ਜਾਪਾਨ ਨੇ ਕੀਤਾ ਆਪਣੇ ਭਵਿੱਖ ਨੂੰ ਗਹਿਣੇ, ਵਾਤਾਵਰਣ ਦੀ ਥਾਂ ਵਿਕਾਸ ਨੂੰ ਤਰਜੀਹ

ਨਾਰਾ, ਜਪਾਨ ਚ 2014 ਵਿਚ ਤੂਫਾਨ ਆਉਣ ਇਕ ਸਬਵੇਅ ਸਟੇਸ਼ਨ ਵਿਚ ਹੜ੍ਹ। ਇਸ ਸਾਲ ਜਪਾਨ ਵਿਚ ਤੂਫਾਨਾਂ ਦਾ ਰਿਕਾਰਡ ਸੀਜ਼ਨ ਸੀ ਜਿਸ ਵਿਚ ਹੜ੍ਹ ਅਤੇ ਤਬਾਹਕੁਨ ਹਨੇਰੀਆਂ ਆਈਆਂ ਸਨ, ਜਿਨ੍ਹਾਂ ਨੇ ਤਿੰਨ ਮਹੀਨਿਆਂ ਦੇ ਦੌਰਾਨ ਬਹੁਤਾ ਪੱਛਮੀ ਜਪਾਨ ਵ੍ਵਾਰ ਵਾਰ ਮਾਰ ਹੇਠ ਆਇਆ। ਫ਼ੋਟੋ: ਜੇਮਸ ਗੋਚੇਊਅਰ (CC BY 2.0)

ਬੀਤੀਆਂ ਗਰਮੀਆਂ ਵਿੱਚ ਸਮੁੱਚੇ ਦੇਸ਼ ਵਿੱਚ ਗਰਮੀਆਂ ਦਾ ਤਾਪਮਾਨ 45 ਡਿਗਰੀ ਦੀ ਅਣਸੁਣੀ ਹੱਦ ਤੱਕ ਉਚਾ ਉੱਠ ਸਕਦਾ ਸੀ, ਇਨ੍ਹਾਂ ਖਦਸਿਆਂ ਦੇ ਬਾਵਜੂਦ ਜਾਪਾਨੀ ਪ੍ਰਧਾਨ ਮੰਤਰੀ ਦੀ ਚੋਣ ਦੀ ਦੌੜ ਆਪਣੇ ਰੂੜ੍ਹੀਵਾਦੀ ਰਾਹ ਤੇ ਚੱਲੀ।

ਮੌਜੂਦਾ  ਅਬੇ ਸ਼ਿੰਜੋ , ਲਈ, ਲਿਬਰਲ ਡੈਮੋਕਰੇਟਿਕ ਪਾਰਟੀ ਦੀ ਵਫ਼ਾਦਾਰੀ ਦੀ ਪੁਸ਼ਟੀ ਕਰਨ ਲਈ ਪ੍ਰਕਿਰਿਆ ਜ਼ਰੂਰੀ ਸੀ। ਉਸ ਨੂੰ ਯਕੀਨੀ ਬਣਾਉਣ ਦੀ ਜ਼ਰੂਰਤ ਸੀ ਕਿ ਉਸ ਦੇ ਦੂਜੇ ਕਾਰਜਕਾਲ ਦੇ ਦੌਰਾਨ ਆਪਣੇ ਅੰਦਰਲੇ ਸਰਕਲ ਦੇ ਨਾਲ ਜੁੜੇ ਕਈ ਘੁਟਾਲਿਆਂ ਦੇ ਨਤੀਜੇ ਵਜੋਂ ਧੜਿਆਂ ਦੀਆਂ ਵਫ਼ਾਦਾਰੀਆਂ ਬਦਲੀਆਂ ਨਹੀਂ ਸਨ। ਪਰ ਜ਼ਾਹਰਾ ਤੌਰ ਤੇ, ਮੋਰੀਟੋਮੋ ਗਕੁਇਨ ਸਕੈਂਡਲ ਜਿਸ ਵਿਚ ਸਮਝਿਆ ਜਾਂਦਾ ਸੀ ਕਿ ਪ੍ਰਧਾਨ ਮੰਤਰੀ ਨੇ ਓਸਾਕਾ ਵਿਚ ਅਤਿ-ਸੱਜੇ-ਵਿੰਗ ਸਕੂਲ ਦੇ ਨਿਰਮਾਣ ਨੂੰ ਗੁਪਤ ਤੌਰ ਤੇ ਸਮਰਥਨ ਦਿੱਤਾ ਸੀ, ਜੋ ਕੱਟੜ ਸਮਰਾਟ ਪੂਜਾ ਅਤੇ ਜੰਗੀ ਸਿੱਖਿਆ ਨੂੰ ਮੁੜ ਸੁਰਜੀਤ ਕਰਨ ਲਈ ਬਣਾਇਆ ਗਿਆ ਸੀ, ਉਸ ਦਾ ਡੰਗ ਨਹੀਂ ਸੀ ਰਿਹਾ। ਅਤੇ ਚੋਣਾਂ ਅਤੇ ਸਰਵੇਖਣਾਂ ਦੇ ਬਾਵਜੂਦ ਕਿ ਜਨਤਾ ਨੂੰ ਸ਼ੱਕ ਹੈ ਕਿ ਪ੍ਰਧਾਨ ਮੰਤਰੀ ਨੇ ਮੋਰੀਟੋਮੋ ਅਤੇ ਹੋਰ ਘੁਟਾਲਿਆਂ ਵਿੱਚ ਆਪਣੇ ਅਸੂਲਾਂ ਨਾਲ ਸਮਝੌਤਾ ਕੀਤਾ ਸੀ, ਅਬੇ ਨੇ ਮਹੱਤਵਪੂਰਣ ਮਾਰਜਿਨ ਨਾਲ ਜਿੱਤ ਪ੍ਰਾਪਤ ਕੀਤੀ।

ਆਪਣੀ ਜਿੱਤ ਹਾਸਲ ਕਰਨ ਤੋਂ ਕੁਝ ਦਿਨ ਬਾਅਦ, ਅਬੇ ਨੇ ਯੂਕੇ ਤੋਂ ਨਿਕਲਦੇ ਫਾਈਨੈਂਸ਼ੀਅਲ ਟਾਈਮਜ਼ ਵਿੱਚ ਇੱਕ ਲੇਖ ਛਪਵਾਇਆ ਜਿਸ ਦਾ ਸਿਰਲੇਖ “ਜਪਾਨ ਨਾਲ ਮਿਲੋ ਅਤੇ ਸਾਡੇ ਗ੍ਰਹਿ ਨੂੰ ਬਚਾਉਣ ਲਈ ਹੁਣ ਕਾਰਵਾਈ ਕਰੋ” ਸੀ।  ਅਬੇ ਦੇ ਲੇਖ ਵਿੱਚ ਪਾਠਕਾਂ ਨੂੰ ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਸੱਦਾ ਦਿੱਤਾ ਗਿਆ ਸੀ, ਭਾਵੇਂ ਕਿ ਉਲਟੇ ਉਸ ਦਾ ਪ੍ਰਸ਼ਾਸਨ ਖ਼ਤਰਨਾਕ ਕੋਲੇ ਵਾਲਾ ਪਾਵਰ ਸਟੇਸ਼ਨ ਸਥਾਪਤ ਕਰਨ ਦੇ ਰਾਹ ਚੱਲਿਆ।

ਹੋਕੁਰਿਕੁ ਡੇਨਰਯੋਕੂ ਕੋਲੇ-ਵਾਲਾ ਬਿਜਲੀ ਪਲਾਂਟ, ਤਸੁਰੁਗਾ। ਫੋਟੋ: ਨੇਵਨ ਥਾਮਸਨ

ਦੇਸ਼ ਅਤੇ ਵਿਦੇਸ਼ ਦੋਵਾਂ ਵਿੱਚ, ਵਾਤਾਵਰਨ ਜਾਗਰੂਕਤਾ ਦੀ ਘਾਟ ਅਤੇ ਦੁਰਲੱਭ ਸਾਧਨਾਂ ਦੀ ਬੇਕਿਰਕ ਲੁੱਟ ਲਈ ਐਬੇ ਹਕੂਮਤ ਦੀ ਆਲੋਚਨਾ ਹੋਈ ਹੈ। ਗਰਮੀਆਂ ਦੌਰਾਨ, ਜਦੋਂ ਐਬੇ ਦੇ ਸਾਥੀ ਇੱਕ ਦੂਜੇ ਨੂੰ ਨਿਮਰਤਾਪੂਰਵਕ ਕੋਡਿਡ ਭਾਸ਼ਾ ਵਿੱਚ ਸੰਬੋਧਨ ਕਰ ਰਹੇ ਸਨ, ਬਾਕੀ ਦੇਸ਼ ਹੁਣ ਜਾਪਾਨ ਵਿੱਚ ਆਮ ਹੋ ਰਹੀਆਂ ਕੁਦਰਤੀ ਤਬਾਹੀਆਂ ਪ੍ਰਤੀ ਹੋਰ ਪ੍ਰਭਾਵਸ਼ਾਲੀ ਪ੍ਰਤੀਕਿਰਿਆਵਾਂ ਦੀ ਮੰਗ ਕਰਨਾ ਸ਼ੁਰੂ ਕਰ ਰਿਹਾ ਸੀ। ਓਸਾਕਾ ਵਿਚ ਜੂਨ ਦੇ ਭੂਚਾਲ, ਜਿਸ ਵਿਚ ਪੰਜ ਮੌਤਾਂ ਹੋਈਆਂ ਸਨ, ਨਾਲ ਟਾਈਫੂਨਾਂ ਦਾ ਰਿਕਾਰਡ ਤੋੜ ਸੀਜ਼ਨ, ਬਹੁਤ ਜ਼ਿਆਦਾ ਹੜ੍ਹਾਂ ਅਤੇ ਤਬਾਹਕੁਨ ਤੂਫਾਨਾਂ ਦਾ ਦੌਰ ਸ਼ੁਰੂ ਹੋਇਆ, ਜਿਸ ਨੇ ਪੱਛਮੀ ਜਪਾਨ ਦੇ ਵੱਡੇ ਭਾਗ ਨੂੰ ਤਿੰਨ ਮਹੀਨਿਆਂ ਦੇ ਦੌਰਾਨ ਬੁਰੀ ਤਰ੍ਹਾਂ ਸੱਟ ਮਾਰੀ। ਕੰਸਾਈ ਇੰਟਰਨੈਸ਼ਨਲ ਏਅਰਪੋਰਟ, ਜੋ ਕਿ ਦੇਸ਼ ਦਾ ਦੂਜਾ ਸਭ ਤੋਂ ਵੱਡਾ ਹੈ, ਨੂੰ ਰਨਵੇ ਤੇ ਹੜ੍ਹ ਕਰਨ ਅਤੇ ਇੱਕ ਪੁਲ ਡਿੱਗਣ ਦੇ ਕਾਰਨ ਕਈ ਦਿਨਾਂ ਲਈ ਬੰਦ ਕਰਨਾ ਪਿਆ।

ਜਲਵਾਯੂ ਤਬਦੀਲੀ ਨੂੰ ਪਹਿਲ ਦੇਣੀ ਦੀ ਲੋੜ

ਜਾਪਾਨ ਵਿੱਚ ਨਾ-ਮੁਕਰਨਯੋਗ ਜਲਵਾਯੂ ਤਬਦੀਲੀ ਦਰਪੇਸ਼ ਹੋਣ ਦੇ ਬਾਵਜੂਦ, ਐਬੇ ਪ੍ਰਸ਼ਾਸਨ ਦਾ ਏਜੰਡਾ 2020 ਵਿਚ ਟੋਕੀਓ ਓਲੰਪਿਕ, ਸੰਵਿਧਾਨਿਕ ਸੁਧਾਰ ਅਤੇ ਬੇਸ਼ਕ, ਆਰਥਿਕ ਵਿਕਾਸ ਤੇ ਪੱਕੀ ਤਰ੍ਹਾਂ ਕਾਇਮ ਹੈ। ਉੱਚ ਤਾਪਮਾਨ ਅਤੇ ਨਮੀ ਕਾਰਨ ਅਗਸਤ ਵਿਚ ਓਲੰਪਿਕਾਂ ਨੂੰ ਆਯੋਜਿਤ ਕਰਨ ਬਾਰੇ ਗੰਭੀਰ ਆਲੋਚਨਾ ਹੋਣ ਦੇ ਬਾਵਜੂਦ, ਐਬੇ ਦੀ ਲਿਬਰਲ ਡੈਮੋਕਰੇਟਿਕ ਪਾਰਟੀ (ਐੱਲ. ਡੀ. ਪੀ.) ਨੇ ਸਥਿਤੀ ਜਿਉਂ ਦੀ ਤਿਉਂ ਰੱਖਣ ਦੀ ਸਹੁੰ ਖਾਧੀ ਹੈ, ਕਿਉਂਕਿ ਗਰਮੀਆਂ ਦੀਆਂ ਖੇਡਾਂ ਦੇ ਸਮੇਂ ਨੂੰ ਬਦਲਣ ਨਾਲ ਜਾਪਾਨ ਵਿੱਚ ਮਾੜੇ ਆਰਥਿਕ ਪ੍ਰਭਾਵ ਪੈ ਸਕਦੇ ਹਨ। ਇਹ ਇਕ ਵਿਅੰਗਾਤਮਕ ਸਥਿਤੀ ਹੈ ਕਿ 1964 ਵਿੱਚ ਟੋਕੀਓ ਓਲੰਪਿਕ ਅਕਤੂਬਰ ਵਿੱਚ ਆਯੋਜਿਤ ਕੀਤੀ ਗਈ ਸੀ ਜਦੋਂ ਜਾਪਾਨੀ ਖੇਡ ਤਿਉਹਾਰ (ਅੰਡੋਕਾਈ) ਰਵਾਇਤੀ ਤੌਰ ਤੇ ਰੱਖੇ ਜਾਂਦੇ ਸਨ।

ਜਲਵਾਯੂ ਤਬਦੀਲੀ (ਕਿਕੋ ਹੇਂਦੋ) ਅਤੇ ਗਲੋਬਲ ਵਾਰਮਿੰਗ (ਓਨਡਾਨਕਾ) ਜਪਾਨੀ ਭਾਸ਼ਾ ਵਿੱਚ ਜਾਣੇ-ਪਛਾਣੇ ਸ਼ਬਦ ਹਨ, ਬੇਸ਼ਕ, ਪਰ ਤਾਪਮਾਨ ਵਧਣ ਦੇ ਕਾਰਨਾਂ ਨੂੰ ਬੇਰੋਕ ਆਰਥਿਕ ਵਿਕਾਸ ਅਤੇ ਕਾਰਪੋਰੇਟ ਲੋਭ ਨਾਲ ਢੁਕਵੀਂ ਹੱਦ ਤੱਕ ਜੋੜਿਆ ਨਹੀਂ ਗਿਆ ਹੈ। ਦੋ ਦਹਾਕੇ ਪਹਿਲਾਂ, ਜਾਪਾਨ ਨੇ ਕਯੋਟੋ ਸੰਧੀ ਦਾ ਪ੍ਰਸਤਾਵ ਕਰਕੇ ਇੱਕ ਈਕੋ-ਚੇਤਨਾਸ਼ੀਲ ਰਾਸ਼ਟਰ ਵਜੋਂ ਖੁਦ ਨੂੰ ਪੇਸ਼ ਕੀਤਾ, ਪਰ ਜਿਵੇਂ ਕਿ ਐਬੇ ਅਤੇ ਉਸ ਦੀ ਨਵ-ਰੂੜੀਵਾਦੀ ਜੁੰਡਲੀ ਨੇ ਕੈਬਨਿਟ ਉੱਤੇ ਕਬਜ਼ਾ ਕਰ ਲਿਆ, ਪਾਰਟੀ ਦੀ ਤਰਜੀਹ ਇਕ ਵਾਰ ਫਿਰ ਮੁਕਤ ਵਪਾਰ ਅਤੇ ਘੱਟ ਸੀਮਤ ਆਰਥਿਕ ਵਿਕਾਸ ਵੱਲ ਬਦਲ ਗਈ। ਜਾਪਾਨ ਨੂੰ ਇਸਦੇ ਪੂਰਵ-ਗੁਬਾਰਾ ਯੁੱਗ ਦੇ ਆਰਥਿਕ ਚੜ੍ਹਾਅ ਦੇ ਪੱਧਰ ਤੇ “ਵਾਪਸ ਲੈ ਜਾਣ” (ਨਿਹੋਨ ਵੌ ਟੋਰਿਮੋਡੋਸੂ) ਦੇ ਐੱਲਡੀਪੀ ਦੇ ਸੁਪਨੇ ਦੇ ਬਾਵਜੂਦ, ਅਮੀਰਾਂ ਅਤੇ ਗਰੀਬਾਂ ਵਿਚਕਾਰ ਫਰਕ ਨੂੰ ਅਣਡਿੱਠ ਕਰਨਾ ਔਖਾ ਹੋ ਰਿਹਾ ਹੈ।

ਵਾਤਾਵਰਨ ਦੀ ਥਾਂ ਆਰਥਿਕ ਵਿਕਾਸ ਨੂੰ ਚੁਣਨਾ

ਜਦੋਂ ਤਾਪਮਾਨ ਕੁਝ ਡਿਗਰੀ ਹੋਰ ਵੱਧ ਜਾਵੇਗਾ, ਤਾਂ ਮਲੇਰੀਆ ਅਤੇ ਡੇਂਗੂ ਬੁਖਾਰ  ਤੇਜ਼ੀ ਨਾਲ ਫੈਲਣ ਦੇ ਅਨੁਮਾਨਾਂ ਤੋਂ ਲੈ ਕੇ ਹੋਰ ਵੀ ਤਬਾਹਕੁਨ ਸੋਚ ਤੱਕ ਕਿ ਹੋਂਸ਼ੂ ਦਾ ਮੁੱਖ ਟਾਪੂ ਨਾਰਹਿਣਯੋਗ ਬਣ ਜਾਏਗਾ ਅਗਰ ਜਨਸੰਖਿਆ ਨਿਰੰਤਰ ਏ.ਸੀ.ਇਮਾਰਤਾਂ ਵਿੱਚ ਤੂੜ ਕੇ ਨਾ ਰੱਖੀ ਗਈ, ਜਾਪਾਨ ਵਿਚ ਸਭ ਤੋਂ ਆਮ ਜਵਾਬ ਇਕ ਜ਼ਿੱਦੀ ਖਾਮੋਸ਼ੀ ਕਾਇਮ ਰੱਖਣਾ, ਜਾਂ ਮੋਢੇ ਛੰਡ ਛੱਡਣਾ ਅਤੇ ਘਸਿਆ ਪਿਟਿਆ ਵਾਕੰਸ਼ ਸ਼ਿਕਟਾਗਨਈ (ਕੁਝ ਨਹੀਂ ਕੀਤਾ ਜਾ ਸਕਦਾ) ਬੋਲਣਾ ਹੈ।

ਹੋਰ ਯੂਰਪੀਅਨ ਅਤੇ ਉੱਤਰੀ ਅਮਰੀਕਾ ਦੇ ਦੇਸ਼ਾਂ ਵਾਂਗ, ਜਾਪਾਨ ਦੇ ਬਹੁਤ ਸਾਰੇ ਨਾਗਰਿਕ ਸੋਚਦੇ ਹਨ ਕਿ ਰਿਟਾਇਰਡ ਕੰਮ ਦੀ ਆਦੀ ਪੀੜ੍ਹੀ, ਜੋ ਡਾਂਕਾਈ ਸੇਦਾਈ ਵਜੋਂ ਜਾਣੀ ਜਾਂਦੀ ਹੈ, ਨੇ ਸ਼ਾਨਦਾਰ ਆਰਥਿਕ ਚਮਤਕਾਰ ਕਰ ਲਿਆ ਕਿਉਂਕਿ ਉਨ੍ਹਾਂ ਨੇ ਜੰਗ ਨਾਲ ਪੂਰੀ ਤਰ੍ਹਾਂ ਤਬਾਹ ਦੇਸ਼ ਨੂੰ ਮੁੜ ਖੜਾ ਕਰ ਦਿੱਤਾ। ਜਾਂਚ ਰਹਿਤ ਰੱਖੀ ਸੱਚਾਈ ਇਹ ਹੈ ਕਿ ਇਹ “ਚਮਤਕਾਰ” ਦੇ ਨਤੀਜੇ ਵਜੋਂ ਵੱਧ ਤੋਂ ਵੱਧ ਖਪਤ ਦੀ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ – ਜਿਵੇਂ ਕਿ ਵਿਸ਼ਵ ਦੀ ਆਬਾਦੀ ਵੱਧਦੀ ਜਾ ਰਹੀ ਹੈ ਅਤੇ ਕੁਦਰਤੀ ਸਰੋਤਾਂ ਦੀ ਕਮੀ, ਖਰਾਬੀ ਜਾਂ ਤਬਾਹੀ ਹੋ ਚੁੱਕੀ ਹੈ – ਸਪਸ਼ਟ ਤੌਰ ਤੇ ਕਾਇਮ ਨਹੀਂ ਰੱਖੀ ਜਾ ਸਕਦੀ। ਕੋਈ ਇਹ ਅੰਦਾਜ਼ਾ ਲਗਾ ਸਕਦਾ ਹੈ ਕਿ ਆਰੰਭਿਕ ਸ਼ੋਵਾ ਕਾਲ ਦੇ ਜਪਾਨੀ ਫੌਜਵਾਦ ਨੂੰ ਆਰਥਿਕ ਵਿਕਾਸ ਦੇ ਸਿਧਾਂਤ ਲਈ ਕੱਟੜ ਸ਼ਰਧਾ ਨਾਲ ਜੋੜ ਦਿੱਤਾ ਗਿਆ ਹੈ।

ਅਗਲੀਆਂ ਪੀੜ੍ਹੀਆਂ ਕੀ ਸੋਚਣਗੀਆਂ?

ਭਵਿਖ ਦੀਆਂ ਪੀੜ੍ਹੀਆਂ ਆਖਿਰ ਕਿਵੇਂ “ਐਬੇਨੋੌਮਿਕਸ” ਦਾ ਨਿਰਣਾ ਕਰਨਗੀਆਂ ਜਿਸ ਨੇ ਕੁਦਰਤੀ ਵਾਤਾਵਰਨ ਦੀ ਕੀਮਤ ਤੇ ਆਰਥਿਕ ਵਿਕਾਸ ਨੂੰ ਤਰਜੀਹ ਦਿੱਤੀ? ਵੱਧ ਆਰਥਿਕ ਨਾ-ਬਰਾਬਰੀ ਪੈਦਾ ਕਰਨ, ਜਦੋਂ ਕਿ ਇਸ ਦੇ ਨਾਲ ਨਾਲ ਘੱਟੋ ਘੱਟ ਤਨਖਾਹ ਦੇ ਬਦਲੇ ਵਿੱਚ, ਦੋਨੋਂ ਜੈਂਡਰਾਂ, ਇਕੱਲੇ ਜਾਂ ਵਿਆਹੇ ਲੋਕਾਂ ਅਤੇ ਪਰਿਵਾਰਕ ਵਚਨਬੱਧਤਾਵਾਂ ਦੀ ਪਰਵਾਹ ਕੀਤੇ ਬਗੈਰ ਵਧੇਰੇ ਘੰਟੇ ਕੰਮ ਦੀ ਮੰਗ ਕਰਨ ਵਾਲੇ ਜਾਪਾਨੀ ਕਾਰੋਬਾਰ ਕੀ ਕਦੇ ਇਸ ਦੀ ਕੀਮਤ ਦਾ ਭੁਗਤਾਨ ਕਰਨਗੇ? ਕੀ ਕੁੱਝ ਦਹਾਕਿਆਂ ਵਿਚ ਅਨੇਕਾਂ ਜਾਨਵਰਾਂ ਅਤੇ ਪੌਦਿਆਂ ਦੀ ਆਖ਼ਰੀ ਤਬਾਹੀ ਆਰਥਿਕ ਵਾਧੇ ਲਈ ਸਵੀਕਾਰਨਯੋਗ ਕੀਮਤ ਹੋਵੇਗੀ? 

ਇੱਥੋਂ ਤਕ ਕਿ ਇਕ ਰਾਸ਼ਟਰ ਜੋ ਯਥਾ-ਸਥਿਤੀ ਨੂੰ ਚਿੰਬੜਦਾ ਹੈ, ਉੱਥੇ ਵੀ ਕਦੇ-ਕਦਾਈਂ ਵਿਰੋਧ ਹੁੰਦੇ ਹਨ। 1860ਵਿਆਂ ਦੇ ਦਹਾਕੇ ਦੇ ਅਖੀਰ ਵਿੱਚ ਮੀਜੀ ਪੁਨਰ-ਸਥਾਪਤੀ ਦੇ ਦੌਰਾਨ ਅਤੇ ਦੂਜੀ ਵਿਸ਼ਵ ਜੰਗ ਤੋਂ ਪਹਿਲਾਂ ਅਤੇ ਬਾਅਦ ਅਜਿਹੇ ਮੌਕੇ ਆਏ ਸਨ ਜਦੋਂ ਜਨਤਾ ਨੇ ਜਾਪਾਨੀ ਨੇਤਾਵਾਂ ਅਤੇ ਆਰਥਿਕ ਧੰਨਾਸੇਠਾਂ ਨੂੰ ਸਮਾਜਿਕ ਢਾਂਚੇ ਨੂੰ ਲੱਗਪੱਗ ਤਬਾਹ ਕਰ ਦੇਣ ਲਈ ਦੋਸ਼ੀ ਠਹਿਰਾਇਆ ਸੀ।

ਕੀ ਕਦੇ ਅਜਿਹਾ ਮੌਕਾ ਆਏਗਾ ਜਦੋਂ ਨੌਜਵਾਨ ਪੀੜ੍ਹੀ ਜ਼ਿਆਦਾ ਖਪਤ ਦੇ ਖ਼ਤਰਿਆਂ ਦੇ ਖਿਲਾਫ਼ ਗੁੱਸੇ ਵਿਚ ਸੜਕਾਂ’ ਤੇ ਨਿਤਰੇਗੀ ਅਤੇ ਜ਼ੋਰਦਾਰ ਆਵਾਜ਼ ਉਠਾਏਗੀ?

Exit mobile version