ਚੈੱਕ ਲੇਖਕ ਕੁੰਡੇਰਾ ਅਤੇ ਚੈੱਕ ਸਾਹਿਤਕ ਦ੍ਰਿਸ਼ ਵਿੱਚ ਪਿੱਤਰਸ਼ਾਹੀ ਬਾਰੇ ਰਾਡਕਾ ਡੇਨੇਮਾਰਕੋਵਾ

ਸੋਨੀਆ ਪੋਕੋਰਨਾ ਦੁਆਰਾ ਖਿੱਚਿਆ ਰਾਡਕਾ ਡੇਨੇਮਾਰਕੋਵਾ ਦਾ ਚਿੱਤਰ, ਵਰਤੋਂ ਲਈ ਇਜਾਜ਼ਤ ਲਈ ਗਈ ਹੈ

ਪਿਛਲੇ ਮਹੀਨੇ ਚੈੱਕ ਗਣਰਾਜ ਨੂੰ ਇੱਕ ਸਾਹਿਤਕ ਘੁਟਾਲੇ ਨੇ ਹਿਲਾ ਕੇ ਰੱਖ ਦਿੱਤਾ ਜਿਸ ਨੇ ਜਲਦੀ ਹੀ ਰਾਜਨੀਤਿਕ ਰੰਗ ਅਖਤਿਆਰ ਕਰ ਲਿਆ: ਚੈੱਕ ਲੇਖਕ ਜਾਨ ਨੋਵਾਕ ਨੇ ਚੈੱਕ-ਫ਼ਰਾਂਸੀਸੀ ਲੇਖਕ ਮਿਲਾਨ ਕੁੰਡੇਰਾ ਦੀ ਪਹਿਲੀ ਚੈੱਕ ਜੀਵਨੀ ਰਿਲੀਜ ਕੀਤੀ। ਕੁੰਡੇਰਾ ਵਿਸ਼ਵਵਿਆਪੀ ਪ੍ਰਸਿੱਧੀ ਮਾਣਦਾ ਹੈ ਪਰ ਅਕਸਰ ਉਸ ਨੂੰ ਚੈੱਕ ਗਣਤੰਤਰ ਵਿੱਚ ਹਿਕਾਰਤ ਨਾਲ ਵੇਖਿਆ ਜਾਂਦਾ ਹੈ।

900 ਸਫ਼ਿਆਂ ਦੀ ਇਸ ਪੁਸਤਕ ਵਿਚ 1975 ਵਿਚ ਫ਼ਰਾਂਸ ਵਿੱਚ ਜਲਾਵਤਨ ਹੋਣ ਤੋਂ ਪਹਿਲਾਂ ਕੁੰਡੇਰਾ ਦੇ ਜੀਵਨ ਦੇ ਚੈੱਕੋਸਲੋਵਾਕ ਦੇ ਸਾਲਾਂ ਦਾ ਬਿਰਤਾਂਤ ਹੈ। ਇਹ ਉਸ ਦੇ ਸ਼ੁਰੂਆਤੀ ਸਾਹਿਤਕ ਜੀਵਨ ਦਾ ਬਿਰਤਾਂਤ ਹੈ, ਜਿਸ ਵਿੱਚ ਉਸਦੇ ਸਟਾਲਿਨਵਾਦੀ ਵਿਚਾਰਧਾਰਾ ਦੇ ਪੂਰੇ ਸਮਰਥਨ, ਉਸਦੇ ਬਹੁਤ ਸਾਰੇ ਜਿਨਸੀ ਸੰਬੰਧ ਅਤੇ ਚੈੱਕੋਸਲੋਵਾਕ ਰਿਆਸਤੀ ਸੁਰੱਖਿਆ ਨਾਲ ਉਸਦੇ ਕਥਿਤ ਸਹਿਯੋਗ ਦੇ ਕਿੱਸੇ ਸ਼ਾਮਲ ਹਨ। ਕਿਤਾਬ ਨੇ ਇੱਕ ਸਨਸਨੀ ਪੈਦਾ ਕੀਤੀ ਹੈ, ਜਦ ਕਿ ਰਵਾਇਤੀ ਅਤੇ ਸੋਸ਼ਲ ਮੀਡੀਆ ਵਿੱਚ ਪ੍ਰਤੀਕ੍ਰਿਆ ਰਲੀ ਮਿਲੀ ਰਹੀ।

ਬਹਿਸ ਦੇ ਬਹੁਤ ਸਾਰੇ ਪਹਿਲੂਆਂ ਨੂੰ ਸਮਝਣ ਲਈ, ਗਲੋਬਲ ਵੌਆਇਸਸ ਨੇ ਰਾਡਕਾ ਡੇਨੇਮਾਰਕੋਵਾ ਨਾਲ ਗੱਲ ਕੀਤੀ, ਜੋ ਸਭ ਤੋਂ ਵੱਧ ਸਨਮਾਨਿਤ ਸਮਕਾਲੀ ਚੈੱਕ ਲੇਖਕਾਂ ਵਿਚੋਂ ਇੱਕ ਹੈ। ਰਾਡਕਾ ਇੱਕ ਸਾਹਿਤਕ ਆਲੋਚਕ ਵੀ ਹੈ ਅਤੇ ਜਰਮਨ ਤੋਂ ਚੈੱਕ ਵਿੱਚ ਅਨੁਵਾਦ ਵੀ  ਕਰਦੀ ਹੈ। ਇੰਟਰਵਿਊ ਸੰਖੇਪ ਕਰਨ ਲਈ ਸੰਪਾਦਿਤ ਕੀਤੀ ਗਈ।

ਫਿਲਿਪ ਨੂਬਲ (ਫ.ਨ.): ਕੀ ਚੈੱਕੋਸਲੋਵਾਕ ਰਿਆਸਤੀ ਸੁਰੱਖਿਆ ਨਾਲ ਕੁੰਡੇਰਾ ਦੀ ਕਥਿਤ ਤੌਰ ‘ਤੇ ਮਿਲੀਭੁਗਤ ਬਾਰੇ ਸਕੈਂਡਲ ਇਸ ਗੱਲ ਦਾ ਸੰਕੇਤ ਹੈ ਕਿ ਚੈੱਕ ਸਮਾਜ ਨੇ ਉਸ ਛਾਂਟੀ ਪ੍ਰਕਿਰਿਆ ਨਾਲ ਸੁਲਹ ਨਹੀਂ ਕੀਤੀ ਜਿਸ ਦੌਰਾਨ ਕਮਿਊਨਿਸਟ-ਯੁੱਗ ਦੇ ਸਰਕਾਰੀ ਅਧਿਕਾਰੀਆਂ ਨੂੰ ਕਢ ਦਿੱਤਾ ਗਿਆ ਸੀ?

Společnost se s obdobím před rokem 1989 vyrovnávat ještě ani nezačala. A letošní kniha o Kunderovi takovým krokem není, naopak, je tu v sázce sama polarita viníků a obětí. Až se společnost začne narovnávat, tak budou konečně vycházet knihy o lidech, kteří Kundery a další do podobných situací dostali.

Kniha je dílem šikovného řemeslníka, ale není o Kunderovi, je o Novákovi, z každé stránky čiší nadřazené já a bezbřehý sadismus, řečeno s Jiřím Kolářem „strašlivá nevzdělanost, která zahaluje text jako neproniknutelná mlha“. Chybí zásadní kunderovské jádro, ironie a povědomí o umění (evropského) románu.

Takový text má vycházet na pokračování v bulvárním deníku, kam patří. Ovšem s literaturou, natož pravdou nemá příliš společného. Kniha sama je spíše odrazem dnešní buranské mentality. Kniha je reklamním trikem, profesionálně zpracovaným produktem. Její jazyk je nasycený dikcí prokurátorů, připomíná padesátá léta, která autor Kunderovi vyčítá.

Na knihu o Kunderovi si musíme počkat, měla by ji napsat inteligentní, vzdělaná, citlivá mladá žena, protože Kunderův svět je světem patriarchálních hodnot, které Novák odhalit nemůže, protože je sám žije.

ਰਾਡਕਾ ਡੇਨੇਮਾਰਕੋਵਾ (ਰ. ਡ.): ਚੈੱਕ ਸਮਾਜ ਨੇ 1989 [ਕਮਿਊਨਿਜ਼ਮ ਦੇ ਅੰਤ, ਜਿਸ ਨੂੰ ਵੈਲਵੇਟ ਰੈਵੋਲਿਊਸ਼ਨ ਵੀ ਕਿਹਾ ਜਾਂਦਾ ਹੈ] ਤੋਂ ਪਹਿਲਾਂ ਦੇ ਆਪਣੇ ਅਤੀਤ ਦਾ ਸਾਹਮਣਾ ਕਰਨਾ ਸ਼ੁਰੂ ਨਹੀਂ ਕੀਤਾ ਹੈ। ਅਤੇ ਕੁੰਡੇਰਾ ਬਾਰੇ ਇਸ ਸਾਲ ਦੀ ਕਿਤਾਬ ਉਸ ਦਿਸ਼ਾ ਵਿੱਚ ਪੁੱਟਿਆ ਕਦਮ ਨਹੀਂ ਹੈ। ਇਸ ਦੇ ਉਲਟ ਇੱਥੇ ਅਪਰਾਧੀਆਂ ਅਤੇ ਪੀੜਤਾਂ ਦੀ ਧਰੁਵ-ਬੰਦੀ ਦਾਅ ‘ਤੇ ਲੱਗੀ ਹੋਈ ਹੈ। ਜਦੋਂ ਸਾਡਾ ਸਮਾਜ ਆਖ਼ਰਕਾਰ ਇਕੱਠੇ ਹੋ ਕੇ ਕੰਮ ਕਰੇਗਾ, ਤਦ ਸਾਡੇ ਕੋਲ ਉਨ੍ਹਾਂ ਲੋਕਾਂ ਬਾਰੇ ਕਿਤਾਬਾਂ ਹੋਣਗੀਆਂ ਜਿਨ੍ਹਾਂ ਨੇ ਕੁੰਡੇਰਾ ਅਤੇ ਹੋਰਾਂ ਨੂੰ ਉਨ੍ਹਾਂ ਹਾਲਤਾਂ ਵਿੱਚ ਲਿਆ ਸੁੱਟਿਆ ਹੈ, ਜਿਸ ਵਿੱਚ ਇਸ ਵੇਲੇ ਅਸੀਂ ਵੇਖ ਰਹੇ ਹਾਂ।

ਇਹ ਕਿਤਾਬ ਇੱਕ ਕੁਸ਼ਲ ਕਾਰੀਗਰ ਨੇ ਪੈਦਾ ਕੀਤੀ ਹੈ, ਪਰ ਇਹ ਕੁੰਡੇਰਾ ਬਾਰੇ ਨਹੀਂ ਹੈ, ਇਹ ਨੋਵੋਕ ਬਾਰੇ ਹੈ। ਹਰ ਪੰਨੇ ਤੇ ਲੋਹੜੇ ਦੀ ਹਉਮੈ ਅਤੇ ਬੇਅੰਤ ਉਦਾਸੀ ਦੀ ਭਾਵਨਾ ਰਿਸਦੀ ਹੈ। ਜਿਵੇਂ ਜਿਰੀ ਕੋਲਾਰ [ਇੱਕ ਪ੍ਰਭਾਵਸ਼ਾਲੀ ਚੈੱਕ ਲੇਖਕ ਜਿਸ ਨੇ ਹਵੇਲ ਅਤੇ ਹੋਰ ਵਿਦਰੋਹੀਆਂ ਦਾ ਪੱਖ ਪੂਰਿਆ] ਲਿਖਦਾ ਹੈ, ਕਿ ਇਹ ਇੱਕ “ਸਭਿਆਚਾਰ ਦੀ ਭਿਆਨਕ ਘਾਟ ਦੀ ਇੱਕ ਉਦਾਹਰਨ ਹੈ, ਜਿਸ ਵਿੱਚ ਇਸ ਕਮੀ ਨੇ ਟੈਕਸਟ ਨੂੰ ਅਭੇਦ ਧੁੰਦ ਵਾਂਗ ਢੱਕਿਆ ਹੋਇਆ ਹੈ”। ਇਸ ਕਿਤਾਬ ਵਿਚ ਜੋ ਗੁੰਮ ਹੈ ਉਹ ਹੈ ਕੁੰਡੇਰਾ ਦਾ ਸਾਰਤੱਤ, ਉਸ ਦਾ ਵਿਅੰਗ ਅਤੇ ਯੂਰਪੀਅਨ ਨਾਵਲ ਦੀ ਕਲਾ ਪ੍ਰਤੀ ਉਸਦੀ ਜਾਗਰੂਕਤਾ।

ਅਜਿਹਾ ਪਾਠ ਸਿਰਫ ਕੁਝ ਪੀਲੇ ਪ੍ਰੈਸ ਪ੍ਰਕਾਸ਼ਨਾਂ ਵਿੱਚ ਕਿਸਤਾਂ ਵਿੱਚ ਜਾਰੀ ਕੀਤਾ ਜਾ ਸਕਦਾ ਹੈ, ਜਿੱਥੇ ਇਸ ਦਾ ਸਥਾਨ ਹੈ। ਸਾਹਿਤ ਨਾਲ ਇਸਦਾ ਖ਼ਾਸ ਸਰੋਕਾਰ ਨਹੀਂ ਹੈ, ਅਤੇ ਸੱਚ ਨਾਲ ਤਾਂ ਹੋਰ ਵੀ ਘੱਟ। ਇਹ ਕਿਤਾਬ ਆਪਣੇ ਆਪ ਵਿਚ ਅੱਜ ਦੇ ਦੇਸ਼ ਦੀ ਜਾਹਲ ਮਾਨਸਿਕਤਾ ਦਾ ਪ੍ਰਗਟਾਵਾ ਹੈ। ਇਹ ਕਿਤਾਬ ਇੱਕ ਇਸ਼ਤਿਹਾਰੀ ਚਾਲ ਹੈ, ਪੇਸ਼ੇਵਰ ਰੂਪ ਵਿੱਚ ਤਿਆਰ ਇੱਕ ਉਤਪਾਦ। ਇਸਦੀ ਭਾਸ਼ਾ ਅਤੇ ਤਰਜ ਸਰਕਾਰੀ ਵਕੀਲਾਂ ਵਾਲੀ ਹੈ ਅਤੇ 1950 ਦੇ ਦਹਾਕੇ [ਦੇ ਸਟਾਲਿਨਵਾਦੀ ਤਮਾਸ਼ਾਈ ਮੁਕੱਦਮਿਆਂ] ਦੀ ਗੱਲ ਕਰਦੀ ਹੈ। ਉਸ ਲਈ ਲੇਖਕ ਕੁੰਡੇਰਾ ਨੂੰ ਦੋਸ਼ੀ ਠਹਿਰਾਉਂਦਾ ਹੈ।

ਅਸੀਂ ਅਜੇ ਵੀ ਕੁੰਡੇਰਾ ਬਾਰੇ ਕਿਸੇ ਜਵਾਨ, ਸੰਵੇਦਨਸ਼ੀਲ, ਪੜ੍ਹੀ-ਲਿਖੀ ਅਤੇ ਸੂਝਵਾਨ ਔਰਤ ਵੱਲੋਂ ਲਿਖੀ ਗਈ ਕਿਤਾਬ ਦਾ ਇੰਤਜ਼ਾਰ ਕਰ ਰਹੇ ਹਾਂ, ਕਿਉਂਕਿ ਕੁੰਡੇਰਾ ਦੀ ਦੁਨੀਆਂ ਪਿਤਾਪੁਰਖੀ ਕਦਰਾਂ ਕੀਮਤਾਂ ਦੀ ਬੁਨਿਆਦ ਉੱਤੇ ਖੜ੍ਹੀ ਹੈ, ਜਿਨ੍ਹਾਂ ਦੀ ਖ਼ੁਦ ਨੋਵਾਕ ਵੀ ਪਛਾਣ ਨਹੀਂ ਕਰ ਸਕਦਾ, ਕਿਉਂਕਿ ਉਸਦਾ ਜੀਵਨ ਵੀ ਉਨ੍ਹਾਂ ਉੱਤੇ ਹੀ ਟਿਕਿਆ ਹੋਇਆ ਹੈ।

ਫ.ਨ.: ਚੈੱਕ ਗਣਰਾਜ ਵਿੱਚ ਕੁੰਡੇਰਾ ਇੰਨਾ ਨਾਪਸੰਦ ਕਿਉਂ ਹੈ? 

RD: Protože je úspěšný v zahraničí a Čechy vůbec nepotřebuje. České myšlení je hluboce provinční, závistivé, uznává jen místní celebrity. Ale pozor, je to daleko složitější, Kundera je Francouz elitářstvím i jazykem, který si zvolil. Nechce mít s Čechami nic společného i proto, jako by se bál, že se odkryje jeho skutečný předsrpnový příběh. O ten nestojí. Už si vybájil jiný.

Kundera je přitom v jistém a paradoxním slova smyslu poctivý, jednolitý a důsledný, chová se ke svému životu jako ke svému dílu, dílo je pouze to, za čím autor sám stojí ve chvíli bilancování. A k tomu, co by se dalo nazvat „jeho“ dílem podle něj nepatří, co je nezralé, co je nezdařené. Patří ale rovněž ke generaci, která nerada připomíná, že tanky v roce 1968 byly poslány na expartajníky, mnozí z nich Stalinovi v padesátých letech ochotně pomáhali věšet oprátky. Kundera sice s Čechami nechtěl mít nic společného, takže se bohužel ke kauzám z dob komunismu kolem své osoby nevyjádřil, a kdo je jednou v podezření, že napomáhal režimu, který vraždil, musí se postavit ke svým činům. Protože jinak urážíme mrtvé. Kundera ale není Günter Grass, který se k problematickým činům mládí za nacismu vrátil v knize Loupání cibule. Kundera totiž na rozdíl od Grasse nikdy nebyl tak vyhraněně politický, nikdy se netvářil jako morální autorita.

V širším kontextu Kunderův případ ale otevírá zásadnější, širší témata, v němž je i on obětí. Například soudy s komunistickými zločinci se tu vlekly, nikdo nebyl, není a nebude potrestán, protože společnost odmítá přijmout podíl viny.

Ke Kunderovi měl a má navíc odstup i Havlův disidentský okruh jenom proto, že Kundera tvrdil, že disidenti jsou pokaždé mimo realitu. Češi jako národ plebejců jsou také alergičtí na projevy elitářství. Proto mají škodolibou radost nad každým pokleskem a v Čechách si pokaždé našli zástupné „viníky“ v osobnostech. Zatímco skuteční viníci nepozorovaně unikli. A stejně je vidět na Kunderu. Plivají na něho hlavně ti, kdo mají vždy navrch.

ਰ. ਡ.: ਕਿਉਂਕਿ ਉਹ ਵਿਦੇਸ਼ਾਂ ਵਿੱਚ ਪ੍ਰਸਿੱਧ ਹੈ ਅਤੇ ਉਸਨੂੰ ਚੈੱਕ ਗਣਰਾਜ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ। ਚੈੱਕ ਮਾਨਸਿਕਤਾ ਖੂਹ ਦੇ ਡੱਡੂ ਵਾਲੀ ਹੈ, ਈਰਖਾ ਨਾਲ ਭਰੀ ਹੈ, ਅਤੇ ਸਿਰਫ਼ ਸਥਾਨਕ ਮਸ਼ਹੂਰ ਸ਼ਖਸੀਅਤਾਂ ਨੂੰ ਪਛਾਣਦੀ ਹੈ। ਪਰ ਸਾਵਧਾਨ ਰਹੋ, ਇਹ ਸਭ ਬਹੁਤ ਜਟਿੱਲ ਹੈ: ਕੁੰਡੇਰਾ ਆਪਣੇ ਪਤਵੰਤਾਵਾਦ ਅਤੇ ਭਾਸ਼ਾ ਦੀ ਚੋਣ ਕਰਕੇ ਫ਼ਰਾਂਸੀਸੀ ਹੈ। ਉਹ ਚੈੱਕ ਗਣਰਾਜ ਨਾਲ ਕੋਈ ਸਾਂਝ ਨਹੀਂ ਰੱਖਣਾ ਚਾਹੁੰਦਾ, ਤਾਂ ਜੋ 1989 ਤੋਂ ਪਹਿਲਾਂ ਉਸ ਨੇ ਜੋ ਕੀਤਾ ਉਸ ਬਾਰੇ ਸੱਚਾਈ ਸਾਹਮਣੇ ਨਾ ਆਵੇ। ਉਹ ਅਜਿਹਾ ਨਹੀਂ ਚਾਹੁੰਦਾ ਕਿਉਂਕਿ ਉਸਨੇ ਪਹਿਲਾਂ ਹੀ ਆਪਣੀ ਜ਼ਿੰਦਗੀ ਬਾਰੇ ਇੱਕ ਹੋਰ ਕਹਾਣੀ ਸੁਣਾ ਦਿੱਤੀ ਹੈ।

ਫਿਰ ਵੀ ਹੈਰਾਨੀ ਹੁੰਦੀ ਕਿ ਕੁੰਡੇਰਾ ਇਮਾਨਦਾਰ, ਇਕਰੂਪ ਅਤੇ ਇਕਸਾਰ ਹੈ, ਉਹ ਆਪਣੇ ਜੀਵਨ ਨਾਲ ਉਸੇ ਤਰ੍ਹਾਂ ਪੇਸ਼ ਆਉਂਦਾ ਹੈ ਜਿਸ ਤਰ੍ਹਾਂ ਉਹ ਆਪਣੇ ਕੰਮ ਨਾਲ ਪੇਸ਼ ਆਉਂਦਾ ਹੈ, ਕਿਉਂਕਿ ਜਦੋਂ ਜੀਵਨ ਦੇ ਨਤੀਜਿਆਂ ‘ਤੇ ਵਿਚਾਰ ਕਰਨ ਦੀ ਗੱਲ ਆਉਂਦੀ ਹੈ ਤਾਂ ਲੇਖਕ ਸਿਰਫ਼ ਆਪਣੀਆਂ ਰਚਨਾਵਾਂ ‘ਤੇ ਟੇਕ ਰੱਖ ਸਕਦਾ ਹੈ। ਅਤੇ ਜੋ ਅਪ੍ਰੋਢ ਸੀ, ਜੋ ਅਸਫ਼ਲ ਸੀ, ਉਹਨਾਂ ਨੂੰ ਲਿਖਤਾਂ ਨੂੰ ਮੰਨਣਾ ਚਾਹੀਦਾ। ਨਾਲ ਹੀ, ਕੁੰਡੇਰਾ ਉਸ ਪੀੜ੍ਹੀ ਨਾਲ ਸੰਬੰਧਤ ਹੈ ਜੋ ਇਹ ਯਾਦ ਰੱਖਣਾ ਪਸੰਦ ਨਹੀਂ ਕਰਦੀ ਕਿ 1968 ਵਿਚ [ਚੇਕੋਸਲੋਵਾਕੀਆ ਉੱਤੇ ਸੋਵੀਅਤ ਹਮਲੇ ਦੇ ਸਾਲ] ਵਿੱਚ ਸਾਬਕਾ ਕਮਿਊਨਿਸਟ ਪਾਰਟੀ ਦੇ ਮੈਂਬਰਾਂ ਵਿਰੁੱਧ ਟੈਂਕ ਭੇਜੇ ਗਏ ਸਨ, ਜਿਨ੍ਹਾਂ ਵਿਚੋਂ ਬਹੁਤਿਆਂ ਨੇ 1950ਵਿਆਂ ਵਿੱਚ ਸਤਾਲਿਨ ਦੀ ਆਪਣੇ ਵਿਰੋਧੀਆਂ ਨੂੰ ਫਾਂਸੀ ਲਾਉਣ ਵਿੱਚ ਮਦਦ ਕੀਤੀ ਸੀ। ਕੁੰਡੇਰਾ ਸ਼ਾਇਦ ਚੈੱਕ ਗਣਰਾਜ ਨਾਲ ਕੋਈ ਵੀ ਸਾਂਝ ਨਹੀਂ ਰੱਖਣਾ ਚਾਹੁੰਦਾ ਸੀ, ਇਸ ਲਈ ਬਦਕਿਸਮਤੀ ਨਾਲ ਉਸਨੇ ਕਮਿਊਨਿਸਟ ਦੌਰ ਵਿਚ ਆਪਣੀ ਭੂਮਿਕਾ ਸੰਬੰਧੀ ਕੋਈ ਸਟੈਂਡ ਨਹੀਂ ਲਿਆ। ਪਰ ਕਿਸੇ ਵੀ ਵਿਅਕਤੀ ਨੂੰ ਜਿਸ ਤੇ ਕਦੇ ਉਸ ਹਕੂਮਤ ਦੀ ਮਦਦ ਕਰਨ ਦਾ ਦੋਸ਼ ਹੋਵੇ ਜਿਸਨੇ ਲੋਕਾਂ ਦਾ ਕਤਲਾਮ ਕੀਤਾ ਸੀ, ਉਸ ਨੂੰ ਆਪਣੇ ਕੰਮਾਂ ਦਾ ਜਵਾਬ ਦੇਣਾ ਪਵੇਗਾ। ਨਹੀਂ ਤਾਂ ਅਸੀਂ ਮੁਰਦਿਆਂ ਦਾ ਅਪਮਾਨ ਕਰ ਰਹੇ ਹੁੰਦੇ ਹਾਂ। ਫਿਰ ਵੀ ਕੁੰਡੇਰਾ ਗੁੰਟਰ ਗ੍ਰਾਸ ਨਹੀਂ ਹੈ, ਜੋ ਆਪਣੀ ਜਵਾਨੀ ਵਿਚ ਨਾਜ਼ੀ ਕਾਲ ਦੌਰਾਨ ਆਪਣੀਆਂ ਘਟੀਆ ਕਾਰਵਾਈਆਂ ਬਾਰੇ ਆਪਣੀ ਕਿਤਾਬ “ਬੀਮ ਹੂਟੇਨ ਡੇਰ ਜ਼ਵੀਏਬਲ” (“ਪਿਆਜ਼ ਛਿੱਲਦਿਆਂ”) ਵਿੱਚ ਗੱਲ ਕਰਦਾ ਹੈ। ਕੁੰਡੇਰਾ ਦੀ, ਗ੍ਰਾਸ ਦੇ ਉਲਟ, ਕਦੇ ਵੀ ਰਾਜਨੀਤੀ ਦੀ ਅਜਿਹੀ ਗੰਭੀਰ ਭਾਵਨਾ ਨਹੀਂ ਸੀ, ਤੇ ਉਸਨੇ ਆਪਣੇ ਆਪ ਨੂੰ ਕਦੇ ਨੈਤਿਕ ਅਥਾਰਟੀ ਵਜੋਂ ਪੇਸ਼ ਨਹੀਂ ਕੀਤਾ।

ਪਰ ਕੁੰਡੇਰਾ ਦਾ ਮਾਮਲਾ ਇੱਕ ਵਿਸ਼ਾਲ ਅਤੇ ਹੋਰ ਵੀ ਮਹੱਤਵਪੂਰਨ ਵਿਸ਼ਾ ਖੋਲ੍ਹਦਾ ਹੈ, ਜਿਸ ਦੇ ਪੀੜਤਾਂ ਵਿੱਚ ਉਹ ਆਪ ਵੀ ਹੈ। ਉਦਾਹਰਨ ਵਜੋਂ, ਕਮਿਊਨਿਸਟ ਜੁਰਮਾਂ ਦੇ ਮੁਕੱਦਮੇ ਵੀ ਇੱਥੇ ਖਿੱਚੇ ਗਏ, ਕਿਸੇ ਨੂੰ ਖ਼ਾਸ ਸਜ਼ਾ ਨਹੀਂ ਦਿੱਤੀ ਅਤੇ ਨਾ ਹੀ ਦਿੱਤੀ ਜਾਏਗੀ, ਕਿਉਂਕਿ ਸਮਾਜ ਅਪਰਾਧ ਦੇ ਆਪਣੇ ਹਿੱਸੇ ਨੂੰ ਸਵੀਕਾਰ ਕਰਨ ਤੋਂ ਇਨਕਾਰੀ ਹੁੰਦਾ ਹੈ।

ਵੈਕਲਾਵ ਹਵੇਲ ਦੇ ਦੁਆਲੇ ਦੇ ਵਿਦਰੋਹੀ ਹਲਕਿਆਂ ਨੇ ਕੁੰਡੇਰਾ ਤੋਂ ਆਪਣੀ ਦੂਰੀ ਬਣਾਈ ਰੱਖੀ ਹੈ ਅਤੇ ਅਜੇ ਵੀ ਰੱਖਦੇ ਹਨ, ਕਿਉਂਕਿ ਉਸਨੇ ਇਕ ਵਾਰ ਕਿਹਾ ਸੀ ਕਿ ਉਨ੍ਹਾਂ ਨੂੰ ਹਕੀਕਤ ਦੀ ਕੋਈ ਸਮਝ ਨਹੀਂ ਹੈ। ਚੈੱਕ ਅਜਿਹੇ ਆਮ ਲੋਕਾਂ ਦੀ ਇੱਕ ਕੌਮ ਹੈ ਜੋ ਕਿਸੇ ਵੀ ਕਿਸਮ ਦੇ ਪਤਵੰਤੇਪਣ ਪ੍ਰਤੀ ਖੁਣਸ ਰੱਖਦੇ ਹਨ। ਇਹੀ ਕਾਰਨ ਹੈ ਕਿ ਉਹ ਕਿਸੇ ਦੇ ਵੀ ਡਿੱਗਣ ਤੋਂ ਇੱਕ ਕਿਸਮ ਦੀ ਅਵੈੜ ਪ੍ਰਸੰਨਤਾ ਹਾਸਲ ਕਰਦੇ ਹਨ, ਅਤੇ ਉਹ ਹਮੇਸ਼ਾਂ ਜਨਤਕ ਸ਼ਖਸੀਅਤਾਂ ਵਿੱਚ ਆਦਰਸ਼ ਦੋਸ਼ੀ ਲਭ ਲੈਂਦੇ ਹਨ, ਜਦੋਂ ਕਿ ਅਸਲ ਦੋਸ਼ੀ ਬਚ ਕੇ ਨਿੱਕਲ ਜਾਂਦੇ ਹਨ। ਕੁੰਡੇਰਾ ਦੇ ਨਾਲ ਵੀ ਅਜਿਹਾ ਹੀ ਹੋ ਰਿਹਾ ਹੈ। ਉਹ ਜਿਹੜੇ ਉਸ ਉੱਤੇ ਥੁੱਕਦੇ ਹਨ ਉਹ ਉਹੀ ਹੁੰਦੇ ਹਨ ਜਿਨ੍ਹਾਂ ਦਾ ਹੱਥ ਉੱਪਰ ਹੈ।

ਫ.ਨ.: ਤੁਸੀਂ ਆਪਣੇ ਨਵੇਂ ਨਾਵਲ, “Hodiny z olova” ਵਿੱਚ ਕੁੰਡੇਰਾ ਨੂੰ ਇੱਕ ਪਾਤਰ ਵਜੋਂ ਸ਼ਾਮਲ ਕਰਨ ਦੀ ਚੋਣ ਕਿਉਂ ਕੀਤੀ?

RD Pro mě je Kundera jako postava (nejen) povýšeného elitáře důležitá pro objasnění češství, českého údělu a mentality středoevropského prostoru, do kterého svými výtečnými romány patří (k ironii dějin patří, že v roce 1954 se Havel po maturitě na večerním gymnáziu hlásil na různé vysoké školy, v přijímací komisi na filmovou fakultu AMU seděl Milan Kundera, Havel kvůli kádrovému posudku přijatý nebyl).

Kundera odmítal podepisovat petice a rebelovat. Na což má každý právo. Ale Havel mu vytýkal něco jiného: že téměř programově odmítá vidět i tu druhou stránku těchto věcí. Totiž nepřímý a dlouhodobý význam, který mají. Havel říkal, že Kunderův apriorně skeptický vztah k občanským aktům, které jsou bez naděje na okamžitý efekt a jeví se pouze jako výraz snahy jejich autorů demonstrovat svou vlastní skvělost, dobře zná. A nesdílel ho. Havel cítil, že je třeba něco udělat nejen z principu, ale že se má něco dělat vždy, když jsou lidé nespravedlivě zavíráni. Zatímco my Havla doma dnes pomalu zesměšňujeme, například pro čínské disidenty je obrovským vzorem, i tam vznikla Charta 08.

Nebezpečí vidím ještě jinde. Arogantní knihou o Kunderovi odvádíme pozornost od skutečných zločinců. Tváříme se, že nevidíme tváře vrahů ani kolaborantů okupačního režimu před rokem 1989. Kam se rozplynuli příslušníci Státní bezpečnosti?  U nás nebyl za zločiny komunismu nikdo (jako například v západním Německu za zločiny nacismu) vyloučen z veřejného života. Po roce 1989 se přelili do parlamentu a podnikatelských kruhů, jeden z nich je v roce 2020 premiérem české vlády. To je náš hlavní problém, o kterém se společnost bojí mluvit. Ale my potřebujeme osudy v soukolí dějin pochopit do hloubky, v jejich celistvosti a existenciální obnaženosti, jak se o to snaží Kundera ve svých románech, ne je pošlapávat, zesměšňovat. A já opakuji s Lao-c´: „Každá z bytostí nese ve svém týle temnotu,/ ve svém náručí světlo./ I když je v člověku něco špatného,/ je třeba ho zahanbovat?“

ਰ. ਡ.: ਮੇਰੇ ਲਈ ਚੈੱਕ ਅਤੇ ਮੱਧ ਯੂਰਪ ਦੀ ਮਾਨਸਿਕਤਾ ਦੀ ਵਿਆਖਿਆ ਕਰਨ ਲਈ ਇਸ ਪਤਵੰਤਵਾਦ ਦੀ ਨੁਮਾਇੰਦਗੀ ਕਰਨ ਵਾਲੇ ਪਾਤਰ ਵਜੋਂ ਕੁੰਡੇਰਾ ਮਹੱਤਵਪੂਰਨ ਹੈ। ਉਹ ਆਪਣੇ ਉੱਘੇ ਨਾਵਲਾਂ ਨਾਲ ਉਸ ਮਾਨਸਿਕਤਾ ਨਾਲ ਸੰਬੰਧਤ ਹੈ। ਹੈਰਾਨੀ ਭਰੀ ਗੱਲ ਇਹ ਹੈ ਕਿ 1954 ਵਿਚ ਜਦੋਂ ਹਵੇਲ ਨੇ ਸਕੂਲ ਦੀ ਪੜ੍ਹਾਈ ਖ਼ਤਮ ਕੀਤੀ, ਉਸਨੇ ਫਿਲਮ ਅਕੈਡਮੀ ਸਮੇਤ ਵੱਖ-ਵੱਖ ਯੂਨੀਵਰਸਿਟੀਆਂ ਵਿਚ ਜਾਣ ਦੀ ਕੋਸ਼ਿਸ਼ ਕੀਤੀ। ਉਮੀਦਵਾਰਾਂ ਦੀ ਸਮੀਖਿਆ ਕਰਨ ਵਾਲੇ ਕਮਿਸ਼ਨ ਵਿੱਚ ਮਿਲਾਨ ਕੁੰਡੇਰਾ ਸ਼ਾਮਲ ਸੀ, ਅਤੇ ਹਵੇਲ ਨੂੰ ਸਵੀਕਾਰ ਨਹੀਂ ਕੀਤਾ ਗਿਆ ਕਿਉਂਕਿ ਉਸ ਦੇ ਪਰਿਵਾਰ ਦਾ ਸਹੀ ਰਾਜਨੀਤਿਕ ਪਿਛੋਕੜ ਨਹੀਂ ਸੀ, ਕਿਉਂਕਿ ਹਕੂਮਤ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਪਹਿਲ ਦਿੰਦੀ ਸੀ ਜਦੋਂ ਕਿ ਹੈਵਲ ਇੱਕ ਬੁਰਜੂਆ ਪਰਿਵਾਰ ਤੋਂ ਆਇਆ ਸੀ।

ਕੁੰਦਰਾ ਨੇ [ਕਮਿਊਨਿਸਟ ਵਿਰੋਧੀ] ਪਟੀਸ਼ਨਾਂ ‘ਤੇ ਦਸਤਖਤ ਕਰਨ ਅਤੇ ਬਾਗ਼ੀ ਹੋਣ ਤੋਂ ਇਨਕਾਰ ਕਰ ਦਿੱਤਾ। ਇਹ ਬੇਸ਼ੱਕ ਉਸ ਦਾ ਹੱਕ ਹੈ, ਪਰ ਹਵੇਲ ਨੇ ਉਸ ਨੂੰ ਕਿਸੇ ਹੋਰ ਚੀਜ਼ ਲਈ ਝਿੜਕ ਪਾਈ: ਕਿ ਉਸਨੇ ਵਿਦਰੋਹੀ ਸਰਗਰਮੀਆਂ ਦੇ ਦੂਸਰੇ ਪਹਿਲੂਆਂ ਨੂੰ ਵੇਖਣ ਤੋਂ ਇਨਕਾਰ ਕਰ ਦਿੱਤਾ – ਇਸਦੇ ਅਸਿੱਧੇ ਅਰਥ ਜੋ ਲੰਬੇ ਸਮੇਂ ਤੱਕ ਢੁਕਦੇ ਹੁੰਦੇ ਹਨ। ਹਵੇਲ ਕਹਿੰਦਾ ਹੁੰਦਾ ਸੀ ਕਿ ਉਹ ਨਾਗਰਿਕ ਸਰਗਰਮੀਆਂ ਬਾਰੇ ਕੁੰਡੇਰਾ ਦੀ ਅਗੇਤੀ ਸ਼ੰਕਾ ਬਿਰਤੀ ਨੂੰ ਚੰਗੀ ਤਰ੍ਹਾਂ ਜਾਣਦਾ ਸੀ, ਅਤੇ [ਕਿ ਉਸਨੂੰ ਲਗਦਾ ਸੀ] ਇਹ ਨਿਰ-ਉਮੀਦ ਹੈ ਕਿਉਂਕਿ ਇਸਦਾ ਕੋਈ ਤਤਕਾਲ ਪ੍ਰਭਾਵ ਨਹੀਂ ਹੁੰਦਾ ਅਤੇ ਵਿਦਰੋਹੀਆਂ ਦੀ ਚੰਗਾ ਦਿਖਣ ਦੀ ਕੋਸ਼ਿਸ਼ ਹੀ ਹੁੰਦੀ ਹੈ। ਪਰ ਹਵੇਲ ਇਸ ਸ਼ੰਕੇ ਨਾਲ ਸਹਿਮਤ ਨਹੀਂ ਸੀ, ਉਸਨੂੰ ਮਹਿਸੂਸ ਹੋਇਆ ਕਿ ਕਿਸੇ ਨੂੰ ਸਿਰਫ਼ ਸਿਧਾਂਤ ਦੀ ਖ਼ਾਤਰ ਕੁਝ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਪਰ ਇਹ ਕਿ ਬੰਦੇ ਨੂੰ ਹਮੇਸ਼ਾਂ ਉਦੋਂ ਦਖ਼ਲ ਦੇਣਾ ਚਾਹੀਦਾ ਸੀ ਜਦੋਂ ਲੋਕਾਂ ਨੂੰ ਝੂਠੇ ਦੋਸ਼ ਲਾ ਕੇ ਨਜ਼ਰਬੰਦ ਕੀਤਾ ਜਾਂਦਾ ਸੀ.. ਜਦੋਂ ਕਿ ਅਸੀਂ ਅੱਜ ਹਵੇਲ ਦਾ ਮਜ਼ਾਕ ਉਡਾ ਰਹੇ ਹਾਂ, ਉਹ ਚਾਰਟਰ 08 ਦੀ ਸਿਰਜਣਾ ਕਰਨ ਵਾਲੇ ਅਸੰਤੁਸ਼ਟ ਚੀਨੀ ਲੋਕਾਂ ਲਈ ਵੱਡੀ ਪ੍ਰੇਰਣਾ ਬਣਿਆ ਹੋਇਆ ਹੈ।

ਮੈਂ ਹੋਰ ਕਿਤੇ ਖ਼ਤਰਾ ਵੇਖ ਰਹੀ ਹਾਂ: ਕੁੰਡੇਰਾ ਬਾਰੇ ਇਹ ਗੁਸਤਾਖ਼ ਕਿਤਾਬ ਅਸਲ ਜੁਰਮਾਂ ਤੋਂ ਦੂਰ ਹੈ। ਅਸੀਂ ਵਿਖਾਵਾ ਕਰਦੇ ਹਾਂ ਕਿ ਅਸੀਂ 1989 ਤੋਂ ਪਹਿਲਾਂ ਹਕੂਮਤ ਦੇ ਅਪਰਾਧੀਆਂ ਅਤੇ ਸਹਿਯੋਗੀ ਲੋਕਾਂ ਦੇ ਚਿਹਰੇ ਨਹੀਂ ਵੇਖਦੇ। ਰਾਜਸੀ ਸੁਰੱਖਿਆ ਨੂੰ ਭੰਗ ਕਰਨ ਤੋਂ ਬਾਅਦ ਉਸਦੇ ਮੈਂਬਰਾਂ ਨੂੰ ਕਿੱਥੇ ਭੇਜਿਆ ਗਿਆ? ਕਮਿਊਨਿਜ਼ਮ ਦੇ ਅਧੀਨ ਕੀਤੇ ਗਏ ਜੁਰਮਾਂ ਲਈ ਕਿਸੇ ਨੂੰ ਵੀ ਜਨਤਕ ਜੀਵਨ (ਸਰਕਾਰੀ ਨੌਕਰੀ) ਤੋਂ ਬਾਹਰ ਨਹੀਂ ਕੀਤਾ ਗਿਆ, ਜਿਵੇਂ ਉਦਾਹਰਨ ਵਜੋਂ, ਪੱਛਮੀ ਜਰਮਨੀ ਵਿੱਚ ਨਾਜ਼ੀਵਾਦ ਦੇ ਅਧੀਨ ਕੀਤੇ ਗਏ ਜੁਰਮਾਂ ਲਈ ਕੀਤਾ ਗਿਆ ਸੀ। 1989 ਤੋਂ ਬਾਅਦ ਉਹ ਲੋਕ ਸੰਸਦ, ਕਾਰੋਬਾਰੀ ਹਲਕਿਆਂ ਵਿੱਚ ਦਾਖਲ ਹੋਏ ਅਤੇ ਉਨ੍ਹਾਂ ਵਿੱਚੋਂ ਇੱਕ ਅਜੋਕਾ ਚੈੱਕ ਪ੍ਰਧਾਨ ਮੰਤਰੀ ਹੈ। ਇਹ ਸਾਡੀ ਆਪਣੀ ਸਮੱਸਿਆ ਹੈ, ਜਿਸ ਬਾਰੇ ਸਾਡਾ ਸਮਾਜ ਵਿਚਾਰਨ ਤੋਂ ਡਰਦਾ ਹੈ। ਪਰ ਸਾਨੂੰ ਇਤਿਹਾਸ ਦੇ ਪ੍ਰਸੰਗ ਵਿਚ ਲੋਕਾਂ ਦੀ ਹੋਣੀ ਨੂੰ ਡੂੰਘਾਈ ਨਾਲ ਸਮਝਣ ਦੀ ਜ਼ਰੂਰਤ ਹੈ … ਐਨ ਜਿਵੇਂ ਕਿ ਕੁੰਡੇਰਾ ਆਪਣੇ ਨਾਵਲਾਂ ਵਿੱਚ ਕਰਨ ਦੀ ਕੋਸ਼ਿਸ਼ ਕਰਦਾ ਹੈ, ਅਤੇ ਉਨ੍ਹਾਂ ਮਨੁੱਖੀ ਹੋਣੀਆਂ ਨੂੰ ਮਿਧਣ ਜਾਂ ਮਜ਼ਾਕ ਉਡਾਉਣ ਦੀ ਨਹੀਂ। ਮੈਂ ਲਾਓਜ਼ੀ ਦੇ ਸ਼ਬਦਾਂ ਨੂੰ ਦੁਹਰਾਉਂਦੀ ਹਾਂ: “ਹਰੇਕ ਜੀਵ ਆਪਣੀ ਪਿੱਠ ‘ਤੇ ਹਨੇਰਾ ਢੋ ਰਿਹਾ ਹੈ / ਤੇ ਆਪਣੇ ਹੱਥਾਂ ਵਿੱਚ ਰੌਸ਼ਨ ਮਸ਼ਾਲਾਂ / ਜੇ ਕਿਸੇ ਆਦਮੀ ਵਿੱਚ ਕੁਝ ਮਾੜਾ ਹੋਵੇ ਵੀ / ਕੀ ਸਾਨੂੰ ਉਸਨੂੰ ਸ਼ਰਮਿੰਦਾ ਕਰਨਾ ਚਾਹੀਦਾ ਹੈ?”

ਚਰਚਾ ਸ਼ੁਰੂ ਕਰੋ

ਲੇਖਕ, ਕਿਰਪਾ ਕਰਕੇ ਲਾਗ ਇਨ »

ਦਿਸ਼ਾ ਨਿਰਦੇਸ਼

  • ਸਾਰੀਆਂ ਟਿੱਪਣੀਆਂ ਦੀਆਂ ਸੰਚਾਲਕ ਵੱਲੋਂ ਸਮੀਖਿਆ ਕੀਤੀ ਜਾਂਦੀ ਹੈ. ਆਪਣੀ ਟਿੱਪਣੀ ਇਕ ਤੋਂ ਵੱਧ ਦਰਜ ਨਾ ਕਰੋ ਜਾਂ ਇਸ ਨੂੰ ਸਪੈਮ ਦੇ ਤੌਰ ਤੇ ਪਛਾਣਿਆ ਜਾ ਸਕਦਾ ਹੈ.
  • ਕਿਰਪਾ ਕਰਕੇ ਹੋਰਨਾਂ ਨਾਲ ਆਦਰ ਨਾਲ ਪੇਸ਼ ਆਓ. ਨਫ਼ਰਤ ਵਾਲੇ ਭਾਸ਼ਣ, ਅਸ਼ਲੀਲਤਾ ਅਤੇ ਨਿੱਜੀ ਹਮਲੇ ਰੱਖਣ ਵਾਲੀਆਂ ਟਿੱਪਣੀਆਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ.