ਤਹਿਰਾਨ ਵਿੱਚ ਹੋਮਾ ਗੈਲਰੀ ਤੋਂ ਨਿਊ ਯਾਰਕ ਵਿੱਚ ਮੈਟਰੋਪੋਲੀਟਨ ਮਿਊਜ਼ੀਅਮ ਆਫ ਆਰਟ ਤੱਕ ਨਿੱਕੀ ਨਜੂਮੀ ਦੀ ਕਲਾ ਦੁਨੀਆ ਭਰ ਵਿੱਚ ਪ੍ਰਦਰਸ਼ਿਤ ਕੀਤੀ ਗਈ ਹੈ। ਉਸਨੇ ਦੇਸ਼ ਦੀ 1979 ਦੀ ਕ੍ਰਾਂਤੀ ਤੋਂ ਪਹਿਲਾਂ ਅਤੇ ਉਸ ਦੇ ਦੌਰਾਨ ਈਰਾਨ ਦੇ ਆਪਣੇ ਜਨਮ ਵਾਲੇ ਦੇਸ਼ ਵਿਚ ਰਿਹਾ ਅਤੇ ਕੰਮ ਕੀਤਾ, ਹੁਣ ਉਹ ਬਰੁਕਲਿਨ ਦਾ ਨਿਵਾਸੀ ਹੈ। ਕਲਾ ਅਤੇ ਰਾਜਨੀਤੀ ਦੇ ਸੰਬੰਧਾਂ ਵਿਚ ਉਸਦੀ ਡੂੰਘੀ ਦਿਲਚਸਪੀ ਪੈਦਾ ਹੋ ਗਈ ਸੀ। ਉਸ ਨੇ ਨਿਊਯਾਰਕ ਦੇ ਸਿਟੀ ਕਾਲਜ ਵਿਚ 1970 ਦੇ ਦਹਾਕੇ ਵਿਚ ਇਕ ਕਲਾ ਵਿਦਿਆਰਥੀ ਦੇ ਰੂਪ ਵਿਚ ਆਪਣੀ ਇਸ ਦਿਲਚਸਪੀ ਨੂੰ ਉਦੋਂ ਤੱਕ ਜ਼ਿੰਦਾ ਰੱਖਿਆ ਜਦ ਤੱਕ ਨਵੀਂ ਪੀੜ੍ਹੀ ਦੇ ਕਲਾਕਾਰਾਂ ਨੇ “ਨਿਊਯਾਰਕ ਦਾ ਕਲਾ ਦ੍ਰਿਸ਼ ਬਦਲ ਨਾ ਦਿੱਤਾ ਅਤੇ ਇਲੀਟ ਦਾ ਗਲਬਾ ਖ਼ਤਮ ਨਾ ਕਰ ਦਿੱਤਾ।” ਉਸ ਸਮੇਂ ਤੋਂ ਗੈਲਰੀ ਮਾਲਕਾਂ ਨੇ ਉਸ ਦੇ ਕੰਮ ਨੇ ਉਸ ਲਈ ਆਪਣੇ ਬੰਦ ਦਰਵਾਜ਼ੇ ਖੋਲ੍ਹਣੇ ਸ਼ੁਰੂ ਕਰ ਦਿਤੇ।
ਪੂਰੀ ਤਰ੍ਹਾਂ ਦੇਖਿਆਂ, ਨਜੂਮੀ ਦੀ ਕਲਾ ਸ਼ਕਤੀਸ਼ਾਲੀ, ਵਿਆਖਿਆਤਮਕ, ਬਹੁਪੱਖੀ, ਕਈ ਵਾਰ ਵਿਅੰਗਮਈ, ਸ਼ਕਤੀ ਅਤੇ ਰਾਜਨੀਤੀ ਨਾਲ ਸੰਬੰਧਿਤ ਮੁੱਦਿਆਂ ਦੀ ਖੋਜ ਨਾਲ ਭਰਪੂਰ ਹੈ। ਦਹਾਕਿਆਂ ਦੌਰਾਨ, ਨਜੂਮੀ ਦਾ ਕੰਮ ਐਲਾਨੀਆ ਦੇ ਉਲਟ ਦਲੇਰਾਨਾ ਅਤੇ ਉਤਸੁਕਤਾ ਭਰਪੂਰ ਰਿਹਾ ਹੈ।
ਓਮਿਡ ਮੈਮਾਰੀਅਨ (ਓਐਮ): ਅੱਜ ਦੀ ਰਾਜਨੀਤੀ ਤੁਹਾਡੇ ਕੰਮ ਵਿਚ ਬਹੁਤ ਮਜ਼ਬੂਤੀ ਨਾਲ ਪੇਸ਼ ਹੁੰਦੀ ਹੈ। ਤੁਹਾਡੀ ਵਿਚਾਰ ਪ੍ਰਕਿਰਿਆ ਕੀ ਹੈ ਅਤੇ ਤੁਸੀਂ ਕਿਸੇ ਖਾਸ ਘਟਨਾ ਜਾਂ ਸ਼ਖਸੀਅਤ ਤੇ ਧਿਆਨ ਦਿੱਤੇ ਬਿਨਾਂ ਰਾਜਨੀਤਕ ਮਸਲਿਆਂ ਨੂੰ ਕਿਸ ਤਰ੍ਹਾਂ ਪੇਸ਼ ਕਰਦੇ ਹੋ?
ਨਿੱਕੀ ਨਜੂਮੀ (ਐਨਐਨ): ਮੈਂ ਇਕ ਅਖ਼ਬਾਰ ਜਾਂ ਮੈਗਜ਼ੀਨ ਦੀ ਫੋਟੋ ਨਾਲ ਸ਼ੁਰੂ ਕਰਦਾ ਹਾਂ। ਇੱਕ ਸਮਾਂ ਸੀ ਜਦੋਂ ਕਲਾਕਾਰ ਆਪਣੇ ਸਾਹਮਣੇ ਇੱਕ ਮਾਡਲ ਰੱਖ ਲੈਂਦੇ ਸਨ ਅਤੇ ਇੱਕ ਵਿਸ਼ਾ ਉਲੀਕ ਲੈਂਦੇ ਸਨ, ਪਰ ਸਮੇਂ ਬਦਲ ਗਏ ਹਨ। ਉਦਾਹਰਨ ਲਈ, ਜੇ ਮੈਂ ਸ਼੍ਰੀ ਟਰੰਪ ਦੀ ਤਸਵੀਰ ਦੀ ਚਿੱਤਰਕਾਰੀ ਕਰਨਾ ਚਾਹੁੰਦਾ ਹਾਂ, ਤਾਂ ਮੈਂ ਉਸਨੂੰ ਇੱਕ ਮਾਡਲ ਦੇ ਤੌਰ ਤੇ ਨਹੀਂ ਵਰਤ ਸਕਦਾ ਪਰ ਉਸ ਦੀਆਂ ਬਹੁਤ ਸਾਰੀਆਂ ਫੋਟੋਆਂ ਹਨ ਜੋ ਮੈਂ ਆਪਣੇ ਚੁਣੇ ਵਿਸ਼ੇ ਨਾਲ ਮੇਲ ਕਰਨ ਲਈ ਵਰਤ ਸਕਦਾ ਹਾਂ। ਮੈਂ ਅਕਸਰ ਆਕਾਰ ਜਾਂ ਸਰੀਰ ਨੂੰ ਬਦਲਣ ਦੀ ਕੋਸ਼ਿਸ਼ ਕਰਦਾ ਹਾਂ ਤਾਂ ਜੋ ਇਹ ਅਸਲੀਅਤ ਨਾਲ ਕੇਵਲ ਇੱਕ ਸਤਹੀ ਤੌਰ ਤੇ ਮੇਲ ਖਾਂਦਾ ਹੋਵੇ। ਹਰ ਕੋਈ ਇਹ ਪਛਾਣ ਨਹੀਂ ਸਕੇਗਾ ਕਿ ਉਹ ਵਿਅਕਤੀ ਕੌਣ ਹੈ ਕਿਉਂਕਿ ਮੈਂ ਚਾਹੁੰਦਾ ਹਾਂ ਕਿ ਦੁਨੀਆਂ ਵਿੱਚ ਹਰ ਕੋਈ ਦੇਖੇ ਜਾਣ ਸਮੇਂ ਇਸ ਨਾਲ ਸੰਬੰਧ ਬਣਾ ਲਵੇ।
ਓਐਮ: ਪਿਛਲੇ 10 ਸਾਲਾਂ ਤੋਂ , ਖ਼ਾਸ ਤੌਰ ਤੇ ਤੁਹਾਡੇ ਸਭ ਤੋਂ ਹਾਲ ਹੀ ਦੇ ਸੰਗ੍ਰਿਹ ‘ਫੀਲਡ ਵਰਕ ਐਂਡ ਟੂ ਫੇਸਜ਼’ ਵਿੱਚ ਤੁਹਾਡਾ ਫ਼ੋਕਸ ਸੱਤਾ ਦੇ ਮੁੱਦੇ ਤੇ ਹੈ। ਇਹ ਤੁਹਾਡੇ ਕੰਮ ਨੂੰ ਕਿਸ ਤਰ੍ਹਾਂ ਢਾਲਦਾ ਹੈ?
ਐਨਐਨ: ਸੱਤਾ ਲੋਕਾਂ ਦੇ ਵਿਚਕਾਰ ਸੰਬੰਧਾਂ ਤੇ ਅਧਾਰਤ ਹੈ। ਸਾਡੇ ਕੋਲ ਹਰ ਤਰ੍ਹਾਂ ਦੀਆਂ ਸ਼ਕਤੀਆਂ ਹਨ; ਰਾਜ ਸੱਤਾ ਦਾ ਪ੍ਰਾਇਮਰੀ ਕੇਂਦਰ ਹੈ ਅਤੇ ਫਿਰ ਪਰਿਵਾਰ ਹੈ। ਸੱਤਾ ਛੁਪੀ ਨਹੀਂ ਹੈ ਪਰ ਬਹੁਤ ਸਾਰੇ ਇਸ ਵੱਲ ਧਿਆਨ ਨਹੀਂ ਦਿੰਦੇ। ਮੇਰੇ ਕੰਮ ਦੇ ਮੁੱਖ ਵਿਸ਼ਿਆਂ ਵਿਚੋਂ ਇਕ ਸ਼ਕਤੀ ਦੀ ਚੋਣ ਕਰਨ ਦੀਆਂ ਜੜ੍ਹਾਂ ਇਸ ਨੂੰ ਖਿੱਚ ਕੇ ਜ਼ਮੀਨ ਤੇ ਲੈ ਜਾਣ ਅਤੇ ਇਸ ਦਾ ਮਖੌਲ ਉਡਾਉਣ ਵਿੱਚ ਹਨ। ਇਸਨੂੰ ਗੰਭੀਰਤਾ ਦੀ ਬਜਾਏ ਹਲਕੇ ਤਰੀਕੇ ਨਾਲ ਲੈਣਾ ਮਹੱਤਵਪੂਰਨ ਹੈ। ਹਰੇਕ ਰਚਨਾ ਵਿੱਚ, ਸੱਤਾ ਇੱਕ ਵੱਖਰੇ ਕੋਣ ਤੋਂ ਪ੍ਰਤਿਨਿਧਤ ਹੁੰਦੀ ਹੈ, ਪਰ ਅਖੀਰ ਵਿੱਚ, ਜਦੋਂ ਤੁਸੀਂ ਉਹਨਾਂ ਨੂੰ ਪੂਰੀ ਤਰਾਂ ਵੇਖਦੇ ਹੋ, ਤਾਂ ਤੁਸੀਂ ਹਾਸ-ਵਿਅੰਗ ਦੇਖਦੇ ਹੋ।
ਓਐਮ: ਤੁਸੀਂ 1970 ਦੇ ਦਹਾਕੇ ਵਿਚ ਨਿਊਯਾਰਕ ਦੇ ਸਿਟੀ ਕਾਲਜ ਵਿਚ ਫਾਈਨ ਆਰਟ ਦਾ ਅਧਿਅਨ ਕੀਤਾ। ਉਦੋਂ ਤੋਂ, ਕਲਾ ਸਕੂਲ ਦੇਸ਼ ਭਰ ਵਿੱਚ ਕਈ ਗੁਣਾ ਹੋ ਗਏ ਹਨ। ਉਹ ਕਿਵੇਂ ਬਦਲ ਗਏ ਹਨ?
ਐਨਐਨ: ਜਦੋਂ ਮੈਂ 1972 ਵਿਚ ਯੂਨੀਵਰਸਿਟੀ ਗਿਆ, ਤਾਂ ਮੈਨੂੰ ਡੇਢ ਸਾਲ ਵਿਚ ਅੱਕ ਗਿਆ। ਮੈਂ ਜਿੰਨੀ ਜਲਦੀ ਸੰਭਵ ਹੋ ਸਕੇ ਈਰਾਨ ਵਾਪਸ ਜਾਣਾ ਚਾਹੁੰਦਾ ਸੀ। ਇਹ ਉਹ ਸਮਾਂ ਸੀ ਜਦੋਂ ਰੰਗ-ਖੇਤਰ ਅਤੇ ਮਿਨੀਮਲਿਸਟ ਸ਼ੈਲੀਆਂ ਪ੍ਰਸਿੱਧ ਸਨ। ਸਕੂਲ ਅਤੇ ਮੇਰੇ ਪ੍ਰੋਫੈਸਰਾਂ ਨਾਲ ਮੇਰੀ ਸਮੱਸਿਆ ਇਹ ਸੀ ਕਿ ਉਹ ਕਲਾ ਅਤੇ ਰਾਜਨੀਤੀ ਵਿਚਲੇ ਸੰਬੰਧਾਂ ਬਾਰੇ ਮੇਰੇ ਸਵਾਲਾਂ ਦੇ ਜਵਾਬ ਦੇਣ ਦੇ ਯੋਗ ਨਹੀਂ ਸਨ।
ਮੈਂ ਵਿਦਿਆਰਥੀ ਸੰਸਥਾਵਾਂ ਅਤੇ ਰਾਜਨੀਤਕ ਗਤੀਵਿਧੀਆਂ ਵਿੱਚ ਸ਼ਾਮਲ ਸੀ। ਚਿੱਤਰਕਾਰੀ ਕਰਨਾ ਸਿੱਖਣ ਤੋਂ ਪਹਿਲਾਂ ਕਲਾ ਅਤੇ ਰਾਜਨੀਤਕ ਦੇ ਵਿਚਕਾਰ ਸੰਬੰਧ ਨੂੰ ਸਮਝਣਾ ਮੇਰੇ ਵਾਸਤੇ ਮਹੱਤਵਪੂਰਨ ਸੀ। ਜੋ ਸਕੂਲ ਦੇ ਬਾਹਰ ਮੈਂ ਦੇਖਿਆ ਉਹ ਮਦਦਗਾਰ ਨਹੀਂ ਸੀ। ਇਸ ਵਿੱਚੋਂ ਜ਼ਿਆਦਾਤਰ ਅਮੂਰਤ ਸੀ, ਜੋ ਮੈਂ ਸਕੂਲ ਵਿੱਚ ਵੀ ਕੀਤਾ ਅਤੇ ਚੰਗੇ ਨਤੀਜੇ ਹਾਸਲ ਕੀਤੇ ਸਨ, ਪਰ ਮੈਂ ਉਹਨਾਂ ਵਿਸ਼ਿਆਂ ਨੂੰ ਵੀ ਆਪਣਾ ਰਿਹਾ ਸੀ ਜੋ ਮੈਨੂੰ ਪਸੰਦ ਸੀ। ਬੇਸ਼ਕ, ਮੈਂ ਉਨ੍ਹਾਂ ਕ੍ਰਿਤੀਆਂ ਨੂੰ ਕਿਸੇ ਨਾਲ ਵੀ ਸਾਂਝਾ ਨਹੀਂ ਕੀਤਾ।
ਓਐਮ: ਕਿਉਂ ਨਹੀਂ?
ਐਨਐਨ: ਕਿਉਂਕਿ ਉਨ੍ਹਾਂ ਨੇ ਇਸ ਨੂੰ ਸਮਝ ਨਹੀਂ ਸੀ ਸਕਣਾ। ਅਮੂਰਤ ਕਲਾਵਾਂ ਦੀ ਤਾਨਾਸ਼ਾਹੀ 1980 ਵਿਆਂ ਵਿਚ ਯੂਰਪ ਅਤੇ ਨਿਊਯਾਰਕ ਵਿਚ ਢੇਰੀ ਹੋ ਗਈ ਸੀ ਅਤੇ ਅਚਾਨਕ ਨੌਜਵਾਨ ਕਲਾਕਾਰਾਂ ਦੇ ਇਕ ਗਰੁੱਪ ਨੇ ਆਪਣੇ ਵਾਤਾਵਰਣ ਵਿੱਚੋਂ ਵਹਿਸਤੀ ਅਤੇ ਕੁਰਖਤ ਅਸਲੀਅਤਾਂ ਦੇ ਆਧਾਰ ਤੇ ਪੂਰਬੀ ਦਿਹਾਤੀ ਗੈਲਰੀਆਂ ਨੂੰ ਭਰ ਦਿੱਤਾ।ਸੜਕਾਂ ਉੱਤੇ ਛੋਟੀਆਂ ਛੋਟੀਆਂ ਦੁਕਾਨਾਂ ਪੈ ਗਈਆਂ ਸਨ ਅਤੇ ਲੋਕ ਆਸਾਨੀ ਨਾਲ ਅੰਦਰ ਵੜ ਸਕਦੇ ਅਤੇ ਕਲਾ ਤੇ ਨਜ਼ਰ ਮਾਰ ਸਕਦੇ ਸਨ। ਇਸ ਸਭ ਕੁਝ ਕੇ ਨਿਊਯਾਰਕ ਦੇ ਕਲਾ ਸੀਨ ਨੂੰ ਬਦਲ ਦਿੱਤਾ ਅਤੇ ਇਲੀਟ ਦੀ ਹਕੂਮਤ ਨੂੰ ਖਤਮ ਕਰ ਦਿੱਤਾ। ਅਚਾਨਕ ਕੁਝ ਵੀ ਸੰਭਵ ਹੋ ਗਿਆ।
ਓਐਮ: ਤੁਹਾਡੇ ਸਿਆਸੀ ਵਿਚਾਰਾਂ ਤੇ ਇਰਾਨ, ਜਿਥੇ ਤੁਸੀਂ ਵੱਡੇ ਹੋਏ, ਅਤੇ ਯੂਨਾਈਟਿਡ ਸਟੇਟ, ਜਿਥੇ ਹੁਣ ਤੁਸੀਂ ਰਹਿੰਦੇ ਹੋ, ਤੋਂ ਪ੍ਰਭਾਸ਼ਿਤ ਹਨ। ਇਹ ਦੇਸ਼ ਬਹੁਤ ਹੀ ਵੱਖ ਵੱਖ ਸਿਆਸੀ ਸੰਦਰਭਾਂ ਵਿੱਚ ਕੰਮ ਕਰਦੇ ਹਨ। ਇਸ ਵਿਸ਼ਾਲ ਭੂਗੋਲਿਕ ਰਾਜਸੀ ਪਾੜੇ ਅਤੇ ਤੁਹਾਡੀ ਦੋਹਰੀ ਪਹਿਚਾਣ ਨੇ ਤੁਹਾਡੇ ਕੰਮ ਨੂੰ ਕਿਵੇਂ ਪ੍ਰਭਾਵਤ ਕੀਤਾ ਹੈ?
ਐਨਐਨ: ਕਈ ਵਾਰ ਉਹ ਰਲਗੱਡ ਹੋ ਜਾਂਦੇ ਹਨ। ਰਾਜਕੀ ਢਾਂਚਿਆਂ ਵਿੱਚ ਸੱਤਾ ਦੀਆਂ ਖੇਡਾਂ ਦੋਵਾਂ ਦੇਸ਼ਾਂ ਵਿੱਚ ਇੱਕੋ ਜਿਹੀਆਂ ਹਨ, ਘੱਟੋ-ਘੱਟ ਮੇਰੇ ਵਿਚਾਰ ਇਹੀ ਹਨ। ਮੈਂ ਇਥੋਂ ਦੇ ਸਿਆਸੀ ਮਾਹੌਲ ਨੂੰ ਉਸੇ ਤਰੀਕੇ ਨਾਲ ਪੇਸ਼ ਕਰ ਸਕਦਾ ਹਾਂ ਜਿਵੇਂ ਮੈਂ ਇਰਾਨ ਦੇ ਨੂੰ ਕਰਦਾ ਹਾਂ। ਮੈਨੂੰ ਸਿਰਫ ਪਾਤਰ ਬਦਲਣ ਦੀ ਲੋੜ ਪੈਂਦੀ ਹੈ। ਮੈਂ ਇਰਾਨੀ ਸ਼ਾਹ ਦੇ [ਬਾਦਸ਼ਾਹ ਦੇ] ਸਮੇਂ [1941-1979] ਦੌਰਾਨ ਮੇਰੀਆਂ ਕ੍ਰਿਤਾਂ ਵਿਚ ਬੁਰਕਾਧਾਰੀ ਔਰਤਾਂ ਅਤੇ ਮੁੱਲਾਂ ਹੋਇਆ ਕਰਦੇ ਸੀ ਕਿਉਂਕਿ ਉਹ ਮਜ਼ਲੂਮ ਸ਼੍ਰੇਣੀ ਦਾ ਹਿੱਸਾ ਸਨ। ਇਹ ਮਾਮਲਾ ਹੁਣ ਨਹੀਂ ਹੈ, ਇਸ ਲਈ ਮੈਂ ਉਨ੍ਹਾਂ ਦੀ ਹੁਣ ਹੋਰ ਵਰਤੋਂ ਨਹੀਂ ਕਰਦਾ। ਸਾਨੂੰ ਅੱਜ ਉਨ੍ਹਾਂ ਨੂੰ ਅਲਗ ਤਰਾਂ ਨਾਲ ਦੇਖਣਾ ਪਵੇਗਾ।
ਓਐਮ: ਪ੍ਰਗਟਾਵੇ ਦੀ ਆਜ਼ਾਦੀ ਤੇ ਪਾਬੰਦੀਆਂ ਦੇ ਬਾਵਜੂਦ, ਈਰਾਨ ਵਿਚ ਇਕ ਸਜੀਵ ਕਲਾ ਮੌਜੂਦ ਹੈ ਜੋ ਵਰਤਮਾਨ ਰਾਜਨੀਤਕ ਅਤੇ ਸੱਭਿਆਚਾਰਕ ਮੁੱਦਿਆਂ ਨੂੰ ਦਰਸਾਉਂਦੀ ਹੈ। ਜਦੋਂ ਤੁਸੀਂ ਉੱਥੇ ਰਹਿੰਦੇ ਸੀ ਤਾਂ ਇਹ ਕਿਹੋ ਜਿਹੀ ਸੀ?
ਐਨਐਨ: ਹਾਲਾਤ ਬਹੁਤ ਬਦਲ ਗਏ ਹਨ; ਇਰਾਨ ਵਿਚ ਜਦੋਂ ਅਸੀਂ ਸਕੂਲੇ ਜਾਂਦੇ ਸੀ ਤਾਂ ਅਜਿਹਾ ਕੁਝ ਨਹੀਂ ਸੀ ਹੁੰਦਾ। ਕਲਾਕਾਰਾਂ ਦੇ ਕੰਮ ਕਰਨ ਦੀਆਂ ਔਖੀਆਂ ਹਾਲਤਾਂ ਦੇ ਬਾਵਜੂਦ ਈਰਾਨੀ ਕਲਾ ਵਿੱਚ ਬਹੁਤ ਗਤੀਸ਼ੀਲਤਾ ਹੈ। ਜਿਵੇਂ ਇਥੇ ਕਲਾ ਸ਼ੈਲੀਆਂ ਵਿੱਚ ਵਾਧਾ ਹੋ ਗਿਆ ਹੈ, ਕਲਾ ਈਰਾਨ ਵਿੱਚ ਵੀ ਬਹੁਤ ਅੱਗੇ ਵਧੀ ਹੈ। ਅਸੀਂ ਹਰ ਕਿਸਮ ਦੇ ਕੰਮ ਦੇਖਦੇ ਹਾਂ। ਭਰਪੂਰ ਮਾਤਰਾ ਵਿੱਚਸੁਲੇਖ ਅਤੇ ਮਿਨੀਏਚਰ ਕਲਾ ਮੌਜੂਦ ਹੈ, ਜੋ ਸ਼ਾਹ ਦੇ ਸਮੇਂ ਦੌਰਾਨ ਬਹੁਤ ਹੀ ਘੱਟ ਮਿਲਦੀ ਸੀ।
ਸਿਆਸੀ ਘਟਨਾਵਾਂ ਨੇ ਕਲਾਕਾਰਾਂ ਤੇ ਵੀ ਆਪਣੀ ਛਾਪ ਛੱਡੀ ਹੈ। ਮੈਂ ਕੁਝ ਕਲਾਕਾਰਾਂ ਨੂੰ ਫ਼ਾਲੋ ਕਰਦਾ ਹਾਂ ਅਤੇ ਕਈ ਵਾਰ ਮੈਂ ਹੈਰਾਨ ਰਹਿ ਜਾਂਦਾ ਹਾਂ ਕਿ ਉਨ੍ਹਾਂ ਦਾ ਕੰਮ ਮੇਰੇ ਕੰਮ ਨਾਲ ਕਿੰਨਾ ਮਿਲਦਾ ਜੁਲਦਾ ਹੈ, ਹਾਲਾਂਕਿ ਮੈਂ ਉਥੇ ਨਹੀਂ ਰਹਿ ਰਿਹਾ ਅਤੇ ਮੈਂ ਆਪਣਾ ਕੰਮ ਬਹੁਤਾ ਨਹੀਂ ਦਿਖਾਉਂਦਾ। ਪਰ ਇਹ ਰਸਤਾ ਹੁਣ ਖੁੱਲ੍ਹਾ ਹੈ। ਬਹੁਤ ਸਾਰੇ ਕਲਾਕਾਰ ਹਨ ਜੋ ਉਥੇ ਬਹੁਤ ਵਧੀਆ, ਸੁਤੰਤਰ, ਮੌਲਿਕ ਕੰਮ ਕਰਦੇ ਹਨ।
ਓਐਮ: ਅਮਰੀਕਾ ਵਰਗੇ ਕਿਸੇ ਥਾਂ, ਜਿੱਥੇ ਪ੍ਰਗਟਾਵੇ ਦੀ ਕੋਈ ਸੀਮਾ ਨਹੀਂ, ਅਤੇ ਈਰਾਨ ਜਿਹੇ ਸਥਾਨਾਂ ਤੇ ਜਿੱਥੇ ਬਹੁਤ ਸਾਰੀਆਂ ਚੀਜ਼ਾਂ ਤੇ ਪਾਬੰਦੀ ਲਗਾਈ ਗਈ ਹੈ, ਇਕ ਕਲਾਕਾਰ ਦੇ ਤੌਰ ਤੇ ਕੰਮ ਕਰਨ ਵਿਚ ਕੀ ਅੰਤਰ ਹੈ?
ਐਨਐਨ: ਇਹ ਬਹੁਤ ਹੀ ਵੱਖ ਵੱਖ ਹਨ। ਸੋਲ ਸਟੇਨਬਰਗ ਇਕ ਮਹਾਨ ਅਮਰੀਕੀ ਕਾਰਟੂਨਿਸਟ ਸੀ ਜੋ ਯੂਰਪ ਤੋਂ ਆਇਆ ਸੀ। ਉਸ ਦਾ ਮਸ਼ਹੂਰ ਕਥਨ ਹੈ ਕਿ ਇਟਲੀ ਦੇ ਫਾਸ਼ੀਵਾਦ ਨੇ ਇਤਾਲਵੀ ਪੜਯਥਾਰਥਵਾਦ ਨੂੰ ਜਨਮ ਦਿੱਤਾ। ਮੈਂ ਨਹੀਂ ਜਾਣਦਾ ਕਿ ਇਹ ਕਿੰਨਾ ਸਹੀ ਹੈ ਪਰ ਇਹ ਸੱਚ ਹੈ ਕਿ ਸੰਕਟ ਦੇ ਸਮੇਂ, ਕਲਾਕਾਰ ਵਿਕਲਪਿਕ ਮਾਰਗ ਲੱਭ ਲੈਂਦੇ ਹਨ। ਸੰਭਵ ਹੈ ਇਹ ਉਹ ਸਹੀ ਮਾਰਗ ਨਾ ਜਿਸ ਨੂੰ ਉਹ ਲੱਭ ਰਹੇ ਹਨ, ਪਰ ਦਹਿਸ਼ਤ ਦੇ ਬਾਵਜੂਦ ਉਹ ਰਚਨਾਤਮਕ ਬਣੇ ਰਹਿਣ ਦਾ ਹੀਲਾ ਕਰ ਲੈਂਦੇ ਹਨ।
ਤੁਸੀਂ ਪੁੱਛ ਸਕਦੇ ਹੋ ਕਿ ਜੇ ਮੈਂ ਈਰਾਨ ਵਿਚ ਰਹਿੰਦਾ ਹੁੰਦਾ ਤਾਂ ਕੀ ਮੈਨੂੰ ਇਕ ਵੱਖਰਾ ਮਾਰਗ ਲਭ ਲਿਆ ਹੁੰਦਾ? ਜ਼ਰੂਰ. ਤੁਸੀਂ ਹੁਣ ਦੇਖ ਸਕਦੇ ਹੋ ਕਿ ਇਰਾਨ ਵਿਚਲੇ ਨੌਜਵਾਨ ਕਲਾਕਾਰ ਆਪਣੇ ਆਪ ਨੂੰ ਪ੍ਰਗਟਾਉਣ ਦੇ ਤਰੀਕੇ ਲੱਭ ਸਕਣ ਦੇ ਸਮਰਥ ਹਨ।