ਇਹ ਸੰਪਾਦਿਤ ਲੇਖ ਪ੍ਰਾਚੇਤਾਈ, ਜੋ ਕਿ ਥਾਈਲੈਂਡ ਦੀ ਇੱਕ ਸੁਤੰਤਰ ਨਿਊਜ਼ ਸਾਈਟ ਹੈ, ਤੋਂ ਲਿਆ ਗਿਆ ਹੈ ਅਤੇ ਸਮਗਰੀ ਸਾਂਝ ਦੇ ਸਮਝੌਤੇ ਦੇ ਹਿੱਸੇ ਵਜੋਂ ਗਲੋਬਲ ਵੋਆਇਸਿਸ ਤੇ ਦੁਬਾਰਾ ਪ੍ਰਕਾਸ਼ਤ ਕੀਤਾ ਗਿਆ ਹੈ। ਇਹ ਇਕ ਮਸ਼ਹੂਰ ਗਾਇਕ-ਕਾਰਕੁਨ ਬਾਰੇ ਹੈ ਜਿਸ ਨੂੰ ਲੈਸ ਮੈਜਸਟੇ ਜਾਂ ਸ਼ਾਹੀ-ਵਿਰੋਧ ਅਪਮਾਨ ਕਾਨੂੰਨ ਤਹਿਤ ਕੈਦ ਕੀਤਾ ਗਿਆ ਸੀ। ਥਾਈਲੈਂਡ ਦਾ ਸਖ਼ਤ ਸ਼ਾਹੀ-ਵਿਰੋਧ ਅਪਮਾਨ ਕਾਨੂੰਨ ਹੈ ਜਿਸ ਨੂੰ ਫੌਜੀ ਸਰਕਾਰ ਨੇ ਸਾਲ 2014 ਵਿਚ ਸੱਤਾ ਹਥਿਆਉਣ ਤੋਂ ਬਾਅਦ ਆਲੋਚਕਾਂ ਨੂੰ ਸਤਾਉਣ ਲਈ ਆਪਣੇ ਇੱਕ ਕਾਨੂੰਨੀ ਔਜਾਰ ਵਜੋਂ ਵਰਤਿਆ।
ਟੌਮ ਡੰਡੀ, ਜਾਂ ਥਾਨਾਤ ਥਾਨਾਵਚਰਨਾਨ ਨੂੰ17 ਜੁਲਾਈ, 2019 ਨੂੰ ਸਵੇਰੇ ਬੈਂਕਾਕ ਰਿਮਾਂਡ ਜੇਲ੍ਹ ਤੋਂ ਰਿਹਾ ਕੀਤਾ ਗਿਆ ਸੀ। ਗਾਇਕ ਨੇ ਸ਼ਾਹੀ-ਵਿਰੋਧ ਅਪਮਾਨ ਕਾਨੂੰਨ ਤਹਿਤ 5 ਸਾਲ ਸਜ਼ਾ ਕੱਟੀ।
ਮਈ 2014 ਵਿਚ ਸੈਨਿਕ ਤਖ਼ਤਾ ਪਲਟ ਤੋਂ ਬਾਅਦ, ਟੌਮ ਡੰਡੀ ਨੂੰ 9 ਜੁਲਾਈ 2014 ਨੂੰ ਐਨਸੀਪੀਓ [ਨੈਸ਼ਨਲ ਕੌਂਸਲ ਫਾਰ ਪੀਸ ਐਂਡ ਆਰਡਰ – ਫੌਜੀ ਸਮਰਥਿਤ ਸਰਕਾਰ ਦਾ ਨਾਮ] ਨੂੰ ਰਿਪੋਰਟ ਨਾ ਕਰਨ ਲਈ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੂੰ ਅਪਰਾਧਿਕ ਜ਼ਾਬਤੇ ਦੀ ਧਾਰਾ 112 ਅਧੀਨ ਦੋ ਦੋਸ਼ਾਂ ਤਹਿਤ 10 ਸਾਲ ਅਤੇ 10 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ।
ਉਸਨੂੰ ਰਾਜਾ ਵਜੀਰਲੌਂਗਕੋਰਨ ਦੀ ਤਾਜਪੋਸ਼ੀ ਦੇ ਮੌਕੇ ਉੱਤੇ ਸ਼ਾਹੀ ਮੁਆਫੀ ਮਿਲੀ, ਜਿਸ ਨਾਲ ਉਸਦੀ ਸਜ਼ਾ ਘਟਾ ਕੇ 5 ਸਾਲ ਕਰ ਦਿੱਤੀ ਗਈ।
ਉਸਦੇ ਖ਼ਿਲਾਫ਼ ਆਰਟੀਕਲ 112 ਤਹਿਤ ਪਹਿਲਾਂ ਚਾਰ ਕੇਸ ਦਰਜ ਕੀਤੇ ਗਏ ਸਨ, ਪਰ ਦੋ ਕੇਸ ਖਾਰਜ ਕਰ ਦਿੱਤੇ ਗਏ। ਖਾਰਜ ਕਰਨਾ ਅਸਧਾਰਨ ਗੱਲ ਸੀ ਕਿਉਂਕਿ ਉਸਨੇ ਇਕਬਾਲ ਕਰ ਲਿਆ ਸੀ। ਅਦਾਲਤ ਨੇ ਤਰਕ ਦਿੱਤਾ ਸੀ ਕਿ ਕਿਉਂਕਿ ਉਸਨੂੰ ਦੋਸ਼ੀ ਨਹੀਂ ਪਾਇਆ ਗਿਆ ਸੀ, ਇਸ ਲਈ ਉਸਦਾ ਇਕਬਾਲ ਕਰਨਾ ਅਪ੍ਰਮਾਣਿਕ ਸੀ।
ਦੋ ਮੁਕੱਦਮੇ, ਜਿਨ੍ਹਾਂ ਲਈ ਉਸਨੂੰ ਕੈਦ ਕੀਤਾ ਗਿਆ ਸੀ, ਉਹ ਦੋ ਭਾਸ਼ਣਾਂ ਦੇ ਅਧਾਰ ਤੇ ਸਨ ਜੋ ਉਸਨੇ ਲਾਲ ਕਮੀਜ਼ ਵਿਰੋਧ ਪ੍ਰਦਰਸ਼ਨ ਦੇ ਮੰਚ ਤੋਂ ਦਿੱਤੇ ਸਨ ਜੋ 2013-2014 ਦੇ ਵਿੱਚ ਯੂਟਿਊਬ ਤੇ ਪੋਸਟ ਕੀਤੇ ਗਏ ਸਨ, ਪਰ ਇਹ ਕੇਸ ਵੱਖੋ ਵੱਖਰੀਆਂ ਪ੍ਰਕਿਰਿਆਵਾਂ ਵਿੱਚੋਂ ਲੰਘੇ। ਇਕ ਤਾਂ ਨਾਗਰਿਕ ਅਦਾਲਤ ਵਿਚ ਮੁਕੱਦਮਾ ਚਲਾਇਆ ਗਿਆ, ਜਦਕਿ ਦੂਸਰਾ ਐਨਸੀਪੀਓ ਦੇ ਆਦੇਸ਼ ਅਧੀਨ ਇਕ ਫੌਜੀ ਅਦਾਲਤ ਵਿਚ ਭੇਜਿਆ ਗਿਆ ਜਿਸ ਅਨੁਸਾਰ ਤਖ਼ਤਾ ਪਲਟ ਤੋਂ ਬਾਅਦ ਹੋਏ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਜੁਰਮਾਂ ਦੀ ਸੁਣਵਾਈ ਲਾਜ਼ਮੀ ਤੌਰ’ ਤੇ ਇਕ ਫੌਜੀ ਅਦਾਲਤ ਦੁਆਰਾ ਕੀਤੀ ਜਾਣੀ ਚਾਹੀਦੀ ਹੈ। ਇਹ ਫ਼ਰਕ ਕਾਫ਼ੀ ਆਪਹੁਦਰਾ ਸੀ ਕਿਉਂਕਿ ਜੁਰਮਾਂ ਦੀਆਂ ਤਰੀਕਾਂ ਉਸ ਸਮੇਂ ਤੇ ਅਧਾਰਤ ਸਨ ਜਦੋਂ ਅਧਿਕਾਰੀ ਉਨ੍ਹਾਂ ਤੋਂ ਜਾਣੂ ਹੋ ਗਏ ਸਨ।
ਪਹਿਲਾ ਕੇਸ ਉਸ ਭਾਸ਼ਣ ‘ਤੇ ਅਧਾਰਤ ਸੀ ਜੋ ਉਸਨੇ 6 ਨਵੰਬਰ 2013 ਨੂੰ ਦਿੱਤਾ ਸੀ, ਅਤੇ ਉਸੇ ਦਿਨ ਔਨਲਾਈਨ ਪੋਸਟ ਕੀਤਾ ਸੀ। ਅਧਿਕਾਰੀਆਂ ਨੇ ਤਖਤਾ ਪਲਟ ਤੋਂ ਇਕ ਮਹੀਨੇ ਬਾਅਦ, 22 ਜੂਨ 2014 ਨੂੰ ਵੀਡੀਓ ਕਲਿੱਪ ਲੱਭਣ ਦਾ ਦਾਅਵਾ ਕੀਤਾ ਸੀ, ਇਸ ਲਈ ਇਹ ਮਾਮਲਾ ਫੌਜੀ ਅਦਾਲਤ ਵਿੱਚ ਭੇਜ ਦਿੱਤਾ ਗਿਆ। ਦੂਜਾ ਕੇਸ 13 ਨਵੰਬਰ 2013 ਨੂੰ ਦਿੱਤੇ ਭਾਸ਼ਣ ‘ਤੇ ਅਧਾਰਤ ਸੀ ਅਤੇ ਉਸੇ ਦਿਨ ਔਨਲਾਈਨ ਪੋਸਟ ਕੀਤਾ ਗਿਆ ਸੀ। ਇਹ ਅਧਿਕਾਰੀਆਂ ਨੇ 26 ਅਪ੍ਰੈਲ 2014 ਨੂੰ ਲੱਭਿਆ ਸੀ, ਇਸ ਲਈ ਇਹ ਕੇਸ ਸਿਵਲ ਕੋਰਟ ਵਿੱਚ ਚੱਲਿਆ।
16 ਜੁਲਾਈ 2019 ਨੂੰ ਕੈਬਨਿਟ ਦੀ ਸਹੁੰ ਚੁੱਕਣ ਤੋਂ ਬਾਅਦ ਰਾਸ਼ਟਰੀ ਸੁਰੱਖਿਆ ਮਾਮਲਿਆਂ ਬਾਰੇ ਐਨਸੀਪੀਓ ਆਰਡਰ ਰੱਦ ਕਰ ਦਿੱਤਾ ਗਿਆ ਸੀ।
ਇੱਕ ਗਰੀਬ ਪਰਿਵਾਰ ਵਿੱਚ ਜੰਮੇ, ਟੌਮ ਡੰਡੀ ਨੇ 6 ਸਾਲ ਫਰਾਂਸ ਵਿੱਚ ਆਪਣੀ ਪੜ੍ਹਾਈ ਕੀਤੀ, ਅਤੇ ਇੱਕ ਚੰਗੇ ਮਸ਼ਹੂਰ ਕਲਾਕਾਰ ਦੇ ਤੌਰ ਤੇ ਥਾਈਲੈਂਡ ਵਾਪਸ ਆਇਆ। ਉਹ 2010 ਵਿਚ ਲਾਲ-ਕਮੀਜ਼ ਅੰਦੋਲਨ ਵਿਚ ਸ਼ਾਮਲ ਹੋਇਆ ਸੀ ਜਦੋਂ ਬਹੁਤ ਸਾਰੇ ਪ੍ਰਦਰਸ਼ਨਕਾਰੀ ਮਾਰੇ ਗਏ ਸਨ। ਰਾਜਨੀਤਿਕ ਹਿੰਸਾ ਨੇ ਉਸ ਨੂੰ ਵੱਖ-ਵੱਖ ਪ੍ਰਾਂਤਾਂ ਵਿਚ ਭਾਸ਼ਣ ਦੇਣ ਲਈ ਮਜਬੂਰ ਕਰ ਦਿੱਤਾ ਜਦੋਂ ਤਕ ਉਸ ਨੂੰ ਸ਼ਾਹੀ-ਵਿਰੋਧ ਕਾਨੂੰਨ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਕੈਦ ਨਾ ਕੀਤਾ ਗਿਆ।
ਪਿਛਲੇ ਸਾਲ ਇੱਕ ਇੰਟਰਵਿਊ ਦੌਰਾਨ, ਉਸਨੇ ਕਿਹਾ ਸੀ ਕਿ ਜੇਲ੍ਹ ਵਿੱਚ ਸਮਾਂ ਕੱਢਣ ਲਈ ਉਸਨੇ 3,000 ਤੋਂ ਵੱਧ ਗਾਣੇ ਕੰਪੋਜ ਕੀਤੇ ਸਨ, ਕਈ ਵਾਰ ਜੇਲ੍ਹ ਵਿੱਚ ਆਪਣੇ ਤਜ਼ਰਬਿਆਂ ਅਤੇ ਹੋਰਨਾਂ ਕੈਦੀਆਂ ਦੀਆਂ ਸੁਣਾਈਆਂ ਕਹਾਣੀਆਂ ਦੇ ਅਧਾਰ ਤੇ ਦਿਨ ਵਿੱਚ 4-5 ਗੀਤ ਲਿਖਦੇ ਸਨ। ਉਸਨੇ ਗਾਣਿਆਂ ਨੂੰ ਚਿੱਠੀਆਂ ਵਿੱਚ ਲਿਖਕੇ ਬਾਹਰ ਭੇਜ ਦਿੱਤਾ, ਪਰ ਉਨ੍ਹਾਂ ਨੂੰ ਜੇਲ੍ਹ ਦੀ ਸਕ੍ਰੀਨਿੰਗ ਪ੍ਰਕਿਰਿਆ ਦੁਆਰਾ ਰੋਕ ਲਿਆ ਗਿਆ। ਹੁਣ ਤੱਕ, ਅਸੀਂ ਕਿਸੇ ਕੋਲੋਂ ਵੀ ਜਾਣ ਸਕਣ ਵਿੱਚ ਅਸਮਰੱਥ ਰਹੇ ਹਾਂ ਕਿ ਉਨ੍ਹਾਂ ਦਾ ਕੀ ਹੋਇਆ।
ਆਪਣੀ ਰਿਹਾਈ ਤੋਂ ਬਾਅਦ, ਟੌਮ ਡੰਡੀ ਨੇ ਕਿਹਾ ਕਿ ਉਹ ਸਮਰਥਨ ਲਈ ਸ਼ੁਕਰਗੁਜ਼ਾਰ ਹਨ ਅਤੇ ਆਪਣੀ ਲੜਾਈ ਲੜਨ ਲਈ ਲੋਕਤੰਤਰ ਨੂੰ ਹਰ ਕਿਸੇ ਦੀ ਜ਼ਰੂਰਤ ਹੁੰਦੀ ਹੈ।
Thanks to the media, thanks to the prison, thanks to all the people involved and friends who came to encourage me and made the effort to get up early. Thanks to everything in the past, thanks to the obstacles, problems, and thanks to suffering, because I believe that happiness comes from suffering. If there is no suffering, you cannot find happiness. Thanks to everybody who has fought alongside me.
If a beach has only one grain of sand, it cannot be called a beach, because a beach must be full of grains of sand. Democracy must be created from the people, mustn’t it? Democracy cannot come from only one person. All the people in the country must be democrats. Just as beach must have many grains of sand, democracy, too, needs the people.
ਮੀਡੀਆ ਦਾ ਧੰਨਵਾਦ, ਜੇਲ੍ਹ ਦਾ ਧੰਨਵਾਦ, ਸਾਰੇ ਸ਼ਾਮਲ ਲੋਕਾਂ ਅਤੇ ਦੋਸਤਾਂ ਦਾ ਧੰਨਵਾਦ ਜੋ ਮੈਨੂੰ ਹਿੰਮਤ ਦੇਣ ਲਈ ਆਏ ਅਤੇ ਜਲਦੀ ਉੱਠਣ ਦੀ ਕੋਸ਼ਿਸ਼ ਕੀਤੀ। ਅਤੀਤ ਦੀ ਹਰ ਚੀਜ ਦਾ ਧੰਨਵਾਦ, ਰੁਕਾਵਟਾਂ, ਸਮੱਸਿਆਵਾਂ ਅਤੇ ਦੁੱਖਾਂ ਦਾ ਧੰਨਵਾਦ, ਕਿਉਂਕਿ ਮੈਂ ਵਿਸ਼ਵਾਸ ਕਰਦਾ ਹਾਂ ਕਿ ਖੁਸ਼ੀ ਦੁੱਖਾਂ ਤੋਂ ਆਉਂਦੀ ਹੈ। ਜੇ ਕੋਈ ਦੁੱਖ ਨਹੀਂ ਹੈ, ਤਾਂ ਤੁਹਾਨੂੰ ਖੁਸ਼ੀ ਨਹੀਂ ਮਿਲ ਸਕਦੀ। ਮੇਰੇ ਨਾਲ ਖੜ ਕੇ ਲੜਨ ਵਾਲੇ ਹਰੇਕ ਦਾ ਧੰਨਵਾਦ। ਜੇ ਇਕ ਸਮੁੰਦਰੀ ਬੀਚ ਤੇ ਰੇਤ ਦਾ ਇਕ ਕਿਣਕਾ ਹੈ, ਤਾਂ ਇਸ ਨੂੰ ਬੀਚ ਨਹੀਂ ਕਿਹਾ ਜਾ ਸਕਦਾ, ਕਿਉਂਕਿ ਬੀਚ ਰੇਤ ਦੇ ਕਿਣਕਿਆਂ ਨਾਲ ਭਰਿਆ ਹੋਣਾ ਚਾਹੀਦਾ ਹੈ। ਲੋਕਤੰਤਰ ਲੋਕਾਂ ਵਲੋਂ ਬਣਾਇਆ ਜਾਣਾ ਚਾਹੀਦਾ ਹੈ, ਨਹੀਂ? ਲੋਕਤੰਤਰ ਸਿਰਫ ਇੱਕ ਵਿਅਕਤੀ ਨਾਲ ਨਹੀਂ ਬਣ ਸਕਦਾ। ਦੇਸ਼ ਦੇ ਸਾਰੇ ਲੋਕ ਲੋਕਤੰਤਰੀ ਹੋਣੇ ਚਾਹੀਦੇ ਹਨ। ਜਿਵੇਂ ਸਮੁੰਦਰ ਦੇ ਕਿਨਾਰੇ ਰੇਤ ਦੇ ਬਹੁਤ ਸਾਰੇ ਕਿਣਕੇ ਹੋਣੇ ਚਾਹੀਦੇ ਹਨ, ਲੋਕਤੰਤਰ ਨੂੰ ਵੀ ਲੋਕਾਂ ਦੀ ਜ਼ਰੂਰਤ ਹੈ।
ਟੌਮ ਡੰਡੀ ਨੇ ਆਪਣੀ ਰਿਹਾਈ ਤੇ ਗਾਇਆ ਜਦੋਂ ਤੱਕ ਉਹ ਗਾ ਸਕਦਾ ਸੀ, ਜਦੋਂ ਤੱਕ ਉਹਦੀ ਬੱਸ ਨਾ ਹੋ ਗਈ।
I am many years in prison. Oh my dear, my heart almost breaks. I miss my little baby I used to hug. I miss its mother so much.
ਮੈਂ ਬਹੁਤ ਸਾਲਾਂ ਤੋਂ ਜੇਲ੍ਹ ਵਿੱਚ ਹਾਂ। ਓ ਮੇਰੇ ਪਿਆਰੇ, ਮੇਰਾ ਦਿਲ ਪਾਟਣ ਲੱਗਦਾ ਹੈ। ਮੈਨੂੰ ਮੇਰੇ ਛੋਟੇ ਬੱਚੇ ਦੀ ਯਾਦ ਆਉਂਦੀ ਹੈ, ਜਿਸਨੂੰ ਮੈਂ ਹਿੱਕ ਨਾਲ ਲਾਇਆ ਕਰਦਾ ਸੀ। ਮੈਨੂੰ ਆਪਣੀ ਮਾਂ ਦੀ ਬਹੁਤ ਯਾਦ ਆਉਂਦੀ ਹੈ।