23 ਮਈ, 2018 ਨੂੰ ਉਸਦੇ ਜੱਦੀ ਸ਼ਹਿਰ ਕਰਾਚੀ ਵਿੱਚ ਸਬਿਕਾ ਸ਼ੇਖ਼ ਲਈ ਇੱਕ ਅੰਤਮ-ਸੰਸਕਾਰ ਆਯੋਜਿਤ ਕੀਤਾ ਗਿਆ ਸੀ, ਪੰਜ ਦਿਨ ਪਹਿਲਾਂ 17 ਸਾਲਾ ਇਸ ਪਾਕਿਸਤਾਨੀ ਐਕਸਚੇਂਜ ਵਿਦਿਆਰਥਣ ਨੂੰ ਅਮਰੀਕਾ ਦੇ ਟੈਕਸਸ ਰਾਜ ਵਿੱਚ ਇੱਕ ਸਕੂਲ ਵਿੱਚ ਇੱਕ ਕਿਸ਼ੋਰ ਬੰਦੂਕਧਾਰੀ ਵਲੋਂ ਕੀਤੀ ਗੋਲੀਬਾਰੀ ਵਿੱਚ ਮਾਰ ਦਿੱਤਾ ਗਿਆ ਸੀ।
ਕੁੱਲ ਮਿਲਾ ਕੇ ਹਿੰਸਾ ਵਿਚ 10 ਲੋਕ ਮਾਰੇ ਗਏ ਅਤੇ 13 ਜ਼ਖ਼ਮੀ ਹੋਏ। ਸ਼ੇਖ ਅਮਰੀਕਾ ਦੇ ਸਟੇਟ ਡਿਪਾਰਟਮੈਂਟ-ਸਪਾਂਸਰਡ ਕੇਐਲ-ਯੈਸ ਪ੍ਰੋਗਰਾਮ ਦੇ ਤਹਿਤ ਸਾਂਟਾ ਫੇ ਹਾਈ ਸਕੂਲ ਵਿਚ ਇਕ ਐਕਸਚੇਂਜ ਦੀ ਵਿਦਿਆਰਥੀ ਸੀ ਅਤੇ ਪ੍ਰੋਗਰਾਮ ਨੂੰ ਪੂਰਾ ਕਰਨ ਤੋਂ ਬਾਅਦ ਉਹ 10 ਜੂਨ 2018 ਨੂੰ ਘਰ ਪਰਤਣ ਲਈ ਤਿਆਰ ਸੀ।
ਉਸ ਦੀ ਮੌਤ ਦੀ ਖ਼ਬਰ ਪਾਕਿਸਤਾਨ ਵਿਚ ਸੋਸ਼ਲ ਮੀਡੀਆ ਤੇ ਚੱਲਣ ਲੱਗੀ, ਅਤੇ ਸੰਵੇਦਨਾ ਦੇ ਸੰਦੇਸ਼ ਔਨ ਲੱਗ ਪਏ। ਇਸ ਤੋਂ ਪਹਿਲਾਂ ਕਿ ਉਸ ਦੀ ਲਾਸ਼ ਪਾਕਿਸਤਾਨ ਭੇਜੀ ਜਾਂਦੀ, 20 ਮਈ 2018 ਨੂੰ ਟੈਕਸਸ ਵਿਚ ਵੀ ਅੰਤਿਮ-ਸੰਸਕਾਰ ਕੀਤਾ ਗਿਆ ਸੀ। ਏਐੱਫਪੀ ਨਿਊਜ਼ ਏਜੰਸੀ ਦੇ ਇਕ ਅਮਰੀਕੀ ਸਿਆਸੀ ਪੱਤਰਕਾਰ ਮਾਈਕਲ ਮੈਥੇਸ਼,ਨੇ ਟਵੀਟ ਕੀਤਾ:
Just devastating. Funeral service attendees in Stafford, TX pray over the coffin of Sabika Sheikh, the young Pakistani exchange student killed in the mass shooting at her high school in nearby Santa Fe. pic.twitter.com/GWYVk6FANm
— Michael Mathes (@MichaelMathes) May 20, 2018
ਬਹੁਤ ਦੁਖ ਦੀ ਗੱਲ ਹੈ। ਸਾਂਤਾ ਫ਼ੇ ਨੇੜੇ ਹਾਈ ਸਕੂਲ ਵਿੱਚ ਮਾਸ ਸ਼ੂਟਿੰਗ ਵਿੱਚ ਮਾਰੀ ਗਈ ਜਵਾਨ ਪਾਕਿਸਤਾਨੀ ਐਕਸਚੇਂਜ ਵਿਦਿਆਰਥਣ ਸਾਬਿਕਾ ਸ਼ੇਖ਼ ਦੇ ਸਟੇਫ਼ਰਡ, ਟੈਕਸਸ ਵਿਖੇ ਜਨਾਜ਼ੇ ਸਮੇਂ ਉਸਦੇ ਕਫ਼ਨ ਦੇ ਆਸ ਪਾਸ ਖੜ੍ਹੇ ਲੋਕ। pic.twitter.com/GWYVk6FANm
— Michael Mathes (@MichaelMathes) 20 ਮਈ 2018
ਟੈਕਸਸ ਵਿਚ ਉਸਦੇ ਸਸਕਾਰ ਤੇ, ਸ਼ੇਖ ਦੇ ਮੇਜ਼ਬਾਨ ਮਾਪਿਆਂ ਨੇ ਇਸ ਬਾਰੇ ਗੱਲ ਕੀਤੀ ਕਿ ਉਸਨੇ ਉਨ੍ਹਾਂ ਦੀਆਂ ਜ਼ਿੰਦਗੀਆਂ ਨੂੰ ਕਿਵੇਂ ਪ੍ਰਭਾਵਿਤ ਕੀਤਾ:
The host father is speaking about how Sabika Sheikh came into their lives. Calls her the most precious gift that came into her life. He says the root of everything is love. He wants to carry the tradition of love she brought from Pakistan. #KAKEnews #SantaFe #SanteFeStrong pic.twitter.com/wThTbPVU6h
— KAKE Monica Castro (@KAKEmonica) May 20, 2018
ਅਮਰੀਕਾ ਵਿੱਚ ਸਾਬਿਕਾ ਸ਼ੇਖ਼ ਦਾ ਹੋਸਟ ਪਿਤਾ ਬਾਰੇ ਦੱਸ ਰਹੇ ਹਨ ਕਿ ਉਸ ਕਿਸ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਵਿੱਚ ਆਈ। ਉਹ ਕਹਿੰਦਾ ਹੈ ਕਿ ਸਾਬਿਕਾ ਉਹਨਾਂ ਦੀ ਜ਼ਿੰਦਗੀ ਵਿੱਚ ਆਇਆ ਸਭ ਤੋਂ ਕੀਮਤੀ ਤੋਹਫ਼ਾ ਸੀ। ਉਹ ਦੱਸਦਾ ਹੈ ਕਿ ਅੰਤ ਵਿੱਚ ਪਿਆਰ ਸਭ ਤੋਂ ਵੱਡੀ ਚੀਜ਼ ਹੈ। ਉਹ ਚਾਹੁੰਦਾ ਹੈ ਕਿ ਪਾਕਿਸਤਾਨ ਤੋਂ ਸਾਬਿਕਾ ਜੋ ਪਿਆਰ ਦੀ ਪਰੰਪਰਾ ਲੈਕੇ ਆਈ ਉਸਨੂੰ ਚੱਲਦਾ ਰੱਖਿਆ ਜਾਵੇ। #KAKEnews #SantaFe #SanteFeStrong pic.twitter.com/wThTbPVU6h
— KAKE Monica Castro (@KAKEmonica) 20 ਮਈ 2018
ਉਸ ਦੇ ਮੇਜ਼ਬਾਨ ਮਾਤਾ ਜਾਲੀਅਨ ਕਾਗੋਬਰਨ ਨੇ ਅਥਰੂ ਕਰਦੇ ਹੋਏ ਦੱਸਿਆ ਕਿ ਸ਼ੇਖ ਨੂੰ ਅਮਰੀਕਾ ਵਿਚ ਪੜ੍ਹਨ ਲਈ ਕਿਸ ਗੱਲ ਨੇ ਪ੍ਰੇਰਿਆ ਸੀ:
I asked how she got involved with wanting to become a foreign exchange student and why. And she said because I want to learn the American culture and I want America to learn the Pakistan culture and I want us to come together and unite. She said I don't know if they know us the way they should.
ਮੈਂ ਉਸਨੂੰ ਪੁੱਛਿਆ ਕਿ ਉਹ ਇੱਕ ਫੌਰਨ ਐਕਸਚੇਂਜ ਵਿਦਿਆਰਥੀ ਕਿਵੇਂ ਬਣੀ? ਉਸਨੇ ਜਵਾਬ ਦਿੱਤਾ ਕਿ ਮੈਂ ਅਮਰੀਕੀ ਸਭਿਆਚਾਰ ਬਾਰੇ ਸਿੱਖਣਾ ਚਾਹੁੰਦੀ ਹਾਂ ਅਤੇ ਮੈਂ ਚਾਹੁੰਦੀ ਹਾਂ ਕਿ ਅਮਰੀਕਾ ਪਾਕਿਸਤਾਨੀ ਸਭਿਆਚਾਰ ਬਾਰੇ ਸਿੱਖੇ ਅਤੇ ਮੈਂ ਚਾਹੁੰਦੀ ਹਾਂ ਕਿ ਆਪਾਂ ਮਿਲੀਏ ਅਤੇ ਇਕੱਠੇ ਹੋਕੇ ਕੰਮ ਕਰੀਏ। ਉਸਨੂੰ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਉਹਨਾਂ ਨੂੰ ਸਾਡੇ ਬਾਰੇ ਜਿੰਨਾ ਪਤਾ ਹੋਣਾ ਚਾਹੀਦਾ ਹੈ, ਓਨਾ ਪਤਾ ਹੈ।
ਅਮਰੀਕਾ ਵਿਚ ਪੜ੍ਹਨ ਲਈ ਚੁਣੇ ਜਾਣ ਤੇ ਸ਼ੇਖ ਨੇ ਆਪਣੀਆਂ ਭਾਵਨਾਵਾਂ ਬਾਰੇ ਇਕ ਵੀਡੀਓ ਸੰਦੇਸ਼ ਵਿਚ ਕਿਹਾ ਸੀ:
People around me got sad a little bit that I'll be leaving them, but this was the bestest thing that happened. I was so very excited, I still am very excited.
ਮੇਰੇ ਆਲੇ ਦੁਆਲੇ ਦੇ ਲੋਕ ਦੁਖੀ ਹੋਏ ਕਿ ਮੈਂ ਉਹਨਾਂ ਨੂੰ ਛੱਡ ਕੇ ਜਾ ਰਹੀ ਹਾਂ ਅਤੇ ਮੇਰੇ ਲਈ ਇਹ ਬਹੁਤ ਵੱਡੀ ਗੱਲ ਸੀ। ਮੈਂ ਬਹੁਤ ਉਤਸ਼ਾਹਿਤ ਸੀ ਅਤੇ ਹਾਲੇ ਵੀ ਬਹੁਤ ਉਤਸ਼ਾਹਿਤ ਹਾਂ।
https://www.youtube.com/watch?v=kjXgZQ9Ec-0
ਅਮਰੀਕੀ ਮੀਡੀਆ ਅਗਰ ਪਾਕਿਸਤਾਨ ਨੂੰ ਕਵਰ ਕਰਦਾ ਵੀ ਹੈ ਤਾਂ ਅਕਸਰ ਸੰਘਰਸ਼ ਦੇ ਸ਼ੀਸ਼ੇ ਦੇ ਜ਼ਰੀਏ ਕਰਦਾ ਹੈ। ਇਕ ਪਾਕਿਸਤਾਨ ਜੰਮੀ ਹੋਈ, ਯੂਐਸ ਰਹਿੰਦੀ ਟਵਿੱਟਰ ਯੂਜ਼ਰ ਜ਼ਰੀਨ ਨਈਅਰ ਉਨ੍ਹਾਂ ਬਹੁਤ ਸਾਰਿਆਂ ਵਿੱਚ ਇੱਕ ਹੈ ਜਿਨ੍ਹਾਂ ਨੇ ਦੱਸਿਆ ਕਿ ਪਾਕਿਸਤਾਨ ਨੂੰ ਅਕਸਰ ਅਸੁਰੱਖਿਅਤ ਦੇਸ਼ ਦਰਸਾਇਆ ਜਾਂਦਾ ਹੈ:
Just a thought … this girl born and raised in #Pakistan didn't die in her home country, which according to the west is doing nothing to fight #terrorism. Yet she comes to #America and dies in a #SchoolShooting. #irony#texasschoolshooting#SabikaSheikhhttps://t.co/FGlrC9wju9
— Zareen Nayyar (@zareennayyar) May 23, 2018
ਸੋਚਣ ਵਾਲੀ ਗੱਲ ਹੈ… ਇਹ ਕੁੜੀ ਜੋ ਆਪਣੇ ਦੇਸ਼ ਪਾਕਿਸਤਾਨ ਵਿੱਚ ਜਨਮੀ ਅਤੇ ਵੱਡੀ ਹੋਈ ਜੋ ਪੱਛਮ ਦੁਆਰਾ #terrorism ਦੇ ਖ਼ਿਲਾਫ਼ ਕੁਝ ਨਹੀਂ ਕਰ ਰਿਹਾ। ਪਰ ਉਹ #America ਆਉਂਦੀ ਹੈ ਅਤੇ ਇੱਕ #SchoolShooting ਸਮੇਂ ਉਸਦੀ ਮੌਤ ਹੁੰਦੀ ਹੈ।#irony#texasschoolshooting#SabikaSheikhhttps://t.co/FGlrC9wju9
— Zareen Nayyar (@zareennayyar) 23 ਮਈ 2018
ਸਕੂਲਾਂ ਸਮੇਤ ਭੀੜ ਤੇ ਗੋਲੀਬਾਰੀ, ਅਮਰੀਕਾ ਵਿਚ ਇਕ ਗੰਭੀਰ ਸਮੱਸਿਆ ਹੈ। ਗੰਨ ਵਾਇਲੈਂਸ ਆਰਕਾਈਵ (ਵੋਕਸ ਦੁਆਰਾ) ਦੇ ਅੰਕੜਿਆਂ ਅਨੁਸਾਰ 2012 ਤੋਂ ਘੱਟੋ ਘੱਟ 1,686 ਜਨਤਕ ਗੋਲੀਬਾਰੀ, ਜਿਸ ਨੂੰ ਇਕ ਅਜਿਹੀ ਘਟਨਾ ਦੇ ਰੂਪ ਵਿਚ ਪਰਿਭਾਸ਼ਤ ਕੀਤਾ ਜਾਂਦਾ ਹੈ, ਜਿਸ ਵਿਚ ਚਾਰ ਜਾਂ ਜ਼ਿਆਦਾ ਲੋਕਾਂ (ਸ਼ੂਟਰ ਦੀ ਗਿਣਤੀ ਨਹੀਂ ਕੀਤੀ ਜਾਂਦੀ) ਨੂੰ ਇੱਕ ਹੀ ਆਮ ਸਮੇਂ ਅਤੇ ਸਥਾਨ ਗੋਲੀ ਮਾਰ ਦਿੱਤੀ ਜਾਂਦੀ ਹੈ, ਦੀਆਂ ਘਟਨਾਵਾਂ ਵਿਚ ਘੱਟ ਤੋਂ ਘੱਟ 1,941 ਲੋਕ ਮਾਰੇ ਗਏ ਅਤੇ 7,104 ਜਖ਼ਮੀ ਹੋਏ ਹਨ। ਅਮਰੀਕਾ ਵਿਚ ਗੰਨ ਹੋਮੀਘਾਤ ਦੀ ਦਰ ਵੀ ਬਹੁਤ ਉੱਚੀ ਹੈ।
ਸਮੱਸਿਆ ਦਾ ਇੱਕ ਹਿੱਸਾ, ਵਿਸ਼ਲੇਸ਼ਕ ਕਹਿੰਦੇ ਹਨ, ਅਮਰੀਕਾ ਵਿੱਚ ਹਥਿਆਰਾਂ ਤੱਕ ਪਹੁੰਚ ਦਾ ਸੌਖਾ ਹੋਣਾ ਹੈ: ਦੇਸ਼ ਵਿੱਚ ਗੰਨਾਂ ਦੀ ਮਾਲਕੀ ਦੀ ਵਿਸ਼ਵ ਵਿੱਚ ਸਭ ਤੋਂ ਉੱਚੀ ਦਰ ਹੈ।
ਮੀਡੀਆ ਨਾਲ ਗੱਲ ਕਰਦੇ ਹੋਏ, ਸ਼ੇਖ ਦੇ ਪਿਤਾ ਅਤੇ ਚਾਚੇ ਨੇ ਅਮਰੀਕਾ ਸਰਕਾਰ ਨੂੰ ਅਪੀਲ ਕੀਤੀ, ਕਿ ਉਹ ਆਪਣੇ ਵਿਦਿਆਰਥੀਆਂ ਲਈ ਸਕੂਲਾਂ ਨੂੰ ਸੁਰੱਖਿਅਤ ਬਣਾਉਣ। ਉਸ ਦੀ ਮੌਤ ਦੇ ਨਾਲ, ਅਮਰੀਕੀ ਜਨਤਕ ਗੋਲੀਬਾਰੀ ਸੰਕਟ ਇੱਕ ਅੰਤਰਰਾਸ਼ਟਰੀ ਚਿੰਤਾ ਬਣ ਗਿਆ ਹੈ।