਾਚਿਕਾਵਾਂ ਲਈ ਲਿੰਕ ਹਨ। ਦਸਤਾਵੇਜ਼ ਵਿੱਚ ਹਿੰਸਕ ਕਾਰਵਾਈ ਲਈ ਕੋਈ ਸੱਦਾ ਨਹੀਂ ਹੈ।

ਥੁਨਬਰਗ ਦੇ ਟਵੀਟ ਦੇ ਬਾਅਦ, ਦਿੱਲੀ ਪੁਲਿਸ ਨੇ ਦਸਤਾਵੇਜ਼ ਦੀ ਜਾਂਚ ਲਈ ਐਫਆਈਆਰ ਦਰਜ ਕੀਤੀ। ਅਗਲੇ ਦਿਨ, ਦਿੱਲੀ ਵਿੱਚ ਅੰਤਰਰਾਸ਼ਟਰੀ ਦਖਲੰਦਾਜ਼ੀ ਦੇ ਖਿਲਾਫ ਬੈਨਰ ਲਗਾਏ ਝੁੰਡ ਵੇਖੇ ਗਏ, ਅਤੇ ਕਿਸਾਨਾਂ ਦੇ ਅੰਦੋਲਨ ਦੇ ਬਾਰੇ ਟਵੀਟ ਕਰਣ ਵਾਲੀਆਂ ਥੁਨਬਰਗ ਅਤੇ ਪਾਪਸਟਾਰ ਰਿਹਾਨਾ ਦੀਆਂ ਤਸਵੀਰਾਂ ਨੂੰ ਜਲਾਇਆ ਗਿਆ।

ਇਸ ਹਫਤੇ, ਪੁਲਿਸ ਨੇ ਇਲਜ਼ਾਮ ਲਗਾਇਆ ਕਿ ਦਿਸ਼ਾ ਦਸਤਾਵੇਜ਼ ਦੇ ਲੇਖਕਾਂ ਵਿੱਚੋਂ ਇੱਕ ਸਨ, ਅਤੇ ਇਸ ਜਵਾਨ ਕਾਰਕੁਨ ਨੇ ਦਸਤਾਵੇਜ਼ ਉੱਤੇ ਸਹਿਯੋਗ ਕਰਨ ਲਈ ਦੂਸਰਿਆਂ ਲਈ ਇੱਕ ਵਹਾਟਸਐਪ ਸਮੂਹ ਬਣਾਇਆ ਸੀ , ਅਤੇ ਉਨ੍ਹਾਂ ਨੇ ਹੀ ਇਸਨੂੰ ਥੁਨਬਰਗ ਦੇ ਨਾਲ ਸਾਂਝਾ ਕੀਤਾ ਸੀ। ਬੁੱਧਵਾਰ ਨੂੰ, ਅਦਾਲਤ ਵਿੱਚ, ਦਿਸ਼ਾ ਨੇ ਸਾਰੇ ਆਰੋਪਾਂ ਤੋਂ ਇਨਕਾਰ ਕੀਤਾ ਪਰ ਇਹ ਸਵੀਕਾਰ ਕੀਤਾ ਕਿ ਉਸ ਨੇ ਦਸਤਾਵੇਜ਼ ਦੀ ਦੋ ਪੰਕਤੀਆਂ ਨੂੰ ਸੰਪਾਦਿਤ ਕੀਤਾ ਸੀ।

50 ਤੋਂ ਵੱਧ ਵਿਦਵਾਨਾਂ, ਕਲਾਕਾਰਾਂ ਅਤੇ ਕਾਰਕੁਨਾਂ ਦੇ ਇੱਕ ਸੰਯੁਕਤ ਬਿਆਨ ਵਿੱਚ ਦਿਸ਼ਾ ਦੀ ਗਿਰਫਤਾਰੀ ਨੂੰ ਪਰੇਸ਼ਾਨ ਕਰਨ ਵਾਲਾ,  ਗ਼ੈਰਕਾਨੂੰਨੀ ਅਤੇ ਸਰਕਾਰੀ ਅਤਿ-ਪ੍ਰਤੀਕਿਰਿਆ ਕਿਹਾ ਹੈ। ਹਫ਼ਤਾਂਤ ਤੋਂ ਟਵਿਟਰ ਉੱਤੇ #IndiabeingSilenced ਹੈਸ਼ਟੈਗ ਟਰੈਂਡ ਕਰਦਾ ਰਿਹਾ ਹੈ।

ਦ ਵਾਇਰ ਦੇ ਸੰਪਾਦਕ ਸਿੱਧਾਰਥ ਵਰਦਰਾਜਨ ਵਰਗੇ ਕਈ ਲੋਕਾਂ ਨੇ ਪੁਲਿਸ ਦੀ ਆਲੋਚਨਾ ਕਰਨ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਹੈ:

@DelhiPolice के प्रमुख को # DishaRavi की गिरफ्तारी के लिए अपना सिर शर्म से झुका लेना चाहिए, और यही काम @DrSJaishankar और उनके सहयोगियों को टूलकिट पर बने उन्माद को बढ़ाने के लिए करना चाहिए। अगर इन चालाक लोगों को इसमें देशद्रोह दिखाई देता है, तो वे लोकतंत्र में सार्वजनिक पद संभालने के लायक नहीं हैं।

और लेखक दानिश हुसैन ने कहा:

किसानों के समर्थन में गूगल डॉक्स का संपादन करना अब इस देश में राजद्रोह का कार्य है।

भारतीय-कनाडाई कवि रूपी कौर ने कहा:

ਇੱਕ 21 ਸਾਲ ਦੀ ਵਾਤਾਵਰਨ ਕਾਰਕੁਨ, ਦਿਸ਼ਾ ਰਵੀ ਨੂੰ ਦਿੱਲੀ ਪੁਲਿਸ ਨੇ @GretaThunberg ਨਾਲ਼ ਇੱਕ  ਟੂਲਕਿਟ ਸਾਂਝਾ ਕਰਨ ਲਈ ਗਿਰਫਤਾਰ ਕੀਤਾ ਹੈ, ਜਿਸਨੂੰ ਬਾਅਦ ਵਿੱਚ ਗਰੇਟਾ ਨੇ#farmersprotest ਦੇ ਸਮਰਥਨ ਵਿੱਚ ਪੋਸਟ ਕੀਤਾ।

ਦਿਸ਼ਾ ਦੀ ਗਿਰਫਤਾਰੀ ਚਿੰਤਾਜਨਕ ਹੈ ਅਤੇ ਦੁਨੀਆ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ।

ਵਿਰੋਧੀ ਸਿਆਸੀ ਨੇਤਾਵਾਂ ਨੇ ਵੀ ਚਿੰਤਾ ਵਿਅਕਤ ਕੀਤੀ ਹੈ, ਜਿਵੇਂ ਦਿੱਲੀ ਦੇ ਮੁੱਖਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੋਜਕ, ਅਰਵਿੰਦ ਕੇਜਰੀਵਾਲ ਨੇ ਕਿਹਾ:

21 ਸਾਲ ਦੀ ਦਿਸ਼ਾ ਰਵੀ ਦੀ ਗਿਰਫਤਾਰੀ ਲੋਕਤੰਤਰ ਉੱਤੇ ਇੱਕ ਅਭੂਤਪੂਰਵ ਹਮਲਾ ਹੈ। ਆਪਣੇ ਕਿਸਾਨਾਂ ਦਾ ਸਮਰਥਨ ਕਰਨਾ ਕੋਈ ਦੋਸ਼ ਨਹੀਂ ਹੈ।

ਕਈ ਸਰਕਾਰ ਸਮਰਥਕ ਰਾਜਨੇਤਾਵਾਂ ਨੇ ਪੁਲਿਸ ਦੀ ਕਾਰਵਾਈ ਦੀ ਪ੍ਰਸ਼ੰਸਾ ਕੀਤੀ। ਹਰਿਆਣੇ ਦੇ ਭਾਜਪਾ ਸੰਸਦ ਅਤੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਟਵੀਟ ਕੀਤਾ ਕਿ ਰਾਸ਼ਟਰਵਾਦ ਦਾ ਬੀਜ…ਨਸ਼ਟ ਕੀਤਾ ਜਾਣਾ ਚਾਹੀਦਾ ਹੈ…ਚਾਹੇ ਦਿਸ਼ਾ ਰਵੀ ਹੋਵੇ ਜਾਂ ਕੋਈ ਹੋਰ। ਟਵਿਟਰ ਨੇ ਪਹਿਲਾਂ ਇਹ ਹਟਾ ਦਿੱਤਾ ਅਤੇ ਫਿਰ ਇਹ ਕਹਿੰਦੇ ਹੋਏ ਟਵੀਟ ਨੂੰ ਬਹਾਲ ਕਰ ਦਿੱਤਾ ਕਿ ਇਸ ਟਵੀਟ ਨੇ ਅਤਿ-ਭਾਸ਼ਣ ਸੰਬੰਧਤ ਨਿਯਮਾਂ ਨੂੰ ਭੰਗ ਨਹੀਂ ਕੀਤਾ।

इस बीच, कार्यकर्ता-वकील निकिता जैकब के खिलाफ 15 फरवरी को एक गैर-जमानती वारंट जाਇਸ ਦੌਰਾਨ, ਕਾਰਕੁਨ-ਵਕੀਲ ਨਿਕਿਤਾ ਜੈਕਬ ਦੇ ਖਿਲਾਫ 15 ਫਰਵਰੀ ਨੂੰ ਗੈਰ – ਜਮਾਨਤੀ ਵਾਰੰਟ ਜਾਰੀ ਕੀਤਾ ਗਿਆ,  ਜਿਸ ਵਿੱਚ ਟੂਲਕਿਟ ਦੇ ਨਿਰਮਾਣ ਅਤੇ ਸਾਂਝਾ ਕਰਨ ਵਿੱਚ ਉਸ ਦੀ ਭਾਗੀਦਾਰੀ ਦਾ ਇਲਜ਼ਾਮ ਲਗਾਇਆ ਗਿਆ।

ਚਰਚਾ ਸ਼ੁਰੂ ਕਰੋ

ਲੇਖਕ, ਕਿਰਪਾ ਕਰਕੇ ਲਾਗ ਇਨ »

ਦਿਸ਼ਾ ਨਿਰਦੇਸ਼

  • ਸਾਰੀਆਂ ਟਿੱਪਣੀਆਂ ਦੀਆਂ ਸੰਚਾਲਕ ਵੱਲੋਂ ਸਮੀਖਿਆ ਕੀਤੀ ਜਾਂਦੀ ਹੈ. ਆਪਣੀ ਟਿੱਪਣੀ ਇਕ ਤੋਂ ਵੱਧ ਦਰਜ ਨਾ ਕਰੋ ਜਾਂ ਇਸ ਨੂੰ ਸਪੈਮ ਦੇ ਤੌਰ ਤੇ ਪਛਾਣਿਆ ਜਾ ਸਕਦਾ ਹੈ.
  • ਕਿਰਪਾ ਕਰਕੇ ਹੋਰਨਾਂ ਨਾਲ ਆਦਰ ਨਾਲ ਪੇਸ਼ ਆਓ. ਨਫ਼ਰਤ ਵਾਲੇ ਭਾਸ਼ਣ, ਅਸ਼ਲੀਲਤਾ ਅਤੇ ਨਿੱਜੀ ਹਮਲੇ ਰੱਖਣ ਵਾਲੀਆਂ ਟਿੱਪਣੀਆਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ.