‘ਮੇਰਾ ਸੰਦੇਸ਼ ਮੇਰੀ ਕਾਰ ਹੈ'। ਅਫਗਾਨ ਕਾਢਕਾਰ ਵਲੋਂ ਨੌਜਵਾਨਾਂ ਨੂੰ ਕੁਝ ਵੀ ਨਹੀਂ ਤੋਂ ਕੁਝ ਬਣਾਉਣ ਦੀ ਲਲਕਾਰ

ਯਾਸਰ ਅਹਮਦਜ਼ਾਈ ਅਤੇ ਉਸਦੀ ਰਚਨਾ। ਯਾਸਰ ਅਹਿਮਦਜ਼ਈ ਦੇ ਨਿੱਜੀ ਆਰਕਾਈਵ ਤੋਂ। ਇਜਾਜ਼ਤ ਨਾਲ ਵਰਤੀ ਗਈ।

1990ਵਿਆਂ ਦੇ ਅਖੀਰ ਵਿੱਚ ਤਾਲਿਬਾਨ ਸ਼ਾਸਨ ਦੇ ਨਿਯੰਤ੍ਰਣ ਅਧੀਨ ਨੰਗਰਹਾਰ ਸੂਬੇ ਦੇ ਪੇਂਡੂ ਖੇਤਰ ਵਿੱਚ ਪਲੇ ਇੱਕ ਨੌਜਵਾਨ ਵਿਦਿਆਰਥੀ ਵਜੋਂ, ਯਾਸਰ ਅਹਿਮਦਜਈ ਦੀ ਪ੍ਰੇਰਨਾ ਦਾ ਇੱਕਮਾਤਰ ਸਰੋਤ ਕਾਢਕਾਰੀ ਦੇ ਥੀਮ ਇੱਕ ਹਫ਼ਤਾਵਾਰੀ ਬੀਬੀਸੀ ਰੇਡੀਓ ਪ੍ਰੋਗਰਾਮ ਸੀ।

ਅਹਿਮਦਜ਼ਈ ਦਾ ਸੁਪਨਾ ਕਿਸੇ ਚੀਜ਼ ਨੂੰ ਸਿਰਜਣਾ ਅਤੇ ਬਣਾਉਣਾ ਸੀ – ਕੁਝ ਵੀ – ਪਰ ਉਦੋਂ ਅਫਗਾਨਿਸਤਾਨ ਵਿਚ ਤਾਂ ਇਹ ਸਭ ਕੁਝ ਅਸੰਭਵ ਲਗਦਾ ਸੀ।

ਦੋ ਦਹਾਕਿਆਂ ਬਾਅਦ, ਯਾਸਰ ਅਹਿਮਦਜਈ ਨੇ ਆਪਣੇ ਛੱਡੇ ਸੁਪਨਿਆਂ ਤੋਂ ਜੰਮੀ ਧੂੜ ਨੂੰ ਖੁਰ੍ਚਿਆ, ਪੁਰਾਣੀਆਂ ਮਸ਼ੀਨਾਂ ਦੇ ਪੁਰਜੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਅਤੇ ਆਪਣੇ ਪੁੱਤਰ ਨਾਲ ਇਕ ਕਾਰ ਬਣਾਉਣ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ।

“ਸ਼ਾਂਤੀ ਲਈ ਸਪੀਡ” ਦੇ ਲੋਗੋ ਨਾਲ ਫੱਬਦੇ ਅਹਿਮਦਜ਼ਈ ਦਾ ਕਹਿਣਾ ਹੈ ਕਿ ਉਹ ਸੜਕਾਂ ਤੇ ਚੱਲਣਯੋਗ ਵਾਹਨ ਨੂੰ ਕਿਤੇ ਵਡੇਰੇ ਕੁਝ ਦੀ ਸ਼ੁਰੁਆਤ ਵਜੋਂ ਦੇਖਦਾ ਹੈ, ਜੋ ਕਿ ਜੰਗ ਦੇ ਸ਼ਿਕਾਰ ਹੋਏ ਦੇਸ਼ ਦੇ ਨੌਜਵਾਨਾਂ ਨੂੰ ਉਨ੍ਹਾਂ ਦੇ ਆਲੇ ਦੁਆਲੇ ਦੁਨੀਆਂ ਦੀ ਵਰਤੋਂ ਕਰਕੇ ਸਿਰਜਣਾ ਲਈ ਪਰੇਰ ਸਕਦਾ ਹੈ।

ਗਲੋਬਲ ਵੋਆਇਸਿਸ ਨੇ ਯਾਸਰ ਅਹਿਮਦਜ਼ਈ ਨਾਲ ਰਾਜਧਾਨੀ ਕਾਬੁਲ ਵਿਚ ਉਸਦੇ ਘਰ ਮੁਲਾਕਾਤ ਕੀਤੀ ਅਤੇ ਨੈਸ਼ਨਲ ਇਨੋਵੇਸ਼ਨ ਸੈਂਟਰਾਂ, ਰਾਤ ਨੂੰ ਕੰਮ ਕਰਨ ਅਤੇ ਤਾਲਿਬਾਨ ਦੀ ਥਾਂ ਸਕੂਲ ਦੀ ਚੋਣ ਕਰਨ ਬਾਰੇ ਗੱਲਬਾਤ ਕੀਤੀ।

ਗਲੋਬਲ ਵੋਆਇਸਿਸ: ਕੀ ਤੁਸੀਂ ਆਪਣੀ ਵਾਕਫੀਅਤ ਕਰਾਓਗੇ?

Yaser Ahmadzai (YH): I am Yasar Ahmadzai, a peace activist. Also, I sometimes work on technology and develop machines. I did my bachelor degree at the journalism faculty of Kabul University. I earned my Master’s degree in Peacebuilding and Applied Community Change from Future Generations University in the United States.

ਯਾਸਰ ਅਹਿਮਦਜਈ (YH): ਮੈਂ ਯਾਸਰ ਅਹਿਮਦਜਈ ਹਨ, ਇੱਕ ਅਮਨ ਐਕਟੀਵਿਸਟ। ਨਾਲ ਹੀ, ਮੈਂ ਕਈ ਵਾਰ ਤਕਨਾਲੋਜੀ ਦੇ ਕੰਮ ਕਰਦਾ ਹਾਂ ਅਤੇ ਮਸ਼ੀਨਾਂ ਬਣਾਉਂਦਾ ਹਾਂ। ਮੈਂ ਕਾਬੁਲ ਯੂਨੀਵਰਸਿਟੀ ਦੀ ਪੱਤਰਕਾਰੀ ਫੈਕਲਟੀ ਵਿੱਚ ਆਪਣੀ ਬੈਚੁਲਰ ਡਿਗਰੀ ਕੀਤੀ। ਮੈਂ ਸੰਯੁਕਤ ਰਾਜ ਅਮਰੀਕਾ ਵਿਚ ਫਿਊਚਰ ਜੈਨਰੇਸ਼ਨਜ਼ ਯੂਨੀਵਰਸਿਟੀ ਤੋਂ ਪੀਸ ਬਿਲਡਿੰਗ ਅਤੇ ਅਪਲਾਈਡ ਕਮਿਊਨਿਟੀ ਚੇਂਜ ਵਿਚ ਆਪਣੀ ਮਾਸਟਰ ਦੀ ਡਿਗਰੀ ਹਾਸਲ ਕੀਤੀ।

ਜੀਵੀ: ਤੁਸੀਂ ਇਹ ਕਾਰ ਬਣਾਉਣ ਦਾ ਕਿਉਂ ਫ਼ੈਸਲਾ ਕੀਤਾ?

YH: One day, I watched a report on how a Pakistani guy made a small helicopter (out of spare parts). It reminded me of my youth when I was a school student and had lots of ideas to innovate and create. I decided to make a car which could carry four people. I installed everything, from a music player through lights and everything else you need for a car. I had a full-time job so I worked night shifts on the car. It took me a full month to complete. I was thrilled when I finally drove my own car on the roads rather than one made by someone else.

ਵਾਈਐਚ: ਇਕ ਦਿਨ ਮੈਂ ਇਕ ਰਿਪੋਰਟ ਦੇਖੀ ਕਿ ਇਕ ਪਾਕਿਸਤਾਨੀ ਵਿਅਕਤੀ ਨੇ ਇਕ ਛੋਟਾ ਹੈਲੀਕਾਪਟਰ (ਸਪੇਅਰ ਪਾਰਟਸ ਤੋਂ) ਕਿਵੇਂ ਬਣਾਇਆ. ਇਸ ਨੇ ਮੈਨੂੰ ਆਪਣੀ ਜਵਾਨੀ ਦੀ ਯਾਦ ਦਿਵਾਈ ਜਦੋਂ ਮੈਂ ਇੱਕ ਸਕੂਲ.ਵਿਦਿਆਰਥੀ ਸੀ ਅਤੇ ਕੁਝ ਨਵਾਂ ਕਰਨ ਅਤੇ ਸਿਰਜਣ ਲਈ ਬਹੁਤ ਸਾਰੇ ਵਿਚਾਰ ਸਨ। ਮੈਂ ਇੱਕ ਕਾਰ ਬਣਾਉਣ ਦਾ ਫੈਸਲਾ ਕੀਤਾ ਜਿਸ ਵਿੱਚ ਚਾਰ ਲੋਕਾਂ ਨੂੰ ਲਿਜਾ ਸਕਦੀ ਹੋਵੇ। ਮੈਂ ਸਭ ਕੁਝ ਇੰਸਟਾਲ ਕੀਤਾ, ਇੱਕ ਸੰਗੀਤ ਪਲੇਅਰ ਤੋਂ ਲੈ ਕੇ ਰੌਸ਼ਨੀਆਂ ਤੱਕ ਅਤੇ ਸਭ ਕੁਝ ਜਿਸ ਦੀ ਤੁਹਾਨੂੰ ਕਾਰ ਲਈ ਲੋੜ ਹੁੰਦੀ ਹੈ। ਮੇਰੇ ਕੋਲ ਇੱਕ ਫੁੱਲ-ਟਾਈਮ ਨੌਕਰੀ ਸੀ, ਇਸ ਲਈ ਮੈਂ ਕਾਰ ਬਣਾਉਣ ਲਈ ਰਾਤਾਂ ਨੂੰ ਕੰਮ ਕੀਤਾ। ਇਸ ਨੂੰ ਪੂਰਾ ਕਰਨ ਲਈ ਮੈਨੂੰ ਪੂਰਾ ਮਹੀਨਾ ਲੱਗ ਗਿਆ। ਜਦੋਂ ਮੈਂ ਆਖਰ ਕਿਸੇ ਹੋਰ ਦੁਆਰਾ ਬਣਾਈ ਹੋਈ ਦੀ ਬਜਾਏ ਖ਼ੁਦ ਆਪਣੀ ਕਾਰ ਨੂੰ ਸੜਕਾਂ ਤੇ ਦੌੜਾਇਆ ਤਾਂ ਮੈਨੂੰ ਬਹੁਤ ਖੁਸ਼ੀ ਹੋਈ।

ਜੀਵੀ: ਤੁਸੀਂ ਪਹਿਲਾਂ ਵੀ ਕੋਈ ਚੀਜ਼ ਬਣਾਈ ਸੀ?

YH: In 1998-1999, as a school student, I was thinking about how to make things. Cars, censors, helicopters, and many more ideas. Unfortunately, it was a black time in Afghanistan and I didn’t have enough equipment or the facilities where I could make something. I tried a lot of things; I made a model car and a helicopter. I made something like a censor-controlled car as well. Although the Taliban regime was controlling the country, I tried to inject ideas of change into my peers of that time. I was thinking of change and hoping that things will be different. My main aim was graduation from school. Most other young people left school to join the Taliban. I stayed in school to chase my dreams.

ਵਾਈਐਚ: 1998-1999 ਵਿੱਚ, ਇੱਕ ਸਕੂਲ ਵਿਦਿਆਰਥੀ ਵਜੋਂ, ਮੈਂ ਚੀਜ਼ਾਂ ਬਣਾਉਣ ਬਾਰੇ ਸੋਚ ਰਿਹਾ ਸੀ। ਕਾਰਾਂ, ਸੈਂਸਰ, ਹੈਲੀਕਾਪਟਰ ਅਤੇ ਹੋਰ ਬਹੁਤ ਸਾਰੇ ਵਿਚਾਰ। ਬਦਕਿਸਮਤੀ ਨਾਲ, ਇਹ ਅਫਗਾਨਿਸਤਾਨ ਵਿੱਚ ਕਾਲਾ ਸਮਾਂ ਸੀ ਅਤੇ ਮੇਰੇ ਕੋਲ ਕਾਫ਼ੀ ਸਾਜ਼-ਸਮਾਨ ਜਾਂ ਸਹੂਲਤਾਂ ਨਹੀਂ ਸਨ ਜਿੱਥੇ ਮੈਂ ਕੁਝ ਕਰ ਸਕਦਾ ਸੀ। ਮੈਂ ਬਹੁਤ ਸਾਰੀਆਂ ਚੀਜ਼ਾਂ ਦੀ ਕੋਸ਼ਿਸ਼ ਕੀਤੀ; ਮੈਂ ਇੱਕ ਮਾਡਲ ਕਾਰ ਅਤੇ ਇੱਕ ਹੈਲੀਕਾਪਟਰ ਬਣਾਇਆ। ਮੈਂ ਸੈਂਸਰ-ਨਿਯੰਤਰਿਤ ਕਾਰ ਵਰਗੀ ਕੋਈ ਚੀਜ਼ ਵੀ ਬਣਾ ਲਈ ਸੀ। ਹਾਲਾਂਕਿ ਤਾਲਿਬਾਨ ਸ਼ਾਸਨ ਦੇਸ਼ ਤੇ ਚੱਲ ਰਿਹਾ ਸੀ, ਫਿਰ ਵੀ ਮੈਂ ਉਸ ਸਮੇਂ ਦੇ ਆਪਣੇ ਸਾਥੀਆਂ ਵਿਚ ਤਬਦੀਲੀ ਦੇ ਵਿਚਾਰਾਂ ਨੂੰ ਭਰਨ ਦੀ ਕੋਸ਼ਿਸ਼ ਕੀਤੀ। ਮੈਂ ਤਬਦੀਲੀ ਬਾਰੇ ਸੋਚ ਰਿਹਾ ਸੀ ਅਤੇ ਮੈਨੂੰ ਆਸ ਸੀ ਕਿ ਚੀਜ਼ਾਂ ਵੱਖਰੀਆਂ ਹੋਣਗੀਆਂ। ਮੇਰਾ ਮੁੱਖ ਉਦੇਸ਼ ਸਕੂਲ ਤੋਂ ਗ੍ਰੈਜੂਏਸ਼ਨ ਕਰਨਾ ਸੀ। ਹੋਰ ਬਹੁਤ ਸਾਰੇ ਨੌਜਵਾਨਾਂ ਨੇ ਤਾਲਿਬਾਨ ਵਿਚ ਸ਼ਾਮਲ ਹੋਣ ਲਈ ਸਕੂਲ ਛੱਡ ਦਿੱਤਾ। ਮੈਂ ਆਪਣੇ ਸੁਪਨੇ ਸਾਕਾਰ ਕਰਨ ਲਈ ਸਕੂਲ ਵਿੱਚ ਹੀ ਰਿਹਾ।

ਜੀਵੀ: ਪਰ ਕੀ ਉੱਤਰ-ਤਾਲਿਬਾਨ ਅਫਗਾਨਿਸਤਾਨ ਅਜੇ ਵੀ ਵੀ ਨੌਜਵਾਨਾਂ ਲਈ ਆਪਣੀਆਂ ਅਕਾਂਖਿਆਵਾਂ ਨੂੰ ਸਾਕਾਰ ਲਈ ਇੱਕ ਮੁਸ਼ਕਲ ਜਗ੍ਹਾ ਨਹੀਂ ਹੈ?

YH: In Afghanistan today, you have enough space and resources to realise your dreams. There is no-one to stop you from studying or making a car in your yard. It’s a free country where dreams come true for many young Afghans. I am one of them. I managed my time: I worked as a full-time employee at a foreign aid organisation and worked at night on my car.

ਵਾਈਐਚ: ਅਫਗਾਨਿਸਤਾਨ ਵਿਚ ਅੱਜ ਤੁਹਾਡੇ ਕੋਲ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕਾਫੀ ਸਪੇਸ ਅਤੇ ਸਾਧਨ ਹਨ। ਤੁਹਾਡੇ ਵਿਹੜੇ ਵਿੱਚ ਪੜ੍ਹਨ ਜਾਂ ਕਾਰ ਬਣਾਉਣ ਤੋਂ ਰੋਕਣ ਵਾਲਾ ਕੋਈ ਵੀ ਨਹੀਂ ਹੈ। ਇਹ ਇੱਕ ਆਜ਼ਾਦ ਮੁਲਕ ਹੈ ਜਿੱਥੇ ਬਹੁਤ ਸਾਰੇ ਨੌਜਵਾਨ ਅਫਗਾਨਾਂ ਲਈ ਸੁਪਨੇ ਸੱਚੇ ਹੁੰਦੇ ਹਨ। ਮੈਂ ਉਨ੍ਹਾਂ ਵਿੱਚੋਂ ਇੱਕ ਹਾਂ. ਮੈਂ ਆਪਣੇ ਸਮੇਂ ਦਾ ਪ੍ਰਬੰਧ ਕੀਤਾ: ਮੈਂ ਇੱਕ ਵਿਦੇਸ਼ੀ ਸਹਾਇਤਾ ਸੰਸਥਾ ਵਿੱਚ ਪੂਰੇ ਸਮੇਂ ਦੇ ਕਰਮਚਾਰੀ ਦੇ ਤੌਰ ਤੇ ਕੰਮ ਕਰਦਾ ਅਤੇ ਆਪਣੀ ਕਾਰ ਤੇ ਰਾਤ ਨੂੰ ਕੰਮ ਕਰਦਾ।

Ahmadzai with his young son, working on his car. From Yaser Ahmadzai's personal archive. Used with permission.

ਜੀਵੀ: ਤੁਹਾਡਾ ਮਕਸਦ ਕੀ ਸੀ?

YH: Apart from realising my own dream, I wanted to inspire other young Afghans, who have dreams. A large number of young Afghans have ideas to innovate and create. They think about when to start. Just start your work. Do your work with what you have now. It’s time to start.

ਵਾਈਐਚ: ਆਪਣੇ ਖੁਦ ਦੇ ਸੁਪਨੇ ਨੂੰ ਸਾਕਾਰ ਕਰਨ ਤੋਂ ਇਲਾਵਾ, ਮੈਂ ਹੋਰਨਾਂ ਨੌਜਵਾਨ ਅਫਗਾਨਾਂ ਨੂੰ ਪ੍ਰੇਰਣਾ ਦੇਣਾ ਚਾਹੁੰਦਾ ਸੀ, ਜਿਨ੍ਹਾਂ ਦੇ ਆਪਣੇ ਸੁਪਨੇ ਹਨ। ਵੱਡੀ ਗਿਣਤੀ ਵਿਚ ਨੌਜਵਾਨ ਅਫ਼ਗਾਨਾਂ ਵਿਚ ਨਵੀਆਂ ਕਾਢਾਂ ਕਢਣ ਅਤੇ ਸਿਰਜਣਾ ਕਰਨ ਦੇ ਵਿਚਾਰ ਹਨ। ਉਹ ਸੋਚਦੇ ਹਨ ਕਿ ਕਦੋਂ ਸ਼ੁਰੂ ਕਰਨ। ਬਸ ਜੋ ਹੁਣ ਕੋਲ ਹੈ ਉਸ ਨਾਲ ਆਪਣਾ ਕੰਮ ਸ਼ੁਰੂ ਕਰੋ। ਇਹ ਸ਼ੁਰੂ ਕਰਨ ਦਾ ਸਮਾਂ ਹੈ।

ਜੀਵੀ: ਤੇ ਵੱਡਾ ਟੀਚਾ ਕੀ ਹੈ?

YH: I want to build a centre for innovation, where young Afghans can come together and build things. I have already heard from a young man who plans to work on electric projects. I am even trying to support young people financially from my own limited salary. In addition, I plan to collaborate with the Ministry of Education as a volunteer in order to go to public schools and speak about innovation.

ਵਾਈਐਚ: ਮੈਂ ਕਾਢਕਾਰੀ ਲਈ ਇੱਕ ਕੇਂਦਰ ਸਥਾਪਤ ਕਰਨਾ ਚਾਹੁੰਦਾ ਹਾਂ, ਜਿਥੇ ਨੌਜਵਾਨ ਅਫਗਾਨ ਇਕਠੇ ਹੋ ਕੇ ਕੁਝ ਬਣਾ ਸਕਦੇ ਹੋਣ। ਮੈਂ ਇਕ ਨੌਜਵਾਨ ਤੋਂ ਪਹਿਲਾਂ ਹੀ ਸੁਣਿਆ ਹੈ ਜੋ ਬਿਜਲੀ ਦੇ ਪ੍ਰੋਜੈਕਟਾਂ ਤੇ ਕੰਮ ਕਰਨ ਦੀ ਯੋਜਨਾ ਬਣਾ ਰਿਹਾ ਹੈ। ਮੈਂ ਆਪਣੀ ਸੀਮਤ ਤਨਖ਼ਾਹ ਨਾਲ ਹੀ ਨੌਜਵਾਨਾਂ ਨੂੰ ਆਰਥਿਕ ਤੌਰ ਤੇ ਸਮਰਥਨ ਦੇਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਇਸਦੇ ਇਲਾਵਾ, ਮੈਂ ਪਬਲਿਕ ਸਕੂਲਾਂ ਵਿੱਚ ਜਾ ਕੇ ਕਾਢਕਾਰੀ ਬਾਰੇ ਬੋਲਣ ਲਈ ਇੱਕ ਸਵੈਸੇਵੀ ਵਜੋਂ ਸਿੱਖਿਆ ਮੰਤਰਾਲੇ ਨਾਲ ਸਹਿਯੋਗ ਕਰਨ ਦੀ ਯੋਜਨਾ ਬਣਾ ਰਿਹਾ ਹਾਂ।

ਜੀਵੀ: ਕੀ ਤੁਹਾਡਾ ਨੌਜਵਾਨ ਅਫ਼ਗਾਨਾਂ ਲਈ ਕੋਈ ਸੰਦੇਸ਼ ਹੈ?

YH: My Message is my car: let’s do our best for a better tomorrow. We Afghans just talk, we need to act! Let’s do our part to drive the country. Nobody is going to develop us without us. It’s us who can build this country. Also, I named this car “SPEED FOR PEACE” as a request to the Afghan government, political parties, and international community to speed up the peace process in Afghanistan.

ਵਾਈਐਚ: ਮੇਰਾ ਸੁਨੇਹਾ ਮੇਰੀ ਕਾਰ ਹੈ: ਆਓ ਇਕ ਬਿਹਤਰ ਭਲਕ ਲਈ ਆਪਣਾ ਪੂਰਾ ਤਾਣ ਲਾਈਏ। ਅਸੀਂ ਅਫ਼ਗਾਨ ਸਿਰਫ ਗੱਲਾਂ ਕਰਦੇ ਹਾਂ, ਜ਼ਰੂਰਤ ਸਾਨੂੰ ਕੰਮ ਕਰਨ ਦੀ ਹੈ! ਆਓ ਅਸੀਂ ਦੇਸ਼ ਨੂੰ ਚਲਾਉਣ ਲਈ ਆਪਣਾ ਹਿੱਸਾ ਪਾਈਏ। ਕੋਈ ਸਾਡੇ ਬਿਨਾ ਸਾਡਾ ਵਿਕਾਸ ਨੂੰ ਨਹੀਂ ਕਰਨ ਲੱਗਾ। ਇਹ ਅਸੀਂ ਹਾਂ ਜੋ ਇਸ ਦੇਸ਼ ਨੂੰ ਬਣਾ ਸਕਦੇ ਹਾਂ। ਤੇ ਫਿਰ ਅਫ਼ਗਾਨਿਸਤਾਨ ਸਰਕਾਰ, ਸਿਆਸੀ ਪਾਰਟੀਆਂ ਅਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਫਗਾਨਿਸਤਾਨ ਵਿਚ ਸ਼ਾਂਤੀ ਪ੍ਰਕਿਰਿਆ ਤੇਜ਼ ਕਰਨ ਲਈ ਬੇਨਤੀ ਵਜੋਂ, ਮੈਂ ਇਸ ਕਾਰ ਦਾ ਨਾਮ ਵੀ “ਸਪੀਡ ਫਾਰ ਪੀਸ” ਰੱਖਿਆ ਹੈ।

ਚਰਚਾ ਸ਼ੁਰੂ ਕਰੋ

ਲੇਖਕ, ਕਿਰਪਾ ਕਰਕੇ ਲਾਗ ਇਨ »

ਦਿਸ਼ਾ ਨਿਰਦੇਸ਼

  • ਸਾਰੀਆਂ ਟਿੱਪਣੀਆਂ ਦੀਆਂ ਸੰਚਾਲਕ ਵੱਲੋਂ ਸਮੀਖਿਆ ਕੀਤੀ ਜਾਂਦੀ ਹੈ. ਆਪਣੀ ਟਿੱਪਣੀ ਇਕ ਤੋਂ ਵੱਧ ਦਰਜ ਨਾ ਕਰੋ ਜਾਂ ਇਸ ਨੂੰ ਸਪੈਮ ਦੇ ਤੌਰ ਤੇ ਪਛਾਣਿਆ ਜਾ ਸਕਦਾ ਹੈ.
  • ਕਿਰਪਾ ਕਰਕੇ ਹੋਰਨਾਂ ਨਾਲ ਆਦਰ ਨਾਲ ਪੇਸ਼ ਆਓ. ਨਫ਼ਰਤ ਵਾਲੇ ਭਾਸ਼ਣ, ਅਸ਼ਲੀਲਤਾ ਅਤੇ ਨਿੱਜੀ ਹਮਲੇ ਰੱਖਣ ਵਾਲੀਆਂ ਟਿੱਪਣੀਆਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ.