ਵੁਹਾਨ ਕੋਰੋਨਾਵਾਇਰਸ ਚੀਨ ਦੇ ਰਾਜਨੀਤਿਕ ਅਤੇ ਆਲਮੀ ਭਵਿੱਖ ਨੂੰ ਕਿਵੇਂ ਪ੍ਰਭਾਵਤ ਕਰੇਗਾ?

ਚਾਰ ਅੱਖਰਾਂ ਉੱਤੇ ਚੀਨ ਦਾ ਨਕਸ਼ਾ ਪ੍ਰਦਰਸ਼ਤ ਕਰਦੇ ਪੋਸਟਰ 肺炎 肺炎 ਮਤਲਬ ਵੁਹਾਨ ਨਮੂਨੀਆ। ਇਜਾਜ਼ਤ ਨਾਲ ਵਰਤੀ ਗਈ ਤਸਵੀਰ।

ਜੋ ਸਥਾਨਕ ਸਿਹਤ ਦੇ ਮੁੱਦੇ ਵਜੋਂ ਸਮੁੰਦਰੀ ਭੋਜਨ ਦੇ ਬਾਜ਼ਾਰ ਤੋਂ ਸ਼ੁਰੂ ਹੋਇਆ, ਚੀਨ ਵਿਚ ਇਕ ਰਾਸ਼ਟਰੀ ਸਿਹਤ ਸੰਕਟ ਵਿਚ ਬਦਲ ਗਿਆ ਹੈ। ਦਸੰਬਰ 2019 ਵਿਚ ਵੁਹਾਨ ਕੋਰੋਨਾਵਾਇਰਸ ਦੀ ਪਛਾਣ ਹੋਣ ਤੋਂ ਬਾਅਦ, ਇਕ ਚੇਨ ਪ੍ਰਤੀਕ੍ਰਿਆ ਸ਼ੁਰੂ ਹੋ ਗਈ ਸੀ ਜਿਸਨੇ ਚੀਨੀ ਸਮਾਜ ਨੂੰ ਬੁਰੀ ਤਰ੍ਹਾਂ ਹਿੱਲਾ ਕੇ ਰੱਖ ਦਿੱਤਾ ਹੈ ਅਤੇ ਬੀਜਿੰਗ ਦੀ ਰਾਜਨੀਤਿਕ ਸਥਿਰਤਾ ਨੂੰ ਚੁਣੌਤੀ ਦੇ ਦਿੱਤੀ ਹੈ।

ਜਾਣਕਾਰੀ ਦੇ ਨਿਯੰਤਰਣ ਦੇ ਆਪਣੇ ਖਬਤ ਦੇ ਕਾਰਨ, ਚੀਨ ਦੀਆਂ ਸਥਾਨਕ ਅਤੇ ਕੇਂਦਰੀ ਦੋਵਾਂ ਸਰਕਾਰਾਂ ਨੇ ਜੀਵਨ-ਬਚਾਊ ਜਾਣਕਾਰੀ ਜਾਰੀ ਕਰਨ ਵਿੱਚ ਕਈ ਹਫ਼ਤਿਆਂ ਦੀ ਦੇਰੀ ਕੀਤੀ। ਜਦੋਂ ਉਨ੍ਹਾਂ ਨੇ ਅਚਾਨਕ ਜਨਵਰੀ ਦੇ ਅਖੀਰ ਵਿੱਚ ਮਹਾਂਮਾਰੀ ਦੇ ਫੈਲਣ ਨੂੰ ਰੋਕਣ ਲਈ ਸਖਤ ਉਪਾਵਾਂ ਦੀ ਘੋਸ਼ਣਾ ਕੀਤੀ, ਬਹੁਤਿਆਂ ਅਨੁਸਾਰ ਬਹੁਤ ਦੇਰੀ ਕਰ ਦਿੱਤੀ ਗਈ ਸੀ ਕਿਉਂਕਿ ਚੀਨੀ ਨਵੇਂ ਸਾਲ ਦੇ ਸ਼ੁਰੂਆਤੀ ਜਸ਼ਨ ਪਹਿਲਾਂ ਹੀ ਸ਼ੁਰੂ ਹੋ ਚੁੱਕੇ ਸਨ।

ਡਾਕਟਰ ਅਤੇ ਵਿਗਿਆਨੀ ਅਜੇ ਵੀ ਪਹਿਲਾਂ ਅਗਿਆਤ ਵੁਹਾਨ ਕੋਰੋਨਾਵਾਇਰਸ (ਸਾਹ ਦਾ ਵਿਸ਼ਾਣੂ ਜੋ ਫੇਫੜਿਆਂ ਨੂੰ ਸੰਕਰਮਿਤ ਕਰਦਾ ਹੈ ਅਤੇ ਨਮੂਨੀਆ ਦਾ ਕਾਰਨ ਬਣ ਸਕਦਾ ਹੈ) ਦੇ ਸੰਭਾਵਿਤ ਮੂਲ ਬਾਰੇ ਖੋਜ ਅਤੇ ਬਹਿਸ ਕਰ ਰਹੇ ਹਨ। ਇਕ ਸੰਭਾਵੀ ਸਿਧਾਂਤ ਇਹ ਹੈ ਕਿ ਇਹ ਸੱਪਾਂ ਜਾਂ ਚੰਮਗਿੱਦੜਾਂ ਤੋਂ ਆਉਂਦਾ ਹੈ ਜੋ ਚੀਨ ਵਿਚ ਸੁਆਦੀ ਭੋਜਨ ਵਜੋਂ ਖਾਧੇ ਜਾਂਦੇ ਹਨ ਅਤੇ ਵੁਹਾਨ ਦੇ ਹੁਆਨਨ ਗਿੱਲੇ ਬਾਜ਼ਾਰ ਵਿੱਚ ਵੇਚੇ ਜਾਂਦੇ ਸਨ ਅਤੇ ਮੰਨਿਆ ਜਾਂਦਾ ਹੈ ਕਿ ਇਹ ਵਾਇਰਸ ਪੈਦਾ ਹੁੰਦਾ ਹੈ।

ਵਾਇਰਸ ਦੇ ਫੈਲਣ ਨੂੰ ਨਿਰਧਾਰਤ ਕਰਨ ਵਾਲੇ ਪ੍ਰਮੁੱਖ ਪ੍ਰਸ਼ਨਾਂ ਵਿਚੋਂ ਇਕ ਇਸ ਦਾ ਸੰਚਾਰਣ ਹੈ: ਕੀ ਇਹ ਮਨੁੱਖ ਤੋਂ ਮਨੁੱਖ ਵਿਚ ਜਾ ਸਕਦਾ ਹੈ, ਅਤੇ ਇਕੋ ਵਾਇਰਸ ਕੈਰੀਅਰ ਦੁਆਰਾ ਔਸਤਨ ਕਿੰਨੇ ਲੋਕ ਸੰਕਰਮਿਤ ਹੋ ਸਕਦੇ ਹਨ. ਨਵੀਨਤਮ ਡਾਕਟਰੀ ਸਬੂਤ ਦਰਸਾਉਂਦੇ ਹਨ ਕਿ ਮਨੁੱਖ ਤੋਂ ਮਨੁੱਖ ਪ੍ਰਸਾਰਣ ਹੁੰਦਾ ਹੈ, ਅਤੇ ਇਸਦਾ ਚਿੰਤਾਜਨਕ ਪਹਿਲੂ ਇਹ ਹੈ ਕਿ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਵਾਇਰਸ ਕੈਰੀਅਰ ਦੇ ਲੱਛਣਾਂ ਦਾ ਵਿਕਾਸ ਹੋਣ ਤੋਂ ਪਹਿਲਾਂ ਭਾਣਾ ਵਾਪਰ ਚੁੱਕਾ ਹੁੰਦਾ ਹੈ, ਇਸ ਲਈ ਪਤਾ ਲਗਾਉਣਾ ਅਤਿਅੰਤ ਚੁਣੌਤੀਪੂਰਨ ਹੁੰਦਾ ਹੈ।

ਪ੍ਰਸਾਰਣ ਦੀ ਦਰ, ਜਿਸ ਨੂੰ ਮਹਾਂਮਾਰੀ ਵਿਗਿਆਨੀ “ਬੁਨਿਆਦੀ ਪ੍ਰਜਨਨ ਨੰਬਰ” ਕਹਿੰਦੇ ਹਨ, ਜਨਵਰੀ ਦੇ ਅੰਤ ਵਿੱਚ ਇਹ 2 ਤੋਂ 3 ਦੇ ਵਿਚਕਾਰ ਮੰਨੀ ਜਾਂਦੀ ਹੈ, ਭਾਵ ਇੱਕ ਵਿਅਕਤੀ ਦੋ ਤੋਂ ਤਿੰਨ ਵਿਅਕਤੀਆਂ ਨੂੰ ਸੰਕਰਮਿਤ ਕਰਦਾ ਹੈ, ਪਰ ਸੰਖਿਆਵਾਂ ਬਾਰੇ ਅਜੇ ਵੀ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ ਅਤੇ ਸਹੀ ਅੰਕੜੇ ਉਪਲਬਧ ਕਰਵਾਉਣ ਲਈ ਹੋਰ ਖੋਜ ਦੀ ਜ਼ਰੂਰਤ ਹੈ।

ਜਿਉਂ-ਜਿਉਂ ਸੰਕਰਮਿਤ ਲੋਕਾਂ ਦਾ ਅੰਕੜਾ ਹਰ ਰੋਜ਼ ਵੱਧਦਾ ਜਾਂਦਾ ਹੈ, ਚੀਨ ਦੇ ਕੇਂਦਰੀ ਪ੍ਰਾਂਤ ਹੁਬੇਈ ਅਤੇ ਇਸਦੀ ਰਾਜਧਾਨੀ ਵੁਹਾਨ ਵਿਚ ਇਕ ਵੱਡਾ ਸਿਹਤ ਸੰਕਟ ਪੈਦਾ ਹੋ ਗਿਆ ਹੈ ਜਿਸ ਦੀ ਆਬਾਦੀ ਤਕਰੀਬਨ 6 ਕਰੋੜ ਹੈ। ਜਿਵੇਂ ਕਿ ਸਾਰੇ ਚੀਨ ਵਿਚ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ, ਸਾਰੇ ਮੈਡੀਕਲ ਸਟਾਫ ਚੌਕਸ ਹਨ ਅਤੇ ਮੈਡੀਕਲ ਪ੍ਰਣਾਲੀ ‘ਤੇ ਦਬਾਅ ਵਿੱਚ ਹੋਰ ਵਾਧਾ ਕਰ ਰਹੇ ਹਨ ਜੋ ਕਿ ਇੰਨੀ ਵੱਡੀ ਅਤੇ ਬੁਢੀ ਹੋ ਰਹੀ ਆਬਾਦੀ ਲਈ ਅਕਸਰ ਨਾਕਾਫੀ ਰਹਿੰਦਾ ਹੈ।

ਪਰ ਵੁਹਾਨ ਕੋਰਨਾਵਾਇਰਸ ਸਿਰਫ ਸਿਹਤ ਸੰਕਟ ਹੀ ਨਹੀਂ, ਇਹ ਸੱਚਾਈ ਦਾ ਇਕ ਵੱਡਾ ਰਾਜਨੀਤਿਕ ਪਲ ਵੀ ਹੈ। ਸਰਕਾਰ ਨੇ ਬਹੁਤ ਦੇਰ ਕਰਕੇ ਦਾਅਵਾ ਕੀਤਾ ਕਿ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ, ਇਸ ਲਈ ਸਰਕਾਰ ‘ਤੇ ਲੋਕਾਂ ਦੇ ਭਰੋਸੇ ਨੂੰ, ਸਿਰਫ ਹੁਬੇਈ ਸੂਬੇ ਵਿੱਚ ਹੀ ਨਹੀਂ, ਤੱਕੜੀ ਸੱਟ ਬੱਜੀ ਹੈ। ਬੀਜਿੰਗ ਦੀ 2002-2003 ਵਿਚ ਸਾਰਸ ਸੰਕਟ ਨੂੰ ਗਲਤ ਢੰਗ ਨਾਲ ਨਜਿਠਣ ਕਾਰਨ ਅਲੋਚਨਾ ਕੀਤੀ ਗਈ ਸੀ ਕਿਉਂਕਿ ਇਸ ਨੇ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਤੋਂ ਜਾਣਕਾਰੀ ਛੁਪਾ ਕੇ ਰੱਖੀ ਸੀ। ਚੀਨ ਦੇ ਚੋਟੀ ਦੇ ਨੇਤਾ ਸ਼ੀ ਜਿਨਪਿੰਗ ਨੇ 20 ਜਨਵਰੀ ਤੱਕ ਹਾਲ ਹੀ ਦੇ ਪ੍ਰਕੋਪ ‘ਤੇ ਚੁੱਪ ਵੱਟੀ ਰੱਖੀ ਅਤੇ ਪਹਿਲੇ ਮਾਮਲੇ ਦੀ ਪਛਾਣ ਹੋਣ ਤੋਂ ਇਕ ਮਹੀਨੇ ਬਾਅਦ ਉਸ ਨੇ ਇਕ ਜਨਤਕ ਬਿਆਨ ਵਿਚ ਸਥਿਤੀ ਦੀ ਗੰਭੀਰਤਾ ਨੂੰ ਮੰਨਿਆ। ਜਾਣਕਾਰੀ ਦਾ ਨਿਯੰਤਰਣ ਕੱਸਿਆ ਹੋਇਆ ਹੈ, ਅਤੇ ਕਿਉਂਜੋ ਚੀਨ, ਅਮਰੀਕਾ ਨਾਲ ਵਪਾਰਕ ਯੁੱਧ ਅਤੇ ਆਰਥਿਕ ਮੰਦੀ ਦਾ ਸਾਹਮਣਾ ਕਰ ਰਿਹਾ ਹੈ, ਵੁਹਾਨ ਕੋਰੋਨਵਾਇਰਸ ਸੰਕਟ ਨਾਲ ਨਜਿੱਠਣਾ 2020 ਵਿੱਚ ਚੀਨੀ ਸਮਾਜ ਅਤੇ ਰਾਜਨੀਤੀ ਦਾ ਮਾਰਗ ਨਿਰਧਾਰਤ ਕਰੇਗਾ।

As we continue to update this page, read more in the following stories:

Pakistani students under lockdown in Wuhan are appealing for assistance

Chinese patriots retaliate online after Danish outlet spoofs Chinese ‘virus flag’

For Taiwan, the Wuhan coronavirus is also a diplomatic battle

Hong Kong medical workers frustrated at government indecision about blocking mainland visitors

The Wuhan coronavirus is also an economic plague for China 

Citizens from Chinese city on lockdown roar “Beijing has abandoned Wuhan” 

In preparation for the Lunar New Year mass migration, China finally gets serious about the Wuhan coronavirus