ਸੰਗੀਤ ਵੀਡੀਓ ਵਿੱਚ ਘਰੇਲੂ ਹਿੰਸਾ ਪੇਸ਼ ਕਰਨ ‘ਤੇ ਪੁਰਤਗਾਲੀ ਰੈਪਰ ਬਾਰੇ ਵਿਵਾਦ

ਪੁਰਤਗੇਜ਼ੀ ਰੈਪਰ ਵਾਲੈਤੇ। ਫੋਟੋ: ਵਿਕੀਮੀਡੀਆ ਕਾਮਨਜ਼, CC BY-SA 4.0

ਸੰਤੋਮੀਅਨ ਮੂਲ ਦਾ ਪੁਰਤਗਾਲੀ ਰੈਪਰ, ਵਾਲੈਤੇ, ਇਸ ਸਮੇਂ ਲਿਸਬਨ ਵਿੱਚ ਰਹਿੰਦਾ ਹੈ। ਉਸ ਵਲੋਂ ਘਰੇਲੂ ਹਿੰਸਾ ਪੇਸ਼ ਕਰਦੀ ਇੱਕ ਵੀਡੀਓ ਰਿਲੀਜ਼ ਕਰਨ ਤੋਂ ਬਾਅਦ ਉਸਨੂੰ ਬਹੁਤ ਸਾਰੀ ਅਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ। 

30 ਅਗਸਤ ਨੂੰ ਰਿਲੀਜ਼ ਕੀਤੀ ਗਈ, “ਬੀ.ਐੱਫ.ਐੱਫ.” ਨਾਂ ਦੀ ਸੰਗੀਤ ਵੀਡੀਓ ਵਿੱਚ ਇੱਕ ਹਥਿਆਰਬੰਦ ਵਿਅਕਤੀ ਆਪਣੇ ਸਾਥਣ ਅਤੇ ਉਸਦੇ ਪ੍ਰੇਮੀ ਨੂੰ ਹਿੰਸਕ ਧਮਕੀਆਂ ਦਿੰਦਾ ਹੋਇਆ ਦਿਖਾਇਆ ਗਿਆ ਹੈ। ਵਾਲੈਤੇ ਦੇ ਯੂਟਿਊਬ ਚੈਨਲ ‘ਤੇ ਇਸ ਵੀਡੀਓ ਦੇ ਇੱਕ ਮਿਲੀਅਨ ਤੋਂ ਵੱਧ ਵਿਯੂਜ਼ ਹੋ ਚੁੱਕੇ ਹਨ।

ਪੁਰਤਗਾਲ ਵਿੱਚ ਦਰਜਨਾਂ ਔਰਤਾਂ ਦੇ ਅਧਿਕਾਰ ਲਈ ਲੜਨ ਵਾਲੇ ਸੰਗਠਨਾਂ ਨੇ ਵਾਲੈਤਾ ਨੂੰ ਲਿਖੀ ਇੱਕ ਖੁੱਲ੍ਹੀ ਚਿੱਠੀ ‘ਤੇ ਹਸਤਾਖਰ ਕੀਤੇ ਹਨ ਅਤੇ ਵਾਲੈਤੇ ਉੱਤੇ ਘਰੇਲੂ ਹਿੰਸਾ ਨੂੰ ਮਾਮੂਲੀ ਜਿਹਾ ਦਰਸਾਉਣ ਦਾ ਦੋਸ਼ ਲਾਇਆ ਹੈ। ਚਿੱਠੀ ਕਹਿੰਦੀ ਹੈ:

A violência contra as mulheres não é arte nem cultura. A reprodução clara de misoginia e a banalização da violência contra as mulheres não podem ser cronicamente escudadas na criação artística.

ਔਰਤਾਂ ਵਿਰੁੱਧ ਹਿੰਸਾ ਕਲਾ ਜਾਂ ਸਭਿਆਚਾਰ ਨਹੀਂ ਹੈ। ਔਰਤਾਂ ਨਾਲ ਦੁਰਵਿਵਹਾਰ ਦਾ ਸਪਸ਼ਟ ਮੁੜ ਸਿਰਜਨ ਅਤੇ ਔਰਤਾਂ ਵਿਰੁੱਧ ਹਿੰਸਾ ਦੇ ਮਾਮੂਲੀਕਰਨ ਨੂੰ ਕਲਾਤਮਕ ਰਚਨਾ ਦੇ ਪਿੱਛੇ ਨਹੀਂ ਛੁਪਾਇਆ ਜਾ ਸਕਦਾ।

ਪੁਰਤਗਾਲ ਵਿੱਚ ਹਿੰਸਾ ਦੇ ਪੀੜਤਾਂ ਦੇ ਪਰਿਵਾਰਾਂ ਨੂੰ ਸਹਾਇਤਾ ਪ੍ਰਦਾਨ ਕਰਨ ਵਾਲੀ ਪੁਰਤਗਾਲੀ ਐਸੋਸੀਏਸ਼ਨ ਫਾਰ ਵਿਕਟਿਮ ਸਪੋਰਟ (ਏਪੀਏਵੀ) ਅਨੁਸਾਰ, 2018 ਵਿੱਚ ਕਤਲ ਦੀ ਕੋਸ਼ਿਸ਼ ਦੇ 28 ਮਾਮਲਿਆਂ ਵਿੱਚੋਂ 11 ਪੀੜਤ ਦੇ ਸਾਥੀ ਜਾਂ ਸਾਬਕਾ ਸਾਥੀ ਨੇ ਅੰਜਾਮ ਦਿੱਤਾ ਸੀ। 

ਅਲੋਚਨਾ ਦਾ ਸਾਹਮਣਾ ਕਰਦਿਆਂ, ਵਾਲੈਤੇ ਨੇ ਆਪਣੇ ਆਲੋਚਕਾਂ ਨੂੰ ਝਾੜ ਪਾਉਂਦਾ ਜਵਾਬ ਵਿੱਚ ਇੱਕ ਵੀਡੀਓ ਪ੍ਰਕਾਸ਼ਿਤ ਕੀਤੀ, ਜਿਸ ਵਿੱਚ ਉਹ ਇਹਨਾਂ ਆਲੋਚਕਾਂ ਨੂੰ “ਬੁਰਜੂਆ ਨਾਰੀਵਾਦੀ” ਕਹਿੰਦਾ ਹੈ ਅਤੇ ਨਾਲ ਹੀ ਕਹਿੰਦਾ ਹੀ ਕਿ, “ਉਹ ਆਪ ਕਦੇ ਲਿਸਬਨ ਦੇ ਉਪਨਗਰਾਂ ਵਿੱਚ ਜਾਕੇ ਉੱਥੇ ਰਹਿ ਰਹੀਆਂ ਔਰਤਾਂ ਦੀ ਜ਼ਿੰਦਗੀ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕਰਦੀਆਂ।”

ਅਖ਼ਬਾਰ ਪਬਲਿਕੋ ਨਾਲ ਗੱਲ ਕਰਦਿਆਂ ਵਾਲੈਤੇ ਨੇ ਇਸ ਵਾਦ-ਵਿਵਾਦ ਨੂੰ “ਫੋਕਾ” ਦੱਸਿਆ, ਜੋ “ਪੌਪਸਟਾਰ ਨਾਰੀਵਾਦੀਆਂ ਦੇ ਇੱਕ ਛੋਟੇ ਸਮੂਹ ਵਲੋਂ ਰਚਿਆ ਗਿਆ ਸੀ”, ਅਤੇ ਇੱਕ ਕਲਾਕਾਰ ਵਜੋਂ ਆਪਣੀ ਕਲਾਤਮਕ ਅਜ਼ਾਦੀ ਦਾ ਦਾਅਵਾ ਕੀਤਾ। “ਜੇ ਮੈਂ ਇਹੀ ਚੀਜ਼ ਕਿਸੇ ਕਿਤਾਬ ਜਾਂ ਫਿਲਮ ਵਿੱਚ ਦਿਖਾਈ ਹੁੰਦੀ, ਤਾਂ ਕੋਈ ਮੁਸ਼ਕਲ ਨਹੀਂ ਹੋਣੀ ਸੀ।”

ਵਾਲੈਤੇ ਦਾ ਅਸਲ ਨਾਂ ਕੀਦਜੇ ਤੋਰੇਸ ਲੀਮਾ ਹੈ ਅਤੇ ਇਸਦੀ ਉਮਰ 37 ਸਾਲਾਂ ਦੀ ਹੈ। ਉਸਨੇ ਆਪਣੇ ਸੰਗੀਤਕ ਕੈਰੀਅਰ ਦੀ ਸ਼ੁਰੂਆਤ 1997 ਵਿੱਚ ਕੀਤੀ, ਦੋ ਐਲਬਮਾਂ ਰਿਲੀਜ਼ ਕੀਤੀਆਂ ਅਤੇ ਹੋਰ ਲੁਸੋਫੋਨ ਹਿੱਪ-ਹੋਪ ਕਲਾਕਾਰਾਂ ਦੀਆਂ ਐਲਬਮਾਂ ਵਿੱਚ ਕਈ ਵਾਰ ਪੇਸ਼ਕਾਰੀ ਕੀਤੀ।

ਇਸ ਵਿਵਾਦ ਨੇ ਸੋਸ਼ਲ ਮੀਡੀਆ ‘ਤੇ ਔਰਤਾਂ ਦੇ ਪ੍ਰਤੀਕਰਮ ਉਕਸਾਏ। ਉਸ ਦੇ ਫੇਸਬੁੱਕ ਪੇਜ ‘ਤੇ, ਪੁਰਤਗਾਲੀ ਐਕਟੀਵਿਸਟ ਮਾਰਤਾ ਸੂਸਾ ਈ ਸਿਲਵਾ ਨੇ ਵੀਡੀਓ ਦੀ ਅਲੋਚਨਾ ਕੀਤੀ, ਅਤੇ ਸੰਗੀਤਕਾਰ ਦੀ ਕਲਾਤਮਕ ਆਜ਼ਾਦੀ ਲਈ ਸਮਰਥਨ ਵੀ ਦਿਖਾਇਆ:

Tive dois pensamentos quando vi o vídeoclipe. O primeiro foi “está mesmo bem executado e representado”. O segundo foi “não me apetece ouvir isto duas vezes”.

Fiquei desiludida. Reparem: Entendo o exercício artístico. Entendo que esta música é a representação de uma narrativa, não um apoio à situação descrita.

Mas a verdade é que foi um exercício que por si só trouxe ZERO à discussão da violência de género em Portugal. Isto porque essa narrativa já nós conhecemos bem. Não é nada de novo. É a narrativa dominante. É a narrativa que traduz o que já foi até lei, há menos do que 50 anos atrás. Do valete esperaria a narrativa anti-sistema e não a vigente.

Posto isto, faz sentido censurar a música? Não, porra. Claro que não faz. Faz tanto sentido quanto dizer que quem com ela se ofende é porque é feminista burguês, parvo, da aldeia, ou quer ganhar dinheiro.

É que no final, e ao contrário do que achava, o exercício artístico até abriu possibilidade de discussão. Gerou fricção, conflito, e é na resolução das fricções e conflitos que desconstruimos estruturas falsas e construímos bases mais sólidas. Infelizmente, não é isso que se está a passar.

ਜਦੋਂ ਮੈਂ ਵੀਡੀਓ ਵੇਖਿਆ ਤਾਂ ਮੇਰੇ ਦੋ ਵਿਚਾਰ ਸਨ। ਪਹਿਲਾ ਸੀ “ਇਹ ਅਸਲ ਵਿੱਚ ਚੰਗੀ ਤਰ੍ਹਾਂ ਬਣਾਈ ਅਤੇ ਪੇਸ਼ ਕੀਤੀ ਗਈ ਹੈ”। ਦੂਜਾ ਸੀ “ਮੇਰਾ ਦੂਜੀ ਵਾਰ ਇਹ ਸੁਣਨ ਨੂੰ ਜੀ ਕਰ ਰਿਹਾ”।

ਮੈਨੂੰ ਨਿਰਾਸ਼ਾ ਹੋਈ। ਗੱਲ ਇਹ ਹੈ ਕਿ ਮੈਂ ਕਲਾਤਮਕ ਅਭਿਆਸ ਨੂੰ ਸਮਝਦੀ ਹਾਂ। ਮੈਂ ਸਮਝਦੀ ਹਾਂ ਕਿ ਇਹ ਗਾਣਾ ਇੱਕ ਬਿਰਤਾਂਤ ਦੀ ਪੇਸ਼ਕਾਰੀ ਹੈ ਨਾ ਕਿ ਵਰਣਿਤ ਸਥਿਤੀ ਦਾ ਸਮਰਥਨ।

ਪਰ ਸੱਚਾਈ ਇਹ ਹੈ ਕਿ ਇਹ ਐਸਾ ਅਭਿਆਸ ਸੀ ਜਿਸਨੇ ਪੁਰਤਗਾਲ ਵਿੱਚ ਜੈਂਡਰ ਹਿੰਸਾ ਦੀ ਚਰਚਾ ਵਿੱਚ ਕੋਈ ਯੋਗਦਾਨ ਨਹੀਂ ਪਾਇਆ। ਇਹ ਇਸ ਲਈ ਕਿਉਂਕਿ ਅਸੀਂ ਪਹਿਲਾਂ ਹੀ ਇਸ ਬਿਰਤਾਂਤ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ। ਇਹ ਕੋਈ ਨਵੀਂ ਗੱਲ ਨਹੀਂ ਹੈ। ਇਹ ਪ੍ਰਮੁੱਖ ਬਿਰਤਾਂਤ ਹੈ। ਇਹ ਬਿਰਤਾਂਤ ਉਹ ਕੁਝ ਦਰਸਾਉਂਦਾ ਹੈ ਜੋ ਲਗਭਗ 50 ਸਾਲ ਪਹਿਲਾਂ ਕਾਨੂੰਨ ਹੁੰਦਾ ਸੀ। ਵਾਲੈਤੇ ਤੋਂ ਮੈਂ ਇੱਕ ਸਿਸਟਮ ਵਿਰੋਧੀ ਬਿਰਤਾਂਤ ਦੀ ਉਮੀਦ ਕਰਾਂਗੀ, ਨਾ ਕਿ ਚਲੰਤ ਦੀ।

ਇਹ ਕਹਿਣ ਤੋਂ ਬਾਅਦ, ਕੀ ਸੰਗੀਤ ਨੂੰ ਸੈਂਸਰ ਕਰਨ ਦਾ ਕੋਈ ਮਤਲਬ ਹੈ? ਨਹੀਂ, ਬਿਲਕੁਲ ਵੀ ਨਹੀਂ। ਬੇਸ਼ਕ ਕੋਈ ਮਤਲਬ ਨਹੀਂ। ਸਿੱਧੀ ਸਿੱਧੀ ਗੱਲ ਹੈ ਜੋ ਇਸ ਤੋਂ ਨਾਰਾਜ਼ ਜਾਂ ਤਾਂ ਉਹ ਬੁਰਜੂਆ, ਮੂਰਖ, ਪੇਂਡੂ ਨਾਰੀਵਾਦੀ ਹਨ ਜਾਂ ਉਹਨਾਂ ਦੀ ਇਸ ਮੁੱਦੇ ਰਾਹੀਂ ਪੈਸਾ ਕਮਾਉਣ ਦੀ ਇੱਛਾ ਹੈ।

ਅੰਤ ਵਿੱਚ, ਅਤੇ ਜੋ ਮੈਂ ਸੋਚਿਆ ਸੀ ਉਸਦੇ ਉਲਟ, ਇਸ ਕਲਾਤਮਕ ਅਭਿਆਸ ਨੇ ਚਰਚਾ ਦੀ ਸੰਭਾਵਨਾ ਵੀ ਖੋਲ੍ਹ ਦਿੱਤੀ ਹੈ। ਇਸ ਨੇ ਰਗੜਾਅ, ਟਕਰਾਅ ਪੈਦਾ ਕਰ ਦਿੱਤਾ ਅਤੇ ਇਹ ਰਗੜਾਵਾਂ, ਅਤੇ ਟਕਰਾਵਾਂ ਦੇ ਪਰਿਵਰਤਨ ਨਾਲ ਹੀ ਅਸੀਂ ਝੂਠ ਦੀਆਂ ਇਮਾਰਤਾਂ ਨੂੰ ਢਾਹੁੰਦੇ ਹਾਂ ਅਤੇ ਹੋਰ ਠੋਸ ਨੀਂਹਾਂ ਦਾ ਨਿਰਮਾਣ ਕਰਦੇ ਹਾਂ। ਬਦਕਿਸਮਤੀ ਨਾਲ, ਇਹ ਹਾਲੇ ਨਹੀਂ ਵਾਪਰ ਰਿਹਾ।

ਹੋਰ ਪ੍ਰਤੀਕਰਮ ਮੋਜ਼ੈਂਬੀਕ ਤੋਂ ਆਏ, ਉਨ੍ਹਾਂ ਵਿੱਚੋਂ ਇੱਕ ਕੈਪੀਤੋ ਸੇਮੇਂਤੇ ਦਾ, ਜਿਸ ਨੇ ਕਿਹਾ ਕਿ ਉਸਨੂੰ ਵੀਡੀਓ ਵਿੱਚ ਕੁਝ ਵਿਵਾਦਪੂਰਨ ਨਹੀਂ ਦਿਖਾਈ ਦਿੱਤਾ:

Assisti o vídeo BFF de Valete várias vezes. Não entendo o porque de tanta agitação das feministas com a suposta incitação a violência contra as Mulheres!

Cenas fortes como as que aparecem no vídeo são muito comum em filmes que retratam a violência doméstica. Curiosamente, as mesmas feministas que criticam o vídeo apoiam-se em cenas idênticas de outros vídeos para conscientizar as pessoas a não optar por actos de violência nos seus lares. O que acharam de tão grave no vídeo da música do Valete?

ਮੈਂ ਵਾਲੈਤੋ ਦੀ ਬੀਐਫਐਫ ਵੀਡੀਓ ਨੂੰ ਕਈ ਵਾਰ ਦੇਖਿਆ। ਮੈਨੂੰ ਕਾਰਨ ਸਮਝ ਨਹੀਂ ਆਉਂਦਾ ਕਿ ਨਾਰੀਵਾਦੀ ਕਾਰਕੁਨਾਂ ਨੂੰ ਕਿਉਂ ਲੱਗਦਾ ਹੈ ਕਿ ਇਹ ਵੀਡੀਓ ਔਰਤਾਂ ਵਿਰੁੱਧ ਹਿੰਸਾ ਨੂੰ ਭੜਕਾਅ ਰਹੀ ਹੈ!

ਵੀਡੀਓ ਵਿੱਚ ਦਿਖਾਏ ਹਿੰਸਾ ਵਾਲੇ ਦ੍ਰਿਸ਼ ਘਰੇਲੂ ਹਿੰਸਾ ਨੂੰ ਦਰਸਾਉਂਦੀਆਂ ਫ਼ਿਲਮਾਂ ਵਿੱਚ ਬਹੁਤ ਆਮ ਹਨ। ਦਿਲਚਸਪ ਗੱਲ ਇਹ ਹੈ ਕਿ ਉਹੀ ਨਾਰੀਵਾਦੀ ਜੋ ਵੀਡੀਓ ਦੀ ਅਲੋਚਨਾ ਕਰਦੇ ਹਨ ਉਹ ਘਰਾਂ ਵਿੱਚ ਹਿੰਸਾ ਦੀਆਂ ਹਰਕਤਾਂ ਨਾ ਕਰਨ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਹੋਰਨਾਂ ਵੀਡੀਓਆਂ ਦੇ ਮਿਲਦੇ ਜੁਲਦੇ ਦ੍ਰਿਸ਼ਾਂ ਉੱਤੇ ਨਿਰਭਰ ਕਰਦੇ ਹਨ। ਉਹ ਕੀ ਸੋਚਦੇ ਹਨ ਵਾਲੈਤੇ ਦੀ ਸੰਗੀਤ ਵੀਡੀਓ ਵਿੱਚ ਇੰਨਾ ਬੁਰਾ ਕੀ ਹੈ?

ਮੋਜ਼ੈਂਬੀਕ ਖੋਜਕਰਤਾ ਬੋਆ ਮੋਂਜਨੇ, ਜਿਹੜਾ ਕਹਿੰਦਾ ਹੈ ਕਿ ਉਹ ਨਾਰੀਵਾਦ ਦਾ ਹਮਾਇਤੀ ਹੈ, ਕਹਿੰਦਾ ਹੈ ਕਿ ਉਹ ਵਾਲੈਤੇ ਦੇ ਨਾਲ ਹੈ। ਹਾਲਾਂਕਿ ਉਸ ਨੂੰ ਵੀਡੀਓ ਤੋਂ ਸਦਮਾ ਪਹੁੰਚਿਆ ਸੀ, ਉਹ ਸੋਚਦਾ ਹੈ ਕਿ ਇੱਥੇ ਨਸਲੀ ਸ਼ੋਸ਼ਣ ਦੇਖਣ ਨੂੰ ਮਿਲਦਾ ਹੈ:

Eu sou dos que se decepcionou com a música e vídeo BFF de Valete.
Agora, daí a aproveitar-se da situação para exalar ódio, preconceito e ataques (de todos os tipos) faz-me solidarizar-me com ele, enquanto sujeito negro.
Assumo as consequências!!!

ਮੈਂ ਉਨ੍ਹਾਂ ਵਿੱਚੋਂ ਇੱਕ ਹਾਂ ਜੋ ਵਾਲੈਤੇ ਦੇ ਗਾਣੇ ਬੀਐਫ਼ਐਫ਼ ਅਤੇ ਵੀਡੀਓ ਤੋਂ ਨਿਰਾਸ਼ ਸੀ। ਹੁਣ, ਇਹ ਦੇਖ ਕੇ ਕਿ ਸਥਿਤੀ ਦਾ ਫਾਇਦਾ ਨਫ਼ਰਤ, ਪੱਖਪਾਤ ਅਤੇ ਹਮਲੇ (ਹਰ ਕਿਸਮ ਦੇ) ਕਰਨ ਲਈ ਉਠਾਇਆ ਗਿਆ, ਮੈਂਨੂੰ ਇੱਕ ਕਾਲੇ ਆਦਮੀ ਹੋਣ ਵਜੋਂ, ਉਸ ਨਾਲ ਹਮਦਰਦੀ ਹੈ।

ਨਤੀਜਿਆਂ ਦੀ ਮੈਂ ਕਲਪਨਾ ਕਰ ਸਕਦਾ ਹਾਂ !!

ਚਰਚਾ ਸ਼ੁਰੂ ਕਰੋ

ਲੇਖਕ, ਕਿਰਪਾ ਕਰਕੇ ਲਾਗ ਇਨ »

ਦਿਸ਼ਾ ਨਿਰਦੇਸ਼

  • ਸਾਰੀਆਂ ਟਿੱਪਣੀਆਂ ਦੀਆਂ ਸੰਚਾਲਕ ਵੱਲੋਂ ਸਮੀਖਿਆ ਕੀਤੀ ਜਾਂਦੀ ਹੈ. ਆਪਣੀ ਟਿੱਪਣੀ ਇਕ ਤੋਂ ਵੱਧ ਦਰਜ ਨਾ ਕਰੋ ਜਾਂ ਇਸ ਨੂੰ ਸਪੈਮ ਦੇ ਤੌਰ ਤੇ ਪਛਾਣਿਆ ਜਾ ਸਕਦਾ ਹੈ.
  • ਕਿਰਪਾ ਕਰਕੇ ਹੋਰਨਾਂ ਨਾਲ ਆਦਰ ਨਾਲ ਪੇਸ਼ ਆਓ. ਨਫ਼ਰਤ ਵਾਲੇ ਭਾਸ਼ਣ, ਅਸ਼ਲੀਲਤਾ ਅਤੇ ਨਿੱਜੀ ਹਮਲੇ ਰੱਖਣ ਵਾਲੀਆਂ ਟਿੱਪਣੀਆਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ.