ਕੀ ਚੀਨ ਇਕ ਹੋਰ ਸੱਭਿਆਚਾਰਕ ਇਨਕਲਾਬ ਵੱਲ ਜਾ ਰਿਹਾ ਹੈ?: ਪ੍ਰੋਫੈਸਰ ਜ਼ੂ ਯੂਅਯੂ ਨਾਲ ਇਕ ਇੰਟਰਵਿਊ

ਬੀਜਿੰਗ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਤੀਆਨਾਨਮੇਨ ਚੌਕ ਵਿੱਚ ਇੱਕ ਵੱਡਾ ਪ੍ਰਦਰਸ਼ਨ ਕਰਦੇ ਹਨ ਜਦੋਂ ਉਨ੍ਹਾਂ ਨੇ 18 ਮਈ, 1989 ਨੂੰ ਜਨਤਕ ਲੋਕ-ਪੱਖੀ ਲੋਕਤੰਤਰ ਦੇ ਹਿੱਸੇ ਵਜੋਂ ਚੀਨੀ ਸਰਕਾਰ ਵਿਰੁੱਧ ਅਨਿਸਚਿਤ ਭੁੱਖ ਹੜਤਾਲ ਸ਼ੁਰੂ ਕੀਤੀ ਸੀ। Catherine Henriette/AFP/Getty Images. Historical Photo under Fair Use.

ਫਿਲਿਪ ਜਿਰੌਸ ਵਲੋਂ ਕੀਤੀ ਇਹ ਇੰਟਰਵਿਊ ਅਸਲ ਵਿਚ ਤੀਆਨਾਨਮੇਨ ਕਤਲੇਆਮ ਦੀ 30 ਵੀਂ ਵਰ੍ਹੇਗੰਢ ਬਾਰੇ ਇਕ ਲੜੀ ਦੇ ਹਿੱਸੇ ਵਜੋਂ ਸਿਨੋਪਸਿਸ .ਸੀਜ਼ੈੱਡ ਚੈੱਕ ਬੋਲੀ ਵਿੱਚ ਛਪੀ ਸੀ। ਸਮਗਰੀ-ਸ਼ੇਅਰਿੰਗ ਐਗਰੀਮੈਂਟ ਦੇ ਹਿੱਸੇ ਵਜੋਂ ਹੇਠਾਂ ਇੱਕ ਸੰਪਾਦਿਤ ਵਰਜਨ ਪ੍ਰਕਾਸ਼ਿਤ ਕੀਤਾ ਗਿਆ ਹੈ।

ਜ਼ੂਯੂਅਯੂ ਰਾਜਨੀਤਿਕ ਵਿਗਿਆਨ ਦਾ ਵਿਦਵਾਨ ਹੈ ਜਿਸ ਨੇ ਚੀਨ ਦੀ  ਸੱਭਿਆਚਾਰਕ ਕ੍ਰਾਂਤੀ ਬਾਰੇ ਵਿਆਪਕ ਖੋਜ ਕੀਤੀ ਹੈ। ਉਹ 1989 ਦੇ ਲੋਕਤੰਤਰ ਦੇ ਅੰਦੋਲਨ ਦੌਰਾਨ ਸੰਘਰਸ਼ ਕਰਦੇ ਦੇ ਵਿਦਿਆਰਥੀਆਂ ਦੇ ਹਮਦਰਦ ਸਨ ਅਤੇ 1989 ਵਿੱਚ ਤੀਆਨਾਨਮੇਨ ਕਤਲੇਆਮ ਤੋਂ ਪਹਿਲਾਂ ਆਖਰੀ ਸੰਭਵ ਪਲ ਤੱਕ ਚੌਕ ਵਿੱਚ ਰਿਹਾ। ਉਹ ਚੀਨ ਅੰਦਰ ਸੰਵਿਧਾਨਕ ਸੁਧਾਰਾਂ ਦੀ ਮੰਗ ਕਰਨ ਵਾਲੇ  ਚਾਰਟਰ 08 ਦੇ ਹਸਤਾਖਰ-ਕਰਤਿਆਂ ਵਿੱਚੋਂ ਇੱਕ ਹੈ। ਜੂਨ 4 ਵਿਚ ਸੈਮੀਨਾਰ ਆਯੋਜਿਤ ਕਰਨ ਲਈ ਮਈ 2014 ਵਿਚ ਉਸ ਨੂੰ ਥੋੜ੍ਹੇ ਸਮੇਂ ਲਈ ਹਿਰਾਸਤ ਵਿਚ ਲਿਆ ਗਿਆ ਸੀ ਅਤੇ ਨਵੰਬਰ 2015 ਤੋਂ ਉਹ ਨਿਊਯਾਰਕ ਦੇ ਨਵੇਂ ਸਕੂਲ ਵਿਚ ਇਕ ਵਿਜ਼ਟਿੰਗ ਵਿਦਵਾਨ ਬਣ ਗਿਆ ਹੈ।

ਸਿਨੋਪਸਿਸ .ਸੀਜ਼ੈੱਡ  ਨੇ 1989 ਦੇ ਅੰਦੋਲਨ ਦੇ ਦੌਰਾਨ ਆਪਣੇ ਅਨੁਭਵ ਦੇ ਬਾਰੇ ਅਤੇ ਅੱਜ ਦੇ ਚੀਨ ਵਿੱਚ ਮੌਜੂਦਾ ਸਮਾਜਿਕ ਮਾਹੌਲ ਬਾਰੇ ਉਨ੍ਹਾਂ ਦੇ ਵਿਚਾਰਾਂ ਦੇ ਬਾਰੇ ਜ਼ੂ ਦੀ ਇੰਟਰਵਿਊ ਕੀਤੀ।

ਸਿਨੋਪਸਿਸ (ਐਸ): 2019 ਤੀਆਨਾਨਮੇਨ ਕਤਲੇਆਮ ਦੀ 30 ਵੀਂ ਵਰ੍ਹੇਗੰਢ ਹੈ। ਇਸ ਵਿਸ਼ੇਸ਼ ਪਲ ਤੇ ਤੁਸੀਂ ਕੀ ਮਹਿਸੂਸ ਕਰਦੇ ਹੋ?

Xu Youyu (Xu):  I feel sad. Justice has not been served to those who were killed, suppressed and jailed. Those who were exiled still can not return to their homeland.

ਜ਼ੂ ਯੂਅਯੂ (ਜ਼ੂ): ਮੈਂ ਉਦਾਸ ਮਹਿਸੂਸ ਕਰਦਾ ਹਾਂ. ਜਿਨ੍ਹਾਂ ਨੂੰ ਮਾਰ ਦਿੱਤਾ ਗਿਆ, ਦਬਕਾਇਆ ਗਿਆ ਅਤੇ ਜੇਲ੍ਹਾਂ ਵਿੱਚ ਸੁੱਟਿਆ ਗਿਆ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਿਆ। ਜਿਨ੍ਹਾਂ ਨੂੰ ਜਲਾਵਤਨ ਕੀਤਾ ਗਿਆ ਸੀ ਅਜੇ ਵੀ ਉਹ ਆਪਣੇ ਵਤਨ ਵਾਪਸ ਨਹੀਂ ਆ ਸਕਦੇ।

ਐਸ: ਤੀਆਨਾਨਮੇਨ ਲੋਕਤੰਤਰ ਅੰਦੋਲਨ 15 ਅਪਰੈਲ, 1989 ਨੂੰ ਸ਼ੁਰੂ ਹੋਇਆ। ਤੁਸੀਂ ਅੰਦੋਲਨ ਨੂੰ ਵਾਚਣਾ ਕਦੋਂ ਸ਼ੁਰੂ ਕੀਤਾ? ਤੁਸੀਂ ਇਸ ਵਿਚ ਹਿੱਸਾ ਲੈਣਾ ਕਦੋਂ ਸ਼ੁਰੂ ਕੀਤਾ?

Xu: I have forg otten when exactly. Between April 15 to 20, I started observing student protests and rallies in streets. By May, I participated in all kinds of rallies. I hoped the government could take students’ demand positively and resolve the conflicts and antagonism according to the law.

ਜ਼ੂ: ਜਦੋਂ ਮੈਂ ਸਹੀ ਸਮਾਂ ਤਾਂ ਭੁੱਲ ਗਿਆ ਹਾਂ। 15 ਤੋਂ 20 ਅਪ੍ਰੈਲ ਦੇ ਵਿਚਕਾਰ, ਮੈਂ ਸੜਕਾਂ ਤੇ ਵਿਦਿਆਰਥੀਆਂ ਦੇ ਪ੍ਰਦਰਸ਼ਨਾਂ ਅਤੇ ਰੈਲੀਆਂ ਨੂੰ ਦੇਖਣਾ ਸ਼ੁਰੂ ਕੀਤਾ.ਸੀ। ਮਈ ਤਕ, ਮੈਂ ਸਾਰੀਆਂ ਕਿਸਮਾਂ ਦੀਆਂ ਰੈਲੀਆਂ ਵਿਚ ਹਿੱਸਾ ਲਿਆ। ਮੈਨੂੰ ਉਮੀਦ ਸੀ ਕਿ ਸਰਕਾਰ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਸਕਾਰਾਤਮਕ ਢੰਗ ਨਾਲ ਲੈ ਸਕਦੀ ਸੀ ਅਤੇ ਕਾਨੂੰਨ ਅਨੁਸਾਰ ਸੰਘਰਸ਼ ਅਤੇ ਵਿਰੋਧ ਦਾ ਹੱਲ ਕਰ ਸਕਦੀ ਹੈ।

ਐਸ: ਕੀ ਤੁਹਾਨੂੰ ਵਿਸ਼ਵਾਸ ਸੀ ਕਿ 1989 ਦਾ ਲੋਕਤੰਤਰ ਅੰਦੋਲਨ ਸਫਲ ਹੋ ਸਕਦਾ ਸੀ? ਜਾਂ ਸ਼ੁਰੂਆਤ ਤੋਂ ਹੀ, ਕੀ ਤੁਹਾਡਾ ਖ਼ਿਆਲ ਸੀ ਕਿ ਇਸ ਅੰਦੋਲਨ ਦਾ ਅਸਫਲ ਹੋਣਾ ਅਟੱਲ ਸੀ?

Xu: I consider it successfully if the student protests were not repressed. That’s why I don’t think […] that the movement was doomed to fail but that it had a number of opportunities to be successful. The best opportunity was during Mikhail Sergeyevich Gorbachev’s China visit. The students could have retreated from the Tiananmen Square and returned to the campus. By end of May, the radical voices always gained a upper hand than the rational voices among the sit-in students in the Tiananmen Square. There wasn’t any legitimate leaders in the Square, if things got out of control, the consequences would be disastrous.

ਜ਼ੂ: ਮੈਂ ਇਸ ਨੂੰ ਸਫਲ ਸਮਝਦਾ ਜੇਕਰ ਵਿਦਿਆਰਥੀ ਵਿਰੋਧ ਪ੍ਰਦਰਸ਼ਨ ਨੂੰ ਕੁਚਲਿਆ ਨਾ ਜਾਂਦਾ। ਇਸ ਕਰਕੇ ਮੈਂ ਨਹੀਂ ਸੋਚਦਾ […] ਕਿ ਇਸ ਅੰਦੋਲਨ ਦਾ ਅਸਫਲ ਹੋਣਾ ਅਟੱਲ ਨਹੀਂ ਸੀ, ਸਗੋਂ ਸਫਲ ਹੋਣ ਲਈ ਇਸ ਕੋਲ ਕਈ ਮੌਕੇ ਸਨ। ਸਭ ਤੋਂ ਵਧੀਆ ਮੌਕਾ ਮਿਖਾਇਲ ਸਰਗੀਏਵਿਚ ਗੋਰਾਬਾਚੇਵ ਦੀ ਚੀਨ ਫੇਰੀ ਦੌਰਾਨ ਸੀ। ਵਿਦਿਆਰਥੀ ਤੀਆਨਾਨਮੇਨ ਚੌਕ ਤੋਂ ਹਟ ਸਕਦੇ ਸਨ ਅਤੇ ਵਾਪਸ ਕੈਂਪਸ ਵਿੱਚ ਸਕਦੇ ਸਨ। ਮਈ ਦੇ ਅਖੀਰ ਤਕ, ਰੈਡੀਕਲ ਆਵਾਜ਼ਾਂ ਦਾ ਤਰਕਸੰਗਤ ਅਵਾਜ਼ਾਂ ਨਾਲੋਂ ਤੀਆਨਾਨਮੇਨ ਚੌਕ ਵਿੱਚ ਬੈਠਣ ਵਾਲੇ ਵਿਦਿਆਰਥੀਆਂ ਵਿਚਕਾਰ ਹੱਥ ਹਮੇਸ਼ਾ ਉੱਪਰ ਰਿਹਾ। ਚੌਕ ਵਿਚ ਕੋਈ ਸਿਆਣੇ ਆਗੂ ਨਹੀਂ ਸਨ। ਜੇ ਚੀਜ਼ਾਂ ਕੰਟਰੋਲ ਤੋਂ ਬਾਹਰ ਹੋ ਜਾਂਦੀਆਂ, ਤਾਂ ਨਤੀਜੇ ਭਿਅੰਕਰ ਹੋਣੇ ਹੀ ਸਨ।

ਐੱਸ: ਕੀ ਤੁਸੀਂ ਆਖਰੀ ਮਿੰਟ ਤਕ ਚੌਕ ਵਿਚ ਰਹੇ ਸੀ? ਕਾਰਕੁਨਾਂ ਵਿਚ ਮਾਹੌਲ ਕੀ ਸੀ?

Xu: I retreated with the last group of students from the Southeast corner of the Square. People were in anguish and depressed.

ਜ਼ੂ: ਮੈਂ ਚੌਕ ਦੇ ਦੱਖਣ-ਪੂਰਬੀ ਕੋਨੇ ਤੋਂ ਵਿਦਿਆਰਥੀਆਂ ਦੇ ਆਖ਼ਰੀ ਸਮੂਹ ਨਾਲ ਪਿੱਛੇ ਹਟ ਗਿਆ ਸੀ। ਲੋਕ ਪਰੇਸ਼ਾਨ ਅਤੇ ਦੁਖੀ ਸਨ।

ਐੱਸ: ਤੁਸੀਂ ਟੈਂਕ ਅੰਦਰ ਆ ਜਾਣ ਤੋਂ ਪਹਿਲਾਂ ਵਿਦਿਆਰਥੀਆਂ ਕਾਰਕੁੰਨਾਂ ਨੂੰ ਉਥੋਂ ਚਲੇ ਜਾਣ ਲੀ ਮਨਾਉਣ ਦੀ ਕੋਸ਼ਿਸ਼ ਕੀਤੀ ਸੀ। ਤੁਸੀਂ ਅਜਿਹਾ ਕਿਉਂ ਕੀਤਾ? ਕੀ ਤੁਹਾਨੂੰ ਪਤਾ ਲੱਗ ਗਿਆ ਸੀ ਕਿ ਸੀ ਦੁਖਾਂਤ ਵਾਪਰਨ ਵਾਲਾ ਸੀ? ਉਨ੍ਹਾਂ ਦਾ ਪ੍ਰਤੀਕਰਮ ਕੀ ਸੀ?

Xu: I tried to persuade the students to retreat from the Square and return back to school near the end of May. I told them the military troops had started to mobilize and would start cracking down on the protests. Two postgraduate students from Beijing Steel and Iron Institute in the sit-in area rebuked me: “How could people’s army repress its own people?”

ਜ਼ੂ: ਮੈਂ ਵਿਦਿਆਰਥੀਆਂ ਨੂੰ ਮਈ ਦੇ ਅਖੀਰ ਦੇ ਨੇੜੇ ਚੌਕ ਖਾਲੀ ਕਰਨ ਅਤੇ ਸਕੂਲ ਵਾਪਸ ਪਰਤ ਜਾਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ। ਮੈਂ ਉਨ੍ਹਾਂ ਨੂੰ ਦੱਸਿਆ ਕਿ ਫੌਜੀ ਟੁਕੜੀਆਂ ਨੇ ਹਰਕਤ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਉਹ ਰੋਸ ਪ੍ਰਦਰਸ਼ਨਾਂ ਨੂੰ ਕੁਚਲਣਾ ਸ਼ੁਰੂ ਕਰ ਦੇਣਗੇ। ਧਰਨੇ ਵਿੱਚ ਬੈਠੇ ਬੀਜਿੰਗ ਸਟੀਲ ਅਤੇ ਆਇਰਨ ਇੰਸਟੀਚਿਊਟ ਦੇ ਦੋ ਪੋਸਟ-ਗ੍ਰੈਜੂਏਟ ਵਿਦਿਆਰਥੀਆਂ ਨੇ ਮੈਨੂੰ ਝਾੜ ਪਾਈ: “ਲੋਕ ਫੌਜ ਆਪਣੇ ਲੋਕਾਂ ਨੂੰ ਕਿਵੇਂ ਕੁਚਲ ਸਕਦੀ ਹੈ?”

ਐੱਸ: ਬਹੁਤ ਸਾਰੇ ਲੋਕਾਂ ਨੇ ਕਿਹਾ ਸੀ ਕਿ 1989 ਲੋਕਤੰਤਰ ਅੰਦੋਲਨ ਇੱਕ ਵਿਦਿਆਰਥੀ ਲਹਿਰ ਹੈ। ਹਾਲਾਂਕਿ, ਚੌਕ ਵਿਚ ਨੌਜਵਾਨਾਂ ਨਾਲ ਖੜ੍ਹੇ ਅਧਿਆਪਕ, ਵਰਕਰ, ਪੁਲਿਸ ਅਧਿਕਾਰੀ ਅਤੇ ਸੈਨਿਕ ਮੌਜੂਦ ਸਨ। ਕੀ ਲੋਕਾਂ ਦੇ ਇਨ੍ਹਾਂ ਸਮੂਹਾਂ ਦੇ ਵੱਖੋ-ਵੱਖ ਵਿਚਾਰ ਅਤੇ ਭਾਵਨਾਵਾਂ ਸਨ?

Xu: People from all walks of life supported the students and expressed their sympathy. Among the supporters, the intellectuals spent more time reminding the students to take care of themselves and their bodies. They reminded the students to take long term considerations and avoid unnecessary sacrifice. They told them the path to democracy is very long and they had to be persistent.

ਜ਼ੂ: ਜ਼ਿੰਦਗੀ ਦੇ ਸਾਰੇ ਖੇਤਰਾਂ ਦੇ ਲੋਕਾਂ ਨੇ ਵਿਦਿਆਰਥੀਆਂ ਦਾ ਸਮਰਥਨ ਕੀਤਾ ਅਤੇ ਉਨ੍ਹਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ। ਸਮਰਥਕਾਂ ਵਿਚ ਬੁੱਧੀਜੀਵੀਆਂ ਨੇ ਵਿਦਿਆਰਥੀਆਂ ਨੂੰ ਆਪਣੀ ਅਤੇ ਆਪਣੇ ਸਰੀਰਾਂ ਦੀ ਸੰਭਾਲ ਕਰਨ ਦੀ ਸਲਾਹ ਦੇਣ ਲਈ ਖ਼ੂਬ ਸਮਾਂ ਲਾਇਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਲੰਮੇ ਸਮੇਂ ਲਈ ਸੋਚ-ਵਿਚਾਰਾਂ ਨੂੰ ਯਾਦ ਰੱਖਣ ਅਤੇ ਬੇਲੋੜੇ ਬਲੀਦਾਨਾਂ ਤੋਂ ਬਚਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਲੋਕਤੰਤਰ ਦਾ ਰਸਤਾ ਬਹੁਤ ਲੰਬਾ ਹੈ ਅਤੇ ਉਨ੍ਹਾਂ ਨੂੰ ਲੰਬੇ ਦਮ ਦੀ ਜ਼ਰੂਰਤ ਸੀ।

ਐਸ: ਕੀ ਤੁਸੀਂ ਦੂਜੇ ਚਾਰਟਰ 08 ਹਸਤਾਖਰਕਾਰਾਂ ਦੇ ਸੰਪਰਕ ਵਿਚ ਹੋ? ਕੀ ਕਿਸੇ ਨੂੰ ਆਪਣੇ ਹਸਤਾਖਰਾਂ ਕਰਕੇ ਅਫ਼ਸੋਸ ਹੈ? [ਨੋਟ: ਸੰਵਿਧਾਨਿਕ ਸੁਧਾਰਾਂ ਦਾ ਖੁੱਲ੍ਹੇ ਸੱਦੇ ਦੀ ਸ਼ੁਰੂਆਤ ਨੋਬਲ ਸ਼ਾਂਤੀ ਪੁਰਸਕਾਰ ਵਿਜੇਤਾ, ਲਿਊ ਸ਼ਿਆਬੋ ਨੇ ਕੀਤੀ, ਜਿਸ ਨੂੰ 1989 ਦੇ ਵਿਦਿਆਰਥੀ ਜਮਹੂਰੀ ਅੰਦੋਲਨ ਨੂੰ ਸਮਰਥਨ ਦੇਣ ਕਰਨ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ ਸੀ। ਜੁਲਾਈ 2017 ਵਿਚ ਲਿਊ ਦੀ ਜੇਲ੍ਹ ਵਿੱਚ ਚੌਥੀ ਟਰਮ ਦੌਰਾਨ ਮੌਤ ਹੋ ਗਈ।]

Xu: We are still in contact and no one regrets.

ਜ਼ੂ: ਅਸੀਂ ਅਜੇ ਵੀ ਸੰਪਰਕ ਵਿੱਚ ਹਾਂ ਅਤੇ ਕਿਸੇ ਨੂੰ ਵੀ ਅਫਸੋਸ ਨਹੀਂ।

ਐਸ: ਤੁਸੀਂ ਪਰਾਗ ਵਿਚ  ਲਿਊ ਸ਼ਿਆਓਬੋ ਦੇ ਪਿੱਤਲ ਦੇ ਬੱਸਟ ਦੇ ਉਦਘਾਟਨ ਸਮਾਰੋਹ ਵਿਚ ਹਿੱਸਾ ਲਿਆ ਹੈ। ਤੁਸੀਂ ਇਸ ਘਟਨਾ ਬਾਰੇ ਕਿਵੇਂ ਮਹਿਸੂਸ ਕਰਦੇ ਹੋ?

Xu: First of all, the brass bust is an invaluable piece of art. It touches and shakes the heart of the audience. Secondly, I am impressed to see that fact that people from the Czech Republic and Europe would commemorate Liu Xiaobo and support China’s democratic movement with such an affectionate manner. I learned during that ceremony that a number of Chinese fellows had traveled a long way to Prague for the unveiling ritual, I am so moved.

ਜ਼ੂ: ਸਭ ਤੋਂ ਪਹਿਲਾਂ, ਪਿੱਤਲ ਦੀ ਮੂਰਤੀ ਕਲਾ ਦਾ ਇੱਕ ਅਨਮੋਲ ਨਮੂਨਾ ਹੈ। ਇਹ ਦਰਸ਼ਕਾਂ ਦੇ ਦਿਲ ਨੂੰ ਛੂਹ ਲੈਂਦੀ ਹੈ ਅਤੇ ਝੰਜੋੜ ਦਿੰਦੀ ਹੈ। ਦੂਜਾ, ਮੈਂ ਇਹ ਵੇਖ ਕੇ ਪ੍ਰਭਾਵਿਤ ਹਾਂ ਕਿ ਚੈੱਕ ਗਣਰਾਜ ਅਤੇ ਯੂਰਪ ਦੇ ਲੋਕ ਲਿਊ ਸ਼ਿਆਓਬੋ ਨੂੰ ਆਦਰ ਭਾਵ ਨਾਲ ਯਾਦ ਕਰਿਆ ਕਰਨਗੇ ਅਤੇ ਚੀਨ ਦੇ ਲੋਕਤੰਤਰਿਕ ਅੰਦੋਲਨ ਇਸ ਤਰ੍ਹਾਂ ਸਨੇਹਪੂਰਵਕ ਸਮਰਥਨ ਕਰਨਗੇ। ਮੈਨੂੰ ਉਸ ਸਮਾਰੋਹ ਦੇ ਦੌਰਾਨ ਪਤਾ ਚੱਲਿਆ ਕਿ ਬਹੁਤ ਸਾਰੇ ਚੀਨੀ ਸਾਥੀਆਂ ਨੇ ਉਦਘਾਟਨੀ ਰਸਮਾਂ ਲਈ ਪਰਾਗ ਤੱਕ ਦਾ ਲੰਬਾ ਸਫ਼ਰ ਤੈਅ ਕੀਤਾ ਸੀ, ਮੈਂ ਬਹੁਤ ਪ੍ਰਭਾਵਿਤ ਹਾਂ।

ਐਸ: ਚੀਨ ਚੇਂਜ ਦੀ ਇੰਟਰਵਿਊ ਵਿੱਚ, ਤੁਸੀਂ ਕਿਹਾ ਕਿ ਸਭ ਤੋਂ ਭੈੜਾ ਅਜੇ ਵਾਪਰਨਾ ਹੈ। ਇਸਦਾ ਮਤਲਬ ਕੀ ਹੈ? ਕੀ ਚੀਨ ਵਿਚ ਮੌਜੂਦਾ ਸਥਿਤੀ ਇਤਨੀ ਨਿਰਉਮੀਦ ਹੈ?

Xu: China is now moving towards the Cultural Revolution, moving towards North Korea. The worst would be it has returned to the Cultural Revolution Era and turned into another North Korea. There is still space for getting worse.

ਜ਼ੂ: ਚੀਨ ਹੁਣ ਸੱਭਿਆਚਾਰਕ ਕ੍ਰਾਂਤੀ ਵੱਲ, ਉੱਤਰੀ ਕੋਰੀਆ ਵੱਲ ਵਧ ਰਿਹਾ ਹੈ। ਸਭ ਤੋਂ ਭੈੜਾ ਇਹੀ ਹੋਵੇਗਾ ਕਿ ਇਹ ਸੱਭਿਆਚਾਰਕ ਕ੍ਰਾਂਤੀ ਯੁੱਗ ਵਿੱਚ ਵਾਪਸ ਆ ਗਿਆ ਹੈ ਅਤੇ ਇੱਕ ਹੋਰ ਉੱਤਰੀ ਕੋਰੀਆ ਬਣ ਗਿਆ ਹੈ। ਬਦਤਰ ਹੋਣ ਲਈ ਅਜੇ ਵੀ ਥਾਂ ਪਈ ਹੈ।

ਐਸ: ਤੁਸੀਂ ਹੁਣ ਵਿਦੇਸ਼ ਵਿੱਚ ਰਹਿ ਰਹੇ ਹੋ. ਕੀ ਤੁਸੀਂ ਜਲਾਵਤਨ ਹੋ? ਤੁਸੀਂ ਦੇਸ਼ ਛੱਡਣ ਦੀ ਚੋਂ ਕਿਉਂ ਕਰਦੇ ਹੋ?

Xu: I am not in exile. I have been invited by the New School in New York as a visiting researcher, similar to a previous arrangement. The environment here is very good for conducting research and I can observe the development of China from a new perspective. Hence I would like to stay here for a bit longer.

ਜ਼ੂ: ਮੈਂ ਜਲਾਵਤਨ ਨਹੀਂ ਹਾਂ। ਮੈਨੂੰ ਨਿਊ ਯਾਰਕ ਦੇ ਨਿਊ ਸਕੂਲ ਨੇ ਇੱਕ ਵਿਜਿਟਿੰਗ ਖੋਜਕਰਤਾ ਵਜੋਂ ਬੁਲਾਇਆ ਹੈ, ਜੋ ਕਿ ਪਿਛਲੀ ਤਰ੍ਹਾਂ ਹੈ। ਇੱਥੇ ਵਾਤਾਵਰਨ ਖੋਜ ਕਰਨ ਲਈ ਬਹੁਤ ਵਧੀਆ ਹੈ ਅਤੇ ਮੈਂ ਇੱਕ ਨਵੇਂ ਦ੍ਰਿਸ਼ਟੀਕੋਣ ਤੋਂ ਚੀਨ ਦੇ ਵਿਕਾਸ ਨੂੰ ਦੇਖ ਸਕਦਾ ਹਾਂ। ਇਸ ਲਈ ਮੈਂ ਇੱਥੇ ਥੋੜ੍ਹਾ ਲੰਬੇ ਸਮੇਂ ਲਈ ਠਹਿਰਣਾ ਚਾਹੁੰਦਾ ਹਾਂ।

ਐਸ: ਜੇ ਤੁਹਾਡੇ ਕੋਲ ਚੀਨ ਤੇ ਰਾਜ ਕਰਨ ਲਈ ਇੱਕ ਸਾਲ ਹੋਵੇ ਤਾਂ ਤੁਸੀਂ ਕਿਸ ਕਿਸਮ ਦੇ ਸੁਧਾਰ ਸ਼ੁਰੂ ਕਰੋਂਗੇ?

Xu: First, release all the political prisoners. Then open up freedom of press and freedom to form political parties.

ਜ਼ੂ: ਸਭ ਤੋਂ ਪਹਿਲਾਂ, ਸਾਰੇ ਸਿਆਸੀ ਕੈਦੀਆਂ ਨੂੰ ਰਿਹ ਕਰ ਦੇਣਾ। ਫਿਰ ਅਖ਼ਬਾਰਾਂ ਦੀ ਆਜ਼ਾਦੀ ਰਾਜਨੀਤਿਕ ਪਾਰਟੀਆਂ ਬਣਾਉਣ ਦੀ ਆਜ਼ਾਦੀ ਦੇਣਾ।

ਐਸ: ਚੀਨ ਦੀ ਸਥਿਤੀ ਨੂੰ ਹੱਲ ਕਰਨ ਵਿੱਚ ਪੱਛਮ ਕਿਵੇਂ ਮੱਦਦ ਕਰ ਸਕਦਾ ਹੈ?

Xu: Pay attention to the Chinese human rights situation and support Chinese people who advocate for and defend their own rights.

ਜ਼ੂ: ਚੀਨੀ ਮਨੁੱਖੀ ਅਧਿਕਾਰਾਂ ਦੀ ਸਥਿਤੀ ਵੱਲ ਧਿਆਨ ਦੇਣਾ ਅਤੇ ਉਨ੍ਹਾਂ ਚੀਨੀ ਲੋਕਾਂ ਦੀ ਹਮਾਇਤ ਕਰਨਾ ਜਿਹੜੇ ਆਪਣੇ ਅਧਿਕਾਰਾਂ ਦੀ ਗੱਲ ਕਰਦੇ ਹਨ ਅਤੇ ਉਨ੍ਹਾਂ ਦੀ ਰੱਖਿਆ ਲਈ ਲੜਦੇ ਹਨ।

ਚਰਚਾ ਸ਼ੁਰੂ ਕਰੋ

ਲੇਖਕ, ਕਿਰਪਾ ਕਰਕੇ ਲਾਗ ਇਨ »

ਦਿਸ਼ਾ ਨਿਰਦੇਸ਼

  • ਸਾਰੀਆਂ ਟਿੱਪਣੀਆਂ ਦੀਆਂ ਸੰਚਾਲਕ ਵੱਲੋਂ ਸਮੀਖਿਆ ਕੀਤੀ ਜਾਂਦੀ ਹੈ. ਆਪਣੀ ਟਿੱਪਣੀ ਇਕ ਤੋਂ ਵੱਧ ਦਰਜ ਨਾ ਕਰੋ ਜਾਂ ਇਸ ਨੂੰ ਸਪੈਮ ਦੇ ਤੌਰ ਤੇ ਪਛਾਣਿਆ ਜਾ ਸਕਦਾ ਹੈ.
  • ਕਿਰਪਾ ਕਰਕੇ ਹੋਰਨਾਂ ਨਾਲ ਆਦਰ ਨਾਲ ਪੇਸ਼ ਆਓ. ਨਫ਼ਰਤ ਵਾਲੇ ਭਾਸ਼ਣ, ਅਸ਼ਲੀਲਤਾ ਅਤੇ ਨਿੱਜੀ ਹਮਲੇ ਰੱਖਣ ਵਾਲੀਆਂ ਟਿੱਪਣੀਆਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ.