ਆਇਲੀਨ ਦਿਆਜ਼ ਦੇ ਚਿੱਤਰਾਂ ਵਿੱਚ ਐਫ਼ਰੋ-ਪੇਰੂਵੀਆਈ ਔਰਤਾਂ ਦੀ ਸੁੰਦਰਤਾ

ਪੇਰੂਵੀਅਨ ਚਿੱਤਰਕਾਰ ਆਇਲੀਨ ਦਿਆਜ਼ ਆਪਣੇ ਇੱਕ ਕੰਧ ਚਿੱਤਰ ਦੇ ਨਾਲ। ਤਸਵੀਰ – ਐਫ਼ਰੋਫ਼ੈਮੀਨਾਸ, ਇਜਾਜ਼ਤ ਲੈਕੇ ਵਰਤੋਂ ਕੀਤੀ ਗਈ ਹੈ।

ਇਹ ਇੰਟਰਵਿਊ ਡਾਇਨਾ ਸੀਅਰਾ ਦੁਆਰਾ ਕੀਤੀ ਗਈ ਸੀ ਅਤੇ ਮੂਲ ਰੂਪ ਵਿੱਚ ਐਫ਼ਰੋਫ਼ੇਮਿਨਾਸ ਦੀ ਵੈਬਸਾਈਟ ‘ਤੇ ਛਪੀ ਸੀ। ਗਲੋਬਲ ਵੋਆਇਸਿਸ ਦੇ ਨਾਲ ਸਮਗਰੀ ਸਾਂਝ ਦੇ ਹਿੱਸੇ ਵਜੋਂ ਇੱਕ ਥੋੜ੍ਹਾ ਜਿਹਾ ਸੰਪਾਦਿਤ ਸੰਸਕਰਣ ਹੇਠਾਂ ਪ੍ਰਕਾਸ਼ਤ ਕੀਤਾ ਗਿਆ ਹੈ।

ਆਇਲੀਨ ਦਿਆਜ਼ ਇੱਕ ਪੇਰੂਵੀਆਈ ਆਰਕੀਟੈਕਟ ਅਤੇ ਫ੍ਰੀਲਾਂਸ ਚਿੱਤਰਕਾਰ ਹੈ। ਉਹ ਚਾਹੁੰਦੀ ਹੈ ਕਿ ਉਸਦੇ ਕੰਮ ਰਾਹੀਂ ਅਫ਼ਰੀਕੀ ਮੂਲ ਦੀਆਂ ਔਰਤਾਂ ਨਾ ਸਿਰਫ਼ ਚਿੱਤਰਾਂ ਦਾ ਵਿਸ਼ਾ ਹੋਣ ਬਲਕਿ ਆਪਣੀ ਕੁਦਰਤੀ ਸੁੰਦਰਤਾ ‘ਤੇ ਵੀ ਮਾਣ ਮਹਿਸੂਸ ਕਰਨ।

ਉਸ ਦੀ ਕਲਾ ਮੁੱਖ ਧਾਰਾ ਦੀ ਸੁੰਦਰਤਾ ਦੇ ਮਿਆਰਾਂ ਵਿੱਚ ਫਿੱਟ ਹੋਣ ਲਈ ਸੰਘਰਸ਼ ਕਰਨ ਦੇ ਉਸ ਦੇ ਨਿੱਜੀ ਤਜ਼ਰਬਿਆਂ ‘ਤੇ ਅਧਾਰਿਤ ਹੈ। ਪੇਰੂਵੀਅਨ ਸਭਿਆਚਾਰ ਵਿੱਚ ਇਹਨਾਂ ਮਿਆਰਾਂ ਤੋਂ ਭਾਵ ਕਾਕੇਸੀਅਨ ਵਿਸ਼ੇਸ਼ਤਾਵਾਂ ਹੈ। ਉਸਦੇ ਚਿੱਤਰ ਨਾਰੀਵਾਦ, ਸਵੈ-ਪਿਆਰ ਅਤੇ ਵਖਰੇਵਿਆਂ ਦੇ ਜਸ਼ਨ ਦੇ ਦੁਆਲੇ ਘੁੰਮਦੇ ਹਨ।

ਆਇਲੀਨ ਬਹੁਤ ਛੋਟੀ ਉਮਰ ਤੋਂ ਹੀ ਡਰਾਇੰਗ ਕਰ ਰਹੀ ਹੈ। ਉਹ ਅਕਸਰ ਉਦੋਂ ਡਰਾਇੰਗ ਕਰਦੀ ਜਦੋਂ ਉਹ ਕੰਮ ਤੋਂ ਬੋਰ ਹੋ ਜਾਂਦੀ ਅਤੇ ਇੱਕ ਦੋਸਤ ਦੇ ਇਹਨਾਂ ਪੋਰਟਰੇਟਾਂ ‘ਤੇ ਲਟੂ ਹੋ ਜਾਣ ਤੋਂ ਬਾਅਦ ਇਸ ਨੂੰ ਆਪਣਾ ਕੈਰੀਅਰ ਬਣਾਇਆ। ਫਿਰ ਉਹ ਆਪਣੇ ਚਿੱਤਰਾਂ ਨੂੰ ਪ੍ਰਦਰਸ਼ਤ ਕਰਨ ਅਤੇ ਵੇਚਣ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਲੱਗ ਪਈ।

ਡਾਇਨਾ ਸੀਏਰਾ: ਕਿਹੜੀ ਚੀਜ਼ ਤੁਹਾਨੂੰ ਚਿੱਤਰ ਬਣਾਉਣ ਲਈ ਪ੍ਰੇਰਿਤ ਕਰਦੀ ਹੈ?

Ayleen Díaz: Empecé dibujando cabello rizado porque yo me alisaba el cabello con productos y plancha todos los días durante ocho años. Recuperar mi cabello me ha costado un montón de tiempo, de dedicación, de amor. Aparte, desde que empecé a dejarme mi cabello natural empecé todo este proceso de reconocimiento personal y de amor propio. Creo que eso es lo que trato de reflejar. A muchas mujeres afrodescendientes nos cuesta abrazarnos con todas nuestras virtudes y defectos. Este camino es largo y tedioso y a veces la gente no ayuda, te crítica y te pone las cosas difíciles. Pero creo que al final lo puedes conseguir y llegas a un equilibrio en el que te puedes aceptar y amar tal como eres. A mi me pasó eso con mi cabello, siento que desde que empecé a aceptar mi cabello rizado y esponjoso cambió todo.

ਆਇਲੀਨ ਦਿਆਜ਼: ਮੈਂ ਘੁੰਗਰਾਲੇ ਵਾਲਾਂ ਨੂੰ ਚਿਤਰਨਾ ਇਸ ਲਈ ਸ਼ੁਰੂ ਕੀਤਾ ਕਿਉਂਕਿ ਮੈਂ ਖ਼ੁਦ ਅੱਠ ਸਾਲ ਲਗਾਤਾਰ ਆਪਣੇ ਵਾਲ਼ਾਂ ਨੂੰ ਸਿੱਧੇ ਕਰਨ ਲਈ ਪ੍ਰੈਸ ਅਤੇ ਹੋਰ ਪਦਾਰਥਾਂ ਦੀ ਵਰਤੋਂ ਕਰਦੀ ਸੀ। ਸਮਾਂ, ਦ੍ਰਿੜਤਾ ਅਤੇ ਪਿਆਰ ਕਰਕੇ ਹੀ ਮੇਰੇ ਵਾਲ਼ ਆਪਣਾ ਕੁਦਤਰੀ ਰੂਪ ਇਖਤਿਆਰ ਕਰ ਸਕੇ ਹਨ। ਇਸ ਕਰਕੇ ਹੀ ਮੈਂ ਸਵੈ-ਪਛਾਣ ਅਤੇ ਸਵੈ-ਪਿਆਰ ਦੀ ਇਹ ਪ੍ਰਕ੍ਰਿਆ ਸ਼ੁਰੂ ਕੀਤੀ ਹੈ ਅਤੇ ਮੇਰਾ ਸੋਚਣਾ ਹੈ ਕਿ ਮੈਂ ਇਸ ‘ਤੇ ਹੀ ਚਿੰਤਨ ਕਰਨ ਦੀ ਕੋਸ਼ਿਸ਼ ਕਰਦੀ ਹਾਂ। ਅਫ਼ਰੀਕੀ ਮੂਲ ਦੀਆਂ ਕਈ ਔਰਤਾਂ ਨੂੰ ਆਪਣੀਆਂ ਖ਼ੂਬੀਆਂ ਅਤੇ ਕਮੀਆਂ ਨੂੰ ਕਬੂਲਣ ਵਿੱਚ ਮੁਸ਼ਕਿਲ ਆਉਂਦੀ ਹੈ। ਇਹ ਸਫ਼ਰ ਲੰਬਾ ਅਤੇ ਮੁਸ਼ਕਿਲਾਂ ਭਰਿਆ ਹੈ, ਅਤੇ ਲੋਕ ਅਕਸਰ ਮਦਦ ਕਰਨ ਦੀ ਥਾਂ ‘ਤੇ ਆਲੋਚਨਾ ਕਰਦੇ ਹਨ ਅਤੇ ਮੁਸ਼ਕਿਲਾਂ ਪੈਦਾ ਕਰਦੇ ਹਨ। ਪਰ ਮੇਰਾ ਮੰਨਣਾ ਹੈ ਕਿ ਇਹ ਸੰਭਵ ਹੈ, ਅੰਤ ਨੂੰ ਤੁਸੀਂ ਇਹ ਪ੍ਰਾਪਤ ਕਰ ਸਕਦੇ ਹੋ ਅਤੇ ਤੁਸੀਂ ਇੱਕ ਸੰਤੁਲਨ ‘ਤੇ ਪਹੁੰਚ ਜਾਂਦੇ ਹੋ ਜਿਸ ਵਿੱਚ ਤੁਸੀਂ ਆਪਣੇ ਆਪ ਨੂੰ ਸਵੀਕਾਰ ਕਰ ਸਕਦੇ ਹੋ ਅਤੇ ਪਿਆਰ ਕਰ ਸਕਦੇ ਹੋ। ਮੇਰੇ ਵਾਲਾਂ ਸੰਬੰਧੀ ਇਹ ਮੇਰੇ ਨਾਲ ਵਾਪਰਿਆ, ਮੈਨੂੰ ਲੱਗਦਾ ਹੈ ਕਿ ਜਦੋਂ ਤੋਂ ਮੈਂ ਆਪਣੇ ਘੁੰਗਰਾਲੇ ਅਤੇ ਲੋਗੜੀ ਵਾਲਾਂ ਨੂੰ ਸਵੀਕਾਰਨਾ ਸ਼ੁਰੂ ਕਰ ਦਿੱਤਾ ਤਾਂ ਸਭ ਕੁਝ ਬਦਲ ਗਿਆ। 

ਆਇਲੀਨ ਦਿਆਜ਼ ਦਾ ਬਣਾਇਆ ਚਿੱਤਰ (ਵਰਤੋਂ ਲਈ ਆਗਿਆ ਲਈ ਗਈ ਹੈ)

ਡੀਐਸ: ਕੀ ਤੁਸੀਂ ਮਹਿਸੂਸ ਕਰਦੇ ਹੋ ਕਿ ਪੇਰੂ ਵਿੱਚ ਐਫ਼ਰੋ-ਮੂਲ ਦੀ ਆਬਾਦੀ ਦੀ ਉੱਚ ਪ੍ਰਤੀਨਿਧਤਾ ਦੀ ਕਮੀ ਹੈ। ?

AD: En Perú no existe mucha representación. De hecho, la mayoría de personas que aparecen en la publicidad o en la televisión siempre siguen un mismo patrón con la tez clara y el cabello liso. Es cierto que desde hace unos años esto está cambiando, pero acá era complicado hasta conseguir productos para el cabello. Si querías un champú específico tenías que traerlo de fuera. Ahora ya hay muchas marcas y muchas personas que te enseñan a cuidarte tu cabello con productos naturales. También muchas activistas afroperuanas que están luchando contra el racismo y contra los prejuicios, que te enseñan a aceptarte tal como eres.

ਏਡੀ: ਪੇਰੂ ਵਿੱਚ ਬਹੁਤ ਜ਼ਿਆਦਾ ਨੁਮਾਇੰਦਗੀ ਨਹੀਂ ਹੈ। ਦਰਅਸਲ, ਜ਼ਿਆਦਾਤਰ ਲੋਕ ਜੋ ਇਸ਼ਤਿਹਾਰਬਾਜ਼ੀ ਵਿੱਚ ਜਾਂ ਟੈਲੀਵਿਜ਼ਨ ‘ਤੇ ਦਿਖਾਈ ਦਿੰਦੇ ਹਨ ਹਮੇਸ਼ਾ ਹਲਕੇ ਰੰਗ ਦੇ ਚਿਹਰੇ ਅਤੇ ਸਿੱਧੇ ਵਾਲਾਂ ਵਾਲੇ ਇੱਕੋ ਪੈਟਰਨ ਦੀ ਪਾਲਣਾ ਕਰਦੇ ਹਨ। ਇਹ ਸੱਚ ਹੈ ਕਿ ਕੁਝ ਸਾਲਾਂ ਤੋਂ ਇਹ ਸਭ ਬਦਲ ਰਿਹਾ ਹੈ, ਪਰ ਇਹ ਸਹੀ ਹੈ ਕਿ ਇੱਕ ਸਮੇਂ ਇੱਥੇ ਵਾਲਾਂ ਲਈ ਉਤਪਾਦ ਪ੍ਰਾਪਤ ਕਰਨ ਵਿੱਚ ਵੀ ਦਿੱਕਤ ਸੀ। ਜੇ ਤੁਸੀਂ ਇੱਕ ਖ਼ਾਸ ਕਿਸਮ ਦਾ ਸ਼ੈਂਪੂ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਬਾਹਰੋਂ ਮੰਗਵਾਉਣਾ ਪਵੇਗਾ। ਹੁਣ ਬਹੁਤ ਸਾਰੇ ਬ੍ਰਾਂਡ ਅਤੇ ਬਹੁਤ ਸਾਰੇ ਲੋਕ ਹਨ ਜੋ ਤੁਹਾਨੂੰ ਕੁਦਰਤੀ ਉਤਪਾਦਾਂ ਨਾਲ ਆਪਣੇ ਵਾਲਾਂ ਦੀ ਦੇਖਭਾਲ ਕਰਨਾ ਸਿਖਾਉਂਦੇ ਹਨ। ਨਾਲ ਹੀ ਬਹੁਤ ਸਾਰੇ ਐਫ਼ਰੋ-ਪੇਰੂਵਾਦੀ ਕਾਰਕੁੰਨ ਵੀ ਤਾਂ ਹਨ ਜੋ ਨਸਲਵਾਦ ਅਤੇ ਪੱਖਪਾਤ ਵਿਰੁੱਧ ਲੜ ਰਹੇ ਹਨ, ਜੋ ਤੁਹਾਨੂੰ ਆਪਣੇ ਆਪ ਨੂੰ ਸਵੀਕਾਰਨਾ ਸਿਖਾਉਂਦੇ ਹਨ ਜਿਵੇਂ ਕਿ ਤੁਸੀਂ ਹੋ। 

ਆਇਲੀਨ ਦਿਆਜ਼ ਦਾ ਬਣਾਇਆ ਚਿੱਤਰ (ਵਰਤੋਂ ਲਈ ਆਗਿਆ ਲਈ ਗਈ ਹੈ)

ਡੀਐਸ: ਆਪਣੇ ਚਿੱਤਰਾਂ ਦ੍ਰਿਸ਼ਟਾਂਤ ਵਿੱਚ, ਤੁਸੀਂ ਔਰਤਾਂ ਦੇ ਲਾਸ਼ਾਂ ਦੇ ਨਿਸ਼ਾਨਾਂ ਵਾਲੇ ਬਦਨ ਵੀ ਵਿਖਾਏ ਹਨ ਅਤੇ ਉਹ ਪਤਲੀਆਂ ਨਹੀਂ ਹਨ …

AD: Sí, lo de las estrías empezó porque vi una foto de una chica en una pose echada y con sus estrías. Me dije “guau se ve increíble”. Yo escondía mis estrías, pero ahora es como que me gustan, me dan un encanto diferente. Mientras más las enseñemos la gente las va a aceptar más. Es algo normal que te sale en el cuerpo por muchas razones y no te lo puedes quitar. Hay que abrazarlo y aceptarlo y decir “esto es lo que tengo”.

ਏਡੀ: ਹਾਂ, ਲਾਸਾਂ ਦੇ ਨਿਸ਼ਾਨ ਇਸ ਲਈ ਸ਼ੁਰੂ ਹੋਏ ਕਿਉਂਕਿ ਮੈਂ ਇੱਕ ਲੜਕੀ ਦੀ ਤਸਵੀਰ ਵੇਖੀ ਜੋ ਪੋਜ਼ ਵਿੱਚ ਮੂਧੀ ਪਈ ਸੀ ਅਤੇ ਉਸਦੇ ਲਾਸਾਂ ਦੇ ਨਿਸ਼ਾਨ ਦਿੱਖ ਰਹੇ ਸਨ। ਮੈਂ ਆਪਣੇ ਆਪ ਨੂੰ ਕਿਹਾ “ਵਾਹ! ਇਹ ਕਮਾਲ ਦੀ ਲੱਗਦੀ ਹੈ”। ਮੈਂ ਆਪਣੇ ਲਾਸਾਂ ਦੇ ਨਿਸ਼ਾਨ ਲੁਕਾਇਆ ਕਰਦੀ ਸੀ, ਪਰ ਹੁਣ ਮੈਂ ਇਹਨਾਂ ਨੂੰ ਪਸੰਦ ਕਰਨ ਲੱਗੀ ਹਾਂ, ਇਹ ਮੈਨੂੰ ਇੱਕ ਵੱਖਰਾ ਸੁਹਜ ਪ੍ਰਦਾਨ ਕਰਦੇ ਹਨ। ਜਿੰਨਾ ਅਸੀਂ ਇਹਨਾਂ ਨੂੰ ਵਿਖਾਵਾਂਗੇ, ਤਾਂ ਹੀ ਲੋਕ ਇਹਨਾਂ ਨੂੰ ਵਧੇਰੇ ਸਵੀਕਾਰਨਗੇ। ਇਹ ਆਮ ਜਿਹਾ ਵਰਤਾਰਾ ਹੈ ਜੋ ਤੁਹਾਡੇ ਸਰੀਰ ‘ਤੇ ਕਈ ਕਾਰਨਾਂ ਕਰਕੇ ਹੁੰਦਾ ਹੈ ਅਤੇ ਤੁਸੀਂ ਇਹਨਾਂ ਤੋਂ ਛੁਟਕਾਰਾ ਨਹੀਂ ਪਾ ਸਕਦੇ। ਸਾਨੂੰ ਇਸ ਨੂੰ ਅਪਣਾਉਣਾ ਅਤੇ ਸਵੀਕਾਰ ਕਰਨਾ ਪਏਗਾ ਅਤੇ ਕਹਿਣਾ ਹੋਵੇਗਾ ਕਿ “ਇਹ ਉਹ ਹੈ ਜੋ ਮੇਰੇ ਕੋਲ ਹੈ”। 

ਡੀਐਸ: ਆਪਣੀਆਂ ਇੰਸਟਾਗ੍ਰਾਮ ਦੀਆਂ ਕਹਾਣੀਆਂ ਵਿੱਚ, ਤੁਸੀਂ ਸਵੈ-ਪ੍ਰਵਾਨਗੀ ਬਾਰੇ ਗੱਲ ਕਰਦੇ ਹੋ …

AD: Sí. Un día mostré en mi historia una foto de mis estrías así, en primer plano, y comencé a hablarles a las chicas que me siguen para que ellas también compartieran las cosas que les cuesta aceptar o que ya aceptaron y de las que se sienten orgullosas.

Además, fue justo en internet que encontré la frase “nos esforzamos en encajar cuando podemos sobresalir”, que me pareció perfecta para saber de lo que estaba hablando. La publiqué y un montón de gente la compartió. Me pareció muy lindo que se identifiquen con esto. Yo también he pasado por momentos en los que no me gustaba mi cuerpo. Me gusta que se den cuenta de que no están solas, de que todo el mundo pasa por problemas como estos. Todos hemos pasado por ese momento en el que queremos cambiarnos algo.

Tú con tu cuerpo y con todas tus curvas, con todas tus líneas, con todas tus formas, colores, eres igual de linda. No hay por qué estandarizar la belleza. En realidad hay millones de tipos de belleza y depende de cómo tú lo veas. Puedes marcar tu propia belleza. Cuando dibujo distintos tipos de cuerpo y distintas formas de cabello busco que la gente aprenda que todo es bonito.

ਏਡੀ: ਹਾਂ। ਇੱਕ ਦਿਨ ਮੈਂ ਆਪਣੀ ਇੰਸਟਾ-ਸਟੋਰੀ ਵਿੱਚ ਆਪਣੇ ਲਾਸਾਂ ਦੇ ਨਿਸ਼ਾਨਾਂ ਦੀ ਇੱਕ ਨਜ਼ਦੀਕੀ ਤਸਵੀਰ ਪਾ ਦਿੱਤੀ ਅਤੇ ਆਪਣੇ ਪੈਰੋਕਾਰਾਂ ਨੂੰ ਉਹ ਚੀਜ਼ਾਂ ਸਾਂਝੀਆਂ ਕਰਨ ਲਈ ਕਿਹਾ ਜੋ ਉਨ੍ਹਾਂ ਨੂੰ ਸਵੀਕਾਰ ਕਰਨੀਆਂ ਮੁਸ਼ਕਲ ਲੱਗਦੀਆਂ ਹਨ, ਜਾਂ ਉਹ ਉਨ੍ਹਾਂ ਨੂੰ ਪਹਿਲਾਂ ਹੀ ਸਵੀਕਾਰ ਕਰ ਚੁੱਕੀਆਂ ਹਨ, ਅਤੇ ਇਸ ਮਾਣ ਕਰਦੀਆਂ ਹਨ।

ਦਰਅਸਲ, ਔਨਲਾਈਨ ਮੈਨੂੰ ਇਹ ਵਾਕ ਮਿਲਿਆ ਕਿ “ਅਸੀਂ ਆਪਣੀ ਵੱਖਰੀ ਪਛਾਣ ਬਣਾਉਣ ਦੀ ਥਾਂ ਉੱਤੇ ਆਲੇ-ਦੁਆਲੇ ਵਿੱਚ ਘੁਲ ਮਿਲ ਜਾਣ ਦੀ ਕੋਸ਼ਿਸ਼ ਕਰਦੇ ਹਾਂ”, ਮੈਂ ਜੋ ਗੱਲ ਕਰ ਰਹੀ ਸੀ ਉਸ ਨੂੰ ਸਮਝਾਉਣ ਲਈ ਇਹ ਮੁਕੰਮਲ ਸੀ। ਮੈਂ ਇਸਨੂੰ ਪੋਸਟ ਕਰ ਦਿੱਤਾ ਅਤੇ ਲੋਕਾਂ ਨੇ ਇਸਨੂੰ ਸਾਂਝਾ ਕਰਨਾ ਸ਼ੁਰੂ ਕਰ ਦਿੱਤਾ। ਮੈਂ ਸੋਚਿਆ ਕਿ ਇਹ ਅਚੰਭੇ ਵਾਲੀ ਗੱਲ ਸੀ ਕਿ ਉਨ੍ਹਾਂ ਨੇ ਇਸ ਵਿੱਚ ਆਪਣੀ ਪਛਾਣਕਰ ਲਈ। ਮੇਰੇ ਜੀਵਨ ਵਿੱਚ ਅਜਿਹੇ ਪਲ ਵੀ ਆਏ ਹਨ ਜਿਥੇ ਮੈਨੂੰ ਆਪਣਾ ਸਰੀਰ ਪਸੰਦ ਨਹੀਂ ਸੀ। ਮੈਂ ਚਾਹੁੰਦਾ ਹਾਂ ਕਿ ਉਨ੍ਹਾਂ ਨੂੰ ਇਹ ਅਹਿਸਾਸ ਹੋਵੇ ਕਿ ਉਹ ਇਕੱਲੀਆਂ ਨਹੀਂ, ਕਿ ਹਰ ਕੋਈ ਮੁਸ਼ਕਲਾਂ ਵਿੱਚੋਂ ਗੁਜ਼ਰਦਾ ਹੈ। ਹਰ ਕੋਈ ਕਿਸੇ ਨਾ ਕਿਸੇ ਸਮੇਂ ਆਪਣੇ ਆਪ ਸੰਬੰਧੀ ਕੁਝ ਨਾ ਕੁਝ ਬਦਲਣਾ ਚਾਹੁੰਦਾ ਹੈ।

ਤੁਸੀਂ ਆਪਣੀਆਂ ਸਾਰੀਆਂ ਗੋਲਾਈਆਂ, ਆਪਣੀਆਂ ਸਾਰੀਆਂ ਸ਼ਕਲਾਂ ਅਤੇ ਰੰਗਾਂ ਸਹਿਤ ਤੁਸੀਂ ਵੀ ਓਨੇ ਹੀ ਸੁੰਦਰ ਹੋ। ਸੁੰਦਰਤਾ ਦੇ ਮਿਆਰੀਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਵਾਸਤਵ ਵਿੱਚ, ਸੁੰਦਰਤਾ ਲੱਖਾਂ ਵੱਖੋ ਵੱਖਰੇ ਤਰੀਕਿਆਂ ਨਾਲ ਆਉਂਦੀ ਹੈ, ਇਹ ਸਭ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਤੁਸੀਂ ਚੀਜ਼ਾਂ ਨੂੰ ਕਿਵੇਂ ਵੇਖਦੇ ਹੋ। ਤੁਸੀਂ ਆਪਣੀ ਸੁੰਦਰਤਾ ਨੂੰ ਉਜਾਗਰ ਕਰ ਸਕਦੇ ਹੋ। ਸਰੀਰ ਦੀਆਂ ਵੱਖ ਵੱਖ ਕਿਸਮਾਂ ਅਤੇ ਵਾਲਾਂ ਦੇ ਵੱਖ ਵੱਖ ਰੰਗਾਂ ਨੂੰ ਚਿੱਤਰਣ ਨਾਲ, ਮੈਂ ਚਾਹੁੰਦੀ ਹਾਂ ਕਿ ਲੋਕ ਇਹ ਸਿੱਖਣ ਕਿ ਕਿਵੇਂ ਹਰ ਚੀਜ਼ ਸੁੰਦਰ ਹੈ।

View this post on Instagram

Pintar y vivir ✨ • Me encanta pintar pero por mi chamba de arquitecta ??‍♀️ y la practicidad del ipad no lo he hecho hace varias lunas, lo bueno es que ayer que volví a pintar, me he re encontrado con el amor y ahora tengo dos lienzos más para darles color ? • Sobre mi experiencia de ayer, es la segunda vez que pinto en vivo y la verdad no es tan fácil pero siempre siempre termina siendo super gratificante ? • Pdt. No se olviden de visitar la expo #MARZ8 organizada por @artdictos en @amaru.cc ? • • • • #ayleenmayte #leafillustration #ilustradoras #canvaspainting #canvasart #ilustradoraperuana #illustragram #artistofinstagram #patternlover #printandpattern #curlylover #ilustracionbotanica #colorpalette #handpainted

A post shared by Ayleen Mayte (@ayleen.mayte) on

ਚਿੱਤਰ ਬਣਾਉਣਾ ਅਤੇ ਜੀਵਨ ਜਿਉਣਾ। ਮੈਨੂੰ ਪੇਂਟਿੰਗ ਕਰਨਾ ਪਸੰਦ ਹੈ, ਪਰ ਇੱਕ ਆਰਕੀਟੈਕਟ ਦੇ ਤੌਰ ‘ਤੇ ਮੇਰੀ ਨੌਕਰੀ ਅਤੇ ਆਈਪੈਡ ਦੀ ਵਰਤੋਂ ਕਰਨ ਦੀ ਸਹੂਲਤ ਦੇ ਕਾਰਨ ਮੈਂ ਹੁਣ ਕਈ ਮਹੀਨਿਆਂ ਤੋਂ ਇਹ ਕੰਮ ਨਹੀਂ ਸੀ ਕੀਤਾ। ਚੰਗੀ ਗੱਲ ਇਹ ਹੈ ਕਿ ਕੱਲ੍ਹ ਮੈਂ ਫਿਰ ਪੇਂਟ ਕਰਨਾ ਸ਼ੁਰੂ ਕਰ ਦਿੱਤਾ ਹੈ। ਮੇਰਾ ਉਸੇ ਕਿਸਮ ਦਾ ਪਿਆਰ ਦੁਬਾਰਾ ਜਾਗਿਆ ਹੈ ਅਤੇ ਹੁਣ ਮੇਰੇ ਕੋਲ ਹੋਰ ਵਧੇਰੇ ਕੈਨਵਸਾਂ ਹਨ ਜਿਨ੍ਹਾਂ ਨੂੰ ਮੈਂ ਪੇਂਟ ਕਰ ਸਕਦਾ ਹਾਂ। ਕੱਲ੍ਹ ਮੇਰੇ ਤਜ਼ਰਬੇ ਬਾਰੇ, ਇਹ ਦੂਜੀ ਵਾਰ ਹੈ ਜਦੋਂ ਮੈਂ ਲਾਈਵ ਪੇਂਟਿੰਗ ਕਰਦੀ ਹਾਂ ਅਤੇ ਇਹ ਅਸਲ ਵਿੱਚ ਸੌਖਾ ਨਹੀਂ ਹੁੰਦਾ, ਪਰ ਇਹ ਹਮੇਸ਼ਾ ਫਲਦਾਇਕ ਹੁੰਦਾ ਹੈ। @Artdictos ਦੁਆਰਾ ਆਯੋਜਿਤ ਪ੍ਰਦਰਸ਼ਨੀ ਦਾ ਦੌਰਾ ਕਰਨਾ ਨਾ ਭੁੱਲਣਾ।

ਡੀਐਸ: ਕੀ ਤੁਹਾਡਾ ਮੰਨਣਾ ਹੈ ਕਿ ਇਸ ਦੇਸ਼ ਵਿੱਚ ਐਫ਼ਰੋ-ਪੇਰੂਵੀਆਈ ਕਾਰਕੁਨਾਂ ਦੇ ਕੰਮ ਦ੍ਰਿਸ਼ਟੀਗੋਚਰ ਹੋਣ ਲੱਗੇ ਹਨ?

AD: Cambiar la sociedad y el pensamiento de tanta gente no es tan fácil. Cuesta un montón de tiempo y puede ser que a corto plazo no lo veamos, pero el cambio se va a dar progresivamente. Me encanta el trabajo de Natalia Barrera, de Una chica afroperuana, por ejemplo. Yo la sigo desde que comenzó hace mucho tiempo. El contenido que comparte es muy bueno y muy educativo.

ਏਡੀ: ਇੱਕ ਪੂਰੇ ਸਮਾਜ ਅਤੇ ਬਹੁਤ ਸਾਰੇ ਲੋਕਾਂ ਦੀ ਮਾਨਸਿਕਤਾ ਨੂੰ ਬਦਲਣਾ ਆਸਾਨ ਕੰਮ ਨਹੀਂ ਹੈ। ਇਸ ਨੇ ਲੰਮਾ ਸਮਾਂ ਲੈਣਾ ਹੈ। ਹੋ ਸਕਦਾ ਹੈ ਕਿ ਅਸੀਂ ਇਸਨੂੰ ਅਲਪ ਕਾਲ ਵਿੱਚ ਨਾ ਵੇਖੀਏ, ਪਰ ਤਬਦੀਲੀ ਹੌਲੀ ਹੌਲੀ ਹੋਣ ਜਾ ਰਹੀ ਹੈ। ਉਦਾਹਰਣ ਵਜੋਂ ਮੈਨੂੰ ਯੂਟਿਊਬਰ ਨਤਾਲੀਆ ਬਾਰੇਰਾ ਦਾ ਕੰਮ, ਅਤੇ ਉਸਦਾ ਚੈਨਲ “ਇੱਕ ਐਫ਼ਰੋ-ਪੇਰੂਵੀਅਨ ਕੁੜੀ” ਪਸੰਦ ਹੈ। ਜਦੋਂ ਉਸਨੇ ਬਹੁਤ ਸਮਾਂ ਪਹਿਲਾਂ ਸ਼ੁਰੂਆਤ ਕੀਤੀ ਸੀ ਉਦੋਂ ਤੋਂ ਮੈਂ ਉਸਨੂੰ ਫ਼ਾਲੋ ਕਰ ਰਹੀ ਹਾਂ। ਉਹ ਜਿਹੜੀ ਸਮੱਗਰੀ ਸਾਂਝੀ ਕਰਦੀ ਹੈ ਉਹ ਬਹੁਤ ਚੰਗੀ ਅਤੇ ਬਹੁਤ ਸਿਖਿਆਦਾਇਕ ਹੁੰਦੀ ਹੈ। 

ਡੀਐਸ: ਕੀ ਕੋਈ ਹੋਰ ਚਿੱਤਰਕਾਰ ਹਨ ਜੋ ਤੁਹਾਨੂੰ ਖ਼ੂਬ ਚੰਗੇ ਲੱਗਦੇ ਹਨ?

AD: Sí, yo sigo a Carla Llanos que tiene un estilo muy lindo se parece al mío. También a Alja Horvat. Sus ilustraciones me parecen lindas, dibuja mujeres igual que yo, con cuerpos reales. Me encanta su estilo.

ਏਡੀ: ਹਾਂ, ਮੈਂ ਕਾਰਲਾ ਲੈਨੋਸ ਦੀ ਪ੍ਰਸ਼ੰਸਕ ਹਾਂ। ਉਸਦੀ ਬਹੁਤ ਵਧੀਆ ਸ਼ੈਲੀ ਹੈ ਜੋ ਮੇਰੀ ਸ਼ੈਲੀ ਵਰਗੀ ਹੈ। ਤੇ ਅਲਜਾ ਹੋਰਵਤ ਵੀ। ਉਹ ਐਨ ਮੇਰੇ ਵਾਂਗ ਔਰਤਾਂ ਦੇ ਅਸਲ ਬਦਨਾਂ ਦੇ ਚਿੱਤਰ ਬਣਾਉਂਦੀ ਹੈ। ਉਸ ਦੇ ਚਿੱਤਰ ਸੁੰਦਰ ਹੁੰਦੇ ਹਨ ਅਤੇ ਮੈਨੂੰ ਉਸਦੀ ਸ਼ੈਲੀ ਬਹੁਤ ਪਸੰਦ ਹੈ।

ਡੀਐਸ: ਤੁਸੀਂ ਕੰਧ-ਚਿੱਤਰਕਾਰੀ ਵੀ ਕਰਦੇ ਹੋ, ਮੈਨੂੰ ਇਸ ਬਾਰੇ ਕੁਝ ਹੋਰ ਦੱਸੋ।

AD: Pertenezco al Colectivo Papaya, somos cinco mujeres artistas, ilustradoras muralistas todas, con un estilo diferente pero con un mismo concepto: todas queremos realzar la belleza de las mujeres y, sobre todo, que se estas mujeres se sientan identificadas, valoradas y que se acepten bellas tal como son. Nos hemos hecho muy buenas amigas dentro del colectivo, lo pasamos bien y nos encanta juntarnos para pintar y poder llevar nuestro mensaje. También hacemos trabajos de obra social junto con una ONG que lleva artistas que quieran pintar las paredes en colegios de bajos recursos.

ਏਡੀ: ਮੈਂ “ਕੋਲੈਕਟਿਵੋ ਪਪਾਇਆ”  (ਪਪਾਇਆ ਸਮੂਹ) ਨਾਲ ਸੰਬੰਧਿਤ ਹਾਂ। ਅਸੀਂ ਪੰਜ ਨਾਰੀ ਕਲਾਕਾਰ ਹਾਂ। ਅਸੀਂ ਸਾਰੀਆਂ ਵੱਖ-ਵੱਖ ਸ਼ੈਲੀਆਂ ਪਰ ਮਿਲਦੀ ਜੁਲਦੀ ਸੋਚ ਵਾਲੀਆਂ ਮਿਊਰਲ ਚਿੱਤਰਕਾਰ ਹਾਂ: ਅਸੀਂ ਸਾਰੀਆਂ ਨਾਰੀ ਸੁੰਦਰਤਾ ਨੂੰ ਉਜਾਗਰ ਕਰਨਾ ਚਾਹੁੰਦੀਆਂ ਹਾਂ, ਅਤੇ ਸਭ ਤੋਂ ਮਹੱਤਵਪੂਰਣ, ਅਸੀਂ ਚਾਹੁੰਦੀਆਂ ਹਾਂ ਕਿ ਔਰਤਾਂ ਇਹਨਾਂ ਚਿੱਤਰਾਂ ਵਿੱਚ ਆਪਣਾ ਆਪ ਦੇਖਣ, ਆਪਣੀ ਕਦਰ ਮਹਿਸੂਸ ਕਰਨ, ਅਤੇ ਆਪਣੀ ਖ਼ੂਬਸੂਰਤੀ ਨੂੰ ਉਸੇ ਤਰ੍ਹਾਂ ਸਵੀਕਾਰ ਕਰਨ ਜਿਸ ਤਰ੍ਹਾਂ ਦੀ ਉਹ ਹੈ। ਇਹ ਪੰਜ ਨਾਰੀ ਕਲਾਕਾਰਾਂ ਦਾ ਸਮੂਹ ਹੈ ਜੋ ਬਹੁਤ ਚੰਗੀਆਂ ਸਹੇਲੀਆਂ ਬਣ ਗਈਆਂ ਹਨ, ਜਿਨ੍ਹਾਂ ਕੋਲ ਮਿਲ ਕੇ ਪੇਂਟ ਕਰਨ ਅਤੇ ਆਪਣੇ ਸੰਦੇਸ਼ ਨੂੰ ਅਮਲੀ ਜਾਮਾ ਪਹਿਨਾਉਣ ਦੇ ਯੋਗ ਹੋਣ ਲਈ ਸੁਹਣਾ ਸਮਾਂ ਅਤੇ ਮੁਹੱਬਤ ਹੈ। ਅਸੀਂ ਇੱਕ ਐਨਜੀਓ ਦੇ ਨਾਲ ਮਿਲ ਕੇ ਚੈਰੀਟੇਬਲ ਕੰਮ ਵੀ ਕਰਦੀਆਂ ਹਾਂ ਜੋ ਕਲਾਕਾਰਾਂ ਨੂੰ ਲੈ ਕੇ ਘੱਟ ਆਮਦਨੀ ਵਾਲੇ ਸਕੂਲਾਂ ਵਿੱਚ ਕੰਧਾਂ ‘ਤੇ ਚਿੱਤਰਕਾਰੀ ਕਰਵਾਉਣਾ ਚਾਹੁੰਦੇ ਹਨ।

ਕੱਲ੍ਹ, ਇੱਕ ਸਮੂਹ ਦੇ ਤੌਰ ‘ਤੇ ਕੰਧ-ਚਿੱਤਰਕਾਰੀ ਦੇ ਸਾਡੇ ਕੰਮ ਦਾ ਪਹਿਲਾ ਦਿਨ ਸੀ। ਅਸੀਂ ਅੱਜ ਇਸਨੂੰ ਖਤਮ ਕਰ ਲਿਆ, ਤੁਸੀਂ ਇਸਨੂੰ ਕੈਮਿਨੋਸ ਡੇਲ ਇੰਕਾ 3200 (ਦੇਸ਼ ਦੀ ਰਾਜਧਾਨੀ ਲੀਮਾ ਵਿੱਚ) ਦੇਖ ਸਕਦੇ ਹੋ। ਜੇ ਤੁਸੀਂ ਕੰਧ-ਚਿੱਤਰ ਗਏ, ਤਾਂ ਸਾਡੇ ਲਈ ਕੁਝ ਤਸਵੀਰਾਂ ਲੈ ਲੈਣਾ। ਮੈਨੂੰ ਇਸ ਸ਼ਾਨਦਾਰ ਔਰਤ ਨੂੰ ਮਿਲਣ ਲਈ ਜੀਵਨ ਦੇ ਸ਼ਾਨਦਾਰ ਮੌਕਿਆਂ ਲਈ ਧੰਨਵਾਦ।

ਚਰਚਾ ਸ਼ੁਰੂ ਕਰੋ

ਲੇਖਕ, ਕਿਰਪਾ ਕਰਕੇ ਲਾਗ ਇਨ »

ਦਿਸ਼ਾ ਨਿਰਦੇਸ਼

  • ਸਾਰੀਆਂ ਟਿੱਪਣੀਆਂ ਦੀਆਂ ਸੰਚਾਲਕ ਵੱਲੋਂ ਸਮੀਖਿਆ ਕੀਤੀ ਜਾਂਦੀ ਹੈ. ਆਪਣੀ ਟਿੱਪਣੀ ਇਕ ਤੋਂ ਵੱਧ ਦਰਜ ਨਾ ਕਰੋ ਜਾਂ ਇਸ ਨੂੰ ਸਪੈਮ ਦੇ ਤੌਰ ਤੇ ਪਛਾਣਿਆ ਜਾ ਸਕਦਾ ਹੈ.
  • ਕਿਰਪਾ ਕਰਕੇ ਹੋਰਨਾਂ ਨਾਲ ਆਦਰ ਨਾਲ ਪੇਸ਼ ਆਓ. ਨਫ਼ਰਤ ਵਾਲੇ ਭਾਸ਼ਣ, ਅਸ਼ਲੀਲਤਾ ਅਤੇ ਨਿੱਜੀ ਹਮਲੇ ਰੱਖਣ ਵਾਲੀਆਂ ਟਿੱਪਣੀਆਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ.