ਨਵੇਂ ਐਪ ਰਾਹੀਂ ਹੁਣ ਦ੍ਰਿਸ਼ਟੀਹੀਣ ਵੀ ਦੇਖ ਸਕਣਗੇ ਸੂਰਜ ਗ੍ਰਹਿਣ

ਐਪਲੀਕੇਸ਼ਨ ਦਾ ਇਕ ਪ੍ਰੋਟੋਟਾਈਪ ਸੰਸਕਰਨ। (ਧੰਨਵਾਦ: ਕੈਰੋਲਿਨ ਬੇਅਲਰ/ਪੀਆਰਆਈ।)

ਕੈਰੋਲਿਨ ਬੇਯਲਰ ਦਾ ਇਹ ਲੇਖ 11 ਅਗਸਤ 2017 ਨੂੰ ਪੀਆਰਆਈਆਈਜੀ ਉਪਰ ਪ੍ਰਕਾਸ਼ਿਤ ਹੋਇਆ ਸੀ। ਇਸਨੂੰ ਪੀਆਰਆਈ ਉਪਰ ਪ੍ਰਕਾਸ਼ਿਤ ਹੋਇਆ ਸੀ। ਇਸਨੂੰ ਪੀਆਰਆਈ ਅਤੇ ਗਲੋਬਲ ਵੁਆਸਿਸ ਦੀ ਸਾਂਝੇਦਾਰੀ ਦੇ ਅੰਤਰਗਰਤ ਦੁਬਾਰਾ ਪ੍ਰਕਾਸ਼ਿਤ ਕੀਤਾ ਗਿਆ ਹੈ।

ਇਹ ਇੱਕ ਬੁਝਾਰਤ ਦੀ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਕੋਈ ਦ੍ਰਿਸ਼ਟੀਹੀਣ ਵਿਅਕਤੀ 21 ਅਗਸਤ ਨੂੰ ਅਮਰੀਕਾ ਵਿਚ ਵਾਪਰਨ ਵਾਲੇ ਸੂਰਜ ਗ੍ਰਹਿਣ ਨੂੰ ਕਿਵੇਂ “ਵੇਖ” ਸਕਦਾ ਹੈ?

ਇਸ ਸਵਾਲ ਦਾ ਜਵਾਬ ਇੱਕ ਸੋਲਰ ਖਗੋਲ ਵਿਗਿਆਨੀ (ਐਸਟੋਫਾਇਸਿਜ਼ਿਸਟ) ਹੈਨਰੀ “ਟ੍ਰੇ” ਵਿੰਟਰ ਨੇ ਕਈ ਮਹੀਨੇ ਪਹਿਲਾਂ ਲੱਭਣਾ ਸ਼ੁਰੂ ਕਰ ਦਿੱਤਾ ਸੀ ਜਦੋਂ ਉਸਨੂੰ ਇੱਕ ਅੰਨ੍ਹੇ ਸਾਥੀ ਨੇ ਪੁੱਛਿਆ ਕਿ ਗ੍ਰਹਿਣ ਕਿਸ ਤਰ੍ਹਾਂ ਦਾ ਹੁੰਦਾ ਹੈ।

ਵਿੰਟਰ ਨੇ ਕਿਹਾ, “ਮੈਂ ਪੂਰੀ ਤਰ੍ਹਾਂ ਸੁੰਨ ਪੈ ਗਿਆ ਸੀ।” “ਮੈਂ ਇਹ ਹੈਰਾਨ ਸੀ ਕਿ ਉਸ ਵਿਅਕਤੀ ਨੂੰ ਕਿਵੇਂ ਦੱਸਾਂ ਕਿ ਗ੍ਰਹਿਣ ਦੌਰਾਨ ਕੀ ਵਾਪਰਦਾ ਹੈ, ਜਿਸ ਨੇ ਆਪਣੀ ਜ਼ਿੰਦਗੀ ਦੌਰਾਨ ਕਦੇ ਗ੍ਰਹਿਣ ਨਹੀਂ ਵੇਖਿਆ।”

 

 

 

ਵਿੰਟਰ ਨੂੰ ਆਪਣੇ ਮਿੱਤਰ ਦਾ ਸੁਣਾਇਆ ਇਕ ਕਿੱਸਾ ਯਾਦ ਆਇਆ ਕਿ ਕਿਵੇਂ ਗ੍ਰਹਿਣ ਦੌਰਾਨ ਜਦੋਂ ਚੰਦਰਮਾ ਸੂਰਜ ਨੂੰ ਪੂਰੀ ਤਰ੍ਹਾਂ ਢਕ ਲੈਂਦਾ ਹੈ ਤਾਂ ਦੁਪਹਿਰ ਦੇ ਅੱਧ ਵਿਚ ਵੀ ਚਿੱਕੜ ਅੰਦਰਲੇ ਝਿੰਗੁਰ ਚੀਕਾਂ ਮਾਰਨ ਲੱਗ ਜਾਂਦੇ ਹਨ। ਚਿੱਚੜ ਦਾ ਚਿੜਚਿੱੜ ਆਵਾਜ਼ ਲਗਦੀ ਹੈ। ਇਸ ਲਈ ਉਸਨੇ ਆਪਣੇ ਸਹਿਯੋਗੀ ਨਾਲ ਵੀ ਕੀਤਾ।

“ਉਸਦੀ ਪ੍ਰਤੀਕ੍ਰਿਆ ਜੋਰਦਾਰ ਸੀ ਅਤੇ ਮੈਂ ਉਸੇ ਵਿਸਮੈ ਦੀ ਭਾਵਨਾ ਨੂੰ ਦੇਸ਼ ਦੇ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਪਹੁੰਚਾਉਣਾ ਚਾਹੁੰਦਾ ਹਾਂ,” ਵਿੰਟਰ ਨੇ ਕਿਹਾ।

ਤੋ ਵਿੰਟਰ, ਜੋ ਕਿ ਕੈਂਬਰਿਜ ਦੇ ਮੈਸਾਚੁਸਟਸ ਯੂਨੀਵਰਸਿਟੀ ਵਿਚ ਹਾਵਰਡ-ਸਮਿਥਸੋਨੀਅਨ ਖਗੋਲ ਭੌਤਿਕੀ ਕੇਂਦਰ ਵਿਚ ਕੰਮ ਕਰਦੇ ਹਨ, ਨੇ ੲਿਹ ਸੰਭਵ ਬਣਾਉਣ ਲਈ ਇਕ ਐਪ ਬਣਾਉਣ ਦਾ ਨਿਸ਼ਚਾ ਕੀਤਾ ਜੋ ਨੇਤਰਹੀਣਾਂ ਨੂੰ ਸੂਰਜ ਗ੍ਰਹਿਣ ਦਾ ਅਨੁਭਵ ਕਰਾਉਣ ਵਿਚ ਮਦਦ ਕਰੇ।

ਕੈਂਬਰਿਜ ਦੇ ਮੈਸਾਚੁਸਟਸ ਯੂਨੀਵਰਸਿਟੀ ਸਥਿਤ ਹਾਵਰਡ-ਸਮਿਥਸੋਨੀਅਨ ਖਗੋਲ ਭੌਤਿਕੀ ਕੇਂਦਰ ਵਿਚ ਸੂਰਜ ਖਗੋਲ ਵਿਗਿਆਨੀ ਹੈਨਰੀ ਟਰੇਅ ਵਿੰਟਰ ਸੂਰਜ ਦਾ ਚਿਤਰ ਦਰਸਾਉਂਦੇ ਹੋਏ ਇਕ ਵੀਡੀਓ ਵਾਲ ਦਿਖਾਉਂਦੇ ਹੋਏ। (ਧੰਨਵਾਦ: ਕੈਰੋਲਿਨ ਬੇਅਲਰ/ਪੀਆਰਆਈ।)

“[ਨੇਤਰਹੀਣ] ਸਮੁਦਾਇ ਨੂੰ ਪਰੰਪਰਾਗਤ ਰੂਪ ਵਿਚ ਖਗੋਲ ਵਿਗਿਆਨ ਅਤੇ ਖਗੋਲ ਭੌਤਿਕੀ ਤੋਂ ਬਾਹਰ ਹੀ ਰੱਖਿਆ ਗਿਆ,” ਵਿੰਟਰ ਨੇ ਕਿਹਾ, “ਅਤੇ ਮੈਨੂੰ ਲੱਗਦਾ ਹੈ ਕਿ ਇਹ ਇਕ ਵੱਡੀ ਚੂਕ ਸੀ ਜਿਸਦਾ ਜਵਾਬ ਦੇਣ ਦਾ ਸਮਾਂ ਹੁਣ ਆ ਗਿਆ ਹੈ।”

ਇਕਲਿਪਸ ਸਾਊਂਡਸਕੇਪਸ, ਜੋ 10 ਅਗਸਤ ਨੂੰ ਆਈਪੈਡ ਅਤੇ ਆਈਫੋਨ ਦੇ ਲਈ ਲਾਂਚ ਕੀਤਾ ਗਿਆ, ਉਪਯਿਗਕਰਤਾਵਾਂ ਲਈ ਗ੍ਰਹਿਣ ਦੇ ਵਿਭਿੰਨ ਪਹਿਲੂਆਂ ਦਾ ਸਮਾਂਬੱਧ ਰਿਅਲ ਟਾਈਮ ਵਰਣਨ ਦਿੰਦਾ ਹੈ।

ਐਪ ਵਿਚ ਮੌਜੂਦ “ਰੰਬਲ ਮੈਪ” ਦੁਆਰਾ ਵਰਤੋਂਕਾਰ ਗ੍ਰਹਿਣ ਦੀਆਂ ਤਸਵੀਰਾਂ ਨੂੰ ਛੋਹ ਸਕਦਾ ਹੈ ਅਤੇ ਉਸ ਸਮੇਂ ਦੀਆਂ ਘਟਨਾਵਾਂ ਸੁਣ ਅਤੇ ਅਨੁਭਵ ਕਰ ਸਕਦਾ ਹੈ।

ਜਦੋਂ ਤੁਸੀਂ ਤਸਵੀਰ ਵਿਚ ਕਾਲੇ ਖੇਤਰਾਂ ਨੂੰ ਛੂਹਦੇ ਹੋ, ਜਿਵੇਂ ਕਿ ਚੰਦ ਦੇ ਠੋਸ ਕਾਲੇ ਚਿਹਰੇ, ਤਾਂ ਉਹ ਠੰਢੇ ਹੁੰਦੇ ਹਨ। ਚੰਦ ਦੇ ਹੇਠੋਂ ਬਾਹਰ ਨੂੰ ਨਿਕਲਣ ਵਾਲੀਆਂ ਸੂਰਜ ਦੇ ਚਾਨਣ ਦੀਆਂ ਤਰੰਗਾਂ ਹਲਕੀ ਗੁਨਗੁਨਾਹਟ ਪੈਦਾ ਕਰਦੀਆਂ ਹਨ ਅਤੇ ਚੰਦ ਦੀ ਘਾਟੀ ਦੇ ਪਿੱਛਿਓ ਨਿਕਲਦੀ ਚਾਨਣ ਦੀ ਝਾਕੀ ਜਿਵੇਂ ਚਮਕਦੇ ਖੇਤਰਾਂ ਨੂੰ ਛੂਹਣ ਨਾਲ ਉੱਚ ਕੰਬਣੀ ਪੈਦਾ ਹੋਵੇਗੀ। ਇਸ ਧੁਨੀ ਨੂੰ ਕੰਬਣੀ ਦੇ ਨਾਲ ਮਿਲਾਇਆ ਜਾਂਦਾ ਹੈ, ਡੂੰਘੇ ਖੇਤਰਾਂ ਲਈ ਹੌਲੀ ਅਤੇ ਚਮਕਦਾਰ ਸਥਾਨਾਂ ਲਈ ਵਧੇਰੇ ਤੇਜ ਕੰਬਣੀ।

ਐਪ ਦੇ ਆਡੀਓ ਇੰਜੀਨੀਅਰ ਮਿੱਲ ਗੋਰਡਨ ਨੇ ਕਿਹਾ, “ਅਸੀਂ ਇਸ ਤਰ੍ਹਾਂ ਦੀਆਂ ਕੰਬਣੀਆਂ ਨੂੰ ਬਣਾਉਣ ਵਿਚ ਕਾਮਯਾਬ ਰਹੇ ਜਿਸ ਨਾਲ ਫੋਨ ਦੀ ਬਾਡੀ ਵਿਚ ਗੂੰਜ ਪੈਦਾ ਹੋਵੇ। ਇਸਲਈ ਫੋਨ ਪੂਰੀ ਤਰ੍ਹਾਂ ਸਪੀਕਰ ਦਾ ਇਸਤਿਮਾਲ ਕਰ ਥਰਥਰਾਂਦਾ ਹੈ।

ਭਵਿੱਖ ਲਈ ਇਕ ਪ੍ਰੋਟੋਟਾਈਪ

ਇਸ ਐਪ ਦਾ ਟੀਚਾ ਇੱਕ ਅੰਨ੍ਹਾ ਵਿਅਕਤੀ ਨੂੰ ਉਹ ਅਨੁਭਵ ਦੇਣਾ ਹੈ ਜੋ ਇੱਕ ਆਮ ਵਿਅਕਤੀ ਕਰਦਾ ਹੈ,” ਵਿੰਟਰ ਨੇ ਕਿਹਾ। “ਇਹ ਪ੍ਰੋਟੋਟਾਈਪ ਪਹਿਲਾ ਕਦਮ ਹੈ, ਜਿਸ ਦੁਆਰਾ ਅਸੀਂ ਅਗਲੇ ਸੰਦਾਂ ਦਾ ਸੈੱਟ ਬਣਾਉਣਾ ਸਿੱਖ ਸਕਦੇ ਹਾਂ।”

ਨੇਤਰਹੀਣਾਂ ਨੂੰ ਗ੍ਰਹਿਣ ਦਾ ਅਨੁਭਵ ਕਰਾਉਣ ਲਈ ਹੋਰ ਸੰਦ ਵੀ ਹਨ ਜਿਵੇਂ ਟੈਨਟਾਈਲ ਮੈਪਸ ਅਤੇ ਕਿਤਾਬਾਂ ਆਦਿ ਪਰ ਉਹ ਅਜੇ ਵੀ ਦ੍ਰਿਸ਼ਟੀਗਤ ਪ੍ਰਸਤੁਤੀ ਨੂੰ ਹੀ ਵੇਖਣਯੋਗ ਸਮਝਦੇ ਹਨ। ਗ੍ਰਹਿਣ ਦੇ ਨਾਲ ਤਾਪਮਾਨ, ਮੌਸਮ ਅਤੇ ਜੰਗਲੀ ਜੀਵਣ ਦੇ ਵਿਹਾਰ ਵਿਚ ਤਬਦੀਲੀਆਂ ਵੱਲ ਧਿਆਨ ਦੇਣ ਵਾਲੇ ਸਾਧਨ ਨਾ ਦੇ ਬਰਾਬਰ ਹਨ।

ਚੈਨਸੀ ਫਲੀਟ, ਜਿਸ ਨੇ ਕਈ ਮਹੀਨੇ ਪਹਿਲਾਂ ਗ੍ਰਹਿਣ ਦਾ ਵਰਣਨ ਕਰਨ ਲਈ ਵਿੰਟਰ ਨੂੰ ਦੱਸਿਆ ਸੀ, ਜਦੋਂ ਉਸ ਨੂੰ ਇਸ ਐਪ ਬਾਰੇ ਪਤਾ ਲੱਗਾ ਤਾਂ ਉਹਨੂੰ ਇਸ ਵਿਚਾਰ ‘ਤੇ ਯਕੀਨ ਨਹੀਂ ਰੱਖਦੇ ਸਨ। ਫਲੀਟ ਨੇ ਕਿਹਾ, “ਜਦੋਂ ਮੈਂ ਪਹਿਲੀ ਵਾਰ ਸੁਣਿਆ ਕਿ ਅੰਨ੍ਹੇ ਲੋਕਾਂ ਨੂੰ ਗ੍ਰਹਿਣ ਬਾਰੇ ਪਤਾ ਹੋਣਾ ਚਾਹੀਦਾ ਹੈ ਤਾਂ ਮੈਂ ਆਪਣਾ ਹਾਸਾ ਨਹੀਂ ਰੋਕ ਸਕਦਾ ਸੀ।” ਚਾਂਸੀ ਇਕ ਟੈਕਨਾਲੌਜੀ ਅਧਿਆਪਕ ਹੈ ਜੋ ਨਿਊਯਾਰਕ ਲਾਇਬ੍ਰੇਰੀ ਨੂੰ ਉਪਲਬਧ ਹੈ। “ਇਹ ਲਗਭਗ ਇੱਕ ਮਜ਼ਾਕ ਜਿਹਾ ਲਗਦਾ ਹੈ।”

ਵਾਂਡਾ ਡਿਆਜ਼ ਮਰਸਿਡ ਗਾਮਾ ਕਿਰਨ ਵਿਸਫੋਟਾਂ ਉੱਪਰ ਆਪਣੀ ਖੋਜ ਦੌਰਾਨ ਪ੍ਰਕਾਸ਼ ਡਾਟਾ ਨੂੰ ਆਵਾਜ਼ ਵਿਚ ਬਦਲਦੀ ਹੋਈ। ਉਹਨਾਂ ਨੇ ਐਪ ਦੇ ਨੈਵੀਗੇਸ਼ਨ ਅਤੇ ਅਕਸੈਸੀਬਿਲੀਟੀ ਸੁਵਿਧਾਵਾਂ ਉਪਰ ਸਹਾਇਤਾ ਪ੍ਰਦਾਨ ਕੀਤੀ। (ਧੰਨਵਾਦ: ਕੈਰੋਲਿਨ ਬੇਅਲਰ/ਪੀਆਰਆਈ।)

 

 

 

ਪਰ ਗ੍ਰਹਿਣ ਨਾਲ ਜੁੜੀਆਂ ਧੁਨੀਆਂ ਬਾਰੇ ਜਾਨਣ ਤੋਂ ਬਾਅਦ ਉਹ ਵਿੰਟਰ ਦੇ ਇਸ ਐਪ ਨੂੰ ਵਰਤਣਾ ਚਾਹੁੰਦੀ ਹੈ।

“ਇਸਦੇ ਬਾਰੇ ਪੜਿਆ ਅਤੇ ਸੁਣਿਆ ਤਾਂ ਬਹੁਤ ਹੈ ਹੁਣ ਮੈਂ ਇਸਦੀ ਵਰਤੋਂ ਦਾ ਚਾਹਵਾਨ ਹਾਂ।”, ਫਲੀਟ ਨੇ ਕਿਹਾ, “ਕੋਈ ਵੀ ਚੀਜ ਕਦੇ ਵੀ ਸਿਰਫ ਦੇਖਣਯੋਗ ਨਹੀਂ ਹੁੰਦੀ।”

ਐਪ ਡੇਵਲਪਮੈਂਟ ਦਲ ਨੇ ਵਾਂਡਾ ਡਿਆਜ਼ ਮਰਸਿਡ ਜੋ ਖੁਦ ਇਕ ਨੇਤਰਹੀਣ ਖਗੋਲ ਭੌਤਿਕੀ ਹਨ, ਤੋਂ ਵੀ ਮਦਦ ਲਈ ਤਾਂ ਕਿ ਇਹ ਨਿਸ਼ਚਿਤ ਕੀਤਾ ਜਾ ਸਕੇ ਕਿ ਸਾਫਟਵੇਅਰ ਉੱਪਰ ਨੈਵੀਗੇਟ ਕਰਨਾ ਸੌਖਾ ਰਹੇ।

ਉਹਨਾਂ ਦਾ ਮੰਨਣਾ ਹੈ ਕਿ ਇਹ ਐਪ ਉਹਨਾਂ ਲੋਕਾਂ ਨੂੰ ਦਿਖਾਏਗਾ ਕਿ ਗ੍ਰਹਿਣ ਦਿਨ ਦਹਾੜੇ ਹੁੰਦੇ ਡਰਾਉਣੇ ਹਨੇਰੇ ਤੋਂ ਕਿਤੇ ਵਧ ਕੇ ਹੈ। “ਲੋਕਾਂ ਨੂੰ ਪਤਾ ਲੱਗ ਜਾਵੇਗਾ, ਓਹ, ਮੈਂ ਵੀ ਸੁਣ ਸਕਦਾ ਹਾਂ!”, ਦਿਆਜ਼ ਮਰਸਿਡ ਨੇ ਕਿਹਾ, “ਅਤੇ, ਮੈਂ ਇਸਨੂੰ ਛੂਹ ਵੀ ਸਕਦਾ ਹਾਂ!”

ਉਹ ਇਸ ਅੈਪ ਨੂੰ ਅਜਿਹੇ ਉਪਕਰਨ ਦੇ ਰੂਪ ਵਿਚ ਦੇਖਦੀ ਹਨ ਕਿ ਜਿਸ ਨਾਲ ਨੇਤਰਹੀਣ ਬੱਚਿਆਂ ਦੀ ਵਿਗਿਆਨ ਵਿਚ ਰੂਚੀ ਦਿਖਾੲੀ ਜਾ ਸਕੇ। “ੲਿਹ ਬਹੁਤ ਮਹੱਤਵਪੂਰਨ ਹੈ”, ਉਹਨਾਂ ਨੇ ਕਿਹਾ।

ਚਰਚਾ ਸ਼ੁਰੂ ਕਰੋ

ਲੇਖਕ, ਕਿਰਪਾ ਕਰਕੇ ਲਾਗ ਇਨ »

ਦਿਸ਼ਾ ਨਿਰਦੇਸ਼

  • ਸਾਰੀਆਂ ਟਿੱਪਣੀਆਂ ਦੀਆਂ ਸੰਚਾਲਕ ਵੱਲੋਂ ਸਮੀਖਿਆ ਕੀਤੀ ਜਾਂਦੀ ਹੈ. ਆਪਣੀ ਟਿੱਪਣੀ ਇਕ ਤੋਂ ਵੱਧ ਦਰਜ ਨਾ ਕਰੋ ਜਾਂ ਇਸ ਨੂੰ ਸਪੈਮ ਦੇ ਤੌਰ ਤੇ ਪਛਾਣਿਆ ਜਾ ਸਕਦਾ ਹੈ.
  • ਕਿਰਪਾ ਕਰਕੇ ਹੋਰਨਾਂ ਨਾਲ ਆਦਰ ਨਾਲ ਪੇਸ਼ ਆਓ. ਨਫ਼ਰਤ ਵਾਲੇ ਭਾਸ਼ਣ, ਅਸ਼ਲੀਲਤਾ ਅਤੇ ਨਿੱਜੀ ਹਮਲੇ ਰੱਖਣ ਵਾਲੀਆਂ ਟਿੱਪਣੀਆਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ.