ਇੱਕ ਮਰ ਰਹੇ ਆਰਮੇਨੀਆਈ ਪਿੰਡ ਦੇ ਆਖਰੀ ਨਿਵਾਸੀ

ਹੇਠਾਂ ਦੀ ਕਹਾਣੀ ਹੈ ਚਾਏ-ਖਾਨਾ ਡੌਟ ਔਰਗ  ਦੀ ਇੱਕ  ਕਹਾਣੀ ਅਤੇ ਇਕ ਭਾਗੀਦਾਰੀ ਸਮਝੌਤੇ ਦੇ ਤਹਿਤ ਗਲੋਬਲ ਵੋਆਇਸਿਸ ਦੁਆਰਾ ਮੁੜ ਪ੍ਰਕਾਸ਼ਿਤ ਕੀਤੀ ਗਈ ਹੈ। ਲਿਲਿਤ ਮਖਤਿਆਰਨ ਦਾ ਪਾਠ ਅਤੇ ਵੀਡੀਓ।

ਲੇਰਨਗਿਊਗ਼, ਰਾਜਧਾਨੀ ਯੇਰਵਾਨ ਤੋਂ 150 ਕਿਲੋਮੀਟਰ ਦੀ ਦੂਰੀ ਤੇ ਅਰਮੀਨੀਆ ਦਾ ਇੱਕ ਪਿੰਡ ਮਰ ਰਿਹਾ ਹੈ।

ਹਾਲਾਂਕਿ ਇਹ ਇੱਕ ਵੇਲ਼ੇ ਭਰਵਾਂ ਮਜ਼ਬੂਤ ਸਮਾਜ ਸੀ, ਪਰ ਅੱਜ ਇਥੇ ਸਿਰਫ ਚਾਰ ਲੋਕ ਹੀ ਰਹਿੰਦੇ ਹਨ। ਪਿੰਡ ਦੂਰ ਹੈ, ਸਰਦੀਆਂ ਦੇ ਦੌਰਾਨ ਦੇਸ਼ ਦੇ ਬਾਕੀ ਹਿੱਸੇ ਨਾਲੋਂ ਕੱਟਿਆ ਰਹਿੰਦਾ ਹੈ, ਅਤੇ ਇਸ ਵਿੱਚ ਸਕੂਲਾਂ ਵਰਗੀਆਂ ਬੁਨਿਆਦੀ ਸੇਵਾਵਾਂ ਵੀ ਨਹੀਂ ਹਨ।

ਸਥਿਤੀ ਇੰਨੀ ਗੰਭੀਰ ਬਣ ਗਈ ਹੈ ਕਿ 60 ਸਾਲਾ ਨਿਕੋਲ ਮਾਰਟੀਰੋਸਿਆਨ ਅਤੇ ਉਸ ਦੀ ਪਤਨੀ ਹੁਕੂਸ਼ ਨਿਕੋਗੋਸਿਆਨ – ਪਿੰਡ ਦੇ ਦੋ ਬਾਕੀ ਰਹਿ ਰਹੇ ਪਰਿਵਾਰਾਂ ਵਿਚੋਂ ਇਕ- ਛੱਡ ਕੇ ਚਲੇ ਜਾਣ ਬਾਰੇ ਸੋਚ ਰਹੇ ਹਨ।

ਹਾਰੰਤ ਮਿਨਾਸਿਆਨ ਅਤੇ ਉਸ ਦੀ ਪਤਨੀ ਮਾਰਗਰਿਤ ਕਚੋਯਾਨ, ਦੂਜਾ ਬਾਕੀ ਬਚਿਆ ਪਰਿਵਾਰ, 30 ਸਾਲ ਪਿੰਡ ਵਿਚ ਰਹੇ ਹਨ। ਹਾਰੰਤ 62 ਹੈ ਅਤੇ ਉਸਨੂੰ ਬਹੁਤ ਘੱਟ ਉਮੀਦ ਹੈ ਕਿ ਉਸਦੇ ਮਰਨ ਤੋਂ ਬਾਅਦ ਉਸ ਦਾ ਪਰਿਵਾਰ ਲੇਰਨਗਿਊਗ਼ ਵਿੱਚ ਰਹੇਗਾ: ਉਸ ਦੇ ਦੋ ਪੁੱਤਰਾਂ ਵਿੱਚੋਂ ਇੱਕ ਵਿਦੇਸ਼ ਵਿੱਚ ਕੰਮ ਕਰਦਾ ਹੈ ਅਤੇ ਦੂਸਰਾ ਪਹਿਲਾਂ ਹੀ ਇੱਕ ਵੱਖਰੇ ਪਿੰਡ ਵਿੱਚ ਵੱਸ ਗਿਆ ਹੈ।

Exit mobile version