ਭਾਰਤ ਵਿਚ, ਪੁਲਿਸ ਗਊਆਂ ਦੀ ਸੰਭਾਲ ਵਿੱਚ ਲੱਗ ਜਾਂਦੀ ਹੈ ਜਦਕਿ ਭੀੜ ਦੀ ਕੁੱਟ ਨਾਲ ਸਹਿਕਦੇ ਗਊ ਤਸਕਰੀ ਦੇ ਦੋਸ਼ੀ ਨੂੰ ਸੰਭਾਲਣ ਵਿਚ ਦੇਰੀ ਕਰਦੀ ਹੈ।

Millions of Hindus revere and worship cows. Image via Pixabay by Ahill88. CC0

ਭਾਰਤ ਵਿਚ, ਜਿੱਥੇ ਲੱਖਾਂ ਹਿੰਦੂ ਗਊਆਂ ਦੀ ਪੂਜਾ ਕਰਦੇ ਹਨ, ਅਤੇ ਕੁਝ ਰਾਜਾਂ ਵਿਚ ਉਹਨਾਂ ਨੂੰ ਮਾਰਨ ਅਤੇ ਖਾਣ ਤੇ ਕਾਨੂੰਨ ਰੋਕ ਲਗਾਈ ਹੋਈ ਹੈ, ਪਿਛਲੇ ਕੁਝ ਸਾਲਾਂ ਵਿਚ ਗਊਆਂ ਦੀ ਸਮਗਲਿੰਗ ਅਤੇ ਖਾਣ ਦੇ ਦੋਸ਼ ਤਹਿਤ ਮੁਸਲਮਾਨਾਂ ਦੇ ਧੜਾਧੜ ਕਤਲ ਹੋ ਰਹੇ ਹਨ।

21 ਜੁਲਾਈ, 2018 ਨੂੰ ਇਸ ਤਰ੍ਹਾਂ ਦੀਆਂ ਘਟਨਾਵਾਂ ਵਿੱਚ ਸਭ ਤੋਂ ਤਾਜ਼ਾ ਵਾਪਰੀ, ਜਦੋਂ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਵਿੱਚ ਗਊਆਂ ਲਿਜਾ ਰਹੇ ਇਕ ਮੁਸਲਮਾਨ ਆਦਮੀ ਰਕਬਰ ਖ਼ਾਨ ਨੂੰ ਭੀੜ ਨੇ ਕੁੱਟ ਕੁੱਟ ਕੇ ਮਾਰ ਦਿੱਤਾ।

ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਪੁਲਸ ਅਧਿਕਾਰੀਆਂ ਨੇ ਪਹਿਲਾਂ, ਗਊਆਂ ਨੂੰ ਗਊਸ਼ਾਲਾ ਵਿਚ ਪਹੁੰਚਾਇਆ ਅਤੇ ਫਿਰ ਖਾਨ ਨੂੰ ਲਗਪਗ ਚਾਰ ਘੰਟਿਆਂ ਬਾਅਦ ਹਸਪਤਾਲ ਦਾਖਲ ਕਰਵਾਉਣ ਲਈ ਲੈਕੇ ਗਏ, ਇੱਥੋਂ ਤਕ ਕਿ ਇਸ ਦੌਰਾਨ ਚਾਹ ਪੀਣ ਲਈ ਵੀ ਸਮਾਂ ਲਾਇਆ।

28 ਸਾਲਾ ਖਾਨ ਅਤੇ ਉਸ ਦੇ ਦੋਸਤ ਅੱਸਲਾਮ ਨੂੰ ਹਰਿਆਣਾ ਦੇ ਗੁਆਂਢੀ ਰਾਜ ਤੋਂ ਹਥਿਆਰਬੰਦ ਭੀੜ ਨੇ ਨਿਸ਼ਾਨਾ ਬਣਾਇਆ ਸੀ, ਜਦੋਂ ਉਹ ਅਲਵਰ ਜ਼ਿਲ੍ਹੇ ਵਿਚ ਗਊਆਂ ਲਿਜਾ ਰਹੇ ਸੀ। ਅਸਲਮ ਤਾਂ ਆਪੇ ਬਣੇ ਗਊ ਰਕਸ਼ਕਾਂ ਤੋਂ ਬਚ ਕੇ ਭੱਜਣ ਵਿੱਚ ਕਾਮਯਾਬ ਹੋ ਗਿਆ ਸੀ, ਜਦੋਂ ਕਿ ਖਾਨ ਹਮਲਾਵਰਾਂ ਦੀ ਹਿੰਸਕ ਕੁੱਟ ਤੋਂ ਬਾਅਦ ਪੁਲਿਸ ਹਿਰਾਸਤ ਵਿੱਚ  ਦਮ ਤੋੜ ਗਿਆ।

ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸੱਜੇ-ਪੱਖੀ ਭਾਰਤੀ ਜਨਤਾ ਪਾਰਟੀ ਦੀ ਸਥਾਨਕ ਸੂਬਾ ਸਰਕਾਰ ਨੂੰ ਐਕਟਿਵਸਟ ਗਰੁੱਪਾਂ ਨੇ ਚੰਗੀਆਂ ਝਾੜਾਂ ਪਾਈਆਂ ਅਤੇ ਪ੍ਰਸਿੱਧ ਐਕਟਿਵਸਟ ਤਹਿਸੀਨ ਪੂਨਾਵਾਲਾ ਨੇ ਦੇਸ਼ ਦੀ ਸੁਪਰੀਮ ਕੋਰਟ ਨੂੰ ਸਥਾਨਕ ਸਰਕਾਰ ਵਿਰੁੱਧ ਕਾਰਵਾਈ ਕਰਨ ਲਈ ਕਿਹਾ।

ਵਿਰੋਧੀ ਪਾਰਟੀ ਇੰਡੀਅਨ ਨੈਸ਼ਨਲ ਕਾਂਗਰਸ (ਆਈਐਨਸੀ) ਦੇ ਪ੍ਰਧਾਨ, ਰਾਹੁਲ ਗਾਂਧੀ ਨੇ ਟਵਿੱਟਰ ਤੇ ਇਸ ਘਟਨਾ ਦੀ ਨਿੰਦਾ ਕੀਤੀ, ਪੁਲਿਸ ਅਧਿਕਾਰੀਆਂ ਨੂੰ ਉਸ ਦੀ ਭੈੜੀ ਹਾਲਤ ਦੇ ਬਾਵਜੂਦ ਪੀੜਤ ਨੂੰ ਸੰਭਾਲਣ ਵਿੱਚ ਉਨ੍ਹਾਂ ਦੀ ਢਿੱਲੜ ਪਹੁੰਚ ਤੇ ਕਟਹਿਰੇ ਵਿੱਚ ਖੜਾ ਕੀਤਾ।

“#ਅਲਵਰ ਦੇ ਪੁਲਿਸ ਕਰਮਚਾਰੀਆਂ ਨੇ 6 ਕਿਮੀ ਦੂਰ ਇਕ ਹਸਪਤਾਲ ਵਿਚ ਮਰ ਰਹੇ ਰਕਬਰ ਖ਼ਾਨ ਦਾਖਲ ਕਰਵਾਉਣ ਲਈ 3 ਘੰਟੇ ਲਾਏ ।

ਕਿਉਂ?

ਉਹ ਰਸਤੇ ਚਾਹ ਪੀਣ ਲਈ ਵੀ ਰੁਕੇ।

ਇਹ ਹੈ ਮੋਦੀ ਦਾ ਬੇਰਹਿਮ “ਨਵਾਂ ਭਾਰਤ” ਹੈ ਜਿੱਥੇ ਮਨੁੱਖਤਾ ਦੀ ਥਾਂ ਨਫ਼ਰਤ ਰੱਖ ਦਿੱਤੀ ਗਈ ਹੈ ਅਤੇ ਲੋਕਾਂ ਨੂੰ ਕੁਚਲ ਦਿੱਤਾ ਜਾਂਦਾ ਅਤੇ ਮਰਨ ਲਈ ਛੱਡ ਦਿੱਤਾ ਜਾਂਦਾ ਹੈ। – ਰਾਹੁਲ ਗਾਂਧੀ@RahulGandhi 23 ਜੁਲਾਈ 2018

ਡੈਕਨ ਕਰੌਨੀਕਲ

@ਡੈਕਨ ਕਰੌਨੀਕਲ
ਅਲਵਰ ਭੀੜ ਦੀ ਕੁੱਟ ਦੇ ਪੀੜਤ ਨੂੰ ਹਸਪਤਾਲ ਲਿਜਾਣ ਤੋਂ ਪਹਿਲਾਂ, ਗਾਵਾਂ ਨੂੰ ਪਨਾਹ ਦੇਣ ਚਲੀ ਗਈ, ਪੁਲਿਸ ਨੇ ਚਾਹ ਵੀ ਪੀਤੀ https://www.deccanchronicle.com/nation/current-affairs/230718/shocking-details-in-alwar-mob-lynching-case-police- thrash-victim.html …

12:10 ਪੀਐਮ – 23 ਜੁਲਾਈ 2018
24.5K
15.1K ਲੋਕ ਇਸ ਬਾਰੇ ਗੱਲ ਕਰ ਰਹੇ ਹਨ

ਭਾਰਤ ਵਿਚ ਆਪੇ ਬਣੇ ਗਊ ਰਾਖਿਆਂ ਦੀ ਧੱਕੜਸ਼ਾਹੀ ਵਿਚ ਵਾਧੇ ਅਤੇ ਕੱਟੜ ਹਿੰਦੂ ਰਾਸ਼ਟਰਵਾਦ ਦੇ ਜੜ੍ਹਾਂ ਫੜਨ ਕਰਕੇ ਭਾਰਤ ਦੇ ਸੁਪਰੀਮ ਕੋਰਟ ਨੇ ਹਾਲ ਹੀ ਵਿਚ ਸੰਸਦ ਨੂੰ ਕਿਹਾ ਹੈ ਕਿ ਉਹ ਲਿੰਚਿੰਗ ਦੇ ਖਿਲਾਫ ਇਕ ਵਿਸ਼ੇਸ਼ ਕਾਨੂੰਨ ਲਿਆਵੇ। ਭਾਰਤ ਦੇ ਚੀਫ ਜਸਟਿਸ ਦੀਪਕ ਮਿਸ਼ਰਾ ਨੇ ਲਿੰਚਿੰਗ ਦੀਆਂ ਘਟਨਾਵਾਂ ਨੂੰ ‘ਭੀੜ-ਤੰਤਰ ਦੀਆਂ ਭਿਅੰਕਰ ਕਾਰਵਾਈਆਂ’ ਕਿਹਾ ਹੈ।

ਭਾਰਤ ਵਿੱਚ ਘੱਟਗਿਣਤੀਆਂ ਵਿਰੁੱਧ ਭੀੜ-ਤੰਤਰ ਵਿੱਚ ਵਾਧਾ

ਕਈ ਨੈਟੀਜਨਾਂ ਨੇ ਖਾਨ ਦੇ ਕੇਸ ਦੀ ਤੁਲਨਾ ਉਮਰ ਮੁਹੰਮਦ ਨਾਲ ਕੀਤੀ ਹੈ, ਜਿਸ ਦੀ ਇਕ ਹਿੰਦੂ ਵਿਜੀਲੈਂਟ ਨੇ ਨਫ਼ਰਤ ਭਰੇ ਹਮਲੇ ਵਿਚ ਅਲਵਰ ਜ਼ਿਲ੍ਹੇ ਵਿਚ ਹੱਤਿਆ ਕਰ ਦਿੱਤੀ ਗਈ ਸੀ,.ਉਸ ਨੇ ਧਾਰਮਿਕ ਆਧਾਰਾਂ ਤੇ ਕਤਲ ਦੀ ਯੋਜਨਾ ਬਣਾਈ ਸੀ।

ਟਵਿੱਟਰ ਵਰਤੋਂਕਾਰ Irony of India ਸਮਾਂਤਰ ਉਲੀਕਦਾ ਹੈ:

“ਉਹ ਮਾਰ ਦਿੱਤਾ ਗਿਆ ਕਿਉਂਕਿ ਉਹ ਮੁਸਲਮਾਨ ਸੀ, ਮੋਦੀ ਮੁਸਲਮਾਨਾਂ ਨੂੰ ਮਰਵਾ ਰਿਹਾ ਹੈ… ਉਹ ਉਸਨੂੰ ਜੇਲ੍ਹ ਵਿਚ ਭੇਜ ਸਕਦੇ ਸਨ, ਉਸ ਨੂੰ ਕੁੱਟਿਆ ਜਾ ਸਕਦਾ ਸੀ, ਘੱਟੋ ਘੱਟ ਉਸ ਦੀ ਜਾਨ ਬਖਸ਼ ਦੇਣੀ ਚਾਹੀਦੀ ਸੀ” #ਰਕਬਰ ਖਾਨ ਦੀ ਵਿਧਵਾ, ਅਸਮਿਨਾ ਨੇ ਕਹਿੰਦੀ ਹੈ#ਅਲਾਵਰ #ਰਾਜਸਥਾਨ ਵਿਚ ਗਊ ਸਮਗਲਿੰਗ ਦੀਆਂ ਅਫਵਾਹਾਂ ਤੇ ਰਕਬਰ ਖਾਨ ਜਿਸ ਦੀ ਜਾਨ ਲੈ ਲਈ ਗਈ ਸੀ। 10:34 ਪੀਐਮ – 22 ਜੁਲਾਈ 2018

 

IndiaSpend ਨਾਮ ਦੀ ਇੱਕ ਡਾਟਾ ਪੱਤਰਕਾਰੀ ਦੀ ਵੈੱਬਸਾਈਟ ਨੇ ਰਾਜਸਥਾਨ ਵਿੱਚ ਘਿਰਣਾ ਅਪਰਾਧ ਅਤੇ ਮੁਸਲਮਾਨਾਂ ਦੇ ਅਤਿਆਚਾਰ ਬਾਰੇ ਇੱਕ ਮਹੱਤਵਪੂਰਨ ਟਿੱਪਣੀ ਕੀਤੀ ਹੈ ਅਤੇ 88 ਫ਼ੀਸਦੀ ਦਹਿਸ਼ਤਗਰਦੀ ਦੇ ਸ਼ਿਕਾਰ ਮੁਸਲਮਾਨ ਹਨ:ਇਹ 8 ਸਾਲਾਂ ਵਿੱਚ ਰਾਜਸਥਾਨ ਤੋਂ 7 ਵਾਂ ਪਸ਼ੂ-ਸੰਬੰਧੀ ਨਫ਼ਰਤ ਅਪਰਾਧ ਹੈ ਅਤੇ ਭਾਰਤ ਵਿਚ 87 ਵੀਂ ਘਟਨਾ ਹੈ। 2010 ਤੋਂ – ਅਜਿਹੇ ਅਪਰਾਧਾਂ ਬਾਰੇ ਸਾਡੇ ਡਾਟਾਬੇਸ ਦੀ ਸ਼ੁਰੂਆਤ ਤੋਂ – ਹਮਲਿਆਂ ਵਿਚ 34 ਵਿਅਕਤੀ ਮਾਰੇ ਗਏ ਅਤੇ ਘੱਟੋ-ਘੱਟ 240 ਜ਼ਖਮੀ ਹੋਏ ਹਨ। ਹਮਲਿਆਂ ਦੇ ਸ਼ਿਕਾਰ 56% ਅਤੇ 88% ਪੀੜਤ ਮੁਸਲਮਾਨ ਸਨ। 11:28 ਏਐੱਮ – 21 ਜੁਲਾਈ 2018

ਪਹਿਲੂ ਖਾਨ ਅਤੇ ਉਮਰ ਮੁਹੰਮਦ ਦੇ ਲਿੰਚਿੰਗ ਦੇ ਕੇਸਾਂ ਤੋਂ ਇਲਾਵਾ, ਇਕ ਹੋਰ ਕਥਿਤ ‘ਗਊ ਸਮਗਲਰ’ ਦਾ ਨਾਂ ਤਲੀਮ ਖਾਨ ਵੀ ਰਾਜਸਥਾਨ ਵਿਚ 2017 ਵਿਚ ਪੁਲਸ ਨਾਲ ਗੋਲੀਬਾਰੀ ਵਿਚ ਮਾਰਿਆ ਗਿਆ ਸੀ।

ਰਾਜਸਥਾਨ, ਭਾਰਤ ਦੇ ਕਈ ਹੋਰ ਸੂਬਿਆਂ ਦੇ ਨਾਲ-ਨਾਲ ਕਤਲਾਂ ਦੇ ਮੰਤਵ ਲਈ ਗਊਆਂ ਨੂੰ ਕਤਲ, ਵੇਚਣ ਜਾਂ ਮਾਰਨ ਲਈ ਇੱਕ ਥਾਂ ਤੋਂ ਦੂਜੀ ਥਾਂ ਲੈ ਕੇ ਜਾਣ ਤੇ ਰੋਕ ਲਗਾਉਂਦੇ ਨਿਯਮ ਹਨ।

ਹਾਲਾਂਕਿ, ਰਿਪੋਰਟਾਂ ਅਨੁਸਾਰ ਰਾਜਸਥਾਨ, ਖਾਸ ਤੌਰ ‘ਤੇ ਅਲਵਰ ਅਤੇ ਭਰਤਪੁਰ ਸ਼ਹਿਰ, ਹੋਰਨਾਂ ਸੂਬਿਆਂ ਵਿੱਚ ਬੁੱਚੜਖਾਨਿਆਂ ਲਈ ਪਸ਼ੂਆਂ ਦਾ ਸਭ ਤੋਂ ਵੱਡਾ ਯੋਗਦਾਨੀ ਹੈ, ਜਿੱਥੇ ਮੁਸਲਮਾਨਾਂ ਸਮੇਤ ਹੋਰ ਧਰਮਾਂ ਦੀ ਇਕ ਵੱਡੀ ਆਬਾਦੀ ਆਮ ਤੌਰ ਤੇ ਬੀਫ ਖਾਦੀ ਹੈ।

ਪਹਿਲੀ ਗਾਵਾਂ, ਅੰਤ ਵਿੱਚ ਮੁਸਲਮਾਨ?

2017 ਅਤੇ 2018 ਦੇ ਵਿਚਕਾਰ ਲਿੰਚਿੰਗ  ਦੀਆਂ ਲਗਪਗ 44 ਘਟਨਾਵਾਂ ਭਾਰਤ ਵਿੱਚ ਸਾਹਮਣੇ ਆਈਆਂ ਹਨ, ਰਾਜਸਥਾਨ ਅਤੇ ਝਾਰਖੰਡ ਵਿੱਚ ਵੱਧ ਤੋਂ ਵੱਧ ਮੌਤਾਂ ਹੋਈਆਂ, ਇਨ੍ਹਾਂ ਦੇ ਬਾਅਦ ਮਹਾਰਾਸ਼ਟਰ, ਉੱਤਰ ਪ੍ਰਦੇਸ਼ ਅਤੇ ਤਾਮਿਲਨਾਡੂ ਭਾਰਤੀ ਸੂਬੇ ਆਉਂਦੇ ਹਨ।

ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕਿਹਾ ਕਿ ਇਹ ਹਮਲੇ ਪ੍ਰਧਾਨਮੰਤਰੀ ਮੋਦੀ ਦੀ ਸਰਕਾਰ ਦੁਆਰਾ ਪ੍ਰਫੁੱਲਤ ਕੀਤੀ ਜਾ ਰਹੀ ਸੱਜੇ-ਪੱਖੀ ਹਿੰਦੂਤਵ ਵਿਚਾਰਧਾਰਾ, ਜਿਸ ਵਿਚ ਮੁਸਲਮਾਨਾਂ ਅਤੇ ਘੱਟ ਗਿਣਤੀਆਂ ਨੂੰ ਬਾਹਰ ਰੱਖਿਆ ਜਾਂਦਾ ਹੈ, ਦੇ ਉਭਾਰ ਕਾਰਨ ਹੋ ਰਹੇ ਕਿਹਾ ਜਾ ਸਕਦਾ ਹੈ।

ਇੰਡੀਆਸਪੈਂਡ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹਿੰਦੂ ਰਾਸ਼ਟਰਵਾਦੀ ਬੀਜੇਪੀ ਦੇ 2014 ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਸੱਜੇ-ਪੱਖੀ ਸਮੂਹਾਂ ਨੂੰ ਮਿਲੀ ਹੌਸਲਾ ਅਫਜਾਈ ਨਾਲ 98 ਪ੍ਰਤਿਸ਼ਤ ਨਫ਼ਰਤ ਅਪਰਾਧ ਹੋਏ ਹਨ:

“ਇਨ੍ਹਾਂ ਸਾਰੀਆਂ ਵਿਚੋਂ ਜ਼ਿਆਦਾਤਰ 98% ਘਟਨਾਵਾਂ- ਭਾਜਪਾ ਅਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਮਈ 2014 ਵਿਚ ਸੱਤਾ ਸੰਭਾਲਣ ਤੋਂ ਬਾਅਦ ਵਾਪਰੀਆਂ ਹਨ। 2012 ਅਤੇ 2013 ਵਿਚ ਸਿਰਫ ਇਕ ਘਟਨਾ ਹੋਈ ਸੀ। ਰਾਜਸਥਾਨ ਵਾਂਗ, 56% ਘਟਨਾਵਾਂ ਭਾਜਪਾ ਦੀਆਂ ਰਾਜ ਸਰਕਾਰਾਂ ਵਾਲੇ ਰਾਜਨ ਵਿਚ ਹੋਈਆਂ ਹਨ।

ਇਹ ਲਿੰਚਿੰਗਾਂ ਪਿਛਲੇ ਕੁਝ ਸਾਲਾਂ ਵਿਚ ਇੰਨੀਆਂ ਆਮ ਹੋ ਗਈਆਂ ਹਨ ਕਿ ਭਾਰਤ ਵਿਚ ਲੋਕ ਗਾਇਕ ਇਨ੍ਹਾਂ ਬਾਰੇ ਗੀਤ ਲਿਖ ਰਹੇ ਹਨ ਜਿਵੇਂ ਕਿ ਭਾਰਤੀ ਵੈਬਸਾਈਟ  ਕੁਇੰਟ  ਦੀ ਇੱਕ ਰਿਪੋਰਟ ਦੱਸਦੀ ਹੈ।

ਜਾਵੇਦ ਫਰੂਕੀ ਨੇ ਭਾਰਤ’ ਚ ਘੱਟ ਗਿਣਤੀਆਂ ਨੂੰ ਕਿਵੇਂ ਮਹਿਸੂਸ ਹੁੰਦਾ ਹੈ, ਇਸ ਬਾਰੇ ਫੇਸਬੁੱਕ ਤੇ ਰੋਸ਼ਨੀ ਪਾਈ ਹੈ:

“ਅਕਬਰ ਦਾ ਕਤਲ ਕਿਸ ਨੇ ਕੀਤਾ? ਭੀੜ! ਅਲਵਰ ਪੁਲਿਸ! ਇਹ ਜਾਣ ਕੇ ਬਹੁਤ ਦੁੱਖ ਹੁੰਦਾ ਹੈ ਕਿ ਗਾਂ ਦੀ ਸੁਰੱਖਿਆ ਮੇਰੇ ਦੇਸ਼ ਵਿਚ ਮਨੁੱਖੀ ਜੀਵਨ ਨੂੰ ਬਚਾਉਣ ਨਾਲੋਂ ਜ਼ਿਆਦਾ ਪਵਿੱਤਰ ਹੈ। ਕੀ ਦੇਸ਼ ਵਿਚ ਘੱਟਗਿਣਤੀਆਂ ਨੂੰ ਸਚਮੁਚ ਹਾਸ਼ੀਏ ਤੇ ਧੱਕੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਨਾਲ ਦੂਜੇ ਦਰਜੇ ਦੇ ਨਾਗਰਿਕ ਵਜੋਂ ਸਲੂਕ ਕੀਤਾ ਜਾਂਦਾ ਹੈ?

Who killed Akbar? Mob! Alwar Police! It’s sad to know that cow protection is more sacred than saving a human life in my country. Are minorities in the country really being marginalized and treated as second grade citizen?

 ਸਕ੍ਰੋਲ.ਇਨ ਵਿੱਚ ਲਿਖਿਆ ਹੈ:

“ਡੇਅਰੀ ਕਾਰੋਬਾਰ ਵਿਚ ਸ਼ਾਮਲ ਮੁਸਲਮਾਨਾਂ ਦੇ ਵਿਰੁੱਧ ਹਰ ਵਾਰ ਜਦੋਂ ਭੀੜ ਦਾ ਹਮਲਾ ਹੁੰਦਾ ਹੈ, ਇਹ ਕਿਆਸਣਯੋਗ ਚੱਕਰ ਬਣ ਗਿਆ ਹੈ। ਪੀੜਤਾਂ ਤੇ ਗਊ ਤਸਕਰੀ ਦੇ ਦੋਸ਼ ਲਗਾਏ ਜਾਂਦੇ ਹਨ, ਜਦਕਿ ਭਾਜਪਾ ਨੇਤਾ ਘਟਨਾ ਨੂੰ ਅੰਜ਼ਾਮ ਦਿੰਦੇ ਹਨ ਅਤੇ ਭੀੜ ਦੇ ਸਮਰਥਨ ਵਿਚ ਵੀ ਖੜ੍ਹੇ ਹੁੰਦੇ ਹਨ। ਇਸ ਮਹੀਨੇ ਦੇ ਸ਼ੁਰੂ ਵਿਚ ਕੇਂਦਰੀ ਮੰਤਰੀ ਜੈਅੰਤ ਸਿਨਹਾ ਨੇ ਇੱਕ ਮੁਸਲਿਮ ਮੀਟ ਵਪਾਰੀ ਨੂੰ ਮਾਰਨ ਦੇ ਦੋਸ਼ੀ ਅੱਠ ਜਣਿਆਂ ਨੂੰ ਜ਼ਮਾਨਤ ਤੇ ਰਿਹਾਅ ਹੋਣ ਉਪਰੰਤ ਹਾਰ ਪਹਿਨਾਉਣ ਦੀ ਵਿਰੋਧੀ ਧਿਰ ਵਲੋਂ ਨਿਖੇਧੀ ਕੀਤੀ ਗਈ ਸੀ।

This has now become the predictable cycle every time a mob attack occurs against Muslims involved in the dairy business. While the victims are accused of cow smuggling, BJP leaders underplay the incident and even stand in support of mobs. Earlier this month, Union Minister Jayant Sinha was criticised by Opposition parties for garlanding eight men convicted for lynching a Muslim meat trader when they were released on bail.

ਫੇਸਬੁੱਕ ਵਰਤੋਂਕਾਰ ਏ.ਜੇ. ਫ਼ਿਲਿਪੁੱਸ ਨੂੰ ਵਿਅੰਗ ਦੇ ਅੰਦਾਜ਼ ਵਿੱਚ ਨੋਟ ਕਰਦਾ ਹੈ:

ਰਾਜਸਥਾਨ ਦੇ ਅਲਵਰ ਵਿਖੇ ਪੁਲਿਸ ਨੂੰ ਜਾਨਵਰਾਂ ਦੀ ਭਲਾਈ ਲਈ ਉਨ੍ਹਾਂ ਦੀ ਸ਼ਰਧਾ ਲਈ ਸ਼ਾਬਾਸ਼ੀ ਦੇਣੀ ਬਣਦੀ ਹੈ। ਜਦੋਂ ਉਨ੍ਹਾਂ ਨੇ ਸੁਣਿਆ ਕਿ ਦੋ ਗਾਵਾਂ ਲਈ ਜਾਂਦੇ ਵਿਅਕਤੀ ਨੂੰ ਮਾਰ ਦਿੱਤਾ ਗਿਆ ਸੀ, ਤਾਂ ਉਨ੍ਹਾਂ ਨੂੰ ਗਊਸ਼ਾਲਾ ਦੀ ਬਾਰੇ ਚਿੰਤਾ ਹੋ ਗਈ।
ਉਹ ਤੁਰੰਤ ਜਾਨਵਰਾਂ ਨੂੰ ਦੂਰ ਪੈਂਦੀ ਇੱਕ ਗਊਸ਼ਾਲਾ ਛੱਡਣ ਚਲੇ ਗਏ, ਜਦੋਂ ਕਿ ਭੀੜ ਦੀ ਕੁੱਟ ਦਾ ਸ਼ਿਕਾਰ ਪੁਲੀਸ ਸਟੇਸ਼ਨ ਤੇ ਰਿਹਾ ਅਤੇ ਚਾਰ ਘੰਟਿਆਂ ਤੱਕ ਉਸਦੀ ਕਿਸੇ ਸਾਰ ਨਾ ਲਈ ਅਤੇ ਨਤੀਜੇ ਵਜੋਂ ਉਨ੍ਹਾਂ ਦੀ ਮੌਤ ਹੋ ਗਈ। ਇਹ ਸ਼ਰਧਾ ਦਾ ਸਭ ਤੋਂ ਵਧੀਆ ਨਮੂਨਾ ਸੀ!

The police at Alwar in Rajasthan need to be recognized for their devotion to animal welfare. When they heard that a person found with two cows was lynched, they got worried about the orphanage of the bovines.
They immediately rushed the animals to a distant animal shelter, while the victim of lynching remained at the police station, unattended for four hours and died as a result. It was devotion at its best!

ਸੈਮਾ ਰਹਿਮਾਨ ਨੇ ਲਿਖਿਆ:

ਇਹ ਉਮੀਦ ਕਰਨਾ ਮੂਰਖਤਾ ਹੈ ਕਿ ਭਾਜਪਾ ਨੇ ਲਿੰਚਿੰਗ ਦੀਆਂ ਵਾਰਦਾਤਾਂ ਨੂੰ ਰੋਕੇਗੀ। ਇਸ ਉੱਤੇ ਤਾਂ ਉਨ੍ਹਾਂ ਨੇ ਕੈਰੀਅਰ ਬਣਾਇਆ ਹੈ।

It's dumb to expect BJP to stop lynchings. They have built a career on it.

ਟਵਿੱਟਰ ਯੂਜ਼ਰ ਮਿਤਾਲੀ ਸਰਨ ਲਿਖਦਾ ਹੈ:

ਪੁਲਿਸ ਪਹਿਲਾਂ ਗਊ ਵੱਲ ਧਿਆਨ ਦਿੰਦੀ ਹੈ, ਅਤੇ ਫਿਰ ਚਾਹ ਲਈ ਰੁਕ ਜਾਂਦੀ ਹੈ ਜਦੋਂ ਕਿ ਭੀੜ-ਕੁੱਟ ਦੇ ਸ਼ਿਕਾਰ ਦਾ ਜੀਪ ਵਿਚ ਖੂਨ ਵਹਿੰਦਾ ਰਹਿੰਦਾ ਹੈ। ਰਾਜ ਭੀੜ ਬਣ ਗਿਆ ਹੈ।

ਕਾਰਟੂਨਿਸਟ ਸਤੀਸ਼ ਅਚਾਰੀਆ ਕਹਿੰਦਾ ਹੈ:

ਅਲਵਰ ਲਿੰਚਿੰਗ- ਹਸਪਤਾਲ ਨੂੰ ਜਾਂਦੀ ਲੰਮੀ ਸੜਕ!

ਇੰਡੀਆ ਟੂਡੇ ਨਾਲ ਇਕ ਮੁਲਾਕਾਤ ਵਿਚ, ਭਾਜਪਾ ਨੇਤਾ ਵਿਨੈ ਕਟਿਆਰ ਨੇ ਘਟਨਾਵਾਂ ਦੀ ਨਿੰਦਾ ਕਰਨ ਦੀ ਬਜਾਏ ਲਿੰਚਿੰਗ ਦੀਆਂ ਘਟਨਾਵਾਂ ਲਈ ਮੁਸਲਮਾਨਾਂ ਨੂੰ ਜ਼ਿੰਮੇਵਾਰ ਠਹਿਰਾਇਆ। :

ਅਲਵਰ ਵਿਚ ਭੀੜ-ਕੁੱਟ ਦੀ ਘਟਨਾ ਬਹੁਤ ਨਿਖੇਧੀਯੋਗ ਹੈ ਪਰ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਗਾਵਾਂ ਨੂੰ ਛੂਹਣ ਤੋਂ ਅਤੇ ਹਮਲਾਵਰ ਹਿੰਦੂਆਂ ਨੂੰ ਭੜਕਾਉਣ ਤੋਂ ਹੱਟ ਜਾਣਾ ਚਾਹੀਦਾ ਹੈ। ਬਹੁਤ ਸਾਰੇ ਮੁਸਲਮਾਨ ਹਨ ਜੋ ਗਾਵਾਂ ਪਾਲਦੇ ਹਨ ਪਰ ਉਨ੍ਹਾਂ ਨੂੰ ਮਾਰ ਵੀ ਰਹੇ ਹਨ। ਉਨ੍ਹਾਂ ਦੁਆਰਾ ਗਾਵਾਂ ਦਾ ਮੀਟ ਵੀ ਵਰਤਿਆ ਜਾ ਰਿਹਾ ਹੈ।

The incident of mob lynching in Alwar is highly condemnable but people from the Muslim community should abstain from touching cows and provoke aggressive Hindus. There are a lot of Muslims who are sheltering cows but are also killing them. Cow meat is also being consumed by them.

ਇਸ ਦੌਰਾਨ, Whatsapp ਤੇ ਫਾਰਵਰਡ ਕੀਤੇ ਸੁਨੇਹਿਆਂ ਦੁਆਰਾ ਬੀਫ ਦੀ ਖਪਤ ਦੀਆਂ ਅਫਵਾਹਾਂ ਕਾਰਨ ਲਿੰਚਿੰਗ ਹੋਈ ਹੈ ਜਿਸ ਨੇ ਭਾਰਤ ਭਰ ਵਿੱਚ ਬਹੁਤ ਸਾਰੇ ਲੋਕਾਂ ਦੀ ਜਾਨ ਲਈ ਹੈ। ਜਵਾਬ ਵਿਚ, ਸਰਕਾਰ ਅਤੇ ਫੇਸਬੁੱਕ ਦੀ ਮਲਕੀਅਤ ਵਾਲੇ WhatsApp ਨੇ ਸਮੱਸਿਆ ਨੂੰ ਜਾਰੀ ਰੱਖਣ ਦੀ ਇਜਾਜ਼ਤ ਦੇਣ ਲਈ ਇਕ-ਦੂਜੇ ‘ਤੇ ਦੋਸ਼ ਲਾਉਣ ਦਾ ਪਤਾ ਲਗਿਆ ਹੈ ਹਾਲਾਂਕਿ ਕਿਸੇ ਵੀ ਪੱਖ ਨੇ ਕਿਸੇ ਹੱਲ ਲਈ ਰਸਮੀ ਕਦਮ ਨਹੀਂ ਚੁੱਕੇ ਹਨ।

ਸੋਮਵਾਰ, 23 ਜੁਲਾਈ ਨੂੰ, ਸਰਕਾਰ ਨੇ ਵਿਰੋਧੀ ਧਿਰ ਅਤੇ ਨਾਗਰਿਕਾਂ ਦੇ ਰੋਸ ਰੌਲੇ ਤੋਂ ਬਾਅਦ ਭੀੜ ਹਿੰਸਾ ਦੀਆਂ ਘਟਨਾਵਾਂ ਅਤੇ ਦੰਗਿਆਂ ਨਾਲ ਨਜਿੱਠਣ ਲਈ ਇੱਕ ਕਾਨੂੰਨੀ ਢਾਂਚਾ ਸੁਝਾਉਣ ਲਈ ਦੋ ਕਮੇਟੀਆਂ ਦੇ ਵਿਕਾਸ ਦੀ ਘੋਸ਼ਣਾ ਕੀਤੀ।

ਹਾਲਾਂਕਿ, ਜਦੋਂ ਤੱਕ ਅਤਿਆਚਾਰ ਤੋਂ ਬਚਣ ਲਈ ਕੋਈ ਕਾਨੂੰਨ ਘੋਸ਼ਿਤ ਨਹੀਂ ਹੁੰਦਾ, ਬਹੁਤ ਸਾਰੇ ਲੋਕਾਂ ਨੂੰ ਡਰ ਹੈ ਕਿ ਘੱਟ ਗਿਣਤੀ ਨੂੰ ਇਸ ਹਿੰਸਾ ਦਾ ਸਾਹਮਣਾ ਕਰਨਾ ਪਵੇਗਾ।

ਚਰਚਾ ਸ਼ੁਰੂ ਕਰੋ

ਲੇਖਕ, ਕਿਰਪਾ ਕਰਕੇ ਲਾਗ ਇਨ »

ਦਿਸ਼ਾ ਨਿਰਦੇਸ਼

  • ਸਾਰੀਆਂ ਟਿੱਪਣੀਆਂ ਦੀਆਂ ਸੰਚਾਲਕ ਵੱਲੋਂ ਸਮੀਖਿਆ ਕੀਤੀ ਜਾਂਦੀ ਹੈ. ਆਪਣੀ ਟਿੱਪਣੀ ਇਕ ਤੋਂ ਵੱਧ ਦਰਜ ਨਾ ਕਰੋ ਜਾਂ ਇਸ ਨੂੰ ਸਪੈਮ ਦੇ ਤੌਰ ਤੇ ਪਛਾਣਿਆ ਜਾ ਸਕਦਾ ਹੈ.
  • ਕਿਰਪਾ ਕਰਕੇ ਹੋਰਨਾਂ ਨਾਲ ਆਦਰ ਨਾਲ ਪੇਸ਼ ਆਓ. ਨਫ਼ਰਤ ਵਾਲੇ ਭਾਸ਼ਣ, ਅਸ਼ਲੀਲਤਾ ਅਤੇ ਨਿੱਜੀ ਹਮਲੇ ਰੱਖਣ ਵਾਲੀਆਂ ਟਿੱਪਣੀਆਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ.