7 ਮਾਰਚ: ਜਿਸ ਦਿਨ ਗਾਂਧੀ ਨੇ ਮਿਆਂਮਾਰ ਵਿਚ ਅਹਿੰਸਕ ਕ੍ਰਾਂਤੀ ਦਾ ਪ੍ਰਚਾਰ ਕੀਤਾ ਸੀ

4 ਦਸੰਬਰ  1947 ਨੂੰ ਦਿੱਲੀ  ਦੇ ਬਿਰਲਾ ਹਾਉਸ ਵਿੱਚ ਯੂ ਨੂ ਅਤੇ ਮਹਾਤਮਾ ਗਾਂਧੀ ਦੇ ਵਿੱਚ ਹੋਈ ਅੰਤਮ ਮੁਲਾਕਾਤ ਦੀ ਤਸਵੀਰ।  ਚਿੱਤਰ ਅਤੇ ਸਿਰਲੇਖ ਦ ਇਰਾਵਦੀ ਤੋਂ।

ਵੀ ਯਾਨ ਅੰਗ ਦੁਆਰਾ ਰਚਿਤ ਇਹ ਲੇਖ, ਮਿਆਂਮਾਰ ਦੀ  ਇੱਕ ਆਜਾਦ ਸਮਾਚਾਰ ਵੈਬਸਾਈਟ ਦ ਇਰਾਵਦੀ ਤੋਂ ਲਿਆ ਹੈ ਅਤੇ ਸਾਮਗਰੀ ਸਾਂਝਾ ਕਰਨ ਦੇ ਸਮਝੌਤੇ ਦੇ ਤਹਿਤ ਇੱਥੇ ਪ੍ਰਕਾਸ਼ਿਤ ਗਿਆ ਹੈ।

ਬਰਤਾਨਵੀ ਬਸਤੀਵਾਦੀ ਹਕੂਮਤ ਦੇ ਖਿਲਾਫ ਭਾਰਤੀ ਅਜਾਦੀ ਅੰਦੋਲਨ ਦੇ ਨੇਤਾ ਮਹਾਤਮਾ ਗਾਂਧੀ, ਹੈਂਡਲੂਮ ਐਸੋਸੀਏਸ਼ਨ ਆਫ ਇੰਡੀਆ ਲਈ ਭਾਰਤੀ ਨਾਗਰਿਕਾਂ ਕੋਲੋਂ ਚੰਦਾ ਇਕੱਠਾ ਕਰਨ ਅਤੇ ਬਰਮਾ  ਦੇ ਲੋਕਾਂ ਦੇ ਨਾਲ ਆਪਣੇ ਅਨੁਭਵ ਸਾਂਝੇ ਕਰਨ ਲਈ 7 ਮਾਰਚ 1929 ਨੂੰ ਮਿਆਂਮਾਰ ਪੁੱਜੇ ਸਨ।

ਉਨ੍ਹਾਂ ਨੇ ਯਾਗੂਨ (ਉਦੋਂ ਰੰਗੂਨ) ਦੇ ਜੁਬਲੀ ਹਾਲ ਅਤੇ ਫਿਚ ਸੁਕੇਅਰ  (ਜਿਸਨੂੰ ਹੁਣ ਮਹਾਂਬੰਦੂਲਾ ਪਾਰਕ ਦੇ ਨਾਮ ਨਾਲ ਜਾਣਿਆ ਜਾਂਦਾ ਹੈ) ਵਿੱਚ ਲੋਕਾਂ ਨੂੰ ਸੰਬੋਧਿਤ ਕੀਤਾ। ਉਨ੍ਹਾਂ ਨੇ ਸ਼ਵੇਦਾਗਨ ਪਗੋਡਾ ਵਿੱਚ ਬੋਧੀ ਸਨਿਆਸੀਆਂ ਦੇ ਨਾਲ ਗੱਲਬਾਤ ਵੀ ਕੀਤੀ:

I am glad to find you telling me that the hponegyis (Buddhist monks) are leading the political movement in Burma, but you have a serious responsibility upon your shoulders when you undertake leading a political battle.

History shows that the clergy has not always interfered with the political matters to the benefit of mankind. Very often unworthy ambition has moved the clergy of the world as it has moved unscrupulous men to take part in politics, and if now you hponegyis aspire to lead the political movement of this, one of the fairest lands on the face of the earth, you are shouldering a tremendous responsibility.

ਮੈਨੂੰ ਤੁਹਾਡੇ ਕੋਲੋਂ ਇਹ ਜਾਣਕੇ ਖੁਸ਼ੀ ਹੋ ਰਹੀ ਹੈ ਕਿ ਬਰਮਾ ਵਿੱਚ ਰਾਜਨੀਤਕ ਅੰਦੋਲਨ ਬੋਧੀ ਸਨਿਆਸੀਆਂ ਦੀ ਅਗਵਾਈ ਵਿੱਚ ਹੋ ਰਿਹਾ ਹੈ, ਲੇਕਿਨ ਜਦੋਂ ਤੁਸੀ ਇੱਕ ਰਾਜਨੀਤਕ ਲੜਾਈ ਦੀ ਅਗਵਾਈ ਕਰਦੇ ਹੋ ਤਾਂ ਤੁਹਾਡੇ ਮੋਢਿਆਂ ਤੇ ਇੱਕ ਗੰਭੀਰ ਜ਼ਿੰਮੇਦਾਰੀ ਹੁੰਦੀ ਹੈ।

ਇਤਹਾਸ ਨੇ ਸਾਨੂੰ ਸਿਖਾਇਆ ਹੈ ਕਿ ਪਾਦਰੀਆਂ ਅਤੇ ਪੁਰੋਹਿਤਾਂ ਨੇ ਰਾਜਨੀਤਕ ਮਾਮਲਿਆਂ ਵਿੱਚ ਦਖਲ ਹਮੇਸ਼ਾ ਮਨੁੱਖ ਜਾਤੀ ਦੇ ਭਲੇ ਲਈ ਹੀ ਨਹੀਂ ਦਿੱਤਾ ਹੈ। ਅਨੇਕਾਂ ਵਾਰ ਭੈੜੀਆਂ ਮਹਤਵ-ਅਕਾਂਖਿਆਵਾਂ ਨੇ ਉਨ੍ਹਾਂ ਨੂੰ ਉਸੇ ਤਰ੍ਹਾਂ ਰਾਜਨੀਤੀ ਦੀ ਤਰਫ ਖਿੱਚਿਆ ਹੈ ਜਿਸ ਤਰ੍ਹਾਂ ਬੇਈਮਾਨ ਪੁਰਸ਼ਾਂ ਨੂੰ ਅਤੇ ਜੇਕਰ ਹੁਣ ਤੁਸੀ ਭਿਕਸ਼ੁਗਣ ਇੱਥੇ, ਜੋ ਇਸ ਧਰਤੀ ਦੀਆਂ ਸਭ ਤੋਂ ਨਿਰਪੱਖ ਦੇਸ਼ਾਂ ਵਿੱਚੋਂ ਇੱਕ ਹੈ, ਰਾਜਨੀਤਕ ਅੰਦੋਲਨ ਦੀ ਅਗਵਾਈ ਕਰਨ ਦੀ ਇੱਛਾ ਰੱਖਦੇ ਹੋ, ਤਾਂ ਤੁਸੀਂ ਇੱਕ ਜਬਰਦਸਤ ਜ਼ਿੰਮੇਵਾਰੀ ਲੈ ਰਹੇ ਹੈ।

ਆਪਣੀ ਦੋ ਹਫ਼ਤਿਆਂ ਦੀ ਯਾਤਰਾ ਵਿੱਚ,  ਉਨ੍ਹਾਂ ਨੇ ਕੇਂਦਰੀ ਅਤੇ ਹੇਠਲੇ ਮਿਆਂਮਾਰ ਦੇ ਕਈ ਸ਼ਹਿਰਾਂ ਦਾ ਦੌਰਾ ਕੀਤਾ। ਮਾਂਡਲੇ ਵਿੱਚ ਉਨ੍ਹਾਂ ਨੇ ਕਿਹਾ:

In India it is a common saying that the way to swaraj (which means independence for India) is through Mandalay. The British government has taught you too a great lesson by incarcerating one of India’s great sons here.

The way to swaraj is the way of suffering—indeed no country has come to its own without suffering.

“ਭਾਰਤ ਵਿੱਚ ਇਹ ਇੱਕ ਆਮ ਕਹਾਵਤ ਹੈ ਕਿ ਸਵਰਾਜ  (ਜਿਸਦਾ ਮਤਲਬ ਹੈ ਭਾਰਤ ਲਈ ਅਜਾਦੀ) ਦਾ ਰਾਹ ਮਾਂਡਲੇ ਵਿੱਚ ਦੀ ਹੋ ਕੇ ਜਾਂਦਾ ਹੈ। ਬਰਤਾਨਵੀ ਸਰਕਾਰ ਨੇ ਭਾਰਤ ਦੇ ਮਹਾਨ ਬੇਟਿਆਂ ਵਿੱਚੋਂ ਇੱਕ ਨੂੰ ਇੱਥੇ ਕੈਦ ਕਰਕੇ ਤੁਹਾਨੂੰ ਵੀ ਬਹੁਤ ਵੱਡਾ ਸਬਕ ਸਿਖਾਇਆ ਹੈ।

ਸਵਰਾਜ ਦਾ ਰਸਤਾ ਦੁੱਖਾਂ ਦਾ ਰਸਤਾ ਹੈ ‍ਅਤੇ ਸੱਚਮੁੱਚ ਕਿਸੇ ਵੀ ਦੇਸ਼ ਨੂੰ ਇਹ ਬਿਨਾਂ ਕਸ਼ਟ ਝੱਲੇ ਨਹੀਂ ਮਿਲਿਆ। 

ਬਸਤੀਵਾਦੀ ਹਕੂਮਤ ਦਾ ਵਿਰੋਧ ਕਰਨ ਦੇ ਕਾਰਨ ਭਾਰਤੀ ਰਾਜਨੀਤਕ ਨੇਤਾ ਸੁਭਾਸ਼ ਚੰਦਰ ਬੋਸ ਨੂੰ ਅਕਤੂਬਰ 1924 ਵਿੱਚ ਮਾਂਡਲੇ ਵਿੱਚ ਢਾਈ ਸਾਲ ਦੀ ਕੈਦ ਹੋਈ ਸੀ। ਆਪਣੀ ਯਾਤਰਾ ਦੇ ਦੌਰਾਨ, ਗਾਂਧੀ ਨੇ ਕਿਹਾ:

I have no other and no better guidance to offer to you than to commend to your attention the general principle of non-violence, in other words, self-purification.

ਮੇਰੇ ਕੋਲ ਤੁਹਾਨੂੰ ਦੇਣ ਲਈ ਇਸ ਤੋਂ ਬਿਹਤਰ ਹੋਰ ਕੋਈ ਮਾਰਗਦਰਸ਼ਨ ਨਹੀਂ ਹੈ ਕਿ ਤੁਸੀਂ ਆਪਣਾ ਸਾਰਾ ਧਿਆਨ ਅਹਿੰਸਾ ਦੇ ਆਮ ਸਿੱਧਾਂਤ ਉੱਤੇ ਜਾਂ ਹੋਰ ਸ਼ਬਦਾਂ ਵਿੱਚ ਕਹਾਂ ਤਾਂ ਆਤਮ-ਸ਼ੁੱਧੀ ਉੱਤੇ ਲਗਾਓ।

ਉਨ੍ਹਾਂ ਨੇ 24 ਮਾਰਚ ਨੂੰ ਮਿਆਂਮਾਰ ਦੀ ਆਪਣੀ ਤੀਜੀ ਯਾਤਰਾ ਸੰਪੰਨ ਕੀਤੀ। 1929 ਦੀ ਯਾਤਰਾ ਤੋਂ ਪਹਿਲਾਂ, ਉਹ 1902 ਅਤੇ 1915 ਵਿੱਚ ਮਿਆਂਮਾਰ ਆਏ ਸਨ।

ਗਾਂਧੀ ਦੇ ਅਹਿੰਸਾ ਦੇ ਉਪਦੇਸ਼ਾਂ ਨੇ ਬਾਅਦ ਵਿੱਚ ਬਰਮਾ ਦੀ ਰਾਜ ਕਾਉਂਸਲਰ ਡਾਅ ਔਂਗ ਸੈਨ ਸੂ ਚੀ ਨੂੰ ਲੋਕਤੰਤਰ ਦੀ ਲੜਾਈ ਵਿੱਚ ਪ੍ਰਭਾਵਿਤ ਕੀਤਾ। ਗਾਂਧੀ ਹਾਲ ਅਤੇ ਗਾਂਧੀ ਹਸਪਤਾਲ ਮਿਆਂਮਾਰ ਦੀਆਂ ਰਾਜਨੀਤਕ ਅਤੇ ਸਿਹਤ ਦੇਖਭਾਲ ਪ੍ਰਣਾਲੀਆਂ ਵਿਚ ਮਹੱਤਵਪੂਰਨ ਸਥਾਨ ਬਣ ਗਏ। ਯੂ ਨੂ, ਜੋ ਕਿ ਮਿਆਂਮਾਰ ਦਾ ਪਹਿਲਾ ਪ੍ਰਧਾਨ ਮੰਤਰੀ ਬਣਿਆ, ਨੇ ਅਗਲੇ ਸਾਲ  ਗਾਂਧੀ ਦੀ ਹੱਤਿਆ ਤੋਂ ਪਹਿਲਾਂ1947 ਵਿੱਚ ਨਵੀਂ ਦਿੱਲੀ ਵਿੱਚ ਉਸ ਨਾਲ ਮੁਲਾਕਾਤ ਕੀਤੀ ਸੀ।

ਚਰਚਾ ਸ਼ੁਰੂ ਕਰੋ

ਲੇਖਕ, ਕਿਰਪਾ ਕਰਕੇ ਲਾਗ ਇਨ »

ਦਿਸ਼ਾ ਨਿਰਦੇਸ਼

  • ਸਾਰੀਆਂ ਟਿੱਪਣੀਆਂ ਦੀਆਂ ਸੰਚਾਲਕ ਵੱਲੋਂ ਸਮੀਖਿਆ ਕੀਤੀ ਜਾਂਦੀ ਹੈ. ਆਪਣੀ ਟਿੱਪਣੀ ਇਕ ਤੋਂ ਵੱਧ ਦਰਜ ਨਾ ਕਰੋ ਜਾਂ ਇਸ ਨੂੰ ਸਪੈਮ ਦੇ ਤੌਰ ਤੇ ਪਛਾਣਿਆ ਜਾ ਸਕਦਾ ਹੈ.
  • ਕਿਰਪਾ ਕਰਕੇ ਹੋਰਨਾਂ ਨਾਲ ਆਦਰ ਨਾਲ ਪੇਸ਼ ਆਓ. ਨਫ਼ਰਤ ਵਾਲੇ ਭਾਸ਼ਣ, ਅਸ਼ਲੀਲਤਾ ਅਤੇ ਨਿੱਜੀ ਹਮਲੇ ਰੱਖਣ ਵਾਲੀਆਂ ਟਿੱਪਣੀਆਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ.