ਕੋਵਿਡ -19 ਮਹਾਂਮਾਰੀ ਦੇ ਵਾਤਾਵਰਣ `ਤੇ ਪ੍ਰਭਾਵ

A forestry worker, wearing a face mask for protection against coronavirus, gathers fallen wood from a tropical area, in Guinée, Africa.

ਕੋਰੋਨਾਵਾਇਰਸ ਤੋਂ ਬਚਾਅ ਲਈ ਚਿਹਰੇ ਤੇ ਮਾਸਕ ਪਹਿਨੇ, ਅਫਰੀਕਾ ਦੇ ਗਿੰਨੀ ਵਿੱਚ ਇੱਕ ਤਪਤਖੰਡੀ ਖਿੱਤੇ ਵਿੱਚੋਂ ਲੱਕੜ ਇਕੱਠੀ ਕਰ ਕੇ ਲਿਆ ਰਿਹਾ ਇੱਕ ਲੱਕੜਹਾਰਾ Photo courtesy Aboubacarkhoraa Wikimedia Commons (CC BY-SA 4.0)

ਕੋਵਿਡ-19 ਤਾਲਾਬੰਦੀਆਂ ਕਾਰਨ ਕੁਦਰਤ ਦੀ ਸਿਹਤਯਾਬੀ ਦੇ ਨਾਟਕੀ ਦ੍ਰਿਸ਼ ਸਾਹਮਣੇ ਆਏ ਹਨ: ਭਾਰਤ ਦੇ ਅਕਾਸ਼ ਤੋਂ ਧੂੰਆਂ ਅਲੋਪ ਹੋ ਰਿਹਾ ਹੈ, ਇਟਲੀ ਦੇ ਜਲ ਮਾਰਗ ਯਾਦ ਵਿਚ ਪਹਿਲੀ ਵਾਰ ਸਾਫ਼ ਦਿਸਣ ਲੱਗੇ ਹਨ, ਜੰਗਲੀ ਪਹਾੜੀ ਬੱਕਰੀਆਂ ਵੇਲਜ਼ ਦੀਆਂ ਗਲੀਆਂ ਵਿਚ ਘੁੰਮ ਰਹੀਆਂ ਹਨ, ਬ੍ਰਾਜ਼ੀਲ ਦੇ ਸਮੁੰਦਰੀ ਕੰਢਿਆਂ ‘ਤੇ ਸਮੁੰਦਰੀ ਕੱਛੂ ਪਰਤ ਰਹੇ ਹਨ। ਬਹੁਤ ਸਾਰੇ ਲੋਕਾਂ ਨੂੰ, ਆਪਣੇ ਘਰਾਂ ਤੱਕ ਸੀਮਤ ਰਹਿਣ ਕਰਕੇ ਇਨ੍ਹਾਂ ਖੁਲਾਸਿਆਂ ਬਾਰੇ ਸੋਚਣ ਲਈ ਸਮਾਂ ਮਿਲ ਗਿਆ ਹੈ। ਰੋਜ਼ਾਨਾ ਜ਼ਿੰਦਗੀ ਦੀਆਂ ਖ਼ਬਰਾਂ ਰੁਕ ਜਾਣ ਨੇ ਵਿਲੱਖਣ ਸਮਝ ਪ੍ਰਦਾਨ ਕਰਨ ਦਾ ਅਤੇ ਰੁਕ ਕੇ ਸੋਚਣ ਦਾ ਮੌਕਾ ਦਿੱਤਾ ਹੈ। ਕੀ ਇਹ ਇੱਕ ਰਾਹ ਖੁੱਲ੍ਹਿਆ ਹੈ? ਗਲੋਬਲ ਵੌਆਇਸਿਸ ਦਾ ਯੋਗਦਾਨੀ ਐਂਡਰਿਊ ਕੋਵਲਕਜ਼ੁਕ ਹਰੀ ਤਕਨਾਲੋਜੀ ਦਾ ਇੰਜੀਨੀਅਰ ਅਤੇ ਸਾਬਕਾ ਬਾਇਓਮੈਡੀਕਲ ਖੋਜਕਰਤਾ ਹੈ। ਅਸੀਂ ਕੋਵਿਡ ਬਾਅਦ ਦੇ ਭਵਿੱਖ ਵਿੱਚ ਸਿਹਤ, ਜੰਗਲੀ ਜੀਵਣ ਅਤੇ ਜਲਵਾਯੂ ਤਬਦੀਲੀ ਤੇ ਪੈਣ ਵਾਲੇ ਅਸਰਾਂ ਬਾਰੇ ਉਸਦੀ ਇੰਟਰਵਿਊ ਲਈ।

ਕੇਵਿਨ ਰੇਨੀ (ਕੇ ਆਰ): ਅਸੀਂ ਕੋਵਿਡ -19 ਸੰਕਟ ਵਿੱਚ ਤਾਲਾਬੰਦੀਆਂ ਦੌਰਾਨ ਆਪਣੇ ਕੁਦਰਤੀ ਨਿਵਾਸਾਂ ਅਤੇ ਸ਼ਹਿਰੀ ਖੇਤਰਾਂ ਵਿੱਚ ਜਾਨਵਰਾਂ ਦੀ ਸ਼ਾਨਦਾਰ ਵਾਪਸੀ ਵੇਖੀ ਹੈ। ਜੰਗਲੀ ਜੀਵਨ ਲਈ ਕਿਹੜੇ ਨਵੇਂ ਅਵਸਰ ਜਾਂ ਖ਼ਤਰੇ ਹਨ?

Andrew Kowalczuk (AK): The resurgence of wildlife holds a powerful appeal, for several reasons. People, confined to these eerie quiets, find out they’re closer to nature than they had ever realized. And that is very hopeful, an atavism, or fascination with biodiversity, as contrast to urbanized living. The reverse side, however, is that humans are custodians of rare animals. Globally, eco-tourism is by far the number-one source of funding for national parks, wildlife reserves, and conservation initiatives. COVID travel restrictions directly caused the collapse of tourism, and therefore the economies, of those destinations. In Africa, Central America, and other locales, there has unfortunately been an increase in poaching. Desperation gives the motive, and absence of ranger patrols in wildlife preserves gives the opportunity. Hopefully, media attention will translate to better protection of vulnerable animals after COVID subsides.

ਐਂਡਰਿਊ ਕੋਵਲਜ਼ੁਕ (ਏ ਕੇ): ਜੰਗਲੀ ਜੀਵਨ ਦੇ ਮੁੜ ਪਨਪਣਾ ਕਈ ਕਾਰਨਾਂ ਕਰਕੇ ਇੱਕ ਸ਼ਕਤੀਸ਼ਾਲੀ ਅਪੀਲ ਦਾ ਧਾਰਨੀ ਹੈ। ਇਨ੍ਹਾਂ ਭਿਆਨਕ ਖਾਮੋਸ਼ੀਆਂ ਵਿੱਚ ਘਿਰੇ ਰਹਿ ਕੇ, ਲੋਕਾਂ ਨੂੰ ਪਤਾ ਲੱਗਿਆ ਹੈ ਕਿ ਉਹ ਕੁਦਰਤ ਦੇ ਨਾਲ ਕਿੰਨਾ ਨੇੜੇ ਤੋਂ ਜੁੜੇ ਹੋਏ ਹਨ। ਇਹਦਾ ਉਨ੍ਹਾਂ ਨੂੰ ਪਹਿਲਾਂ ਕਦੇ ਏਨਾ ਤੀਬਰ ਅਹਿਸਾਸ ਨਹੀਂ ਹੋਇਆ ਸੀ ਅਤੇ ਇਹ ਬਹੁਤ ਹੀ ਆਸ਼ਾਵਾਦੀ ਪਹਿਲੂ ਹੈ, ਸ਼ਹਿਰੀ ਜੀਵਨ ਤੋਂ ਅੱਕੇ ਲੋਕਾਂ ਵਿੱਚ ਜੈਵ ਵਿਭਿੰਨਤਾ ਦਾ ਮੋਹ ਪਰਤ ਆਇਆ ਹੈ। ਇਸ ਦਾ ਉਲਟ ਪੱਖ ਇਹ ਹੈ ਕਿ ਮਨੁੱਖ ਦੁਰਲੱਭ ਜਾਨਵਰਾਂ ਦੇ ਰਖਵਾਲੇ ਹੁੰਦੇ ਹਨ। ਵਿਸ਼ਵਵਿਆਪੀ ਤੌਰ ‘ਤੇ, ਈਕੋ-ਟੂਰਿਜ਼ਮ ਕੌਮੀ ਪਾਰਕਾਂ, ਜੰਗਲੀ ਜੀਵਨ ਰੱਖਾਂ ਅਤੇ ਸੰਭਾਲ ਦੀਆਂ ਪਹਿਲਕਦਮੀਆਂ ਲਈ ਫੰਡਾਂ ਦਾ ਸਭ ਤੋਂ ਪਹਿਲਾਂ ਸਰੋਤ ਹੁੰਦਾ ਹੈ। ਕੋਵਿਡ ਕਾਰਨ ਯਾਤਰਾ ਪਾਬੰਦੀਆਂ ਦਾ ਸਿੱਟਾ ਸਿੱਧੇ ਤੌਰ ‘ਤੇ ਸੈਰ-ਸਪਾਟਾ ਉਦਯੋਗ ਦੇ ਅਤੇ ਉਨ੍ਹਾਂ ਥਾਵਾਂ ਦੀਆਂ ਆਰਥਿਕਤਾਵਾਂ ਦੇ ਢਹਿ ਜਾਣ ਵਿੱਚ ਨਿਕਲਿਆ ਹੈ। ਅਫਰੀਕਾ, ਮੱਧ ਅਮਰੀਕਾ ਅਤੇ ਹੋਰ ਸਥਾਨਾਂ ਵਿਚ, ਬਦਕਿਸਮਤੀ ਨਾਲ ਗੈਰ-ਕਾਨੂਨੀ ਸ਼ਿਕਾਰ ਵਿਚ ਵਾਧਾ ਹੋਇਆ ਹੈ। ਘੋਰ ਨਿਰਾਸ਼ਾ ਪ੍ਰੇਰਦੀ ਹੈ, ਅਤੇ ਜੰਗਲੀ ਜੀਵ-ਜੰਤੂਆਂ ਦੀ ਰਾਖੀ ਵਿੱਚ ਰੇਂਜਰ ਗਸ਼ਤ ਦੀ ਅਣਹੋਂਦ ਮੌਕਾ ਦਿੰਦੀ ਹੈ। ਉਮੀਦ ਹੈ, ਕੋਵਿਡ ਘਟਣ ਤੋਂ ਬਾਅਦ ਕਮਜ਼ੋਰ ਜਾਨਵਰਾਂ ਦੀ ਬਿਹਤਰ ਸੁਰੱਖਿਆ ਲਈ ਮੀਡਿਆ ਧਿਆਨ ਦੇਵੇਗਾ।

ਕੇ ਆਰ: ਕੋਵਿਡ -19 ਚੀਨ ਵਿੱਚ 2019 ਦੀਆਂ ਸਰਦੀ ਵਿੱਚ ਚੀਨ ਵਿੱਚ ਪ੍ਰਗਟ ਹੋਈ, ਪਰ ਇਸਦੀ ਅਸਲ ਸ਼ੁਰੂਆਤ ਬਾਰੇ ਵਿਵਾਦ ਅਜੇ ਵੀ ਜਾਰੀ ਹੈ, ਅਤੇ ਕੀ ਇਸ ਪ੍ਰਕੋਪ ਦੀ ਰੋਕਥਾਮ ਹੋ ਸਕਦੀ ਸੀ। ਇਹ ਵਾਇਰਸ ਕੁਦਰਤੀ ਵਾਤਾਵਰਣ ਤੋਂ ਮਨੁੱਖਾਂ ਵਿਚ ਕਿਵੇਂ ਆ ਜਾਂਦੇ ਹਨ?

AK: Historically, all of the largest pandemics were zoonotic. Meaning, a natural pathogen already present in animals, usually in mammals, jumped that gap between animals and humans. The Plague of Justinian, and the bubonic plagues in the Middle Ages, were a bacillus, originally from rodents. The 1918 influenza pandemic, that time was viral, by recombination of several mammalian viruses, from food livestock. Now with COVID-19, the difference today is that human overpopulation keeps encroaching further into natural environments, into more contact with previously exotic animals. That’s the lesson. Among coronaviridae, several closely related ones found in bats can cause human disease. SARS-CoV-2, the pathogen causing COVID, is again genetically very similar. And there were previous, recent warnings, in the form of the outbreaks of SARS-1 and MERS, in 2003 and in 2012. So, in theory, yes, COVID-19 could have been prevented, by curtailing those human-versus-nature transgressions in the first place.

ਏ ਕੇ:ਇਤਿਹਾਸਕ ਤੌਰ ‘ਤੇ, ਸਭ ਤੋਂ ਵੱਡੀਆਂ ਮਹਾਂਮਾਰੀਆਂ ਜ਼ੂਨੋਟਿਕ ਸਨ। ਭਾਵ, ਕੁਝ ਕੁਦਰਤੀ ਜਰਾਸੀਮ ਜੋ ਪਹਿਲਾਂ ਹੀ ਜਾਨਵਰਾਂ ਵਿੱਚ, ਆਮ ਤੌਰ ਤੇ ਥਣਧਾਰੀ ਜਾਨਵਰਾਂ ਵਿੱਚ ਮੌਜੂਦ ਹੁੰਦੇ ਹਨ ਜਾਨਵਰਾਂ ਅਤੇ ਇਨਸਾਨਾਂ ਦੇ ਵਿਚਕਾਰਲੇ ਪਾੜੇ ਨੂੰ ਪਾਟ ਲੈਂਦੇ ਹਨ। ਜਸਟਿਨ ਦੀ ਪਲੇਗ, ਅਤੇ ਮੱਧ ਯੁੱਗ ਵਿਚ ਬੁਬੋਨਿਕ ਪਲੇਗ ਇਕ ਬੇਸਿਲਸ ਸਨ, ਜੋ ਅਸਲ ਵਿਚ ਚੂਹਿਆਂ ਵਿੱਚ ਸਨ। 1918 ਦਾ ਇਨਫਲੂਐਨਜ਼ਾ ਮਹਾਂਮਾਰੀ, ਉਸ ਸਮੇਂ ਭੋਜਨ ਲਈ ਪਾਲੇ ਜਾਂਦੇ ਚੌਪਾਇਆਂ ਪਸ਼ੂਆਂ ਦੇ ਕਈ ਵਾਇਰਸਾਂ ਦੇ ਮੇਲ ਨਾਲ ਵਾਇਰਲ ਹੋਇਆ ਸੀ। ਹੁਣ ਕੋਵਿਡ -19 ਦਾ ਅੰਤਰ ਇਹ ਹੈ ਕਿ ਵੱਧ ਮਨੁੱਖੀ ਆਬਾਦੀ, ਕੁਦਰਤੀ ਵਾਤਾਵਰਣ ਵਿੱਚ ਅੱਗੇ ਅੱਗੇ ਵੱਧਦੀ ਰਹਿੰਦੀ ਹੈ, ਪਹਿਲਾਂ ਅੱਡਰੇ ਰਹਿੰਦੇ ਜਾਨਵਰਾਂ ਦੇ ਵਧੇਰੇ ਸੰਪਰਕ ਵਿੱਚ ਆਉਣ ਲੱਗਦੀ ਹੈ। ਇਹ ਸਬਕ ਹੈ। ਕੋਰੋਨਾ ਵਾਇਰਸਾਂ ਵਿੱਚੋਂ ਕਈ ਚੰਮਗਿੱਦੜਾਂ ਵਿਚ ਪਾਏ ਜਾਣ ਵਾਲੇ ਮਨੁੱਖੀ ਬਿਮਾਰੀ ਦਾ ਕਾਰਨ ਬਣ ਸਕਦੇ ਹਨ। ਸਾਰਸ-ਕੋਵ -2, ਜੀਵਾਣੂ ਜਿਸ ਕਾਰਨ ਕੋਵਿਡ ਰੋਗ ਹੁੰਦਾ ਹੈ, ਵੀ ਜੈਨੇਟਿਕ ਤੌਰ ਤੇ ਬਹੁਤ ਮਿਲਦਾ ਜੁਲਦਾ ਹੈ। ਪਿਛਲੀਆਂ, ਹਾਲ ਹੀ ਦੀਆਂ ਚੇਤਾਵਨੀਆਂ ਸਨ, ਜੋ ਕਿ 2003 ਵਿੱਚ ਅਤੇ 2012 ਵਿੱਚ ਸਾਰਸ -1 ਅਤੇ ਮੇਰਸ ਦੇ ਫੈਲਣ ਦੇ ਰੂਪ ਵਿੱਚ ਸਨ। ਇਸ ਲਈ, ਸਿਧਾਂਤਕ ਤੌਰ ਤੇ ਹਾਂ, ਕੋਵਿਡ -19 ਨੂੰ, ਸਭ ਤੋਂ ਪਹਿਲਾਂ ਮਨੁੱਖੀ-ਬਨਾਮ-ਕੁਦਰਤ ਦੀਆਂ ਉਲੰਘਣਾਵਾਂ ਨੂੰ ਘਟਾ ਕੇ ਰੋਕਿਆ ਜਾ ਸਕਦਾ ਸੀ।

