ਇਹ ਕੇਵਲ ਇੱਕ ਛੋਟੀ ਜਿਹੀ ਦੁਨੀਆਂ ਹੈ: ਇੰਟੂ ਦਾ ਡੀਪ ਪੋਡਕਾਸਟ

ਜਦੋਂ ਤੁਸੀ ਸਭ ਤੋਂ ਪਹਿਲਾਂ ਅਜਿਹੇ ਲੋਕਾਂ ਦਾ ਸਾਹਮਣਾ ਕਰਦੇ ਹੋ ਜੋ ਦੂਜੇ ਮੁਲਕਾਂ ਦੇ ਹੁੰਦੇ ਹਨ ਜਾਂ ਜੋ ਦੂਜੀਆਂ ਜ਼ਬਾਨਾਂ ਬੋਲਦੇ ਹਨ, ਤੁਸੀਂ ਸ਼ਾਇਦ ਸੋਚਦੇ ਹੋ ਕਿ ਤੁਹਾਡੇ ਵਖਰੇਵੇਂ ਤੁਹਾਡੀਆਂ ਸਾਂਝਾਂ ਨਾਲੋਂ ਕਿਤੇ ਜ਼ਿਆਦਾ ਹਨ। ਲੇਕਿਨ ਇਕੱਠੇ ਮਿਲ ਕੇ ਥੋੜ੍ਹਾ ਜਿਹਾ ਵਕ਼ਤ ਬਤੀਤ ਕਰੋ ਤਾਂ ਤੁਹਾਨੂੰ ਇਹ ਦਿਖਣਾ ਸ਼ੁਰੂ ਹੋ ਜਾਂਦਾ ਹੈ ਕਿ ਤੁਹਾਡੇ ਦਰਮਿਆਨ ਬਹੁਤ ਚੀਜਾਂ ਸਾਂਝੀਆਂ ਹਨ ਅਤੇ ਜੋ ਤੁਸੀਂ ਪਹਿਲਾਂ ਸੋਚਿਆ ਉਹ ਸਭ ਗ਼ਲਤ ਸੀ।

ਇਹ ਗਲੋਬਲ ਕੁਨੈਕਸ਼ਨ ਅਹਿਮ ਹਨ ਕਿਉਂਕਿ ਇਹ ਸਾਡੇ ਅਕੀਦਿਆਂ ਨੂੰ ਚੈਲੇਂਜ ਕਰਦੇ ਹਨ, ਇਹ ਸਾਡੇ ਨੁਕਤਾ ਨਜ਼ਰ ਨੂੰ ਵਸੀਅ ਕਰਦੇ ਹਨ, ਅਤੇ ਇਹ ਸਾਨੂੰ ਯਾਦ ਦਿਲਾਉਂਦੇ ਹਨ ਕਿ ਇਹ ਸਿਰਫ ਇੱਕ ਛੋਟੀ ਜਿਹੀ ਦੁਨੀਆ ਹੈ।

ਗਲੋਬਲ ਵਾਇਸਜ਼ ਪੋਡਕਾਸਟ ਇੰਟੂ ਦਾ ਡੀਪ ਦੇ ਇਸ ਐਡੀਸ਼ਨ ਵਿੱਚ ਅਸੀਂ ਇੱਕ ਅਜਿਹੇ ਵਿਸ਼ੇ ਉੱਤੇ ਗ਼ੌਰ ਕੀਤਾ ਜਿਸ ਨੂੰ ਮੀਡੀਆ ਕਵਰੇਜ ਨਹੀਂ ਦਿੱਤੀ ਗਈ ਸੀ, ਅਸੀਂ ਗਲੋਬਲ ਕੁਨੈਕਸ਼ਨਾਂ ਦੀ ਗਹਿਰਾਈ ਵਿੱਚ ਗਏ।

ਅਸੀਂ ਗਲੋਬਲ ਵੋਆਇਸਿਸ ਦੇ ਪੰਜ ਯੋਗਦਾਨੀਆਂ ਨਾਲ ਗੱਲਬਾਤ ਕਰਦੇ ਹਾਂ ਜੋ ਉਹ ਇੱਕ ਲਮ੍ਹਾਂ ਯਾਦ ਕਰਦੇ ਹਨ ਜਿਸ ਵਿੱਚ ਉਨ੍ਹਾਂ ਨੇ ਸਰਹਦੋਂ ਪਾਰ ਅਤੇ ਪਰਦੇਸ਼ੀ ਜ਼ਬਾਨ ਵਿੱਚ ਕਿਸੇ ਨਾਲ ਜੁੜਿਆ ਹੋਇਆ ਮਹਿਸੂਸ ਕੀਤਾ। ਵੀਰੋਨੀਕੀ ਕਰਕੋਨੀ  ਯੂਨਾਨੀ ਅਤੇ ਤੁਰਕੀ ਦੇ ਦਰਮਿਆਨ ਸਾਂਝ ਦੇ ਬਾਰੇ ਵਿੱਚ ਗੱਲਬਾਤ ਕਰਦੀ ਹੈ; ਟੋਰੀ ਐਗ਼ਰਮਾਨ ਨੇ ਵਜਾਹਤ ਕੀਤੀ ਹੈ ਕਿ ਕਿਸ ਤਰ੍ਹਾਂ ਪੈਦਲ ਸਫ਼ਰ ਨੇ ਈਰਾਨੀ ਸਕਾਫ਼ਤ ਲਈ ਉਸ ਦਾ ਸਨੇਹ ਪੱਕਾ ਕੀਤਾ ਸੀ; ਵਾਈਲੇਟਾ ਕੀਮਰਸਾ  ਯਾਦ ਕਰਦੀ ਹੈ ਕਿ ਕਿਸ ਤਰ੍ਹਾਂ ਸੰਗੀਤ ਦੀ ਮੁਹੱਬਤ ਇੱਕ ਸਾਂਝੀ ਜ਼ਬਾਨ ਦੀ ਕਮੀ ਨਾਲੋਂ ਵਾਧੂ ਹੈ ਜਦੋਂ ਕਿ ਦਿਹਾਤੀ ਚੀਨ ਵਿੱਚ ਸਫ਼ਰ ਕਰਦੇ ਹੋਏ; ਐਡਰਿਆਨਾ ਮੇਕੀਆਸ ਉਸ ਵਕਤ ਗੱਲ ਕਰਦੀ ਹੈ ਜਦ ਉਹ ਲੰਦਨ ਵਿੱਚ ਦੁਨੀਆ ਭਰ ਦੇ ਲੋਕਾਂ ਦੇ ਨਾਲ ਕੰਮ ਕਰਦੀ ਸੀ ਅਤੇ ਜੋਈ ਅਯੂਬ ਮਿਡਗ਼ਾਸਕਰ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿਣ ਵੇਲੇ ਦੇ ਆਪਣੇ ਅਨੁਭਵਾਂ  ਅਨੁਭਵਾਂ ਨੂੰ ਚੇਤੇ ਕਰਦਾ ਹੈ।

ਕਟ ਬਟੂਇਗਾਸ ਲਈ ਇੱਕ ਖਾਸ ਸ਼ਾਟ ਆਉਟ, ਜਿਸ ਨੇ ਸਾਨੂੰ ਇਸ ਕਿਸਤ ਦੀ ਤਿਆਰੀ ਵਿੱਚ ਮਦਦ ਕੀਤੀ।

ਇਸ ਕਿਸਤ ਵਿੱਚ, ਅਸੀਂ ਮੁਫ਼ਤ ਮਿਊਜ਼ਿਕ ਆਰਕਾਈਵ ਵਲੋਂ ਕਰੀਏਟਿਵ ਕਾਮਨਜ਼ ਲਾਇਸੈਂਸਸ਼ੁਦਾ ਸੰਗੀਤ ਪੇਸ਼ ਕੀਤਾ,ਜਿਸ ਵਿੱਚ ਤੁਰਕੂ, ਨੋਮਾਡਸ ਆਫ਼ ਦੀ ਸਿਲਕ ਰੋਡ ਦੁਆਰਾ ਬਾਇਰ ਡੈਮਟ ਯਾਸਮੀਨ (CC BY 4.0);  ਰੇ  ਗੁਨ ਫਾਸਟਰ ਫਾਸਟਰ ਬਰਾਇਟਰ  ਗੀਤ (CC BY-NC 4.0) ਅਤੇ  ਬਲਿਊ ਡੌਟ ਸੈਸ਼ਨ ਦੁਆਰਾ ਡਿਸਕਵਰੀ ਹਾਰਬਰ (CC BY-NC 4.0); ਕੇਵਿਨ ਮੈਕਲੌਡ ਦੁਆਰਾ ਰਾਈਤ ਆਫ਼ ਪੈਸੇਜ  (CC BY 3.0); ਨਿਕ ਜਾਇਨਾ ਦੁਆਰਾ ਮੇਕ ਅ ਲਾਈਫ਼ (ਸਾਜ਼)  (CC BY-NC 3.0);ਕੋਰੀ ਗ੍ਰੇ ਦੁਆਰਾ ਟਰਮੀਨਲ ਟੂ (CC BY-NC 3.0); ਅਤੇ ਸਕਾਟ ਗਰੈਟਨ ਦੁਆਰਾ ਪੀਸੀਜ਼ ਆਫ਼ ਦਾ ਪਰੈਜੈਂਟ  (CC BY-NC 4.0). ਸ਼ਾਮਲ ਹਨ।

ਸਲਾਈਡ ਕਲਾਊਡ ਥੰਬਨੇਲ ਚਿੱਤਰ  ਫਲਿੱਕਰ ਯੂਜਰ ਜੋਨਾਸ ਬੈਂਗਸਸਨ CC BY 2.0

ਚਰਚਾ ਸ਼ੁਰੂ ਕਰੋ

ਲੇਖਕ, ਕਿਰਪਾ ਕਰਕੇ ਲਾਗ ਇਨ »

ਦਿਸ਼ਾ ਨਿਰਦੇਸ਼

  • ਸਾਰੀਆਂ ਟਿੱਪਣੀਆਂ ਦੀਆਂ ਸੰਚਾਲਕ ਵੱਲੋਂ ਸਮੀਖਿਆ ਕੀਤੀ ਜਾਂਦੀ ਹੈ. ਆਪਣੀ ਟਿੱਪਣੀ ਇਕ ਤੋਂ ਵੱਧ ਦਰਜ ਨਾ ਕਰੋ ਜਾਂ ਇਸ ਨੂੰ ਸਪੈਮ ਦੇ ਤੌਰ ਤੇ ਪਛਾਣਿਆ ਜਾ ਸਕਦਾ ਹੈ.
  • ਕਿਰਪਾ ਕਰਕੇ ਹੋਰਨਾਂ ਨਾਲ ਆਦਰ ਨਾਲ ਪੇਸ਼ ਆਓ. ਨਫ਼ਰਤ ਵਾਲੇ ਭਾਸ਼ਣ, ਅਸ਼ਲੀਲਤਾ ਅਤੇ ਨਿੱਜੀ ਹਮਲੇ ਰੱਖਣ ਵਾਲੀਆਂ ਟਿੱਪਣੀਆਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ.