ਤਾਜ਼ਿਕਸਤਾਨ ਨੇ ਸੀਟੀ-ਮਾਰ ਪੱਤਰਕਾਰ ਨੂੰ ਰਿਹਾ ਤਾਂ ਕਰ ਦਿੱਤਾ ਪਰ ਸਜ਼ਾ ਕਾਇਮ ਰੱਖੀ

ਤਾਜਿਕਸਤਾਨ ਦੀ ਇਕ ਅਦਾਲਤ ਵਧ ਰਹੇ ਅੰਤਰਰਾਸ਼ਟਰੀ ਦਬਾਅ ਅੱਗੇ ਝੁਕ ਗਈ ਅਤੇ ਇਕ ਸੀਟੀ-ਮਾਰ ਪੱਤਰਕਾਰ ਨੂੰ ਰਿਹਾ ਕਰ ਦਿੱਤਾ ਜਿਸ ਨੂੰ ਪਹਿਲਾਂ 12 ਸਾਲ ਦੀ ਕੈਦ ਦੀ ਸਜ਼ਾ ਦਿੱਤੀ ਗਈ ਸੀ।

ਹੈਰਾਨੀ ਭਰੇ ਇੱਕ ਫੈਸਲੇ ਵਿੱਚ, ਸੁਗ਼ਦ ਖੇਤਰੀ ਅਦਾਲਤ ਨੇ ਖੈਰੇਲੂ ਮਿਰਸੇਆਦੋਵ ਦੀ 22 ਅਗਸਤ ਨੂੰ ਅਦਾਲਤ ਤੋਂ ਰਿਹਾਈ ਦਾ ਹੁਕਮ ਦਿੱਤਾ, ਹਾਲਾਂ ਕਿ ਘੁਟਾਲੇ ਦੇ ਦੋਸ਼, ਜਾਹਲੀ ਦਸਤਾਵੇਜ਼ ਬਣਾਉਣ ਅਤੇ ਝੂਠੀ ਗਵਾਹੀ ਦੇਣ ਦੇ ਦੋਸ਼ਾਂ ਵਿੱਚ ਸਜ਼ਾ ਬਰਕਰਾਰ ਰੱਖੀ।

ਮਿਰਸੇਆਦੋਵ ਦੇ ਵਕੀਲ, ਬਖ਼ਤਿਆਰ ਨਸਰੁਲੋਏਵ ਨੇ ਏਸ਼ੀਆ-ਪਲਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਉਸ ਦੇ ਮੁਵੱਕਿਲ ਨੂੰ 80,000 ਸੋਮੋਨੀ (8,500 ਡਾਲਰ) ਦਾ ਜੁਰਮਾਨਾ ਦੇਣਾ ਪਵੇਗਾ, ਕਮਿਊਨਿਟੀ ਦੀ ਸੇਵਾ ਕਰਨੀ ਹੋਵੇਗੀ ਅਤੇ ਦੋ ਸਾਲਾਂ ਲਈ ਆਪਣੀ ਤਨਖ਼ਾਹ ਦਾ ਪੰਜਵਾਂ ਹਿੱਸਾ ਰਿਆਸਤ ਨੂੰ ਦੇਣਾ ਹੋਵੇਗਾ।

ਮੁਆਫੀ ਦਾ ਇਹ ਸੰਕੇਤ- ਇਕ ਨਿਆਂ ਪ੍ਰਣਾਲੀ ਲਈ ਕਦੇ ਸੁਣਨ ਵਿੱਚ ਨਹੀਂ ਆਈ – ਏਨੇ ਗੂੜ੍ਹ ਸਿਆਸੀ ਕੇਸਾਂ ਵਿੱਚ ਘੱਟ ਹੀ ਕਦੇ ਕਦਮ ਵਾਪਸ ਲਏ ਜਾਂਦੇ ਹਨ – ਇਹ ਅੰਸ਼ਕ ਤੌਰ ਤੇ ਮਿਸ਼ਰਤੋਦੋਵ ਦੀ ਦੁਰਦਸ਼ਾ ਨੂੰ ਮਿਲੇ ਅੰਤਰਰਾਸ਼ਟਰੀ ਧਿਆਨ ਦੀ ਮਾਨਤਾ ਵਜੋਂ ਮਿਲਿਆ ਜਾਪਦਾ ਹੈ। #ਫ੍ਰੀ ਖ਼ਹਿਰੂਲੋ ਹੈਸ਼ਟੈਗ ਨੇ ਸੋਸ਼ਲ ਮੀਡੀਆ ਤੇ ਚੋਖਾ ਧਿਆਨ ਖਿੱਚਿਆ ਸੀ ਅਤੇ ਇਸ ਨੂੰ ਤਾਜ਼ਿਕਸਤਾਨ ਵਿਚ ਬ੍ਰਿਟਿਸ਼ ਰਾਜਦੂਤ ਨੇ ਵੀ ਅਪਣਾਇਆ ਸੀ। 

ਇਹ ਕਹਾਣੀ ਦੀਆਂ ਜੜ੍ਹਾਂ ਮਿਰਸੇਆਦੋਵ ਅਤੇ ਸਥਾਨਕ ਸੂਗ਼ਦ ਖੇਤਰ ਦੇ ਅਹਿਮ ਅਧਿਕਾਰੀਆਂ ਵਿੱਚਕਾਰ ਝਗੜੇ ਵਿੱਚ ਹਨ। ਨਵੰਬਰ ਵਿੱਚ ਇੱਕ ਪੱਤਰਕਾਰ ਨੇ, ਜੋ ਇੱਕ ਮਸ਼ਹੂਰ ਮੁਕਾਬਲੇਬਾਜ਼ ਕਮੇਡੀ ਟਰੂਪ ਦਾ ਕਪਤਾਨ ਵੀ ਹੈ, ਰਾਸ਼ਟਰਪਤੀ ਇਮੋਮਲੀ ਰਹਿਮਾਨ ਨੂੰ ਇੱਕ ਖੁੱਲ੍ਹੀ ਚਿੱਠੀ ਛਾਪੀ ਜਿਸ ਵਿੱਚ ਟਕਰਾਅ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਵੇਰਵਾ ਸੀ।

ਪਰ 5 ਦਸੰਬਰ ਨੂੰ, ਮਿਰਸੇਆਦੋਵ ਨੂੰ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ। ਜਨਤਾ ਨੂੰ ਕੋਈ ਫੌਰੀ ਖਤਰਾ ਪੇਸ਼ ਨਾ ਹੋਣ ਦੇ ਬਾਵਜੂਦ, ਉਸਨੂੰ ਹਿਰਾਸਤ ਵਿੱਚ ਰੱਖਿਆ ਗਿਆ ਅਤੇ ਹੁਣ ਤਕ ਉੱਥੇ ਹੀ ਰਿਹਾ।

ਉਨ੍ਹਾਂ ਦੇ ਸਮਰਥਕਾਂ ਨੇ ਕਿਹਾ ਹੈ ਕਿ ਸਾਰੇ ਦੋਸ਼ ਝੂਠੇ ਅਤੇ ਬੇਬੁਨਿਆਦ ਦੇ.ਸਨ।

ਮਿਰਸੇਆਦੋਵ ਨੂੰ ਰਿਹਾ ਕੀਤੇ ਜਾਣ ਤੇ ਅਧਿਕਾਰਾਂ ਦੇ ਸਮਰਥਕਾਂ ਤੋਂ ਮਿਲਿਆ ਪ੍ਰਤੀਕਰਮ ਰਲਿਆ ਮਿਲਿਆ ਹੈ। ਹਾਲਾਂਕਿ ਤਸੱਲੀ ਦੀ ਗੱਲ ਹੈ ਕਿ ਉਹ ਹੁਣ ਸਲਾਖਾਂ ਦੇ ਪਿੱਛੇ ਨਹੀਂ ਰਹੇਗਾ, ਦੋਸ਼ੀ ਠਹਿਰਾਏ ਰੱਖਣ ਤੇ ਨਿਰਾਸ਼ਾ ਪ੍ਰਗਟਾਈ ਗਈ ਹੈ।

ਇਹ ਧਿਆਨਯੋਗ ਹੈ ਕਿ ਇਹ ਜਨਤਕ ਧਿਆਨ ਹੈ ਜਿਸ ਨੇ ਮਿਰਸਿਆਦੋਵ ਦੀ ਰਿਹਾਈ ਕਰਵਾਈ ਜਾਪਦੀ ਹੈ। ਜੁਲਾਈ ਵਿਚ ਸਜ਼ਾ ਹੋਣ ਤੋਂ ਪਹਿਲਾਂ, ਅੰਤਰਰਾਸ਼ਟਰੀ ਕੂਟਨੀਤਕ ਭਾਈਚਾਰੇ ਨੇ ਮੁੱਖ ਤੌਰ ਤੇ ਮੂਕ ਮੁਹਾਜ਼ ਬਰਕਰਾਰ ਰੱਖਿਆ ਸੀ। ਮੱਧ ਏਸ਼ੀਆ ਵਿਚ ਪੱਛਮੀ ਕੂਟਨੀਤਕਾਂ ਦੀ ਖਾਸ ਤੌਰ ਤੇ ਦਲੀਲਸੀ ਕਿ ਖੁੱਲ੍ਹੇ ਵਿਚ ਬਾਂਹ-ਮਰੋੜਣ ਨਾਲੋਂ ਪਰਦੇ ਪਿੱਛੇ ਗ੍ਲ੍ਲ੍ਬਾਤਾਂ ਵਧੇਰੇ ਪ੍ਰਭਾਵਸ਼ਾਲੀ ਹੁੰਦੀਆਂ ਹਨ, ਪਰੰਤੂ 12 ਸਾਲ ਦੀ ਕੈਦ ਦੀ ਸਜ਼ਾ ਤੋਂ ਉਨ੍ਹਾਂ ਨੂੰ ਬਹੁਤ ਜ਼ਿਆਦਾ ਸਦਮਾ ਪੁੱਜਾ ਤੇ ਉਹ ਖੁਸ਼ਫਹਿਮੀ ਤੋਂ ਬਾਹਰ ਆਏ।

ਫੈਸਲੇ ਦੇ ਤੁਰੰਤ ਬਾਅਦ, ਯੂਨਾਈਟਿਡ ਕਿੰਗਡਮ, ਜਰਮਨੀ, ਫਰਾਂਸ, ਯੂਨਾਈਟਿਡ ਸਟੇਟਸ ਦੀਆਂ ਦੂਤਾਵਾਸਾਂ ਅਤੇ ਤਜ਼ਾਕਿਸਤਾਨ ਵਿਚਲੇ ਈਯੂ ਦੇ ਡੈਲੀਗੇਸ਼ਨ ਨੇ ਇਕ ਸਾਂਝਾ ਬਿਆਨ ਜਾਰੀ ਕੀਤਾ ਜਿਸ ਵਿਚ ਉਨ੍ਹਾਂ ਨੇ “ਬਹੁਤ ਹੀ ਕਠੋਰ” ਸਜ਼ਾ, ਜੋ ਦੋਸ਼ਾਂ ਦੇ ਅਨੁਪਾਤ ਅਨੁਸਾਰ ਨਹੀਂ ਸੀ ਦੀ ਨਿਖੇਧੀ ਕੀਤੀ। ਦੂਸ਼ਾਂਬੇ ਲਈ ਹੋਰ ਵੀ ਮੰਦੀ ਗੱਲ , ਦੂਤਾਵਾਸਾਂ ਨੇ ਸੂਚਿਤ ਕੀਤਾ ਕਿ ਅਸਲ-ਦੁਨੀਆਂ ਦੇ ਕੁਝ ਨਤੀਜੇ ਨਿਕਲ ਸਕਦੇ ਹਨ।

ਉਨ੍ਹਾਂ ਕਿਹਾ ਕਿ “ਅਸੀਂ ਇਸ ਗੱਲ ਲਈ ਚਿੰਤਤ ਹਾਂ ਕਿ ਇਹ ਸਜ਼ਾ ਚੰਗੇ ਪ੍ਰਸ਼ਾਸਨ ਲਈ ਸਾਡੇ ਸਾਂਝੇ ਸੰਘਰਸ਼ ਨੂੰ ਢਾਅ ਲਾਏਗੀ ਅਤੇ ਇਸ ਤਰ੍ਹਾਂ ਸਾਡੇ ਸਹਿਯੋਗ ਨੂੰ ਨੁਕਸਾਨ ਕਰੇਗੀ।”

ਤਾਜਿਕ ਅਧਿਕਾਰੀਆਂ ਨੇ ਜ਼ਾਹਰਾ ਤੌਰ ਤੇ ਗੁੱਸੇ ਦੇ ਇਸ ਜ਼ੋਰਦਾਰ ਪ੍ਰਗਟਾ ਦੀ ਉਮੀਦ ਨਹੀਂ ਕੀਤੀ ਸੀ ਅਤੇ ਪਹਿਲਾਂ ਜ਼ਖਮੀ ਬਚਾਓ ਬਿਰਤੀ ਵਾਲਾ ਪ੍ਰਤੀਕਰਮ ਪ੍ਰਗਟ ਕੀਤਾ। ਉਨ੍ਹਾਂ ਨੇ ਕੇਸ ਨੂੰ ਕਵਰ ਕਰਨ ਬਾਰੇ ਸੋਚ ਰਹੇ ਪੱਤਰਕਾਰਾਂ ਨੂੰ ਧਮਕਾਉਂਦਿਆਂ ਮੀਡੀਆ ਦਮਨ ਵੀ ਦੁਗਣਾ ਕਰ ਦਿੱਤਾ।

ਜਨਰਲ ਪ੍ਰੌਸੀਕਿਊਟਰ ਆਫਿਸ ਨੇ ਇਕ ਬਿਆਨ ਵਿਚ ਕਿਹਾ, “ਜਨਤਕ ਮੀਡੀਆ ਦੁਆਰਾ ਫੈਸਲੇ ਦੀ ਚਰਚਾ ਅਤੇ ਆਲੋਚਨਾ ਨੂੰ ਨਿਆਂ ਦੀ ਰੁਕਾਵਟ ਸਮਝਿਆ ਜਾ ਸਕਦਾ ਹੈ ਅਤੇ ਇਹ ਪੱਤਰਕਾਰੀ ਨੈਤਿਕਤਾ ਦੀ ਉਲੰਘਣਾ ਹੈ।”

ਹੋਰ ਹਾਲੀਆ ਸੋਸ਼ਲ ਮੀਡੀਆ ਮੁਹਿੰਮਾਂ ਦੇ ਵੀ ਇਸੇ ਤਰ੍ਹਾਂ ਦੇ ਅਚਿੰਤੇ ਪ੍ਰਭਾਵ ਪਏ ਸੀ।

ਜਦੋਂ ਪਾਬੰਦੀਸ਼ੁਦਾ ਮੁਸਲਮਾਨ ਰੇਨੇਸਾਂਸ ਪਾਰਟੀ ਆਫ ਤਾਜਿਕਿਸਤਾਨ, ਜਾਂ ਆਈਆਰਪੀਟੀ ਦੇ ਜਲਾਵਤਨ ਨੇਤਾ ਮੁਹੀਓਦੀਨ ਕਾਬਿਰੀ ਦੇ ਗੰਭੀਰ ਤੌਰ ਤੇ ਬੀਮਾਰ ਚਾਰ ਸਾਲਾ ਪੋਤਰੇ ਨੂੰ ਕੈਂਸਰ ਦੇ ਤੁਰੰਤ ਇਲਾਜ ਲਈ ਦੇਸ਼ ਛੱਡਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ, ਤਾਂ ਇਸ ਗੱਲ ਤੇ ਕਾਫੀ ਰੌਲਾ ਉਠਿਆ ਸੀ। ਯਾਤਰਾ ਸਬੰਧੀ ਪਾਬੰਦੀ ਕਾਬਿਰੀ ਦੇ ਖਿਲਾਫ ਇੱਕ ਸਰਕਾਰ ਦੀ ਬਦਲਾਖ਼ੋਰੀ ਦਿਖਾਈ ਦਿੱਤੀ। ਹਮਜ਼ਾ ਤਿਲੋਜ਼ੇਡਾ ਨੂੰ ਪਾਸਪੋਰਟ ਅਤੇ ਦੁਸ਼ਾਂਬੇ ਤੋਂ ਬਾਹਰ ਜਾਣ ਦੀ ਇਜਾਜ਼ਤ ਦੇਣ ਤੋਂ ਪਹਿਲਾਂ ਆਨਲਾਈਨ ਪਟੀਸ਼ਨਾਂ ਦਾ ਵਿਆਪਕ ਢੰਗ ਨਾਲ ਪ੍ਰਸਾਰਨ ਹੋਇਆ ਸੀ।

ਇਸੇ ਤਰ੍ਹਾਂ ਇਕ ਜਲਾਵਤਨ ਵਿਰੋਧੀ ਕਾਰਕੁਨ ਸ਼ਬਨਮ ਖੁਦੋਇਦੋਡੋਵਾ ਦੀ 10 ਸਾਲ ਦੀ ਇਕ ਬੇਟੀ ਨੇ 7 ਅਗਸਤ ਨੂੰ ਜਹਾਜ਼ ਵਿੱਚੋਂ ਉਤਾਰ ਲਿਆ ਗਿਆ ਸੀ ਜਦੋਂ ਉਹ ਪੋਲੈਂਡ ਵਿਚ ਆਪਣੀ ਮਾਂ ਨੂੰ ਮਿਲਣ ਲਈ ਜਾ ਰਹੀ ਸੀ। ਸਫ਼ਰ ਦੀ ਮਨਾਹੀ ਨੂੰ ਛੇਤੀ ਹੀ ਖੁਦੋਇਦੋਡੋਵਾ ਦੇ ਖਿਲਾਫ ਜ਼ਾਲਮ ਅਤੇ ਸਿਆਸੀ ਤੌਰ ‘ਤੇ ਪ੍ਰੇਰਿਤ ਬਦਲੇ ਦੀ ਕਾਰਵਾਈ ਦੇ ਤੌਰ ਤੇ ਲਿਆ ਗਿਆ ਸੀ। ਪਰ ਕੁੱਝ ਕੁ ਦਿਨਾਂ ਬਾਅਦ ਹੀ ਰੁਖ ਬਦਲਣ ਦੇ ਸੰਕੇਤ ਵਜੋਂ ਉਸ ਕੁੜੀ ਨੂੰ ਦੇਸ਼ ਛੱਡਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ।

ਇਹ ਸਮਝਣਾ ਮੁਸ਼ਕਿਲ ਹੈ ਕਿ ਕੀ ਇਹਨਾਂ ਵਿੱਚੋਂ ਕੋਈ ਵੀ ਘਟਨਾ ਇਹ ਸੰਕੇਤ ਕਰਦੀ ਹੈ ਕਿ ਸਰਕਾਰ ਸਾਰੇ ਅਤੇ ਕਿਸੇ ਵੀ ਵਿਦਰੋਹੀ ਵੱਲ ਵਧੇਰੇ ਹੀ ਵਧੇਰੇ ਕੱਟੜ ਅਤੇ ਅੰਧਾਧੁੰਦ ਵਿਵਹਾਰ ਨੂੰ ਉਦਾਰ ਕਰਨ ਦਾ ਇਰਾਦਾ ਰੱਖਦੀ ਹੈ। ਸੱਚੀ ਪ੍ਰੀਖਿਆ ਜੇਲ੍ਹ ਵਿੱਚ ਆਈਆਰਪੀਟੀ ਲੀਡਰਸ਼ਿਪ, ਦੇ ਕੇਸਾਂ ਦੀ ਹੋਵੇਗੀ, ਜੋ ਸਤੰਬਰ 2015 ਵਿੱਚ ਕਿਸੇ ਸੰਭਾਵਤ ਗ਼ੈਰ-ਮੌਜੂਦ ਰਾਜਪਲਟੇ ਦੀ ਸਾਜਿਸ਼ ਵਿੱਚ ਸ਼ਾਮਲ ਹੋਣ ਦੇ ਦੋਸ਼ਾਂ ਦੇ ਤਹਿਤ ਸਲਾਖਾਂ ਦੇ ਪਿੱਛੇ ਸੁੱਟ ਦਿੱਤੇ ਗਏ ਸਨ। ਇਸ ਤੋਂ ਇਲਾਵਾ ਹੋਰ ਵੀ ਗੰਭੀਰ ਮਾਮਲਾ ਇੱਕ ਵਕੀਲ ਬੂਜ਼ੁਰਮੇਮਰ ਯੋਰਵ ਦੀ ਹੋਣੀ ਹੈ, ਜਿਸ ਨੂੰਅਦਾਲਤ ਵਿਚ ਆਈਆਰਪੀਟੀ ਦੀ ਨੁਮਾਇੰਦਗੀ ਕਰਨ ਲਈ ਉਸਦੇ ਤਿਆਰ ਹੋਣ ਲਈ ਬਦਲਾਖੋਰੀ ਦੇ ਕਰਨ, ਝੂਠੇ ਦੋਸ਼ਾਂ ਦੇ ਤਹਿਤ ਲੰਮੀ ਕੈਦ ਦੀ ਸਜ਼ਾ ਸੁਣਾਈ ਗਈ ਸੀ।

ਅਪੁਸ਼ਟ ਅਫਵਾਹਾਂ ਨੇ ਸੰਕੇਤ ਦਿੱਤਾ ਹੈ ਕਿ ਸਰਕਾਰ ਆਈਆਰਪੀਟੀ ਲੀਡਰਸ਼ਿਪ ਕੌਂਸਲ ਦੇ ਇਕ ਦਰਜਨ ਤੋਂ ਵੱਧ ਕੈਦ ਕੀਤੇ ਮੈਂਬਰਾਂ ਨੂੰ ਆਮ ਰਿਹਾਈ ਦੇਣ ਬਾਰੇ ਵਿਚਾਰ ਕਰ ਰਹੀ ਹੈ ਕਿ ਉਹ ਬਦਲੇ ਵਿੱਚ ਆਪਣੇ ਸਵੈ-ਜਲਾਵਤਨ ਆਗੂ ਕਾਬੀਰੀ ਨੂੰ ਜਨਤਕ ਤੌਰ ਤੇ ਛੱਡ ਦੇਣ ਦਾ ਬਚਨ ਦੇਣ। ਉਹੀ ਅਫ਼ਵਾਹਾਂ ਇਹ ਵੀ ਦੱਸਦੀਆਂ ਹਨ ਕਿ ਕੈਦੀਆਂ ਨੇ ਇਸ ਸੌਦੇ ਨੂੰ ਅਸਵੀਕਾਰ ਕਰ ਦਿੱਤਾ ਹੈ।

ਚਰਚਾ ਸ਼ੁਰੂ ਕਰੋ

ਲੇਖਕ, ਕਿਰਪਾ ਕਰਕੇ ਲਾਗ ਇਨ »

ਦਿਸ਼ਾ ਨਿਰਦੇਸ਼

  • ਸਾਰੀਆਂ ਟਿੱਪਣੀਆਂ ਦੀਆਂ ਸੰਚਾਲਕ ਵੱਲੋਂ ਸਮੀਖਿਆ ਕੀਤੀ ਜਾਂਦੀ ਹੈ. ਆਪਣੀ ਟਿੱਪਣੀ ਇਕ ਤੋਂ ਵੱਧ ਦਰਜ ਨਾ ਕਰੋ ਜਾਂ ਇਸ ਨੂੰ ਸਪੈਮ ਦੇ ਤੌਰ ਤੇ ਪਛਾਣਿਆ ਜਾ ਸਕਦਾ ਹੈ.
  • ਕਿਰਪਾ ਕਰਕੇ ਹੋਰਨਾਂ ਨਾਲ ਆਦਰ ਨਾਲ ਪੇਸ਼ ਆਓ. ਨਫ਼ਰਤ ਵਾਲੇ ਭਾਸ਼ਣ, ਅਸ਼ਲੀਲਤਾ ਅਤੇ ਨਿੱਜੀ ਹਮਲੇ ਰੱਖਣ ਵਾਲੀਆਂ ਟਿੱਪਣੀਆਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ.