ਅਸੀਂ 1400 ਤੋਂ ਵੱਧ ਸਵੈ-ਸੇਵੀ ਲੇਖਕਾਂ, ਵਿਸ਼ਲੇਸ਼ਕਾਂ, ਆਨਲਾਈਨ ਮੀਡੀਆ ਮਾਹਿਰਾਂ ਅਤੇ ਅਨੁਵਾਦਕਾਂ ਦਾ ਸਰਹੱਦਾਂ ਤੋਂ ਪਾਰ ਵਸਿੰਦਿਆਂ ਦਾ ਇੱਕ ਭਾਈਚਾਰਾ ਹਾਂ।
ਗਲੋਬਲ ਵੁਆਇਸਿਸ 2005 ਤੋਂ ਨਾਗਰਿਕ ਮੀਡੀਆ ਰਿਪੋਰਟਿੰਗ ‘ਤੇ ਗੱਲਬਾਤ ਦੀ ਅਗਵਾਈ ਕਰ ਰਹੇ ਹਨ। ਅਸੀਂ 167 ਮੁਲਕਾਂ ਵਿਚ ਪ੍ਰਚਲਿਤ ਨਿਊਜ਼ ਅਤੇ ਕਹਾਣੀਆਂ ਦੀ ਚੋਣ ਅਤੇ ਉਹਨਾਂ ਦੀ ਪ੍ਰਮਾਣਿਕਤਾ ਨੂੰ ਜਾਂਚਦੇ ਹਾਂ ਅਤੇ ਫਿਰ ਉਸਨੂੰ ਜਨਤਕ ਸਹੂਲਤ ਲਈ ਅਨੁਵਾਦ ਕਰਦੇ ਹਾਂ ਜੋ ਤੁਸੀਂ ਇੰਟਰਨੈਟ ਉੱਪਰ ਬਲੌਗ, ਆਜ਼ਾਦ ਪ੍ਰੈਸ ਅਤੇ ਸੋਸ਼ਲ ਮੀਡੀਆ ਵਿਚ ਆਸਾਨੀ ਨਾਲ ਨਹੀਂ ਮਿਲਦੀਆਂ।
ਦੁਨੀਆ ਦੀਆਂ ਬਹੁਤ ਸਾਰੀਆਂ ਦਿਲਚਸਪ ਅਤੇ ਮਹੱਤਵਪੂਰਣ ਕਹਾਣੀਆਂ ਕੇਵਲ ਇੱਕ ਜਗ੍ਹਾ ਵਿੱਚ ਨਹੀਂ ਹਨ। ਕਦੇ-ਕਦੇ ਉਹ ਬਿਟਸ ਅਤੇ ਟੁਕੜਿਆਂ ਦੇ ਰੂਪ ਵਿੱਚ ਬਹੁਤ ਸਾਰੀਆਂ ਬਲੌਗ ਪੋਸਟਾਂ ਅਤੇ ਟਵਿੱਟਰ ਉੱਪਰ ਕਈ ਭਾਸ਼ਾਵਾਂ ਵਿਚ ਮੌਜੂਦ ਹੁੰਦੀਆਂ ਹਨ। ਇਹ ਉਹ ਕਹਾਣੀਆਂ ਹਨ ਜੋ ਅਸੀਂ ਸਹੀ ਰੂਪ ਵਿੱਚ ਗਲੋਬਲ ਵੋਆਇਸਜ਼ ਤੇ ਰਿਪੋਰਟ ਕਰਦੇ ਹਾਂ ਅਤੇ 40 ਭਾਸ਼ਾਵਾਂ ਵਿੱਚ ਅਨੁਵਾਦ ਕਰਦੇ ਹਾਂ।
ਅਸੀਂ ਕੀ ਕਰਦੇ ਹਾਂ
ਰਿਪੋਰਟ: 167 ਦੇਸ਼ਾਂ ਵਿਚ ਸੰਪਾਦਕਾਂ ਅਤੇ ਲੇਖ kiਕਾਂ ਦੀ ਇੱਕ ਭਰੋਸੇਯੋਗ ਟੀਮ ਸਾਡੇ ਪੂਰੇ ਵਰਚੁਅਲ ਗੈਰ-ਲਾਭਕਾਰੀ ਨਿਊਜ਼ ਰੂਮ ਵਿਚ ਰਿਪੋਰਟ ਕਰਦੀ ਹੈ।
ਅਨੁਵਾਦ: ਸਾਡੇ ਅਨੁਵਾਦਕਾਂ ਦੀ ਅੰਤਰਰਾਸ਼ਟਰੀ ਟੀਮ ਸਾਡੀ ਕਹਾਣੀ ਨੂੰ ਅਨੁਵਾਦ 40 ਤੋਂ ਵੱਧ ਭਾਸ਼ਾਵਾਂ ਵਿੱਚ ਕਰਦੀ ਹੈ।
ਡਿਫੈਂਡ: ਸਾਡਾ ਐਡਵੋਕਸ ਪ੍ਰੌਜੈਕਟ ਔਨਲਾਈਨ ਅਧਿਕਾਰ ਅਤੇ ਅਜਾਦੀ ਅਤੇ ਸੈਂਸਰਸ਼ਿਪ ਨਾਲ ਸੰਬੰਧਿਤ ਹੈ।
ਸਸ਼ਕਤੀਕਰਨ: ਸਾਡਾ ਰਾਇਸਿੰਗ ਵੁਆਇਸਿਸ ਪ੍ਰੌਜੈਕਟ ਟੂਲਾਂ, ਯੋਗਤਾਵਾਂ ਅਤੇ ਮਦਦ ਰਾਹੀਂ ਦੂਰ ਅਤੇ ਪ੍ਰਭਾਵਤ ਭਾਈਚਾਰਿਆਂ ਨੂੰ ਸ਼ਕਤੀ ਪ੍ਰਦਾਨ ਕਰਦੇ ਹਨ।
ਕਨੈਕਟ: ਅਸੀਂ ਆਪਣੇ ਆਲਮੀ ਯੋਗਦਾਨੀਆਂ ਅਤੇ ਆਮ ਲੋਕਾਂ ਨੂੰ ਮਿਲਣ ਲਈ ਸੰਮੇਲਨਾਂ ਦਾ ਆਯੋਜਨ ਕਰ ਰਹੇ ਹਾਂ। ਪਿਛਲੇ ਦਸ ਸਾਲਾਂ ਵਿੱਚ ਸੈਕੜੇ ਯੋਗਦਾਨੀ 8 ਵੱਖ-ਵੱਖ ਦੇਸ਼ਾਂ ਵਿੱਚ ਮਿਲੇ ਹਨ। ਇਥੇ ਜਾਣੋ।
ਸਾਰੇ ਪ੍ਰੌਜੈਕਟਾਂ ਬਾਰੇ ਇਥੇ ਜਾਣੋ।
ਮਿਸ਼ਨ
ਅਸੀਂ ਸਮੁਦਾਇਆਂ ਤੋਂ ਆਉਣ ਵਾਲੀਆਂ ਸਭ ਤੋਂ ਜ਼ਰੂਰੀ ਅਤੇ ਅਹਿਮ ਕਹਾਣੀਆਂ ਲੱਭਣ ਲਈ ਕੰਮ ਕਰਦੇ ਹਾਂ। ਅਸੀਂ ਔਨਲਾਈਨ ਸੈਂਸਰਸ਼ਿਪ ਅਤੇ ਲੋਕਾਂ ਨੂੰ ਇੰਟਰਨੈਟ ਪਹੁੰਚ ਪ੍ਰਾਪਤ ਕਰਨ ਦੇ ਨਵੇਂ ਤਰੀਕਿਆਂ ਦਾ ਸਮਰਥਨ ਕਰਦੇ ਹਾਂ।
ਸਾਡਾ ਸਭਿਆਚਾਰ
ਅਸੀਂ ਸਰਹੱਦਾਂ ਦੇ ਵਿਚਕਾਰ ਸਮਝ ਅਤੇ ਮਿੱਤਰਤਾ ਦੇ ਨਾਂ ‘ਤੇ ਉਤਸੁਕਤਾ, ਈਮਾਨਦਾਰੀ ਅਤੇ ਜੁਗਤੀ ਦੀ ਕਦਰ ਕਰਦੇ ਹਾਂ। ਸਾਡਾ ਉਦੇਸ਼ ਉਨ੍ਹਾਂ ਲੋਕਾਂ ਨੂੰ ਸ਼ਕਤੀ ਦੇਣਾ ਹੈ ਜੋ ਨਿਆਂ, ਸਮਾਨਤਾ ਅਤੇ ਹਮਦਰਦੀ ਦੀ ਕਦਰ ਕਰਦੇ ਹਨ।
ਹੋਰ ਜਾਣਕਾਰੀ ਚਾਹੁੰਦੇ ਹੋਂ? ਸਾਡੇ ਬਹੁਤੇ ਪੁੱਛੇ ਜਾਣ ਵਾਲੇ ਸਵਾਲ ਪੜ੍ਹੋ।