ਪੋਲਿਸ਼ ਸਰਕਾਰ ਦੇ ਹੱਥੋਂ ਯੂਰਪ ਦੇ ਆਖਰੀ ਮੁੱਢ-ਕਦੀਮੀ ਜੰਗਲਾਂ ਵਿੱਚੋਂ ਇੱਕ ਦੀ ਬਰਬਾਦੀ

ਬਾਇਲੋਵੇਜ਼ੇ ਜੰਗਲ ਦੀ ਸੁਰੱਖਿਆ ਦੀ ਮੰਗ ਕਰਨ ਵਾਲੀਆਂ ਆਨਲਾਈਨ ਪਟੀਸ਼ਨਾਂ ਨੇ ਬਹੁਤ ਸਾਰੇ ਦਸਤਖਤ ਇਕੱਠੇ ਕੀਤੇ ਹਨ: 243.523 ਵੀਮੂਵ.ਈਯੁ. ਤੇ, ਅਤੇ 192.480 ਰੇਨਫੋਰੈਸਟ ਰੈਸਕੂ ਤੇ।

ਢਾਈ ਸਾਲ, ਵਾਤਾਵਰਣ ਮਾਹਿਰਾਂ ਨੇ ਯੂਨੈਸਕੋ ਦੀ ਇੱਕ ਵਿਸ਼ਵ ਵਿਰਾਸਤੀ ਸਾਈਟ, ਬਾਇਲੋਵੇਜ਼ੇ ਫਾਰੈਸਟ ਅਤੇ ਯੂਰਪ ਦੇ ਆਖਰੀ ਮੁੱਢ-ਕਦੀਮੀ ਜੰਗਲਾਂ ਵਿੱਚੋਂ ਇੱਕ ਦੇ ਸਭ ਤੋਂ ਵੱਡੇ ਬਾਕੀ ਬਚੇ ਪੈਚਾਂ ਵਿੱਚੋਂ ਇੱਕ.ਲਈ ਪੋਲਿਸ਼ ਅਧਿਕਾਰੀਆਂ ਨਾਲ ਲੜਾਈ ਲੜੀ ਹੈ।

ਅਪ੍ਰੈਲ 2018 ਵਿੱਚ, ਯੂਰੋਪੀਅਨ ਕੋਰਟ ਆਫ ਜਸਟਿਸ, ਈਯੂ ਦੀ ਸਭ ਤੋਂ ਉੱਚੀ ਅਦਾਲਤ ਨੇ ਇਹ ਹੁਕਮ ਦਿੱਤਾ ਕਿ ਪੋਲੈਂਡ ਨੇ ਜੰਗਲ ਵਿੱਚ ਕਟਾਈ ਕਰ ਕੇ ਯੂਰਪੀਅਨ ਕਾਨੂੰਨਾਂ ਦੀ ਉਲੰਘਣਾ ਕੀਤੀ, ਜਿਸ ਲਈ ਘੱਟੋ ਘੱਟ 4.3 ਮਿਲੀਅਨ (5 ਮਿਲੀਅਨ ਅਮਰੀਕੀ ਡਾਲਰ) ਦੀ ਜੁਰਮਾਨੇ ਲਗਾਏ ਗਏ, ਜੋ ਰੋਜ਼ਾਨਾ 100,000 ਯੂਰੋ ਤੱਕ ਵਧਾਏ ਜਾ ਸਕਦੇ ਸੀ, ਜੇ ਕਟਾਈ ਬੰਦ ਨਹੀਂ ਕੀਤੀ ਜਾਂਦੀ।

ਮਾਰਚ 2016 ਵਿੱਚ, ਪਾਲਿਸੀ ਵਾਤਾਵਰਣ ਮੰਤਰੀ ਜਾਨ ਸਿਜ਼ਿਜ਼ਕੋ, ਜੋ ਜੰਗਲਾਤ ਲੌਬੀ ਦਾ ਸਮਰਥਨ ਪ੍ਰਾਪਤ, ਕਾਨੂੰਨ ਅਤੇ ਜਸਟਿਸ ਪਾਰਟੀ ਦਾ ਮੈਂਬਰ ਹੈ, ਉਸ ਨੇ ਬੀਆਲੋਵਾਏਜ਼ੇ ਤੋਂ ਕੱਟੀ ਜਾ ਸਕਣ ਵਾਲੀ ਲੱਕੜ ਦੀ ਮਾਤਰਾ ਨੂੰ ਤਿੰਨ ਗੁਣਾ ਵਧਾਉਣ ਦੀ ਮਨਜੂਰੀ ਦਿੱਤੀ। ਕਿਹਾ ਇਹ ਗਿਆ ਕਿ ਇਹ ਬਾਰਕ ਬੀਟਲ ਦੇ ਹੱਲੇ ਨਾਲ ਲੜਨ ਲਈ ਕੀਤਾ ਜਾ ਰਿਹਾ ਹੈ। ਜੁਲਾਈ ਵਿਚ, ਕੁਝ ਪੋਲਿਸ਼ ਵਾਤਾਵਰਣ ਸੰਗਠਨਾਂ ਨੇ ਯੂਰਪੀ ਕਮਿਸ਼ਨ ਨੂੰ ਇੱਕ ਰਸਮੀ ਸ਼ਿਕਾਇਤ ਦਾਇਰ ਕੀਤੀ, ਜਿਸ ਤੋਂ ਬਾਅਦ ਯੂਰਪੀਨ ਕੋਰਟ ਆਫ਼ ਜਸਟਿਸ ਵਿੱਚ ਪੋਲੈਂਡ ਤੇ ਮੁਕੱਦਮਾ ਚਲਾਇਆ ਗਿਆ।

ਪੋਲੈਂਡ ਅਤੇ ਬੇਲਾਰੂਸ ਦੇ ਵਿਚਕਾਰ ਸਰਹੱਦ ਤੇ, ਬੀਲੋਹੋਏਜ਼ਿਆ ਵਿੱਚ ਬਹੁਤ ਅਣਵੰਡੇ ਖੇਤਰ ਸ਼ਾਮਲ ਹਨ ਅਤੇ ਇਹ ਅਮੀਰ ਜੰਗਲੀ ਜੀਵਨ ਦਾ ਘਰ ਹਨ, ਜਿਸ ਵਿੱਚ 59 ਥਣਧਾਰੀ ਪ੍ਰਜਾਤੀਆਂ ਹਨ, ਜਿਨ੍ਹਾਂ ਵਿੱਚ ਯੂਰਪੀਅਨ ਬੀਸੋਨ ਵੀ ਸ਼ਾਮਿਲ ਹੈ। ਪਰ ਜਦੋਂ ਬੇਲਾਰੂਸ ਵੱਲੋਂ 80 ਫੀਸਦ ਤੋਂ ਜ਼ਿਆਦਾ ਖੇਤਰ ਕੌਮੀ ਪਾਰਕ ਦੇ ਥੱਲੇ ਹੈ ਤਾਂ ਪੋਲੈਂਡ ਵਾਲੇ ਪਾਸੇ ਦਾ ਸਿਰਫ 17 ਪ੍ਰਤੀਸ਼ਤ ਹਿੱਸਾ ਹੀ ਜੰਗਲੀ ਰੱਖ ਹੈ।

ਵਾਚਡੌਗ ਵਾਤਾਵਰਣ ਸੰਸਥਾਵਾਂ ਦਾ ਕਹਿਣਾ ਹੈ ਕਿ ਸਜ਼ਿਜ਼ਕੋ ਦੇ 2016 ਦੇ ਨਵੇਂ ਪ੍ਰਬੰਧਨ ਯੋਜਨਾ ਤੋਂ ਬਾਅਦ ਘੱਟੋ ਘੱਟ 1,60,000-180,000 ਦਰੱਖਤ ਵੱਢ ਦਿੱਤੇ ਗਏ ਹਨ।

ਵਾਤਾਵਰਣ ਲਈ ਅਣਗਹਿਲੀ ਪੂਰਬੀ ਯੂਰਪ ਦੇ ਸਾਰੇ ਕੋਨਿਆਂ ਨੂੰ ਛੋਹਣ ਵਾਲਾ ਮੁੱਦਾ ਹੈ। ਰੋਮਾਨੀਆ ਵਿੱਚ, ਗ੍ਰੀਨਪੀਸ ਨੇ  ਅੰਦਾਜ਼ਾ ਲਗਾਇਆ ਹੈ ਕਿ ਕਾਰਪੈਥੀਅਨ ਪਹਾੜਾਂ ਵਿੱਚ, ਜੋ ਯੂਰਪ ਦੇ ਮੂਲ ਜੰਗਲਾਂ ਦੇ ਆਖਰੀ ਪੈਚਾਂ ਵਿੱਚ ਵੀ ਇੱਕ ਹੈ, ਹਰ ਘੰਟੇ ਤਿੰਨ ਹਜਾਰ ਦਰਖ਼ਤ ਮੁਕਾ ਦਿੱਤੇ ਜਾਂਦੇ ਹਨ।ਅਧਿਕਾਰਿਕ ਘੋਸ਼ਣਾਵਾਂ ਕਿ ਸਲੋਵਾਕੀਆ ਵਿੱਚ ਜੰਗਲ ਵਧ ਰਹੇ ਹਨ, ਨੂੰ ਏਰੀਅਲ ਫੋਟੋਗਰਾਫੀ ਝੁਠਲਾਉਂਦੀ ਹੈ। .

ਪੋਲੈਂਡ ਵਿਚ, ਸਜ਼ਿਜ਼ਕੋ ਨੂੰ ਆਖ਼ਰਕਾਰ ਜਨਵਰੀ 2017 ਵਿਚ ਬਰਖਾਸਤ ਕਰ ਦਿੱਤਾ ਗਿਆ ਸੀ, ਸਿਰਫ ਕੁਝ ਦਿਨ ਬਾਅਦ ਇਕ ਹੋਰ ਵਿਵਾਦਗ੍ਰਸਤ ਬਿੱਲ ਜਿਸ ਨੂੰ ਉਸਨੇ ਸਪਾਂਸਰ ਕੀਤਾ ਸੀ, ਸੰਸਦ ਵਿਚ ਮਨਜ਼ੂਰ ਕਰ ਲਿਆ ਗਿਆ ਸੀ। ਇਹ ਬਿੱਲ ਪ੍ਰਾਈਵੇਟ ਜਮੀਨ ਮਾਲਕਾਂ ਲਈ ਦਰਖਤਾਂ ਨੂੰ ਕੱਟਣ ਦੀ ਇਜਾਜ਼ਤ ਲਈ ਅਰਜ਼ੀ ਦੇਣ ਜਾਂ ਸਥਾਨਕ ਪ੍ਰਸ਼ਾਸਨ ਨੂੰ ਸੂਚਿਤ ਕਰਨ ਦੀ ਸ਼ਰਤ ਹਟਾਉਂਦਾ ਹੈ।

ਨਵੇਂ ਵਾਤਾਵਰਨ ਮੰਤਰੀ, ਹੈਨਰਿਕ ਕੌਵਲਕਜਿਕ, ਯੂਰਪੀ ਯੂਨੀਅਨ ਦੇ ਫੈਸਲੇ ਦਾ ਪਾਲਣ ਕਰਨ ਲਈ ਸਹਿਮਤ ਹੋਏ, ਪਰ ਵਿਵਾਦ ਅਜੇ ਵੀ ਉਸਦੇ ਪ੍ਰਸ਼ਾਸਨ ਦੇ ਦੁਆਲੇ ਮੰਡਰਾ ਰਹੇ ਹਨ। ਮਈ ਵਿਚ, ਉਸ ਨੇ ਕੱਟੇ ਹੋਏ ਖੇਤਰਾਂ ਨੂੰ ਮੁੜ ਹਰਾ ਭਰਾ ਕਰਨ ਦੀਆਂ ਯੋਜਨਾਵਾਂ ਸਮੇਤ ਜੰਗਲ ਲਈ ਲੰਮੀ-ਮਿਆਦ ਦੀ ਯੋਜਨਾ ਬਣਾਉਣ ਲਈ ਇਕ ਟੀਮ ਦੀ ਸਥਾਪਨਾ ਕੀਤੀ, ਜਿਸ ਸੰਬੰਧੀ ਵਾਤਾਵਰਣ-ਪ੍ਰੇਮੀਆਂ ਦਾ ਦਾਅਵਾ ਹੈ ਕਿ ਇਹ ਭਲਾਈ ਨਾਲੋਂ ਨੁਕਸਾਨ ਜ਼ਿਆਦਾ ਪਹੁੰਚਾ ਸਕਦੀਆਂ ਹਨ।

ਰੋਸ ਪ੍ਰਦਰਸ਼ਨ

ਮਈ 2017 ਵਿਚ, , ਪ੍ਰਦਰਸ਼ਨਕਾਰੀਆਂ ਨੇ ਜੰਗਲ ਵਿਚ ਇਕ ਸਥਾਈ ਕੈਂਪ ਸਥਾਪਤ ਕੀਤਾ, ਜੋ ਅਕਸਰ ਵਾਢੀ ਕਰਨ ਵਾਲੀਆਂ ਮਸ਼ੀਨਾਂ ਨਾਲ ਆਪਣੇ ਆਪ ਨੂੰ ਨੂੜ ਲੈਂਦੇ। ਬੁਨਿਆਦੀ ਆਧਾਰ ਤੇ ਆਯੋਜਿਤ ਸੈਟਲਮੈਂਟ ਨੇ ਆਨਲਾਈਨ ਪਟੀਸ਼ਨਾਂ ਅਤੇ ਅੰਤਰਰਾਸ਼ਟਰੀ ਜਾਗਰੂਕਤਾ ਦੇ ਵਿਕਾਸ ਨੂੰ ਉਤਸਾਹਿਤ ਕੀਤਾ।

ਸਥਿਤੀ ਉਦੋਂ ਵਿਸਫੋਟਕ ਹੋ ਗਈ ਜਦੋਂ ਕੁਝ ਪ੍ਰਦਰਸ਼ਨਕਾਰੀ ਜੰਗਲਾਤ ਕੋਰ ਦੁਆਰਾ ਹਥਕੜੀਆਂ ਲਾ ਕੇ ਜ਼ਬਰਦਸਤੀ ਇਲਾਕੇ ਵਿਚੋਂ ਕੱਢੇ ਗਏ, ਅਤੇ ਜ਼ਮੀਨ ਦੇ ਕੁਝ ਹਿੱਸਿਆਂ ਵਿਚ ਦਾਖਲ ਹੋਣ ਤੋਂ ਰੋਕਣ ਲਈ ਕਾਨੂੰਨੀ ਪਾਬੰਦੀ ਲਗਾ ਦਿੱਤੀ ਗਈ। ਸਾਲ 2017 ਦੀਆਂ ਗਰਮੀਆਂ ਦੀ ਸਿਖਰ ਤੇ, ਵਾਤਾਵਰਨ ਮੰਤਰਾਲੇ ਨੇ ਘੋਸ਼ਿਤ ਕਰ ਦਿੱਤਾ ਕਿ ਰੁੱਖਾਂ ਦੀ ਕੱਟਾਈ ਦਾ ਕੋਈ ਵੀ ਵਿਰੋਧ ਰਾਜਨੀਤਕ ਵਿਰੋਧ ਦੇ ਰੂਪ ਵਿਚ ਲਿਆ ਜਾਵੇਗਾ।

ਪੋਲੈਂਡ ਦਾ ਸਟੇਟ ਮੀਡੀਆ, ਜੋ ਕੰਜ਼ਰਵੇਟਿਵ ਲਾਅ ਅਤੇ ਜਸਟਿਸ ਪਾਰਟੀ ਦੀ ਸਰਕਾਰ ਦੁਆਰਾ ਵਧੇਰੇ ਹੀ ਵਧੇਰੇ ਦਖ਼ਲਅੰਦਾਜ਼ੀ ਅਧੀਨ ਰਿਹਾ ਸੀ, ਇਨ੍ਹਾਂ ਪ੍ਰਦਰਸ਼ਨਾਂ ਤੇ ਹਮਲਾ ਕਰਨ ਲੱਗ ਪਿਆ, ਮੁਹਿੰਮਕਾਰਾਂ ਨੇ ਕੌਮੀ ਵਿਰਾਸਤ ਦਾ ਸੁਨੇਹਾ ਉਤਸ਼ਾਹਿਤ ਕਰਦਿਆਂ ਆਪਣੇ ਸੰਦੇਸ਼ ਨੂੰ ਦੇਸ਼ ਭਗਤੀ ਦੀ ਭਾਵਨਾ ਨਾਲ ਰੰਗਣ ਦਾ ਫੈਸਲਾ ਕੀਤਾ, ਜੋ ਪਾਰਟੀ ਦੇ ਵਿਚਾਰਾਂ ਦੇ ਅਨੁਸਾਰ ਹੈ।

ਗ੍ਰੀਨਪੀਸ ਅਤੇ ਮਾਇਨਕ੍ਰਾਫਟ ਦੇ ਸਹਿਯੋਗ ਨਾਲ ਜੰਗਲ ਦਾ ਤਿਆਰ ਕੀਤਾ ਗਿਆ ਇੱਕ ਡਿਜੀਟਲ 3D ਮਾਡਲ ਖਿਡਾਰੀਆਂ ਨੂੰ ਬਾਇਲੋਵੇਜ਼ੇ ਨੂੰ ਬਾਇਓਡਾਇਵਰਸਿਟੀ ਅਤੇ ਮੌਸਮ ਦੇ ਪੈਟਰਨਾਂ ਨਾਲ ਸੰਪੂਰਨ ਤੌਰ ਤੇ ਖੋਜਣ ਦੀ ਆਗਿਆ ਦਿੰਦਾ ਹੈ। “ਆਖਰੀ ਖੜੇ ਰੁੱਖ ਨੂੰ” ਕਹੀ ਜਾਂਦੀ ਖੇਡ ਅਖੀਰ ਖਿਡਾਰੀਆਂ ਦੀ ਨਜ਼ਰ ਤੋਂ ਬਿਨਾਂ ਚੇਤਾਵਨੀ ਰੁੱਖ ਲਾਂਭੇ ਕਰ ਦਿੰਦੀ ਹੈ, ਜਿਸ ਨਾਲ ਉਹ ਆਖ਼ਰੀ ਰੁੱਖ ਨੂੰ ਲੱਭਣ ਲਈ ਹੱਫਦੇ ਰਹਿ ਜਾਂਦੇ ਹਨ।

ਚਰਚਾ ਸ਼ੁਰੂ ਕਰੋ

ਲੇਖਕ, ਕਿਰਪਾ ਕਰਕੇ ਲਾਗ ਇਨ »

ਦਿਸ਼ਾ ਨਿਰਦੇਸ਼

  • ਸਾਰੀਆਂ ਟਿੱਪਣੀਆਂ ਦੀਆਂ ਸੰਚਾਲਕ ਵੱਲੋਂ ਸਮੀਖਿਆ ਕੀਤੀ ਜਾਂਦੀ ਹੈ. ਆਪਣੀ ਟਿੱਪਣੀ ਇਕ ਤੋਂ ਵੱਧ ਦਰਜ ਨਾ ਕਰੋ ਜਾਂ ਇਸ ਨੂੰ ਸਪੈਮ ਦੇ ਤੌਰ ਤੇ ਪਛਾਣਿਆ ਜਾ ਸਕਦਾ ਹੈ.
  • ਕਿਰਪਾ ਕਰਕੇ ਹੋਰਨਾਂ ਨਾਲ ਆਦਰ ਨਾਲ ਪੇਸ਼ ਆਓ. ਨਫ਼ਰਤ ਵਾਲੇ ਭਾਸ਼ਣ, ਅਸ਼ਲੀਲਤਾ ਅਤੇ ਨਿੱਜੀ ਹਮਲੇ ਰੱਖਣ ਵਾਲੀਆਂ ਟਿੱਪਣੀਆਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ.