ਜਦੋਂ ਮੈਂ ਦੋ ਸਾਲ ਪਹਿਲਾਂ ਇਕ ਵਿਦਿਆਰਥੀ ਵਜੋਂ ਜਰਮਨੀ ਪਹੁੰਚੀ ਸੀ, ਤਾਂ ਮੈਂ ਮਾਵਾਂ ਨੂੰ ਕੱਪੜੇ ਦੇ ਡਾਇਪਰਾਂ ਦੀ ਵਰਤੋਂ ਕਰਦੇ ਦੇਖ ਕੇ ਹੈਰਾਨ ਰਹਿ ਗਈ ਸੀ। ਮੇਰੇ ਦੇਸ਼ ਤੁਰਕਮੇਨਿਸਤਾਨ ਵਿਚ ਲੋਕ ਦਹਾਕੇ ਪਹਿਲਾਂ ਕੱਪੜੇ ਦੇ ਡਾਇਪਰਾਂ ਦੀ ਵਰਤੋਂ ਕਰਦੇ ਹੁੰਦੇ ਸਨ। ਭਾਵੇਂ ਕਿ ਤੁਰਕਮੇਨਿਸਤਾਨ ਇਸ ਵੇਲੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਮਾਪੇ ਆਯਾਤ ਕੀਤੇ ਡਿਸਪੋਜਏਬਲ ਡਾਇਪਰਾਂ ਦੀ ਵਰਤੋਂ ਕਰਨ ਦੀ ਇੱਛਾ ਰੱਖਦੇ ਹੋਏ ਅਤੇ ਕੱਪੜੇ ਦੇ ਡਾਇਪਰਾਂ ਦੀ ਸਦੀਆਂ ਪੁਰਾਣੇ ਪਰੰਪਰਾ ਨੂੰ ਛੱਡ ਰਹੇ ਹਨ, ਜਿਸ ਨੂੰ ਹੁਣ ਪਛੜੀ ਹੋਈ ਸਮਝਿਆ ਜਾਂਦਾ ਹੈ। ਪੱਛਮੀ ਯੂਰਪੀਅਨ ਜੋ ਇੱਕ ਔਸਤ ਤੁਰਕਮੇਨਿਸਤਾਨੀ ਨਾਲੋਂ ਆਰਥਿਕ ਤੌਰ ਤੇ ਬਿਹਤਰ ਹਨ, ਉਹ ਕਿਉਂ ਕੱਪੜੇ ਦੀ ਚੋਣ ਕਰ ਰਹੇ ਸਨ, ਖਾਸ ਤੌਰ ਤੇ ਉਸ ਸਮੇਂ ਜਦੋਂ ਉਨ੍ਹਾਂ ਦੇ ਕੋਲ ਆਧੁਨਿਕ ਡਿਸਪੋਜਏਬਲ ਡਾਇਪਰਾਂ ਦੇ ਵੱਖ ਵੱਖ ਬ੍ਰਾਂਡਾਂ ਦੀ ਭਰਮਾਰ ਸੀ?
ਇਸੇ ਤਰ੍ਹਾਂ, ਮੈਂ ਪੱਛਮੀ ਯੂਰਪੀਅਨ ਨੌਜਵਾਨਾਂ ਨੂੰ ਅਜੀਬ ਅਤੇ ਜਨੂੰਨੀ ਪਾਇਆ। ਉਹ ਮਸ਼ਹੂਰ ਬਰਾਂਡਾਂ ਦੇ ਸੰਬੰਧ ਵਿਚ ਇਕ ਨਾਪਸੰਦਗੀ ਦਾ ਅਨੁਭਵ ਕਰਦੇ ਸਨ, ਉਹ ਡਿਜ਼ਾਇਨਰ ਬੈਗਾਂ ਦੀ ਬਜਾਏ ਕੌਟਨ ਦੇ ਟੋਟ ਬੈਗਾਂ ਦਾ ਇਸਤੇਮਾਲ ਕਰਦੇ ਸਨ ਅਤੇ ਮਾਣ ਨਾਲ ਸੈਕੰਡ ਹੈਂਡ ਕੱਪੜੇ ਪਹਿਨਦੇ ਸਨ ਜੋ ਉਨ੍ਹਾਂ ਨੂੰ ਘੱਟੋ ਘੱਟ ਅਮੀਰ ਦਿਖਣ ਤਾਂ ਨਹੀਂ ਲਾਉਂਦੇ। ਤੁਰਕਮੇਨਿਸਤਾਨ ਤੋਂ ਇਕ ਵਿਦੇਸ਼ੀ ਵਿਦਿਆਰਥੀ ਹੋਣ ਦੇ ਨਾਤੇ ਮੈਂ ਇਹ ਸੋਚਣ ਵਿਚ ਸਹਾਇਤਾ ਨਹੀਂ ਕਰ ਸਕੀ ਕਿ ਕੀ ਇੱਕ ਤਰ੍ਹਾਂ ਦੀ ਰੋਮਾਂਚੀਕ੍ਰਿਤ ਗਰੀਬੀ ਉਸ ਖੁਸ਼ਹਾਲ ਪੱਛਮੀ ਯੂਰਪ – ਜਿਥੇ ਜਾਣ ਦਾ ਸੁਪਨਾ ਬਹੁਤ ਸਾਰੇ ਤੁਰਕਮੇਨੀਆਂ ਦਾ ਹਿੱਸਾ ਹੈ – ਇਕ ਆਮ ਜੀਵਨ-ਸ਼ੈਲੀ ਹੈ।
ਕੈਨਟੀਨ ਵਿਚ ਸਨਿਟਜ਼ਲ ਚੱਖਦੇ ਅਤੇ ਲੰਚ ਬਾਰੇ ਗੱਲਬਾਤ ਕਰਦੇ ਹੋਏ, ਮੈਂਨੂੰ ਇਹ ਵੀ ਪਤਾ ਚੱਲਿਆ ਕਿ ਮੇਰੇ ਬਹੁਤ ਸਾਰੇ ਜਰਮਨ ਕੋਰਸ ਦੇ ਸਾਥੀ ਅਤੇ ਪ੍ਰੋਫੈਸਰ “ਸੋਚੀ-ਵਿਚਾਰੀ” ਖੁਰਾਕ ਖਾਂਦੇ ਹਨ, ਜਿਸਦਾ ਮਤਲਬ ਹੈ ਕਿ ਧਰਤੀ ਤੇ ਤੁਹਾਡੇ ਵਾਤਾਵਰਣ ਨੂੰ ਹਾਨੀ ਪਹੁੰਚਾਹੁਣ ਵਾਲੇ ਪ੍ਰਭਾਵਾਂ ਨੂੰ ਘਟਾਉਣ ਲਈ ਕੁਝ ਖਾਸ ਖਾਣਿਆਂ ਤੋਂ ਪਰਹੇਜ਼ ਕਰਦੇ ਹਨ। ਮੈਂ ਹੈਰਾਨ ਰਹਿ ਗਈ ਅਤੇ ਸੋਚਣ ਲੱਗੀ ਕੀ ਮੇਰੀ – ਅਤੇ ਸਾਰੇ ਤੁਰਕਮੇਨੀਆਂ ਦੀ – ਜਿਨ੍ਹਾਂ ਦੀ ਖ਼ੁਰਾਕ ਮੁੱਖ ਤੌਰ ਤੇ ਗੋਸ਼ਤ ਹੈ, ਖੁਰਾਕ “ਸੋਚੀ-ਵਿਚਾਰੀ” ਨਹੀਂ ਹੈ?
ਮੈਂ ਆਪਣੇ ਮੁਢਲੇ ਦਿਨਾਂ ਵਿਚ ਜਰਮਨੀ ਵਿਚ ਬੇਚੈਨ ਮਹਿਸੂਸ ਕੀਤਾ ਕਿਉਂਕਿ ਮੈਂ ਜਰਮਨ ਸੱਭਿਆਚਾਰ ਨੂੰ ਨਹੀਂ ਸਮਝ ਸਕਦੀ ਸੀ ਅਤੇ ਮੇਜ਼ਬਾਨ ਦੇਸ਼ ਵਿਚ ਢਲ ਜਾਣ ਵਿੱਚ ਬੜੀ ਕਠਿਨਾਈ ਦਾ ਸਾਹਮਣਾ ਕਰ ਰਹੀ ਸੀ । ਮੇਰੇ ਨਵੇਂ ਭਾਈਚਾਰੇ ਵਿੱਚ ਘੱਟ ਅਲੱਗ ਥਲੱਗ ਮਹਿਸੂਸ ਕਰਨ ਅਤੇ ਰਲ-ਮਿਲ ਜਾਣ ਦੇ ਲਈ, ਮੈਂ ਪੱਛਮੀ ਯੂਰਪ ਨੂੰ ਜਾਣਨ ਦੇ ਢੰਗਾਂ ਬਾਰੇ ਸਵੈ-ਸਿੱਖਿਆ ਦੀ ਸ਼ੁਰੂਆਤ ਕੀਤੀ। ਮੈਨੂੰ ਇੱਕ ਪੂਰਾ ‘ਨਵਾਂ’ ਸੰਸਾਰ ਮਿਲ ਗਿਆ ਜੋ ਬਣ ਰਿਹਾ ਸੀ ਅਤੇ ਤੁਰਕਮੇਨਿਸਤਾਨ ਤੋਂ ਬਾਹਰ ਬਹੁਤ ਜ਼ਿਆਦਾ ਅਗਿਆਤ ਸੀ। ਮੈਂ ਜਲਵਾਯੂ ਤਬਦੀਲੀ, ਸਸਟੇਨੇਬਲ ਡਿਵੈਲਪਮੈਂਟ ਗੋਲਜ (ਐਸਡੀਜੀਜ਼), ਸਰਕੂਲਰ ਅਰਥ ਵਿਵਸਥਾ, ਵਾਤਾਵਰਣਵਾਦ, ਮਿਨੀਮਲਿਜ਼ਮ ਅਤੇ ਹਰੀ ਜੀਵਨ ਸ਼ੈਲੀ ਬਾਰੇ ਸਿੱਖਿਆ। ਇੰਟਰਨੈਟ ਅਤੇ ਜਾਣਕਾਰੀ ਤਕ ਬੇਰੋਕ ਪਹੁੰਚ ਨੇ, ਮੇਰੀ ਆਲੋਚਕ ਚੇਤਨਾ ਨੂੰ ਜਗਾ ਦਿੱਤਾ ਗਿਆ ਸੀ ਅਤੇ ਮੈਂ “ਵਿਕਸਤ” ਅਤੇ “ਪਛੜੇ” ਵਰਗੀਆਂ ਬਾਇਨਰੀਆਂ ਬਾਰੇ ਮੁੜ ਵਿਚਾਰ ਕਰਨਾ ਅਤੇ ਤੁਰਕਮੇਨਿਸਤਾਨ ਅਤੇ ਪੱਛਮ ਵਿੱਚ ਦੋਵਾਂ ਵਿੱਚ ਮੁੜ ਵਿਸ਼ਲੇਸ਼ਣ ਕਰਨਾ ਸ਼ੁਰੂ ਕੀਤਾ।
ਮੈਨੂੰ ਅਹਿਸਾਸ ਹੋਇਆ ਕਿ ਜਰਮਨੀ ਦੇ ਬਹੁਤ ਸਾਰੇ ਚੰਗੇ ਪੜ੍ਹੇ-ਲਿਖੇ ਅਤੇ ਅਮੀਰ ਨਾਗਰਿਕ “ਉੱਤਰ-ਪਦਾਰਥਵਾਦੀ” ਮਾਨਸਿਕਤਾ ਆਪਣਾ ਚੁੱਕੇ ਹਨ, ਅਤੇ ਹੁਣ ਜੀਵਨ ਦੀ ਗੁਣਵੱਤਾ ਅਤੇ ਵਾਤਾਵਰਨ-ਮੁਖੀ ਸਚੇਤ ਜੀਵਨ ਸ਼ੈਲੀ ਤੇ ਧਿਆਨ ਕੇਂਦਰਤ ਕਰ ਰਹੇ ਹਨ, ਅਸੀਂ ਤੁਰਕਮੇਨਿਸਤਾਨ ਵਿੱਚ ਵਧੇਰੇ ਹੀ ਵਧੇਰੇ ਪਦਾਰਥਵਾਦੀ ਬਣਦੇ ਜਾ ਰਹੇ ਹਾਂ। ਚੰਗੇਰੀ ਸਿੱਖਿਆ ਅਤੇ ਇੰਟਰਨੈਟ ਤਕ ਆਸਾਨ ਪਹੁੰਚ ਦੀ ਅਣਹੋਂਦ ਵਿੱਚ, ਵਾਤਾਵਰਣਕ ਤੌਰ ਤੇ ਸੁਚੇਤ ਹੋਣਾ ਨਾ ਤਾਂ ਬਹੁਤ ਸਾਰੇ ਤੁਰਕਮੇਨੀਆਂ ਲਈ ਨਾ ਤਾਂ ਯਥਾਰਥਕ ਅਤੇ ਨਾ ਹੀ ਪ੍ਰਾਪਤੀਯੋਗ ਟੀਚਾ ਹੈ।
ਜਨਤਕ ਜਵਾਬਦੇਹੀ ਯਕੀਨੀ ਬਣਾਉਣ ਲਈ ਵੀ ਜਾਣਕਾਰੀ ਤੱਕ ਪਹੁੰਚ ਜ਼ਰੂਰੀ ਹੈ। ਇਸਲਈ ਹੈਰਾਨੀ ਦੀ ਗੱਲ ਨਹੀਂ ਕਿ ਜਰਮਨੀ ਅਤੇ ਪੱਛਮੀ ਯੂਰਪ ਦੇ ਕਿਸ਼ੋਰ ਨੌਜਵਾਨ ਸਕੂਲਾਂ ਨੂੰ ਛੱਡ ਕੇ ਗਲੀਆਂ ਵਿੱਚ ਨਿੱਕਲੇ ਫਿਰਦੇ ਹਨ ਤੇ ਬਾਲਗਾਂ ਨੂੰ ਬੇਨਤੀ ਕਰਦੇ ਹਨ ਕਿ ਵਾਤਾਵਰਣ-ਬਦਲਾਅ ਦੀਆਂ ਆਫ਼ਤਾਂ ਤੋਂ ਉਨ੍ਹਾਂ ਦੇ ਭਵਿੱਖ ਦੀ ਸੁਰੱਖਿਆ ਕਰਨ ਲਈ ਅੱਗੇ ਆਉਣ। ਇਸ ਦੌਰਾਨ, ਬਹੁਤੇ ਤੁਰਕਮੇਨੀ ਉੱਕਾ ਇਹ ਨਹੀਂ ਜਾਣਦੇ ਕਿ ਮੱਧ ਏਸ਼ੀਆ ਵੀ ਪ੍ਰਭਾਵਿਤ ਹੋ ਰਿਹਾ ਹੈ, ਅਤੇ ਜਲਵਾਯੂ ਤਬਦੀਲੀ ਨਾਲ ਤਾਜ਼ਾ ਪਾਣੀ ਦਾ ਘਾਟ ਹੋਣ ਕਾਰਨ ਸਰਹੱਦੀ ਝਗੜਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਸਰਕਾਰਾਂ ਵਲੋਂ ਵਾਤਾਵਰਣ ਦੀ ਜਾਣਕਾਰੀ ਦੇਣਾ, ਸਕੂਲਾਂ ਵਿਚ ਜਲਵਾਯੂ ਸਿੱਖਿਆ ਅਤੇ ਸੂਚਨਾ ਤਕ ਪਹੁੰਚ ਲੋਕਾਂ ਦੇ ਸੂਚਨਾ ਦੇ ਹੱਕ ਨੂੰ ਸੁਰੱਖਿਅਤ ਕਰਨ ਅਤੇ ਲੋਕਾਂ ਦੀ ਵਾਤਾਵਰਨ ਸੁਰੱਖਿਆ ਦੇ ਯਤਨਾਂ ਵਿਚ ਹਿੱਸਾ ਲੈਣ ਜਾਂ ਉਹਨਾਂ ਦੀ ਅਗਵਾਈ ਕਰਨ ਦੀ ਸਮਰੱਥਾ ਲਈ ਮਹੱਤਵਪੂਰਨ ਹੈ। ਵਾਤਾਵਰਣ ਬਾਰੇ ਸੁਚੇਤ ਰਹਿਣ ਲਈ ਇਹ ਯਕੀਨੀ ਬਣਾਉਣ ਦੀ ਵੀ ਲੋੜ ਹੈ ਕਿ ਸਾਰੇ ਨਾਗਰਿਕਾਂ ਨੂੰ ਜਾਣਕਾਰੀ ਉਪਲਬਧ ਹੋਵੇਗੀ ਅਤੇ ਉਨ੍ਹਾਂ ਦੀ ਪਹੁੰਚ ਵਿੱਚ ਹੋਵੇਗੀ, ਤੁਰਕਮੇਨਿਸਤਾਨ ਵਿੱਚ ਇਹ ਸਥਿਤੀ ਨਹੀਂ ਹੈ।
ਜਰਮਨੀ ਵਿਚ ਰਹਿਣ ਅਤੇ ਨਵੇਂ ਵਿਚਾਰਾਂ ਨਾਲ ਵਾਹ ਪੈਣ ਕਰਕੇ ਮੈਨੂੰ ਇਹ ਸਮਝ ਆਇਆ ਕਿ ਕੱਪੜੇ ਵਾਲੇ ਡਾਇਪਰਾਂ ਦੀ ਵਰਤੋਂ ਪਛੜਿਆਪਣ ਨਹੀਂ ਹੈ ਅਤੇ ਸੈਕੰਡ ਹੈਂਡ ਕੱਪੜੇ ਪਹਿਨਣਾ ਕੰਗਾਲੀ ਦੀ ਨਹੀਂ, ਪਰ ਈਕੋ-ਮਿੱਤਰਤਾ ਦੀ ਨਿਸ਼ਾਨੀ ਹੈ। ਮੈਨੂੰ ਡਰ ਹੈ ਕਿ ਮੇਰੇ ਬਹੁਤ ਸਾਰੇ ਤੁਰਕਮੇਨੀ ਦੇਸ਼ਵਾਸੀ ਇਸ ਨੂੰ ਸਮਝਣ ਲਈ ਬਹੁਤ ਜ਼ਿਆਦਾ ਸਮਾਂ ਲਾਉਣਗੇ। ਇਨ੍ਹਾਂ ਵਿੱਚੋਂ ਕੁਝ ਸ਼ਾਇਦ ਸਾਡੀ ਪਹਿਲਾਂ ਵਾਲੀ ਸੰਜਮੀ ਜੀਵਨ-ਸ਼ੈਲੀ, ਕੱਪੜੇ ਮੁਰੰਮਤ ਕਰਨ, ਬੇਮੇਚ ਹੋ ਗਏ ਕੱਪੜੇ ਭੈਣ-ਭਰਾਵਾਂ ਨੂੰ ਦੇਣ ਨੂੰ ਪ੍ਰਗਤੀਸ਼ੀਲ ਅਤੇ ਵਾਤਾਵਰਣ ਪੱਖੀ ਸਮਝ ਲੈਣ ਵਿੱਚ ਨਾਕਾਮ ਰਹਿਣਗੇ। ਮੈਨੂੰ ਇਹ ਵੀ ਡਰ ਹੈ ਕਿ ਸੂਚਨਾ ਤਕ ਸੀਮਿਤ ਪਹੁੰਚ ਅਤੇ ਜਾਗਰੂਕਤਾ ਵਧਾਉਣ ਦੀਆਂ ਪਹਿਲਕਦਮੀਆਂ ਦੀ ਘਾਟ ਕਾਰਨ ਅਸੀਂ ਆਪਣੀਆਂ ਵਾਤਾਵਰਣ-ਪੱਖੀ ਪਰੰਪਰਾਵਾਂ ਨੂੰ ਅਤੇ ਉਸ ਜੀਵਨ-ਸ਼ੈਲੀ ਨੂੰ ਜਿਸ ਲਈ ਪੱਛਮੀ ਦੇਸ਼ਾਂ ਦੇ ਬਹੁਤ ਸਾਰੇ ਲੋਕ ਤਾਂਘਦੇ ਹਨ – ਅਣਡਿੱਠ ਕਰਦੇ ਰਹਾਂਗੇ।
ਦੂਜੇ ਪਾਸੇ, ਮੇਰਾ ਇਹ ਖ਼ਿਆਲ ਨਹੀਂ ਕਿ ਪੱਛਮੀ ਯੂਰਪੀ ਲੋਕ ਇਸ ਗੱਲ ਨੂੰ ਅੱਛੀ ਤਰ੍ਹਾਂ ਸਮਝਦੇ ਹਨ ਕਿ ਈਕੋ-ਸੁਚੇਤ ਜੀਵਨਸ਼ੈਲੀ ਅਤੇ ਸਹਿਣਯੋਗ ਵਿਕਾਸ ਟੀਚੇ ਪ੍ਰਾਪਤ ਕਰਨਾ ਵਿਸ਼ੇਸ਼ ਅਧਿਕਾਰ ਦੀ ਨਿਸ਼ਾਨੀ ਹੁੰਦੀ ਹੈ। ਮੇਰੇ ਜਰਮਨ ਸਾਥੀ ਸ਼ਾਇਦ ਬਰੈਡ ਦੀ ਇਕ ਰੋਟੀ , ਖੰਡ ਅਤੇ ਤੇਲ ਲਈ ਘੰਟਿਆਂ ਬੱਧੀ ਕਤਾਰ ਵਿੱਚ ਨਹੀਂ ਖੜ੍ਹੇ ਹੋਣੇ। ਜਦੋਂ ਤੁਹਾਨੂੰ ਖਾਣੇ ਵਰਗੀਆਂ ਬੁਨਿਆਦੀ ਲੋੜਾਂ ਬਾਰੇ ਚਿੰਤਾ ਕਰਨ ਦੀ ਲੋੜ ਨਾ ਹੋਵੇ, ਚੰਗੇਰੀ ਸਿੱਖਿਆ ਅਤੇ ਜਾਣਕਾਰੀ ਤਕ ਪਹੁੰਚ ਹੋਵੇ, ਅਤੇ ਤੁਸੀਂ ਇੱਕ ਲੋਕਤੰਤਰਿਕ ਦੇਸ਼ ਵਿੱਚ ਰਹਿੰਦੇ ਹੋਵੋ, ਵਾਤਾਵਰਣ ਦੀਆਂ ਚਿੰਤਾਵਾਂ ਨੂੰ ਪਹਿਲ ਦੇਣੀ ਕੀਤੇ ਵਧੇਰੇ ਆਸਾਨ ਹੁੰਦੀ ਹੈ।