ਅਫ਼ਗਾਨਿਸਤਾਨ ਦੀ ਮੀਨਾ ਮੰਗਲ: ‘ਇੱਕ ਪੂਰਨ ਆਤਮ-ਨਿਰਭਰ ਮਹਿਲਾ’ ਦੀ ਬੰਦੂਕਧਾਰੀਆਂ ਵਲੋਂ ਦਿਨ-ਦਿਹਾੜੇ ਹੱਤਿਆ

ਮੀਨਾ ਮੰਗਲ। 11 ਮਈ ਨੂੰ ਯੂਟਿਯੂਬ ਚੈਨਲ ਸੁਹਰਬ ਸਮਾਦੀ ਦੀ ਪ੍ਰਸਾਰਿਤ ਵੀਡੀਓ।

ਸੰਘਰਸ਼ ਅਤੇ ਅਸੁਰੱਖਿਆ ਦੀਆਂ ਪਰਤਾਂ ਅਫਗਾਨਿਸਤਾਨ ਦੀਆਂ ਤਾਜ਼ਾ ਪ੍ਰਾਪਤੀਆਂ ‘ਤੇ ਸ਼ੱਕ ਪੈਦਾ ਕਰਦੀਆਂ ਹਨ, 11 ਮਈ ਨੂੰ ਮੀਨਾ ਮੰਗਲ ਦੀ ਮੌਤ ਨੇ ਅਫ਼ਗਾਨਿਸਤਾਨ ‘ਚ ਹਲਚਲ ਮਚਾ ਦਿੱਤੀ।

ਆਪਣੀ ਮੌਤ ਦੇ ਸਮੇਂ, 30 ਸਾਲਾ ਮੰਗਲ ਅਫ਼ਗਾਨਿਸਤਾਨ ਦੇ ਹੇਠਲੇ ਸੰਸਦੀ ਚੈਂਬਰ ਦੀ ਸਲਾਹਕਾਰ ਵਜੋਂ ਸੇਵਾ ਕਰ ਰਹੀ ਸੀ ਅਤੇ ਰਾਜਨੀਤੀ ਵਿੱਚ ਕੈਰੀਅਰ ਬਣਾਉਣ ਦੀ ਇੱਛਾ ਰੱਖਦੀ ਸੀ।

ਪਰ ਉਹ ਤਿੰਨ ਪ੍ਰਾਈਵੇਟ ਚੈਨਲਾਂ – ਲੈਮਰ ਟੀ.ਵੀ., ਸ਼ਮਸ਼ਾਦ ਟੀਵੀ ਅਤੇ ਅਰਿਆਨਾ ਟੀ.ਵੀ. – ਦੀ ਪ੍ਰਦਰਸ਼ਕ ਵਜੋਂ ਵਧੇਰੇ ਜਾਣੀ ਜਾਂਦੀ ਸੀ- ਜਿੱਥੇ ਉਸ ਨੇ ਕਈ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ, ਅਤੇ ਅਰਿਆਨਾ ਲਈ, ਔਰਤਾਂ ਦੇ ਅਧਿਕਾਰਾਂ ਬਾਰੇ ਇੱਕ ਪ੍ਰੋਗਰਾਮ ਦੀ ਪੇਸ਼ਕਸ਼ ਕਰਦੀ ਸੀ।

ਤਾਲਿਬਾਨ ਸ਼ਾਸਨਕਾਲ ਦੌਰਾਨ ਇਸ ਤਰ੍ਹਾਂ ਦੇ ਸੁਤੰਤਰ ਚੈਨਲਾਂ ਨੇ ਦੇਸ਼ ਦੇ ਮੀਡੀਆ ਦੇ ਦ੍ਰਿਸ਼ ਨੂੰ ਨਿਖਾਰਨ ਵਿਚ ਮਦਦ ਕੀਤੀ ਹੈ।

ਹਾਲੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਪੂਰਬੀ ਇਲਾਕੇ ਵਿਚ ਸਵੇਰੇ 7.30 ਵਜੇ ਮੰਗਲ ਨੂੰ ਕਿਸ ਨੇ ਗੋਲੀ ਮਾਰ ਕੇ ਮਾਰਿਆ ਸੀ, ਮੰਗਲ ਦੇ ਪਿਤਾ, ਤਾਲੇਬ ਜਾਨ, ਨੇ ਬੀ.ਬੀ.ਸੀ. ਨੂੰ ਦੱਸਿਆ ਕਿ ਉਸ ਨੂੰ ਯਕੀਨ ਹੈ ਕਿ ਇਹ ਹੱਤਿਆ “ਪਰਿਵਾਰਕ ਵਿਵਾਦ ਮੁੱਦੇ” ਕਾਰਨ  ਉਸ ਦੇ ਆਪਣੇ ਪਤੀ ਤੋਂ ਵੱਖ ਹੋਣ ਤੋਂ ਬਾਅਦ ਦਾ ਨਤੀਜਾ ਸੀ।

ਨਾਈ ਮੀਡੀਆ ਇੰਸਟੀਚਿਊਟ ਨੇ ਮੰਗ ਕੀਤੀ ਕਿ ਅਫਗਾਨਿਸਤਾਨ ਦੀ ਸਰਕਾਰ ਸਪੱਸ਼ਟ ਕਰੇ ਕਿ ਮੀਨਾ ਦੀ ਹੱਤਿਆ ਉਸ ਦੀਆਂ ਪੇਸ਼ੇਵਾਰਾਨਾ ਗਤੀਵਿਧੀਆਂ ਨਾਲ ਸੰਬੰਧਿਤ ਸੀ ਜਾਂ ਨਹੀਂ।

ਪਰ ਉਦੇਸ਼ ਦੀ ਪਰਵਾਹ ਕੀਤੇ ਬਗੈਰ, ਤਾਲੇਬ ਨੇ ਕਤਲੇਆਮ ਦੀ ਜਨਤਕ ਗੜਬੜ ‘ਤੇ ਅਧਿਕਾਰੀਆਂ ਨੂੰ ਕਿਹਾ ਕਿ “ਮੇਰੀਆਂ ਦੂਜੀਆਂ ਧੀਆਂ ਅਤੇ ਔਰਤਾਂ ਦੀ ਰਾਖੀ ਕਰੋ ਜਿਹੜੀਆਂ ਘਰ ਤੋਂ ਬਾਹਰ ਆਉਂਦੀਆਂ ਹਨ ਅਤੇ ਸਾਡੇ ਸਮਾਜ ਲਈ ਸੇਵਾ ਕਰਦੀਆਂ ਹਨ।”

Shagufa Noorzai
@Shagufa_Noorzai
So sad to hear, Journalist& Advisor to the Parliament assassinated today in Kabul by unknown person. She was a strong self made woman; RIP . She isn’t the 1st and wouldn’t be the last lost(unfortunately). Serious protection 4 female journalists! Is what we need

ਇਹ ਬਹੁਤ ਦੁਖਮਈ ਗੱਲ ਹੈ, ਸੰਸਦ ਦੀ ਪੱਤਰਕਾਰ ਅਤੇ ਸਲਾਹਕਾਰ # ਮੀਨਾ ਮੰਗਲ ਦਾ ਕਾਬੁਲ ਵਿਚ ਅੱਜ ਅਣਜਾਣ ਵਿਅਕਤੀ ਦੁਆਰਾ ਕਤਲ ਕਰ ਦਿੱਤਾ ਗਿਆ ਹੈ। ਉਹ ਇੱਕ ਦ੍ਰਿੜ ਆਪ-ਮੁਹਾਰੀ ਔਰਤ ਸੀ; RIP #ਮੀਨਾ। ਉਹ ਪਹਿਲੀ ਨਹੀਂ ਹੈ ਅਤੇ (ਬਦਕਿਸਮਤੀ ਨਾਲ) ਨਾ ਹੀ ਆਖਰੀ ਹੋਵੇਗੀ। ਮਹਿਲਾ ਪੱਤਰਕਾਰਾਂ ਲਈ ਸਾਨੂੰ ਗੰਭੀਰ ਸੁਰੱਖਿਆ ਦੀ ਲੋੜ੍ਹ ਹੈ।

— ਸ਼ਗੂਫਾ ਨੁਰਜ਼ਾਈ (@Shagufa_Noorzai) May 11, 2019

ਟੈਲੀਵਿਜਨ ਦਾ ਇੱਕ ਚਿਹਰਾ
2017 ਵਿਚ, ਅਫ਼ਗਾਨਿਸਤਾਨ ਦੀ ਸੰਸਦ ਦੇ ਹੇਠਲੇ ਸਦਨ ਵੋਲਸੀ ਜਿਰਗਾ ਦੇ ਸਭਿਆਚਾਰਕ ਸਲਾਹਕਾਰ ਦੇ ਤੌਰ ‘ਤੇ ਮੰਗਲ ਪਹਿਲਾਂ ਤੋਂ ਹੀ ਇੱਕ ਪ੍ਰਮੁੱਖ ਮੀਡੀਆ ਸ਼ਖਸੀਅਤ ਸੀ।

ਉਹ 1989 ਵਿਚ ਪਕਤੀਆ ਸੂਬੇ ਵਿਚ ਜਨਮੀ, ਉਸ ਨੇ ਦਾਈ ਦੀ ਸਿਖਲਾਈ ਤੋਂ ਬਾਅਦ ਕਰੀਬ ਦਸ ਸਾਲ ਮੀਡੀਆ ਲਈ ਕੰਮ ਕੀਤਾ ਸੀ।

ਹਾਲ ਹੀ ਵਿੱਚ, ਉਸ ਨੇ ਦੂਜੀ ਬੈਚੂਲਰ ਡਿਗਰੀ ਪ੍ਰਾਪਤ ਕਰਨ ਲਈ ਦੁਬਾਰਾ ਯੂਨੀਵਰਸਿਟੀ ਵਿੱਚ ਦਾਖ਼ਿਲਾ ਲਿਆ, ਇਸ ਵਾਰ ਉਸ ਨੇ ਡਿਗਰੀ ਕਾਨੂੰਨ ਅਤੇ ਰਾਜਨੀਤੀ ਵਿਗਿਆਨ ‘ਚ ਸ਼ੁਰੂ ਕੀਤੀ ਸੀ।

Shawali kayhan
@KayhanShawali

Completely shocked by the assassination of former TV journalist perpetrators must be taken to court.

ਸਾਬਕਾ ਟੀ.ਵੀ. ਪੱਤਰਕਾਰ #ਮੀਨਾ ਮੰਗਲ ਦੇ ਕਾਤਲਾਂ ਨੂੰ ਹੱਤਿਆ ਦੇ ਲਈ ਅਦਾਲਤ ਵਿਚ ਲਿਜਾਇਆ ਜਾਣਾ ਚਾਹੀਦਾ ਹੈ।pic.twitter.com/O09WoMPllL — ਸ਼ਾਵਲੀ ਕਾਇਹਨ? (@KayhanShawali) May 11, 2019

ਹਾਲ ਹੀ ‘ਚ 2 ਮਈ ਨੂੰ ਮੰਗਲ ਨੇ ਫੇਸਬੁੱਕ ‘ਤੇ ਲਿਖਿਆ ਸੀ ਕਿ ਉਸ ਨੂੰ ਧਮਕੀਆਂ ਮਿਲੀਆਂ ਸਨ, ਪਰ ਕਿਸੇ ਵਲ ਕੋਈ ਸਰੋਤ ਦਾ ਸੰਕੇਤ ਨਹੀਂ ਕੀਤਾ।

A stupid man let me know that (my life) is under threat. I told him that I'm in love with my country and that the most important thing is that we come from God and will return to Him, and that with God's greatness no-one can harm me and my great nation. Death to those men who are threatening women. These morons know who they are and if they threaten me again I will introduce you to them.

ਇੱਕ ਮੂਰਖ ਆਦਮੀ ਨੇ ਮੈਨੂੰ ਦੱਸਿਆ ਕਿ (ਮੇਰੀ ਜ਼ਿੰਦਗੀ) ਖਤਰੇ ਵਿੱਚ ਹੈ। ਮੈਂ ਉਸ ਨੂੰ ਕਿਹਾ ਕਿ ਮੈਂ ਆਪਣੇ ਦੇਸ਼ ਨਾਲ ਪਿਆਰ ਕਰਦੀ ਹਾਂ ਅਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਅਸੀਂ ਰੱਬ ਕੋਲੋਂ ਹੀ ਆਏ ਹਾਂ ਅਤੇ ਉਸ ਕੋਲ ਹੀ ਵਾਪਿਸ ਜਾਵਾਂਗੇ। ਅਤੇ ਰੱਬ ਦੀ ਮਿਹਰ ਨਾਲ ਕੋਈ ਵੀ ਮੈਨੂੰ ਅਤੇ ਮੇਰੇ ਪਿਆਰੇ ਦੇਸ਼ ਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ। ਜੋ ਮਰਦ ਔਰਤਾਂ ਨੂੰ ਧਮਕਾਉਂਦੇ ਹਨ ਉਨ੍ਹਾਂ ਲਈ ਮੌਤ ਦੀ ਸਜ਼ਾ ਹੈ। ਇਹ ਮੂਰਖ ਜਾਣਦੇ ਹਨ ਕਿ ਉਹ ਕੌਣ ਹਨ ਅਤੇ ਜੇਕਰ ਉਹ ਮੈਨੂੰ ਦੁਬਾਰਾ ਧਮਕਾਉਣਗੇ ਤਾਂ ਮੈਂ ਉਨ੍ਹਾਂ ਨੂੰ ਉਨ੍ਹਾਂ ਨਾਲ ਹੀ ਪਰਿਚਿਤ ਕਰਾਵਾਂਗੀ।

ਮੰਗਲ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਸ ਨੇ ਦੋ ਸਾਲ ਪਹਿਲਾਂ ਵਿਆਹ ਕਰਵਾਇਆ ਸੀ, ਪਰ ਛੇਤੀ ਉਸ ਦੇ ਪਤੀ ਤੋਂ ਅਲੱਗ ਹੋ ਗਈ ਸੀ, ਜੋ ਉਸ ਨਾਲ ਸਰੀਰਕ ਤੌਰ ‘ਤੇ ਦੁਰਵਿਹਾਰ ਕਰਦਾ ਸੀ। ਮੀਨਾ ਦੇ ਪਰਿਵਾਰਕ ਮੈਂਬਰਾਂ ਦੇ ਅਨੁਸਾਰ, ਉਸ ਨੇ ਆਪਣੀ ਮੌਤ ਤੱਕ ਆਪਣੇ ਪਰਿਵਾਰ ਦੇ ਮੈਂਬਰਾਂ ਰਾਹੀਂ ਕਈ ਪ੍ਰਕਾਰ ਦੀ ਧਮਕੀਆਂ ਦਾ ਸਾਹਮਣਾ ਕੀਤਾ ਸੀ।

ਉਸ ਦੇ ਪਿਤਾ ਨੇ ਜਨਤਕ ਤੌਰ ‘ਤੇ ਦੋਸ਼ ਲਗਾਇਆ ਹੈ ਕਿ ਉਸ ਦੇ ਸਾਬਕਾ ਸਹੁਰਿਆਂ ਨੇ ਇਕ ਵਾਰ ਉਸ ਨੂੰ ਅਗਵਾ ਕੀਤਾ ਸੀ।

ਅਫ਼ਗਾਨਿਸਤਾਨ ਦੇ ਖਨਨ ਅਤੇ ਪੈਟਰੋਲੀਅਮ ਦੇ ਮੰਤਰੀ ਨਰਗਿਸ ਨੇਹਾਨ ਨੇ ਟਵੀਟ ਕੀਤਾ ਕਿ ਉਹ ਧਮਕੀ ਮਿਲਣ ਵਾਲੀਆਂ ਔਰਤਾਂ ਦੀ ਰੱਖਿਆ ਲਈ ਨੀਤੀ ਦੇ ਉਪਾਵਾਂ ‘ਤੇ ਹੋਰਨਾਂ ਉੱਚ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੀ ਹੈ:

قتل مینه منگل قتل آزادی بیان، برابری و صداهای مبازر میباشد. من این عمل وحشیانه را محکوم میکنم. امروز با @ShaharzadAkbar و @hasina_safi صحبت نمودیم تا عاجل یک جلسه در شورای امنیت ملی داشته باشیم جهت تعقیب این قضیه و ایجاد یک میکانیزم برای امنیت زنان که با تهدیدات مواجه اند. pic.twitter.com/bG2NIgVhCY

— ਨਰਗਿਸ ਨੇਹਾਨ (@NehanNargis) May 11, 2019

Hassina Safi, Minster of Culture and Information, Shahzad Akbar, Deputy Head of Security Council and I are working on a measure to ensure security for women faced with threats.

ਹਸੀਨਾ ਸਫ਼ੀ, ਸਭਿਆਚਾਰ ਅਤੇ ਸੂਚਨਾ ਮੰਤਰੀ, ਸ਼ਹਿਜ਼ਾਦ ਅਕਬਰ, ਸੁਰੱਖਿਆ ਕੌਂਸਲ ਦੇ ਡਿਪਟੀ ਮੁਖੀ ਅਤੇ ਮੈਂ, ਖਤਰੇ ਦਾ ਸਾਹਮਣਾ ਕਰਨ ਵਾਲੀਆਂ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਇਕ ਮਾਪਦੰਡ ‘ਤੇ ਕੰਮ ਕਰ ਰਹੇ ਹਾਂ।

ਪੇਪਰ ‘ਤੇ ਅਧਿਕਾਰ, ਅਭਿਆਸ ‘ਚ  ਗੰਭੀਰ ਅਸੁਰੱਖਿਆ

ਜਨਤਕ ਵਿਅਕਤੀ ਦੀ ਇਸ ਦੁਖਦਾਈ ਮੌਤ, ਜੋ ਇਕ ਔਰਤ ਦੇ ਨਾਲ-ਨਾਲ ਇਕ ਪੱਤਰਕਾਰ ਵੀ ਸੀ, ਨੇ ਦੋਨਾਂ ਗਰੁੱਪਾਂ ਨਾਲ ਪ੍ਰਾਪਤ ਸੁਰੱਖਿਆ ਬਾਰੇ ਬਹਿਸ ਸ਼ੁਰੂ ਕੀਤੀ ਹੈ।

ਅਫ਼ਗਾਨਿਸਤਾਨ ਵਿਚ ਪ੍ਰਾਈਵੇਟ ਮੀਡੀਆ ਨੇ ਲਿੰਗ-ਆਧਾਰਿਤ ਹਿੰਸਾ ਨੂੰ ਉਜਾਗਰ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ, ਔਰਤਾਂ ਦੇ ਵਿਰੁੱਧ ਘਰੇਲੂ ਹਿੰਸਾ, ਗੈਂਗ ਦੀ ਅਗਵਾਈ ਵਾਲੀ ਜਿਨਸੀ ਹਿੰਸਾ ਅਤੇ ਭੀੜ ਹਿੰਸਾ ਨੂੰ ਵਿਅਕਤੀਗਤ ਮਾਮਲਿਆਂ ਦੇ ਕੌਮੀ ਬਿੰਦੂਆਂ ‘ਚ ਬਦਲਿਆ ਹੈ।

Diva Patang
@DivaPatang

was burned to death, was kidnapped, raped & killed, nose was cut, Women got stoned and today shoot 9 times. All these crimes took place mainly during the day & mainly in the green zone capital city of .

#ਫੁਰਖੁੰਦ ਨੂੰ ਮਾਰਨ ਲਈ ਸਾੜ ਦਿੱਤਾ ਗਿਆ ਸੀ, #ਬੇਬੀਮਹਸਾ ਨੂੰ ਅਗਵਾ ਕਰ, ਬਲਾਤਕਾਰ ਕੀਤਾ ਗਿਆ ਅਤੇ ਮਾਰ ਦਿੱਤਾ ਗਿਆ, #ਬੀਬੀਆਇਸ਼ਾ ਦਾ ਨੱਕ ਕੱਟਿਆ ਗਿਆ, ਔਰਤਾਂ ‘ਤੇ ਪਥਰਾਅ ਕੀਤਾ ਗਿਆ ਅਤੇ ਅੱਜ #ਮੀਨਾਮੰਗਲ ‘ਤੇ 9 ਵਾਰ ਗੋਲੀਆਂ ਚਲਾਈਆਂ ਗਈਆਂ। ਇਹ ਸਾਰੇ ਜੁਰਮ ਮੁੱਖ ਤੌਰ ‘ਤੇ ਦਿਨ ਦਿਹਾੜੇ ਅਤੇ ਮੁੱਖ ਤੌਰ ‘ਤੇ ਗਰੀਨ ਜ਼ੋਨ ਦੇ ਰਾਜਧਾਨੀ ਸ਼ਹਿਰ #ਕਾਬੁਲ ਵਿੱਚ ‘ਚ ਹੋਏ ਹਨ।#StopKillingWomen pic.twitter.com/X1MUf64fNP — ਦੀਵਾ ਪਤੰਗ (@DivaPatang)May 11, 2019

ਮਈ 2019 ‘ਚ, ਇਕ ਪ੍ਰਾਈਵੇਟ ਨਿਊਜ਼ ਏਜੰਸੀ ਟੋਲੋ ਨਿਊਜ਼ ਨੇ ਇਕ ਗਰਭਵਤੀ ਔਰਤ, ਪੈਰਿਸਾ ਦੇ ਮਾਮਲੇ ‘ਤੇ ਦਿੱਤੀ, ਜਿਸ ਨੂੰ ਉਸ ਦੇ ਪਤੀ ਅਤੇ ਉਸ ਦੇ ਸੁਹਰੇ ਪਰਿਵਾਰ ਨੇ ਕਥਿਤ ਤੌਰ ‘ਤੇ ਛੇਵੀਂ ਮੰਜ਼ਲ ਦੀ ਖਿੜਕੀ ਤੋਂ ਧੱਕਾ ਦੇ ਦਿੱਤਾ ਸੀ। ਰਿਪੋਰਟ ਅਨੁਸਾਰ, ਪੈਰਿਸਾ ਨੂੰ ਉਸ ਦੀ ਮੌਤ ਤੋਂ ਪਹਿਲਾਂ ਉਸ ਦੇ ਸਹੁਰਿਆਂ ਦੁਆਰਾ ਉਸ ਨਾਲ ਨੌਕਰ ਵਰਗਾ ਵਰਤਾਅ ਕੀਤਾ ਜਾਂਦਾ ਸੀ ਅਤੇ ਉਸ ਨੂੰ ਆਪਣੇ ਹੀ ਪਰਿਵਾਰ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਸੀ।

ਅਜਿਹੀਆਂ ਕਹਾਣੀਆਂ ਇੱਕ ਸਮਾਜ ਵਿੱਚ ਜ਼ੋਰਦਾਰ ਰੂਪ ਵਿੱਚ ਨਫ਼ਰਤ ਪੈਦਾ ਕਰਦੀਆਂ ਹਨ ਜਿੱਥੇ ਮੀਡੀਆ ਦੀ ਖਪਤ ਬਹੁਤ ਤੇਜ਼ੀ ਨਾਲ ਵਧ ਰਹੀ ਹੈ।

ਪਰ ਅਫ਼ਗਾਨਿਸਤਾਨ ਵਿਚ ਆਨ ਲਾਈਨ ਅਤੇ ਟੈਲੀਵਿਜ਼ਨ ਮਾਧਿਅਮ ਦਾ ਪ੍ਰਭਾਵ ਅਵਿਸਵਾਸ਼ਯੋਗ ਹੈ, ਜਿਨ੍ਹਾਂ ਰਾਹੀਂ ਰੋਜ਼ਾਨਾ ਸੁਰੱਖਿਆ ਵਾਲੇ ਸੁਪਨੇ ਦਿਖਾਏ ਜਾਂਦੇ ਹਨ, ਜਿਨ੍ਹਾਂ ਦਾ ਰੋਜ਼ ਦਿਨ-ਰਾਤ ਪੱਤਰਕਾਰਾਂ ਦੁਆਰਾ ਸਾਹਮਣਾ ਕੀਤਾ ਜਾਂਦਾ ਹੈ।

ਇਸ ਸਾਲ ਦੇ ਸ਼ੁਰੂ ਵਿਚ, ਦੋ ਅਣਪਛਾਤੇ ਬੰਦੂਕਧਾਰੀਆਂ ਨੇ ਤਖੜ ਸੂਬੇ ਦੇ ਇਕ ਸਥਾਨਕ ਰੇਡੀਓ ਸਟੇਸ਼ਨ ਵਿਚ ਦਾਖਲ ਹੋ ਕੇ ਇਮਾਰਤ ‘ਚ ਦੋ ਪੱਤਰਕਾਰਾਂ ‘ਤੇ ਗੋਲੀਬਾਰੀ ਕੀਤੀ।

ਉਸ ਗੋਲੀਬਾਰੀ ‘ਚ ਐਕਟਿੰਗ ਨਿਊਜ਼ ਐਡੀਟਰ 28 ਸਾਲ ਦੀ ਸ਼ਫੀਕ ਆਰੀਆ ਅਤੇ 26 ਸਾਲ ਦੀ ਪ੍ਰੋਗ੍ਰਾਮ ਪੇਸ਼ੇਵਰ ਰਾਹੀ ਮੁੱਲਾਹ ਰਾਹਮਨੀ ਦੀ ਮੌਤ ਤੁਰੰਤ ਹੋ ਗਈ। ਪੁਲਿਸ ਨੇ ਕੁਝ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ, ਜਿਨ੍ਹਾਂ ਨੇ ਹਮਲੇ ਦੇ ਉਦੇਸ਼ ਨੂੰ ਸਪਸ਼ਟ ਨਹੀਂ ਕੀਤਾ।

ਅਪ੍ਰੈਲ ਵਿਚ ਇਕ ਰਿਪੋਰਟ ਨੇ ਸੰਕੇਤ ਦਿੱਤਾ ਕਿ 2018 ਤਾਲਿਬਾਨ ਦੇ ਪਤਨ ਤੋਂ ਬਾਅਦ ਦੇਸ਼ ਵਿਚ ਕੰਮ ਕਰਨ ਵਾਲੇ ਪੱਤਰਕਾਰਾਂ ਲਈ ਸਭ ਤੋਂ ਭਿਆਨਕ ਸਾਲ ਸੀ, ਜਿਸ ਵਿਚ ਬੰਬ ਧਮਾਕਿਆਂ ਅਤੇ ਨਿਸ਼ਾਨੇਵੰਦ ਹੱਤਿਆਵਾਂ ਕਾਰਨ 15 ਪੱਤਰਕਾਰਾਂ ਨੇ ਆਪਣੀਆਂ ਜਾਨਾਂ ਨੂੰ ਗੁਆਇਆ ਸੀ।

ਚਰਚਾ ਸ਼ੁਰੂ ਕਰੋ

ਲੇਖਕ, ਕਿਰਪਾ ਕਰਕੇ ਲਾਗ ਇਨ »

ਦਿਸ਼ਾ ਨਿਰਦੇਸ਼

  • ਸਾਰੀਆਂ ਟਿੱਪਣੀਆਂ ਦੀਆਂ ਸੰਚਾਲਕ ਵੱਲੋਂ ਸਮੀਖਿਆ ਕੀਤੀ ਜਾਂਦੀ ਹੈ. ਆਪਣੀ ਟਿੱਪਣੀ ਇਕ ਤੋਂ ਵੱਧ ਦਰਜ ਨਾ ਕਰੋ ਜਾਂ ਇਸ ਨੂੰ ਸਪੈਮ ਦੇ ਤੌਰ ਤੇ ਪਛਾਣਿਆ ਜਾ ਸਕਦਾ ਹੈ.
  • ਕਿਰਪਾ ਕਰਕੇ ਹੋਰਨਾਂ ਨਾਲ ਆਦਰ ਨਾਲ ਪੇਸ਼ ਆਓ. ਨਫ਼ਰਤ ਵਾਲੇ ਭਾਸ਼ਣ, ਅਸ਼ਲੀਲਤਾ ਅਤੇ ਨਿੱਜੀ ਹਮਲੇ ਰੱਖਣ ਵਾਲੀਆਂ ਟਿੱਪਣੀਆਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ.