ਸਾਇਬੇਰੀਆ ਵਿੱਚ ਲੱਗੀ ਅੱਗ, ਘੁੱਟ ਰਿਹਾ ਰੂਸ ਦਾ ਦਮ

Locals are outraged after officials suggest fighting fires is 'unprofitable'

ਸਾਇਬੇਰੀਆ ਵਿਚ ਜੰਗਲ ਦੀ ਅੱਗ ਨਾਲ ਲੜਾਈ। ਯੂਰੋਨਿਊਜ਼ ਦੀ ਯੂਟਿਊਬ ਵੀਡੀਓ ਤੋਂ “Лесные пожары не тушат из-за экономии средств

ਜੰਗਲ ਨੂੰ ਲੱਗੀ ਭਿਅੰਕਰ ਅੱਗ ਨੇ ਸਾਇਬੇਰੀਆ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਜਿੱਥੇ ਬੁਰਿਆਤਿਆ, ਯਕੂਤੀਆ, ਅਤੇ ਇਰਕੁਤਸਕ ਅਤੇ ਕ੍ਰਾਸਨੋਯਾਰਸਕ ਖੇਤਰਾਂ ਵਿੱਚ ਲਾਂਬੂ ਲੱਗੇ ਹੋਏ ਹਨ। ਗ੍ਰੀਨਪੀਸ ਰੂਸ ਦੇ ਅਨੁਸਾਰ, 40 ਲੱਖ ਹੈਕਟੇਅਰ ਤੋਂ ਵੱਧ ਇਲਾਕਾ ਸੜ ਰਿਹਾ ਹੈ। ਇਹ ਬੈਲਜੀਅਮ ਦੇ ਖੇਤਰਫਲ ਤੋਂ ਵੱਡਾ ਹੈ। ਕਈ ਵਾਰ “ਉੱਤਰੀ ਅਰਧਗੋਲੇ ਦੇ ਫੇਫੜੇ” ਕਹੇ ਜਾਂਦੇ ਵਿਸ਼ਾਲ ਬੋਰੀਅਲ (ਉੱਤਰੀ) ਜੰਗਲਾਂ ਨੂੰ ਖਤਰਾ ਖੜਾ ਹੋ ਗਿਆ ਹੈ।

ਤਕਰੀਬਨ ਦੋ ਹਫਤਿਆਂ ਤੋਂ, ਬਲਦੇ ਜੰਗਲਾਂ ਦੀਆਂ ਫੋਟੋਆਂ, ਅਤੇ ਨਾਲ ਹੀ ਭਾਂਬੜਾਂ ਦੇ ਵਿਸਤਾਰ ਨੂੰ ਦਰਸਾਉਂਦੀਆਂ ਸੈਟੇਲਾਈਟ ਦੀਆਂ ਤਸਵੀਰਾਂ ਦੀ ਰੂਨੈੱਟ ਤੇ ਭਰਮਾਰ ਹੈ। ਇਨ੍ਹਾਂ ਦੇ ਨਾਲ ਹੈਸ਼ਟੈਗ #сибирьгорит (“ਸਾਈਬੇਰੀਆ ਬਲ ਰਿਹਾ ਹੈ”), #гориттайга (“ਤੈਗਾ ਬਲ ਰਿਹਾ ਹੈ”), #потушитесибирь,  (“ਸਾਈਬੇਰੀਆ ਬੁਝਾਓ”) ਅਤੇ #мирспасисибирь (““ਲੋਕੋ, ਸਾਇਬੇਰੀਆ ਬਚਾਓ!”)

ਟਿੱਪਣੀਕਾਰ ਨਾਰਾਜ਼ ਹਨ ਕਿ ਸਥਾਨਕ ਅਧਿਕਾਰੀਆਂ ਨੇ ਜਲਦੀ ਹੀ ਅੱਗ ਨੂੰ ਬੁਝਾਉਣਾ ਸ਼ੁਰੂ ਨਹੀਂ ਕੀਤਾ। ਹਾਲਾਂਕਿ ਸਾਇਬੇਰੀਆ ਵਿਚ ਜੰਗਲ ਦੀ ਅੱਗ ਕੋਈ ਅਲੋਕਾਰ ਗੱਲ ਨਹੀਂ ਹੈ, ਮੌਸਮ ਵਿਗਿਆਨੀਆਂ ਨੇ ਦੱਸਿਆ ਕਿ ਇਸ ਸਾਲ ਦੀਆਂ ਅੱਗਾਂ ਤੇਜ਼ ਹਵਾਵਾਂ ਅਤੇ ਅਸਾਧਾਰਣ ਗਰਮੀ ਦੇ ਮੇਲ ਕਾਰਨ ਖ਼ਾਸ ਕਰ ਭਿਅੰਕਰ ਢੰਗ ਨਾਲ ਫੈਲੀਆਂ। ਉਨ੍ਹਾਂ ਨਾਲ ਨਜਿੱਠਣ ਵਿਚ ਆਈ ਸੁਸਤੀ ਨੂੰ ਇਸ ਤੱਥ ਦੁਆਰਾ ਵੀ ਸਮਝਿਆ ਜਾ ਸਕਦਾ ਹੈ ਕਿ ਅੱਗ ਪਹਿਲਾਂ ਦੂਰ ਦੁਰਾਡੇ ਇਲਾਕਿਆਂ ਵਿਚ ਲੱਗੀ ਸੀ।

ਕ੍ਰਾਸਨੋਯਾਰਸਕ ਖੇਤਰ ਦੇ ਗਵਰਨਰ ਅਲੈਗਜ਼ੈਂਡਰ ਉੱਸ ਦੇ ਅਨੁਸਾਰ, ਅਜਿਹੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਅੱਗਾਂ ਨਾਲ ਜੂਝਣਾ ਗੈਰ ਵਿਵਹਾਰਕ ਹੈ। 29 ਜੁਲਾਈ ਨੂੰ ਇਕ ਸਾਈਬੇਰੀਅਨ ਯੂਨੀਵਰਸਿਟੀ ਵਿਚ ਯੂਥ ਫੋਰਮ ਵਿਚ ਭਾਸ਼ਣ ਦੇ ਦੌਰਾਨ ਉਸ ਨੇ ਅੱਗੇ ਕਿਹਾ ਕਿ ਜੰਗਲ “ਆਪੇ ਆਪਣੀ ਭਰਪਾਈ ਕਰਨ ਦੇ ਯੋਗ” ਸਨ, ਕਿ ਜੰਗਲ ਵਿਚ ਅੱਗਾਂ ਲੱਗਣਾ ਇੱਕ ਆਮ ਕੁਦਰਤੀ ਵਰਤਾਰਾ ਸੀ, ਅਤੇ ਉਨ੍ਹਾਂ ਨਾਲ ਲੜਨਾ “ਬੇਕਾਰ ਹੁੰਦਾ ਹੈ ਅਤੇ ਕੋਸ਼ਿਸ਼ ਕਰਨਾ ਨੁਕਸਾਨਦੇਹ ਵੀ ਹੋ ਸਕਦਾ ਹੈ।””

ਪਰ ਧੂੰਏਂ ਤੋਂ ਬਿਨਾਂ ਕੋਈ ਅੱਗ ਨਹੀਂ ਹੁੰਦੀ। ਹਾਲ ਹੀ ਦੇ ਦਿਨਾਂ ਵਿੱਚ, ਉਹ ਧੂੰਆਂ ਨੋਵੋਸੀਬਿਰਸਕ ਅਤੇ ਤੋਮਸਕ ਵਰਗੇ ਸਾਇਬੇਰੀਅਨ ਸ਼ਹਿਰਾਂ ਤੋਂ ਪਾਰ ਲੰਘ ਆਇਆ ਹੈ, ਜਿਥੇ ਮੈਡੀਕਲ ਕਰਮਚਾਰੀਆਂ ਨੇ ਦੱਸਿਆ ਹੈ ਕਿ ਹਵਾ ਪ੍ਰਦੂਸ਼ਣ ਕਾਰਨ ਐਂਬੂਲੈਂਸ ਕਾਲਾਂ ਅਤੇ ਹਾਈ ਬਲੱਡ ਪ੍ਰੈਸ਼ਰ ਵਿੱਚ ਵਾਧਾ ਦਰਜ ਕੀਤਾ ਗਿਆ ਹੈ।ਪੱਛਮ ਵਿੱਚ ਦੂਰ ਤਤਾਰਸਤਾਨ ਅਤੇ ਦੂਰ ਦੱਖਣ ਵਿੱਚ ਕਜ਼ਾਕਿਸਤਾਨ ਦੇ ਵਸਨੀਕਾਂ ਨੇ ਵੀ ਦੱਸਿਆ ਹੈ ਕਿ ਸਾਹ ਲੈਣ ਵਿਚ ਮੁਸ਼ਕਲਾਂ ਆ ਰਹੀਆਂ ਹਨ; ਉਹ ਆਪਣੇ ਖੇਤਰਾਂ ਵਿਚ ਸੰਘਣੀ ਸਮੌਗ ਦੀਆਂ ਤਸਵੀਰਾਂ ਇੰਸਟਾਗ੍ਰਾਮ ਤੇ ਸ਼ੇਅਰ ਕਰ ਰਹੇ ਹਨ। ਹੋਰ ਲੋਕ ਵੀ ਸੈਲਫੀਆਂ ਸ਼ੇਅਰ ਕਰ ਰਹੇ ਹਨ ਜਿਨ੍ਹਾਂ ਵਿੱਚ ਉਨ੍ਹਾਂ ਨੇ “ਸਾਇਬੇਰੀਆ ਬਲ ਰਿਹਾ ਹੈ” ਲਿਖੇ ਸ਼ਬਦਾਂ ਵਾਲੇ ਸਾਹ ਲੈਣ ਵਾਲੇ ਮਾਸਕ ਪਹਿਨ ਰੱਖੇ ਹਨ

ਇਕ ਵਰਤੋਂਕਾਰ ਨੇ ਇਰਕੁਤਸਕ ਖੇਤਰ ਦੇ ਇਕ ਕਸਬੇ ਵਿਚ ਰਹਿੰਦੇ ਆਪਣੇ ਰਿਸ਼ਤੇਦਾਰਾਂ ਦਾ ਤਜਰਬਾ ਸਾਂਝਾ ਕੀਤਾ:

говорила сейчас с сестрой, она живет и работает в Усть-Илимске. дышать там нечем совершенно, все сидят в закрытых квартирах с увлажнителями воздуха и терпят. я не нашла информации по погибшим (а в пожары городские люди часто гибнут не от огня, а от сердца, вспомните пожары в Центральной России 2011 года. но умирающие от сердца на счет пожара и совесть властей не пойдут)

ਮੈਂ ਬਸ ਆਪਣੀ ਭੈਣ ਨਾਲ ਗੱਲ ਕੀਤੀ, ਉਹ ਉਸਤ-ਇਲਮਿਸਕ ਵਿੱਚ ਰਹਿੰਦੀ ਅਤੇ ਕੰਮ ਕਰਦੀ ਹੈ। ਉਥੇ ਸਾਹ ਲੈਣਾ ਸਚਮੁਚ ਅਸੰਭਵ ਹੈ; ਹਰ ਕੋਈ ਆਪਣੇ ਅਪਾਰਟਮੈਂਟ ਵਿਚ ਏਅਰ ਹਿਊਮਿਡਿਫਾਇਅਰ ਔਨ ਕਰ ਕੇ ਬੈਠਾ ਹੈ ਅਤੇ ਪੀੜਤ ਹੈ। ਮੈਂ ਪੀੜਤ ਲੋਕਾਂ ਦੀ ਮੌਤ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ (ਅਤੇ ਅੱਗ ਲੱਗਣ ਦੌਰਾਨ, ਸ਼ਹਿਰ ਵਾਸੀ ਅਕਸਰ ਅੱਗ ਦੀਆਂ ਲਾਟਾਂ ਨਾਲ ਨਹੀਂ ਮਰਦੇ ਸਗੋਂ ਦਿਲ ਦੀਆਂ [ਪੇਚੀਦਗੀਆਂ] ਨਾਲ ਮਰਦੇ ਹਨ, ਕੇਂਦਰੀ ਰੂਸ ਵਿਚ 2011 ਵਿਚ ਲੱਗੀ ਅੱਗ ਨੂੰ ਯਾਦ ਕਰੋ।

— ਓਕਸਾਨਾ ਵਾਸਿਆਕੀਨਾ, ਫੇਸਬੁੱਕ, 29 ਜੁਲਾਈ 2019

ਇਕ ਹੋਰ ਨੇ ਅਜਿਹੀਆਂ ਥਾਵਾਂ ਤੇ ਵਸਨੀਕਾਂ ਦੀਆਂ ਦਰਪੇਸ਼ ਕਠਿਨਾਈਆਂ ਦੀ ਇੱਕ ਖੌਫ਼ਨਾਕ ਰੂਪਰੇਖਾ ਦਿੱਤੀ ਹੈ:

Населённые пункты на запад от горящих лесов поглотил густой дым. Люди дышат токсичными продуктами горения. Наверное, вы знаете, что, когда пожарные входят в горящий дом, на них надеты специальные маски, чтобы они не задохнулись от угарного газа. По этой же причине во время пожара в помещении рекомендуется дышать через мокрую тряпку. Но это делают, когда горят только здания, из которых можно выбраться и начать дышать свежим воздухом, а сейчас пламенем охвачены гигантские лесные массивы, а смог от этих пожаров распространяется на тысячи километров. Людей до сих пор не начали эвакуировать, из-за этого они сильно пострадают. […] Многие последствия могут проявляться не сразу, а через несколько недель. Это бомба замедленного действия.

ਸੜ ਰਹੇ ਜੰਗਲਾਂ ਦੇ ਪੱਛਮ ਵਾਲੇ ਰਹਾਇਸ਼ੀ ਸੰਘਣੇ ਧੂੰਏਂ ਨਾਲ ਅੱਟੇ ਪਏ ਹਨ। ਲੋਕ ਜ਼ਹਿਰੀਲੀਆਂ ਗੈਸਾਂ ਦਾ ਸਾਹ ਲੈਂਦੇ ਹਨ। ਤੁਸੀਂ ਸ਼ਾਇਦ ਜਾਣਦੇ ਹੋਵੋਗੇ ਕਿ ਜਦੋਂ ਅੱਗ ਬੁਝਾਉਣ ਵਾਲੇ ਕਿਸੇ ਬਲਦੇ ਘਰ ਵਿਚ ਦਾਖਲ ਹੁੰਦੇ ਹਨ, ਤਾਂ ਉਨ੍ਹਾਂ ਨੇ ਵਿਸ਼ੇਸ਼ ਮਾਸਕ ਪਹਿਨੇ ਹੋਏ ਹੁੰਦੇ ਹਨ ਤਾਂ ਕਿ ਉਹ ਕਾਰਬਨ ਮੋਨੋਆਕਸਾਈਡ ਤੋਂ ਬਚ ਸਕਣ। ਇਸੇ ਕਾਰਨ, ਕਮਰੇ ਅੰਦਰ ਅੱਗ ਲੱਗਣ ਵੇਲੇ ਗਿੱਲੇ ਕੱਪੜੇ ਰਾਹੀਂ ਸਾਹ ਲੈਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਪਰ ਇਹ ਉਦੋਂ ਕੀਤਾ ਜਾਂਦਾ ਹੈ ਜਦੋਂ ਸਿਰਫ ਇਮਾਰਤਾਂ ਬਲਦੀਆਂ ਹਨ, ਜਿੱਥੋਂ ਤੁਸੀਂ ਬਾਹਰ ਆ ਸਕਦੇ ਹੋ ਅਤੇ ਤਾਜ਼ੀ ਹਵਾ ਵਿੱਚ ਸਾਹ ਲੈਣਾ ਸ਼ੁਰੂ ਕਰ ਸਕਦੇ ਹੋ। ਪਰ ਹੁਣ ਅੱਗ ਦੀਆਂ ਲਾਟਾਂ ਵਿਸ਼ਾਲ ਜੰਗਲਾਂ ਨੂੰ ਘੇਰ ਰੱਖਿਆ ਹੈ, ਅਤੇ ਇਨ੍ਹਾਂ ਅੱਗਾਂ ਦਾ ਧੂੰਆਂ ਹਜ਼ਾਰਾਂ ਕਿਲੋਮੀਟਰ ਤੱਕ ਫੈਲ ਗਿਆ ਹੈ। ਅਜੇ ਵੀ ਲੋਕਾਂ ਨੂੰ ਬਾਹਰ ਕੱਢੇ ਜਾਣ ਦੀ ਸ਼ੁਰੂਆਤ ਨਹੀਂ ਹੋਈ, ਇਸ ਲਈ ਉਹ ਗੰਭੀਰ ਰੂਪ ਵਿੱਚ ਦੁਖੀ ਹਨ। […] ਬਹੁਤ ਸਾਰੇ ਲੱਛਣ ਤੁਰੰਤ ਨਹੀਂ ਸਗੋਂ ਕਈ ਹਫ਼ਤਿਆਂ ਬਾਅਦ ਪ੍ਰਗਟ ਹੁੰਦੇ ਹਨ। ਇਹ ਇੱਕ ਹੌਲੀ ਹੌਲੀ ਫਟਣ ਵਾਲਾ ਟਾਈਮ ਬੰਬ ਹੈ।

— Александра Кукулина, ਫੇਸਬੁਕ, 28 ਜੁਲਾਈ 2019

ਸੇਂਟ ਪੀਟਰਸਬਰਗ ਸਥਿਤ ਬੁਰਿਆਤ ਪੱਤਰਕਾਰ ਅਲੈਗਜ਼ੈਂਡਰਾ ਗਾਮਾਰਜ਼ਾਪੋਵਾ ਨੇ ਆਪਣੇ ਗ੍ਰਹਿ ਖੇਤਰ ਦੇ ਸੰਕਟ ਬਾਰੇ ਗੱਲ ਕੀਤੀ:

Больше 3 млн га леса прямо в эти минуты горит в Сибири. В моей родной Бурятии введен режим ЧС.

Мы привыкли, что людям в общем-то друг на друга плевать (чиновников, которые отказывается тушить пожары, терпим мы с вами), но звери-то и леса тут причем?

Сотни тысяч животных гибнут сейчас, потому что человек говорит, что тушить пожары дорого.

Я присоединяюсь ко флешмобу #сибирьгорит и верю, что если нас, неравнодушных, будет миллионы, власти начнут борьбу с огнем.

P.S. За виртуальные флешмобы пока не сажают, так что присоединяйтесь.

ਇਸ ਸਮੇਂ ਸਾਈਬੇਰੀਆ ਵਿੱਚ 30 ਲੱਖ ਹੈਕਟੇਅਰ ਤੋਂ ਵੱਧ ਸੜ ਰਹੇ ਹਨ। ਮੇਰੇ ਜੱਦੀ ਖੇਤਰ ਬੁਰਿਆਤੀਆ ਵਿਚ ਐਮਰਜੈਂਸੀ ਦੀ ਲਾਗੂ ਕੀਤੀ ਹੋਈ ਹੈ।

ਅਸੀਂ ਆਦੀ ਹੋ ਗਏ ਹਾਂ ਕਿ ਲੋਕ ਇਕ ਦੂਜੇ ਬਾਰੇ ਲਾਪਰਵਾਹ ਹਨ (ਉਨ੍ਹਾਂ ਅਧਿਕਾਰੀਆਂ ਨੂੰ ਜੋ ਅੱਗ ਲਗਾਉਣ ਤੋਂ ਇਨਕਾਰ ਕਰਦੇ ਹਨ: ਅਸੀਂ ਤੁਹਾਡੇ ਨਾਲ ਦੁੱਖ ਝੱਲਦੇ ਹਾਂ), ਪਰ ਜਾਨਵਰਾਂ ਅਤੇ ਜੰਗਲਾਂ ਨੂੰ ਕਿਉਂ ਦੁੱਖ ਝੱਲਣਾ ਪੈਂਦਾ ਹੈ?

ਇਸ ਵੇਲੇ ਸੈਂਕੜੇ ਹਜ਼ਾਰਾਂ ਜਾਨਵਰ ਮਰ ਰਹੇ ਹਨ, ਕਿਉਂਕਿ ਇਕ ਆਦਮੀ ਨੇ ਕਿਹਾ ਕਿ ਅੱਗ ਬੁਝਾਉਣਾ ਬਹੁਤ ਮਹਿੰਗਾ ਹੈ?

ਮੈਂ ਫਲੈਸ਼ਮੋਬ #ਸਾਇਬੇਰੀਆਇਜ਼ਬਰਨਿੰਗ ਵਿਚ ਸ਼ਾਮਲ ਹੋ ਰਿਹਾ ਹਾਂ ਅਤੇ ਵਿਸ਼ਵਾਸ ਕਰਦਾ ਹਾਂ ਕਿ ਜੇ ਸਾਡੇ ਵਿਚੋਂ ਲੱਖਾਂ ਅਜਿਹੇ ਲੋਕ ਹੋਣ ਜੋ ਇਸ ਪ੍ਰਤੀ ਉਦਾਸੀਨ ਨਹੀਂ ਹਨ, ਤਾਂ ਅਧਿਕਾਰੀ ਅੱਗ ਬੁਝਾਉਣ ਲੀ ਜੂਝਣਾ ਸ਼ੁਰੂ ਕਰ ਦੇਣਗੇ।

ਪੀ.ਐੱਸ. ਉਹ ਹਾਲੇ ਤੱਕ ਵਰਚੁਅਲ ਫਲੈਸ਼ਮੋਬਜ਼ ਲਈ ਲੋਕਾਂ ਨੂੰ ਜੇਲ੍ਹ ਨਹੀਂ ਕਰਦੇ, ਇਸ ਲਈ ਆਓ ਅਤੇ ਸ਼ਾਮਲ ਹੋਵੋ।

— ਅਲੈਗਜ਼ੈਂਡਰਾ ਗਰਮਾਜਾਪੋਵਾ, ਫੇਸਬੁੱਕ, 30 ਜੁਲਾਈ 2019

ਇਹ ਸਿਰਫ ਕੁਝ ਕਾਰਨ ਹਨ ਕਿ ਅਲੈਗਜ਼ੈਂਡਰ ਇਸ ਸਮੇਂ ਸ਼ਾਇਦ ਰੂਸ ਦਾ ਸਭ ਤੋਂ ਘੱਟ ਪਸੰਦ ਕੀਤਾ ਜਾਂਦਾ ਆਦਮੀ ਹੈ। ਇਹੀ ਕਾਰਨ ਹੈ ਕਿ 31 ਜੁਲਾਈ ਤੱਕ 780,000 ਲੋਕਾਂ ਨੇ ਇੱਕ ਔਨਲਾਈਨ ਪਟੀਸ਼ਨ ‘ਤੇ ਦਸਤਖਤ ਕੀਤੇ, ਜਿਸ ਵਿੱਚ ਸਰਕਾਰ ਤੋਂ ਮੰਗ ਕੀਤੀ ਗਈ ਸੀ ਕਿ ਸਾਰੇ ਸਾਈਬੇਰੀਆ ਵਿੱਚ ਐਮਰਜੈਂਸੀ ਸਥਿਤੀ ਲਾਗੂ ਕੀਤੀ ਜਾਵੇ ।

ਫਿਰ ਵੀ, ਉੱਸ ਦੇ ਬਿਆਨਾਂ ਦਾ ਕਾਨੂੰਨੀ ਅਧਾਰ ਸੀ। ਜਿਵੇਂ ਕਿ ਰੂਸੀ ਅਖਬਾਰ ਵੇਦੋਮੋਸਤੀ ਨੇ ਨੋਟ ਕੀਤਾ ਹੈ, ਬਹੁਤ ਸਾਰੇ ਦੂਰ ਦੁਰਾਡੇ ਦੇ ਖੇਤਰ, ਜਿਥੇ ਅੱਗ ਲੱਗੀ ਸੀ, ਉਹ “ਕੰਟਰੋਲ ਜ਼ੋਨ” ਹਨ। ਇਸ ਨਾਮ ਦੀ ਵਰਤੋਂ ਸਾਲ 2015 ਵਿੱਚ ਕੀਤੀ ਗਈ ਸੀ। ਬਸਤੀਆਂ ਅਤੇ ਮੁੱਖ ਮੂਲ-ਢਾਂਚਿਆਂ ਤੋਂ ਉਨ੍ਹਾਂ ਦੀ ਦੂਰੀ ਦੇ ਕਾਰਨ, ਸਥਾਨਕ ਅਧਿਕਾਰੀਆਂ ਦਾ ਇਨ੍ਹਾਂ ਖੇਤਰਾਂ ਵਿੱਚ ਜੰਗਲ ਦੀ ਅੱਗ ਨਾਲ ਜੂਝਣਾ ਜ਼ਰੂਰੀ ਨਹੀਂ। ਇਸ ਨਾਲ ਉਨ੍ਹਾਂ ਨੂੰ ਪੈਸੇ ਅਤੇ ਸਰੋਤਾਂ ਦੀ ਬਚਤ ਹੁੰਦੀ ਹੈ। ਪਰ ਗ੍ਰੀਨਪੀਸ ਰੂਸ ਦੇ ਗ੍ਰੈਗਰੀ ਕੁੱਕਸ਼ਿਨ ਨੇ ਸਿਬੀਰ.ਰਿਆਲੀ ਨੂੰ ਦੱਸਿਆ ਕਿ ਬਹੁਤ ਸਾਰੇ ਕੰਟਰੋਲ ਜ਼ੋਨ ਬਿਨਾਂ ਆਬਾਦੀ ਨਹੀਂ ਹਨ, ਅਤੇ ਇਹ ਕਿ ਪਿਛਲੀਆਂ ਗਰਮੀਆਂ ਵਿਚ ਰੂਸ ਦੇ ਲਗਪਗ 90 ਪ੍ਰਤੀਸ਼ਤ ਅਜਿਹੇ ਜੰਗਲਾਂ ਵਿਚ ਅੱਗ ਲੱਗੀ ਹੈ। ਸਟੇਟ ਡੂਮਾ, ਰੂਸ ਦੀ ਵਿਧਾਨ ਸਭਾ, ਹੁਣ “ਕੰਟਰੋਲ ਜ਼ੋਨਾਂ” ਦੀ ਸਮੀਖਿਆ ਕਰਨ ਬਾਰੇ ਵਿਚਾਰ ਕਰ ਰਹੀ ਹੈ 

ਇਸ ਲਈ ਅਧਿਕਾਰੀ ਜਨਤਕ ਮੰਗ ਦਾ ਜਵਾਬ ਦੇਣਾ ਸ਼ੁਰੂ ਕਰ ਰਹੇ ਹਨ; 29 ਜੁਲਾਈ ਨੂੰ, ਰੂਸ ਦੀ ਰਾਜ ਦੀ ਜੰਗਲਾਤ ਏਜੰਸੀ, ਰੋਸਲਸਖੋਜ਼ ਨੇ ਦੱਸਿਆ ਕਿ ਫੌਜੀ ਟੁਕੜੀਆਂ ਅਤੇ ਜਹਾਜ਼ਾਂ ਨੇ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ ਹੈ। ਪਰ ਇਹ ਬਹੁਤ ਘੱਟ, ਬਹੁਤ ਦੇਰ ਨਾਲ ਚੁੱਕੇ ਕਦਮ ਪ੍ਰਤੀਤ ਹੁੰਦੇ ਹਨ। ਜਿਵੇਂ ਕਿ ਸਾਇਬੇਰੀਆ ਦੇ ਇਰਕੁਤਸਕ ਖੇਤਰ ਵਿੱਚ ਹਾਲੀਆ ਹੜ੍ਹਾਂ ਦੌਰਾਨ ਹੋਇਆ ਸੀ, ਰੂਸ ਦੇ ਟਿੱਪਣੀਕਾਰ ਪਹਿਲਾਂ ਹੀ ਸਰਕਾਰ ਦੇ ਹੁੰਗਾਰੇ ਨੂੰ ਜਵਾਬਦੇਹੀ ਅਤੇ ਰਾਜ-ਸਮਾਜ ਸੰਬੰਧਾਂ ਦੇ ਵਧੇਰੇ ਵਿਆਪਕਤਰ ਪ੍ਰਸ਼ਨਾਂ ਦੇ ਨਾਲ ਜੋੜ ਰਹੇ ਹਨ।  ਯੂਨਾਨ ਨੂੰ 24 ਜੁਲਾਈ ਨੂੰ ਜੰਗਲ ਵਿਚ ਲੱਗੀ ਅੱਗ ਨਾਲ ਲੜਨ ਲਈ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੁਆਰਾ ਕੀਤੀ ਗਈ ਸਹਾਇਤਾ ਦੀ ਪੇਸ਼ਕਸ਼ ਇਸ ਵਿੱਚ ਸਹਾਈ ਨਹੀਂ ਹੋਈ।

ਹੋਰ ਪੜ੍ਹੋ: Russians quick to point fingers after deadly floods in Siberia

ਮਹੱਤਵਪੂਰਣ ਗੱਲ ਹੈ ਕਿਪ੍ਰਭਾਵਿਤ ਖੇਤਰਾਂ ਵਿੱਚੋਂ ਬਹੁਤ ਸਾਰੇ ਪਹਿਲਾਂ ਹੀ ਵਾਤਾਵਰਣ ਦੀਆਂ ਸਮੱਸਿਆਵਾਂ ਨਾਲ ਗ੍ਰਸਤ ਹਨ। ਮਤਲਬ ਇਹ ਕਿ ਮੌਜੂਦਾ ਵਾਤਾਵਰਣ-ਅੰਦੋਲਨਾਂ (ਜਿਵੇਂ ਕਿ ਕ੍ਰਾਸਸਨੋਯਾਰਸਕ ਦੀ ਹਵਾ ਪ੍ਰਦੂਸ਼ਣ ਵਿਰੁੱਧ “ਸਾਫ਼ ਅਸਮਾਨ” ਅੰਦੋਲਨ) ਨੇ ਸਥਾਨਕ ਲੋਕਾਂ ਨੂੰ ਆਪਣੀ ਆਵਾਜ਼ ਬੁਲੰਦ ਕਰਨ ਲਈ ਲਾਮਬੰਦ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ।

ਇਸ ਲਈ ਇਹ ਵਿਚਾਰ ਕਿ ਜੰਗਲਾਂ ਦੀ ਅੱਗ ਨਾਲ ਲੜਨਾ “ਆਰਥਿਕ ਤੌਰ ਤੇ ਘਾਟੇ ਵਾਲਾ ਸੌਦਾ” ਹੈ, ਉਨ੍ਹਾਂ ਲੋਕਾਂ ਨੂੰ ਖਟਕਦਾ ਹੈ ਜਿਨ੍ਹਾਂ ਨੂੰ ਸ਼ੱਕ ਹੈ ਕਿ ਇਸ ਤਰ੍ਹਾਂ ਸਰਕਾਰ ਉਨ੍ਹਾਂ ਦੀਆਂ ਮੁਢਲੀਆਂ ਸਮੱਸਿਆਵਾਂ ਨੂੰ ਵੇਖਦੀ ਹੈ। ਅਸਲ ਵਿਚ, ਇਹ ਵਾਕੰਸ਼ ਆਪਣੇ ਆਪ ਵਿਚ ਇਕ ਮੀਮ ਬਣ ਗਿਆ ਹੈ। ਇਸੇ ਭਾਵਨਾ ਵਿੱਚ ਦਿਮਿਤਰੀ ਮੇਦਵੇਦੇਵ ਦੇ ਇਹ ਸ਼ਬਦ ਹਨ “ਕੋਈ ਪੈਸਾ ਨਹੀਂ, ਪਰ ਤੁਸੀਂ ਡਟੇ ਰਹੋ।” ਇਹ ਸ਼ਬਦ ਰੂਸ ਦੇ ਪ੍ਰਧਾਨ ਮੰਤਰੀ ਨੇ ਸਾਲ 2016 ਵਿਚ ਕਰੀਮੀਆ ਵਿਚ ਪੈਨਸ਼ਨਰਾਂ ਨੂੰ ਕਹੇ ਸੀ।

Нам говорят, что тушить красноярскую тайгу экономически невыгодно. А выплачивать многомиллионную зарплату Сечину, Миллеру, Костину экономически выгодно? Или, может быть, строительство новой резиденции для патриарха Кирилла за почти 3 млрд рублей, это выгодно? Да вы там что, в своей Москве совсем здравый рассудок утратили? Вы не забыли, кто вытащил ваш зад из лап фашистов в декабре 1941 года? Мы, сибиряки, требуем начала полномасштабной операции по тушению наших лесов, задействуя все силы МЧС и министерства обороны

ਉਹ ਸਾਨੂੰ ਦੱਸਦੇ ਹਨ ਕਿ ਕ੍ਰਾਸਸਨੋਯਾਰਸਕ ਤਾਇਗਾ ਵਿੱਚ ਅੱਗਾਂ ਬੁਝਾਉਣਾ ਫਾਇਦੇਮੰਦ ਨਹੀਂ ਹੈ। ਅਤੇ [ਇਗੋਰ] ਸੇਚਿਨ, [-] ਮਿਲਰ, [-] ਕੋਸਟਿਨ ਦੀਆਂ ਕਰੋੜਾਂ ਦੀਆਂ ਤਨਖਾਹਾਂ ਦਾ ਭੁਗਤਾਨ ਕਰਨ ਬਾਰੇ ਕੀ ਖ਼ਿਆਲ ਹੈ; ਕੀ ਇਹ ਲਾਭਕਾਰੀ ਹੈ? ਜਾਂ, ਸ਼ਾਇਦ, [ਰਸ਼ੀਅਨ ਆਰਥੋਡਾਕਸ ਪੈਟਰੀਆਰਕ] ਕਿਰੀਲ ਲਈ ਲਗਭਗ ਤਿੰਨ ਬਿਲੀਅਨ ਰੂਬਲ ਖਰਚ ਕੇ ਨਵੇਂ ਨਿਵਾਸ ਦੀ ਉਸਾਰੀ; ਕੀ ਇਹ ਲਾਭਕਾਰੀ ਹੈ? ਕੀ ਮਾਸਕੋ ਵਿਚ ਤੁਸੀਂ ਸਾਰੇ ਪੂਰੀ ਤਰ੍ਹਾਂ ਪਗਲਾ ਚੁੱਕੇ ਹੋ? ਕੀ ਤੁਸੀਂ ਭੁੱਲ ਗਏ ਹੋ ਕਿ ਦਸੰਬਰ 1941 ਵਿੱਚ ਕਿਸਨੇ ਤੁਹਾਨੂੰ ਫਾਸ਼ੀਵਾਦੀਆਂ ਦੇ ਚੁੰਗਲ ਵਿੱਚੋਂ ਬਚਾਇਆ ਸੀ? ਅਸੀਂ, ਸਾਈਬੇਰੀਅਨ ਲੋਕ, ਐਮਰਜੈਂਸੀ ਸਥਿਤੀਆਂ ਦੇ ਮੰਤਰਾਲੇ ਅਤੇ ਰੱਖਿਆ ਮੰਤਰਾਲੇ ਦੀਆਂ ਸਾਰੀਆਂ ਤਾਕਤਾਂ ਦੀ ਵਰਤੋਂ ਕਰਦੇ ਹੋਏ, ਸਾਡੇ ਜੰਗਲਾਂ ਵਿਚ ਲੱਗੀ ਅੱਗ ਨੂੰ ਬੁਝਾਉਣ ਲਈ ਇਕ ਪੂਰੇ-ਪੈਮਾਨੇ ਤੇ ਕਾਰਵਾਈ ਕਰਨ ਦੀ ਮੰਗ ਕਰਦੇ ਹਾਂ।

— ਨਿਕੋਲਾਈ ਸਾਲਨੀਕੋਵ, Ekho Moskvy,  27 ਜੁਲਾਈ 2019

ਇਸੇ ਤਰ੍ਹਾਂ, ਇੱਕ ਪ੍ਰਸਿੱਧ ਯੂਟਿਬ ਚੈਨਲ ਚਲਾਉਣ ਵਾਲੇ ਸੁਤੰਤਰ ਕਾਰਕੁਨ ਮਿਖਾਇਲ ਸਵੇਤੋਵ ਨੇ ਜੰਗਲ ਦੀ ਅੱਗ ਨਾਲ ਫੈਲੀ ਅਸੰਤੁਸ਼ਟੀ ਨੂੰ ਜਨਤਕ ਚਿੰਤਾ ਦੇ ਹੋਰ ਕਾਰਨਾਂ ਨਾਲ ਜੋੜਿਆ:

Тушить тайгу невыгодно. Зато выгодно тратить 216 миллиардов на содержание росгвардии. Выгодно травить детей помоями и заваливать токсичными отходами Шиес. Пока мы выходим за Россию и будущее, они борются за право дальше разорять нашу страну.

ਤਾਇਗਾ ਨੂੰ ਬੁਝਾਉਣਾ ਲਾਭਕਾਰੀ ਨਹੀਂ ਹੈ। ਪਰ ਰਾਸ਼ਟਰੀ ਗਾਰਡ ਦੀ ਦੇਖਭਾਲ ਤੇ 216 ਬਿਲੀਅਨ ਖਰਚ ਕਰਨਾ ਲਾਭਦਾਇਕ ਹੈ। ਬੱਚਿਆਂ ਨੂੰ ਲੈਂਡਫਿੱਲਾਂ ਨਾਲ ਜ਼ਹਿਰ ਵਰਤਾਉਣਾ ਅਤੇ ਸ਼ੀਏਸ ਨੂੰ ਜ਼ਹਿਰੀਲਾ ਕੂੜਾ ਭੇਜਣਾ ਲਾਭਕਾਰੀ ਹੈ। ਜਿਵੇਂ ਅਸੀਂ ਰੂਸ ਅਤੇ ਆਪਣੇ ਭਵਿੱਖ ਦੀ ਰੱਖਿਆ ਕਰਨ ਲਈ ਨਿਕਲਦੇ ਹਾਂ, ਉਹ ਸਾਡੇ ਦੇਸ਼ ਨੂੰ ਤਬਾਹ ਕਰਨ ਦੇ ਅਧਿਕਾਰ ਲਈ ਲੜਦੇ ਹਨ।

— ਮਿਖਾਇਲ ਸਵੇਤੋਵ (@msvetov)  27 ਜੁਲਾਈ 2019

ਕੁਝ ਰਨੈੱਟ ਵਰਤੋਂਕਾਰਾਂ ਨੇ ਆਪਣੀ ਅਸਾਧਾਰਣ ਬੁੱਧੀ ਨਾਲ ਦੁਖਾਂਤ ਨੂੰ ਹਾਸਰਸੀ ਸਵਾਂਗ ਵਿੱਚ ਬਦਲ ਦਿੱਤਾ:

Непатриотично говорить «лесные пожары».
Все ведь знают:
Не взрыв, а хлопок.
Не наводнение, а подтопление.
Не авиакатастрофа, а жёсткая посадка.
Не нищета, а отрицательный рост доходов.
Поэтому не лесные пожары, а дымовая завеса против НАТОвских спутников-шпионов.

“ਜੰਗਲ ਦੀ ਅੱਗ” ਕਹਿਣਾ ਰਾਸ਼ਟਰ-ਵਿਰੋਧ ਹੈ।
ਜਿਵੇਂ ਕਿ ਹਰ ਕੋਈ ਜਾਣਦਾ ਹੈ:
ਇਹ ਕੋਈ ਧਮਾਕਾ ਨਹੀਂ, ਬਲਕਿ ਰੂੰ ਦੀ ਇੱਕ ਗੇਂਦ ਹੈ
ਹਵਾਈ ਤਬਾਹੀ ਨਹੀਂ, ਬਲਕਿ ਮੁਸ਼ਕਲ ਲੈਂਡਿੰਗ
ਦੁੱਖਦਾਈ ਗ਼ਰੀਬੀ ਨਹੀਂ, ਸਗੋਂ ਨਕਾਰਾਤਮਕ ਆਮਦਨ ਵਿੱਚ ਵਾਧਾ
ਇਹੀ ਕਾਰਨ ਹੈ ਕਿ ਇਹ ਜੰਗਲ ਦੀ ਅੱਗ ਨਹੀਂ ਬਲਕਿ ਨਾਟੋ ਜਾਸੂਸਾਂ ਦੇ ਉਪਗ੍ਰਹਿਾਂ ਦੇ ਵਿਰੁੱਧ ਇੱਕ ਧੂੰਏਂ ਦਾ ਪਰਦਾ ਹੈ।

— Проф. Преображенский (@prof_preobr), 30 ਜੁਲਾਈ 2019
Exit mobile version