ਝੋਨੇ ਦੇ ਖੇਤ ਅਤੇ ਮੱਝ: ਫਿਲੀਪੀਨਜ਼ ਦੇ ਪੇਂਡੂ ਜੀਵਨ ਦੀ ਇੱਕ ਝਲਕ

ਸੁਣੋ, ਕੀ ਤੁਸੀਂ ਖੇਤਾਂ ਅਤੇ ਪਹਾੜਾਂ ਤੋਂ ਆਉਣ ਵਾਲੇ ਨਵੇਂ ਜੀਵਨ ਦਾ ਗੀਤ ਨਹੀਂ ਸੁਣ ਸਕਦੇ ਹੋ? ਫੋਟੋ ਅਤੇ ਕੈਪਸ਼ਨ: ਲਿਟੋ ਓਕਾਮਪੋ, ਇਜਾਜ਼ਤ ਨਾਲ ਵਰਤੀ ਗਈ

ਪ੍ਰਸਿੱਧ ਫੋਟੋਗਰਾਫਰ ਅਤੇ ਏਕਟਿਵਿਸਟ ਲਿਟੋ ਓਕਾਮਪੋ ਫਿਲਿਪੀਨਜ਼ ਦੀ ਰਾਜਧਾਨੀ ਮਨੀਲਾ ਦੇ ਰੌਲੇ ਅਤੇ ਧੂੜ ਤੋਂ ਬਚਣ ਲਈ ਦੇ ਲੁਜ਼ੋਂ ਟਾਪੂ ਦੇ ਕੇਂਦਰੀ ਹਿੱਸੇ ਵਿਚ ਪਮਪਾਂਗਾ ਦੇ ਆਪਣੇ ਜੱਦੀ ਸ਼ਹਿਰ ਵਿੱਚ ਅਕਸਰ ਘੁੱਮਣ ਜਾਂਦਾ ਹੈ।

ਉਸ ਦੀਆਂ ਇਹ ਫੇਰੀਆਂ ਉਸ ਦੀਆਂ ਆਪਣੇ ਬਚਪਨ ਦੀਆਂ ਯਾਦਾਂ ਤਾਜ਼ਾ ਕਰ ਦਿੰਦੀਆਂ ਅਤੇ ਉਹ ਜਨਮ ਅਸਥਾਨ ਦੀ ਸ਼ਾਨਦਾਰ ਸੁੰਦਰਤਾ ਦਾ ਅਨੰਦ ਲੈ ਸਕਦਾ ਸੀ।

ਓਕਾਮਪੋ ਨੇ ਗਲੋਬਲ ਵਾਇਸੇਜ ਦੇ ਨਾਲ ਜੋ ਫੋਟੋਆਂ ਸਾਂਝੀਆਂ ਕੀਤਿਆਂ ਹਨ, ਉਹ ਸਿਰਫ ਸਪਾਟ ਖੇਤੀਬਾੜੀ ਖੇਤਰ ਦਾ ਦ੍ਰਿਸ਼ ਹੀ ਨਹੀਂ ਪੇਸ਼ ਕਰਦੀਆਂ, ਸਗੋਂ ਅਨਜਾਣੇ ਵਿੱਚ ਹੀ ਫਿਲਿਪੀਨਜ਼ ਦੀ ਖੇਤੀਬਾੜੀ ਦੀ ਹਾਲਤ ਵੀ ਬਿਆਨ ਕਰਦੀਆਂ ਹਨ।,

ਇਸਦਾ ਇੱਕ ਉਦਾਹਰਣ, ਅਜੇ ਵੀ ਮਝਾਂ ਝੋਟਿਆਂ ਨਾਲ ਖੇਤਾਂ ਦੀ ਵਾਹੀ ਦੇਸ਼ ਦੇ ਖੇਤੀਬਾੜੀ ਖੇਤਰ ਦੇ ਪਛੜੇਪਣ ਨੂੰ ਦਰਸ਼ਾਂਦੀ ਹੈ। ਫਸਲਾਂ ਨੂੰ ਸੁਖਾਉਣ ਲਈ ਸੜਕਾਂ ਦੀ ਵਰਤੋ ਤੋਂ ਕਿਸਾਨਾਂ ਨੂੰ ਮਿਲਦੀਆਂ ਸਹੂਲਤਾਂ ਦੀ ਕਮੀ ਦਾ ਪਤਾ ਲੱਗਦਾ ਹੈ।

ਸੁਸਤਾਏ ਪੇਂਡੂ ਜੀਵਨ ਦੇ ਨਜ਼ਾਰਿਆਂ ਦੇ ਨਾਲ ਹੀ ਅਕਾਮਪੋ ਦੂਜੇ ਜਵਾਨ ਫੋਟੋਗਰਾਫਰਾਂ ਨੂੰ ਯਾਦ ਦੁਆਉਂਦਾ ਹੈ ਕਿ ਉਹ ਪਿੰਡ ਦੇ ਨਿਵਾਸੀਆਂ ਦੀ, ਖਾਸਕਰ ਕਿਸਾਨਾਂ ਦੀ ਦੁਰਦਸ਼ਾ ਨੂੰ ਵੀ ਮਹਿਸੂਸ ਕਰਨ, ਜੋ ਕਿ ਇਸ ਦੇਸ਼ ਦੇ ਸਭ ਤੋਂ ਗਰੀਬ ਵਰਗਾਂ ਵਿੱਚੋਂ ਇੱਕ ਹਨ ਅਤੇ ਖੇਤਾਂ ਵਿੱਚ ਕਮਰਤੋੜ ਮਿਹਨਤ ਕਰਨ ਦੇ ਕਾਰਨ ਸਿਹਤ ਸਬੰਧੀ ਪਰੇਸ਼ਾਨੀਆਂ ਦਾ ਸ਼ਿਕਾਰ ਹੁੰਦੇ ਹਨ।

ਜਦੋਂ ਸ਼ਹਰੀਕਰਣ ਫੈਲ ਰਿਹਾ ਹੈ, ਤੱਦ ਅਕਾਮਪੋ ਦੇ ਪਿੰਡ ਦੀ ਤਰ੍ਹਾਂ ਕਿਸੇ ਵੀ ਪਿੰਡ ਜਾਂ ਹਰੇ ਭਰੇ ਇਲਾਕੇ ਨੂੰ ਵਣਜ ਭੂਮੀ ਜਾਂ ਸੈਰਗਾਹ ਵਿੱਚ ਤੁਰਤ ਫੁਰਤ ਬਦਲਣਾ ਕੋਈ ਬੜੀ ਗੱਲ ਨਹੀਂ। ਅਕਾਮਪੋ ਦੀਆਂ ਤਸਵੀਰਾਂ ਦਾ ਇਸਤੇਮਾਲ ਲੋਕਾਂ ਨੂੰ ਭੂਮੀ ਵਰਤੋਂ ਨਾਲ ਜੁੜੀਆਂ ਵਾਤਾਵਰਣ ਦੀ ਸੁਰੱਖਿਆ ਦੀਆਂ ਜ਼ਰੂਰਤਾਂ ਦੇ ਬਾਰੇ ਵਿੱਚ ਜਾਗਰੂਕ ਕਰਨ ਲਈ ਵੀ ਕੀਤਾ ਜਾ ਸਕਦਾ ਹੈ।

ਪਾਮਪਾਂਗਾ ਪ੍ਰਦੇਸ਼ ਦੇ ਸਟੇ. ਰਿਟਾ ਪ੍ਰਾਂਤ ਵਿੱਚ ਇੱਕ ਆਭਾਸੀ ਯਾਤਰਾ ਤੇ ਚਲੋ।

ਮਛੇਰਿਆਂ ਤੋਂ ਬਾਅਦ, ਕਿਸਾਨ ਫਿਲੀਪੀਨਜ਼ ਵਿਚ ਸਭ ਤੋਂ ਗਰੀਬ ਵਰਗ ਦੇ ਹਨ।  ਫੋਟੋ: ਲਿਟੋ ਓਕਾਮਪੋ, ਇਜਾਜ਼ਤ ਨਾਲ ਵਰਤੀ ਗਈ।

ਸਹੂਲਤਾਂ ਦੀ ਘਾਟ ਕਾਰਨ ਕਿਸਾਨਾਂ ਨੂੰ ਆਪਣੀ ਫਸਲ ਸੁੱਕਾਉਣ ਲਈ ਸੜਕਾਂ ਦੀ ਵਰਤੋਂ ਕਰਨ ਲਈ ਮਜਬੂਰ ਹੋਣ ਪੈਂਦਾ ਹੈ।  ਫੋਟੋ: ਲਿਟੋ ਓਕਾਮਪੋ, ਇਜਾਜ਼ਤ ਨਾਲ ਵਰਤੀ ਗਈ

ਖੇਤਾਂ ਵਿਚ ਵਰਤੇ ਜਾਣ ਤੋਂ ਪਹਿਲਾਂ ਮਝਾਂ ਨੂੰ ਨਹਾਉਣਾ ਜ਼ਰੂਰੀ ਹੁੰਦਾ ਹੈ।  ਫੋਟੋ ਅਤੇ ਕੈਪਸ਼ਨ: ਲਿਟੋ ਓਕਾਮਪੋ, ਇਜਾਜ਼ਤ ਨਾਲ ਵਰਤੋਂ ਕੀਤੀ ਗਈ

 ਬਿਜਲੀ ਦੀਆਂ ਤਾਰਾਂ ਤੇ ਚਿੜੀਆਂ, ਚੌਲ਼ਾਂ ਦੇ ਖੇਤਾਂ ਵਿਚ ਪੈਂਦੇ ਛਿੱਟਿਆਂ ਤੇ ਹਮਲਾ ਕਰਨ ਦੀ ਉਡੀਕ ਕਰ ਰਹੀਆਂ ਹਨ।  ਫੋਟੋ ਅਤੇ ਕੈਪਸ਼ਨ: ਲਿਟੋ ਓਕਾਮਪੋ, ਇਜਾਜ਼ਤ ਨਾਲ ਵਰਤੋਂ ਕੀਤੀ ਗਈ

ਬਿਜਲੀ ਦੀਆਂ ਤਾਰਾਂ ਤੇ ਚਿੜੀਆਂ, ਚੌਲ਼ਾਂ ਦੇ ਖੇਤਾਂ ਵਿਚ ਪੈਂਦੇ ਛਿੱਟਿਆਂ ਤੇ ਹਮਲਾ ਕਰਨ ਦੀ ਉਡੀਕ ਕਰ ਰਹੀਆਂ ਹਨ। ਫੋਟੋ ਅਤੇ ਕੈਪਸ਼ਨ: ਲਿਟੋ ਓਕਾਮਪੋ, ਇਜਾਜ਼ਤ ਨਾਲ ਵਰਤੋਂ ਕੀਤੀ ਗਈ

‘ਕਾਰ’ ਪਾਰਕਿੰਗ। ਮਝਾਂ ਦਾ ਤਬੇਲਾ।  ਫੋਟੋ ਅਤੇ ਕੈਪਸ਼ਨ: ਲਿਟੋ ਓਕਾਮਪੋ, ਇਜਾਜ਼ਤ ਨਾਲ ਵਰਤੋਂ ਕੀਤੀ ਗਈ

ਇਕ ਸਿੰਚਾਈ ਨਹਿਰ ਤੇ ਫੋਟੋਗ੍ਰਾਫਰ ਲਿਟੋ ਓਕਾਮਪੋ

 

ਚਰਚਾ ਸ਼ੁਰੂ ਕਰੋ

ਲੇਖਕ, ਕਿਰਪਾ ਕਰਕੇ ਲਾਗ ਇਨ »

ਦਿਸ਼ਾ ਨਿਰਦੇਸ਼

  • ਸਾਰੀਆਂ ਟਿੱਪਣੀਆਂ ਦੀਆਂ ਸੰਚਾਲਕ ਵੱਲੋਂ ਸਮੀਖਿਆ ਕੀਤੀ ਜਾਂਦੀ ਹੈ. ਆਪਣੀ ਟਿੱਪਣੀ ਇਕ ਤੋਂ ਵੱਧ ਦਰਜ ਨਾ ਕਰੋ ਜਾਂ ਇਸ ਨੂੰ ਸਪੈਮ ਦੇ ਤੌਰ ਤੇ ਪਛਾਣਿਆ ਜਾ ਸਕਦਾ ਹੈ.
  • ਕਿਰਪਾ ਕਰਕੇ ਹੋਰਨਾਂ ਨਾਲ ਆਦਰ ਨਾਲ ਪੇਸ਼ ਆਓ. ਨਫ਼ਰਤ ਵਾਲੇ ਭਾਸ਼ਣ, ਅਸ਼ਲੀਲਤਾ ਅਤੇ ਨਿੱਜੀ ਹਮਲੇ ਰੱਖਣ ਵਾਲੀਆਂ ਟਿੱਪਣੀਆਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ.