ਮੌਂਟੇਨੇਗਰੋ ਦੀ ਆਜ਼ਾਦੀ-ਘੁਲਾਟੀਆ ਬਾਰੇ ਇਕ ਫ਼ਿਲਮ ਫਾਸ਼ੀਵਾਦੀ ਕਦਰਾਂ-ਕੀਮਤਾਂ ਨੂੰ ਜ਼ਿੰਦਾ ਰੱਖਣ ਦੀ ਕੋਸ਼ਿਸ਼

ਫ਼ਿਲਮ ” ਮਾਰਾ ਬੋਗਾਦਾਨੋਵਾ ਦੀ ਲੜਾਈ” ਤੋਂ ਸਕਰੀਨ-ਸ਼ਾਟ

ਜਦੋਂ ਅਸੀਂ ਪਹਿਲਾਂ ਮਾਰਾ ਲੈਕੋਵਿਕ ਦੀ ਧੀ ਨੂੰ ਦੱਸਿਆ ਕਿ ਅਸੀਂ ਫਾਂਸੀਵਾਦ ਵਿਰੋਧੀ ਅਤੇ ਮੌਂਟੇਨੇਗਰੋ ਵਿੱਚ ਮਹਿਲਾ ਮੁਕਤੀ ਦੇ 70 ਸਾਲਾਂ ਦੀ ਇੱਕ ਦਸਤਾਵੇਜ਼ੀ ਦਾ ਫ਼ੋਕਸ ਉਸ ਦੀ ਮਰਹੂਮ ਮਾਤਾ ਨੂੰ ਬਣਾਉਣਾ ਚਾਹੁੰਦੇ ਸੀ, ਤਾਂ ਉਸਨੇ ਵਿਚਾਰ ਤੇ ਹੈਰਾਨਕੁਨ ਪ੍ਰਤੀਕਰਮ ਪ੍ਰਗਟ ਕੀਤਾ। ਉਸਨੇ ਮੈਨੂੰ ਅਤੇ ਮੇਰੇ ਸਹਿ ਲੇਖਕ, ਡਰੈਗਨ ਕੋਪਿਰਵੀਕਾ ਨੂੰ ਕਿਹਾ “ਇਹ ਜ਼ਰ ਕਿਸੇ ਕਿਸਮ ਦਾ ਘੁਟਾਲਾ ਹੋਣਾ ਹੈ।”

ਪਰ ਵਿਡੋਸਾਵਾ ਲੈਕੋਵਿਚ, ਜੋ ਹੁਣ 80 ਸਾਲਾਂ ਦਾ ਹੈ, ਬਾਅਦ ਵਿਚ ਇਸ ਵਿਚਾਰ ਨੂੰ ਸਮਝ ਗਈ। ਉਸ ਸ਼ੁਰੂਆਤੀ ਫੋਨ ਕਾਲ ਤੋਂ ਪੰਜ ਮਹੀਨੇ ਬਾਅਦ, ਅਤੇ ਮੁੱਖ ਤੌਰ ਤੇ ਉਸ ਦੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ ਯਾਦਾਂ ਸਦਕਾ, ਬਾਲਕਨ ਦੇਸ਼ ਦੇ ਰਾਸ਼ਟਰੀ ਪ੍ਰਸਾਰਕ ਦੁਆਰਾ 12 ਜੁਲਾਈ 2018 ਨੂੰ ਪ੍ਰਸਾਰਿਤ ਕੀਤੇ ਜਾਣ ਤੇ ਉਸ ਦੀ ਮਾਂ ਦੀ ਕਹਾਣੀ ਹੁਣ ਲੱਖਾਂ ਮੌਂਟੇਨੇਗਰੋ ਵਾਸੀ ਜਾਣਦੇ ਹਨ।

ਮਾਰਾ ਲੈਕੋਵਿਕ ਨੇ, ਜੋ 1910 ਵਿਚ ਮੌਂਟੇਨੇਗਰੋ ਦੇ ਸ਼ਹਿਰ ਸਿਤਿੰਜੇ ਵਿਚ ਪੈਦਾ ਹੋਈ ਸੀ ਅਤੇ ਉਸ ਨੇ ਲੱਖਣ ਸਮੇਂ ਵਿਚ ਇਕ ਆਮ ਜ਼ਿੰਦਗੀ ਜੀਵੀ ਸੀ। ਉਹ 30 ਸਾਲ ਦੀ ਸੀ ਅਤੇ ਚਾਰ ਬੱਚਿਆਂ ਦੀ ਮਾਂ ਸੀ ਜਦੋਂ ਉਹ ਵਿਧਵਾ ਹੋ ਗਈ ਸੀ, ਜਦੋਂ ਨਾਜੀ ਫੌਜਾਂ ਨੇ ਉਸ ਸਮੇਂ ਯੂਗੋਸਲਾਵੀਆ ਵਜੋਂ ਜਾਣੇ ਜਾਂਦੇ ਦੇਸ਼ ਤੇ ਹਮਲਾ ਕੀਤਾ ਸੀ। ਉਸਦਾ ਪਤੀ, ਇੱਕ ਕਮਿਊਨਿਸਟ ਪਾਰਟੀ ਕਾਰਕੁਨ, ਬੋਗਦਾਨ ਦਸੰਬਰ 1941 ਵਿਚ ਪਲਜੇਵਲਜਾ ਦੀ ਲੜਾਈ ਦੌਰਾਨ ਲੜਦੇ ਹੋਏ ਮਾਰਿਆ ਗਿਆ ਸੀ। ਮਾਰਾ ਨੇ ਨਾ ਸਿਰਫ਼ ਫਾਸ਼ੀਵਾਦ ਦੀ ਹਾਰ ਨੂੰ ਦੇਖਿਆ, ਸਗੋਂ ਉਹ ਭੂਮੀਗਤ ਪਾਰਟੀ ਸੰਘਰਸ਼ ਵਿਚ ਇਕ ਸਰਗਰਮ ਭਾਗੀਦਾਰ ਸੀ।

1948 ਵਿਚ ਸੋਵੀਅਤ ਯੂਨੀਅਨ ਦੇ ਨਾਲ ਕਮਿਊਨਿਸਟ ਰਾਸ਼ਟਰ ਦੀ ਨਾਟਕੀ ਫੁੱਟ ਦੇ ਬਾਅਦ ਹੋਈ ਗੜਬੜੀ ਦੇ ਸਮੇਂ, ਉਸ ਨੂੰ ਲਗਭਗ ਇਕ ਸਿਆਸੀ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ ਸੀ, ਜੋ ਏਡਰੀਐਟਿਕ ਦੇ ਬੰਜਰ ਟਾਪੂ ਤੇ ਬਣਾਈ ਗਈ ਸੀ। ਯੁੱਧ ਦੌਰਾਨ ਪਾਰਟੀ ਦੇ ਕਾਜ਼ ਲਈ ਉਸ ਦੇ ਅਣਥੱਕ ਯਤਨਾਂ ਅਤੇ ਬਲਕਾਨ ਸਹਿਯੋਗੀਆਂ ਦੇ ਉਸ ਦੇ ਨੈੱਟਵਰਕ ਨੇ ਉਸ ਨੂੰ ਬਚਾ ਲਿਆ ਸੀ, ਕਿਉਂਕਿ ਯੂਗੋਸਲਾਵ ਹੇਰਾਰਕੀ ਦੇ ਐਨ ਉਪਰਲੇ ਸੱਤਾ-ਦਲਾਲਾਂ ਨੇ ਦਖ਼ਲ ਦਿੱਤਾ ਸੀ। ਉਹ ਦੇਸ਼ ਵਿਚ ਔਰਤਾਂ ਨੂੰ ਵੋਟ ਦਾ ਅਧਿਕਾਰ ਪ੍ਰਾਪਤ ਹੋਣ ਦੇ ਤਕਰੀਬਨ ਪੰਜ ਦਹਾਕੇ ਬਾਅਦ ਯੂਗੋਸਲਾਵੀਆ ਦੇ ਢਹਿਢੇਰੀ ਹੋ ਜਾਣ ਤੱਕ ਜ਼ਿੰਦਾ ਰਹੀ, ਪਰੰਤੂ ਆਪਣੇ ਮੂਲਦੇਸ਼ ਮੌਂਟੇਨੇਗਰੋ ਦੇ ਆਜ਼ਾਦੀ ਹਾਸਲ ਕਰਨ ਤੋਂ 10 ਸਾਲ ਪਹਿਲਾਂ 2006 ਵਿਚ ਉਸਦੀ ਮੌਤ ਹੋ ਗਈ ਸੀ।

ਸਾਡੇ ਫਿਲਮ ਬਣਾਉਣ ਤੋਂ ਪਹਿਲਾਂ ਲੈਕੋਵਿਕ ਪੂਰੀ ਤਰ੍ਹਾਂ ਅਣਜਾਣ ਨਹੀਂ ਸੀ। ਅਸੀਂ ਉਸ ਨੂੰ ਬਹੁਤ ਸਾਰੇ ਪਾਤਰਾਂ ਦਰਮਿਆਨ ਦੇਖਿਆ ਸੀ ਜੋ ਮਸ਼ਹੂਰ ਮੋਂਟੇਨੇਗ੍ਰੀਨ ਪ੍ਰਸਾਰਕ ਅਤੇ ਪ੍ਰਕਾਸ਼ਕ ਨਬੋਜਾ ਬਾਟੋ ਟੋਮਸੀਵਿਕ ਦੁਆਰਾ ਲਿਖੇ ਗਏ “ਈਗਲ ਦੀ ਰੌਕ- ਮੌਂਟੇਨੇਗ੍ਰੀਨ ਦੇ ਇੱਕ ਟੱਬਰ ਦੀ ਜ਼ਿੰਦਗੀ ਦੇ 100 ਸਾਲ” ਨਾਮਕ ਇਕ ਦਿਲਚਸਪ ਗਾਥਾ ਵਿੱਚ ਪੇਸ਼ ਕੀਤੇ ਗਏ ਸੀ। 1958 ਦੇ ਮਿਊਨਿਚ ਹਵਾਈ ਦੁਰਘਟਨਾ ਜਿਸ ਵਿੱਚ ਬ੍ਰਿਟਿਸ਼ ਫੁਟਬਾਲ ਕਲੱਬ ਦੇ ਮੈਨਚੈੱਸਟਰ ਯੂਨਾਈਟਡ ਦੇ ਮੈਂਬਰਾਂ ਸਮੇਤ 23 ਲੋਕਾਂ ਦੀ ਮੌਤ ਹੋ ਗਈ ਸੀ, ਉਸ ਵਿੱਚ ਬਚ ਜਾਣ ਵਾਲੇ ਤੋਮਾਸੇਵਿਕ ਦੀ ਪਿਛਲੇ ਸਾਲ 87 ਸਾਲ ਦੀ ਉਮਰ ਵਿੱਚ ਮੌਤ ਹੋਈ। ਪਰ “ਈਗਲ ਦੀ ਰੌਕ” ਉਸ ਦੀ ਸ਼ੁਰੂ ਤੋਂ ਅਨੁਭਵੀ ਸਲਾਹਕਾਰ ਲੈਕੋਵਿਕ ਵਰਗੀਆਂ ਆਮ ਬਾਲਕਨ ਔਰਤਾਂ ਵਲੋਂ ਸੋਚਣ ਤੋਂ ਪਰੇ ਕਠਿਨਾਈਆਂ ਦੇ ਸਮਿਆਂ ਵਿੱਚ ਨਿਭਾਈਆਂ ਗਈਆਂ ਬਹਾਦਰਾਨਾ ਭੂਮਿਕਾਵਾਂ ਦੀ ਇੱਕ ਸਥਾਈ ਪ੍ਰਤੀਕ ਹੈ, ਅਤੇ ਇਸ ਨੇ ਸਾਨੂੰ ਮਾਰਾ ਬੋਗਦਾਨੋਵਾ ਦੀ ਲੜਾਈ (ਅੰਗ੍ਰੇਜ਼ੀ ਵਿੱਚ ਉਪ-ਸਿਰਲੇਖਾਂ ਨਾਲ ਆਨਲਾਈਨ ਪ੍ਰਕਾਸ਼ਿਤ)  ਫਿਲਮ ਦੀ ਪਰੇਰਨਾ ਵਿੱਚ ਸਹਾਇਤਾ ਕੀਤੀ ਸੀ।

ਇੱਕ ਆਮ ਆਦਮੀ ਦੇ ਸੰਘਰਸ਼ ਦੀ ਕਹਾਣੀ ਦੀ ਖੋਜ ਕਰਨ ਅਤੇ ਸਾਂਝੇ ਕਰਨ ਨਾਲ, ਅਸੀਂ ਨੌਜਵਾਨ ਪੀੜ੍ਹੀਆਂ ਨੂੰ ਇਹ ਯਾਦ ਦਿਵਾਉਣਾ ਚਾਹੁੰਦੇ ਸੀ ਕਿ ਅਸੀਂ ਹੁਣ ਜੋ ਹੱਕ ਮਾਣਦੇ ਹਾਂ, ਉਹ ਕਿਵੇਂ ਜਿੱਤੇ ਗਏ ਸਨ ਅਤੇ ਇਹ ਦਰਸਾਉਂਦੇ ਹਨ ਕਿ ਹਰ ਇੱਕ ਆਜ਼ਾਦੀ ਅਤੇ ਅਧਿਕਾਰ ਦਾ ਆਪਣਾ ਜੰਗ ਦਾ ਮੈਦਾਨ ਹੁੰਦਾ ਹੈ, ਜਿੱਥੇ ਵਿਸ਼ਾਲ ਕੁਰਬਾਨੀਆਂ ਕੀਤੀਆਂ ਗਈਆਂ ਹੁੰਦੀਆਂ ਹਨ। ਇਹ ਸਿਰਲੇਖ ਉਸ ਬਾਲਕਨ ਰਿਵਾਜ ਨੂੰ ਦਰਸਾਉਂਦਾ ਹੈ ਜਿਸ ਅਨੁਸਾਰ ਪਤਨੀ ਨੂੰ ਪਤੀ ਦੇ ਨਾਂ ਨਾਲ ਬੁਲਾਇਆ ਜਾਂਦਾ ਹੈ, ਜੋ ਉਸਦੇ ਜੀਵਨ ਕਾਲ ਵਿਚ ਆਮ ਸੀ। ਉਸ ਦੀ ਕਮਿਊਨਿਟੀ ਦੇ ਅੰਦਰ ਮਰੇ ਲਕੋਵੀਕ ਨੂੰ ਮਾਰਾ ਬੋਗਡਾਨਾਵਾ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਜਿਸਦਾ ਮਤਲਬ ਹੈ ਕਿ ਬੋਗਦਾਨ ਦੀ ਮਾਰਾ।

ਫਾਸ਼ੀਵਾਦ ਦੇ ਵਿਰੁੱਧ ਇੱਕ ਸੰਘਰਸ਼, ਅਤੇ ਪਿਤਰਸੱਤਾ ਦੇ ਵੀ

Mare Bogdanova (1910-1996)

ਬਾਟੋ ਤੋਮਾਸੇਵਿਕ ਦੇ ਕੰਮ ਤੋਂ ਸਾਹਮਣੇ ਆਇਆ ਮਾਰਾ ਲੈਕੋਵਿਕ ਇੱਕ ਮਜ਼ਬੂਤ ਰੋਲ ਮਾਡਲ ਹੈ ਜੋ ਲੇਖਕ ਨੂੰ ਸੇਟੀਨਜੇ ਵਿਚ ਪਾਰਟੀ ਲਹਿਰ ਨਾਲ ਉਸਦਾ ਪਹਿਲਾ ਅਸਲੀ ਕੁਨੈਕਸ਼ਨ ਪ੍ਰਦਾਨ ਕਰਦਾ ਹੈ, ਜੋ ਕਿ 1941 ਤੋਂ 44 ਤਕ ਨਾਜ਼ੀਆਂ ਦੇ ਕਬਜ਼ੇ ਹੇਠ ਸੀ। ਇਹ ਮਾਰਾ ਸੀ ਜਿਸ ਨੇ ਤੋਮਾਸੇਵਕ ਨੂੰ ਅੰਦੋਲਨ ਦੇ ਸ਼ੁਰੂਆਤੀ ਵਿਚ ਉਹ ਸੁਨੇਹੇ ਭੇਜੇ, ਜਿਨ੍ਹਾਂ ਵਿੱਚ ਉਸ ਨੇ ਫਾਂਸੀਵਾਦ-ਵਿਰੋਧੀ ਫੌਜੀ ਲੜਨ ਵਾਲਿਆਂ ਦੀ ਫਾਂਸੀ ਦੇ ਜਨਤਕ ਦ੍ਰਿਸ਼ ਵਾਚਣ ਲਈ ਭੇਜਿਆ ਸੀ। ਮੌਤ ਦੀ ਸਜ਼ਾ ਸੁਣਾਏ ਗਏ ਲੋਕਾਂ ਦੇ ਵਤੀਰੇ ਬਾਰੇ ਦੱਸਣਾ ਅੰਦੋਲਨ ਲਈ ਮਹੱਤਵਪੂਰਨ ਸੀ – ਇਹ ਤੈਅ ਕਰਨ ਲਈ ਕਿ ਉਹ ਤਸੀਹਿਆਂ ਦੇ ਨਾਲ ਫੁੱਟ ਪਏ ਸਨ ਜਾਂ ਨਹੀਂ। ਮਾਰਾ ਨੇ ਉਸ ਨੂੰ ਕੈਦੀਆਂ ਲਈ ਖਾਣਾ ਲਿਆਉਣ ਲਈ, ਰੇਡੀਓ ਤੋਂ ਖਬਰਾਂ ਸਾਂਝੀਆਂ ਕਰਨ ਲਈ ਅਤੇ ਸ਼ਹਿਰ ਦੇ ਵਿੱਚੀਂ ਆਪਣੀਆਂ ਯਾਤਰਾਵਾਂ ਦੌਰਾਨ ਜੋ ਵੀ ਦੇਖਿਆ, ਉਸ ਦੀ ਖ਼ਬਰਸਾਰ ਰੱਖਣ ਲਈ ਭੇਜਿਆ।

ਪਾਰਟੀ ਸੰਘਰਸ਼ ਨੇ ਮਾਰਾ ਵਰਗੀਆਂ ਔਰਤਾਂ ਨੂੰ ਉਭਾਰਿਆ, ਜੋ ਉਸ ਸਮੇਂ ਅਨਪੜ੍ਹ ਸੀ, ਲੀਡਰਸ਼ਿਪ ਦੇ ਅਹੁਦਿਆਂ ਤੱਕ ਪਹੁੰਚਾ ਦਿੱਤਾ। ਇਹ ਸਾਬਤ ਕੀਤਾ ਕਿ ਉਹ ਘਰ ਦੇ ਅੰਦਰ ਹੀ ਨਹੀਂ, ਸਗੋਂ ਆਪਣੇ ਭਾਈਚਾਰੇ ਅਤੇ ਦੇਸ਼ ਲਈ ਵੀ ਵੱਡੇ ਕੰਮ ਕਰ ਸਕਦੀਆਂ ਸਨ, ਅਤੇ ਯੂਗੋਸਲਾਵੀਆ ਦੇ ਮੁੱਲਾਂ ਨੂੰ ਹੌਲੀ ਹੌਲੀ ਅੱਗੇ ਲੈ ਜਾ ਸਕਦੀਆਂ ਸਨ।

ਪਰ ਜੇ ਮਾਰਾ ਵਰਗੀਆਂ ਔਰਤਾਂ ਨੇ ਫਾਸ਼ੀਵਾਦ-ਵਿਰੋਧੀ ਸੰਘਰਸ਼ ਦੀ ਪਿੱਠਭੂਮੀ ਦਾ ਗਠਨ ਕੀਤਾ, ਤਾਂ ਅੰਦੋਲਨ ਨੂੰ ਵੀ ਇਸਦੇ ਨਵੀਆਂ ਲੀਹਾਂ ਪਾਉਣ ਵਾਲਿਆਂ ਦੀ ਲੋੜ ਸੀ।

ਮਾਰਾ ਤੋਂ ਉਲਟ, ਲੀਗ ਆਫ ਕਮਿਊਨਿਸਟ ਯੂਥ ਐਂਡ ਵਿਮੈਨਜ਼ ਐਂਟੀ-ਫਾਸ਼ਿਸਟ ਫਰੰਟ ਮੈਂਬਰ ਬੋਸਾ ਵੁਕੋਵਿਕ ਬਹੁਤ ਛੋਟੀ ਉਮਰ ਤੋਂ ਸਿਆਸੀ ਸਾਹਿਤ ਵਿਚ ਗੁੜ੍ਹੀ ਹੋਈ ਸੀ। ਵੁਕੋਵਿਕ ਸਮੇਂ ਦੀਆਂ ਵੱਡੀ ਬਹੁਗਿਣਤੀ ਔਰਤਾਂ ਨਾਲੋਂ ਪਿਤਰ-ਪੰਥ ਰੂੜੀਵਾਦ ਦੀ ਵਿਰੋਧੀ ਇਕ ਹੋਰ ਬੁਲੰਦ ਆਵਾਜ਼ ਸੀ। ਫਾਸ਼ੀਵਾਦ-ਵਿਰੋਧੀ ਅੰਦੋਲਨ ਵਿਚ ਹਿੱਸਾ ਲੈਣ ਤੋਂ ਬਾਅਦ ਉਹ “ਸਾਡੀ ਨਾਰੀ” ਨਾਮਕ ਇਕ ਪਤ੍ਰਿਕਾ ਦੀ ਸੰਪਾਦਕ ਬਣ ਗਈ, ਜੋ ਕਿ ਮੋਂਟੇਨੇਗਰੋ ਵਿਚ ਔਰਤਾਂ ਦੀ ਸਿੱਖਿਆ ਅਤੇ ਮੁਕਤੀ ਲਈ ਬਹੁਤ ਅਹਿਮ ਸਮਝੀ ਜਾਂਦੀ ਸੀ। ਮੋਂਟੇਨੇਗਰੋ ਵਿਚ ਔਰਤਾਂ ਦਾ ਅੰਦੋਲਨ ਸਾਡੀ ਫਿਲਮ ਦਾ ਇੱਕ ਹੋਰ ਫੋਕਸ ਹੈ।

ਯਾਦਾਂ ਨੂੰ ਨਾਸ਼ ਨਾ ਹੋਣ ਦਿਓ, ਇਤਿਹਾਸਕ ਸੋਧਵਾਦ ਨੂੰ ਰੱਦ ਕਰੋ

ਲਗਾਤਾਰ ਸੰਘਰਸ਼ ਦੇ ਇਸ ਯੁੱਗ ਤੋਂ ਆਪਣੀਆਂ ਯਾਦਾਂ ਨੂੰ ਬਚਾਉਣ ਲਈ ਸਾਡੀ ਮੁੱਖ ਪ੍ਰੇਰਣਾ ਇਹ ਸੀ ਕਿ ਬਹੁਤ ਸਾਰੇ ਲੋਕ ਜੋ ਮਾਰਾ ਅਤੇ ਉਸਦੇ ਪਤੀ ਬੋਗਦਾਨ ਨੂੰ ਜਾਣਦੇ ਸਨ ਉਹ ਹੁਣ ਕਾਫ਼ੀ ਬੁੱਢੇ ਹਨ। ਸਾਡਾ ਸੁਭਾਗ ਸੀ ਕਿ ਅਸੀਂ ਮਨੁੱਖੀ ਯਾਦਾਂ ਦੇ ਇਨ੍ਹਾਂ ਮਹੱਤਵਪੂਰਨ ਸਰੋਤਾਂ ਨਾਲ ਗੱਲ ਕਰ ਸਕਦੇ ਸੀ, ਜਿਨ੍ਹਾਂ ਨੇ ਉਸ ਜੀਵਨ ਦੀ ਇੱਕ ਤਸਵੀਰ ਤਿਆਰ ਕਰਨ ਵਿੱਚ ਸਹਾਇਤਾ ਕੀਤੀ ਜਿਸਦਾ ਰਾਜਕੀ ਅਜਾਇਬਘਰਾਂ ਵਿੱਚ ਨਾਮਾਤਰ ਦਸਤਾਵੇਜ਼ੀਕਰਨ ਸੀ।

ਮੌਂਟੇਨੇਗਰੋ ਦੇ ਰੇਡੀਓ-ਟੈਲੀਵਿਜ਼ਨ (ਆਰ.ਟੀ.ਸੀ.ਜੀ.), ਦੇਸ਼ ਦੇ ਜਨਤਕ ਪ੍ਰਸਾਰਕ, ਨੇ ਮੌਂਟੇਨੇਗਰੋ ਦੇ ਕਮਿਊਨਿਸਟ-ਯੁੱਗ ਸਟੇਟ ਫਿਲਮ ਸਟੂਡੀਓ, ਲਵਸੀਨ ਫ਼ਿਲਮ, ਜੋ ਕਿ ਲੋਵਸੀਨ ਫਿਲਮ ਨੇ ਉਸ ਯੁੱਗ ਤੋਂ ਕੁਝ ਮਹਾਨ ਫੁਟੇਜ ਪ੍ਰਦਾਨ ਕਰਕੇ ਕੰਮ ਵਿੱਚ ਇਤਿਹਾਸਕ ਸੰਦਰਭ ਪੈਦਾ ਕਰਨ ਵਿੱਚ ਸਾਡੀ ਮਦਦ ਕੀਤੀ। ਇਹ ਤੱਥ ਕਿ ਜਨਤਕ ਪ੍ਰਸਾਰਕ ਦੁਆਰਾ ਫਿਲਮ ਪ੍ਰਸਾਰਿਤ ਕੀਤੀ ਗਈ ਹੈ, ਇਹ ਦਰਸਾਉਂਦਾ ਹੈ ਕਿ ਫਾਸ਼ਿਸਟ ਵਿਰੋਧੀ ਸੰਘਰਸ਼ ਅੱਜ ਵੀ ਸਮਾਜ ਵਿੱਚ ਤਰਬਾਂ ਛੇੜਦਾ ਹੈ। ਆਖ਼ਰਕਾਰ, 13 ਜੁਲਾਈ ਨੂੰ ਮੌਂਟੇਨੇਗਰੋ ਦੇ ਰਾਜ ਬਣਨ ਦਾ ਦਿਨ 1941 ਵਿਚ ਇਸੇ ਮਿਤੀ ਨੂੰ ਉਥੇ ਫ਼ਾਸ਼ੀਵਾਦੀ ਵਿਰੋਧੀ ਵਿਦਰੋਹ ਦੀ ਯਾਦ ਦਿਵਾਉਂਦਾ ਹੈ।

ਪਰ ਹੋਰਨਾਂ ਬਾਲਕਨ ਦੇਸ਼ਾਂ ਵਿਚ ਕੁਝ ਸੱਜੇਪੱਖੀ ਪਾਪੂਲਿਜ਼ਮ ਤੋਂ ਬਚਣ ਦੇ ਬਾਵਜੂਦ, ਮੌਂਟੇਨੇਗਰੋ, ਫਾਸ਼ੀਵਾਦੀ-ਵਿਰੋਧੀ ਲਹਿਰ ਦੇ ਸਿਧਾਂਤਾਂ ਦੇ ਵਿਰੋਧ ਵਿਚ ਯੂਰਪ ਅਤੇ ਸਮੁਚੇ ਸੰਸਾਰ ਅੰਦਰ ਵਗ ਰਹੇ ਰੂੜੀਵਾਦੀ ਰੁਝਾਨਾਂ ਤੋਂ ਮੁਕਤ ਨਹੀਂ ਹੈ। ਪਰਿਵਾਰਕ ਕਦਰਾਂ ਕੀਮਤਾਂ ਅਤੇ ਧਾਰਮਿਕ ਕਦਰਾਂ-ਕੀਮਤਾਂ ਤੇ ਤਣਾਅ ਪਾਉਣ ਵਾਲੇ ਕੰਜ਼ਰਵੇਟਿਵਾਂ ਨੇ ਵਿਅਕਤੀਗਤ ਅਧਿਕਾਰਾਂ ਨੂੰ ਸੀਮਿਤ ਕਰਨ ਦੀ ਧਮਕੀ ਦਿੰਦਾ ਹੈ ਅਤੇ ਮਾਰਾ ਅਤੇ ਹੋਰਾਂ ਦੁਆਰਾ ਅਤਿਅੰਤ ਔਖੀਆਂ ਹਾਲਤਾਂ ਵਿਚ ਕੀਤੀ ਪ੍ਰਗਤੀ ਵਿੱਚੋਂ ਬਹੁਤੀ ਨੂੰ ਬਰਬਾਦ ਕਰ ਦਿੱਤਾ ਹੈ। ਇਨ੍ਹਾਂ ਸਮੂਹਾਂ ਲਈ ਗਰਭਪਾਤ ਅਤੇ ਸਮਲਿੰਗੀ ਸਾਂਝੇਦਾਰੀਆਂ ਬਾਰੇ ਇਕ ਸੰਭਾਵੀ ਕਾਨੂੰਨ ਦੋ ਮੁੱਖ ਟੀਚੇ ਹਨ, ਪਰ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਉਹ ਇਥੇ ਰੁਕ ਜਾਣਗੇ। ਸਮਾਜ ਵਿਚ ਵੱਖੋ-ਵੱਖਰੇ ਸਮਾਜਿਕ ਸਮੂਹਾਂ ਵਿਚਲੀ ਦੂਰੀ ਚਿੰਤਾਜਨਕ਼ ਦਰ ਨਾਲ ਵਧ ਰਹੀ ਹੈ, ਅਤੇ ਨਿਤਾਣੇ ਲੋਕ ਬੇਸਹਾਰਾ ਹੋਣ ਦੇ ਖ਼ਤਰੇ ਵਿਚ ਹਨ।

ਇਹ ਉਹ ਥਾਂ ਹੈ ਜਿੱਥੇ ਵਿਦਿਆ ਆਉਂਦੀ ਹੈ. ਜਿਹੜੇ ਵਿਦਿਅਕ ਨੀਤੀਆਂ ਬਣਾਉਂਦੇ ਹਨ ਉਨ੍ਹਾਂ ਨੂੰ ਇਹਨਾਂ ਰੁਝਾਣਾਂ ਤੋਂ ਜਾਣੂ ਹੋਣਾ ਚਾਹੀਦਾ ਹੈ ਅਤੇ ਸਕੂਲਾਂ ਵਿੱਚ ਸਿਵਲ ਸਿੱਖਿਆ ਵੱਲ ਵਧੇਰੇ ਧਿਆਨ ਦੇਣਾ ਚਾਹੀਦਾ ਹੈ।ਇਹ ਉਹ ਥਾਂ ਹੈ ਜਿੱਥੇ ਵਿਦਿਆ ਆਉਂਦੀ ਹੈ. ਜਿਹੜੇ ਵਿਦਿਅਕ ਨੀਤੀਆਂ ਬਣਾਉਂਦੇ ਹਨ ਉਨ੍ਹਾਂ ਨੂੰ ਇਹਨਾਂ ਰੁਝਾਣਾਂ ਤੋਂ ਜਾਣੂ ਹੋਣਾ ਚਾਹੀਦਾ ਹੈ ਅਤੇ ਸਕੂਲਾਂ ਵਿੱਚ ਸਿਵਲ ਸਿੱਖਿਆ ਵੱਲ ਵਧੇਰੇ ਧਿਆਨ ਦੇਣਾ ਚਾਹੀਦਾ ਹੈ। ਸਿਰਫ਼ ਨੌਜਵਾਨਾਂ ਦੀ ਆਲੋਚਨਾ ਕਰਨਾ ਕਾਫ਼ੀ ਨਹੀਂ ਹੈ ਕਿ ਉਹ ਪੜਦਾਦੇ-ਪੜਦਾਦੀਆਂ ਨੂੰ ਨਹੀਂ ਜਾਣਦੇ ਜਾਂ ਉਨ੍ਹਾਂ ਘਟਨਾਵਾਂ ਵਿਚ ਦਿਲਚਸਪੀ ਨਹੀਂ ਦਿਖਾਉਂਦੇ ਜਿਨ੍ਹਾਂ ਨੂੰ ਪੜਦਾਦੇ-ਪੜਦਾਦੀਆਂ ਨੇ ਜੀਵਿਆ ਸੀ । ਇਹ ਅਧਿਆਪਕਾਂ ਦੀ ਜ਼ੁੰਮੇਵਾਰੀ ਹੈ ਕਿ ਉਨ੍ਹਾਂ ਨੂੰ ਵਿਖਾਉਣ ਕਿਵੇਂ ਫਾਸ਼ੀਵਾਦ-ਵਿਰੋਧ ਦੀਆਂ ਕਦਰਾਂ ਕੀਮਤਾਂ ਇਤਿਹਾਸ ਦਾ ਹਿੱਸਾ ਹੀ ਨਹੀਂ ਹਨ, ਅਤੇ ਇਤਿਹਾਸ ਦਾ ਅਧਿਐਨ ਅਤੀਤ ਦੀ ਮਹਿਮਾ ਲਈ ਨਹੀਂ, ਸਗੋਂ ਭਵਿੱਖ ਨੂੰ ਬਚਾਉਣ ਲਈ ਕੀਤਾ ਜਾਂਦਾ ਹੈ।

ਫਿਲਮ ਮਾਰਾ ਬੋਗਾਡਾਨੋਵਾ ਦੀ ਲੜਾਈ ਸੈਂਟਰ ਫਾਰ ਡੈਮੋਕ੍ਰੇਟਿਕ ਟ੍ਰਾਂਜੀਸ਼ਨ (ਸੀ.ਡੀ.ਟੀ.) ਗੈਰ-ਮੁਨਾਫ਼ਾ ਅਤੇ ਮੀਡੀਆ ਸੋਲਿਊਸ਼ਨ ਦੇ ਸਹਿਯੋਗ ਨਾਲ ਯੂਰਪੀਅਨ ਯੂਨੀਅਨ ਦੇ ਸਮਰਥਨ ਨਾਲ ਬਣਾਈ ਗਈ ਸੀ। ਇਹ ਅੰਗਰੇਜ਼ੀ ਉਪਸਿਰਲੇਖਾਂ ਦੇ ਨਾਲ ਔਨਲਾਈਨ ਮਿਲ ਜਾਂਦੀ ਹੈ।

ਚਰਚਾ ਸ਼ੁਰੂ ਕਰੋ

ਲੇਖਕ, ਕਿਰਪਾ ਕਰਕੇ ਲਾਗ ਇਨ »

ਦਿਸ਼ਾ ਨਿਰਦੇਸ਼

  • ਸਾਰੀਆਂ ਟਿੱਪਣੀਆਂ ਦੀਆਂ ਸੰਚਾਲਕ ਵੱਲੋਂ ਸਮੀਖਿਆ ਕੀਤੀ ਜਾਂਦੀ ਹੈ. ਆਪਣੀ ਟਿੱਪਣੀ ਇਕ ਤੋਂ ਵੱਧ ਦਰਜ ਨਾ ਕਰੋ ਜਾਂ ਇਸ ਨੂੰ ਸਪੈਮ ਦੇ ਤੌਰ ਤੇ ਪਛਾਣਿਆ ਜਾ ਸਕਦਾ ਹੈ.
  • ਕਿਰਪਾ ਕਰਕੇ ਹੋਰਨਾਂ ਨਾਲ ਆਦਰ ਨਾਲ ਪੇਸ਼ ਆਓ. ਨਫ਼ਰਤ ਵਾਲੇ ਭਾਸ਼ਣ, ਅਸ਼ਲੀਲਤਾ ਅਤੇ ਨਿੱਜੀ ਹਮਲੇ ਰੱਖਣ ਵਾਲੀਆਂ ਟਿੱਪਣੀਆਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ.