ਲਿੰਗੂਆ ਪ੍ਰੋਜੈਕਟ ਹਜ਼ਾਰਾਂ ਵਲੰਟੀਅਰਾਂ ਦੀ ਸਹਾਇਤਾ ਨਾਲ ਅੰਗਰੇਜ਼ੀ ਤੋਂ ਇਲਾਵਾ ਹੋਰ ਭਾਸ਼ਾਵਾਂ ਵਿੱਚ ਅਨੁਵਾਦਾਂ ਦੁਆਰਾ ਗਲੋਬਲ ਵੁਆਇਸਿਸ ਦੀਆਂ ਕਹਾਣੀਆਂ ਵਧਾਉਂਦਾ ਹੈ। ਮੁਹੰਮਦ ਏਲਗੋਹਾਰੀ ਲਿੰਗੂਆ ਮੈਨੇਜਰ ਹੈ। ਸੋਸ਼ਲ ਮੀਡੀਆ ਫੇਸਬੁੱਕ, ਟਵਿੱਟਰ, ਅਤੇ ਗੂਗਲ+ ਉੱਤੇ ਅਤੇ ਸਾਡੇ ਬਲੌਗ ਉੱਪਰ ਸਾਨੂੰ ਫੌਲੌ ਕਰੋ।
ਸਾਡੇ ਨਾਲ ਸੰਪਰਕ ਕਰਨ ਅਤੇ ਇਸ ਵਿੱਚ ਸ਼ਾਮਿਲ ਹੋਣ ਲਈ ਇਸ ਅਰਜ਼ੀ ਦੀ ਵਰਤੋਂ ਕਰੋ। ਕੀ ਤੁਹਾਡੇ ਕੋਲ ਸਵਾਲ ਹਨ? ਹੇਠਾਂ ਸਾਡੀ ਲਿੰਗੂਆ ਸਵੈ-ਸੇਵਾ ਬਹੁਤੇ ਪੁੱਛੇ ਜਾਣ ਵਾਲੇ ਪ੍ਰਸ਼ਨ ਵੇਖੋ।
ਥੋੜ੍ਹਾ ਜਿਹਾ ਪਿਛੋਕੜ
ਗਲੋਬਲ ਵੁਆਇਸਿਸ ਦੁਆਰਾ ਕੀਤੀ ਵਰਕਸ਼ਾਪ ਅਤੇ 2006 ਦੇ ਗਲੋਬਲ ਵੁਆਇਸਿਸ ਸੰਮੇਲਨ ਵਿੱਚ ਗਲੋਬਲ ਵੁਆਇਸਿਸ ਦੀ ਭਾਸ਼ਾ ਅਤੇ ਉਸਦੇ ਕੰਮਾਂ ਤੋਂ ਪ੍ਰੇਰਿਤ ਹੋ ਫਰਾਂਕੋਫੋਨ ਬਲੌਗਰਸ ਦੇ ਇੱਕ ਸਮੂਹ ਨੇ ਏਥਨ ਜੁਕਰਮਨ, ਰੇਬੇਕਾ ਮੈਕਕਿਨਨ, ਅਤੇ ਤਾਈਵਾਨੀ ਦੇ ਯੋਗਦਾਨੀ ਪੋਰਟਨੌਏ ਨਾਲ ਸੰਪਰਕ ਕੀਤਾ ਅਤੇ ਗਲੋਬਲ ਵੁਆਇਸਿਸ ਦੀ ਤਰਜ਼ ਉੱਪਰ ਚੀਨੀ ਭਾਸ਼ਾ ਵਿਚ ਫਰਾਂਕੋਫੋਨ ਗਲੋਬਲ ਵੁਆਇਸਿਸ ਪੇਜ ਸ਼ੁਰੂ ਕਰਨ ਬਾਰੇ ਸੋਚਿਆ। ਇਸ ਵਿਚ ਹੋਰ ਭਾਸ਼ਾ ਦੇ ਲੋਕਾਂ ਨੇ ਦਿਲਚਸਪੀ ਦਿਖਾਈ ਅਤੇ ਲਿੰਗੂਆ ਦਾ ਜਨਮ ਹੋਇਆ।
ਸ਼ਾਮਲ ਹੋਵੋ
ਭਾਸ਼ਾਵਾਂ ਤੋਂ ਉਹਨਾਂ ਦੇ ਭਾਈਚਾਰਿਆਂ ਦੀ ਗਤੀ ਬਾਰੇ ਪਤਾ ਲੱਗਦਾ ਹੈ। ਗਲੋਬਲ ਵੋਆਇਸਿਸ ਦੇ ਕੰਮ ਨੂੰ ਲਿੰਗੂਆ ਵਲੰਟੀਅਰ ਅਨੁਵਾਦਕ ਹੀ ਸੰਭਵ ਬਣਾਉਂਦੇ ਹਨ ਅਤੇ ਉਹ ਅਨੁਵਾਦਕਾਂ ਵਜੋਂ ਆਪਣਾ ਨਾਂ ਬਣਾ ਸਕਦੇ ਹਨ। ਮੁੱਖ ਤੌਰ ਉੱਤੇ ਲਿੰਗੂਆ ਅਨੁਵਾਦਕ ਵਿਸ਼ਵ ਨੂੰ ਜੋੜਨ ਦਾ ਕੰਮ ਕਰ ਰਹੇ ਹਨ। ਇਹ ਫਾਰਮ ਭਰਕੇ ਤੁਸੀਂ ਸਾਡਾ ਹਿੱਸਾ ਬਣ ਸਕਦੇ ਹੋ ਜਾਂ ਉੱਪਰ ਦਿੱਤੇ ਪਰੋਜੈਕਟਾਂ ਵਿੱਚੋਂ ਕਿਸੇ ਇੱਕ ਦੇ ਸਾਈਟ ਮੈਨੇਜਰ ਨਾਲ ਗੱਲ ਕਰੋ, ਨਹੀਂ ਤਾਂ ਨੀਚੇ ਦਿੱਤੇ ਸੰਪਰਕ ਫਾਰਮ ਦੀ ਮਦਦ ਨਾਲ ਕਿਸੇ ਸਾਈਟ ਸੰਪਾਦਕ ਨਾਲ ਸੰਪਰਕ ਕਰੋ। ਨਵੀਆਂ ਭਾਸ਼ਾਵਾਂ ਸ਼ਾਮਲ ਕਰਨ ਲਈ, ਆਪਣੀ ਬੇਨਤੀ ਭੇਜੋ!