ਬ੍ਰਾਜ਼ੀਲ ਦੇ ਇਤਿਹਾਸ ਵਿੱਚ, ਪਹਿਲੀ ਵਾਰ ਨੈਸ਼ਨਲ ਕਾਂਗਰਸ ਲਈ ਚੁਣੀ ਗਈ ਇੱਕ ਸਵਦੇਸ਼ੀ ਔਰਤ

UN/Screenshot

ਜੋਏਨੀਆ ਬ੍ਰਾਜ਼ੀਲ ‘ਚ ਲਾਅ ਡਿਗਰੀ ਪ੍ਰਾਪਤ ਕਰਨ ਵਾਲੀ ਪਹਿਲੀ ਸਵਦੇਸ਼ੀ ਔਰਤ ਹੈ।

1997 ਵਿੱਚ ਬ੍ਰਾਜ਼ੀਲ ‘ਚ ਲਾਅ ਡਿਗਰੀ ਪ੍ਰਾਪਤ ਕਰਨ ਲਈ ਆਈ, ਜੋਏਨੀਆ ਵਾਪੀਚਾਨਾ, ਬ੍ਰਾਜ਼ੀਲ ਦੀ ਪਹਿਲੀ ਸਵਦੇਸ਼ੀ ਔਰਤ ਬਣ ਗਈ ਹੈ। 11 ਸਾਲ ਬਾਅਦ, ਜੋਏਨੀਆ ਸੁਪਰੀਮ ਕੋਰਟ ਵਿੱਚ ਕੇਸ ਲੜਨ ਵਾਲੀ ਪਹਿਲੀ ਆਦਿਵਾਸੀ ਸ਼ਖਸ਼ੀਅਤ ਸੀ। ਅਤੇ ਅਕਤੂਬਰ 2018 ਵਿੱਚ, ਜੋਏਨੀਆ ਨੇ ਇੱਕ ਹੋਰ ਵਿਸ਼ੇਸ਼ਤਾ ਪ੍ਰਾਪਤ ਕੀਤੀ, ਜੋ ਨੈਸ਼ਨਲ ਕਾਂਗਰਸ ਲਈ ਚੁਣੀ ਗਈ ਪਹਿਲੀ ਆਦਿਵਾਸੀ ਔਰਤ ਬਣੀ

ਉਸ ਦੀਆਂ 8,491 ਵੋਟਾਂ ਨਾਲ ਉਸ ਨੂੰ ਅੱਠ ਸੀਟਾਂ ਵਿੱਚੋਂ ਇੱਕ ਲਈ ਉਸ ਦੇ ਗ੍ਰਹਿ ਰਾਜ, ਰੋਰਾਈਮਾ ਤੋਂ ਚੁਣਿਆ ਗਿਆ ਸੀ। ਬ੍ਰਾਜ਼ੀਲ ਕੋਲ ਸਿਰਫ 1986 ਵਿੱਚ ਹੀ ਇੱਕ ਸਵਦੇਸ਼ੀ ਕਾਂਗਰਸਮੈਨ ਸੀ – ਜਿਸ ਦਾ ਨਾਂ ਮਾਰਿਓ ਜੁਰੂਨਾ ਸੀ, ਅਤੇ ਉਸ ਨੂੰ 1983 ਵਿੱਚ ਨਿਯੁਕਤ ਕੀਤਾ ਗਿਆ ਸੀ।

ਜੋਏਨੀਆ ਦਾ ਜਨਮ ਵਾਪੀਚਾਨਾ ਕਬੀਲੇ ਵਿੱਚ ਹੋਇਆ ਅਤੇ ਜਦੋਂ ਉਹ ਅੱਠ ਸਾਲ ਦੀ ਸੀ ਤਾਂ ਰੋਰਾਈਮਾ ਦੀ ਰਾਜਧਾਨੀ, ਬੋਆ ਵਿਸਟਾ ‘ਚ ਚਲੀ ਗਈ। ਉਸ ਨੇ ਇੱਕ ਅਕਾਊਂਟੈਂਟ ਦੇ ਦਫ਼ਤਰ ਵਿੱਚ ਨੌਕਰੀ ਦੇ ਨਾਲ ਆਪਣੀ ਲਾਅ ਡਿਗਰੀ ਸ਼ੁਰੂ ਕੀਤੀ ਅਤੇ, ਉਸ ਨੇ ਹਾਲ ਹੀ ‘ਚ ਆਪਣੇ ਇੱਕ ਇੰਟਰਵਿਊ ਵਿੱਚ ਕਿਹਾ, ਉਸ ਨੇ ਉਮੀਦ ਤੋਂ ਬਿਨਾ ਇੱਕ ਸਾਲ ਪਹਿਲਾਂ ਹੀ ਗ੍ਰੈਜੂਏਸ਼ਨ ਕਰ ਲਈ ਸੀ, ਰੋਰਾਈਮਾ ਦੀ ਹਕੂਮਤ ਦੇ ਬੱਚਿਆਂ ਦੇ ਵਿਚਕਾਰ ਉਹ ਜਮਾਇਤ ‘ਚ ਪੰਜਵੇਂ ਸਥਾਨ ‘ਤੇ ਰਹੀ।

ਦਸੰਬਰ 2018 ਵਿੱਚ, ਪਹਿਲਾਂ ਹੀ ਇੱਕ ਕਾਂਗਰਸਵੁਮੈਨ ਦੇ ਤੌਰ ‘ਤੇ ਚੁਣੀ ਗਈ, ਜੋਏਨੀਆ ਨੇ ਆਦਿਵਾਸੀ ਲੋਕਾਂ ਦੇ ਅਧਿਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਉਸ ਦੀ ਸ਼ਾਨਦਾਰ ਪ੍ਰਾਪਤੀ ਲਈ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਇਨਾਮ ਜਿੱਤਿਆ ਸੀ। ਇਹ ਮਾਨਤਾ ਨੈਲਸਨ ਮੰਡੇਲਾ ਅਤੇ ਮਲਾਲਾ ਨੂੰ ਦਿੱਤੀ ਗਈ ਹੈ।

ਜੋਏਨੀਆ ਵਾਪੀਚਾਨਾ ਸੁਪ੍ਰੀਮ ਕੋਰਟ ਵਿੱਚ ਮੂਲ ਲੋਕਾਂ ਦੇ ਹੱਕਾਂ ਸੰਬੰਧੀ ਇੱਕ ਕੇਸ ਲੜਦੇ ਹੋਏ। ਤਸਵੀਰ: ਬ੍ਰਾਜ਼ੀਲ ਦੇ ਸੁਪ੍ਰੀਮ ਕੋਰਟ ਦੀ ਇੱਕ ਯੂਟਿਊਬ ਵੀਡੀਓ ਦਾ ਸਕ੍ਰੀਨਸ਼ੌਟ।

ਇਤਿਹਾਸ

ਜੋਏਨੀਆ ਨੇ 2008 ਵਿੱਚ ਆਪਣਾ ਇਤਿਹਾਸ ਰਚਿਆ ਜਦੋਂ ਉਸ ਨੇ ਪੰਜ ਆਦਿਵਾਸੀ ਸਮੂਹਾਂ ਦੁਆਰਾ ਲਏ ਗਏ ਇੱਕ ਕੇਸ ਦੀ ਦਲੀਲ ਦਿੱਤੀ ਤਾਂ ਕਿ ਉਹ ਉਨ੍ਹਾਂ ਦੀ ਧਰਤੀ ਨੂੰ ਅਧਿਕਾਰਿਕ ਤੌਰ ‘ਤੇ ਇੱਕ ਆਦਿਵਾਸੀ ਇਲਾਕੇ, ਇੱਕ ਕਿਸਮ ਦਾ ਕਾਰਜਕਾਲ ਜੋ ਕਿ ਆਪਣੇ ਪਰੰਪਰਾਗਤ ਘਰੇਲੂ ਦੇਸ਼ਾਂ ‘ਤੇ ਆਦਿਵਾਸੀ ਲੋਕਾਂ ਨੂੰ ਅਸਥਿਰ ਅਧਿਕਾਰ ਪ੍ਰਦਾਨ ਕਰਦਾ ਹੈ, ਦੇ ਰੂਪ ਵਿੱਚ ਅਲੱਗ ਕੀਤਾ ਜਾ ਸਕੇ।

ਅਦਾਲਤ ਨੇ ਆਦਿਵਾਸੀ ਸਮੂਹਾਂ ਦੇ ਹੱਕ ਵਿੱਚ ਫੈਸਲਾ ਸੁਣਾਇਆ, ਜੋ ਹੁਣ ਬ੍ਰਾਜ਼ੀਲ ‘ਚ ਸਭ ਤੋਂ ਵੱਡੇ ਆਦਿਵਾਸੀ ਖੇਤਰ — ਰਾਸੋਪਾ ਟੈਰਾ ਡੋ ਸੋਲ ਦੀਆਂ ਜ਼ਮੀਨਾਂ, ਦੇ ਸਥਾਈ ਮਾਲਕ ਹਨ, ਜੋ ਰੋਰਾਈਮਾ ਦੇ ਰਾਜ ਵਿੱਚ ਸਥਿਤ ਹਨ।

ਇਸ ਦੌਰਾਨ, ਯੇਅਰ ਬੋਲਸਨਾਰੋ, ਹਾਲੇ ਵੀ ਇੱਕ ਕਾਂਗਰਸੀ, ਨੇ ਇੱਕ ਆਦਿਵਾਸੀ ਕਾਰਕੁਨ ਦਾ ਅਪਮਾਨ ਕੀਤਾ ਸੀ ਜਿਸ ਲਈ ਚਾਪੋਸਾ ਟੇਰਾ ਡੋ ਸੋਲ ਦੀ ਹੱਦ ਬਾਰੇ ਚੈਂਬਰ ਆਫ ਡਿਪਟੀਜ਼ ਵਿੱਚ ਜਨਤਕ ਸੁਣਵਾਈ ਕੀਤੀ ਗਈ। ਬੋਲਸੋਨਾਰੋ ਨੇ ਮੌਕੇ ‘ਤੇ ਕਿਹਾ, “ਤੁਹਾਨੂੰ ਬਾਹਰ ਜਾਣਾ ਚਾਹੀਦਾ ਹੈ ਅਤੇ ਆਪਣੇ ਮੂਲ ਨਾਲ ਰਹਿਣਾ ਚਾਹੀਦਾ ਹੈ।”

2018 ਵਿੱਚ ਆਪਣੀ ਚੋਣ ਜਿੱਤਣ ਤੋਂ ਥੋੜ੍ਹੀ ਦੇਰ ਬਾਅਦ, ਬੋਲਸੋਨਾਰੋ ਨੇ ਇੱਕ ਸਥਾਨਕ ਇਲਾਕੇ ਦੀ ਮਿਸਾਲ ਦੇ ਤੌਰ ‘ਤੇ ਰਾਪੋਸਾ ਟੈਰਾ ਡੋ ਸੋਲ ਨੂੰ ਫਿਰ ਲਿਆਇਆ ਜਿਸ ਦੀ ਆਰਥਿਕ ਸੰਭਾਵਨਾ ਦਾ ਸ਼ੋਸ਼ਣ ਕੀਤਾ ਜਾਣਾ ਚਾਹੀਦਾ ਹੈ। ਉਸ ਨੇ ਪੱਤਰਕਾਰਾਂ ਨੂੰ ਦੱਸਿਆ:

É a área mais rica do mundo [em minerais]. Você tem como explorar de forma racional. E no lado do índio, dando royalty e integrando o índio à sociedade.

ਇਹ ਸੰਸਾਰ ਦਾ ਸਭ ਤੋਂ ਅਮੀਰ ਖੇਤਰ ਹੈ। ਤੁਸੀਂ ਇਸ ਨੂੰ ਤਰਕਸੰਗਤ ਢੰਗ ਨਾਲ ਵਰਤ ਸਕਦੇ ਹੋ। ਅਤੇ, ਆਦੀਵਾਦੀਆਂ ਦੇ ਪਾਸੇ ਤੋਂ, ਉਹਨਾਂ ਨੂੰ ਰਾਇਲਟੀ ਅਤੇ ਸਮਾਜ ਨੂੰ ਇਕਸੁਰਤਾ ਦੇਣੀ ਚਾਹੀਦੀ ਹੈ।

ਦਸ ਸਾਲ ਪਹਿਲਾਂ, ਉਸ ਦੇ ਚਿਹਰੇ ‘ਤੇ ਲਾਲ ਪੇਟਿੰਗ ਨਾਲ, ਉਸ ਦੀ ਨਸਲ ਦੀ ਪਰੰਪਰਾ ‘ਚ, ਜੋਏਨੀਆ ਨੇ ਪੁਰਤਗਾਲੀ ਅਤੇ ਉਸ ਦੀ ਜੱਦੀ ਭਾਸ਼ਾ ਨੂੰ ਨਿਆਂ ਲਈ ਇੱਕ ਦੂਜੇ ‘ਚ ਇਸ ਲਈ ਮਿਲਾ ਦਿੱਤਾ ਕਿ ਹਰ ਸਾਲ ਇਨ੍ਹਾਂ ਦੇਸ਼ਾਂ ‘ਚ ਤਕਰੀਬਨ 30 ਲੱਖ ਅਮਰੀਕੀ ਡਾਲਰ ਸਰਕੂਲੇਟ ਕੀਤੇ ਜਾਂਦੇ ਹਨ ਪਰ ਬ੍ਰਾਜ਼ੀਲ ਦੀ ਅਰਥਵਿਵਸਥਾ ਵੱਲ ਕੋਈ ਧਿਆਨ ਨਹੀਂ ਦਿੰਦਾ।

Image: The Institute for Inclusive Security, CC 2.0

ਇੱਕ ਮਜ਼ਬੂਤ ਵਿਰੋਧੀ

ਜਦੋਂ ਉਹ ਬੋਲੀਸਨਾਰੋ ਦੀ ਸਰਕਾਰ ਦੇ ਵਿਰੋਧੀ ਦੇ ਰੂਪ ਵਿਚ ਆਪਣੀ ਕਾਂਗਰਸੀ ਸੀਟ ਲੈਣ ਲਈ ਤਿਆਰ ਹੋਈ, ਉਸਨੇ ਫੋਲਾ ਡੇ ਸਾਓ ਪੌਲੋ, ਇੱਕ ਕੌਮੀ ਅਖ਼ਬਾਰ ‘ਚ ਪੱਤਰਕਾਰਾਂ ਨੂੰ ਦੱਸਿਆ:

Por que ele persegue tanto os povos indígenas? Qual é a razão de todo esse ódio e de querer retroceder tanto?

Temos turismo, medicinas tradicionais, uma vasta biodiversidade na Amazônia. A gente tem de mudar esse discurso de que somos empecilho ao desenvolvimento, que estamos prejudicando A ou B. Temos de fazer com que sejamos nós os protagonistas também.

ਉਹ [ਬੋਲਸੋਨਾਰੋ] ਕਿਉਂ ਸਦੀਆਂ ਤੋਂ ਆਦਿਵਾਸੀ ਲੋਕਾਂ ਨੂੰ ਸਤਾਉਂਦਾ ਆ ਰਿਹਾ ਹੈ? ਇਕਜੁੱਟਤਾ ਲਈ ਅਜਿਹੀ ਨਫ਼ਰਤ ਅਤੇ ਭੁੱਖ ਦਾ ਕਾਰਨ ਕੀ ਹੈ?

ਸਾਡੇ ਕੋਲ ਸੈਰ ਸਪਾਟਾ, ਪਰੰਪਰਾਗਤ ਦਵਾਈ ਹੈ, ਜੋ ਐਮਾਜ਼ੋਨ ਵਿੱਚ ਇੱਕ ਵਿਸ਼ਾਲ ਵਿਭਿੰਨਤਾ ਹੈ। ਸਾਨੂੰ ਇਸ ਵਿਸ਼ਵਾਸ ਨੂੰ ਬਦਲਣ ਦੀ ਜ਼ਰੂਰਤ ਹੈ ਕਿ ਅਸੀਂ ਵਿਕਾਸ ਲਈ ਰੁਕਾਵਟ ਹਾਂ, ਕਿ ਅਸੀਂ ਏ ਜਾਂ ਬੀ ਨੂੰ ਠੇਸ ਪਹੁੰਚਾ ਰਹੇ ਹਾਂ। ਸਾਨੂੰ ਆਪਣੇ ਆਪ ਦੇ ਮੁੱਖ ਹੋਣਾ ਚਾਹੀਦਾ ਹੈ।

ਕਾਰਜ

ਬ੍ਰਾਜ਼ੀਲ ਦੀ ਕਾਂਗਰਸ ਨੇ ਫਰਵਰੀ 2019 ‘ਚ ਕਾਰਜਭਾਰ ਲਿਆ ਅਤੇ ਜੋਏਨੀਆ ਨੇ ਆਪਣੀ ਪਾਰਟੀ,ਰੇਡੇ ਸਸਟੇਨਟੈਬੀਲੀਡੇਡ (ਪੁਰਤਗਾਲੀ ਵਿੱਚ ਸਥਿਰਤਾ ਨੈੱਟਵਰਕ), ਮੁਖਤਿਆਰਾਂ ਦੇ ਚੈਂਬਰ ਵਿੱਚ, ਸੰਘੀ ਵਿਧਾਨ ਸਭਾ ਦੇ ਹੇਠਲੇ ਸਦਨ ਦੀ ਪਾਰਟੀ, ਦੇ ਨੇਤਾ ਵਜੋਂ ਆਪਣਾ ਕਾਰਜ ਸ਼ੁਰੂ ਕੀਤਾ। ਰੇਡੇ ਦੀ ਸਥਾਪਨਾ ਸਾਬਕਾ ਵਾਤਾਵਰਣ ਮੰਤਰੀ ਮਰੀਨਾ ਸਿਲਵਾ ਨੇ ਕੀਤੀ ਸੀ, ਜੋ ਲਗਾਤਾਰ ਤਿੰਨ ਵਾਰ ਰਾਸ਼ਟਰਪਤੀ ਚੋਣਾਂ ਨੂੰ ਹਾਰਣ ਦੇ ਬਾਵਜੂਦ ਬ੍ਰਾਜ਼ੀਲ ਦੇ ਵਾਤਾਵਰਣ ਪ੍ਰਤੀਕਰਮ ਵਿੱਚ ਇੱਕ ਪਰਿਵਾਰਕ ਨਾਂ ਹੈ।

ਬੁਰਮਾਦਿਨਹੋ ਵਿੱਚ ਡੈਮ ਆਫ਼ਤ ਤੋਂ ਬਾਅਦ,ਇੱਕ ਤ੍ਰਾਸਦੀ ਜਿਸ ‘ਚ 160 ਲੋਕ ਮਾਰੇ ਗਏ ਅਤੇ ਪੈਰੋਪੇਬਾ ਨਦੀ ਵਿਖੇ ਸਾਰਾ ਜੀਵਨ ਤਬਾਹ ਕਰ ਦਿੱਤਾ, ਜੋਏਨੀਆ ਨੇ ਆਪਣਾ ਪਹਿਲਾ ਬਿਲ ਪ੍ਰਸਤਾਵ ਪੇਸ਼ ਕੀਤਾ, ਜੋ ਵਾਤਾਵਰਣ, ਮਨੁੱਖੀ ਸਿਹਤ ਅਤੇ ਜੀਵਨ ਨੂੰ “ਘਿਨਾਉਣੇ ਅਪਰਾਧ” ਨੂੰ ਗੰਭੀਰਤਾ ਨਾਲ ਪ੍ਰਭਾਵਿਤ ਕਰਨ ਵਾਲੇ ਵਾਤਾਵਰਣਕ ਅਪਰਾਧਾਂ ਨੂੰ ਪੇਸ਼ ਕਰਦਾ ਹੈ, ਇੱਕ ਕਿਸਮ ਦਾ ਅਪਰਾਧ ਜੋ ਵਧੇਰੇ ਗੰਭੀਰ ਜ਼ੁਰਮਾਨੇ ‘ਚ ਹੁੰਦਾ ਹੈ।

ਦਫਤਰ ਜਾਣ ਤੋਂ ਇਕ ਦਿਨ ਪਹਿਲਾਂ, ਕਾਂਗਰਸਵੁਮੈਨ ਨੇ ਆਪਣੇ ਘਰੇਲੂ ਰਾਜ ਦੇ ਇੱਕ ਸਥਾਨਕ ਅਖ਼ਬਾਰ, ਫੋਲਾ ਡੇ ਬੋਆ ਵਿਸਟਾ ਨੂੰ ਦੱਸਿਆ ਕਿ ਬਿਲ ਨੂੰ ਨਿਜੀ ਕਾਰਪੋਰੇਸ਼ਨਾਂ ਦੇ ਵਾਤਾਵਰਣ ਨਾਲ ਲਾਪਰਵਾਹੀ ਨਾਲ ਦਰਸਾਇਆ ਗਿਆ ਹੈ:

Nos preocupa a política governamental de enfraquecer ainda mais os mecanismos criados para defender o meio ambiente saudável, previsto em nossa Constituição, e os impactos sociais, como, por exemplo, o licenciamento ambiental, diante da falta de responsabilidade das empresas e do baixo poder de fiscalização do Estado.

ਅਸੀਂ ਸਰਕਾਰ ਦੇ ਕਮਜ਼ੋਰ ਢੰਗ ਦੀਆਂ ਨੀਤੀਆਂ ਨਾਲ ਚਿੰਤਤ ਹਾਂ ਜੋ ਇੱਕ ਸਿਹਤਮੰਦ ਵਾਤਾਵਰਣ ਦੀ ਰੱਖਿਆ ਲਈ ਬਣਾਈਆਂ ਗਈਆਂ ਸਨ, ਜਿਵੇਂ ਕਿ ਸਾਡੇ ਸੰਵਿਧਾਨ ਵਿੱਚ ਪਹਿਲਾਂ ਤੋਂ ਅਨੁਮਾਨਿਤ, ਅਤੇ ਸੰਬੰਧਿਤ ਸਮਾਜਿਕ ਪ੍ਰਭਾਵ ਹਨ। [ਇਨ੍ਹਾਂ ਤਰੀਕਿਆਂ ਵਿਚ] ਮਿਸਾਲ ਦੇ ਤੌਰ ‘ਤੇ ਵਾਤਾਵਰਨ ਲਾਇਸੈਂਸਿੰਗ ਪ੍ਰਕਿਰਿਆ ਹੈ, [ਰੋਕਥਾਮ ਵਿਚ ਮਦਦ ਕਰਦੀ ਹੈ] ਕੰਪਨੀਆਂ ਦੁਆਰਾ ਜਵਾਬਦੇਹੀ ਦੀ ਘਾਟ] ਅਤੇ ਰਾਜ ਦੁਆਰਾ ਨਿਯੰਤਰਣ ਦੀ ਘੱਟ ਸ਼ਕਤੀ ਹੁੰਦੀ ਹੈ।

ਬੀ.ਬੀ.ਸੀ. ਨਾਲ ਬੋਲਦਿਆਂ, ਜੋਏਨੀਆ ਨੇ ਕਿਹਾ ਕਿ ਕਾਂਗਰਸ ਵਿਚ ਉਨ੍ਹਾਂ ਦੀ ਪ੍ਰਮੁੱਖ ਪ੍ਰਾਥਮਿਕਤਾ ਸਵਦੇਸ਼ੀ ਜ਼ਮੀਨ ਦੀ ਨਿਸ਼ਾਨਦੇਹੀ ਹੋਵੇਗੀ:

Se por um lado há meia dúzia de ruralistas, por outro há uma população de minorias que se sente representada por mim ali. É uma população que precisa de representação. A política velha é formada por pessoas que só pensam em benefícios individuais. Eu vou levar valores coletivos.

ਇਕ ਪਾਸੇ ਜੇ ਤੁਹਾਡੇ ਕੋਲ ਅੱਧਾ ਦਰਜਨ ਪੇਂਡੂ ਵਿਅਕਤੀ ਹਨ, ਦੂਜੇ ਪਾਸੇ ਇਥੇਲੋਕਾਂ ਦੀ ਸਾਰੀ ਆਬਾਦੀ ਘੱਟ ਗਿਣਤੀ  ਹੈ ਜੋ ਮੇਰੇ ਦੁਆਰਾ ਉੱਥੇ ਦਰਸਾਏ ਜਾਂਦੇ ਹਨ। ਇਹ ਉਹ ਸਮੂਹ ਹੈ ਜਿਸ ਨੂੰ ਨੁਮਾਇੰਦਗੀ ਦੀ ਲੋੜ ਹੈ। ਪੁਰਾਣੀ ਰਾਜਨੀਤੀ ਉਹਨਾਂ ਲੋਕਾਂ ਤੋਂ ਕੀਤੀ ਗਈ ਹੈ ਜੋ ਸਿਰਫ ਵਿਅਕਤੀਗਤ ਲਾਭਾਂ ਬਾਰੇ ਸੋਚਦੇ ਹਨ। ਮੈਂ ਸਮੂਹਿਕ ਮੁੱਲ ਲਿਆਵਾਂਗੀ।

ਚਰਚਾ ਸ਼ੁਰੂ ਕਰੋ

ਲੇਖਕ, ਕਿਰਪਾ ਕਰਕੇ ਲਾਗ ਇਨ »

ਦਿਸ਼ਾ ਨਿਰਦੇਸ਼

  • ਸਾਰੀਆਂ ਟਿੱਪਣੀਆਂ ਦੀਆਂ ਸੰਚਾਲਕ ਵੱਲੋਂ ਸਮੀਖਿਆ ਕੀਤੀ ਜਾਂਦੀ ਹੈ. ਆਪਣੀ ਟਿੱਪਣੀ ਇਕ ਤੋਂ ਵੱਧ ਦਰਜ ਨਾ ਕਰੋ ਜਾਂ ਇਸ ਨੂੰ ਸਪੈਮ ਦੇ ਤੌਰ ਤੇ ਪਛਾਣਿਆ ਜਾ ਸਕਦਾ ਹੈ.
  • ਕਿਰਪਾ ਕਰਕੇ ਹੋਰਨਾਂ ਨਾਲ ਆਦਰ ਨਾਲ ਪੇਸ਼ ਆਓ. ਨਫ਼ਰਤ ਵਾਲੇ ਭਾਸ਼ਣ, ਅਸ਼ਲੀਲਤਾ ਅਤੇ ਨਿੱਜੀ ਹਮਲੇ ਰੱਖਣ ਵਾਲੀਆਂ ਟਿੱਪਣੀਆਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ.