ਪ੍ਰਮੁੱਖ ਕਸ਼ਮੀਰੀ ਅੰਗਰੇਜ਼ੀ ਰੋਜ਼ਾਨਾ ਰਾਇਜ਼ਿੰਗ ਕਸ਼ਮੀਰ ਦੇ ਸੰਪਾਦਕ ਸ਼ੁਜਾਤ ਬੁਖਾਰੀ ਨੂੰ ਜੰਮੂ ਅਤੇ ਕਸ਼ਮੀਰ ਦੀ ਗਰਮੀਆਂ ਦੀ ਰਾਜਧਾਨੀ ਸ੍ਰੀਨਗਰ ਵਿਚ ਗੋਲੀ ਮਾਰ ਦਿੱਤੀ ਗਈ।
ਉਸ ਦਾ ਵਾਹਨ ਸ਼ੱਕੀ ਅਤਿਵਾਦੀਆਂ ਦੇ ਇਕ ਗਰੁੱਪ ਨੇ ਘੇਰ ਲਿਆ, ਜਿਨ੍ਹਾਂ ਨੇ ਉਸ ਤੇ ਅਤੇ ਉਸ ਦੇ ਸੁਰੱਖਿਆ ਕਰਮਚਾਰੀਆਂ ਤੇ ਗੋਲੀਬਾਰੀ ਕੀਤੀ। ਹਸਪਤਾਲ ਵਿਚ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਦੋ ਸੁਰੱਖਿਆ ਮੁਲਾਜ਼ਮਾਂ ਦੀ ਵੀ ਮੌਤ ਹੋ ਗਈ।
ਬੁਖਾਰੀ ਦੇ ਇੱਕ ਸਾਥੀ ਨੇ ਕਿਹਾ ਕਿ ਉਹ ਆਪਣੇ ਰੋਜ਼ਾਨਾ ਦੇ ਕੰਮ ਨੂੰ ਖਤਮ ਕਰਨ ਤੋਂ ਬਾਅਦ ਆਪਣਾ ਵਰਤ ਤੋੜਨ ਲਈ ਆਪਣੇ ਦਫਤਰ ਤੋਂ ਬਾਹਰ ਨਿਕਲਿਆ ਹੀ ਸੀ ਅਤੇ ਜਦੋਂ ਉਸਤੇ ਹਮਲਾ ਕੀਤਾ ਗਿਆ।
(Warning: Graphic image in the tweet below.)
Journalist Shujaat Bukhari Attacked near Press Colony in Sringar.
His PSO is also critically injured pic.twitter.com/g6AsFuudyr— Jyoti NS Pachnanda (@PachnandaJyoti) June 14, 2018
ਸ਼੍ਰੀਨਗਰ ਵਿੱਚ ਪ੍ਰੈਸ ਕਲੋਨੀ ਨੇੜੇ ਪੱਤਰਕਾਰ ਸ਼ੁਜਾਤ ਬੁਖਾਰੀ ਉੱਤੇ ਹਮਲਾ। ਉਸਦਾ ਪੀਐਸਓ ਵੀ ਬੁਰਾ ਤਰ੍ਹਾਂ ਜ਼ਖਮੀ।
– ਜਯੋਤੀ ਐਨਐੱਸ ਪਚਨੰਦਾ
After the attack on Shujaat Bukhari It's clear indication that nobody is safe in kashmir. The incident took place in the heart of city Lal Chowk. Shujaat Bukhari was probably leaving from his office when he was shot dead by Terrorists. Whosoever did this must be his close aide.
— Ibne Sina (@Ibne_Sena) June 14, 2018
ਸ਼ੁਜਾਤ ਬੁਖਾਰੀ ਉੱਤੇ ਹਮਲੇ ਤੋਂ ਬਾਅਦ ਇਹ ਸਾਫ ਸੰਕੇਤ ਹੈ ਕਿ ਕੋਈ ਵੀ ਕਸ਼ਮੀਰ ਵਿਚ ਸੁਰੱਖਿਅਤ ਨਹੀਂ ਹੈ। ਇਹ ਘਟਨਾ ਸ਼ਹਿਰ ਦੇ ਲਾਲ ਚੌਂਕ ਦੇ ਕੇਂਦਰ ਵਿਚ ਹੋਈ। ਸ਼ੁਜਾਤ ਬੁਖਾਰੀ ਸ਼ਾਇਦ ਆਪਣੇ ਦਫ਼ਤਰ ਤੋਂ ਨਿਕਲ ਰਿਹਾ ਸੀ ਜਦੋਂ ਉਸ ਨੂੰ ਅੱਤਵਾਦੀਆਂ ਨੇ ਗੋਲੀ ਮਾਰ ਦਿੱਤੀ। ਜਿਸ ਕਿਸੇ ਨੇ ਇਹ ਕੀਤਾ ਜਰੂਰ ਉਸ ਦਾ ਨਜ਼ਦੀਕੀ ਹੋਣਾ ਹੈ।
— Ibne Sina (@Ibne_Sena) June 14, 2018
Not a single day passes without blood being spilled in #Kashmir. Go through Shujaat Bukhari’s work to know who must have been after his life. Everything is uncertain. One can be killed anywhere and anytime
— Burhan Gilani (@Katar_Koshur) June 14, 2018
ਇੱਕ ਦਿਨ ਵੀ ਨਹੀਂ ਲੰਘਦਾ ਜਿਸ ਦਿਨ #ਕਸ਼ਮੀਰ ਵਿੱਚ ਖੂਨ ਨਾ ਡੁੱਲ੍ਹੇ। ਸ਼ੁਜਾਤ ਬੁਖਾਰੀ ਦੇ ਕੰਮ ਨੂੰ ਜਾਣ ਕੇ ਪਤਾ ਲੱਗੇਗਾ ਕਿ ਉਸ ਦੀ ਜਾਨ ਕੌਣ ਲੈਣਾ ਚਾਹੁੰਦਾ ਸੀ। ਹਰ ਚੀਜ਼ ਅਨਿਸ਼ਚਿਤ ਹੈ। ਕਿਸੇ ਨੂੰ ਕਿਤੇ ਵੀ ਅਤੇ ਕਦੇ ਵੀ ਮਾਰਿਆ ਜਾ ਸਕਦਾ ਹੈ।
ਕਸ਼ਮੀਰ ਵਿੱਚ ਬੁਖਾਰੀ ਥੋੜ੍ਹੀ ਜਿਹੀਆਂ ਉਦਾਰ ਅਤੇ ਦਲੇਰ ਆਵਾਜ਼ਾਂ ਵਿੱਚੋਂ ਇੱਕ ਸੀ ਜੋ ਕਸ਼ਮੀਰ ਵਿਵਾਦ ਨੂੰ ਸੁਲਝਾਉਣ ਲਈ ਭਾਰਤ ਅਤੇ ਪਾਕਿਸਤਾਨ ਵਿਚਾਲੇ ਗੱਲਬਾਤ ਦੇ ਹੱਕ ਵਿੱਚ ਸੀ।
Read more: The Kashmiri People Versus the Indian State
ਕਸ਼ਮੀਰ ਵਾਦੀ ਵਿੱਚ ਆਜ਼ਾਦੀ ਅਤੇ ਸਵੈ-ਸ਼ਾਸਨ ਲਈ 1989 ਤੋਂ ਰੋਸ ਸੰਘਰਸ਼ ਸਰਗਰਮ ਰਿਹਾ ਸੀ ਅਤੇ ਉਦੋਂ ਤੋਂ ਲੈ ਕੇ, ਜੰਮੂ ਅਤੇ ਕਸ਼ਮੀਰ ਭਾਰਤੀ ਫੌਜੀ ਮੌਜੂਦਗੀ ਦੇ ਅਧੀਨ ਹੈ ਜਿਨ੍ਹਾਂ ਨੂੰ ਹਥਿਆਰਬੰਦ ਬਲ ਵਿਸ਼ੇਸ਼ ਅਧਿਕਾਰ ਕਾਨੂੰਨ ਹਥਿਆਰਬੰਦ ਬਲ ਵਿਸ਼ੇਸ਼ ਅਧਿਕਾਰ ਕਾਨੂੰਨ ਅਤੇ ਪਬਲਿਕ ਸੇਫਟੀ ਐਕਟ ਨੇ ਵਿਸ਼ਾਲ ਸ਼ਕਤੀਆਂ ਦਿੱਤੀਆਂ ਹੋਈਆਂ ਹਨ। ਭਾਰਤ ਸਰਕਾਰ ਨੇ ਅਧਿਕਾਰਤ ਤੌਰ ਤੇ ਕਹਿੰਦੀ ਹੈ ਕਿ ਇਹ ਜੰਮੂ ਅਤੇ ਕਸ਼ਮੀਰ ਨੂੰ ਭਾਰਤ ਦਾ ਅਟੁੱਟ ਅੰਗ ਮੰਨਦੀ ਹੈ।
ਬੁਖਾਰੀ ਨੇ ਕਈ ਉੱਘੇ ਕੌਮੀ ਅਤੇ ਕੌਮਾਂਤਰੀ ਪ੍ਰਕਾਸ਼ਨਾਂ ਲਈ ਕੰਮ ਕੀਤਾ ਸੀ ਅਤੇ ਬੜੇ ਤਿੱਖੇ ਲੇਖ ਲਿਖੇ ਸਨ, ਉਹ ਕਦੇ ਵੀ ਲੋਕਾਂ ਵਿੱਚ ਨਾਪਸੰਦ ਸਟੈਂਡ ਲੈਣ ਤੋਂ ਨਹੀਂ ਕਤਰਾਇਆ ਸੀ। ਉਹ 1997 ਤੋਂ 2012 ਤਕ ਦ ਹਿੰਦੂ ਅਖਬਾਰ ਦੇ ਨਾਲ ਵਿਸ਼ੇਸ਼ ਪੱਤਰਕਾਰ ਸੀ ਅਤੇ ਫਰੰਟਲਾਈਨ ਮੈਗਜ਼ੀਨ ਲਈ ਲਿਖਣਾ ਜਾਰੀ ਰੱਖਿਆ।
ਪ੍ਰੈਸ ਕਲੱਬ ਆਫ ਇੰਡੀਆ ਨੇ ਕਸ਼ਮੀਰ ਘਾਟੀ ਵਿੱਚ ਇਸ ਘਟਨਾ ਤੇ ਆਪਣਾ ਸਦਮਾ ਅਤੇ ਨਿਰਾਸ਼ਾ ਜ਼ਾਹਰ ਕੀਤੀ ਹੈ।
ਦ ਐਡੀਟਰਜ਼ ਗਿਲਡ ਆਫ ਇੰਡੀਆ ਨੇ ਇਕ ਬਿਆਨ ਟਵੀਟ ਕੀਤਾ:
The Editors Guild of India unequivocally condemns the assassination of Rising Kashmir Editor Shujaat Bukhari. This is a grave attack on press freedom and democratic voices. We will be issuing a more detailed statement soon
— Editors Guild of India (@IndEditorsGuild) June 14, 2018
ਐਡੀਟਰਜ਼ ਗਿਲਡ ਆਫ ਇੰਡੀਆ ਰਾਈਜਿੰਗ ਕਸ਼ਮੀਰ ਦੇ ਸੰਪਾਦਕ ਸ਼ੁਜਾਤ ਬੁਖਾਰੀ ਦੀ ਹੱਤਿਆ ਦੀ ਸਪੱਸ਼ਟ ਨਿੰਦਾ ਕਰਦਾ ਹੈ। ਪ੍ਰੈਸ ਅਜ਼ਾਦੀ ਅਤੇ ਜਮਹੂਰੀ ਆਵਾਜ਼ਾਂ ਤੇ ਇਹ ਇਕ ਗੰਭੀਰ ਹਮਲਾ ਹੈ। ਅਸੀਂ ਛੇਤੀ ਹੀ ਇਕ ਹੋਰ ਵਿਸਤ੍ਰਿਤ ਬਿਆਨ ਜਾਰੀ ਕਰਾਂਗੇ।
ਸੋਸ਼ਲ ਮੀਡੀਆ ਰਾਹੀਂ ਸ਼ੋਕ ਸੁਨੇਹੇ ਆ ਰਹੇ ਹਨ।
ਵਾਇਰ ਨਿਊਜ਼ ਪੋਰਟਲ ਦੇ ਸੰਪਾਦਕ ਸਿਧਾਰਥ ਵਰਦਾਰਾਜਨ ਨੇ ਟਵੀਟ ਕੀਤਾ:
Shujaat Bukhari and I were colleagues at The Hindu. He was a formidable reporter, and, as editor of Rising Kashmir, a powerful voice for the embattled media fraternity, a true voice of sanity and reason. No words of condemnation are enough for the scum who have assassinated him.
— Siddharth (@svaradarajan) June 14, 2018
ਦ ਹਿੰਦੂ ਵਿੱਚ ਸ਼ੁਜਾਤ ਬੁਖਾਰੀ ਅਤੇ ਮੈਂ ਸਹਿਕਰਮੀ ਸੀ। ਉਹ ਇਕ ਦੁਰਲੱਭ ਪੱਤਰਕਾਰ ਸੀ, ਅਤੇ ਰਾਇਜ਼ਿੰਗ ਕਸ਼ਮੀਰ ਦੇ ਸੰਪਾਦਕ ਵਜੋਂ, ਲੜ ਰਹੇ ਮੀਡੀਆ ਭਾਈਚਾਰੇ ਲਈ ਇਕ ਸ਼ਕਤੀਸ਼ਾਲੀ ਆਵਾਜ਼ ਸੀ, ਸਮਝਦਾਰੀ ਅਤੇ ਤਰਕ ਦੀ ਸੱਚੀ ਆਵਾਜ਼। ਜਿਸ ਗੰਦ ਨੇ ਉਸ ਨੂੰ ਮਾਰ ਦਿੱਤਾ ਹੈ, ਉਸ ਲਈ ਨਿਖੇਧੀ ਦੇ ਕੋਈ ਵੀ ਸ਼ਬਦ ਕਾਫ਼ੀ ਨਹੀਂ ਹਨ।
ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੀ ਕਾਰਜਕਾਰੀ ਕੌਂਸਲ (ਐਚ. ਆਰ. ਸੀ. ਪੀ.) ਦੇ ਮੈਂਬਰ ਅਤੇ ਡੇਲੀ ਟਾਈਮਜ਼ ਪਾਕਿਸਤਾਨ ਦੇ ਵਿਸ਼ੇਸ਼ ਪੱਤਰਕਾਰ ਮਾਰਵੀ ਸਰਮਦ ਨੇ ਟਵੀਟ ਕੀਤਾ:
Shujaat Bukhari was a voice of reason in Kashmir. Brilliant journalist who pandered to no extremes. He did his job honorably till his last breath & paid the price of being upright. Objectively reported human rights violations at the hands of Indian forces & extremists in Kashmir.
— Marvi Sirmed मार्वि ماروی (@marvisirmed) June 14, 2018
ਸ਼ੁਜਾਤ ਬੁਖਾਰੀ ਕਸ਼ਮੀਰ ਦੀ ਇੱਕ ਤਾਰਕਿਕ ਆਵਾਜ਼ ਸੀ। ਉਹ ਇੱਕ ਸ਼ਾਨਦਾਰ ਪੱਤਰਕਾਰ ਸੀ ਜੋ ਹਰ ਮੁਸੀਬਤ ਦਾ ਸਾਹਮਣਾ ਕਰਦਾ ਸੀ। ਉਸਨੇ ਆਪਣੇ ਆਖ਼ਰੀ ਸਾਂਹ ਤੱਕ ਆਪਣੀ ਨੌਕਰੀ ਇਮਾਨਦਾਰੀ ਨਾਲ ਕੀਤੀ ਅਤੇ ਉਸਨੂੰ ਇਸਦੀ ਕੀਮਤ ਅਦਾ ਕਰਨੀ ਪਾਈ। ਕਸ਼ਮੀਰ ਵਿਚ ਭਾਰਤੀ ਫ਼ੌਜਾਂ ਅਤੇ ਅੱਤਵਾਦੀਆਂ ਦੇ ਹੱਥੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਾਰੇ ਉਸ ਨੇ ਨਿਰਪੱਖਤਾ ਨਾਲ ਲਿਖਿਆ।
ਇਹ ਪਹਿਲੀ ਵਾਰ ਨਹੀਂ ਸੀ ਕਿ ਬੁਖਾਰੀ ਨੂੰ ਨਿਸ਼ਾਨਾ ਬਣਾਇਆ ਗਿਆ ਸੀ।
8 ਜੁਲਾਈ 1996 ਨੂੰ, ਇਕ ਅੱਤਵਾਦੀ ਸਮੂਹ ਨੇ ਅਨੰਤਨਾਗ ਜ਼ਿਲ੍ਹੇ ਦੇ 19 ਸਥਾਨਕ ਪੱਤਰਕਾਰਾਂ ਨੂੰ ਅਗਵਾ ਕੀਤਾ ਅਤੇ ਘੱਟੋ-ਘੱਟ ਸੱਤ ਘੰਟਿਆਂ ਲਈ ਉਨ੍ਹਾਂ ਨੂੰ ਬੰਧਕ ਬਣਾਇਆ ਸੀ। ਬੁਖਾਰੀ ਉਨ੍ਹਾਂ ਅਗਵਾ ਕੀਤੇ ਗਿਆਂ ਵਿੱਚ ਸੀ।
2000 ਵਿਚ ਉਸ ਦੇ ਖਿਲਾਫ ਹਮਲੇ ਤੋਂ ਬਾਅਦ ਉਸ ਨੂੰ ਪੁਲਿਸ ਸੁਰੱਖਿਆ ਵੀ ਦਿੱਤੀ ਗਈ ਸੀ।
ਵਿਦਿਆਰਥੀ ਸਿਆਸਤਦਾਨ ਸ਼ੇਹਲਾ ਰਾਸ਼ੀਦ ਨੇ ਟਵੀਟ ਕੀਤਾ:
Even in a senseless place like Kashmir, the assassination of Mr. Shujaat Bukhari doesn't make sense. Everyone in the state is asking one question: “Why would anyone want him dead?”
Except the govt which seems to have reached a conclusion
Appeal to @MehboobaMufti to ensure probe
— Shehla Rashid (@Shehla_Rashid) June 14, 2018
ਭਾਵੇਂ ਕਸ਼ਮੀਰ ਵਿੱਚ ਕਿਸੇ ਗੱਲ ਦਾ ਕੋਈ ਮਤਲਬ ਨਹੀਂ ਬਣਦਾ ਪਰ ਫਿਰ ਵੀ ਇੱਥੇ ਸ਼ੁਜਾਤ ਬੁਖਾਰੀ ਦੇ ਕਤਲ ਹੋਣ ਬਾਰੇ ਸਮਝ ਨਹੀਂ ਆਉਂਦਾ। ਸੂਬੇ ਵਿੱਚ ਹਰ ਕੋਈ ਇੱਕੋ ਸਵਾਲ ਪੁੱਛ ਰਿਹਾ ਹੈ: “ਉਸਦੀ ਮੌਤ ਕੌਣ ਚਾਹੁੰਦਾ ਹੋਵੇਗਾ?”
ਪਰ ਲੱਗਦਾ ਹੈ ਕਿ ਸਰਕਾਰ ਸਿੱਟੇ ਉੱਤੇ ਪਹੁੰਚ ਚੁੱਕੀ ਹੈ
ਮਹਿਬੂਬਾ ਮੁਫਤੀ ਨੂੰ ਕਰਦੀ ਹਾਂ ਨਿਸ਼ਚਿਤ ਤੌਰ ਉੱਤੇ ਜਾਂਚ ਕਾਰਵਾਈ ਜਾਵੇ
ਭਾਰਤੀ ਪ੍ਰਸ਼ਾਸਿਤ ਜੰਮੂ ਅਤੇ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਟਵੀਟ ਕੀਤਾ:
The show must go on. As Shujaat would have wanted it to. This is today’s @RisingKashmir issue. That Shujaat’s colleagues were able to bring out the paper in the face of insurmountable grief is a testament to their professionalism & the most fitting tribute to their late boss. pic.twitter.com/ADP70D4F1q
— Omar Abdullah (@OmarAbdullah) June 14, 2018
ਕਹਾਣੀ ਤੁਰਦੀ ਰਹੇਗੀ। ਜਿਵੇਂ ਸ਼ੁਜਾਤ ਦੀ ਇੱਛਾ ਹੋਣੀ ਸੀ। ਇਹ ਅੱਜ ਦੇ ਰਾਇਜ਼ਿੰਗ ਕਸ਼ਮੀਰ ਦਾ ਅੰਕ ਹੈ। ਸ਼ੁਜਾਤ ਦੇ ਸਾਥੀਆਂ ਨੇ ਅਜਿਹੇ ਦੁੱਖ ਦੇ ਚਲਦੇ ਹੋਏ ਵੀ ਅਖ਼ਬਾਰ ਕੱਢਿਆ, ਇਹਉਨ੍ਹਾਂ ਦੀ ਪੇਸ਼ੇਵਰਤਾ ਦਾ ਸਬੂਤ ਹੈ ਅਤੇ ਉਨ੍ਹਾਂ ਦੇ ਬੌਸ ਲਈ ਸਭ ਤੋਂ ਢੁਕਵੀਂ ਸ਼ਰਧਾਂਜਲੀ ਹੈ।
ਰਿਪੋਰਟਰਜ਼ ਵਿਦਆਊਟ ਬਾਰਡਰਸ ਅਨੁਸਾਰ, ਸ਼ੁਜਾਤ ਬੁਖਾਰੀ ਜੂਨ 2006 ਵਿਚ ਹਥਿਆਰਬੰਦ ਆਦਮੀਆਂ ਵਲੋਂ ਕੀਤੀ ਕਤਲ ਦੀ ਕੋਸ਼ਿਸ਼ ਤੋਂ ਬਚ ਗਿਆ ਸੀ। ਸ਼ੁਜਾਤ ਬੁਖਾਰੀ ਨੇ ਰਿਪੋਰਟਰਜ਼ ਵਿਦਆਊਟ ਬਾਰਡਰਸ ਨੂੰ ਦੱਸਿਆ ਸੀ “ਇਹ ਜਾਣਨਾ ਦਰਅਸਲ ਅਸੰਭਵ ਹੈ ਕਿ ਸਾਡੇ ਦੁਸ਼ਮਨ ਕੌਣ ਹਨ ਅਤੇ ਸਾਡੇ ਮਿੱਤਰ ਕੌਣ ਹਨ।”
ਇਸ ਦੇ ਬਾਵਜੂਦ, ਬੰਦੂਕਾਂ ਉਸਦੀ ਕਲਮ ਨੂੰ ਸ਼ਾਂਤ ਨਹੀਂ ਕਰ ਸਕੀਆਂ।