ਸੁਤੰਤਰ ਫਿਲਮ ਨਿਰਮਾਤਾ ਅਤੇ ਨਾਰੀਵਾਦੀ ਵਿਦਵਾਨ ਅਈ ਜ਼ੀਓਮਿੰਗ ਅਤੇ ਨਾਰੀਵਾਦੀ ਕਾਰਕੁਨ ਗੁਓ ਜਿੰਗ ਦੁਆਰਾ ਲਿਖੀਆਂ ਡਾਇਰੀਆਂ ਦੀ ਲੜੀ ਵਿਚ ਹੇਠ ਲਿਖੀ ਪੋਸਟ ਸਤਾਰ੍ਹਵੀਂ ਅਤੇ ਆਖਰੀ ਕਿਸ਼ਤ ਹੈ। ਦੋਵੇਂ ਸੀਵੀਆਈਡੀ -19 ਮਹਾਂਮਾਰੀ ਦੇ ਸ਼ੁਰੂਆਤੀ ਕੇਂਦਰ ਵੂਹਾਨ ਵਿਚ ਰਹਿ ਰਹੇ ਹਨ। ਇੱਥੇ ਲੜੀ ਦੇ ਪਹਿਲੇ, ਦੂਜੇ, ਤੀਜੇ, ਚੌਥੇ, ਪੰਜਵੇਂ, ਛੇਵੇਂ, ਸੱਤਵੇਂ, ਅੱਠਵੇਂ, ਨੌਵੇਂ, ਦਸਵੇਂ ਅਤੇ ਗਿਆਰਵੇਂ, ਬਾਰ੍ਹਵੇਂ, ਤੇਰ੍ਹਵੇਂ, ਚੌਦ੍ਹਵੇਂ, ਪੰਦਰਵੇਂ ਅਤੇ ਸੋਲ੍ਹਵੇਂ ਹਿੱਸਿਆਂ ਦੇ ਲਿੰਕ ਹਨ।
ਕੋਵਿਡ-19 ਦੇ ਗਲੋਬਲ ਪ੍ਰਭਾਵ ਦੀ ਗਲੋਬਲ ਵੌਆਇਸਿਸ ਦੀ ਵਿਸ਼ੇਸ਼ ਕਵਰੇਜ ਵੇਖੋ।
ਐ ਜ਼ਿਆਓਮਿੰਗ: 10 ਅਪ੍ਰੈਲ, 2020 ਨੂੰ ਮੈਟਰ ਨਿਊਜ਼ ਤੇ ਪ੍ਰਕਾਸ਼ਤ ਹੋਇਆ
日记得以进入后世,我们看到,其中的一个标尺或者说重要的中介,是时间。对于后人,有些隐私不再重要,而其中不为人知的个人体验以及历史细节,呈现出非同寻常的意义。过去的日记作者在乎私密性,因为隐蔽才有自由,才能摆脱意识形态的监控、社会规范的压迫、他人的告发以及日记所涉人的围攻。而对于后世的读者,日记仿佛化蛹为蝶,超越了历史、社会和时间的限制。那些可能伤害到日记作者的故人旧事颓然而退,日记脱颖而出。
从经验的角度来说,当我们写日记时,我们享有的自由包括与社会、与他人以及与自我的一部分(借用弗洛伊德的概念,那个处在社会化过程中的自我)相抵触的自由(根据某种主流的价值判断,也许某些内容是反社会、反主流、反规训的)。
但在现实中,情况往往不一样。也就是说,当一个人通过日记不断地强化自己的自我意识,不断地锤炼出独特的思想个性时,这与社会规范、与统治者的意识形态,势必发生冲突。真实的日记,与思想专制注定是格格不入的。因此,在专制时代,日记写作无可避免地陷入危境。
言论管控越严厉,日记的私密性连同书写者的写作个性越难维持;写日记的行为本身就被看作离经叛道。
可以说,日记的一个迷人之处正是在于它的异议性。它在当时当世所需要维持的私密性是有道理的,越私密,越自由;越有利于作者维护个人的内心世界,无所顾忌地表达对生活的独特审视。
即使是生活化的日记叙事,那些令我们感动的书写,也来自它的异议性——与宏大叙事的距离。
以方方日记和郭晶日记为例,包括其他一些类似的文本;与其说是个人日记,不如说,是个人记录加公民报道的合成。
换言之,它是日记体,即采用了这种比较自由、从个人观察和经历出发的文体,但它诉诸的对象不限于作家自己,而更多的是社会公众。
由于它主要是对公众说话,它的战地报道的意义,大过它与自己内心对话的意义。
那日记怎么写成了公民报道的?我觉得,在估计这一时期任何人的日记成就时,不能忘记一个基本的事实,那就是言论管控的存在和报道者的牺牲。
我们如果不是故意遗忘或者无视自己的恐惧,就必须承认,在此次疫情最危险和艰难的时候,武汉的战地记者不是被封闭在小区的作者,而是敢于直接进入一线医院、殡仪馆和高风险感染社区的报道者,如陈秋实、李泽华、方斌、张展、张毅……等。记者中最有勇气的,非公民记者莫属;他们是地地道道的逆行者。
他们没有官方颁发的记者证,缺乏基本的采访保障;连生命安全也难以顾及。可正是从他们这里,我们听到了最脆弱者的声音;看到了最无助者的绝望。在社交媒体上,我们每天也看到来自城市各个角落的小视频,很多普通公民发出真实的呐喊。我们决不能忘记,有几位自媒体人被强制销声。时至今日,武汉已经解封,我们依然没有听到有关他们的任何消息。
日记体的兴起,就是在公民报道被封杀期间的退让。它得到读者的追捧,也是由于,人们看不到更多的、直接来自社会基层的战地报道。
ਜਦੋਂ ਡਾਇਰੀਆਂ ਪ੍ਰਕਾਸ਼ਤ ਹੁੰਦੀਆਂ ਹਨ, ਤਾਂ ਸਮਾਂ ਵਿੱਚ ਆ ਜਾਂਦਾ ਹੈ – ਵੱਖ ਵੱਖ ਸਮੇਂ ਤੇ ਉਨ੍ਹਾਂ ਦੇ ਅਰਥਾਂ ਦੀ ਵੱਖਰੀ ਵੱਖਰੀ ਵਿਆਖਿਆ ਕੀਤੀ ਜਾਂਦੀ ਹੈ। ਜਿਉਂ ਜਿਉਂ ਸਮਾਂ ਲੰਘਦਾ ਹੈ, ਨਿੱਜਤਾ ਦਾ ਮਹੱਤਵ ਘੱਟ ਜਾਂਦਾ ਹੈ, ਅਤੇ ਡਾਇਰੀਆਂ ਵਿਚਲਾ ਨਿੱਜੀ ਤਜਰਬਾ ਅਤੇ ਇਤਿਹਾਸਕ ਵੇਰਵੇ ਵਧੇਰੇ ਕੀਮਤੀ ਹੋ ਜਾਂਦੇ ਹਨ। ਅਤੀਤ ਵਿੱਚ, ਡਾਇਰੀਕਾਰ ਨਿੱਜਤਾ ਬਾਰੇ ਬਹੁਤ ਚਿੰਤਤ ਰਹਿੰਦੇ ਹੋਣਗੇ, ਕਿਉਂਕਿ ਡਾਇਰੀਆਂ ਨੂੰ ਗੁਪਤ ਰੱਖਣ ਨਾਲ ਹੀ ਉਹ ਬੇਖੌਫ਼ ਆਜ਼ਾਦੀ ਨਾਲ ਲਿਖ ਸਕਦੇ ਸੀ। ਰਾਜ਼ਦਾਰੀ, ਸਰਕਾਰੀ ਸੈਂਸਰਸ਼ਿਪ ਅਤੇ ਸਮਾਜਿਕ ਜਬਰ ਤੋਂ ਬਚਣ, ਬੋਲਣ ਤੇ ਪਾਬੰਦੀ ਦੀਆਂ ਨੀਤੀਆਂ ਅਤੇ ਡਾਇਰੀਆਂ ਵਿਚ ਜ਼ਿਕਰ ਕੀਤੇ ਗਏ ਲੋਕਾਂ ਦੇ ਹਮਲਿਆਂ ਤੋਂ ਬਚਣ ਦਾ ਇਕ ਤਰੀਕਾ ਹੈ। ਜਿਉਂ ਜਿਉਂ ਸਮਾਂ ਲੰਘਦਾ ਜਾਂਦਾ ਹੈ, ਡਾਇਰੀਆਂ ਪਤੰਗੇ ਬਣ ਰਹੇ ਸੁੰਡਾਂ ਵਾਂਗ ਹੋ ਜਾਂਦੀਆਂ ਹਨ। ਉਹ ਸਮੇਂ ਅਤੇ ਸਥਾਨ ਦੀਆਂ ਲਗਾਈਆਂ ਪਾਬੰਦੀਆਂ ਨੂੰ ਪਾਰ ਕਰ ਜਾਂਦੀਆਂ ਹਨ। ਡਾਇਰੀ ਲੇਖਕਾਂ ਨੂੰ ਸਜ਼ਾ ਦੇਣ ਦੇ ਸਮਰਥ ਅਧਿਕਾਰੀ ਇਤਿਹਾਸ ਵਿਚ ਰੁਲ ਜਾਂਦੇ ਹਨ, ਪਰ ਡਾਇਰੀਆਂ ਮੌਜੂਦ ਰਹਿੰਦੀਆਂ ਹਨ ਅਤੇ ਅਹਿਮ ਬਣ ਨਿਬੜਦੀਆਂ ਹਨ।
ਜਦੋਂ ਅਸੀਂ ਡਾਇਰੀਆਂ ਲਿਖਦੇ ਹਾਂ, ਤਾਂ ਅਸੀਂ ਸਮਾਜ, ਦੂਜਿਆਂ, ਅਤੇ ਸਾਡੀ “ਹਉਮੈ” – ਫ਼ਰਾਇਡ ਵਲੋਂ ਸਮਾਜਿਕੀਕਰਨ ਦੀ ਪ੍ਰਕਿਰਿਆ ਦਾ ਧੁਰਾ ਦੱਸੀ ਗਈ ਈਗੋ ਦੇ ਵਿਰੁੱਧ ਜਾਣ ਦੀ ਆਜ਼ਾਦੀ ਨਾਲ ਬਿਆਨ ਕਰਦੇ ਹਾਂ। ਮੁੱਖ ਧਾਰਾ ਦੇ ਨਜ਼ਰੀਏ ਤੋਂ, ਸਾਡੀਆਂ ਡਾਇਰੀਆਂ ਦੇ ਕੁਝ ਭਾਗ ਸਮਾਜ-ਵਿਰੋਧੀ, ਮੁੱਖ-ਧਾਰਾ ਵਿਰੋਧੀ ਅਤੇ ਅਨੁਸ਼ਾਸਨ ਵਿਰੋਧੀ ਹੁੰਦੇ ਹਨ। ਇਹ ਸਾਡੀ ਹਕੀਕਤ ਹੈ. ਜਦੋਂ ਲੇਖਕ ਆਪਣੀਆਂ ਡਾਇਰੀਆਂ ਵਿਚ ਆਪਣੀ ਸੁਤੰਤਰ ਸੋਚ ਅਤੇ ਸ਼ਖਸੀਅਤ ਦਾ ਨਿਰਮਾਣ ਕਰਦੇ ਹੋਏ, ਆਪਣੀ ਸਵੈ-ਚੇਤਨਾ ਨੂੰ ਮਜ਼ਬੂਤ ਕਰਦੇ ਹਨ ਤਾਂ ਸਮਾਜ ਅਤੇ ਪ੍ਰਭਾਵਸ਼ਾਲੀ ਵਿਚਾਰਧਾਰਾ ਉਨ੍ਹਾਂ ਦੇ ਅਸਲ ਇਰਾਦਿਆਂ ਭਾਂਪਦੀ ਹੈ ਅਤੇ ਲੇਖਕਾਂ ਨਾਲ ਆਢਾ ਲਾਉਂਦੀ ਹੈ। ਕੋਈ ਵੀ ਸੱਚੀ ਡਾਇਰੀ ਵਿਚਾਰਧਾਰਕ ਤਾਨਾਸ਼ਾਹੀ ਦੇ ਉਲਟ ਜਾਵੇਗੀ। ਇਸ ਲਈ, ਤਾਨਾਸ਼ਾਹੀ ਹਕੂਮਤ ਦੇ ਯੁੱਗ ਵਿੱਚ, ਡਾਇਰੀ ਲਿਖਣਾ ਲਾਜ਼ਮੀ ਤੌਰ ਤੇ ਖ਼ਤਰਿਆਂ ਭਰੇ ਕਰਮ ਖੇਤਰ ਵਿੱਚ ਹੁੰਦਾ ਹੈ।
ਜਿਵੇਂ ਕਿ ਸੈਂਸਰਸ਼ਿਪ ਤੰਤਰ ਕੱਸਦੀ ਰਹਿੰਦੀ ਹੈ, ਲੇਖਕਾਂ ਲਈ ਆਪਣੀ ਨਿੱਜਤਾ ਅਤੇ ਨਿੱਜੀ ਲਿਖਣ ਦੀ ਸ਼ੈਲੀ ਨੂੰ ਬਣਾਈ ਰੱਖਣਾ ਵਧੇਰੇ ਮੁਸ਼ਕਲ ਹੁੰਦਾ ਜਾਂਦਾ ਹੈ। ਡਾਇਰੀ ਲਿਖਣ ਦਾ ਕੰਮ ਹਰ ਹਾਲ ਵਿਦਰੋਹੀ ਮੰਨਿਆ ਜਾਂਦਾ ਹੈ। ਇੱਥੋਂ ਤਕ ਕਿ ਜੇਕਰ ਡਾਇਰੀ, ਆਮ, ਰੋਜ਼ਾਨਾ ਆਚਾਰ ਵਿਹਾਰ ‘ਤੇ ਵੀ ਕੇਂਦ੍ਰਿਤ ਹੋਵੇ, ਤਾਂ ਇਸ ਵਿਚ ਵੱਡੇ ਸਰਕਾਰੀ ਬਿਰਤਾਂਤਾਂ ਤੋਂ ਦੂਰ ਜੋ ਅਸਹਿਮਤੀ ਹੁੰਦੀ ਹੈ, ਉਹ ਖਿਚ ਪਾਉਣ ਵਾਲੀ ਸ਼ੈ ਹੁੰਦੀ ਹੈ।
ਫੈਂਗ ਫੈਂਗ ਅਤੇ ਗੁਓ ਜਿੰਗ ਦੀਆਂ ਡਾਇਰੀਆਂ ਅਤੇ ਨਾਲ ਹੀ ਉਸੇ ਸ਼੍ਰੇਣੀ ਦੇ ਹੋਰ ਹਵਾਲਿਆਂ ਨੂੰ ਉਦਾਹਰਣਾਂ ਵਜੋਂ ਲਓ, ਉਹ ਨਿੱਜੀ ਡਾਇਰੀਆਂ ਨਾਲੋਂ ਨਿੱਜੀ ਰਿਕਾਰਡਾਂ ਅਤੇ ਨਾਗਰਿਕ ਰਿਪੋਰਟਾਂ ਦੇ ਸੁਮੇਲ ਦੀ ਤਰ੍ਹਾਂ ਵਧੇਰੇ ਹਨ।
ਦੂਜੇ ਸ਼ਬਦਾਂ ਵਿਚ, ਇਹ ਟੈਕਸਟ ਡਾਇਰੀ ਦੇ ਰੂਪ ਵਿਚ ਲਿਖੇ ਗਏ ਹਨ – ਇਕ ਅਜਿਹੀ ਵਿਧਾ ਜੋ ਵਿਅਕਤੀਗਤ ਨਿਰੀਖਣਾਂ ਅਤੇ ਤਜ਼ਰਬਿਆਂ ਨੂੰ ਵਧੇਰੇ ਆਜ਼ਾਦੀ ਦਿੰਦੀ ਹੈ। ਪਰ ਦਰਸ਼ਕ ਹੁਣ ਨਿੱਜੀ ਦੀ ਬਜਾਏ ਸਰਵਜਨਕ ਹਨ।
ਜਿਵੇਂ ਕਿ ਇਹ “ਡਾਇਰੀਆਂ” ਆਮ ਲੋਕਾਂ ਨਾਲ ਸੰਵਾਦ ਚਾਹੁੰਦੀਆਂ ਹਨ, ਉਹ ਮੁੱਖ ਤੌਰ ਤੇ ਲੇਖਕਾਂ ਦੇ ਅੰਦਰੂਨੀ ਵਿਚਾਰਾਂ ਦੀ ਬਜਾਏ ਫਰੰਟ ਲਾਈਨ ਤੋਂ ਰਿਪੋਰਟਾਂ ਦੇ ਤੌਰ ਤੇ ਕੰਮ ਕਰਦੀਆਂ ਹਨ।
ਇਨ੍ਹਾਂ ਲੇਖਕਾਂ ਨੇ ਆਪਣੀਆਂ ਡਾਇਰੀਆਂ ਨੂੰ ਨਾਗਰਿਕ ਰਿਪੋਰਟਾਂ ਵਿਚ ਕਿਉਂ ਬਦਲਿਆ? ਜਦੋਂ ਅਸੀਂ ਅਨੁਮਾਨ ਲਗਾਉਂਦੇ ਹਾਂ ਕਿ ਇਹਨਾਂ ਡਾਇਰੀਆਂ ਨੇ ਕੀ ਪ੍ਰਾਪਤ ਕੀਤਾ ਹੈ, ਸਾਨੂੰ ਸੈਂਸਰਸ਼ਿਪ ਦੀ ਮੌਜੂਦਗੀ ਅਤੇ ਆਪਣੇ ਪੱਤਰਕਾਰਾਂ ਦੀ ਕੁਰਬਾਨੀ ਨੂੰ ਨਹੀਂ ਭੁੱਲਣਾ ਚਾਹੀਦਾ।ਜੇ ਅਸੀਂ ਜਾਣਬੁੱਝ ਕੇ ਆਪਣੇ ਡਰ ਨੂੰ ਨਹੀਂ ਭੁੱਲਦੇ ਜਾਂ ਅਣਡਿਠ ਨਹੀਂ ਕਰਦੇ, ਸਾਨੂੰ ਇਹ ਮੰਨਣਾ ਚਾਹੀਦਾ ਹੈ ਕਿ ਉਸ ਸਮੇਂ ਜਦੋਂ ਮਹਾਂਮਾਰੀ ਸਭ ਤੋਂ ਖਤਰਨਾਕ ਅਤੇ ਮੁਸ਼ਕਲ ਘੜੀ ਤੇ ਸੀ, ਵੁਹਾਨ ਵਿਚ ਫਰੰਟ ਲਾਈਨ ਪੱਤਰਕਾਰਾਂ, ਜਿਨ੍ਹਾਂ ਨੇ ਹਸਪਤਾਲਾਂ, ਅੰਤਮ ਸੰਸਕਾਰ ਘਰਾਂ ਅਤੇ ਉੱਚ ਜੋਖਮ ਸੰਕਰਮਣ ਕਮਿਊਨਿਟੀਆਂ ਵਿਚ ਦਾਖਲ ਹੋਣ ਦੀ ਹਿੰਮਤ ਕੀਤੀ – ਚੇਨ ਕਵੀਸ਼ੀ, ਲੀ ਜ਼ੇਹੁਆ, ਫੈਂਗ ਬਿਨ, ਝਾਂਗ ਜ਼ਾਨ, ਝਾਂਗ ਯੀ, ਆਦਿ – ਵਰਗੇ ਪੱਤਰਕਾਰ ਸਭ ਤੋਂ ਵੱਧ ਹੌਂਸਲੇ ਵਾਲੇ ਹਨ। ਉਹ ਸਾਰੀਆਂ ਮੁਸ਼ਕਲਾਂ ਦੇ ਵਿਰੁੱਧ ਡੱਟ ਕੇ ਕੰਮ ਕਰਦੇ ਰਹੇ।
ਉਹ ਦੂਜੇ ਪੱਤਰਕਾਰਾਂ ਵਾਂਗ ਨਹੀਂ ਹਨ ਅਧਿਕਾਰਤ ਪੱਤਰਕਾਰ ਲਾਇਸੈਂਸ ਨਹੀਂ ਲੈਂਦੇ ਅਤੇ
ਉਨ੍ਹਾਂ ਕੋਲ ਜ਼ੀਰੋ ਸੁਰੱਖਿਆ ਹੈ। ਉਨ੍ਹਾਂ ਦੀਆਂ ਜਾਨਾਂ ਅਤੇ ਸੁਰੱਖਿਆ ਨੂੰ ਵੀ ਜੋਖਮ ਸੀ। ਉਨ੍ਹਾਂ ਦੀਆਂ ਰਿਪੋਰਟਾਂ ਲਈ ਧੰਨਵਾਦ, ਅਸੀਂ ਬਹੁਤ ਹੀ ਨਿਤਾਣੇ ਲੋਕਾਂ ਦੀਆਂ ਆਵਾਜ਼ਾਂ ਸੁਣੀਆਂ ਅਤੇ ਬਹੁਤ ਹੀ ਬੇਸਹਾਰਾ ਲੋਕਾਂ ਦੀ ਨਿਰਾਸ਼ਾ ਨੂੰ ਵੇਖਿਆ। ਸੋਸ਼ਲ ਮੀਡੀਆ ‘ਤੇ, ਅਸੀਂ ਵੱਖ-ਵੱਖ ਸ਼ਹਿਰਾਂ ਦੇ ਵੱਖ-ਵੱਖ ਕੋਨਿਆਂ ਤੋਂ ਲਈਆਂ ਗਈਆਂ ਵੀਡੀਓ ਵੇਖੀਆਂ ਅਤੇ ਲੋਕਾਂ ਨੂੰ ਦਿਲੀ ਭਾਵਨਾਵਾਂ ਪ੍ਰਗਟਾਉਂਦੇ ਸੁਣਿਆ। ਸਾਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਕਈ ਪੱਤਰਕਾਰਾਂ ਨੂੰ ਚੁੱਪ ਰਹਿਣ ਲਈ ਮਜਬੂਰ ਕੀਤਾ ਗਿਆ ਸੀ। ਵੁਹਾਨ ਵਿੱਚ ਤਾਲਾ ਬੰਦੀ ਹਟਾਉਣ ਤੋਂ ਬਾਅਦ ਵੀ, ਸਾਨੂੰ ਉਨ੍ਹਾਂ ਦੇ ਪਤੇ ਠਿਕਾਣਿਆਂ ਦੀ ਖ਼ਬਰ ਨਹੀਂ ਮਿਲੀ ਹੈ।
ਡਾਇਰੀ ਸ਼ੈਲੀ ਦਾ ਉਭਾਰ ਨਾਗਰਿਕ ਪੱਤਰਕਾਰਾਂ ਲਈ ਸਾਡੀ ਰਿਆਇਤ ਹੈ ਜਿਨ੍ਹਾਂ ਦੀ ਜ਼ਬਾਨ ਬੰਦ ਕਰ ਦਿੱਤੀ ਗਈ। ਪਾਠਕ ਡਾਇਰੀਆਂ ਦੀ ਪ੍ਰਸ਼ੰਸਾ ਕਰਦੇ ਹਨ ਕਿਉਂਕਿ ਲੋਕਾਂ ਨੂੰ ਮੁਹਾਜ਼ ਤੋਂ ਤੇ ਜ਼ਮੀਨੀ ਪੱਧਰ ਤੋਂ ਆਉਣ ਵਾਲੀਆਂ ਰਿਪੋਰਟਾਂ ਨਹੀਂ ਮਿਲਦੀਆਂ ਹਨ।