ਅਫ਼ਗਾਨਿਸਤਾਨ ਵਿਚ ਵੰਨ ਸਵੰਨਤਾ ਦੀ ਹੋਣੀ? ਸਿੱਖਾਂ ਅਤੇ ਹਿੰਦੂਆਂ ਦਾ ਮਾਮਲਾ

Afghan Sikh, running a shop in Kabul. By koldo hormaza from madrid, españa. CC 2.0.

ਜੇ ਇਸ ਸਾਲ ਕਿਸੇ ਇਕ ਹਮਲਾਵਰ ਨੇ ਅਫ਼ਗਾਨਿਸਤਾਨ ਵਿੱਚ ਵਧ ਰਹੀ ਅਸੁਰੱਖਿਆ ਨੂੰ ਸਪੱਸ਼ਟ ਕੀਤਾ ਹੈ ਤਾਂ ਇਹ ਜੁਲਾਈ ਦੀ ਖੁਦਕੁਸ਼ੀ ਬੰਬਾਰੀ ਸੀ ਜਿਸ ਵਿੱਚ 19 ਲੋਕ ਮਾਰੇ ਗਏ ਸੀ ਅਤੇ 10 ਜ਼ਖ਼ਮੀ ਹੋਏ ਸੀ ਅਤੇ ਸਿੱਖ ਅਤੇ ਹਿੰਦੂ ਨੁਮਾਇੰਦਿਆਂ ਨੇ ਅਫਗਾਨ ਰਾਸ਼ਟਰਪਤੀ ਅਸ਼ਰਫ ਗਨੀ ਨਾਲ ਇੱਕ ਮੀਟਿੰਗ ਕੀਤੀ।

ਆਈਐਸਆਈਐਸ ਦੇ ਗਰੁੱਪ ਜਿਸ ਨੇ ਜਲਾਲਾਬਾਦ ਸ਼ਹਿਰ ਵਿਚ ਆਤਮਘਾਤੀ ਬੰਬਾਰੀ ਦਾ ਦਾਅਵਾ ਕੀਤਾ ਸੀ ਉਸ ਲਈ ਬੰਬ ਧਮਾਕਾ ਇਕ ਰਾਜਪਲਟਾ ਸੀ। ਨਾ ਸਿਰਫ ਇਕ ਅਜਿਹੇ ਖੇਤਰ ਜਿਸ ਵਿੱਚ ਰਾਸ਼ਟਰਪਤੀ ਅਸ਼ਰਫ਼ ਗਨੀ ਦੇ ਆਉਣ ਲਈ ਕਲੀਅਰ ਹੋਣਾ ਚਾਹੀਦਾ ਸੀ, ਉਥੇ ਇੱਕ ਖਤਰਨਾਕ ਵਿਸਫੋਟ ਕਰਨ ਵਿੱਚ, ਸਗੋਂ ਸੰਸਦ ਦੇ ਚੁਣੇ ਹੋਏ ਹੇਠਲੇ ਸਦਨ ਵਿੱਚ ਦੇਸ਼ ਦੇ ਪਹਿਲੇ ਸਿੱਖ ਪ੍ਰਤੀਨਿਧ ਬਣਨ ਜਾ ਰਹੇ ਅਵਤਾਰ ਸਿੰਘ ਖਾਲਸਾ ਵਰਗੇ ਵਿਅਕਤੀ ਨੂੰ ਮਾਰਨ ਵਿੱਚ ਕਾਮਯਾਬ ਹੋ ਗਿਆ ਸੀ। ਇੱਕ ਪ੍ਰਮੁੱਖ ਸਿੱਖ ਐਕਟੀਵਿਸਟ, ਰਵੈਲ ਸਿੰਘ, ਵੀ ਮਾਰਿਆ ਗਿਆ ਸੀ।

Photo taken from Eliatroz.com and used with permission.

ਹਮਲੇ ਵਿਚ ਕੁੱਲ 17 ਸਿੱਖ ਅਤੇ ਹਿੰਦੂ ਮਾਰੇ ਗਏ। ਜਿਵੇਂ ਕਿ, ਬਹੁਤ ਸਾਰੇ ਸੋਸ਼ਲ ਮੀਡੀਆ ਵਰਤੋਂਕਾਰਾਂ ਨੇ ਇਸ ਅਨੇਕਤਾ ਤੇ ਹਮਲੇ ਵਜੋਂ ਦਰਸਾਇਆ ਹੈ ਜਿਸ ਨੂੰ ਆਈਐਸਆਈਐਸ ਨੂੰ ਨਫ਼ਰਤ ਕਰਨ ਲਈ ਜਾਣਿਆ ਜਾਂਦਾ ਹੈ।

“ਜਲਾਲਾਬਾਦ ਵਿਚਲੇ ਸਾਡੇ ਸਭ ਤੋਂ ਦੇਸ਼ਭਗਤ ਅਫਗਾਨਾਂ ਦੇ ਨੁਕਸਾਨ ਤੇ ਸਾਡੇ ਸਦਮੇ ਅਤੇ ਉਦਾਸੀ ਨੂੰ ਦਰਸਾਉਣ ਲਈ ਸੱਚਮੁਚ ਮੇਰੇ ਕੋਲ ਸ਼ਬਦ ਨਹੀਂ ਹਨ – ਮੈਂ ਕਹਿ ਸਕਦਾ ਹਾਂ ਕਿ ਇਹ ਸੱਚਮੁੱਚ ਅਫਗਾਨ ਦੇਸ਼ਭਗਤੀ, ਧਾਰਮਿਕ ਆਜ਼ਾਦੀ, ਵਿਭਿੰਨਤਾ, ਲੋਕਤੰਤਰ, ਭਾਰਤ-ਅਫਗਾਨ ਦੋਸਤੀ ਅਤੇ ਸਾਂਝੀਆਂ ਕਦਰਾਂ ਕੀਮਤਾਂ ਤੇ ਹਮਲਾ ਹੈ! https://t.co/UEkvxL8Qdo
— ਡਾ. ਸ਼ਾਇਦਾ ਅਬਦਾਲੀ (@ShaidaAbdali) July 2, 2018

#ਰਵੈਲਸਿੰਘ ਅਤੇ #ਅਵਤਾਰਸਿੰਘ # ਅਫਗਾਨਿਸਤਾਨ ਵਿਚ #ਸਿੱਖਾਂ ਦੀ ਆਵਾਜ਼ ਸਨ। 17 ਹੋਰ ਸਿੱਖਾਂ ਦੇ ਨਾਲ ਉਨ੍ਹਾਂ ਦੀ #ਜਾਲਾਲਾਬਾਦ ਵਿੱਚ #ISIS ਹਮਲੇ ਵਿੱਚ ਹੱਤਿਆ ਨੇ ਇੱਕ ਖਲਾਅ ਪੈਦਾ ਕਰ ਦਿੱਤਾ ਹੈ। ਉਮੀਦ ਕਰੋ ਕਿ ਸ਼ਾਂਤੀ ਅਫਗਾਨਿਸਤਾਨ ਵਿੱਚ ਪਰਤ ਆਵੇਗੀpic.twitter.com/w5YNtdhV11

—ਜ਼ਿਸ਼ਾਨ ਹੈਦਰ (@ZishanHNaqvi) July 2, 2018

ਅਫਗਾਨਿਸਤਾਨ ਦੇ ਸੰਵਿਧਾਨ ਨੇ ਇਹ ਗੱਲ ਕਹੀ ਕਿ ਅਫਗਾਨਿਸਤਾਨ ਦੇ ਰਾਸ਼ਟਰਪਤੀ ਮੁਸਲਮਾਨ ਹੋਣੇ ਚਾਹੀਦਾ ਹੈ। ਪਰ ਚੋਣ ਕਾਨੂੰਨ ਸਿੱਖਾਂ ਦੀ, ਜਿਨ੍ਹਾਂ ਦੀ ਗਿਣਤੀ ਅਫਗਾਨਿਸਤਾਨ ਵਿਚ ਹਜ਼ਾਰ ਤੋਂ ਵੱਧ ਹੈ ਅਤੇ ਹਿੰਦੂਆਂ ਦੀ, ਜਿਨ੍ਹਾਂ ਵਿਚੋਂ ਸਿਰਫ ਕੁਝ ਕੁ ਦਰਜਨ ਬਾਕੀ ਹਨ, ਰਾਜਨੀਤਿਕ ਸ਼ਮੂਲੀਅਤ ਦਾ ਸਮਰਥਨ ਕਰਦਾ ਹੈ।

2016 ਵਿਚ ਚੋਣ ਕਾਨੂੰਨ ਦੀਆਂ ਸੋਧਾਂ ਅਨੁਸਾਰ, ਹੇਠਲੇ ਸਦਨ ਵਿਚ 249 ਸੀਟਾਂ ਵਿਚੋਂ ਇਕ ਸੀਟ ਹਿੰਦੂ ਜਾਂ ਸਿੱਖ ਭਾਈਚਾਰੇ ਦੇ ਪ੍ਰਤੀਨਿਧ ਲਈ ਸੁਰੱਖਿਅਤ ਰੱਖੀ ਗਈ ਹੈ। ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਦੁਆਰਾ ਪ੍ਰਧਾਨਗੀ ਫੈਸਲੇ ਤੋਂ ਬਾਅਦ, ਔਰਤਾਂ ਦੇ ਹੱਕਾਂ ਦੀ ਕਾਰਕੁਨ ਅਨਾਰਕਲੀ ਆਨਾਰਯਾਰ ਸਾਲ 2010 ਤੋਂ ਉਪਰਲੇ ਸਦਨ ਵਿੱਚ ਆਪਣੀ ਸੀਟ ਤੇ ਯੁਕਤ ਹੈ ਅਤੇ ਘੱਟ ਗਿਣਤੀ ਲੋਕਾਂ ਲਈ ਸ਼ਕਤੀਸ਼ਾਲੀ ਆਵਾਜ਼ ਦੇ ਰੂਪ ਵਿੱਚ ਉਭਰੀ ਹੈ।

ਅਵਤਾਰ ਸਿੰਘ ਖ਼ਾਲਸਾ ਨੇ ਹੇਠਲੇ ਸਦਨ ਵਿੱਚ ਦੋ ਭਾਈਚਾਰਿਆਂ ਦਾ ਪਹਿਲਾ ਪ੍ਰਤੀਨਿਧ ਹੋਣਾ ਸੀ ਜੇ ਉਹ ਹਮਲੇ ਵਿਚ ਮਾਰਿਆ ਨਾ ਜਾਂਦਾ। ਹੁਣ ਉਨ੍ਹਾਂ ਦਾ ਬੇਟਾ, ਨਰਿੰਦਰ ਸਿੰਘ ਖਾਲਸਾ ਕਮਿਊਨਿਟੀ ਦੀ ਬੇਨਤੀ ਤੋਂ ਬਾਅਦ ਉਸਦੀ ਜਗ੍ਹਾ ਲੈ ਲਏਗਾ, ਹਾਲਾਂ ਕਿ ਉਹ ਜਾਣਦਾ ਹੈ ਕਿ ਉਸ ਦੀ ਪਿੱਠ ਨਿਸ਼ਾਨਾ ਹੈ।

ਸਮਾਜ ਤੋਂ ਬਾਹਰ ਧੱਕ ਦਿੱਤੇ

ਹਾਲਾਂਕਿ ਇਸ ਵੇਲੇ 300 ਤੋਂ ਵੱਧ ਹਿੰਦੂ ਅਤੇ ਸਿੱਖ ਪਰਿਵਾਰ ਅਫਗਾਨਿਸਤਾਨ ਵਿਚ ਰਹਿੰਦੇ ਹਨ, ਉੱਚ ਸਿੱਖਿਆ ਸੰਸਥਾਨਾਂ ਵਿਚ ਦਾਖਲ ਹੋਏ ਸਿੱਖਾਂ ਅਤੇ ਹਿੰਦੂਆਂ ਦੀ ਗਿਣਤੀ ਜ਼ੀਰੋ ਹੈ।

Rawail Singh and his daughter Komal, Rawail Singh's Facebook page.

ਬਹੁਤੇ ਸਿੱਖ ਅਤੇ ਹਿੰਦੂ ਮਿਡਲ ਸਕੂਲ ਦੌਰਾਨ ਪੜ੍ਹਾਈ ਛੱਡ ਦਿੰਦੇ ਹਨ, ਇਸ ਰੁਝਾਨ ਦਾ ਕਾਰਨ (ਅਧਿਆਪਕਾਂ ਅਤੇ ਸਹਿਪਾਠੀਆਂ ਦੋਨਾਂ ਦੀ) ਧੱਕੜਸ਼ਾਹੀ ਅਤੇ ਆਰਥਿਕ ਦਬਾਅ ਹਨ।

2009 ਵਿੱਚ ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ ਬਾਰੇ ਸੰਯੁਕਤ ਰਾਜ ਅਮਰੀਕਾ ਕਮਿਸ਼ਨ ਵੱਲੋਂ ਖੋਜ ਤੋਂ ਪਤਾ ਲੱਗਾ ਕਿ ਸਿੱਖ ਅਤੇ ਹਿੰਦੂ ਬਹੁਤੇ ਸਰਕਾਰੀ ਅਹੁਦਿਆਂ ਤੇ ਅਸਲੋਂ ਲਾਏ ਨਹੀਂ ਜਾਂਦੇ ਅਤੇ ਉਨ੍ਹਾਂ ਨੂੰ ਸਮਾਜਕ ਭੇਦ-ਭਾਵ ਦਾ ਵੱਡੇ ਪੱਧਰ ਤੇ ਸਾਹਮਣਾ ਕਰਨਾ ਪੈਂਦਾ ਹੈ।

ਕੰਧਾਰ ਅਤੇ ਹੇਲਮਾਂਡ ਪ੍ਰਾਂਤਾਂ ਵਿਚ ਹੋਏ ਸੰਘਰਸ਼ਾਂ ਦੇ ਦੌਰਾਨ ਵਿਸਥਾਪਿਤ ਹੋਣ ਤੋਂ ਬਾਅਦ ਕਈ ਸਾਰੇ ਕਾਬੁਲ ਵਿੱਚ ਵੱਸ ਗਏ ਹਨ। ਆਮ ਤੌਰ ‘ਤੇ, ਉਹ ਕਰਿਆਨੇ ਦੀਆਂ ਦੁਕਾਨਾਂ ਕਰਦੇ ਹਨ।

2016 ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਅਫ਼ਗਾਨਿਸਤਾਨ ਦੇ ਸਿੱਖ ਅਤੇ ਹਿੰਦੂ ਨਾਗਰਿਕਾਂ ਵਿੱਚੋਂ 99% ਪਿਛਲੇ ਤਿੰਨ ਦਹਾਕਿਆਂ ਦੌਰਾਨ ਦੇਸ਼ ਛੱਡ ਗਏ ਹਨ।

1980 ਦੇ ਦਹਾਕੇ ਵਿਚ ਜਦ ਉਹ 2,20,000 ਤੋਂ ਜ਼ਿਆਦਾ ਗਿਣਤੀ ਵਿਚ ਸਨ ਤਾਂ ਉਹ ਰਾਜਨੀਤੀ ਵਿਚ ਕੰਮ ਲੱਭਣ ਵਿਚ ਕਾਮਯਾਬ ਸਨ ਅਤੇ ਸਮਾਜ ਵਿਚ ਵਧੇਰੇ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਸਨ। ਸਿੱਖ ਅਤੇ ਹਿੰਦੂ ਭਾਈਚਾਰੇ ਦੇ ਬੁੱਧੀਜੀਵੀਆਂ ਦੀ ਦਲੀਲ ਹੈ ਕਿ ਇੱਕ ਜੰਗ ਵਿੱਚ ਤਬਾਹ ਕੀਤੇ ਦੇਸ਼ ਵਿੱਚ ਬਹੁਤ ਸਾਰੇ ਅਫਗਾਨ ਉਸ ਭੂਮਿਕਾ ਨੂੰ ਭੁੱਲ ਗਏ ਹਨ ਜੋ ਉਨ੍ਹਾਂ ਦਾ ਭਾਈਚਾਰਾ ਨਿਭਾਇਆ ਕਰਦਾ ਸੀ।

2 ਜੁਲਾਈ ਦੇ ਹਮਲੇ ਦੇ ਬਾਅਦ ਤੇਜ਼ੀ ਨਾਲ ਨਵੀਂ ਦਿੱਲੀ ਦੇ ਸਿੱਖਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ, ਜਿਸ ਵਿੱਚ ਭਾਰਤ ਅੰਦਰ ਅਫਗਾਨਿਸਤਾਨ ਦੇ ਰਾਜਦੂਤ ਡਾ. ਸ਼ਾਇਦਾ ਅਬਦਾਲੀ ਵੀ ਪ੍ਰਦਰਸ਼ਨਕਾਰੀਆਂ ਨਾਲ ਸ਼ਾਮਿਲ ਹੋਏ।

ਪਰ ਅਫ਼ਗਾਨਿਸਤਾਨ ਦੇ ਬਾਕੀ ਬਚੇ ਸਿੱਖ ਹਿੰਸਾ ਦੇ ਬਾਅਦ ਅਫਗਾਨਿਸਤਾਨ ਦੇ ਵੱਡੇ ਗੁਆਂਢੀ ਵਿਚ ਆਪਣਾ ਭਵਿੱਖ ਦੇਖਦੇ ਹਨ, ਜਿਸ ਦੇ ਨਾਲ ਉਨ੍ਹਾਂ ਦੇ ਜ਼ਿਆਦਾ ਸੱਭਿਆਚਾਰਕ ਅਤੇ ਧਾਰਮਿਕ ਸਬੰਧ ਹਨ। ਬੰਬ ਧਮਾਕੇ ਦੇ ਤੁਰੰਤ ਬਾਅਦ 25 ਸਿੱਖ ਪਰਿਵਾਰਾਂ ਨੇ ਭਾਰਤੀ ਨਾਗਰਿਕਤਾ ਲਈ ਅਰਜ਼ੀ ਦਿੱਤੀ।

ਅਨੇਕਾਂ ਅਫਗਾਨ ਵਾਸੀ ਉਦਾਸ ਹਨ ਕਿ ਉਨ੍ਹਾਂ ਦੇ ਸਾਥੀ ਨਾਗਰਿਕ ਦੇਸ਼ ਛੱਡ ਕੇ ਚਲੇ ਜਾਣਗੇ:

ਬਹੁਤ ਉਦਾਸ ਹਾਂ! ਦੇਸ਼ ਛੱਡਣ ਵੇਲੇ ਮੈਂ ਉਨ੍ਹਾਂ ਦੇ ਦੁੱਖ ਅਤੇ ਦਰਦ ਦੀ ਕਲਪਨਾ ਨਹੀਂ ਕਰ ਸਕਦਾ, ਖਾਸ ਤੌਰ ‘ਤੇ ਅਵਤਾਰ ਸਿੰਘ ਦੇ ਪਰਿਵਾਰ, ਜਿਸ ਦੇ ਜ਼ਖ਼ਮ ਅਜੇ ਵੀ ਤਾਜ਼ਾ ਹਨ! ਸਾਨੂੰ ਇਸ ਦੇਸ਼ ਨੂੰ ਹਰੇਕ ਲਈ ਸੁਰੱਖਿਅਤ ਬਣਾਉਣਾ ਚਾਹੀਦਾ ਹੈ, ਭਾਵੇਂ ਉਨ੍ਹਾਂ ਦੇ ਕੋਈ ਵੀ ਅਕੀਦੇ ਹੋਣ ਜਾਂ ਉਹ ਕਿਸੇ ਨਸਲੀ ਸਮੂਹ ਨਾਲ ਸੰਬੰਧਿਤ ਹੋਣ। ਨਹੀਂ ਤਾਂ ਇਹ ਸਭ ਨੂੰ ਬਰਬਾਦ ਕਰ ਦੇਵੇਗਾ! https://t.co/ufjLTNuWxh

— ਜਵਾਦ ਜ਼ਾਵੁਲਿਸਤਾਨੀ (@Jawadniki) July 22, 2018

ਉਨ੍ਹਾਂ ਸਿੱਖਾਂ ਅਤੇ ਹਿੰਦੂਆਂ ਲਈ ਜੋ ਬਾਕੀ ਰਹਿੰਦੇ ਹਨ, ਰਵੈਲ ਸਿੰਘ ਅਤੇ ਅਵਤਾਰ ਸਿੰਘ ਖ਼ਾਲਸਾ ਦੁਆਰਾ ਮੂਰਤੀਮਾਨ ਦੇਸ਼ ਭਗਤੀ ਅਤੇ ਭਾਈਚਾਰਕ ਭਾਵਨਾ ਅਫਗਾਨਿਸਤਾਨ ਵਿਚ ਰਹਿਣ ਦੇ ਮੁੱਖ ਪ੍ਰੇਰਕ ਹਨ।

- ਲੀਮਾ ਅਹਿਮਦ (@Limaahmad)

ਚਰਚਾ ਸ਼ੁਰੂ ਕਰੋ

ਲੇਖਕ, ਕਿਰਪਾ ਕਰਕੇ ਲਾਗ ਇਨ »

ਦਿਸ਼ਾ ਨਿਰਦੇਸ਼

  • ਸਾਰੀਆਂ ਟਿੱਪਣੀਆਂ ਦੀਆਂ ਸੰਚਾਲਕ ਵੱਲੋਂ ਸਮੀਖਿਆ ਕੀਤੀ ਜਾਂਦੀ ਹੈ. ਆਪਣੀ ਟਿੱਪਣੀ ਇਕ ਤੋਂ ਵੱਧ ਦਰਜ ਨਾ ਕਰੋ ਜਾਂ ਇਸ ਨੂੰ ਸਪੈਮ ਦੇ ਤੌਰ ਤੇ ਪਛਾਣਿਆ ਜਾ ਸਕਦਾ ਹੈ.
  • ਕਿਰਪਾ ਕਰਕੇ ਹੋਰਨਾਂ ਨਾਲ ਆਦਰ ਨਾਲ ਪੇਸ਼ ਆਓ. ਨਫ਼ਰਤ ਵਾਲੇ ਭਾਸ਼ਣ, ਅਸ਼ਲੀਲਤਾ ਅਤੇ ਨਿੱਜੀ ਹਮਲੇ ਰੱਖਣ ਵਾਲੀਆਂ ਟਿੱਪਣੀਆਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ.