ਵੀਡੀਓ: ਕਸ਼ਮੀਰ ਵਿੱਚ ਪਾਬੰਦੀਆਂ ਦੇ ਦੋ ਮਹੀਨੇ

ਕਸ਼ਮੀਰ ਅਜੇ ਵੀ ਇੱਕ ਕਬਰ ਵਾਂਗ ਚੁੱਪ ਹੈ

ਕਸ਼ਮੀਰ ਵਿਚ ਇਕ ਸੁੰਨਸਾਨ ਸੜਕ। ਕਸ਼ਮੀਰ ਤੋਂ ਇਕ ਵੀਡੀਓ ਵਾਲੰਟੀਅਰਾਂ ਦੀ ਕਮਿਊਨਿਟੀ ਦੇ ਪੱਤਰਕਾਰ, ਬਸ਼ਾਰਤ ਅਮੀਨ ਦੀ ਵੀਡੀਓ ਰਿਪੋਰਟ ਦਾ ਸਕਰੀਨ ਸ਼ਾਟ।

ਇਹ ਪੋਸਟ ਗ੍ਰੇਸ ਜੌਲੀਫ ਦੁਆਰਾ ਲਿਖੀ ਗਈ ਸੀ ਅਤੇ ਮੂਲ ਤੌਰ ਤੇ ਵੀਡੀਓ ਵਲੰਟੀਅਰਜ਼, ਜੋ ਇਕ ਭਾਰਤ ਵਿਚ ਅਧਾਰਤ ਇਕ ਪੁਰਸਕਾਰ ਜੇਤੂ ਅੰਤਰਰਾਸ਼ਟਰੀ ਕਮਿਊਨਿਟੀ ਮੀਡੀਆ ਸੰਸਥਾ ਹੈ, ‘ਤੇ ਪ੍ਰਕਾਸ਼ਿਤ ਹੋਈ ਸੀ । ਥੋੜਾ ਸੰਪਾਦਿਤ ਸੰਸਕਰਣ ਹੇਠਾਂ ਸਮਗਰੀ-ਸਾਂਝ ਸਮਝੌਤੇ ਦੇ ਹਿੱਸੇ ਵਜੋਂ ਪ੍ਰਕਾਸ਼ਤ ਕੀਤਾ ਗਿਆ ਹੈ। 

ਸੁੰਨਸਾਨ ਸੜਕਾਂ, ਕੋਈ ਜਨਤਕ ਆਵਾਜਾਈ ਨਹੀਂ, ਮੋਬਾਈਲ ਸੇਵਾਵਾਂ ਠੱਪ, ਸਕੂਲ ਅਤੇ ਕਾਲਜ ਬੰਦ – ਕਸ਼ਮੀਰ ਅਜੇ ਵੀ ਇੱਕ ਕਬਰ ਵਾਂਗ ਚੁੱਪ ਹੈ।

ਜੰਮੂ ਅਤੇ ਕਸ਼ਮੀਰ ਦਾ ਭਾਰਤ-ਪ੍ਰਸ਼ਾਸਤ ਖੇਤਰ ਇਸ ਦੇ 60 ਵੇਂ ਦਿਨ ਦੇ ਬੰਦ ਵਿਚ ਦਾਖਲ ਹੋ ਗਿਆ ਹੈ। ਘਾਟੀ ਦੀ ਰੋਜ਼ਾਨਾ ਜ਼ਿੰਦਗੀ ਬੁਰੀ ਤਰ੍ਹਾਂ ਪ੍ਰਭਾਵਤ ਹੈ। ਅਜੇ ਦੁਬਿਧਾ ਦਾ ਕੋਈ ਅੰਤ ਨਜ਼ਰ ਨਹੀਂ ਪੈਂਦਾ।

ਗਲੋਬਲ ਵੋਆਇਸਿਸ ਤੇ ਵਿਸ਼ੇਸ਼ ਕਵਰੇਜ ਪੜ੍ਹੋ: Inside Kashmir's crisis

ਵੀਡੀਓ ਵਾਲੰਟੀਅਰਜ਼ ਕਮਿਊਨਿਟੀ ਦੇ ਪੱਤਰਕਾਰ, ਬਸ਼ਾਰਤ ਅਮੀਨ ਦੀ ਰਿਪੋਰਟ ਦੱਸਦੀ ਹੈ ਕਿ ਬਾਜ਼ਾਰ, ਦੁਕਾਨਾਂ ਅਤੇ ਹੋਰ ਛੋਟੇ ਕਾਰੋਬਾਰ ਬੰਦ ਹਨ, ਅਤੇ ਸੜਕਾਂ ਤੇ ਜਨਤਕ ਆਵਾਜਾਈ ਅਜੇ ਵੀ ਨਹੀਂ ਹੈ। ਹਾਲਾਂਕਿ ਫਲ ਵੇਚਣ ਵਾਲੇ ਗਲੀਆਂ ਦੇ ਕੋਨਿਆਂ ‘ਤੇ ਦੇਖੇ ਜਾ ਸਕਦੇ ਹਨ, ਗਾਹਕ ਬਾਹਰ ਆਉਣ ਤੋਂ ਡਰਦੇ ਹਨ। ਬਸ਼ਾਰਤ ਨੇ ਕਿਹਾ ਕਿ ਸਕੂਲ ਅਤੇ ਕਾਲਜ ਵੀ ਬੰਦ ਹਨ ਅਤੇ ਸਰਕਾਰੀ ਦਫਤਰ ਵੀ।

ਸਧਾਰਣ ਬੈਂਕਿੰਗ ਗਤੀਵਿਧੀਆਂ ਠੱਪ ਹਨ, ਕਿਉਂ ਜੋ ਘਾਟੀ ਵਿਚ ਸਾਰੇ ਬੈਂਕ ਬੰਦ ਹਨ। ਏਟੀਐਮ ਵਿੱਚ ਨਕਦੀ ਦੀ ਸਪਲਾਈ ਸੀਮਤ ਹੈ, ਜਿਸ ਕਾਰਨ ਲੋਕਾਂ ਨੂੰ ਨਕਦ ਕ ਢਵਾਉਣ ਲਈ ਘੰਟਿਆਂ ਬੱਧੀ ਕਤਾਰ ਵਿੱਚ ਖੜ੍ਹੇ ਹੋਣਾ ਪੈਂਦਾ ਹੈ। ਸੜਕਾਂ ਦੇ ਕੰਢੇ ਜ਼ਰੂਰੀ ਸਪਲਾਈਆਂ ਨਾਲ ਭਰੇ ਵਿਹਲੇ ਖੜ੍ਹੇ ਟਰੱਕ ਦੇਖੇ ਜਾ ਸਕਦੇ ਹਨ। ਜਾਰੀ ਨਾਕਾਬੰਦੀ ਕਾਰੋਬਾਰਾਂ, ਸਿੱਖਿਆ, ਐਮਰਜੈਂਸੀ ਡਾਕਟਰੀ ਸਹਾਇਤਾ ਅਤੇ ਸਮੁੱਚੀ ਆਰਥਿਕਤਾ ਨੂੰ ਪ੍ਰਭਾਵਤ ਕਰ ਰਹੀ ਹੈ।

ਬਸ਼ਾਰਤ ਨੇ ਉਨ੍ਹਾਂ ਲੋਕਾਂ ਦੀ ਇੰਟਰਵਿਊ ਲੈਣ ਦੀ ਕੋਸ਼ਿਸ਼ ਕੀਤੀ ਜੋ ਉਨ੍ਹਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਗੱਲ ਕਰਨ ਲਈ ਤਿਆਰ ਸਨ। ਹਾਲਾਂਕਿ, ਰਾਜਨੀਤਿਕ ਅਸਥਿਰਤਾ ਦੇ ਇਸ ਸਮੇਂ ਬਹੁਤੇ ਲੋਕ ਕੈਮਰੇ ਸਾਹਮਣੇ ਕੁਝ ਵੀ ਕਹਿਣ ਤੋਂ ਡਰਦੇ ਹਨ।

ਕਸ਼ਮੀਰ ਦੇ ਲੋਕ ਆਮ ਜ਼ਿੰਦਗੀ ਮੁੜ ਤੋਂ ਸ਼ੁਰੂ ਹੋਣ ਦੀ ਉਡੀਕ ਕਰਦੇ ਹਨ, ਪਰ ਚੁੱਪ ਗਹਿਰੀ ਹੈ।

ਬਸ਼ਾਰਤ ਨੂੰ ਇਕ ਵਿਅਕਤੀ ਦੇ ਜ਼ਰੀਏ ਵੀਡੀਓ ਦਿੱਲੀ ਭੇਜਣਾ ਪਿਆ, ਜਿਸ ਨੇ ਅੱਗੇ ਇਹ ਵੀਡੀਓ ਵਾਲੰਟੀਅਰਜ਼ ਨੂੰ ਭੇਜਿਆ। ਇਸਨੂੰ ਇੱਥੇ ਦੇਖੋ:

ਬਸ਼ਾਰਤ ਅਮੀਨ ਜੰਮੂ ਅਤੇ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਤੋਂ ਕਮਿਊਨਿਟੀ ਪੱਤਰ ਪ੍ਰੇਰਕ ਵਜੋਂ 2017 ਵਿੱਚ ਵੀਡੀਓ ਵਾਲੰਟੀਅਰਜ਼ ਵਿੱਚ ਸ਼ਾਮਲ ਹੋਇਆ। ਉਸਨੇ ਨਵੀਂ ਦਿੱਲੀ ਦੇ ਮਨੁੱਖੀ ਅਧਿਕਾਰਾਂ ਦੀ ਇੰਡੀਅਨ ਇੰਸਟੀਚਿਊਟ ਤੋਂ ਮਨੁੱਖੀ ਅਧਿਕਾਰਾਂ ਵਿੱਚ ਡਿਪਲੋਮੇ ਨਾਲ ਗਰੈਜੂਏਸ਼ਨ ਕੀਤੀ ਹੈ।
Exit mobile version