ਟੁਨੀਸ਼ੀਆਈ ਬਲੌਗਰ ਅਤੇ ਮਨੁੱਖੀ ਅਧਿਕਾਰਾਂ ਵਾਸਤੇ ਲੜਨ ਵਾਲੀ, ਲੀਨਾ ਬੇਨ ਨੂੰ ਅਲਵਿਦਾ

ਜੂਨ 2013 ਵਿੱਚ ਲੀਨਾ ਬੇਨ ਮਹਿੰਨੀ। ਫ਼ੋਟੋ – ਹਬੀਬ ਮਹਿੰਨੀ, ਵਰਤੋਂ ਲਈ ਇਜਾਜ਼ਤ ਲਈ ਗਈ ਹੈ, ਵਿਕੀਮੀਡੀਆ ਕਾਮਨਜ਼।

ਟੁਨੀਸ਼ੀਆਈ ਬਲੌਗਰ ਅਤੇ ਮਨੁੱਖੀ ਅਧਿਕਾਰ ਕਾਰਕੁਨ ਲੀਨਾ ਬੇਨ ਮਹਿੰਨੀ ਦਾ ਸੋਮਵਾਰ 27 ਜਨਵਰੀ 2020 ਨੂੰ 36 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ।

ਲੀਨਾ ਟੁਨੀਸ਼ੀਆਈ ਇਨਕਲਾਬ ਦੀ ਇੱਕ ਮਹੱਤਵਪੂਰਨ ਸ਼ਖਸੀਅਤ ਸੀ ਜਿਸ ਨੇ ਜਨਵਰੀ 2011 ਵਿੱਚ ਜ਼ੀਨ ਐਲ ਅਬੀਦੀਨ ਬੇਨ ਅਲੀ ਦੀ 23 ਸਾਲਾਂ ਦੀ ਤਾਨਾਸ਼ਾਹੀ ਨੂੰ ਢਹਿ-ਢੇਰੀ ਕਰ ਦਿੱਤਾ ਸੀ। ਜਦੋਂ ਦਸੰਬਰ 2010 ਵਿੱਚ ਇਨਕਲਾਬ ਸ਼ੁਰੂ ਹੋਇਆ ਸੀ, ਲੀਨਾ ਨੇ ਸਿੱਦੀ ਬੂਜ਼ੀਡ ਅਤੇ ਕਾਸਰੀਨ ਦੀ ਯਾਤਰਾ ਕੀਤੀ, ਜਿੱਥੇ ਉਸਨੇ ਪਹਿਲੇ ਵਿਰੋਧ ਪ੍ਰਦਰਸ਼ਨਾਂ ਬਾਰੇ ਰਿਪੋਰਟ ਕੀਤਾ। ਇਸ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਦੇਸ਼ ਦੇ ਹੋਰ ਖੇਤਰਾਂ ਵਿੱਚ ਫੈਲੇ। ਉਸਦੀ ਰਿਪੋਰਟਿੰਗ ਨੇ ਅਧਿਕਾਰੀਆਂ ਨੂੰ ਪ੍ਰਦਰਸ਼ਨਕਾਰੀਆਂ ‘ਤੇ ਹੋਏ ਘਾਤਕ ਹਮਲੀਆਂ ਨੂੰ ਜਨਤਕ ਕਰਨ ਵਿੱਚ ਸਹਾਇਤਾ ਕੀਤੀ। ਇਹ ਉਹ ਸਮਾਂ ਸੀ ਜਦੋਂ ਟੁਨੀਸ਼ੀਆ ਵਿੱਚ ਮੀਡੀਆ ਦੀ ਆਜ਼ਾਦੀ ਅਤੇ ਪ੍ਰੈਸ ਦੀ ਆਜ਼ਾਦੀ ‘ਤੇ ਬਹੁਤ ਬੰਦਸ਼ਾਂ ਸੀ, ਅਤੇ ਇੰਟਰਨੈਟ ‘ਤੇ ਭਾਰੀ ਸੈਂਸਰ ਲਗਾਇਆ ਗਿਆ ਸੀ।

ਹਕੂਮਤ ਦੇ ਢਹਿਣ ਤੋਂ ਪਹਿਲਾਂ, ਉਸਨੇ ਆਪਣੇ ਪੁਰਸਕਾਰ ਨਾਲ ਸਨਮਾਨਿਤ ਬਲੌਗ, ਏ ਟੁਨੀਸ਼ੀਅਨ ਗਰਲ ਵਿੱਚ ਦੇਸ਼ ਅੰਦਰ ਮਨੁੱਖੀ ਅਧਿਕਾਰਾਂ ਦੀ ਸਥਿਤੀ ਬਾਰੇ ਲਿਖਿਆ। ਉਹ ਗਲੋਬਲ ਵੋਆਇਸਿਸ ਲਈ ਵੀ ਲਿਖਦੀ ਸੀ ਅਤੇ ਇਥੇ ਉਸਨੇ ਬੇਨ ਅਲੀ ਸ਼ਾਸਨ ਦੇ ਅਧੀਨ ਇੰਟਰਨੈਟ ਸੈਂਸਰਸ਼ਿਪ, ਬਲੌਗਰਾਂ ‘ਤੇ ਕਰੈਕ ਡਾਊਨ ਅਤੇ ਪ੍ਰਗਟਾਵੇ ਦੀ ਆਜ਼ਾਦੀ ਬਾਰੇ ਵਿਸਥਾਰ ਨਾਲ ਲਿਖਿਆ

ਲੀਨਾ ਨੇ ਇਨਕਲਾਬ ਤੋਂ ਬਾਅਦ ਆਪਣੀ ਅਣਥੱਕ ਕਾਰਜਸ਼ੀਲਤਾ ਨੂੰ ਜਾਰੀ ਰੱਖਿਆ। ਉਸ ਨੇ ਇਸਲਾਮਿਕ ਐਨਨਾਥਾ ਅੰਦੋਲਨ ਦੇ ਸ਼ਾਸਨ ਦੀ ਵੀ ਅਲੋਚਨਾ ਕੀਤੀ ਗਈ ਸੀ, ਜਿਸਨੇ 2011 ਦੇ ਅਖੀਰ ਅਤੇ 2014 ਦੇ ਸ਼ੁਰੂ ਵਿੱਚ ਦੋ ਹੋਰ ਪਾਰਟੀਆਂ ਨਾਲ ਸ਼ਾਸਨ ਕੀਤਾ ਸੀ। ਇਸ ਸਮੇਂ ਦੌਰਾਨ, ਧਾਰਮਿਕ ਅਧਾਰਾਂ ਤੇ ਮਨੁੱਖੀ ਅਧਿਕਾਰਾਂ ਅਤੇ ਵਿਅਕਤੀਗਤ ਅਜ਼ਾਦੀਆਂ ਦੀ ਉਲੰਘਣਾ ਹੁੰਦੀ ਰਹੀ। ਬੇਨ ਮਹਿੰਨੀ ਨੂੰ ਇਸਲਾਮਵਾਦੀਆਂ ਅਤੇ ਅਧਿਕਾਰੀਆਂ ਦੀ ਅਲੋਚਨਾ ਲਈ ਮੌਤ ਦੀਆਂ ਧਮਕੀਆਂ ਵੀ ਮਿਲੀਆਂ।

ਬੇਨ ਮਹਿੰਨੀ ਨੇ ਸਾਰੇ ਟੁਨੀਸ਼ੀਆਈਆਂ ਦੇ ਸਮਾਜਿਕ-ਆਰਥਿਕ ਅਤੇ ਸਭਿਆਚਾਰਕ ਅਧਿਕਾਰਾਂ ਲਈ ਵੀ ਮੁਹਿੰਮ ਚਲਾਈ। ਉਹ ਉਨ੍ਹਾਂ ਲੋਕਾਂ ਦੇ ਅਧਿਕਾਰਾਂ ਦੀ ਜ਼ੋਰਦਾਰ ਹਮਾਇਤੀ ਸੀ ਜੋ ਇਨਕਲਾਬ ਦੌਰਾਨ ਵਿਰੋਧ ਪ੍ਰਦਰਸ਼ਨਾਂ ਕਰਦੇ ਜ਼ਖਮੀ ਹੋਏ ਸਨ, ਜਿਨ੍ਹਾਂ ਵਿੱਚ ਉਨ੍ਹਾਂ ਦੇ ਮੁਆਵਜ਼ੇ ਅਤੇ ਲੋੜੀਂਦੀ ਸਿਹਤ ਸੰਭਾਲ ਦੇ ਅਧਿਕਾਰ ਵੀ ਸ਼ਾਮਲ ਸਨ। ਸਾਲ 2016 ਵਿੱਚ, ਆਪਣੇ ਪਿਤਾ ਸਦੋਕ ਬੇਨ ਮਹਿੰਨੀ (ਇੱਕ ਰਾਜਨੀਤਿਕ ਕਾਰਕੁਨ ਅਤੇ ਮਨੁੱਖੀ ਅਧਿਕਾਰਾਂ ਦੀ ਹਿਫਾਜ਼ਤ ਕਰਨ ਵਾਲੇ, ਜੋ ਆਜ਼ਾਦੀ ਤੋਂ ਬਾਅਦ ਦੇ ਰਾਸ਼ਟਰਪਤੀ, ਬੌਰਗਿਬਾ ਦੇ ਸ਼ਾਸਨਕਾਲ ਵਿੱਚ ਕੈਦ ਕੀਤੇ ਗਏ ਸੀ) ਨਾਲ ਮਿਲਕੇ ਉਸਨੇ ਜੇਲ੍ਹਾਂ ਵਿੱਚ ਕੱਟੜਪੰਥੀਪੁਣੇ ਦੇ ਵਿਰੁੱਧ ਲੜਨ ਲਈ ਕੈਦੀਆਂ ਵਾਸਤੇ ਕਿਤਾਬਾਂ ਇਕੱਤਰ ਕਰਨ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਦੋ ਸਾਲਾਂ ਵਿੱਚ 45,000 ਤੋਂ ਵੱਧ ਕਿਤਾਬਾਂ ਇਕੱਤਰ ਕੀਤੀਆਂ।

ਅਵਾਰਡ ਜੇਤੂ ਬਲੌਗਰ ਦੀ ਇੱਕ ਅਸਾਧ ਬਿਮਾਰੀ ਕਾਰਨ ਮੌਤ ਹੋ ਗਈ, ਜਿਸਦੇ ਕਾਰਨ ਉਸਨੂੰ 2007 ਵਿੱਚ ਕਿਡਨੀ ਟ੍ਰਾਂਸਪਲਾਂਟ ਕਰਵਾਉਣਾ ਪਿਆ ਸੀ।

ਇੱਕ ਸਥਾਨਕ ਰੇਡੀਓ ਸਟੇਸ਼ਨ ਤੇ 14 ਫਰਵਰੀ 2019 ਨੂੰ ਬੋਲਦਿਆਂ ਲੀਨਾ ਨੇ ਗੁਰਦਾ ਦਾਨ ਕਰਨ ਅਤੇ ਉਸਦੀ ਸਰਗਰਮੀ ਨੂੰ ਸਮਰਥਨ ਦੇਣ ਲਈ ਆਪਣੀ ਮਾਂ ਨੂੰ ਸ਼ਰਧਾਂਜਲੀ ਦਿੱਤੀ। ਉਸਨੇ ਕਿਹਾ:

“Thanks to her I got to live another 12 years I may not have lived, or I would have lived a prisoner in my own body. But I have fully lived these years thanks to her. I travelled, I moved, I filmed, I ran, I screamed, and I lived the Tunisian revolution, something I may not have been able to live…”

ਉਸ ਸਦਕਾ ਮੈਂ ਹੋਰ 12 ਸਾਲ ਜੀਉ ਸਕੀ ਹਾਂ ਜੋ ਮੈਂ ਸ਼ਾਇਦ ਜਿਉਂ ਨਾ ਸਕਦੀ, ਜਾਂ ਮੈਂ ਆਪਣੇ ਸਰੀਰ ਦੀ ਕੈਦਣ ਬਣੀ ਰਹਿਣਾ ਸੀ। ਪਰ ਮੈਂ ਉਸ ਸਦਕਾ ਇਹ ਸਾਲ ਮੈਂ ਪੂਰੀ ਤਰ੍ਹਾਂ ਜੀਵੇ ਹਨ। ਮੈਂ ਯਾਤਰਾ ਕੀਤੀ, ਮੈਂ ਤੁਰੀ ਫਿਰੀ, ਮੈਂ ਫਿਲਮਾਂਕਣ ਕੀਤਾ, ਮੈਂ ਦੌੜੀ, ਮੈਂ ਚੀਖੀ, ਅਤੇ ਮੈਂ ਟੁਨੀਸ਼ਿਆ ਦੇ ਇਨਕਲਾਬ ਨੂੰ ਜੀਵਿਆ, ਨਹੀਂ ਤਾਂ ਇਹ ਕੁਝ ਮੈਂ ਜੀ ਨਹੀਂ ਸੀ ਸਕਣਾ …

ਚਰਚਾ ਸ਼ੁਰੂ ਕਰੋ

ਲੇਖਕ, ਕਿਰਪਾ ਕਰਕੇ ਲਾਗ ਇਨ »

ਦਿਸ਼ਾ ਨਿਰਦੇਸ਼

  • ਸਾਰੀਆਂ ਟਿੱਪਣੀਆਂ ਦੀਆਂ ਸੰਚਾਲਕ ਵੱਲੋਂ ਸਮੀਖਿਆ ਕੀਤੀ ਜਾਂਦੀ ਹੈ. ਆਪਣੀ ਟਿੱਪਣੀ ਇਕ ਤੋਂ ਵੱਧ ਦਰਜ ਨਾ ਕਰੋ ਜਾਂ ਇਸ ਨੂੰ ਸਪੈਮ ਦੇ ਤੌਰ ਤੇ ਪਛਾਣਿਆ ਜਾ ਸਕਦਾ ਹੈ.
  • ਕਿਰਪਾ ਕਰਕੇ ਹੋਰਨਾਂ ਨਾਲ ਆਦਰ ਨਾਲ ਪੇਸ਼ ਆਓ. ਨਫ਼ਰਤ ਵਾਲੇ ਭਾਸ਼ਣ, ਅਸ਼ਲੀਲਤਾ ਅਤੇ ਨਿੱਜੀ ਹਮਲੇ ਰੱਖਣ ਵਾਲੀਆਂ ਟਿੱਪਣੀਆਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ.