
ਤੀਬਇਆਨ ਅਲਬਸ਼ਾ ਦੁਆਰਾ ਬਣਾਈ ਗਈ ਡਰਾਇੰਗ “ਭ੍ਰਿਸ਼ਟ ਤਾਨਾਸ਼ਾਹੀ ਕੋਈ ਨਹੀਂ।” ਇਜਾਜ਼ਤ ਨਾਲ ਵਰਤੀ ਗਈ ਹੈ।
ਦਸੰਬਰ 2018 ਤੋਂ ਲੈ ਕੇ, ਸੁਡਾਨ ਵਿੱਚ ਉਮਰ ਅਬਦੁੱਲ ਬਸ਼ੀਰ ਦੇ ਕਰੀਬ ਤਿੰਨ ਦਹਾਕਿਆਂ ਦੇ ਸ਼ਾਸਨ ਕਾਲ ਦੇ ਵਿਰੋਧ ਵਿੱਚ ਰੋਸ ਦੇ ਤਿੰਨ ਗੁਣਾ ਵਧੇ ਪ੍ਰਦਰਸ਼ਨ ਨੇ ਦੇਸ਼ ਭਰ ‘ਚ ਰੋਸ ਮੁਜ਼ਾਹਰਿਆਂ ਨੂੰ ਪ੍ਰਬਲ ਕਰ ਦਿੱਤਾ ਹੈ।
ਆਖ਼ਿਰਕਰ, ਵੀਰਵਾਰ, 11 ਅਪ੍ਰੈਲ, 2019, ਨੂੰ ਬਸ਼ੀਰ ਨੂੰ ਪਿੱਛੇ ਹੱਟਣ ਲਈ ਮਜਬੂਰ ਕੀਤਾ ਗਿਆ।
AL-BASHIR IS OUT !! WE DID IT !!! #Sudan
— Alaa Salah (@iAlaaSalah) April 11, 2019
ਅਲ-ਬਸ਼ੀਰ ਗਿਆ !! ਅਸੀਂ ਕਰ ਦਿਖਾਇਆ !!!
ਬਸ਼ੀਰ ਦੀ ਸਰਕਾਰ ਨੇ ਰੋਸ ਮੁਜ਼ਾਹਰਾ ਕਰਨ ਲਈ ਦਮਨਕਾਰੀ ਰਣਨੀਤੀਆਂ ਅਤੇ ਉਪਾਅ ਕੀਤੇ ਹਨ। 40 ਤੋਂ ਵੱਧ ਪ੍ਰਦਰਸ਼ਨਕਾਰੀ ਮਾਰੇ ਗਏ, ਸੈਂਕੜਿਆਂ ਨੂੰ ਹਿਰਾਸਤ ‘ਚ ਰੱਖਿਆ ਗਿਆ ਅਤੇ ਤਸ਼ੱਦਦ ਕੀਤਾ ਗਿਆ।
ਇਹ ਬੇਰਹਿਮ ਪ੍ਰਤੀਕਿਰਿਆ ਔਰਤਾਂ ਨੂੰ ਰੋਸ ਪ੍ਰਦਰਸ਼ਨ ‘ਚ ਆਪਣੇ ਆਪ ਨੂੰ ਸਥਿਰ ਰੱਖਣ ਤੋਂਰੋਕ ਨਹੀਂ ਸਕਿਆ।
“There is no amount of beating or detention that could make us stop.”
These women and many more like them, are leading the huge protests against Sudan's President Omar al-Bashir.#SudanProtests l #SudanUprising pic.twitter.com/CWBr45Nbhn
— BBC News Africa (@BBCAfrica) April 6, 2019
“ਕਿਸੇ ਵੀ ਤਰ੍ਹਾਂ ਦੀ ਧਮਕੀ ਜਾਂ ਨਜ਼ਰਬੰਦੀ ਅਜਿਹੀ ਨਹੀਂ ਹੈ ਜੋ ਸਾਨੂੰ ਰੋਕ ਸਕਦੀ ਹੈ।”
ਇਹ ਔਰਤਾਂ ਜਾਂ ਇਨ੍ਹਾਂ ਵਰਗੀਆਂ ਹੋਰ ਵੀ ਕਈ, ਸੁਡਾਨ ਦੇ ਰਾਸ਼ਟਰਪਤੀ ਓਮਾਰ ਅਲ-ਬਸ਼ੀਰ ਦੇ ਖ਼ਿਲਾਫ਼ ਵੱਡੇ ਰੋਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੀਆਂ ਹਨ।
- ਬੀਬੀਸੀ ਨਿਊਜ਼ ਅਫ਼ਰੀਕਾ
Today in Sudan we walk for women. Incarcerated women. Revolutionary women. Oppressed women. Refugee women. War torn women. Raped, battered and beat women. Women who are too loud and too brave for a country made for men.#مدن_السودان_تنتفض #موكب10فبراير #تسقط_بس #SudanUprising
— Qutoufy (@Qutoufy) February 10, 2019
ਅੱਜ ਸੁਡਾਨ ‘ਚ ਅਸੀਂ ਔਰਤਾਂ ਲਈ ਕਦਮ ਉਠਾਇਆ। ਜਲਾਵਤਨ ਔਰਤਾਂ। ਕ੍ਰਾਂਤੀਕਾਰੀ ਔਰਤਾਂ। ਦੱਬੀਆਂ-ਕੁਚਲੀਆਂ ਔਰਤਾਂ। ਸ਼ਰਨਾਰਥੀ ਔਰਤਾਂ। ਜੰਗ ਲੜਦੀਆਂ ਔਰਤਾਂ। ਬਲਾਤਕਾਰ ਪੀੜਿਤ, ਧੋਖਾ ਖਾਦੀਆਂ ਅਤੇ ਹਾਰੀਆਂ ਹੋਈਆਂ ਔਰਤਾਂ। ਮਰਦਾਂ ਲਈ ਬਣਾਏ ਗਏ ਦੇਸ਼ ਲਈ ਔਰਤਾਂ ਬਹੁਤ ਉੱਚੀ ਅਤੇ ਬਹੁਤ ਬਹਾਦਰ ਹਨ।
— Qutoufy (@Qutoufy)
ਉਨ੍ਹਾਂ ਨੇ ਜ਼ਗਰੋਦਾ, ਜੋ ਆਮ ਤੌਰ ਤੇ ਜਸ਼ਨ ਮਨਾਉਣ ਲਈ ਅਰਬ ਦੇਸ਼ਾਂ ਵਿਚ ਔਰਤਾਂ ਦੁਆਰਾ ਵਰਤਿਆ ਜਾਂਦਾ ਹੈ, ਨੂੰ ਗਾਉਂਦੇ ਹੋਏ ਮਾਰਚ ਦੀ ਅਗਵਾਈ ਕੀਤੀ।
‘Zagrouda’ (or the women’s chant) has become the calling code for every protest in the street. When people hear these women’s voices, they know it’s the revolution call and that it’s time to start their march. #Sudan_Uprising pic.twitter.com/E2RasMe6tF
— Nandini (@nandi_naira) March 21, 2019
‘ਜ਼ਗਰੋਦਾ’ (ਜਾਂ ਔਰਤਾਂ ਦਾ ਗੀਤ ) ਗਲੀ ‘ਚ ਹਰਰੋਸ ਪ੍ਰਦਰਸ਼ਨ ਲਈ ਕਾਲਿੰਗ ਕੋਡ ਬਣ ਗਿਆ ਹੈ। ਜਦੋਂ ਲੋਕ ਔਰਤਾਂ ਦੀ ਇਹ ਅਵਾਜ਼ਾਂ ਸੁਣਦੇ ਹਨ ਤਾਂ ਉਹ ਜਾਣਦੇ ਹਨ ਕਿ ਇਹ ਇੱਕ ਕ੍ਰਾਂਤੀ ਦਾ ਸੰਕੇਤ ਹੈ ਅਤੇ ਮਾਰਚ ਦਾ ਸਮਾਂ ਸ਼ੁਰੂ ਹੋ ਗਿਆ ਹੈ।
ਮਾਰਚ ਦੇ ਮਹੀਨੇ ਦੌਰਾਨ, ਔਰਤਾਂ ਨੇ ਰੋਸ ਪ੍ਰਦਰਸ਼ਨਾਂ ਅਤੇ ਔਰਤਾਂ ਦੇ ਅਧਿਕਾਰਾਂ ਦੇ ਸਮਰਥਨ ਵਿੱਚ ਪਰੰਪਰਾਗਤ ਚਿੱਟੇ ਥੌਬ ਪਹਿਨੇ ਸਨ। ਸੋਸ਼ਲ ਮੀਡੀਆ ਪਲੇਟਫਾਰਮ ਚਿੱਟੇ ਬਸਤਰ ਪਹਿਨੀ ਹੋਈ ਔਰਤ ਪ੍ਰਦਰਸ਼ਨਕਾਰੀਆਂ ਦੀਆਂ ਤਸਵੀਰਾਂ ਨਾਲ ਭਰਿਆ ਹੁੰਦਾ ਹੈ।#whitemarch (#مارس_الابيض)
Happy International Women’s Day
.
Impact Hub Khartoum Family
#IWD19 #impacthub #impacthubkhartoum #WhiteMarch pic.twitter.com/HnJicvsLDQ— Impact Hub Khartoum (@ImpactHubKRT) March 8, 2019
ਅੰਤਰਰਾਸ਼ਟਰੀ ਔਰਤ ਦਿਹਾੜੇ ਦੀਆਂ ਮੁਬਾਰਕਾਂ
.
ਇਮਪੈਕਟ ਹਬ ਖਾਰਤੂਮ ਪਰਿਵਾਰ- ਇਮਪੈਕਟ ਹਬ ਖਾਰਤੂਮ
ਔਰਤਾਂ ਜੋ ਲਗਾਤਾਰ ਪੁਲਿਸ ਦੀ ਬੇਰਹਿਮੀ ਦਾ ਵਿਰੋਧ ਕਰਦੀਆਂ ਹਨ। ਅਧਿਕਾਰੀਆਂ ਨੇ ਅੱਥਰੂ ਗੈਸ ਅਤੇ ਗੋਲਾ ਬਾਰੂਦ ਨਾਲ ਹਮਲਾ ਕੀਤਾ ਅਤੇ ਬਲਾਤਕਾਰ ਕਰਨ ਲਈ ਵੀ ਧਮਕਾਇਆ ਹੈ। ਔਰਤਾਂ ਨੂੰ ਕਥਿਤ ਤੌਰ ‘ਤੇ ਕੁੱਟਿਆ ਵੀ ਗਿਆ, ਉਨ੍ਹਾਂ ਦੇ ਚਿਹਰਿਆਂ ਨੂੰ ਵਿਗਾੜਿਆ ਗਿਆ ਹੈ ਅਤੇ ਉਨ੍ਹਾਂ ਦੇ ਵਾਲਾਂ ਨੂੰ ਨਜ਼ਰਬੰਦੀ ਕੇਂਦਰਾਂ ਅੰਦਰ ਕੱਟ ਦਿੱਤਾ ਗਿਆ ਹੈ। ਹਰ ਰੋਜ਼ ਸੋਸ਼ਲ ਮੀਡੀਆ ‘ਤੇ ਸੁਡਾਨੀ ਔਰਤਾਂ ਦੀ ਕੁੱਟ ਮਾਰ ਦੀਆਂ ਨਵੀਆਂ ਫੁਟੇਜ ਪਾਈਆਂ ਜਾਂਦੀਆਂ ਹਨ ਅਤੇ ਅਪਮਾਨਿਤ ਕੀਤਾ ਜਾਂਦਾ ਹੈ:
Excessive brutality against elderly and women by police force in Khartoum North #SudanUprising #Sudan_Revolts pic.twitter.com/usTEXp1c3f
— SudanUprising (@uprising_sudan) January 14, 2019
ਖਾਰਟੌਮ ਨਾਰਥ ‘ਚ ਪੁਲਿਸ ਬਲਾਂ ਦੁਆਰਾ ਬਜ਼ੁਰਗਾਂ ਅਤੇ ਔਰਤਾਂ ਵਿਰੁੱਧ ਬਹੁਤ ਜ਼ਿਆਦਾ ਬੇਰਹਿਮੀ ਨਾਲ ਵਰਤਾਅ ਕੀਤਾ ਜਾ ਰਿਹਾ ਹੈ
- ਸੂਡਾਨ ਅਪ੍ਰਾਈਜ਼ਿੰਗ
ਪਰ ਉਹੀ ਹੈਸ਼ਟੈਗ ਸੁਡਾਨ ਦੀ ਔਰਤਾਂ ਦੀ ਬਹਾਦਰੀ ਨੂੰ ਪੇਸ਼ ਕਰ ਰਹੇ ਹਨ। #SupportSudan
Video showing a Sudanese girl throwing tear gas canister back at the security forces. #Sudan ese girls and women have shown bravery beyond belief during the #Sudanuprising. #مدن_االسودان_تنتفض #موكب14مارس pic.twitter.com/84XbERPwyg
— SUPPORT SUDAN (@All4Sudan) March 14, 2019
ਵੀਡੀਓ ‘ਚ ਇੱਕ ਸੁਡਾਨੀ ਕੁੜੀ ਨੂੰ ਸੁਰੱਖਿਆ ਬਲ ਦੇ ਆਲੇ ਦੁਆਲੇ ਅੱਥਰੂ ਗੈਸ ਦੇ ਡੱਬੇ ਸੁੱਟਦੇ ਦਿਖਾਇਆ ਜਾ ਰਿਹਾ ਹੈ। ਦੀਆਂ ਲੜਕੀਆਂ ਅਤੇ ਔਰਤਾਂ ਨੇ ਦੌਰਾਨ ਵਿਸ਼ਵਾਸ ਤੋਂ ਪਰੇ ਬਹਾਦਰੀ ਦਿਖਾਈ ਹੈ।
ਇਸ ਹਫ਼ਤੇ, ਰੋਸ ਪ੍ਰਦਰਸ਼ਨਾਂ ਦੀ ਇੱਕ ਫੋਟੋ ਅਤੇ ਇੱਕ ਵੀਡੀਓ ਵਾਇਰਲ ਹੋਈ ਹੈ। 22 ਸਾਲ ਦੀ ਇੰਜੀਨੀਅਰਿੰਗ ਅਤੇ ਆਰਕੀਟੈਕਚਰ ਵਿਦਿਆਰਥਣ ਆਲਾ ਸਾਲਾਹ ਨੇ ਆਪਣੀ ਸੱਜੀ ਬਾਂਹ ਨੂੰ ਉਭਾਰਿਆ ਅਤੇ ਉਸ ਨੇ ਭੀੜ ਦੀ ਅਗਵਾਈ ਕਰਦਿਆਂ “ਥਾਵਰਾ” (‘ਕ੍ਰਾਂਤੀ’ ਲਈ ਅਰਬੀ ) ਉਚਰਿਆ। ਤਸਵੀਰ ਅਤੇ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਅਤੇ ਸੁਡਾਨੀ ਕਾਰਕੁੰਨ ਹੁਣ ਉਸ ਨੂੰ “ਕਾਂਡਕਾ”, ਪੁਰਾਤਨ ਸੁਡਾਨ ਦੀ ਨੁਬੀਅਨ ਰਾਣੀ ਦਾ ਖਿਤਾਬ, ਕਹਿ ਰਹੇ ਹਨ।
Don’t know her name, but this Woman in #Sudan is leading rallies, standing on car roofs, and pleading for change against autocratic Bashir.
Here she is singing “Thawra” (Revolution). Remember this voice: pic.twitter.com/0JG31Tp4rZ
— Joyce Karam (@Joyce_Karam) April 9, 2019
ਉਸ ਦਾ ਨਾਂ ਤਾਂ ਨਹੀਂ ਮਾਲੂਮ, ਪਰ #ਸੁਡਾਨ ਵਿੱਚ ਇਹ ਔਰਤ ਰੈਲੀਆਂ ਦੀ ਅਗਵਾਈ ਕਰ ਰਹੀ ਹੈ, ਕਰ ਦੀ ਛੱਤਾਂ ‘ਤੇ ਖੜ੍ਹੀ ਹੈ, ਅਤੇ ਤਾਨਾਸ਼ਾਹ ਬਸ਼ੀਰ ਦੇ ਖ਼ਿਲਾਫ਼ ਬਦਲਾਅ ਦੀ ਅਪੀਲ ਕਰ ਰਹੀ ਹੈ।
ਇੱਥੇ ਇਹ “ਥਾਵਰਾ ” (ਕ੍ਰਾਂਤੀ) ਗਾ ਰਹੀ ਹੈ। ਇਸ ਆਵਾਜ਼ ਨੂੰ ਯਾਦ ਰੱਖਣਾ:
ਸੋਸ਼ਲ ਨੈਟਵਰਕਾਂ ‘ਤੇ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਨੂੰ ਸਾਲਾਹ ਨੂੰ “ਸੁਡਾਨੀਜ਼ ਸਟੈਚੂ ਆਫ ਲਿਬਰਟੀ” ਵਿੱਚ ਬਦਲ ਦਿੱਤਾ ਗਿਆ ਹੈ।
If one day I have a #daughter, I want her to be just like her #AlaaSalah 22 year old engineering and architecture student chanting and leading protest in #Khartoum she is now a symbol of #Sudanese #Revolution and became the voice of #WomenRevolutions #Sudan #WomenLove #Peace pic.twitter.com/pWxqJvCKN1
— Houda Henniche (@HoudaHenniche) April 10, 2019
ਜੇਕਰ ਇੱਕ ਦਿਨ ਮੇਰੇ ਕੋਈ #ਧੀ ਹੋਵੇ, ਤਾਂ ਮੇਰੀ ਧੀ ਬਿਲਕੁਲ ਉਸ ਦੇ ਵਾਂਗ ਹੋਵੇ।♥️ #ਆਲਾ ਸਾਲਾਹ 22ਸਾਲਾ ਇੰਜੀਨੀਅਰਿੰਗ ਅਤੇ ਆਰਕੀਟੈਕਚਰ ਵਿਦਿਆਰਥਣ #ਖਾਰਟੌਮ ਵਿੱਚ ਰੋਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੀ ਹੈ। ਉਹ ਹੁਣ #ਸੁਡਾਨੀ #ਕ੍ਰਾਂਤੀ ਦਾ ਪ੍ਰਤੀਕ ਹੈ ਅਤੇ #WomenRevolutions ਦੀ ਆਵਾਜ਼ ਬਣ ਗਈ ਹੈ।
ਗਲੀਆਂ ਤੋਂ ਸਕ੍ਰੀਨ ਤੱਕ
ਸਕ੍ਰੀਨ ਦੇ ਪਿੱਛੇ, ਫੇਸਬੁੱਕ ਸਮੂਹ ਵਿਆਹ ਅਤੇ ਕਰਸ਼ਾਂ ਬਾਰੇ ਗੱਲਬਾਤ ਕੀਤੀ, ਹੁਣ ਪੁਲਿਸ ਦੀ ਬੇਰਹਿਮੀ ਦਾ ਖੁਲਾਸਾ ਕਰਨ ਲਈ ਵਰਤਿਆ ਜਾਂਦਾ ਹੈ। ਇਨ੍ਹਾਂ ਸਮੂਹਾਂ ‘ਚ ਔਰਤਾਂ ਵੀਡੀਓ ਅਤੇ ਅਪਮਾਨਜਨਕ ਸੁਰੱਖਿਆ ਬਲਾਂ ਦੀਆਂ ਤਸਵੀਰਾਂ ਦਾ ਖੁਲਾਸਾ ਕਰਦੀਆਂ ਹਨ। ਜਦੋਂ ਪਛਾਣ ਪ੍ਰਗਟ ਹੁੰਦੀ ਹੈ, ਸ਼ਹਿਰ ਦੇ ਏਜੰਟ ਨੂੰ ਅਕਸਰ ਕੁੱਟਿਆ ਜਾਂਦਾ ਹੈ ਅਤੇ ਤੰਗ ਕੀਤਾ ਜਾਂਦਾ ਹੈ। ਇਨ੍ਹਾਂ ਸਮੂਹਾਂ ਦਾ ਪ੍ਰਭਾਵ ਕਮਾਲ ਦਾ ਹੈ – ਬਹੁਤ ਸਾਰੇ ਸੁਰੱਖਿਆ ਏਜੰਟ ਹੁਣ ਆਪਣੇ ਚਿਹਰੇ ਛੁਪਾ ਰਹੇ ਹਨ।
ਸੁਡਾਨੀ ਪ੍ਰਸ਼ਾਸਨ ਨੇ ਦੇਸ਼ ਵਿੱਚ ਸੋਸ਼ਲ ਮੀਡੀਆ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਔਰਤਾਂ ਨੇ ਵਰਚੂਅਲ ਪ੍ਰਾਈਵੇਟ ਨੈੱਟਵਰਕ (ਵੀ.ਪੀ.ਐਨ.), ਜੋ ਕਿ ਉਪਭੋਗਤਾ ਦੇ ਸਥਾਨ ਨੂੰ ਛੁਪਾ ਸਕਦਾ ਹੈ, ਦੀ ਵਰਤੋਂ ਕਰਕੇ ਰੁਕਾਵਟ ਨੂੰ ਬਾਈਪਾਸ ਕੀਤਾ।
ਇੱਕ ਕ੍ਰਾਂਤੀ ਕਲਾ ਤੋਂ ਬਗੈਰ ਕਦੀ ਪੂਰਨ ਨਹੀਂ ਹੁੰਦੀ ਹੈ:
View this post on Instagram
ਔਰਤ ਦਿਹਾੜੇ ਦੀਆਂ ਮੁਬਾਰਕਾਂ .. ਸਾਰੀਆਂ ਕ੍ਰਾਂਤੀਕਾਰੀ ਔਰਤਾਂ ਨੂੰ ਮੁਬਾਰਕਾਂ .. ਜਾਰੀ ਰੱਖੋ حركات نسوان ; )
ਗਲੀਕਾਰੀ ਰੋਸ ਵਿਖਾਉਣ ਲਈ ਔਰਤ ਚਿੱਤਰਕਾਰਾਂ, ਡਿਜੀਟਲ ਕਲਾਕਾਰਾਂ ਅਤੇ ਸੰਗੀਤਕਾਰਾਂ ਨੇ ਕਲਾ ਦੇ ਕੰਮਾਂ ਦਾ ਨਿਰਮਾਣ ਕੀਤਾ ਹੈ। ਉਹ, ਖਾਸ ਕਰਕੇ ਔਰਤਾਂ, ਲੋਕਾਂ ਦੀ ਧੀਰਜ ਦਾ ਆਦਰ ਕਰਨ ਲਈ ਕਲਾ ਦੀ ਵਰਤੋਂ ਕਰਦੇ ਹਨ। ਉਹ ਪੀੜਤਾਂ ਦੀਆਂ ਘਟਨਾਵਾਂ ਅਤੇ ਤਸਵੀਰਾਂ ਨੂੰ ਦਸਤਾਵੇਜ਼ੀ ਰੂਪ ਵਿਚ ਪੇਸ਼ ਕਰਨ ਲਈ ਅਤੇ ਇਕ ਅਤਿਆਚਾਰੀ ਪ੍ਰਣਾਲੀ ਦੇ ਅਧੀਨ ਰਹਿਣ ਦੀ ਹਕੀਕਤ ਨੂੰ ਦਰਸਾਉਂਦੇ ਹਨ।
““Women are front, left and center of the revolution. When people started protesting, they were like, ‘Women should stay at home.’ But we were like — no.” said Islam Elbeiti a 24-year-old jazz bass player.
“ਔਰਤਾਂ ਕ੍ਰਾਂਤੀ ਦਾ ਅੱਗਾ, ਖੱਬਾ ਅਤੇ ਕੇਂਦਰ ਹਨ। ਜਦੋਂ ਲੋਕ ਪ੍ਰਦਰਸ਼ਨ ਨੂੰ ਸ਼ੁਰੂ ਕਰਦੇ ਹਨ, ਉਹ ਸੋਚਦੇ ਹਨ ‘ਔਰਤ ਨੂੰ ਘਰ ਵਿੱਚ ਹੀ ਰਹਿਣਾ ਚਾਹੀਦਾ ਹੈ।’ ਪਰ ਅਸੀਂ ਕਹਿੰਦੇ ਹਾਂ – ਨਹੀਂ।” 24 ਸਾਲਾ ਜੈਜ਼ ਬਾਸ ਖਿਡਾਰੀ ਇਸਲਾਮ ਇਲਬੇਇਟੀ ਨੇ ਕਿਹਾ।”
ਸੂਡਾਨ ਵਿੱਚ ਔਰਤਾਂ ਦੇ ਹੱਕਾਂ ਲਈ ਲੜਾਈ
12 ਮਾਰਚ ਨੂੰ, ਸੂਡਾਨ ਵਿੱਚ ਅਪੀਲ ਦੀ ਐਮਰਜੈਂਸੀ ਅਦਾਲਤ ਨੇ ਅਦਾਲਤਾਂ ਦੇ ਬਾਹਰ ਰੈਲੀ ਕਰਨ ਵਾਲੀਆਂ ਔਰਤਾਂ ਦੇ ਪਰਿਵਾਰਾਂ ਦੇ ਦਬਾਅ ਵਿੱਚ, 9 ਔਰਤ ਸੂਡਾਨ ਦੇ ਪ੍ਰਦਰਸ਼ਨਕਾਰੀਆਂ ਦੀ ਫਾਂਸੀ ਦੀ ਸਜ਼ਾ ਰੱਦ ਕਰ ਦਿੱਤੀ ਗਈ, ਜਿਨ੍ਹਾਂ ਨੂੰ ਦੰਗਾ ਕਰਨ ਲਈ 20 ਕੋਰੜੇ ਅਤੇ ਇੱਕ ਮਹੀਨੇ ਦੀ ਕੈਦ ਦੀ ਸਜ਼ਾ ਦਿੱਤੀ ਗਈ ਸੀ।
ਕੋਰੜੇ ਆਮ ਤੌਰ ‘ਤੇ ਸੂਡਾਨ ਦੀਆਂ ਔਰਤਾਂ ਲਈ ਸਜ਼ਾ ਦਾ ਇੱਕ ਆਮ ਰੂਪ ਹੁੰਦਾ ਹੈ – ਉਹ ਅਸ਼ਲੀਲ ਕੱਪੜੇ ਜਾਂ ਵਿਭਚਾਰ ਵਰਗੇ ਜੁਰਮਾਂ ਲਈ ਕੋਰੜੇ ਦੀ ਸਜ਼ਾ ਦਿੱਤੀ ਜਾਂਦੀ ਹੈ।
2014 ਵਿੱਚ, ਇੱਕ ਗ਼ੈਰ-ਮੁਸਲਮਾਨ ਨਾਲ ਵਿਆਹ ਕਰਾਉਣ ਲਈ ਇੱਕ ਔਰਤ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ, ਜਿਸ ਨੂੰ ਵਿਭਚਾਰ ਸਮਝਿਆ ਜਾਂਦਾ ਹੈ। 2015 ਵਿੱਚ, ਇੱਕ ਔਰਤ ਨੂੰ ਉਸ ਦੇ ਪਿਤਾ ਦੀ ਸਹਿਮਤੀ ਤੋਂ ਬਿਨਾਂ ਵਿਆਹ ਕਰਨ ਲਈ 75 ਵਾਰ ਕੋਰੜੇ ਖਾਣੇ ਪਏ ਸੀ।
2017 ਵਿੱਚ, 24 ਔਰਤਾਂ ਨੂੰ ਪਤਲੂਨ ਪਹਿਨਣ ਲਈ ਗ੍ਰਿਫ਼ਤਾਰ ਕੀਤਾ ਗਿਆ, ਦੇਸ਼ ਦੀ ਸਖਤ ਸ਼ਰੀਅਤ ਕਾਨੂੰਨ ਦੀ ਉਲੰਘਣਾ ਲਈ ਗ੍ਰਿਫਤਾਰ ਕੀਤਾ ਗਿਆ ਸੀ।
ਕਈ ਵਾਰ ਕੋਰੜੇ ਤੋਂ ਬਗੈਰ ਹੋਰ ਵੀ ਬੇਰਹਿਮ ਸਜ਼ਾ ਦਿੱਤੀ ਜਾਂਦੀ ਹੈ: ਕਈ ਸੂਡਾਨੀ ਔਰਤਾਂ ਨੂੰ ਪੱਥਰ ਮਾਰ ਕੇ ਮੌਤ ਦੀ ਸਜ਼ਾ ਦਿੱਤੀ ਗਈ ਹੈ।
ਰੋਏਟਰ ਅਨੁਸਾਰ, ਬਸ਼ੀਰ ਨੇ 2011 ਵਿੱਚ ਸੁਡਾਨ ਵਿਚ ਸ਼ਰੀਅਤ ਕਾਨੂੰਨ ਨੂੰ ਸਖ਼ਤੀ ਨਾਲ ਪਾਲਣ ‘ਚ ਆਪਣੀ ਸਥਿਤੀ ਦਾ ਬਚਾਅ ਕੀਤਾ:
We want to present a constitution that serves as a template to those around us. And our template is clear, a 100 percent Islamic constitution, without communism or secularism or Western (influences).
ਅਸੀਂ ਇੱਕ ਸੰਵਿਧਾਨ ਪੇਸ਼ ਕਰਨਾ ਚਾਹੁੰਦੇ ਹਾਂ ਜੋ ਸਾਡੇ ਆਲੇ ਦੁਆਲੇ ਦੇ ਲੋਕਾਂ ਲਈ ਇੱਕ ਟੈਂਪਲੇਟ ਦੇ ਰੂਪ ਵਿੱਚ ਕੰਮ ਕਰਦਾ ਹੈ। ਅਤੇ ਸਾਡੇ ਨਮੂਨੇ ਸਪੱਸ਼ਟ ਹਨ, 100 ਪ੍ਰਤੀਸ਼ਤ ਇਸਲਾਮੀ ਸੰਵਿਧਾਨ, ਬਿਨਾਂ ਕਮਿਊਨਿਜ਼ਮ ਜਾਂ ਧਰਮ ਨਿਰਪੱਖਤਾ ਜਾਂ ਪੱਛਮੀ (ਪ੍ਰਭਾਵ) ਨਹੀਂ ਹੈ।
ਸ਼ਰੀਅਤ (ਇਸਲਾਮਿਕ ਕਾਨੂੰਨ) ਦੀ ਵਿਆਖਿਆ ‘ਤੇ ਆਧਾਰਤ ਸੂਡਾਨੀ ਦੰਡ ਕੋਡ ‘ਚ ਵਿਆਹ ਲਈ ਲੜਕੀਆਂ ਦੀ ਉਮਰ 10 ਸਾਲ ਹੈ, ਅਤੇ ਦਰਜ ਕੀਤਾ ਗਿਆ ਹੈ ਕਿ ਇੱਕ ਪਤੀ ਦੁਆਰਾ ਔਰਤ ਨਾਲ ਕੀਤਾ ਬਲਾਤਕਾਰ ਦਰਜ ਨਹੀਂ ਕੀਤਾ ਜਾ ਸਕਦਾ।
ਇਸ ਦੇ ਸਿਖਰ ‘ਤੇ, ਔਰਤਾਂ ਨੂੰ “ਨੈਤਿਕਤਾ ਦੇ ਨਿਯਮ” ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਉਨ੍ਹਾਂ ਨੂੰ ਚੇਤੰਨ ਕਰਦੇ ਹਨ ਅਤੇ ਉਨ੍ਹਾਂ ਨੂੰ ਰੋਜ਼ਾਨਾ ਅਧਾਰ ‘ਤੇ ਦੱਬ ਦੇ ਹਨ।
ਇਸ ਕਾਰਨ, ਬਦਲਾਵ ਲਈ ਲੜਦੇ ਹੋਏ, ਸੁਡਾਨੀ ਔਰਤਾਂ ਵਿਰੋਧ ਪ੍ਰਦਰਸ਼ਨਾਂ ਦੇ ਅਗਲੇ ਪੜਾਅ ‘ਤੇ ਹਨ।