ਕੇ ਆਰ:ਨਵੇਂ ਕੋਰੋਨਾਵਾਇਰਸ ਨੂੰ ਲੈਬ ਵਿਚ ਬਣਾਇਆ ਜਾਂ ਬਦਲਿਆ ਗਿਆ ਸੀ ਇਸ ਬਾਰੇ ਅਟਕਲਾਂ ਹਨ. ਕੀ ਇਹ ਸਭ ਸੰਭਵ ਹੈ?

ਏ ਕੇ: Good question, actually. That’s what many people still want to know. SARS-CoV-2 definitely was not created de novo in a laboratory, that is not possible. So instead, let’s look at the more realistic possibility of deliberate genetic modification. Evidence found by mapping the DNA sequences and phylogeny makes that also very unlikely. The novel nucleotide inserts, found in the spike protein domains of SARS-CoV-2 coronavirus, are not something genetic engineers would logically do, in gain-of-function experimentation. Now, that doesn’t rule out the scenario of a naturally occurring strain, with features of clinical interest, having been isolated in a lab, then escaping. If that were so, history will tell that tale soon enough. What matters is that, in any case, prevention of future epidemics will depend on environmental responsibility. New viruses will continually emerge in nature.

ਏ ਕੇ: ਸਚਮੁਚ ਵਧੀਆ ਸਵਾਲ। ਇਹ ਉਹ ਹੈ ਜੋ ਬਹੁਤ ਸਾਰੇ ਲੋਕ ਅਜੇ ਵੀ ਜਾਨਣਾ ਚਾਹੁੰਦੇ ਹਨ। ਸਾਰਸ-ਕੋਵ -2 ਨਿਸ਼ਚਤ ਰੂਪ ਵਿੱਚ ਇੱਕ ਪ੍ਰਯੋਗਸ਼ਾਲਾ ਵਿੱਚ ਨਵਾਂ ਨਹੀਂ ਬਣਾਇਆ ਗਿਆ ਸੀ, ਇਹ ਸੰਭਵ ਨਹੀਂ ਹੈ। ਇਸ ਦੀ ਬਜਾਏ, ਆਓ ਸੋਚ ਸਮਝ ਕੇ ਜੈਨੇਟਿਕ ਸੋਧ ਦੀ ਵਧੇਰੇ ਹਕੀਕੀ ਸੰਭਾਵਨਾ ‘ਤੇ ਨਜ਼ਰ ਮਾਰੀਏ। ਡੀ ਐਨ ਏ ਸੀਕੁਐਂਸ ਅਤੇ ਫਾਈਲੋਜੀਨੀ ਦੀ ਮੈਪਿੰਗ ਦੁਆਰਾ ਪ੍ਰਾਪਤ ਕੀਤੇ ਗਏ ਸਬੂਤ ਵੀ ਇਹ ਹੋਣਾ ਅਸੰਭਵ ਬਣਾਉਂਦੇ ਹਨ। ਨਵੇਂ ਨਿਊਕਲੀਓਟਾਈਡ ਦਾਖਲੇ, ਸਾਰਸ-ਕੋਵ -2 ਕੋਰੋਨਾਵਾਇਰਸ ਦੇ ਸਪਾਈਕ ਪ੍ਰੋਟੀਨ ਡੋਮੇਨਾਂ ਵਿਚ ਮਿਲਿਆ ਅਜਿਹਾ ਕੁਝ ਨਹੀਂ ਜੋ ਜੈਨੇਟਿਕ ਇੰਜੀਨੀਅਰ ਗੇਨ ਆਫ਼ ਫੰਕਸ਼ਨ ਤਜਰਬਿਆਂ ਰਾਹੀਂ ਮੰਤਕੀ ਤੌਰ ਤੇ ਕਰ ਸਕਦੇ। ਹੁਣ, ਇਹ ਇੱਕ ਲੈਬ ਵਿੱਚ ਅਲੱਗ ਥਲੱਗ ਹੋਣ ਤੋਂ ਬਾਅਦ, ਬਚ ਨਿਕਲੇ, ਕੁਦਰਤੀ ਤੌਰ ‘ਤੇ ਹੋਣ ਵਾਲੇ ਸਟਰੇਨ ਦੇ ਨਜ਼ਰੀਏ ਨੂੰ ਰੱਦ ਨਹੀਂ ਕਰਦਾ। ਜੇ ਅਜਿਹਾ ਹੁੰਦਾ, ਤਾਂ ਇਤਿਹਾਸ ਉਸ ਕਥਾ ਨੂੰ ਛੇਤੀ ਹੀ ਦੱਸ ਦੇਵੇਗਾ। ਮਹੱਤਵਪੂਰਨ ਗੱਲ ਇਹ ਹੈ ਕਿ, ਕਿਸੇ ਵੀ ਸਥਿਤੀ ਵਿੱਚ, ਭਵਿੱਖ ਦੀਆਂ ਮਹਾਂਮਾਰੀ ਦੀ ਰੋਕਥਾਮ ਵਾਤਾਵਰਣ ਦੀ ਜ਼ਿੰਮੇਵਾਰੀ ‘ਤੇ ਨਿਰਭਰ ਕਰੇਗੀ। ਨਵੇਂ ਵਾਇਰਸ ਲਗਾਤਾਰ ਕੁਦਰਤ ਵਿਚ ਪੈਦਾ ਹੁੰਦੇ ਰਹਿਣਗੇ।

ਕੇ ਆਰ: ਕੁਝ ਕੁਦਰਤੀ ਰਿਹਾਇਸ਼ੀ ਸਥਾਨ ਅਲੋਪ ਹੋ ਰਹੇ ਹਨ, ਜਿਵੇਂ ਕਿ ਉਹ ਮਨੁੱਖ ਨੇ ਭੁਗਤ ਲਏ ਅਤੇ ਬਰਬਾਦ ਕਰ ਦਿੱਤੇ ਹਨ। ਕੀ ਮਹਾਂਮਾਰੀ ਕਰਕੇ ਹੋਈ ਹੌਲੀ ਰਫਤਾਰ ਉਨ੍ਹਾਂ ਗਤੀਵਿਧੀਆਂ ‘ਤੇ ਮੁੜ ਵਿਚਾਰ ਕਰਨ ਲਈ ਸਮਾਂ ਦਿੰਦੀ ਹੈ?

AK: Not necessarily, for example, deforestation in the Amazon basin in Brazil. The expectation was that lockdown would slow destruction of rainforests. Actually the opposite is the case, a sharp increase in deforestation by clearance of land beginning around April of this year as seen by direct observation and in satellite imagery. There’s a double-edged effect. First, Brazilian government choosing not to enforce environmental law, and even giving an amnesty for illegal logging. Next, tycoons whose legal businesses became unprofitable in lockdown turning their attention to the Amazon. The people directly cutting rainforest trees are impoverished laborers in a shifting, informal economy who know it’s illegal, often feel remorse, but have few other options for subsistence. Besides losing carbon dioxide sequestration, more intense fire seasons will result. And the loss of biodiversity is analogous, or synonymous, with the wildlife conservation question.

ਏ ਕੇ: ਜ਼ਰੂਰੀ ਨਹੀਂ, ਉਦਾਹਰਣ ਵਜੋਂ, ਬ੍ਰਾਜ਼ੀਲ ਵਿਚ ਐਮਾਜ਼ਾਨ ਬੇਸਿਨ ਵਿਚ ਜੰਗਲਾਂ ਦੀ ਕਟਾਈ। ਉਮੀਦ ਸੀ ਕਿ ਤਾਲਾਬੰਦ ਹੋਣ ਨਾਲ ਮੀਂਹ ਦੇ ਜੰਗਲਾਂ ਦੀ ਤਬਾਹੀ ਹੌਲੀ ਪੈ ਜਾਵੇਗੀ। ਅਸਲ ਵਿਚ ਹੋਇਆ ਇਸ ਦੇ ਉਲਟ ਹੈ, ਇਸ ਸਾਲ ਅਪ੍ਰੈਲ ਦੇ ਆਸ ਪਾਸ ਜ਼ਮੀਨ ਦੀ ਕਲੀਅਰੈਂਸ ਦੁਆਰਾ ਜੰਗਲਾਂ ਦੀ ਕਟਾਈ ਵਿਚ ਤੇਜ਼ੀ ਨਾਲ ਵਾਧਾ ਹੋਇਆ ਜਿਵੇਂ ਕਿ ਸਿੱਧਾ ਨਿਰੀਖਣ ਅਤੇ ਸੈਟੇਲਾਈਟ ਚਿੱਤਰਾਂ ਵਿਚ ਦੇਖਿਆ ਗਿਆ ਹੈ। ਇਸ ਦਾ ਦੋਧਾਰੀ ਪ੍ਰਭਾਵ ਹੈ। ਪਹਿਲਾਂ, ਬ੍ਰਾਜ਼ੀਲ ਦੀ ਸਰਕਾਰ ਵਾਤਾਵਰਣ ਸੰਬੰਧੀ ਕਾਨੂੰਨ ਨੂੰ ਲਾਗੂ ਨਾ ਕਰਨ ਦਾ ਫ਼ੈਸਲਾ ਕਰਦੀ ਹੈ, ਅਤੇ ਇੱਥੋਂ ਤੱਕ ਕਿ ਗੈਰ ਕਾਨੂੰਨੀ ਤਰੀਕੇ ਨਾਲ ਕਟਾਈ ਕਰਨ ਵਾਲਿਆਂ ਨੂੰ ਆਮ ਮਾਫੀ ਵੀ ਦੇ ਦਿੰਦੀ ਹੈ। ਫਿਰ, ਉਹ ਧਨਾਢ ,ਜਿਨ੍ਹਾਂ ਦੇ ਕਾਨੂੰਨੀ ਕਾਰੋਬਾਰ ਲਾਕਡਾਉਨ ਕਾਰਨ ਘਾਟੇ ਵਿੱਚ ਰਹਿ ਗਏ, ਐਮਾਜ਼ਾਨ ਵੱਲ ਆਪਣਾ ਧਿਆਨ ਦੇਣ ਲੱਗੇ ਹਨ। ਮੀਂਹ ਦੇ ਜੰਗਲਾਂ ਵਿੱਚੋਂ ਸਿੱਧੇ ਦਰੱਖਤ ਕੱਟਣ ਵਾਲੇ ਲੋਕ ਇਕ ਬਦਲਵੀਂ, ਗੈਰ ਰਸਮੀ ਆਰਥਿਕਤਾ ਵਿਚ ਗ਼ਰੀਬ ਹੋ ਰਹੇ ਮਜ਼ਦੂਰ ਹੁੰਦੇ ਹਨ ਜੋ ਜਾਣਦੇ ਹਨ ਕਿ ਇਹ ਗੈਰਕਾਨੂੰਨੀ ਹੈ, ਅਕਸਰ ਪਛਤਾਵਾ ਮਹਿਸੂਸ ਕਰਦੇ ਹਨ, ਪਰ ਉਨ੍ਹਾਂ ਕੋਲ ਰੋਜ਼ੀ-ਰੋਟੀ ਲਈ ਕੋਈ ਹੋਰ ਵਿਕਲਪ ਨਹੀਂ ਹਨ। ਇਸ ਦੇ ਨਤੀਜੇ ਵਜੋਂ ਕਾਰਬਨ ਡਾਇਆਕਸਾਈਡ ਦੇ ਜਮ੍ਹਾਂ-ਭੰਡਾਰ ਘਟਣ ਦੇ ਇਲਾਵਾ, ਵਧੇਰੇ ਭਿਅੰਕਰ ਅੱਗਾਂ ਦੇ ਮੌਸਮ ਵੀ ਆਉਣਗੇ। ਅਤੇ ਜੈਵ ਵਿਭਿੰਨਤਾ ਦਾ ਘਾਟਾ ਜੰਗਲੀ ਜੀਵ ਸੰਭਾਲ ਮੁੱਦੇ ਦਾ ਸਮਾਨਾਰਥੀ ਹੈ।

ਕੇ ਆਰ: ਤਾਲਾਬੰਦੀ ਦੌਰਾਨ ਵਿਸ਼ਵ ਭਰ ਵਿੱਚ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਦੀਆਂ ਰਿਪੋਰਟਾਂ ਹਨ। ਅਸੀਂ ਇਨ੍ਹਾਂ ਦੇ ਅਧਾਰ ਉੱਤੇ ਕਿਵੇਂ ਅੱਗੇ ਵਧ ਸਕਦੇ ਹਾਂ?

AK: That aspect has been most remarkable to the most people, since smog occurs over dense urban areas. If suddenly, skies are more blue, and citizens breathe more freely, they realize a more healthy and sustainable life is within reach. COVID lockdowns were the largest restriction of population movement in human history. And that curtailed industrial and other sources of pollutants, particulates, and greenhouse gases. Global carbon dioxide emissions in 2020 will have had the largest annual percentage decrease since the Second World War, the effect is gigantic. Some major cities, such as Milan and Brussels, do intend to reclaim urban spaces from automotive traffic. And there’s an unprecedented baseline from which to estimate what it would be like without combustion vehicles. Compliance would otherwise be low, so yes, jurisdictions will take this opportunity to push through measures for improved air quality.

ਏ ਕੇ:ਇਹ ਪਹਿਲੂ ਬਹੁਤੇ ਲੋਕਾਂ ਲਈ ਸਭ ਤੋਂ ਵੱਧ ਕਮਾਲ ਦਾ ਰਿਹਾ ਹੈ, ਕਿਉਂਕਿ ਧੂੰਏਂ ਸੰਘਣੇ ਸ਼ਹਿਰੀ ਖੇਤਰਾਂ ਵਿੱਚ ਹੁੰਦਾ ਹੈ। ਜੇ ਅਚਾਨਕ, ਅਸਮਾਨ ਵਧੇਰੇ ਨੀਲੇ ਹੋ ਗਏ ਹਨ, ਅਤੇ ਨਾਗਰਿਕ ਵਧੇਰੇ ਖੁੱਲ੍ਹ ਕੇ ਸਾਹ ਲੈਂਦੇ ਹਨ, ਤਾਂ ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਵਧੇਰੇ ਸਿਹਤਮੰਦ ਅਤੇ ਕਾਇਮ ਰੱਖਣ ਦੇ ਯੋਗ ਜੀਵਨ ਪਹੁੰਚ ਵਿੱਚ ਹੈ। ਮਨੁੱਖੀ ਇਤਿਹਾਸ ਵਿੱਚ ਆਬਾਦੀ ਦੇ ਤੋਰੇ ਫੇਰੇ ਦੀ ਸਭ ਤੋਂ ਵੱਡੀ ਪਾਬੰਦੀ ਕੋਵਿਡ ਲਾਕਡਾਉਨਜ਼ ਸਨ ਅਤੇ ਇਸ ਨੇ ਪ੍ਰਦੂਸ਼ਣ, ਧੂੜ ਅਤੇ ਗ੍ਰੀਨਹਾਉਸ ਗੈਸਾਂ ਦੇ ਉਦਯੋਗਿਕ ਅਤੇ ਹੋਰ ਸਰੋਤਾਂ ਨੂੰ ਘਟਾ ਦਿੱਤਾ। 2020 ਵਿਚ ਗਲੋਬਲ ਕਾਰਬਨ ਡਾਈਆਕਸਾਈਡ ਦੇ ਨਿਕਾਸ ਵਿਚ ਦੂਜੀ ਵਿਸ਼ਵ ਜੰਗ ਤੋਂ ਬਾਅਦ ਦੀ ਸਭ ਤੋਂ ਵੱਡੀ ਪ੍ਰਤੀਸ਼ਤ ਗਿਰਾਵਟ ਹੋਵੇਗੀ, ਪ੍ਰਭਾਵ ਬਹੁਤ ਵੱਡਾ ਹੈ। ਕੁਝ ਵੱਡੇ ਸ਼ਹਿਰਾਂ, ਜਿਵੇਂ ਕਿ ਮਿਲਾਨ ਅਤੇ ਬਰੱਸਲਜ਼, ਸ਼ਹਿਰੀ ਥਾਂਵਾਂ ਨੂੰ ਵਾਹਨ ਆਵਾਜਾਈ ਤੋਂ ਮੁੜ ਮੁਕਤ ਕਰਨ ਦਾ ਇਰਾਦਾ ਰੱਖਦੇ ਹਨ। ਅਤੇ ਇਹ ਅੰਦਾਜ਼ਾ ਲਗਾਉਣ ਲਈ ਇੱਕ ਬੇਮਿਸਾਲ ਬੇਸਲਾਈਨ ਹੈ ਕਿ ਧੂੰਏਂ ਵਾਲੇ ਵਾਹਨਾਂ ਦੇ ਬਿਨਾਂ ਕਿਸ ਤਰ੍ਹਾਂ ਸਰੇਗਾ। ਨਹੀਂ ਤਾਂ ਪਾਬੰਦੀਆਂ ਦੀ ਪਾਲਣਾ ਘੱਟ ਹੋਣੀ ਸੀ, ਇਸ ਲਈ ਹਾਂ, ਅਧਿਕਾਰ-ਖੇਤਰ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਲਈ ਉਪਾਵਾਂ ਨੂੰ ਅੱਗੇ ਵਧਾਉਣ ਲਈ ਇਸ ਅਵਸਰ ਦਾ ਫਾਇਦਾ ਉਠਾਉਣਗੇ।

ਕੇ ਆਰ: ਅੰਤ ਵਿੱਚ, COVID ਦੇ ਬਾਅਦ ਦੇ ਸੰਸਾਰ ਵਿੱਚ ਅਸੀਂ ਮੌਸਮ ਵਿੱਚ ਤਬਦੀਲੀਆਂ ਸੰਬੰਧੀ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਾਂਗੇ? ਅਸੀਂ ਇਨ੍ਹਾਂ ਨੂੰ ਚੰਗੀ ਤਰ੍ਹਾਂ ਕਿਵੇਂ ਟੱਕਰ ਸਕਦੇ ਹਾਂ?

AK: Well, thank you, and to all our Global Voices authors, for having taken such a comprehensive overview of the issues. In the short term, diplomacy on climate change policy has been somewhat interrupted by COVID. As for the economics, many gigawatts of renewably sourced electricity, which would have gone online in 2020, have been delayed in deployment. That said, the United States is expected, for the first time, to produce more electricity from renewables than from coal. Renewable energy can stimulate economic growth in the recovery from recession, in any nation. Especially as its production is decentralized. In science, the intense work on deciphering coronavirus genomics, epidemiology, and vaccines, has given more urgency and openness to international cooperation than ever before. That same model will be needed for climate change mitigation. So, there you have it. Thanks for the forethought in these questions and coverage, and in your foresight for the future.

ਏ ਕੇ:ਖੈਰ, ਮੁੱਦਿਆਂ ਦੀ ਇੰਨੀ ਵਿਸਤ੍ਰਿਤ ਜਾਣਕਾਰੀ ਲੈਣ ਲਈ ਤੁਹਾਡਾ ਅਤੇ ਸਾਡੇ ਸਾਰੇ ਗਲੋਬਲ ਵੋਆਇਸਿਸ ਲੇਖਕਾਂ ਦਾ ਧੰਨਵਾਦ। ਥੋੜੇ ਸਮੇਂ ਵਿੱਚ, ਮੌਸਮ ਵਿੱਚ ਤਬਦੀਲੀ ਦੀ ਨੀਤੀ ਬਾਰੇ ਕੂਟਨੀਤੀ ਸੀਓਵੀਆਈਡੀ ਦੁਆਰਾ ਕੁਝ ਹੱਦ ਤਕ ਰੁਕਾਵਟ ਪਈ ਹੈ। ਅਰਥਸ਼ਾਸਤਰ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਗੀਗਾਵਾਟ ਨਵਿਆਉਣਯੋਗ ਬਿਜਲੀ, ਜੋ 2020 ਵਿਚ ਚਾਲੂ ਹੋਣੀ ਸੀ, ਦੀ ਤਾਇਨਾਤੀ ਵਿਚ ਦੇਰੀ ਹੋ ਗਈ। ਉਸ ਨੇ ਕਿਹਾ ਕਿ, ਯੂਨਾਈਟਿਡ ਸਟੇਟਸ ਤੋਂ ਪਹਿਲੀ ਵਾਰ, ਕੋਲੇ ਤੋਂ ਬਿਜਲੀ ਉਤਪਾਦਨ ਨਾਲੋਂ ਵਧੇਰੇ ਨਵਿਆਉਣਯੋਗਾਂ ਤੋਂ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ. ਨਵਿਆਉਣਯੋਗ ਊਰਜਾ ਕਿਸੇ ਵੀ ਦੇਸ਼ ਵਿੱਚ, ਮੰਦੀ ਤੋਂ ਉਭਰਨ ਵਿੱਚ ਆਰਥਿਕ ਵਿਕਾਸ ਨੂੰ ਉਤੇਜਿਤ ਕਰ ਸਕਦੀ ਹੈ। ਖ਼ਾਸਕਰ ਉਸ ਸੂਰਤ ਵਿੱਚ ਜਦੋਂ ਇਸ ਦਾ ਉਤਪਾਦਨ ਵਿਕੇਂਦਰੀਕ੍ਰਿਤ ਹੋਵੇ। ਵਿਗਿਆਨ ਵਿੱਚ, ਕੋਰੋਨਾਵਾਇਰਸ ਜੀਨੋਮਿਕਸ, ਮਹਾਂਮਾਰੀ ਵਿਗਿਆਨ, ਅਤੇ ਟੀਕਿਆਂ ਨੂੰ ਸਮਝਣ ਦੇ ਤੀਖਣ ਕੰਮ ਨੇ ਅੰਤਰਰਾਸ਼ਟਰੀ ਸਹਿਯੋਗ ਨੂੰ ਪਹਿਲਾਂ ਨਾਲੋਂ ਕਿਤੇ ਵਧੇਰੇ ਫੌਰੀ ਲੋੜ ਬਣਾ ਦਿੱਤਾ ਹੈ ਅਤੇ ਖੁੱਲ੍ਹ ਦਾ ਮਾਹੌਲ ਬਣਿਆ ਹੈ। ਮੌਸਮ ਵਿੱਚ ਤਬਦੀਲੀ ਦੇ ਮਾੜੇ ਅਸਰ ਘਟਾਉਣ ਲਈ ਵੀ ਇਸੇ ਮਾਡਲ ਦੀ ਜ਼ਰੂਰਤ ਹੋਏਗੀ। ਸੋ, ਗੱਲ ਇਥੇ ਖੜੀ ਹੈ। ਇਨ੍ਹਾਂ ਪ੍ਰਸ਼ਨਾਂ ਅਤੇ ਕਵਰੇਜ ਵਿੱਚ ਪੂਰਵ ਵਿਚਾਰ ਲਈ, ਅਤੇ ਭਵਿੱਖ ਲਈ ਤੁਹਾਡੀ ਦੂਰਦਰਸ਼ਤਾ ਲਈ ਧੰਨਵਾਦ।

ਚਰਚਾ ਸ਼ੁਰੂ ਕਰੋ

ਲੇਖਕ, ਕਿਰਪਾ ਕਰਕੇ ਲਾਗ ਇਨ »

ਦਿਸ਼ਾ ਨਿਰਦੇਸ਼

  • ਸਾਰੀਆਂ ਟਿੱਪਣੀਆਂ ਦੀਆਂ ਸੰਚਾਲਕ ਵੱਲੋਂ ਸਮੀਖਿਆ ਕੀਤੀ ਜਾਂਦੀ ਹੈ. ਆਪਣੀ ਟਿੱਪਣੀ ਇਕ ਤੋਂ ਵੱਧ ਦਰਜ ਨਾ ਕਰੋ ਜਾਂ ਇਸ ਨੂੰ ਸਪੈਮ ਦੇ ਤੌਰ ਤੇ ਪਛਾਣਿਆ ਜਾ ਸਕਦਾ ਹੈ.
  • ਕਿਰਪਾ ਕਰਕੇ ਹੋਰਨਾਂ ਨਾਲ ਆਦਰ ਨਾਲ ਪੇਸ਼ ਆਓ. ਨਫ਼ਰਤ ਵਾਲੇ ਭਾਸ਼ਣ, ਅਸ਼ਲੀਲਤਾ ਅਤੇ ਨਿੱਜੀ ਹਮਲੇ ਰੱਖਣ ਵਾਲੀਆਂ ਟਿੱਪਣੀਆਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ.