ਮਰਵੀਹ ਮਲਿਕ, ਪਾਕਿਸਤਾਨ ਦੀ ਪਹਿਲੀ ਟਰਾਂਸਜੈਂਡਰ ਨਿਊਜ਼ ਕਾਸਟਰ, ਆਪਣੀ ਕਮਿਊਨਿਟੀ ਪ੍ਰਤੀ ਸਮਾਜੀ ਦ੍ਰਿਸ਼ਟੀਕੋਣ ਤਬਦੀਲ ਕਰਨਾ ਚਾਹੁੰਦੀ ਹੈ

ਮਰਵੀਹ ਮਲਿਕ, 21 ਪਾਕਿਸਤਾਨ ਦੀ ਪਹਿਲੀ ਟਰਾਂਸਜੈਂਡਰ ਨਿਊਜ਼ ਕਾਸਟਰ। ਵਿਜੂਅਲ ਟੀ ਵੀ ਦੀ ਯੂ ਟਿਊਬ ਪਰ ਵੀਡੀਓ ਤੋਂ ਸਕਰੀਨ ਸ਼ਾਟ।

ਮਰਵੀਹ ਮਲਿਕ ਨੇ ਦੇਸ਼ ਦੀ ਪਹਿਲੀ ਟਰਾਂਸਜੈਂਡਰ ਨਿਊਜ਼ ਐਂਕਰ ਬਣ ਕੇ ਪਾਕਿਸਤਾਨ ਦੀ ਮੀਡੀਆ ਇੰਡਸਟਰੀ ਵਿਚ ਇਤਿਹਾਸ ਸਿਰਜ ਦਿੱਤਾ ਹੈ

ਲਾਹੌਰ ਤੋਂ 21 ਸਾਲ ਦੀ ਮਰਵੀਹ, ਜਿਸ ਕੋਲ ਪੱਤਰਕਾਰੀ ਦੇ ਖੇਤਰ ਵਿਚ ਬੈਚਲਰ ਦੀ ਡਿਗਰੀ ਹੈ, ਨੇ ਇਕ ਨਿੱਜੀ ਖ਼ਬਰ ਚੈਨਲ ਕੋਹੇਨੂਰ ਨਿਊਜ਼ ਵਿਚ ਕੰਮ ਕਰਨ ਲਈ ਅਰਜ਼ੀ ਦਿੱਤੀ। ਇਕ ਪ੍ਰਾਈਵੇਟ ਨਿਊਜ਼ ਚੈਨਲ, ਕੋਹੇਨੂਰ ਨਿਊਜ਼ ਦੇ ਮੁੱਖ ਕਾਰਜਕਾਰੀ ਅਧਿਕਾਰੀ ਦਾ ਕਹਿਣਾ ਹੈ ਕਿ ਮਲਿਕ ਨੂੰ ਮੈਰਿਟ ਵਿਚ ਨੌਕਰੀ ਤੇ ਰੱਖਿਆ ਗਿਆ ਸੀ ਅਤੇ ਮਲਿਕ ਨੇ 23 ਮਾਰਚ ਨੂੰ ਆਪਣਾ ਪਹਿਲਾ ਪ੍ਰਸਾਰਣ ਕੀਤਾ ਸੀ।

ਪਾਕਿਸਤਾਨ ਦੀ ਪਹਿਲੀ ਟਰਾਂਸਜੈਂਡਰ ਨਿਊਜ਼ ਕਾਸਟਰ – ਮਰਵੀਹ ਮਲਿਕ

ਅਖ਼ਬਾਰ ਡਾਨ ਨਾਲ ਇੱਕ ਇੰਟਰਵਿਊ ਵਿੱਚ ਮਲਿਕ, ਜਿਸ ਦੀ ਪਹਿਲੀ ਨੌਕਰੀ ਇੱਕ ਮੇਕਅੱਪ ਕਲਾਕਾਰ ਦੇ ਰੂਪ ਵਿੱਚ ਇੱਕ ਬਿਊਟੀ ਸੈਲੂਨ ਵਿੱਚ ਸੀ, ਨੇ ਦੱਸਿਆ ਕਿ ਉਹ ਨਿਊਜ਼ ਐਂਕਰ ਦੇ ਮੌਕੇ ਨੂੰ ਕਿਵੇਂ ਦੇਖਦੀ ਹੈ।

Everywhere we go, a transgender person is looked down upon. But there’s nothing we can’t do; we’re educated, have degrees, but no opportunities, no encouragement. This is what I want to change […] I’m here to change my community’s destiny, not represent myself as an individual. […] I have set out on this journey to change lives of transgenders.

ਅਸੀਂ ਜਿੱਥੇ ਵੀ ਜਾਂਦੇ ਹਾਂ, ਇੱਕ ਟਰਾਂਸਜੈਂਡਰ ਨੀਚੀ ਨਜ਼ਰ ਨਾਲ ਦੇਖਿਆ ਜਾਂਦਾ ਹੈ; ਅਸੀਂ ਪੜ੍ਹੇ ਲਿਖੇ ਹਾਂ, ਡਿਗਰੀਆਂ ਪ੍ਰਾਪਤ ਕਰਦੇ ਹਾਂ, ਪਰ ਕੋਈ ਮੌਕੇ ਨਹੀਂ, ਕੋਈ ਉਤਸ਼ਾਹ ਨਹੀਂ। ਮੈਂ ਅਜਿਹਾ ਬਦਲਣਾ ਚਾਹੁੰਦੀ ਹਾਂ […] ਮੈਂ ਇੱਥੇ ਆਪਣੇ ਭਾਈਚਾਰੇ ਦੇ ਕਿਸਮਤ ਨੂੰ ਬਦਲਣ ਲਈ ਹਾਂ, ਇੱਕ ਵਿਅਕਤੀ ਦੇ ਤੌਰ ਤੇ ਆਪਣੇ ਆਪ ਦੀ ਪ੍ਰਤੀਨਿਧਤਾ ਨਹੀਂ ਕਰਦੀ। […] ਮੈਂ ਇਸ ਸਫ਼ਰ ਤੇ ਟਰਾਂਸਜੈਂਡਰਾਂ ਦੀ ਜ਼ਿੰਦਗੀ ਬਦਲਣ ਲਈ ਨਿਕਲੀ ਹਾਂ।

ਮਲਿਕ ਦੀ ਕਾਮਯਾਬੀ ਦੀ ਸ਼ਲਾਘਾ ਸਾਰੇ ਪਾਕਿਸਤਾਨ ਅਤੇ ਉਸਤੋਂ ਬਾਹਰ वी ਹਰਮਨਪਿਆਰੀਆਂ ਹਸਤੀਆਂ, ਪੱਤਰਕਾਰਾਂ ਅਤੇ ਕਾਰਕੁੰਨਾਂ ਵਲੋਂ ਕੀਤੀ ਗਈ ਹੈ। ਬ੍ਰਿਟਿਸ਼-ਪਾਕਿਸਤਾਨੀ ਅਭਿਨੇਤਾ ਅਤੇ ਕਾਰਕੁਨ ਰਿਜ਼ ਅਹਿਮਦ ਨੇ ਹਾਲ ਹੀ ਵਿਚ ਇਕ ਇੰਸਟਾਗਰਾਮ ਪੋਸਟ ਵਿਚ ਉਸ ਦੀ ਪ੍ਰਸ਼ੰਸਾ ਕੀਤੀ ਅਤੇ ਟਿੱਪਣੀ ਕੀਤੀ:

In some ways Pakistan has been ahead of the curve in certain aspects of trans rights. In other ways, it has lagged behind. Hoping we can all learn from each other in paving the way to greater inclusion.

ਕੁਝ ਤਰੀਕਿਆਂ ਵਿਚ ਪਾਕਿਸਤਾਨ ਟਰਾਂਸ-ਹੱਕਾਂ ਦੇ ਕੁਝ ਪਹਿਲੂਆਂ ਵਿਚ ਵਕਰ ਤੋਂ ਅੱਗੇ ਹੈ। ਦੂਜੇ ਤਰੀਕਿਆਂ ਪੱਖੋਂ, ਇਹ ਪਿੱਛੇ ਪਿੱਛੇ ਰਹਿ ਗਿਆ ਹੈ। ਉਮੀਦ ਹੈ ਕਿ ਅਸੀਂ ਸਾਰੇ ਵਧੇਰੇ ਵਿਆਪਕ ਸ਼ਮੂਲੀਅਤ ਲਈ ਰਸਤੇ ਹਮਵਾਰ ਕਰਨ ਦੇ ਲਈ ਇੱਕ ਦੂਜੇ ਤੋਂ ਸਿੱਖ ਸਕਦੇ ਹਾਂ।۔

ਮਰਵੀਹ ਮਲਕ ਨੂੰ ਮੁਬਾਰਕਬਾਦ। ਕੁਝ ਤਰੀਕਿਆਂ ਵਿਚ ਪਾਕਿਸਤਾਨ ਟਰਾਂਸ-ਹੱਕਾਂ ਦੇ ਕੁਝ ਪਹਿਲੂਆਂ ਵਿਚ ਵਕਰ ਤੋਂ ਅੱਗੇ ਹੈ। ਦੂਜੇ ਤਰੀਕਿਆਂ ਪੱਖੋਂ, ਇਹ ਪਿੱਛੇ ਪਿੱਛੇ ਰਹਿ ਗਿਆ ਹੈ। ਉਮੀਦ ਹੈ ਕਿ ਅਸੀਂ ਸਾਰੇ ਵਧੇਰੇ ਵਿਆਪਕ ਸ਼ਮੂਲੀਅਤ ਲਈ ਰਸਤੇ ਹਮਵਾਰ ਕਰਨ ਦੇ ਲਈ ਇੱਕ ਦੂਜੇ ਤੋਂ ਸਿੱਖ ਸਕਦੇ ਹਾਂ।

ਜਦੋਂ ਜੈਂਡਰ ਘੱਟ ਗਿਣਤੀਆਂ ਦੀ ਗੱਲ ਆਉਂਦੀ ਹੈ, ਪਾਕਿਸਤਾਨ ਦਾ ਮਿਸ਼ਰਤ ਰਿਕਾਰਡ ਹੈ।

ਪਾਕਿਸਤਾਨ ਵਿਚ ਅਤੇ “ਦੱਖਣ ਏਸ਼ੀਆ ਵਿਚ” ਟ੍ਰਾਂਸਜੈਂਡਰ “ਸ਼ਬਦ ਆਮ ਤੌਰ ਤੇ ਹਿਜੜੇ ਕਹੇ ਜਾਂਦੇ ਲੋਕਾਂ ਦੇ ਇਕ ਖ਼ਾਸ ਸਮੂਹ ਨੂੰ ਦਰਸਾਉਂਦਾ ਹੈ, ਜੋ ਨਾ ਤਾਂ ਪੂਰੀ ਮਰਦ ਤੇ ਨਾ ਹੀ ਮਾਦਾ ਹੁੰਦੇ ਹਨ। ਕਾਰਕੁੰਨਾਂ ਅਤੇ ਗ਼ੈਰ-ਸਰਕਾਰੀ ਸੰਗਠਨਾਂ ਨੇ ਆਪਣੀ ਸਰਕਾਰੀ ਮਾਨਤਾ ਪ੍ਰਾਪਤ ਕਰਨ ਲਈ ਲੰਬੇ ਸਮੇਂ ਤਕ ਲੌਬੀਗਿਰੀ ਕੀਤੀ ਹੈ ਅਤੇ ਸੁਪਰੀਮ ਕੋਰਟ ਨੇ 2011 ਦੇ ਇੱਕ ਉਘੇ ਫੈਸਲੇ ਰਾਹੀਂ ਦੇਸ਼ ਦੇ ਚੋਣ ਕਮਿਸ਼ਨ ਨੂੰ ਟਰਾਂਸਜੈਂਡਰ ਕਮਿਊਨਿਟੀ ਦੇ ਅੰਕੜੇ ਇਕੱਠੇ ਕਰਨ ਅਤੇ ਵੋਟਰਾਂ ਵਜੋਂ ਉਨ੍ਹਾਂ ਨੂੰ ਰਜਿਸਟਰ ਕਰਨ ਦਾ ਹੁਕਮ ਦਿੱਤਾ

2017 ਵਿੱਚ, ਪਾਕਿਸਤਾਨ ਨੇ ਤੀਜੇ ਲਿੰਗ ਦੇ ਨਿਸ਼ਾਨ ਵਜੋਂ X ਦੇ ਨਾਲ ਪਹਿਲਾ ਪਾਸਪੋਰਟ ਜਾਰੀ ਕੀਤਾ। ਅਤੇ ਇਸੇ ਸਾਲ ਪਹਿਲਾਂ, ਪਾਕਿਸਤਾਨ ਨੇ ਟਰਾਂਸਜੈਂਡਰ ਲੋਕਾਂ ਨੂੰ ਪਹਿਲਾਂ ਡ੍ਰਾਈਵਿੰਗ ਲਾਇਸੈਂਸ  ਜਾਰੀ ਕੀਤਾ ਸੀ।

ਪਰ ਟਰਾਂਸਜੈਂਡਰ ਲੋਕਾਂ ਨੂੰ ਪਾਕਿਸਤਾਨ ਵਿੱਚ ਭੇਦਭਾਵ ਅਤੇ ਹਿੰਸਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਹਾਸਲ ਕਰਨਾ ਮੁਸ਼ਕਲ ਹੁੰਦਾ ਹੈ ਅਤੇ ਜ਼ਿੰਦਾ ਰਹਿਣ ਲਈ ਭੀਖ ਮੰਗਣੀ ਪੈਂਦੀ ਹੈ ਅਤੇ ਸੈਕਸ ਵਰਕ ਕਰਨਾ ਪੈਂਦਾ ਹੈ।

ਮਲਿਕ ਨੇ ਇਸ ਅਸਲੀਅਤ ਨੂੰ ਡਾਨ ਨਾਲ ਆਪਣੀ ਇੰਟਰਵਿਊ ਵਿੱਚ ਦੱਸਿਆ ਅਤੇ ਕਿਹਾ ਕਿ ਉਸਨੇ ਇੱਕ ਖਾਸ ਤਰੀਕੇ ਨਾਲ ਤਬਦੀਲੀ ਦੀ ਉਮੀਦ ਕਰਦੀ ਹੈ:

She wants to push for a law making mandatory for families to give transgender persons their share in property as a boy or girl is. “Transgenders are forced to dance and beg because they have no other means to make ends meet. When they are shunned by families, they have nowhere else to go. My trans friends who have masters degrees don’t have jobs which is why they end up on streets or become sex workers. This is why I want to push for a law so a transgender if disowned, can make a living out of the share in the property.”

ਉਹ ਇਕ ਕਾਨੂੰਨ ਬਣਵਾਉਣਾ ਚਾਹੁੰਦੀ ਹੈ ਜੋ ਪਰਿਵਾਰਾਂ ਨੂੰ ਇੱਕ ਲੜਕੇ ਜਾਂ ਲੜਕੀ ਦੇ ਰੂਪ ਵਿੱਚ ਟਰਾਂਸਜੈਂਡਰ ਲੋਕਾਂ ਨੂੰ ਉਨ੍ਹਾਂ ਦਾ ਹਿੱਸਾ ਦੇਣਾ ਲਾਜ਼ਮੀ ਬਣਾਵੇ। “ਟਰਾਂਸਜੈਂਡਰਾਂ ਨੂੰ ਡਾਂਸ ਕਰਨ ਅਤੇ ਭੀਖ ਮੰਗਣ ਲਈ ਮਜਬੂਰ ਕੀਤਾ ਜਾਂਦਾ ਹੈ ਕਿਉਂਕਿ ਉਨ੍ਹਾਂ ਕੋਲ ਗੁਜ਼ਾਰੇ ਦਾ ਹੋਰ ਕੋਈ ਸਾਧਨ ਨਹੀਂ ਹੁੰਦਾ। ਜਦੋਂ ਉਨ੍ਹਾਂ ਦੇ ਪਰਿਵਾਰ ਉਨ੍ਹਾਂ ਨੂੰ ਛੱਡ ਦਿੰਦੇ ਹਨ, ਤਾਂ ਉਹ ਹੋਰ ਕਿਤੇ ਜਾਣ ਜੋਗੇ ਨਹੀਂ ਹੁੰਦੇ। ਮੇਰੇ ਟ੍ਰਾਂਸ ਮਿੱਤਰ ਜਿਨ੍ਹਾਂ ਕੋਲ ਮਾਸਟਰਜ ਦੀਆਂ ਡਿਗਰੀਆਂ ਹਨ ਉਨ੍ਹਾਂ ਕੋਲ ਨੌਕਰੀਆਂ ਨਹੀਂ ਹਨ। ਲਿਹਾਜ਼ਾ ਉਹ ਸੜਕਾਂ ਉੱਤੇ ਨਿਕਲ ਜਾਂਦੇ ਹਨ ਜਾਂ ਜਿਸਮ ਵੇਚਣ ਵਾਲੇ ਕਾਰਕੁਨ ਬਣ  ਜਾਂਦੇ ਹਨ।ਲਿਹਾਜ਼ਾ ਮੈਂ ਇੱਕ ਕਨੂੰਨ ਲਈ ਜ਼ੋਰ ਦੇਣਾ ਚਾਹੁੰਦੀ ਹਾਂ ਤਾਂ ਕਿ ਜੇਕਰ ਇੱਕ ਟਰਾਂਸਜੈਂਡਰ ਬੇਘਰ ਵੀ ਕਰ ਦਿੱਤਾ ਜਾਵੇ, ਤਾਂ ਜਾਇਦਾਦ ਵਿੱਚ ਹਿੱਸਾ ਲੈਣ ਨਾਲ ਜਿੰਦਗੀ ਗੁਜ਼ਾਰ ਸਕੇ।”

ਚਰਚਾ ਸ਼ੁਰੂ ਕਰੋ

ਲੇਖਕ, ਕਿਰਪਾ ਕਰਕੇ ਲਾਗ ਇਨ »

ਦਿਸ਼ਾ ਨਿਰਦੇਸ਼

  • ਸਾਰੀਆਂ ਟਿੱਪਣੀਆਂ ਦੀਆਂ ਸੰਚਾਲਕ ਵੱਲੋਂ ਸਮੀਖਿਆ ਕੀਤੀ ਜਾਂਦੀ ਹੈ. ਆਪਣੀ ਟਿੱਪਣੀ ਇਕ ਤੋਂ ਵੱਧ ਦਰਜ ਨਾ ਕਰੋ ਜਾਂ ਇਸ ਨੂੰ ਸਪੈਮ ਦੇ ਤੌਰ ਤੇ ਪਛਾਣਿਆ ਜਾ ਸਕਦਾ ਹੈ.
  • ਕਿਰਪਾ ਕਰਕੇ ਹੋਰਨਾਂ ਨਾਲ ਆਦਰ ਨਾਲ ਪੇਸ਼ ਆਓ. ਨਫ਼ਰਤ ਵਾਲੇ ਭਾਸ਼ਣ, ਅਸ਼ਲੀਲਤਾ ਅਤੇ ਨਿੱਜੀ ਹਮਲੇ ਰੱਖਣ ਵਾਲੀਆਂ ਟਿੱਪਣੀਆਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ.