ਭੂਚਾਲਾਂ, ਤੂਫਾਨੀ ਬਾਰਸ਼ਾਂ, ਹੜਾਂ, ਟਾਈਫੂਨਾਂ ਅਤੇ ਅਕਹਿ ਗਰਮੀਆਂ ਦੇ ਇੱਕ ਸਾਲ ਦੇ ਬਾਅਦ, ਚੀਨੀ ਅੱਖਰ, ਜਿਸ ਦਾ ਅਰਥ ਹੈ “ਤਬਾਹੀ” (災: “ਵਜ਼ਵਾਈ” ਜਾਂ “ਸਾਈ”) ਨੂੰ ਜਪਾਨ ਦਾ “ਸਾਲ 2018 ਦਾ ਕਾਂਜੀ” ਨਾਮ ਦਿੱਤਾ ਗਿਆ। ਚੀਨੀ ਅੱਖਰਾਂ ਨੂੰ ਜਪਾਨ ਵਿਚ ਕਾਂਜੀ (漢字) ਕਿਹਾ ਜਾਂਦਾ ਹੈ।
ਇਸ ਸਾਲ ਦਾ ਕਾਂਜੀ ਜਪਾਨ ਦੀ ਕਾਂਜੀ ਪ੍ਰੋਫੀਸ਼ਿਏਸ਼ਨ ਸੋਸਾਇਟੀ ਦੁਆਰਾ ਚੁਣਿਆ ਗਿਆ ਸੀ, ਜੋ ਕਿ ਪਤਝੜ ਦੇ ਸਮੇਂ ਕਰਵਾਏ ਗਏ ਦੇਸ਼ ਵਿਆਪੀ ਸਰਵੇਖਣ ਦੇ ਨਤੀਜੇ ਦੇ ਆਧਾਰ ਤੇ ਸੀ। ਸਾਰੇ ਜਪਾਨ ਤੋਂ 93,214 ਇੰਦਰਾਜ ਕੀਤੇ ਗਏ, ਜਿਨ੍ਹਾਂ ਵਿੱਚੋਂ “ਵਜ਼ਵਾਈ” ਨੇ ਸਭ ਤੋਂ ਜ਼ਿਆਦਾ, 20, 858 ਵੋਟਾਂ ਪ੍ਰਾਪਤ ਕੀਤੀਆਂ।
2018 ਦੇ ਦੌਰਾਨ, ਜਾਪਾਨ ਨੇ ਹਥੌੜਿਆਂ ਦੀ ਇੱਕ ਨਿਰੰਤਰ ਲੜੀ ਨੂੰ ਸਹਿਣ ਕੀਤਾ, ਜਿਸ ਵਿੱਚ ਸ਼ਾਮਲ ਹਨ:
- ਭਾਰੀ ਬਰਫ਼ਬਾਰੀ ਜਿਸਨੇ ਇੱਕ ਹਫ਼ਤੇ ਤਕ ਜਾਪਾਨ ਸਾਗਰ ਤੱਟ ਦੇ ਨਾਲ ਕਸਬੇ ਠੱਪ ਕਰ ਦਿੱਤੇ
- ਜੂਨ ਵਿਚ ਇਕ ਭੁਚਾਲ ਨੇ ਓਸਾਕਾ ਅਤੇ ਨੇੜਲੇ ਸ਼ਹਿਰਾਂ ਦੇ ਕੁਝ ਹਿੱਸਿਆਂ ਨੂੰ ਗੰਭੀਰਤਾ ਨਾਲ ਨੁਕਸਾਨ ਪਹੁੰਚਾਇਆ
- ਜੁਲਾਈ ਵਿਚ ਵੱਡੀ ਪੱਧਰ ਤੇ ਮਾਰੂ ਹੜ੍ਹ ਆਉਣ ਤੋਂ ਬਾਅਦ ਪੱਛਮੀ ਜਪਾਨ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਅਕਹਿ ਪੈਮਾਨੇ ਤੇ ਤੂਫ਼ਾਨੀ ਮੀਂਹ ਪਿਆ ਜਿਸ ਨੇ ਸਾਰੇ ਇਤਿਹਾਸਕ ਰਿਕਾਰਡ ਤੋੜ ਦਿੱਤੇ ਸਨ।
- ਗਰਮੀ ਦੀ ਬਹੁਤੀ ਰੁੱਤ ਦੌਰਾਨ ਰਿਕਾਰਡ ਤੋੜ ਗਰਮੀ, ਜਿਸ ਕਾਰਨ ਹਜ਼ਾਰਾਂ ਦੀ ਗਿਣਤੀ ਵਿੱਚ ਮੌਤਾਂ ਹੋਈਆਂ
- ਸਤੰਬਰ ‘ਚ ਇਕ ਹੋਰ ਭੁਚਾਲ ਇਸ ਵਾਰ ਦੱਖਣੀ ਹੋਕਾਇਡੋ ਵਿੱਚ, ਜਿਸ ਕਰਨ ਲੱਖਾਂ ਲੋਕਾਂ ਨੂੰ ਤਿੰਨ ਦਿਨ ਤੱਕ ਬਿਜਲੀ ਤੋਂ ਬਿਨਾਂ ਰਹਿਣਾ ਪਿਆ ਅਤੇ ਟਾਪੂ ਦੀ ਆਰਥਿਕਤਾ ਚੌੜ ਹੋ ਗਈ।
- 25 ਸਾਲਾਂ ਵਿਚ ਸਭ ਤੋਂ ਵੱਡਾ ਸਮੁੰਦਰੀ ਤੂਫ਼ਾਨ, ਜਿਸ ਕਾਰਨ ਤਕਰੀਬਨ ਇਕ ਹਫ਼ਤੇ ਤਕ ਓਸਾਕਾ ਦਾ ਮੁੱਖ ਕੌਮਾਂਤਰੀ ਹਵਾਈ ਅੱਡਾ ਬੰਦ ਰਿਹਾ।
ਜਾਰੀ ਕੀਤੀ ਇਕ ਅਖਬਾਰੀ ਰਿਪੋਰਟ ਵਿੱਚ, ਕਿਓਟੋ ਆਧਾਰਤ ਜਾਪਾਨੀ ਕਾਂਜੀ ਪ੍ਰੋਫ਼ੀਸੈਨਸੀ ਸੋਸਾਇਟੀ ਨੇ ਸਮਝਾਇਆ ਕਿ “ਆਪਦਾ” ਜਪਾਨ ਵਿੱਚ 2018 ਲਈ ਇੱਕ ਢੁਕਵਾਂ ਪ੍ਰਤੀਕ ਸੀ ਕਿਉਂਕਿ ਇਹ ਕਾਂਜੀ ਅੱਖਰ ਨੇ ਲੋਕਾਂ ਦੇ ਜੀਵਨ ਨੂੰ ਅਲੱਗ ਅਲੱਗ ਢੰਗਾਂ ਨਾਲ ਪ੍ਰਭਾਵਿਤ ਕੀਤਾ::
日本全国「災」害は、いつどこで起きるか分からないと、自助共助を重視する人が増え、防「災」の意識が高まった。多くの人が「災」害を忘れず、教訓として減「災」につなげていきたいと心に刻んだ一年
ਕਿਉਂਕਿ, ਪੂਰੇ ਜਾਪਾਨ ਤੇ, ਕਿਸੇ ਨੂੰ ਇਹ ਨਹੀਂ ਪਤਾ ਕਿ ਕਦੋਂ ਮੁਸੀਬਤ (災害) ਨਾਲ ਟੱਕਰ ਸਕਦੀ ਹੈ, ਤਾਂ ਉਨ੍ਹਾਂ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋਇਆ, ਜਿਨ੍ਹਾਂ ਨੇ ਆਪਦਾ ਦੇ ਟਾਕਰੇ ਦੀ ਤਿਆਰੀ ਲਈ (防災) ਨਿੱਜੀ ਜਿੰਮੇਵਾਰੀ ਲੈਣ ਦਾ ਫ਼ੈਸਲਾ ਕੀਤਾ। ਅਤੇ ਕਿਉਂਕਿ ਜਾਪਾਨ ਨੂੰ ਦਰਪੇਸ਼ ਬਿਪਤਾਵਾਂ ਨੂੰ ਕੋਈ ਵੀ ਭੁੱਲ ਨਹੀਂ ਸਕਦਾ ਸੀ, ਇਹ ਇਕ ਸਾਲ ਸੀ ਜਦੋਂ ਬਹੁਤ ਸਾਰੇ ਲੋਕਾਂ ਨੇ ਕੁਦਰਤੀ ਆਫ਼ਤਾਂ (減災) ਦੇ ਨੁਕਸਾਨ ਨੂੰ ਘਟ ਕਰਨ ਦੇ ਤਰੀਕਿਆਂ ਬਾਰੇ ਹੋਰ ਜਾਣਨਾ ਚਾਹਿਆ ਸੀ।
ਹਰ ਦਸੰਬਰ ਨੂੰ, 1,300 ਸਾਲ ਪਹਿਲਾਂ ਸਥਾਪਿਤ ਕਿਓਟੋ ਦੇ ਇਤਿਹਾਸਕ ਕਿਓਮੀਜ਼ੂ ਡੇਰਾ, ਇਕ ਮੰਦਿਰ ਅਤੇ ਯੂਨੇਸਕੋ ਦੀ ਵਿਰਾਸਤੀ ਜਗ੍ਹਾ ਵਿਚ ਸਾਲ ਦੇ ਕਾਂਜੀ ਦਾ ਐਲਾਨ ਕੀਤਾ ਜਾਂਦਾ ਹੈ। ਇਸ ਵੀਡੀਓ ਵਿਚ 2018 ਦੇ ਸਮਾਰੋਹ ਦੌਰਾਨ ਮੰਦਰ ਦੀ ਮੁੱਖ ਮਸਤੀ ਮਾਣਨੀਯ ਮੋਰੀ ਸੀਹਾਨ ਵਲੋਂ ਰਵਾਇਤੀ ਸੁਲੇਖ ਵਿਚ ਲਿਖ ਕੇ ਇਸ ਸਾਲ ਦੇ ਕਾਂਜੀ ਨੂੰ ਨਜ਼ਰ ਕੀਤਾ ਗਿਆ ਹੈ:
ਕਿਉਂਕਿ ਜਪਾਨ ਮਈ 2019 ਵਿਚ ਆਪਣੇ ਮੌਜੂਦਾ ਸਮਰਾਟ ਦੇ ਅਹੁਦੇ ਨੂੰ ਤਿਆਗਣ ਦੀ ਤਿਆਰੀ ਕਰ ਰਿਹਾ ਹੈ, ਜਿਸ ਨਾਲ ਹੀਸੀ ਜੁੱਗ ਖਤਮ ਹੋ ਜਾਵੇਗਾ ਕਿਉਂਜੋ ਇਸ ਨਾਲ ਨਵਾਂ ਸਮਰਾਟ ਗੱਦੀ ਤੇ ਬੈਠ ਜਾਵੇਗਾ, ਇਸ ਲਈ ਇਸ ਸਾਲ ਦੇ ਪੋਲ ਵਿਚ ਦੂਜਾ ਸਭ ਤੋਂ ਵੱਧ ਪ੍ਰਸਿੱਧ ਚੀਨੀ ਅੱਖਰ “ਹੇਈ” (平) ਹੈ। “ਹੇਈ” ਦੋ ਕਾਂਜੀਆਂ ਵਿੱਚੋਂ ਇੱਕ ਹੈ ਜਿਨ੍ਹਾਂ ਤੋਂ “ਹੇਸੀ” (平 成) ਬਣਦਾ ਹੈ, ਜੋ ਜਪਾਨ ਦੇ ਉਸ ਵਰਤਮਾਨ ਸਮਰਾਟ ਦੇ ਸ਼ਾਸਨ ਦਾ ਨਾਮ ਹੈ, ਜਿਸ ਨੂੰ ਬਾਕੀ ਦੁਨੀਆ ਵਿੱਚ ਆਮ ਤੌਰ ਤੇ ਅਕੀਹੀਟੋ ਦੇ ਤੌਰ ਤੇ ਜਾਣਿਆ ਜਾਂਦਾ ਹੈ।
1位は「災」でしたが、2位の「平」を選んだ方のコメントには、「平成最後」、「平昌」五輪での日本選手の活躍、米朝首脳会談で「平和」の兆しといったポジティブな内容が多く見られました?
2019年はより明るい漢字が上位に選ばれる年になると良いですね✨#今年の漢字#2018年— 2018年「今年の漢字」 (@Kotoshinokanji) December 13, 2018
ਸਭ ਤੋਂ ਵਧੇਰੇ ਪ੍ਰਸਿੱਧ ਅੱਖਰ “ਵਜਾਵਈ” ਸੀ, ਨੰਬਰ ਦੋ “ਹੇਈ” (平) ਸੀ ਜਿਸ ਬਾਰੇ ਕੁਝ ਟਿੱਪਣੀਕਾਰਾਂ ਦਾ ਕਹਿਣਾ ਸੀ ਕਿ ਇਹ ਜਪਾਨ ਵਿੱਚ ਹੇਸੀ (平 成) ਜੁੱਗ ਦਾ ਅੰਤ ਹੈ। ਕਈ ਹੋਰ ਲੋਕਾਂ ਲਈ, 2018 ਪੇਓਂਗਚੈਂਗ (ਜਾਪਾਨੀ ਵਿੱਚ 平昌 ਲਿਖਿਆ ਜਾਂਦਾ ਹੈ) ਓਲੰਪਿਕ ਅਤੇ 2018 ਅਮਰੀਕਾ-ਕੋਰੀਆ ਸੰਮੇਲਨ ਜੋ ਕਿ ਸ਼ਾਂਤੀ (平和) ਦਾ ਉਪਰਾਲਾ ਸੀ, ਪਿਛਲੇ ਸਾਲਾਂ ਦੇ ਸਕਾਰਾਤਮਕ ਪਹਿਲੂ ਸਨ।? ਅਸੀਂ ਉਮੀਦ ਕਰਦੇ ਹਾਂ ਕਿ ਅਗਲਾ ਸਾਲ ਇਕ ਅਜਿਹਾ ਸਾਲ ਹੋਵੇਗਾ ਜਿਸ ਦੇ ਲਈ ਇਕ ਸਕਾਰਾਤਮਕ ਅਤੇ ਸ਼ਾਨਦਾਰ ਕਾਂਜੀ ਅੱਖਰ ਚੁਣਿਆ ਜਾ ਸਕਦਾ ਹੋਵੇ।✨