ਇੱਕ ਪ੍ਰੋਫੈਸਰ ਦਾ ਆਤਮ-ਦਾਹ ਅਤੇ ਰੂਸ ਦੀਆਂ ਘੱਟਗਿਣਤੀ ਭਾਸ਼ਾਵਾਂ ਦਾ ਹਨੇਰਾ ਭਵਿੱਖ

ਉਦਮੂਰਤੀਆ ਦੀ ਸਟੇਟ ਕੌਂਸਲ ਦੇ ਸਾਹਮਣੇ ਪ੍ਰੋਫੈਸਰ ਐਲਬਰਟ ਰਾਜ਼ੀਨ ਦੀ ਆਖਰੀ ਇੰਟਰਵਿਊ, ਉਦਮਟੂਨੋ ਦੇ ਯੂ-ਟਿਊਬ ਵੀਡੀਓ ਤੋਂ।

10 ਸਤੰਬਰ 2019 ਨੂੰ ਐਲਬਰਟ ਰਾਜ਼ੀਨ ਨੇ ਪੱਛਮੀ-ਮੱਧ ਰੂਸ ਦੇ ਸ਼ਹਿਰ ਇਜ਼ੇਵਸਕ ਵਿੱਚ ਸਟੇਟ ਕੌਂਸਲ ਦੀ ਇਮਾਰਤ ਦੇ ਬਾਹਰ ਖੜ੍ਹ ਕੇ ਆਪਣੇ ਆਪ ਨੂੰ ਅੱਗ ਲਾ ਲਈ। 72 ਸਾਲਾ ਪ੍ਰੋਫੈਸਰ ਨੂੰ ਹਸਪਤਾਲ ਲੈ ਜਾਇਆ ਗਿਆ ਅਤੇ ਜਲਦੀ ਹੀ ਹਸਪਤਾਲ ਦੇ ਬਿਸਤਰੇ ਵਿੱਚ ਉਸ ਦੀ ਲੂਸਣ ਨਾਲ ਹੋਏ ਜਖ਼ਮਾਂ ਕਾਰਨ ਉਸਦੀ ਮੌਤ ਹੋ ਗਈ।

ਰਾਜ਼ੀਨ ਦੇ ਦੇਹ ਦੇ ਲਾਗੇ ਤੋਂ ਮਿਲੇ ਇੱਕ ਬੈਨਰ ‘ਤੇ ਲਿਖਿਆ ਸੀ, “ਜੇ ਭਲਕ ਮੇਰੀ ਭਾਸ਼ਾ ਅਲੋਪ ਹੋ ਜਾਣੀ ਹੈ, ਤਾਂ ਮੈਂ ਅੱਜ ਹੀ ਮਰਨ ਲਈ ਤਿਆਰ ਹਾਂ”। ਰਾਜ਼ੀਨ ਦਾ ਆਖ਼ਰੀ ਵਿਰੋਧ ਉਸਦਾ ਪਹਿਲਾ ਨਹੀਂ ਸੀ। ਪ੍ਰੋਫੈਸਰ ਆਪਣੀ ਮੂਲ ਉਦਮੂਰਤ ਭਾਸ਼ਾ ਨੂੰ ਬਚਾਉਣ ਲਈ ਲੜਨ ਵਾਲਾ ਇੱਕ ਹਠੀਲਾ ਯੋਧਾ ਸੀ, ਅਤੇ ਹਰ ਪੱਖ ਤੋਂ ਇਸਦੇ ਭਵਿੱਖ ਬਾਰੇ ਪਿਛਲੇ ਸਾਲਾਂ ਵਿੱਚ ਵਧੇਰੇ ਹੀ ਵਧੇਰੇ ਨਿਰਾਸ਼ਾ ਮਹਿਸੂਸ ਕਰਨ ਲੱਗ ਪਿਆ ਸੀ।

ਉਦਮੂਰਤ ਇੱਕ ਯੂਰਾਲਿਕ (ਜਿਸ ਨੂੰ ਕਈ ਵਾਰ ਫਿਨੋ-ਉਗ੍ਰਿਕ ਵੀ ਕਿਹਾ ਜਾਂਦਾ ਹੈ) ਭਾਸ਼ਾ ਹੈ ਜੋ ਜ਼ਿਆਦਾ ਕਰਕੇ ਯੂਰਪੀ ਰੂਸ ਦੇ ਵੋਲਗਾ ਜ਼ਿਲ੍ਹੇ ਦੇ ਉਦਮੂਰਤੀਆ ਗਣਰਾਜ ਵਿੱਚ ਬੋਲੀ ਜਾਂਦੀ ਹੈ। ਜਦੋਂ 2012 ਦੇ ਯੂਰੋਵਿਜ਼ਨ ਸੌਂਗ ਮੁਕਾਬਲੇ ਵਿੱਚ ਰੂਸ ਵਲੋਂ, ਬੁਰਾਨੋਵਸਕੀਏ ਬਾਬੂਸ਼ਕੀ ਨੇ ਇਸ ਭਾਸ਼ਾ ਵਿੱਚ ਗਾਇਆ ਸੀ ਤਾਂ ਇਸ ਬੋਲੀ ਨੂੰ ਵਕਤੀ ਤੌਰ ‘ਤੇ ਅੰਤਰਰਾਸ਼ਟਰੀ ਪ੍ਰਸਿੱਧੀ ਮਿਲੀ ਸੀ।

ਅੱਜ ਪੂਰੇ ਰੂਸ ਵਿੱਚ 100 ਤੋਂ ਵੱਧ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, ਅਤੇ ਦੇਸ਼ ਦੇ 22 ਖੁਦਮੁਖਤਿਆਰ ਖਿੱਤਿਆਂ ਵਿੱਚ ਉਦਮੂਰਤੀਆ ਸਮੇਤ ਇਨ੍ਹਾਂ ਵਿੱਚੋਂ 35 ਨੂੰ ਰੂਸੀ ਦੇ ਨਾਲ ਸਹਿ-ਦਫ਼ਤਰੀ ਦਰਜਾ ਪ੍ਰਾਪਤ ਹੈ। ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਭਾਸ਼ਾਵਾਂ ਨੂੰ ਅਲੋਪ ਹੋਣ ਦਾ ਖ਼ਤਰਾ ਹੈ, ਅਤੇ ਮੂਰਤੀ ਇਸਦਾ ਅਪਵਾਦ ਨਹੀਂ ਹੈ। ਰੂਸ ਦੀ ਮਰਦਮਸ਼ੁਮਾਰੀ ਤੋਂ ਪਤਾ ਲੱਗਦਾ ਹੈ ਕਿ 2002 ਤੋਂ 2010 ਦੇ ਵਿਚਕਾਰ ਉਦਮੁਰਟ ਬੋਲਣ ਵਾਲਿਆਂ ਦੀ ਗਿਣਤੀ 463,000 ਤੋਂ ਘਟ ਕੇ 324,000 ਰਹਿ ਗਈ – ਜੋ ਕਿ ਸਿਰਫ ਅੱਠ ਸਾਲਾਂ ਵਿੱਚ 30% ਦੀ ਗਿਰਾਵਟ ਹੈ। 2011 ਵਿੱਚ, ਸੰਯੁਕਤ ਰਾਸ਼ਟਰ ਦੇ ਖ਼ਤਰੇ ਵਿੱਚਲੀਆਂ ਭਾਸ਼ਾਵਾਂ ਦੇ ਐਟਲਸ ਨੇ ਉਦਮੂਰਤ ਨੂੰ “ਨਿਸ਼ਚਤ ਰੂਪ ਵਿੱਚ ਖ਼ਤਰੇ ਵਿੱਚ” ਦਿਖਾਇਆ। ਅਧਿਐਨ ਦਰਸਾਉਂਦੇ ਹਨ ਕਿ ਸਥਿਤੀ ਵਿੱਚ ਕੋਈ ਸੁਧਾਰ ਨਹੀਂ ਹੋਇਆ ਹੈ।

ਸੈਂਕੜੇ ਲੋਕਾਂ ਨੇ 12 ਸਤੰਬਰ ਨੂੰ ਇਜ਼ੇਵਸਕ ਦੇ ਸਟੇਟ ਥੀਏਟਰ ਵਿੱਚ ਰਾਜ਼ੀਨ ਲਈ ਇੱਕ ਯਾਦ ਸਮਾਰੋਹ ਵਿੱਚ ਸ਼ਿਰਕਤ ਕੀਤੀ, ਜਿਸ ਵਿੱਚ ਰਾਜ ਦੇ ਅਧਿਕਾਰੀ ਵੀ ਸ਼ਾਮਲ ਸਨ।

ਰਾਜ਼ੀਨ ਦੀ ਮੌਤ ਨੇ ਰੂਸ ਅਤੇ ਘੱਟ ਗਿਣਤੀਆਂ ਦੀਆਂ ਬੋਲੀਆਂ ਦੀ ਕਿਸਮਤ ਬਾਰੇ ਔਨਲਾਈਨ ਅਤੇ ਅਖਬਾਰਾਂ ਦੇ ਕਾਲਮਾਂ ਵਿੱਚ ਸੀਮਿਤ ਬਹਿਸ ਛੇੜੀ। ਦੂਸਰੀਆਂ ਘੱਟ ਗਿਣਤੀਆਂ ਦੀਆਂ ਬੋਲੀਆਂ ਬੋਲਣ ਵਾਲੇ ਉਦਮੂਰਤ ਦੇ ਬੁਲਾਰਿਆਂ ਨਾਲ #АльбертРазин ਅਤੇ #МонМиРазин (ਉਦਮੂਰਤ ਵਿੱਚ “ਤੁਸੀਂ / ਮੈਂ ਰਾਜ਼ੀਨ ਹਾਂ”) ਹੈਸ਼ਟੈਗਾਂ ਨਾਲ ਯਕਜਹਿਤੀ ਦਾ ਪ੍ਰਦਰਸ਼ਨ ਕਰ ਰਹੇ ਹਨ।

ਕੁਝ ਵੀ ਹੋਵੇ, ਇਨ੍ਹਾਂ ਵਿਚਾਰ-ਵਟਾਂਦਰਿਆਂ ਨੂੰ ਆਤਮ-ਖੋਜ ਕਰਨ ਵਾਲੇ ਕਹਿਣਾ ਮੁਸ਼ਕਲ ਹੋਵੇਗਾ। ਵਾਸਤਵ ਵਿੱਚ, ਬਹੁਤ ਸਾਰੇ ਰੂਸੀ ਲੋਕਾਂ ਨੂੰ ਪ੍ਰੋਫੈਸਰ ਦਾ ਇਹ ਕਦਮ ਬਿਲਕੁਲ ਸਮਝ ਤੋਂ ਬਾਹਰ ਲਗਦਾ ਹੈ। .

ਰੂਸ ਵਿੱਚ ਘੱਟ-ਗਿਣਤੀ ਭਾਸ਼ਾ ਦੇ ਅਧਿਕਾਰਾਂ ਲਈ ਇਹ ਮੁਸ਼ਕਲ ਦੀ ਘੜੀ ਹੈ। ਬੀਤੇ ਜੂਨ ਵਿੱਚ, ਰਾਜ਼ੀਨ ਉਨ੍ਹਾਂ ਜਨਤਕ ਸ਼ਖਸੀਅਤਾਂ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਇੱਕ ਖੁੱਲ੍ਹਾ ਪੱਤਰ ਭੇਜ ਕੇ ਸਥਾਨਕ ਅਧਿਕਾਰੀਆਂ ਨੂੰ ਬੇਨਤੀ ਕੀਤੀ ਸੀ ਕਿ ਦੇਸ਼ ਦੇ ਖ਼ੁਦਮੁਖਤਿਆਰ ਗਣਤੰਤਰਾਂ ਵਿੱਚ ਘੱਟਗਿਣਤੀ ਭਾਸ਼ਾਵਾਂ ਦੇ ਲਾਜ਼ਮੀ ਅਧਿਐਨ ਨੂੰ ਰੱਦ ਕਰਨ ਵਾਲੇ ਵਿਵਾਦਪੂਰਨ ਕਾਨੂੰਨ ਦਾ ਸਮਰਥਨ ਨਾ ਕੀਤਾ ਜਾਵੇ। ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਦਲੀਲ ਦਿੱਤੀ ਕਿ ਬੱਚਿਆਂ ਨੂੰ ਉਨ੍ਹਾਂ ਭਾਸ਼ਾਵਾਂ ਦਾ ਅਧਿਐਨ ਕਰਨਾ ਜ਼ਰੂਰੀ ਨਹੀਂ ਬਣਾਇਆ ਜਾਣਾ ਚਾਹੀਦਾ ਜੋ ਉਨ੍ਹਾਂ ਦੀਆਂ ਮਾਤ ਭਾਸ਼ਾਵਾਂ ਨਹੀਂ ਹਨ; ਘੱਟਗਿਣਤੀ ਭਾਸ਼ਾਵਾਂ ਵਿੱਚ ਸਿੱਖਿਆ ਹੁਣ ਪੂਰੀ ਤਰ੍ਹਾਂ ਸਵੈ-ਇੱਛੁਕ ਹੈ, ਜਿਸ ਨਾਲ ਇਹ ਡਰ ਪੈਦਾ ਹੋ ਜਾਂਦਾ ਹੈ ਕਿ ਬਹੁਤ ਸਾਰੇ ਸਕੂਲ ਉਨ੍ਹਾਂ ਨੂੰ ਰੱਖਣਾ ਪੂਰੀ ਤਰ੍ਹਾਂ ਛੱਡ ਦੇਣਗੇ। ਯੂਰਪ ਦੀ ਕੌਂਸਲ ਨੇ ਫਰਵਰੀ 2018 ਵਿੱਚ ਇਸ ਕਾਨੂੰਨ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ “ਪਿਛਲੇ ਸਾਲਾਂ ਦੌਰਾਨ ਰੂਸੀ ਭਾਸ਼ਾ ਅਤੇ ਸਭਿਆਚਾਰ ਉੱਤੇ ਬਹੁਤ ਜ਼ੋਰ ਦਿੱਤਾ ਗਿਆ ਹੈ ਜਦੋਂ ਕਿ ਘੱਟਗਿਣਤੀ ਭਾਸ਼ਾਵਾਂ ਅਤੇ ਸਭਿਆਚਾਰ ਹਾਸ਼ੀਏ ‘ਤੇ ਧੱਕ ਦਿੱਤੇ ਪ੍ਰਤੀਤ ਹੁੰਦੇ ਹਨ।”

ਇਸ ਖੇਤਰ ਵਿੱਚ ਅੰਤਰ-ਨਸਲੀ ਸਬੰਧਾਂ ‘ਤੇ ਚਰਚਾ ਕਰਨ ਵਾਲੇ ਇੱਕ ਤੱਤਾਰ ਅਤੇ ਰੂਸੀ ਭਾਸ਼ਾ ਦੇ ਬਲਾੱਗ, ਇਡੇਲ-ਇਲੇ ਨੇ ਸਥਿਤੀ ਨੂੰ ਹੇਠ ਲਿਖੇ ਤਰੀਕੇ ਨਾਲ ਬਿਆਨ ਕੀਤਾ ਹੈ:

В школах УР изучаются удмуртский, татарский, марийские языки. В минимально достаточном объёме – 3 урока в неделю – родные языки изучаются только в небольших сельских школах мононациональных сёл. В райцентрах, где учатся около половины сельских детей, родной язык изучается не более 1 часа. В городах национальные языки ни в качестве родных, ни удмуртский государственный практически не изучаются. Выбор родного языка носит фиктивный характер, почти везде “выбирают” русский язык … Таким образом удмуртский язык практически не изучается в школах городов и райцентров, и доступен для изучения только жителям удмуртских поселений – для не более чем половины сельских удмуртов.

ਉਦਮੂਰਤੀਆ ਦੇ ਸਕੂਲਾਂ ਵਿੱਚ ਉਦਮੂਰਤ, ਤਾਤਾਰ ਅਤੇ ਮਾਰੀ ਭਾਸ਼ਾਵਾਂ ਦੀ ਪੜ੍ਹਾਈ ਕੀਤੀ ਜਾਂਦੀ ਹੈ। ਘੱਟ ਤੋਂ ਘੱਟ ਮਾਤਰਾ ਵਿੱਚ: ਹਫ਼ਤੇ ਵਿੱਚ ਤਿੰਨ ਪਾਠ। ਸਵਦੇਸ਼ੀ ਭਾਸ਼ਾਵਾਂ ਸਿਰਫ ਨਸਲੀ ਤੌਰ ‘ਤੇ ਇੱਕਰੂਪ ਪਿੰਡਾਂ ਵਿੱਚ ਛੋਟੇ ਪੇਂਡੂ ਸਕੂਲਾਂ ਵਿੱਚ ਪੜ੍ਹੀਆਂ ਜਾਂਦੀਆਂ ਹਨ। ਖੇਤਰੀ ਕੇਂਦਰਾਂ ਵਿੱਚ, ਜਿਥੇ ਲਗਪਗ ਅੱਧੇ ਪਿੰਡਾਂ ਦੇ ਬੱਚੇ ਅਧਿਐਨ ਕਰਦੇ ਹਨ, ਸਵਦੇਸ਼ੀ ਭਾਸ਼ਾਵਾਂ ਦਾ ਇੱਕ ਘੰਟਾ ਤੋਂ ਵੱਧ ਸਮੇਂ ਲਈ ਅਧਿਐਨ ਨਹੀਂ ਕੀਤਾ ਜਾਂਦਾ। ਸ਼ਹਿਰਾਂ ਵਿੱਚ, ਇਨ੍ਹਾਂ ਭਾਸ਼ਾਵਾਂ ਦਾ ਦੇਸੀ ਜਾਂ ਰਾਜ ਭਾਸ਼ਾਵਾਂ ਵਜੋਂ ਅਮਲੀ ਤੌਰ ‘ਤੇ ਬਿਲਕੁਲ ਅਧਿਐਨ ਨਹੀਂ ਕੀਤਾ ਜਾਂਦਾ। ਬੰਦੇ ਨੂੰ ਮਾਂ-ਬੋਲੀ ਦਾ ਅਧਿਐਨ ਕਰਨ ਦੀ ਚੋਣ ਦੀ ਖੁੱਲ੍ਹ ਹਵਾਈ ਗੱਲ ਹੈ: ਲੋਕ ਲਗਭਗ ਹਰ ਜਗ੍ਹਾ ਰੂਸ਼ੀ ਦੀ ਚੋਣ ਕਰਦੇ ਹਨ […] ਇਸ ਤਰ੍ਹਾਂ ਉਦਮੂਰਤ ਭਾਸ਼ਾ ਦਾ ਸ਼ਹਿਰਾਂ ਅਤੇ ਖੇਤਰੀ ਕੇਂਦਰਾਂ ਦੇ ਸਕੂਲਾਂ ਵਿੱਚ ਵਿਵਹਾਰਕ ਤੌਰ ‘ਤੇ ਅਧਿਐਨ ਨਹੀਂ ਕੀਤਾ ਜਾਂਦਾ, ਅਤੇ ਇਹ ਸਿਰਫ ਉਦਮੂਰਤ ਬਸਤੀਆਂ ਦੇ ਵਸਨੀਕਾਂ ਦੀ ਪਹੁੰਚ ਵਿੱਚ ਹੈ, ਜੋ ਸਾਰੇ ਪੇਂਡੂ ਉਦਮੂਰਤ ਬੋਲੀ ਬੋਲਣ ਵਾਲਿਆਂ ਦੇ ਅੱਧ ਤੋਂ ਵੀ ਵੱਧ ਨਹੀਂ ਹਨ।

ਇਸ ਲਈ ਰਾਜ਼ੀਨ ਵਰਗੇ ਉੱਦਮੁਰਟ ਭਾਸ਼ਾ ਦੇ ਇੱਕ ਵਚਨਬੱਧ ਕਾਰਜਕਰਤਾ ਲਈ, ਨਵਾਂ ਕਾਨੂੰਨ ਸ਼ਾਇਦ ਅੰਤਮ ਸੱਟ ਬਣ ਨਿਬੜਿਆ ਹੋਵੇ।

ਇਹ ਸੰਕੇਤ ਵੀ ਹਨ, ਕਿ ਰਾਜ਼ੀਨ ਦੇ ਬੇਬਾਕ ਵਿਚਾਰ ਉਦਮੂਰਤ ਦੇ ਸਾਰੇ ਕਾਰਕੁਨਾਂ ਦੇ ਪ੍ਰਤੀਨਿਧ ਵਿਚਾਰ ਨਹੀਂ ਸਨ। ਉਦਮੂਰਤ ਕੇਨੇਸ਼ ਸੰਗਠਨ ਦੇ ਇੱਕ ਮੈਂਬਰ, ਵਲਾਦੀਮੀਰ ਬਾਇਮੇਤੋਵ ਨੇ ਸਥਾਨਕ ਵੈਬਸਾਈਟ ਉਦਮ-ਇਨਫੋ ਨੂੰ ਦੱਸਿਆ ਕਿ “[ਰਾਜ਼ੀਨ] ਇੱਕ ਬਜ਼ੁਰਗ ਸੀ ਅਤੇ ਬਹੁਤ ਸਤਿਕਾਰਿਆ ਜਾਂਦਾ ਸੀ; ਉਹ ਸਾਰੀ ਉਮਰ ਉਦਮੂਰਤ ਲਹਿਰ ਦਾ ਕਾਰਕੁਨ ਸੀ, ਪਰ ਉਹ ਕਈ ਵਾਰ ਬਹੁਤ ਹੀ ਅਤਿ-ਤਿੱਖੇ ਵਿਚਾਰਾਂ ‘ਤੇ ਡਟ ਜਾਂਦਾ ਸੀ।”

ਉਦਮੂਰਤੀਆ ਵਿੱਚ ਸਥਾਨਕ ਅਧਿਕਾਰੀਆਂ ਨੇ ਹਮਦਰਦੀ ਪ੍ਰਗਟਾਈ ਹੈ, ਪਰੰਤੂ ਸਾਵਧਾਨੀ ਨਾਲ। 11 ਸਤੰਬਰ ਨੂੰ, ਗਣਤੰਤਰ ਦੇ ਮੁਖੀ ਐਲਗਜ਼ੈਡਰ ਬ੍ਰੈਚਲੋਵ ਨੇ ਉਦਮੂਰਤੀਆ ਦੇ ਸਭਿਆਚਾਰਕ ਜੀਵਨ ਵਿੱਚ ਰਾਜ਼ੀਨ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ ਪਰ ਮੀਡੀਆ ਨੂੰ ਕਿਹਾ ਕਿ ਉਹ “ਗਣਤੰਤਰ ਦੀਆਂ ਨਸਲੀ ਨੀਤੀਆਂ ਅਤੇ ਕਾਰਕੁੰਨ ਦੇ ਆਤਮ-ਦਾਹ ਦੇ ਵਿਚਕਾਰ ਸੰਬੰਧਾਂ ਬਾਰੇ ਕਿਆਫ਼ੇ ਨਾ ਲਗਾਉਣ … ਖਿੱਤੇ ਵਿੱਚ ਅਪਣਾਈਆਂ ਨੀਤੀਆਂ ਨਿਰੋਲ ਤੌਰ ‘ਤੇ [ਉਦਮੂਰਤ] ਭਾਸ਼ਾ, ਸਭਿਆਚਾਰ ਅਤੇ ਇਤਿਹਾਸ ਦੇ ਹੱਕ ਵਿੱਚ ਸੇਧਿਤ ਹਨ।”

ਬ੍ਰੈਚਲੋਵ ਦੇ ਸ਼ਬਦ ਉਦਮੂਰਤੀਆ ਵਿੱਚ ਹੋਰ ਵਧੇਰੇ ਢੁਕਵੇਂ ਹਨ, ਜੋ ਕਿ ਰੂਸ ਵਿੱਚ ਘੱਟ ਹੀ ਖ਼ਬਰਾਂ ਦੀਆਂ ਸੁਰਖੀਆਂ ਬਣਦਾ ਹੈ ਅਤੇ ਨਸਲੀ ਤਣਾਵਾਂ ਦਾ ਭਖਵਾਂ ਕੇਂਦਰ ਸ਼ਾਇਦ ਨਹੀਂ ਕਿਹਾ ਜਾ ਸਕਦਾ।

ਇਸ ਲਈ ਜਦੋਂ ਕਿ ਰਾਜ ਦੀਆਂ ਨੀਤੀਆਂ ਅਤੇ ਰਾਜ਼ੀਨ ਦੇ ਵਿਰੋਧ ਵਿਚਕਾਰ ਸੰਬੰਧ ਉਸ ਦੇ ਸਾਥੀ ਘੱਟ ਗਿਣਤੀ ਕਾਰਕੁੰਨਾਂ ਲਈ ਸਪਸ਼ਟ ਹੋ ਸਕਦਾ ਹੈ, ਦੂਸਰੇ ਬਹੁਤ ਵੱਖਰੇ ਵਿਚਾਰ ਰੱਖਦੇ ਹਨ। ਰਾਜ਼ੀਨ ਬਾਰੇ ਔਨਲਾਈਨ ਵਿਚਾਰ ਵਟਾਂਦਰੇ ਵਿੱਚ, ਬਹੁਤ ਸਾਰੇ ਰੂਨੈੱਟ ਉਪਭੋਗਤਾ ਸਵਦੇਸ਼ੀ ਭਾਸ਼ਾਵਾਂ ਨੂੰ ਮਹੱਤਵਹੀਣ ਮੰਨਦੇ ਹਨ ਅਤੇ ਹੈਰਾਨ ਹਨ ਕਿ ਕੋਈ ਵੀ ਉਨ੍ਹਾਂ ਨੂੰ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਇਸਤੇਮਾਲ ਕਰੇਗਾ, ਉਨ੍ਹਾਂ ਲਈ ਮਰਨ ਦੀ ਗੱਲ ਛੱਡੋ। ਇਹ ਕਿਸੇ ਵੀ ਤਰ੍ਹਾਂ ਰੂਸ ਤੱਕ ਸੀਮਿਤ ਰਵੱਈਆ ਨਹੀਂ ਹੈ।

ਵਕੋਂਤਕਤੇ ਤੇ ਇਜ਼ੇਵਸਕ ਬਾਰੇ ਇੱਕ ਪ੍ਰਸਿੱਧ ਸਮੂਹ ਵਿੱਚ ਰਾਜ਼ੀਨ ਬਾਰੇ ਇੱਕ ਪੋਸਟ ‘ਤੇ ਟਿਪਣੀਆਂ ਤੋਂ ਪਤਾ ਚੱਲਦਾ ਹੈ ਕਿ ਕੀ ਗੱਲ ਚੱਲ ਰਹੀ ਹੈ। ਬਹੁਤ ਸਾਰੇ ਵਰਤੋਂਕਾਰਾਂ ਨੇ ਘੱਟ ਗਿਣਤੀਆਂ ਦੀਆਂ ਬੋਲੀਆਂ ਦੀ ਹੋਣੀ ਦੀ ਤੁਲਨਾ ਹੋਰ “ਵਧੇਰੇ ਜ਼ਰੂਰੀ” ਸਮਾਜਿਕ ਸਮੱਸਿਆਵਾਂ ਨਾਲ ਕੀਤੀ:

За удмуртский язык? Что блеат? Это основная проблема в рф что ли? Акцизы, медицина, образование да хотя бы пенсионный возраст, нет блин из за удмуртского языка…

— Антон Городецкий, ВКонтакте, 10 сентябрь 2019

ਉਦਮੂਰਤ ਭਾਸ਼ਾ ਲਈ? ਕੀ ਗੱਲ ਹੈ? ਕੀ ਇਹ ਸਚਮੁਚ ਰੂਸ ਦੀ ਮੁੱਖ ਸਮੱਸਿਆ ਹੈ? ਐਕਸਾਈਜ਼ ਟੈਕਸ, ਦਵਾਈਆਂ, ਸਿੱਖਿਆ, ਜਾਂ ਘੱਟੋ ਘੱਟ ਪੈਨਸ਼ਨ ਦੀ ਉਮਰ, ਪਰ ਨਹੀਂ, ਮਾਰ ਵੱਗੇ, ਉਦਮੂਰਤ ਭਾਸ਼ਾ ਲਈ …

— Anton Gorodetsky, VKontakte, 10 сентябрь 2019

ਇਸੇ ਲੜੀ ਵਿੱਚ ਦੂਸਰੇ ਟਿੱਪਣੀਆਂ ਕਰਨ ਵਾਲਿਆਂ ਨੇ ਰਾਜ਼ੀਨ ਦੀ ਮਾਨਸਿਕ ਸਿਹਤ ਬਾਰੇ ਕਿਆਫ਼ੇ ਲਾਏ ਜਾਂ ਭਾਸ਼ਾ ਨੂੰ ਸਾਂਭਣ ਲਈ, ਅਜੋਕੇ ਸਮੇਂ ਅਤੇ ਯੁੱਗ ਵਿੱਚ ਉਦਮੂਰਤ ਅਤੇ ਹੋਰ ਖੇਤਰੀ ਭਾਸ਼ਾਵਾਂ ਦੀ “ਲੋੜ” ਵੀ ਹੈ ਜਾਂ ਨਹੀਂ ਇਸ ਬਾਰੇ ਸਵਾਲ ਕਰਨ ਲਈ “ਲੋਕ ਭਾਸ਼ਾਈ ਵਿਗਿਆਨ” ਉੱਤੇ ਭਰੋਸਾ ਰੱਖਦੇ ਹੋਏ ਘੱਟ ਗਰਮ ਕਦਮ ਨਾ ਚੁੱਕਣ ਲਈ ਉਸਨੂੰ ਛੁਟਿਆਇਆ। ਉਦਾਹਰਣ ਦੇ ਲਈ, ਇਹ ਟਵਿੱਟਰ ਵਰਤੋਂਕਾਰ ਇਸ ਤੱਥ ਦਾ ਹਵਾਲਾ ਦਿੰਦਾ ਹੈ ਕਿ ਰੂਸੀ ਦੀ ਤੁਲਨਾ ਵਿੱਚ ਉਦਮੂਰਤ ਦੇ ਪਛੜੇਪਣ ਲਈ “ਸਬੂਤ” ਵਜੋਂ ਸੋਵੀਅਤ ਕਾਲ ਦੇ ਅਰੰਭ ਵਿੱਚ ਉਦਮੂਰਤ ਦਾ ਸਾਹਿਤਕ ਮਿਆਰੀ ਕੋਡਬੰਦ ਕੀਤਾ ਗਿਆ ਸੀ।

ਵਧੇਰੇ ਮਸ਼ਹੂਰ ਪ੍ਰਤੀਕਿਰਿਆਵਾਂ, ਪ੍ਰਸਿੱਧ ਮਸ਼ਹੂਰ ਰੂਸੀ ਸੋਸ਼ਲ ਨੈਟਵਰਕ, ਵੀਕੋਂਤਕਤੇ ਤੇ ਉਦਮੂਰਤ ਭਾਸ਼ਾ ਸਿੱਖਣ ਵਾਲੇ ਸਮੂਹਾਂ ‘ਤੇ ਵੇਖੀਆਂ ਜਾ ਸਕਦੀਆਂ ਹਨ। ਬੋਲਣ ਵਾਲੇ ਅਤੇ ਉਤਸ਼ਾਹੀ ਸੱਜਣ “ਲੋਕ ਉਦਮੂਰਤ ਹੋਣ ‘ਤੇ ਸ਼ਰਮਿੰਦਾ ਕਿਉਂ ਹਨ?” ਸਿਰਲੇਖ ਹੇਠ ਚਰਚਾਵਾਂ ਵਿੱਚ ਵਿੱਚ ਭਾਸ਼ਾ ਦੀ ਹੌਲੀ ਹੌਲੀ ਪਰ ਅਲੋਪ ਹੋਣ ਵੱਲ ਅਮੋੜ ਪ੍ਰਤੀਤ ਹੋ ਰਹੇ ਰੁਝਾਨ ਉੱਤੇ ਵਿਰਲਾਪ ਕਰਦੇ ਹਨ। ਮਹੱਤਵਪੂਰਨ ਗੱਲ ਇਹ ਹੈ ਕਿ ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਚਰਚਾਵਾਂ ਰਾਜ਼ੀਨ ਦੀ ਖੁਦਕੁਸ਼ੀ ਤੋਂ ਕਈ ਸਾਲ ਪਹਿਲਾਂ ਸ਼ੁਰੂ ਹੋਈਆਂ ਸਨ। ਇੱਕ ਔਰਤ ਟਿੱਪਣੀ ਕਰਦੀ ਹੈ:

ਇਕੇਰਾਂ ਬਹੁਤ ਪਹਿਲਾਂ, 1990 ਦੇ ਦਹਾਕੇ ਵਿੱਚ, ਮੈਂ ਵੀ ਬੱਸ ਵਿੱਚ ਚੜ੍ਹੀ ਅਤੇ ਇੱਕ ਦੋਸਤ ਨਾਲ ਆਪਣੀ ਮਾਂ-ਬੋਲੀ ਵਿੱਚ ਗੱਲ ਕਰ ਰਹੀ ਸੀ। ਇੱਕ ਤੂਫਾਨ [ਬਦਸਲੂਕੀ ਦਾ] ਜਿਹਾ ਆ ਗਿਆ : ਉਨ੍ਹਾਂ ਨੂੰ ਇੱਥੇ ਕੁਝ “ਵਿਦੇਸ਼ੀ” ਲਭ ਪਏ ਸਨ! ਅਸੀਂ ਇਤਰਾਜ਼ ਜਤਾਇਆ ਕਿ ਅਸੀਂ ਆਪਣੇ ਛੋਟੇ ਜਿਹੇ ਦੇਸ਼ ਵਿੱਚ ਰਹਿੰਦੇ ਹਾਂ ਅਤੇ ਆਪਣੀ ਭਾਸ਼ਾ ਵਿੱਚ ਆਪਣੀ ਮਰਜ਼ੀ ਅਨੁਸਾਰ ਗੱਲ ਕਰ ਸਕਦੇ ਹਾਂ। ਪਰ ਬਹੁਤੇ ਲੋਕ [ਇਨ੍ਹਾਂ ਸਥਿਤੀਆਂ ਵਿੱਚ] ਬਹਿਸ ਨਹੀਂ ਕਰ ਸਕਦੇ, ਅਤੇ ਸਿਰਫ ਹੰਝੂ ਕਰਨ ਲੱਗ ਜਾਂਦੇ ਹਨ।

- ਲਿਉਡਮਿਲਾ ਇਵਦੋਕੀਮੋਵਾ, ਵੀਕੋਂਤਕਤੇ, 11 ਸਤੰਬਰ 2019

ਕੁਝ ਰੂਨੈੱਟ ਵਰਤੋਂਕਾਰ ਦੇਸ਼ ਭਗਤਾਂ ਦੀ ਰੂਸ ਦੀਆਂ ਘੱਟ ਗਿਣਤੀ ਭਾਸ਼ਾਵਾਂ ਦੀ ਕਿਸਮਤ ਪ੍ਰਤੀ ਉਦਾਸੀਨਤਾ ਦੀ ਸੋਵੀਅਤ ਯੂਨੀਅਨ ਤੋਂ ਬਾਅਦ ਦੇ ਹੋਰ ਰਾਜਾਂ ਵਿੱਚ ਰੂਸੀ ਬੋਲਣ ਵਾਲਿਆਂ ਦੇ ਅਧਿਕਾਰਾਂ ਪ੍ਰਤੀ ਉਨ੍ਹਾਂ ਦੀ ਚਿੰਤਾ ਨਾਲ ਵਿਅੰਗਮਈ ਤੁਲਨਾ ਕਰਦੇ ਹਨ:

ਉਦਮੂਰਤੀਆ ਦੇ ਇੱਕ ਸਨਮਾਨਤ ਵਿਦਵਾਨ, ਰਾਜ਼ੀਨ ਨੇ ਆਪਣਾ ਏਕਲ ਵਿਰੋਧ ਪ੍ਰਦਰਸ਼ਨ ਕੀਤਾ, ਉਸ ਦੇ ਹੱਥਾਂ ਵਿੱਚ ਪੋਸਟਰ ਸਨ ਜੋ ਮੰਗ ਕਰ ਰਹੇ ਸਨ ਕਿ ਉਦਮੂਰਤ ਭਾਸ਼ਾ ਨੂੰ ਸੁਰੱਖਿਅਤ ਰੱਖਿਆ ਜਾਵੇ, ਫਿਰ ਆਪਣੇ ਆਪ ਨੂੰ ਅੱਗ ਲਗਾ ਕੇ ਚਲਾ ਗਿਆ। ਹਸਪਤਾਲ ਵਿੱਚ ਉਸਦੀ ਮੌਤ ਹੋ ਗਈ।

ਇਸ ਲਈ ਹੁਣ, ਤੁਸੀਂ ਅੰਨੇ ਭਗਤੋ, ਮੈਨੂੰ ਦੱਸੋ ਕਿ ਉਹ ਕਿਵੇਂ ਯੂਕ੍ਰੇਨ ਜਾਂ ਲਾਤਵੀਆ ਵਿੱਚ ਰੂਸੀ ਭਾਸ਼ਾ ਨੂੰ ਦਬਾ ਰਹੇ ਹਨ!

— Ледовый лоцман (@MarchDok), ਟਵਿੱਟਰ, 10 ਸਤੰਬਰ 2019

ਫਿਰ ਵੀ, ਪੱਤਰਕਾਰ ਮੈਕਸਿਮ ਗੋਰੀਯੂਨੋਵ ਨੇ ਜ਼ੋਰ ਦੇ ਕੇ ਕਿਹਾ ਕਿ “ਨਰਮ ਸ਼ਾਵਨਵਾਦ” ਰੂਸੀ ਵਿਰੋਧੀ ਧਿਰ ਅਤੇ ਸੁਤੰਤਰ ਪ੍ਰੈਸ ਵਿੱਚ ਵੀ ਮਿਲ ਸਕਦਾ ਹੈ।

про Российскую империю в головах: у Новой Газеты первый заголовок о самосожжении Альберта Разина – «В Ижевске… поджег себя защитник малых народов».

Альберт Разин защищал удмуртский язык. это государственный язык Удмуртии. вместе с русским.

Удмуртия, согласно статье №1 ее конституции 1994 года, является «государством в составе Российской Федерации». […] то есть, Альберт Разин защищал государственный язык своей страны, а не «малые народы». он не про «культурный Гринпис» для «индейцев». он про права и свободы народа, у которого уже есть конституция и территория. почувствуйте разницу. очевидно, автор заголовка не считает Удмуртию государством. «малый народ» – это скорее про природный парк с милыми людьми в традиционных одеждах. надо ли говорить, что у российского чиновника схожее мнение?

— Максим Горюнов, Facebook, 10 сентябрь 2019

ਮਨ ਦੇ ਰੂਸੀ ਸਾਮਰਾਜਵਾਦ ਬਾਰੇ ਕੁਝ ਸ਼ਬਦ। ਨੋਵਾਯਾ ਗਾਜ਼ੇਟਾ ਦੀ ਅਲਬਰਟ ਰਾਜ਼ੀਨ ਦੇ ਆਤਮ-ਦਾਹ ਬਾਰੇ ਪਹਿਲੀ ਮੁਖ ਸੁਰਖੀ ਹੈ “ਇਜ਼ੇਵਸਕ ਵਿੱਚ … ਛੋਟੀਆਂ ਕੌਮਾਂ ਦੇ ਹੱਕਾਂ ਇੱਕ ਕਾਰਕੁਨ ਨੇ ਆਪਣੇ ਆਪ ਨੂੰ ਅਗਨੀ ਦੇ ਹਵਾਲੇ ਕਰ ਦਿੱਤਾ।”

ਐਲਬਰਟ ਰਾਜ਼ੀਨ ਉਦਮੂਰਤ ਭਾਸ਼ਾ ਦੇ ਪੱਖ ਵਿੱਚ ਲੜਿਆ। ਇਹ ਰੂਸੀ ਦੇ ਨਾਲ-ਨਾਲ ਉਦਮੂਰਤੀਆ ਦੀ ਰਾਜ ਭਾਸ਼ਾ ਹੈ।

ਤੋਂ ਇਸ ਦੇ ਸੰਵਿਧਾਨ ਦੇ ਪਹਿਲੇ ਆਰਟੀਕਲ ਦੇ ਅਨੁਸਾਰ ਉਦਮੂਰਤੀਆ ਇੱਕ ” ਰਾਜ ਹੈ ਜੋ ਰੂਸੀ ਫੈਡਰੇਸ਼ਨ ਦਾ ਅੰਗ ਹੈ।” […] ਕਹਿਣ ਦਾ ਭਾਵ ਹੈ, ਅਲਬਰਟ ਰਾਜ਼ੀਨ ਨੇ ਆਪਣੇ ਦੇਸ਼ ਦੀ ਰਾਜ ਭਾਸ਼ਾ ਦੀ ਰੱਖਿਆ ਲਈ ਆਵਾਜ਼ ਉਠਾਈ, ਨਾ ਕਿ “ਛੋਟੀਆਂ ਕੌਮਾਂ” ਲਈ। ਉਹ “ਇੰਡੀਅਨਾਂ” ਲਈ “ਸਭਿਆਚਾਰਕ ਗ੍ਰੀਨਪੀਸ” ਦੀ ਗੱਲ ਨਹੀਂ ਕਰ ਰਿਹਾ ਸੀ। ਉਹ ਇੱਕ ਰਾਸ਼ਟਰ ਦੇ ਅਧਿਕਾਰਾਂ ਅਤੇ ਆਜ਼ਾਦੀਆਂ ਦੀ ਗੱਲ ਕਰ ਰਿਹਾ ਸੀ ਜਿਸਦਾ ਪਹਿਲਾਂ ਹੀ ਸੰਵਿਧਾਨ ਅਤੇ ਖੇਤਰ ਹੈ। ਅੰਤਰ ਮਹਿਸੂਸ ਕਰੋ। ਇਹ ਸਪੱਸ਼ਟ ਹੈ ਕਿ ਸੁਰਖੀ ਦਾ ਲੇਖਕ ਉਦਮੂਰਤੀਆ ਨੂੰ ਅਸਲ ਰਾਜ ਨਹੀਂ ਮੰਨਦਾ। ਇੱਕ “ਛੋਟੀ ਕੌਮ” ਵਧੇਰੇ ਕੁਦਰਤੀ ਰਿਜ਼ਰਵ ਵਰਗੀ ਲੱਗਦੀ ਹੈ ਜੋ ਰਵਾਇਤੀ ਪੁਸ਼ਾਕਾਂ ਵਿੱਚ ਸੁਹਣੇ ਲੋਕਾਂ ਨਾਲ ਭਰੀ ਹੋਵੇ। ਕੀ ਇਹ ਕਹਿਣ ਦੀ ਸੱਚਮੁੱਚ ਕੋਈ ਜ਼ਰੂਰਤ ਹੈ ਕਿ ਰੂਸੀ ਅਧਿਕਾਰੀਆਂ ਦੀ ਵੀ ਇਹੀ ਰਾਇ ਹੈ?

— ਮੈਕਸਿਮ ਗੋਰੀਯੂਨੋਵ , ਫੇਸਬੁੱਕ, 10 ਸਤੰਬਰ 2019

ਵਿਭਿੰਨ ਰਾਜਨੀਤਿਕ ਝੁਕਾਅ ਰੱਖਣ ਵਾਲੇ ਨਿਰੀਖਕਾਂ ਨੇ ਰਾਜ਼ੀਨ ਦੇ ਕੰਮ ਨੂੰ ਹਾਸ਼ੀਏ ਦੇ ਕਾਜ਼ ਲਈ ਇੱਕ ਅੱਤ ਦੇ ਕਦਮ ਵਜੋਂ ਵੇਖਿਆ। ਉਦਮੂਰਤੀਆ ਦੀ ਰਾਜਨੀਤੀ ਬਾਰੇ ਇੱਕ ਪ੍ਰਸਿੱਧ ਟੈਲੀਗ੍ਰਾਮ ਚੈਨਲ, ਓਚਕੀ ਬ੍ਰੈਚਲੋਵਾ ਜਾਂ “ਬ੍ਰੈਚਲੋਵ ਦੀਆਂ ਐਨਕਾਂ” ਨੇ ਉਮੀਦ ਜਤਾਈ ਹੈ ਕਿ ਰਾਜ਼ੀਨ ਦਾ ਨਿਰਾਸ਼ਾਜਨਕ ਕਦਮ ਆਖ਼ਰ ਸਮਝ ਲਿਆ ਜਾਵੇਗਾ:

Это был тяжёлый день. Он, безусловно, войдёт в историю Удмуртии. О поступке Альберта Разина будут рассказывать следующим поколениям удмуртов, как сейчас рассказывают о Кузебае Герде, ставшим жертвой сталинского ГУЛАГа. Ещё много будет чего сказано и написано. Настоящее осмысление трагедии впереди. Уроки в краткосрочной перспективе извлечены, к сожалению, не будут. Ни властью, ни национальным удмуртским сообществом. Это по реакции четко показал сегодняшний день.

—Очки Бречалова, Telegram, 10 сентябрь 2019

ਇਹ ਇੱਕ ਮੁਸ਼ਕਲ ਦਿਨ ਰਿਹਾ। ਐਸਾ ਦਿਨ, ਜੋ ਬਿਨਾਂ ਸ਼ੱਕ, ਉਦਮੂਰਤੀਆ ਦੇ ਇਤਿਹਾਸ ਵਿੱਚ ਜੁੜ ਜਾਵੇਗਾ। ਉਦਮੂਰਤ ਦੀਆਂ ਅਗਲੀਆਂ ਪੀੜ੍ਹੀਆਂ ਐਲਬਰਟ ਰਾਜ਼ੀਨ ਦੇ ਐਕਟ ਬਾਰੇ ਗੱਲ ਕਰਨਗੀਆਂ ਜਿਵੇਂ ਅੱਜ ਉਹ [ਉਦਮੂਰਤ ਦੇ ਕਵੀ] ਕੁਜ਼ੇਬੇ ਗੇਰਦ ਦੀ ਗੱਲ ਕਰਦੇ ਹਨ, ਜੋ ਸਟਾਲਿਨਿਸਟ ਗੁਲਾਗ ਦਾ ਸ਼ਿਕਾਰ ਹੋ ਗਿਆ ਸੀ। ਹੋਰ ਬਹੁਤ ਕੁਝ ਕਿਹਾ ਅਤੇ ਲਿਖਿਆ ਜਾਵੇਗਾ। ਪਰ ਇਸ ਦੁਖਾਂਤ ਦੀ ਪੂਰੀ ਗਣਨਾ ਹਾਲੇ ਅੱਗੇ ਜਾ ਕੇ ਹੋਵੇਗੀ। ਥੋੜੇ ਸਮੇਂ ਵਿੱਚ, ਬਦਕਿਸਮਤੀ ਨਾਲ, ਸਬਕ ਨਹੀਂ ਸਿੱਖੇ ਜਾਣਗੇ। ਨਾ ਹੀ ਅਧਿਕਾਰੀਆਂ ਦੁਆਰਾ ਅਤੇ ਨਾ ਹੀ ਉਦਮੂਰਤ ਕਮਿਊਨਿਟੀ ਦੁਆਰਾ। ਅੱਜ ਦੀਆਂ ਪ੍ਰਤੀਕ੍ਰਿਆਵਾਂ ਇਸ ਨੂੰ ਬਹੁਤ ਸਪਸ਼ਟ ਤੌਰ ‘ਤੇ ਦਰਸਾਉਂਦੀਆਂ ਹਨ।

— ਓਚਕੀ ਬ੍ਰੈਚਲੋਵਾ, ਟੈਲੀਗ੍ਰਾਮ, 10 ਸਤੰਬਰ 2019

ਪਰ ਕੀ ਸਬਕ ਬਹੁਤ ਦੇਰ ਨਾਲ ਸਿੱਖੇ ਜਾਣਗੇ? ਜੇ ਅਜਿਹਾ ਹੈ, ਤਾਂ 20 ਜਾਂ 30 ਸਾਲਾਂ ਵਿੱਚ ਰਾਜ਼ੀਨ ਦੀ ਮੌਤ ਬਾਰੇ ਜੋ ਕੁਝ ਕਿਹਾ ਜਾਂ ਲਿਖਿਆ ਜਾਵੇਗਾ, ਇਸਦੀ ਸੰਭਾਵਨਾ ਨਹੀਂ ਹੈ ਕਿ ਇਸਦਾ ਜ਼ਿਆਦਾ ਹਿੱਸਾ ਉਦਮੂਰਤ ਵਿੱਚ ਹੋਵੇਗਾ।

ਚਰਚਾ ਸ਼ੁਰੂ ਕਰੋ

ਲੇਖਕ, ਕਿਰਪਾ ਕਰਕੇ ਲਾਗ ਇਨ »

ਦਿਸ਼ਾ ਨਿਰਦੇਸ਼

  • ਸਾਰੀਆਂ ਟਿੱਪਣੀਆਂ ਦੀਆਂ ਸੰਚਾਲਕ ਵੱਲੋਂ ਸਮੀਖਿਆ ਕੀਤੀ ਜਾਂਦੀ ਹੈ. ਆਪਣੀ ਟਿੱਪਣੀ ਇਕ ਤੋਂ ਵੱਧ ਦਰਜ ਨਾ ਕਰੋ ਜਾਂ ਇਸ ਨੂੰ ਸਪੈਮ ਦੇ ਤੌਰ ਤੇ ਪਛਾਣਿਆ ਜਾ ਸਕਦਾ ਹੈ.
  • ਕਿਰਪਾ ਕਰਕੇ ਹੋਰਨਾਂ ਨਾਲ ਆਦਰ ਨਾਲ ਪੇਸ਼ ਆਓ. ਨਫ਼ਰਤ ਵਾਲੇ ਭਾਸ਼ਣ, ਅਸ਼ਲੀਲਤਾ ਅਤੇ ਨਿੱਜੀ ਹਮਲੇ ਰੱਖਣ ਵਾਲੀਆਂ ਟਿੱਪਣੀਆਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ.