28-ਸਾਲਾ ਭਾਰਤੀ ਪੰਜਾਬੀ ਰੈਪਰ, ਗੀਤਕਾਰ, ਤੇ ਅਦਾਕਾਰ ਸਿੱਧੂ ਮੂਸੇਵਾਲ਼ਾ (ਸ਼ੁਭਦੀਪ ਸਿੰਘ ਸਿੱਧੂ) ਦੀ ਮੌਤ ਨੇ ਵਿਸ਼ਵ ਪੱਧਰ ਉੱਤੇ ਪੰਜਾਬੀ ਭਾਈਚਾਰੇ ਨੂੰ ਹੈਰਾਨ ਕਰ ਦਿੱਤਾ ਹੈ। 29 ਮਈ 2022 ਨੂੰ ਹੱਥਿਆਰਬੰਦ ਹਮਲਾਵਰਾਂ ਨੇ ਦਿਨ ਦਿਹਾੜੇ ਗੋਲੀਆਂ ਮਾਰਕੇ ਉਸਦਾ ਕਤਲ ਕਰ ਦਿੱਤਾ। ਉਸ ਵੇਲ਼ੇ ਉਹ ਆਪਣੇ ਭਾਰਤੀ ਸੂਬੇ ਪੰਜਾਬ ਦੇ ਜ਼ਿਲ੍ਹਾ ਮਾਨਸਾ ਵਿੱਚ ਪੈਂਦੇ ਆਪਣੇ ਪਿੰਡ ਮੂਸਾ ਤੋਂ ਆਪਣੀ ਕਾਰ ਵਿੱਚ ਇੱਕ ਨੇੜਲੇ ਪਿੰਡ ਵੱਲ ਜਾ ਰਿਹਾ ਸੀ। ਕਤਲ ਤੋਂ ਇੱਕ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਨੇ ਜਨਤਕ ਤੌਰ ਉੱਤੇ 424 ਵਿਅਕਤੀਆਂ ਦੀ ਸੁਰੱਖਿਆ ਖ਼ਤਮ ਜਾਂ ਘਟਾਉਣ ਦੀ ਜਾਣਕਾਰੀ ਸਾਂਝੀ ਕੀਤੀ ਸੀ, ਜਿਹਨਾਂ ਵਿੱਚ ਮੂਸੇਵਾਲ਼ਾ ਵੀ ਸ਼ਾਮਲ ਸੀ। ਉਸਦੇ ਸਸਕਾਰ ਅਤੇ ਭੋਗ ਉੱਤੇ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ ਅਤੇ ਬਜ਼ੁਰਗ ਸ਼ਾਮਲ ਹੋਏ। ਉਸਦੇ ਕਤਲ ਨੂੰ ਵੱਖ-ਵੱਖ ਗੈਂਗਸਟਰ ਜੁੱਟਾਂ ਦੇ ਆਪਸੀ ਝਗੜੇ ਨਾਲ ਜੋੜਿਆ ਗਿਆ ਹੈ।
ਟਵਿੱਟਰ ਵਰਤੋਂਕਾਰ ਅਮਨਦੀਪ ਸਿੰਘ ਨੇ ਲਿਖਿਆ:
Fans, Artists, Politicians, Kids, Young Old and who not
Flooded the Mansa (Punjab) to attend Moose wala's Bhog (Antim Ardaas)…
Emotional father also addressed huge gathering.😥
“The Lion Sidhu Moosewala”
That's the love he earned…😥
Alvida brother…🙏#sidhumoosewala pic.twitter.com/xZ3lhH9KI4— Amandeep Singh (@Amandee26050047) June 8, 2022
ਫੈਨ, ਕਲਾਕਾਰ, ਸਿਆਸਤਦਾਨ, ਬੱਚੇ, ਬਜ਼ੁਰਗ ਅਤੇ ਹੋਰ ਕਈ
ਮਾਨਸਾ (ਪੰਜਾਬ) ਵਿੱਚ ਮੂਸੇ ਵਾਲ਼ਾ ਦੇ ਭੋਗ (ਅੰਤਿਮ ਅਰਦਾਸ) ਵਿੱਚ ਸ਼ਾਮਲ ਹੋਣ ਲਈ ਹੜ੍ਹ ਵਾਂਗੂੰ ਆਏ…
ਉਸਦੇ ਪਿਤਾ ਵੱਡੇ ਇਕੱਠ ਨੂੰ ਸੰਬੋਧਨ ਹੋਏ।😥
“ਸ਼ੇਰ ਸਿੱਧੂ ਮੂਸੇਵਾਲ਼ਾ”
ਇੰਨਾ ਪਿਆਰ ਕਮਾਇਆ ਹੈ ਉਸਨੇ…😥
ਅਲਵਿਦਾ ਵੀਰ… 🙏#sidhumoosewala pic.twitter.com/xZ3lhH9KI4
— ਅਮਨਦੀਪ ਸਿੰਘ(@Amandee26050047) 8 ਜੂਨ 2022
ਕਈ ਪ੍ਰਤਿਭਾਵਾਂ ਵਾਲਾ ਇਨਸਾਨ
ਮੂਸੇਵਾਲ਼ਾ ਇਸ ਲਈ ਇੱਕ ਮਹਾਨ ਗਾਇਕ-ਗੀਤਕਾਰ ਹੈ ਕਿਉਂਕਿ ਸਿਰਫ਼ 5 ਸਾਲਾਂ ਦੇ ਗਾਇਕੀ ਦੇ ਕਰੀਅਰ ਦੌਰਾਨ ਹੀ ਉਹ ਆਪਣੇ ਪਿੱਛੇ 100 ਤੋਂ ਗੀਤ ਦੀ ਵਿਰਾਸਤ ਛੱਡ ਗਿਆ ਹੈ, ਅਤੇ ਕਿਹਾ ਜਾਂਦਾ ਹੈ ਕਿ ਉਸ ਨੇ 100 ਦੇ ਕਰੀਬ ਹੋਰ ਗੀਤ ਵੀ ਲਿਖੇ ਹੋਏ ਸਨ, ਜਿਹਨਾਂ ਵਿੱਚੋਂ 15 ਉਸਦੀ ਮੌਤ ਤੋਂ ਪਹਿਲਾਂ ਰਿਕਾਰਡ ਵੀ ਹੋ ਚੁੱਕੇ ਹਨ। ਉਸਨੇ ਕੁਝ ਪੰਜਾਬੀ ਫ਼ਿਲਮਾਂ ਵਿੱਚ ਅਦਾਕਾਰੀ ਵੀ ਕੀਤੀ।
ਉਹ ਆਪਣੇ ਦੌਰ ਦੇ ਬਾਕੀ ਗਾਇਕਾਂ ਤੋਂ ਵੱਖਰਾ ਸੀ। ਜਿੱਥੇ ਬਹੁਗਿਣਤੀ ਪੰਜਾਬੀ ਨੌਜਵਾਨ ਬਿਹਤਰ ਜ਼ਿੰਦਗੀ ਦੀ ਭਾਲ ਵਿੱਚ ਬਾਹਰਲੇ ਮੁਲਕਾਂ ਵੱਲ ਜਾਂ ਤਾਂ ਪਰਵਾਸ ਕਰ ਰਹੇ ਹਨ ਜਾਂ ਪਰਵਾਸ ਦੀ ਉਮੀਦ ਵਿੱਚ ਹਨ, ਉੱਥੇ ਹੀ ਮੂਸੇਵਾਲ਼ਾ ਕੈਨੇਡਾ ਤੋਂ ਵਾਪਸ ਆਉਂਦਾ ਹੈ ਤੇ ਆਪਣੇ ਪਿੰਡ ਵਿੱਚ ਰਹਿਣ ਦਾ ਫ਼ੈਸਲਾ ਕਰਦਾ ਹੈ। ਉਸਨੇ ਆਪਣੀ ਪੇਂਡੂ ਰਹਿਣੀ-ਬਹਿਣੀ ਉੱਤੇ ਮਾਣ ਸੀ, ਤੇ ਉਸਦਾ ਗੀਤ “ਟਿੱਬਿਆਂ ਦਾ ਪੁੱਤ” ਇਸ ਗੱਲ ਦਾ ਸਬੂਤ ਹੈ।
ਉਹ ਸਿਆਸਤ ਵਿੱਚ ਵੀ ਦਿਲਚਸਪੀ ਰੱਖਦਾ ਸੀ; ਉਸਦੇ ਮਾਤਾ, ਚਰਨ ਕੌਰ, 2018 ਵਿੱਚ ਜਿੱਤਣ ਤੋਂ ਬਾਅਦ ਪਿੰਡ ਮੂਸਾ ਦੇ ਮੌਜੂਦਾ ਸਰਪੰਚ ਹਨ। ਉਹ ਖ਼ੁਦ ਫ਼ਰਵਰੀ 2022 ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਭਾਰਤੀ ਰਾਸ਼ਟਰੀ ਕਾਂਗਰਸ (ਦੱਖਣੀ ਏਸ਼ੀਆ ਦਿਆਂ ਸਭ ਤੋਂ ਪੁਰਾਣੀਆਂ ਸਿਆਸੀਆਂ ਪਾਰਟੀਆਂ ਵਿੱਚੋਂ ਇੱਕ ਜਿਸਨੇ 2019 ਦੀਆਂ ਭਾਰਤੀ ਲੋਕ ਸਭਾ ਚੋਣਾਂ ਵਿੱਚ 10% ਤੋਂ ਘੱਟ ਸੀਟਾਂ ਜਿੱਤੀਆਂ) ਦੇ ਮੈਂਬਰ ਵਜੋਂ ਮਾਨਸਾ ਵਿਧਾਨ ਸਭਾ ਹਲਕੇ ਤੋਂ ਲੜਿਆ। ਹਾਲਾਂਕਿ ਉਹ ਨਾ ਜਿੱਤਿਆ। ਉਹ ਵਰਲਡ ਕੈਂਸਰ ਕੇਅਰ ਚੈਰੀਟੇਬਲ ਸੋਸਾਇਟੀ ਦਾ ਅੰਬੈਸਡਰ ਸੀ ਤੇ ਆਪਣੇ ਪਿੰਡ ਅਤੇ ਨੇੜੇ ਦਿਆਂ ਪਿੰਡਾਂ ਕੈਂਸਰ ਕੈਂਪ ਲਗਾਉਣ ਵਿੱਚ ਮਦਦ ਵੀ ਕਰਦਾ ਸੀ।
ਵਿਰੋਧਾਭਾਸਾਂ ਵਾਲਾ ਇਨਸਾਨ
ਪੱਤਰਕਾਰ ਆਰਿਸ਼ ਛਾਬੜਾ ਨੇ ਆਪਣੇ ਲੇਖ “Sidhu Moosewala: Carrying culture in his contradictions” ਵਿੱਚ ਮੂਸੇਵਾਲ਼ਾ ਦੀ ਰੂਹ ਨੂੰ ਬਿਆਨ ਕਰਦਾ ਹੈ। ਮੂਸੇਵਾਲ਼ਾ ਇੱਕ 28-ਸਾਲਾ ਨੌਜਵਾਨ ਜੋ ਹਾਲੇ ਬਹੁਤ ਕੁਝ ਬਾਰੇ ਆਪਣੀ ਸਮਝ ਬਣਾ ਰਿਹਾ ਸੀ, ਤੇ ਆਪਣੇ ਵਿਰੋਧਾਭਾਸਾਂ ਕਰਕੇ ਹੀ ਉਹ ਵੱਖ-ਵੱਖ ਸਮਾਜਿਕ-ਸਿਆਸੀ ਤੇ ਭੂਗੋਲਿਕ ਸਰੋਤਿਆਂ ਨਾਲ਼ ਸੰਬੰਧ ਸਥਾਪਿਤ ਕਰ ਸਕਿਆ। ਉਹ ਖੁਲ੍ਹੇ ਰੂਪ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ੇ (ਅਕਸਰ ਅੱਤਵਾਦੀ ਕਿਹਾ ਜਾਂਦਾ ਹੈ) ਬਾਰੇ ਗੱਲ ਕਰਦਾ ਸੀ ਤੇ ਉਸਨੇ ਉਹਨਾਂ ਬਾਰੇ ਇੱਕ ਗੀਤ (Panjab – My Motherland) ਵੀ ਗਾਇਆ। ਪਰ 2022 ਦੀਆਂ ਪੰਜਾਬ ਚੋਣਾਂ ਤੋਂ ਪਹਿਲਾਂ ਉਹ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਇਆ, ਜਿਸਦਾ ਇਤਿਹਾਸਕ ਤੌਰ ਉੱਤੇ ਭਿੰਡਰਾਂਵਾਲ਼ੇ ਅਤੇ ਖ਼ਾਲਿਸਤਾਨ ਲਹਿਰ (ਸਿੱਖਾਂ ਲਈ ਇੱਕ ਅਲਗ ਮੁਲਕ ਬਣਾਉਣ ਲਈ ਚੱਲ ਰਹੀ ਲਹਿਰ) ਨਾਲ਼ ਵਿਰੋਧ ਰਿਹਾ ਹੈ। ਮੂਸੇਵਾਲ਼ਾ ਨੇ ਕਾਂਗਰਸ ਵਿੱਚ ਸ਼ਮਾਲ ਹੋਣ ਦੀ ਆਪਣੇ ਨਤੀਜੇ ਬਾਰੇ ਕਿਹਾ ਕਿ ਇਹ ਪਾਰਟੀ ਧਰਮ ਨਿਰਪੱਖ ਹੈ ਤੇ ਇਹ ਕਿ ਕਿਵੇਂ ਇਸ ਪਾਰਟੀ ਨੇ ਦੇਸ਼ ਨੂੰ ਪਹਿਲਾ ਸਿੱਖ ਰਾਸ਼ਟਰਪਤੀ ਤੇ ਪਹਿਲਾਂ ਸਿੱਖ ਪ੍ਰਧਾਨ ਮੰਤਰੀ ਦਿੱਤਾ।
ਇਸ ਗਾਇਕ ਦੇ ਵਿਛੋੜੇ ਦੇ ਦੁੱਖ ਵਿੱਚ 1947 ਪਾਰਟੀਸ਼ਨ ਆਰਕਾਈਵ (2010 ਵਿੱਚ ਸ਼ੁਰੂ ਹੋਈ ਲੋਕਾਂ ਦੇ ਯੋਗਦਾਨਾਂ ਨਾਲ ਬਣਨਵਾਲੀ ਇੱਕ ਆਨਲਾਈਨ ਆਰਕਾਈਵ ਜਿਸ ਵਿੱਚ 1947 ਦੀ ਭਾਰਤ ਵੰਡ ਨਾਲ ਸੰਬੰਧਿਤ 10,000 ਮੌਖਿਕ ਇਤਿਹਾਸ ਕਹਾਣੀਆਂ ਰਿਕਾਰਡ ਕੀਤੀਆਂ ਗਈਆਂ ਹਨ) ਦੀ ਬਾਨੀ ਗੁਨੀਤਾ ਸਿੰਘ ਭੱਲਾ ਨੇ ਇੱਕ ਫੇਸਬੁੱਕ ਪੋਸਟ ਵਿੱਚ ਕਿਹਾ:
We all knew he was about to fly. His slightly immature early musical tracks were starting to show signs of sophistication. He was a bird leaving its nest and on the verge of soaring, but was shot just as he took flight, shocking us all.
ਅਸੀਂ ਸਭ ਜਾਣਦੇ ਹਾਂ ਕਿ ਉਹ ਉੱਡਣ ਹੀ ਵਾਲਾ ਸੀ। ਉਸਦੇ ਗੀਤਾਂ ਵਿੱਚ ਸ਼ੁਰੂਆਤੀ ਗੀਤਾਂ ਵਾਲੇ ਨਿਆਣਪੁਣੇ ਦੀ ਥਾਂ ਕੁਝ ਸੂਝ ਦਿਖਣ ਲੱਗ ਪਈ ਸੀ। ਉਹ ਇੱਕ ਪੰਖੇਰੂ ਸੀ ਜੋ ਆਪਣਾ ਆਲ੍ਹਣਾ ਛੱਡ ਉਡਾਰੀ ਮਾਰਨ ਦੇ ਕੰਢੇ ਉੱਤੇ ਹੀ ਸੀ, ਪਰ ਉਸਨੇ ਉਡਾਨ ਭਰੀ ਹੀ ਸੀ ਕਿ ਉਸਨੂੰ ਗੋਲੀ ਮਾਰ ਦਿੱਤੀ ਗਈ। ਅਸੀਂ ਸਭ ਸਦਮੇ ਵਿੱਚ ਹਾਂ।
ਇੱਕ ਸੰਗੀਤਕਾਰ ਦੇ ਤੌਰ ਉੱਤੇ ਉਸ ਵਿੱਚ ਬਹੁਤ ਸੰਭਾਵਨਾਵਾਂ ਸਨ। ਉਸਦੀ ਮੌਤ ਤੋਂ ਹਫ਼ਤੇ ਬਾਅਦ ਹੀ ਉਹ ਯੂਟਿਊਬ ਦੀ ਵਿਸ਼ਵ ਦੇ ਮੂਹਰਲੇ ਕਲਾਕਾਰਾਂ ਦੀ ਸੂਚੀ ਉੱਤੇ ਦੂਜੇ ਸਥਾਨ ਉੱਤੇ ਪਹੁੰਚਿਆ। ਇਤਫ਼ਾਕਨ, ਉਸਦਾ ਆਖ਼ਰੀ ਗੀਤ, ਜੋ ਉਸਦੀ ਮੌਤ ਤੋਂ ਠੀਕ ਹਫ਼ਤੇ ਪਹਿਲਾਂ ਆਇਆ ਸੀ, ਉਸਦਾ ਸਿਰਲੇਖ “The Last Ride” ਸੀ। ਇਹ ਗੀਤ ਅਮਰੀਕੀ ਰੈਪਰ ਤੇ ਅਦਾਕਾਰ ਟੁਪਾਕ ਸ਼ਾਕੁਰ ਦੇ ਕਤਲ ਬਾਰੇ ਸੀ, ਜਿਸਨੂੰ ਮੂਸੇਵਾਲਾ ਸਰਹਾਉਂਦਾ ਸੀ ਤੇ ਜਿਸਨੂੰ ਦੁਨੀਆਂ ਦੇ ਸਭ ਤੋਂ ਪ੍ਰਭਾਵਸ਼ਾਲੀ ਰੈਪਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਸ਼ਾਕੁਰ ਦਾ ਕਤਲ 1996 ਵਿੱਚ 25 ਸਾਲ ਦੀ ਉਮਰ ਵਿੱਚ ਮਿਲਦੇ-ਜੁਲਦੇ ਅੰਦਾਜ਼ ਵਿੱਚ ਹੋਇਆ ਸੀ। ਇਹ ਗੀਤ ਮੂਸੇਵਾਲੇ ਦੇ ਕਤਲ ਦੇ ਹਫ਼ਤੇ ਯੂਟਿਊਬ ਦੀ ਵਿਸ਼ਵ ਦੇ ਮੂਹਰਲੇ ਗੀਤਾਂ ਦੀ ਸੂਚੀ ਵਿੱਚ 6ਵੇਂ ਦਰਜੇ ਉੱਤੇ ਪਹੁੰਚਿਆ।
ਗਾਣੇ ਦੇ ਬੋਲ ਹੇਠਾਂ ਅਨੁਸਾਰ ਹਨ:
ਹੋ ਚੋਬਰ ਦੇ ਚਿਹਰੇ ਉੱਤੇ ਨੂਰ ਦੱਸਦਾਨੀ ਇਹ
ਦਾ ਉੱਠੂਗਾ ਜਵਾਨੀ ‘ਚ ਜਨਾਜਾ ਮਿੱਠੀਏ
ਪਰ ਜਿਸ ਗੀਤ ਨੇ ਇੰਟਰਨੈੱਟ ਉੱਤੇ ਉਸਦੀ ਮੌਤ ਤੋਂ ਬਾਅਦ ਅੱਗ ਲਗਾ ਦਿੱਤੀ, ਉਹ “295” ਹੈ। ਇਹ ਗੀਤ ਭਾਰਤੀ ਦੰਡ ਵਿਧਾਨ ਦੀ ਉਸ ਧਾਰਾ ਬਾਰੇ ਜਿਸਦੇ ਤਹਿਤ ਕੁਝ ਸਿੱਖ ਸੰਸਥਾਵਾਂ ਵੱਲੋਂ ਉਸ ਉੱਪਰ ਕਥਿਤ ਤੌਰ ਉੱਤੇ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਣ ਲਈ ਕੇਸ ਦਰਜ ਕਰਨ ਦੀ ਮੰਗ ਸੀ। ਇਹ ਗੀਤ ਉਸਦੇ ਕਤਲ ਤੋਂ ਹਫ਼ਤੇ ਬਾਅਦ ਯੂਟਿਊਬ ਦੀ ਵਿਸ਼ਵ ਦੇ ਮੂਹਰਲੇ ਗੀਤਾਂ ਦੀ ਸੂਚੀ ਵਿੱਚ ਚੌਥੇ ਦਰਜੇ ਉੱਤੇ ਪਹੁੰਚਿਆ। ਇਸ ਗੀਤ ਨਾਲ਼ ਸਿੱਧੂ ਮੂਸੇਵਾਲਾ ਬਿੱਲਬੋਰਡ ਗਲੋਬਲ 200 ਚਾਰਟ ਉੱਤੇ ਆਉਣ ਵਾਲਾ ਪਹਿਲਾ ਪੰਜਾਬੀ ਕਲਾਕਾਰ ਬਣਿਆ। ਦਿਲਚਸਪ ਗੱਲ ਇਹ ਹੈ ਕਿ ਉਸਦੀ ਮੌਤ ਤੋਂ ਥੋੜ੍ਹੀ ਦੇਰ ਬਾਅਦ ਹੀ ਇੰਟੇਰਨੈੱਟ ਯੂਜ਼ਰਾਂ ਨੇ ਉਸਦੇ ਗੀਤ ਅਤੇ ਉਸਦੀ ਮੌਤ ਮਿਤੀ, ਯਾਨੀ 29 ਮਈ ਜਾਂ 29/5 ਵਿੱਚ ਇਤਫ਼ਾਕ ਦੇਖਿਆ।
ਹਾਲਾਂਕਿ ਸਿੱਧੂ ਮੂਸੇਵਾਲਾ ਦੀ ਬੰਦੂਕ ਸਭਿਆਚਾਰ ਨੂੰ ਹੁੰਗਾਰਾ ਦੇਣ ਲਈ ਆਲੋਚਨਾ ਕੀਤੀ ਜਾਂਦਾ ਹੈ, ਉਸਦੇ ਗੀਤ “295” ਵਿੱਚ ਬੰਦੂਕਾਂ ਜਾਂ ਨਸ਼ਿਆਂ ਦਾ ਕੋਈ ਜ਼ਿਕਰ ਨਹੀਂ; ਬਲਕਿ ਇਹ ਗੀਤ ਇਸ ਗੱਲ ਉੱਤੇ ਚਾਨਣਾ ਪਾਉਂਦਾ ਹੈ ਕਿ ਬੋਲਣ ਦੀ ਆਜ਼ਾਦੀ ਕੁਝ ਨਹੀਂ ਬੱਸ ਇੱਕ ਭੁਲੇਖਾ ਹੈ।
23 ਜੂਨ 2022 ਨੂੰ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਹਦਾ ਪਹਿਲਾ ਗੀਤ ਰਿਲੀਜ਼ ਹੋਇਆ, ਜਿਸਦਾ ਸਿਰਲੇਖ “SYL,” ਜੋ ਕਿ ਸਤਲੁਜ-ਯਮੂਨਾ ਕਨਾਲ ਲਈ ਸੰਖੇਪ ਨਾਂ ਹੈ। ਇਹ ਗੀਤ ਪੰਜਾਬ ਦੇ ਪਾਣੀਆਂ ਦੇ ਮਸਲੇ ਦੀ ਗੱਲ ਕਰਦੇ ਹੋਏ 1966 ਤੋਂ ਪਹਿਲਾਂ ਦੇ ਪੰਜਾਬ ਦੀ ਮੁੜਸੁਰਜੀਤੀ ਤੇ ਸੁਤੰਤਰਤਾ ਅਤੇ ਸਿੱਖ ਕੈਦੀਆਂ ਦੀ ਰਿਹਾਈ ਦਾ ਹੋਕਾ ਦਿੰਦਾ ਹੈ। ਘੰਟਿਆਂ ਅੰਦਰ ਹੀ ਇਹ ਗੀਤ ਯੂਟਿਊਬ ਉੱਤੇ #1 ਟ੍ਰੈਂਡਿੰਗ ਵੀਡੀਓ ਬਣ ਗਿਆ ਤੇ 26 ਜੂਨ 2022 ਤੱਕ ਇਸ ਉੱਤੇ 27 ਮਿਲੀਅਨ ਵਿਊਜ਼ ਆ ਚੁੱਕੇ ਸਨ। ਯੂਟਿਊਬ ਨੇ ਭਾਰਤ ਸਰਕਾਰ ਤੋਂ ਕਨੂੰਨੀ ਸ਼ਿਕਾਇਤ ਪ੍ਰਾਪਤ ਕਰਨ ਤੋਂ ਬਾਅਦ ਭਾਰਤ ਵਿੱਚ ਇਸ ਗੀਤ ਨੂੰ 26 ਜੂਨ ਨੂੰ ਬਲੌਕ ਕਰ ਦਿੱਤਾ। ਥੋੜ੍ਹੀ ਦੇਰ ਬਾਅਦ ਹੀ, ਟਵਿੱਟਰ ਨੇ ਭਾਰਤ ਵਿੱਚ ਕਈ ਕਿਸਾਨੀ ਸੰਗਠਨਾਂ ਸੰਬੰਧੀ ਖਾਤਿਆਂ ਉੱਤੇ ਰੋਕ ਲਗਾਈ, ਜਿਹਨਾਂ ਨੇ ਇਸ ਗੀਤ ਬਾਰੇ ਪੋਸਟ ਕੀਤਾ ਸੀ। ਇਸ ਲਈ ਟਵਿੱਟਰ ਨੇ ਭਾਰਤ ਦੇ ਇਨਫ਼ੋਰਮੇਸ਼ਨ ਟੈਕਨੋਲੋਜੀ ਐਕਟ, 2000 ਦਾ ਹਵਾਲਾ ਦਿੱਤਾ।
ਕੈਨੇਡੀਅਨ ਸਿੱਖ ਸਿਆਸਤਦਾਨ ਜਗਮੀਤ ਸਿੰਘ ਤੇ ਨਿਊ ਡੈਮੋਕ੍ਰੈਟਿਕ ਪਾਰਟੀ ਆਫ਼ ਕੈਨੇਡਾ, ਦੇ ਡਿਜੀਟਲ ਡਾਇਰੈਕਟਰ ਅਮਨੀਤ ਸਿੰਘ ਬੱਲੀ ਨੇ ਟਵਿੱਟਰ ਉੱਤੇ ਲਿਖਿਆ:
Sidhu Moosewala – even in death – has lifted the consciousness of an entire generation.
An entire generation is now aware of the SYL Canal, Indian state oppression, and historic injustices faced by the Sikhs of Punjab.
It's unparalleled.
— Amneezy (@amneetbali) June 23, 2022
ਸਿੱਧੂ ਮੂਸੇਵਾਲਾ – ਮੌਤ ਤੋਂ ਬਾਅਦ ਵੀ – ਇੱਕ ਪੂਰੀ ਪੀੜ੍ਹੀ ਦੀ ਚੇਤਨਾ ਦੇ ਪੱਧਰ ਨੂੰ ਉੱਚਾ ਕੀਤਾ ਹੈ।
ਹੁਣ ਇੱਕ ਸਮੁੱਚੀ ਪੀੜ੍ਹੀ ਨੂੰ SYL ਕਨਾਲ, ਭਾਰਤੀ ਰਾਜ ਦੇ ਤਸ਼ੱਦਦ, ਤੇ ਪੰਜਾਬ ਦੇ ਸਿੱਖਾਂ ਵੱਲੋਂ ਸਹੀਆਂ ਇਤਿਹਾਸਕ ਬੇਇਨਸਾਫ਼ੀਆਂ ਬਾਰੇ ਸੁਚੇਤ ਹੈ।
ਇਸਦਾ ਕੋਈ ਮੁਕਾਬਲਾ ਨਹੀਂ।
— Amneezy (@amneetbali) 23 ਜੂਨ 2022
ਉਸਦੀ ਵਿਰਾਸਤ
ਜਿਉਂਦੇ ਜੀਅ ਮੂਸੇਵਾਲ਼ੇ ਦੀ ਹਥਿਆਰਾਂ ਤੇ ਹਿੰਸਾ ਦਾ ਪ੍ਰਚਾਰ ਕਰਨ ਨੂੰ ਲੈਕੇ ਬਹੁਤ ਆਲੋਚਨਾ ਕੀਤੀ ਜਾਂਦੀ ਸੀ ਤੇ ਇਸ ਮਸਲੇ ਉੱਤੇ ਉਸ ਖਿਲਾਫ਼ ਕਈ ਕਾਨੂੰਨੀ ਕੇਸ ਵੀ ਕੀਤੇ ਗਏ ਸਨ। ਪਰ ਹੁਣ ਲੋਕ ਵੱਧ ਚੜ੍ਹਕੇ ਉਸਦੇ ਗੀਤਾਂ ਦੀਆਂ ਵੱਡੀ ਫਹਿਰਿਸ਼ਤ ਨੂੰ ਸੁਣ ਰਹੇ ਹਨ ਤੇ ਉਸਦੇ ਗੀਤਾਂ ਦੇ ਬੋਲ ਸਮਝ ਰਹੇ ਹਨ ਜਿਵੇਂ ਜਿਵੇਂ ਉਹਨਾਂ ਨੂੰ ਉਸਦੀ ਜ਼ਿੰਦਗੀ ਤੇ ਸੰਘਰਸ਼ ਬਾਰੇ ਹੋਰ ਜਾਣਕਾਰੀ ਹਾਸਲ ਹੋ ਰਹੀ ਹੈ।
ਮੂਸੇਵਾਲ਼ਾ 21ਵੀਂ ਸਦੀ ਦੀਆਂ ਸਭ ਤੋਂ ਮਸ਼ਹੂਰ ਪੰਜਾਬੀ ਹਸਤੀਆਂ ਵਿੱਚੋਂ ਇੱਕ ਹੈ। ਉਸਦੇ ਬਹੁਤ ਸਾਰੇ ਗੀਤ ਅਤੇ ਕਈ ਸਿੱਧੇ-ਸਪਾਟ ਇੰਟਰਵਿਊ ਲੋਕਾਈ ਉੱਤੇ ਅਸਰ ਪਾਇਆ ਹੈ ਤੇ ਪਾਉਂਦੇ ਆ ਰਹੇ ਹਨ। ਉਹ ਪ੍ਰਤੀਰੋਧ ਦੇ ਚਿੰਨ੍ਹ ਵਜੋਂ ਜਾਣਿਆ ਜਾਂਦਾ ਰਹੇਗਾ।
ਉਸਨੂੰ ਦੁਨੀਆਭਰ ਵਿੱਚ ਵੱਖ-ਵੱਖ ਤਰੀਕਿਆਂ ਨਾਲ਼ ਯਾਦ ਕੀਤਾ ਜਾ ਰਹੇ ਹੈ। ਕੰਧਾਂ ਉੱਤੇ ਉਸਦੇ ਚਿੱਤਰ ਬਣਾਏ ਜਾ ਰਹੇ ਹਨ, ਬਾਹਵਾਂ ਉੱਤੇ ਟੈਟੂ ਖੁਣੇ ਜਾ ਰਹੇ ਹਨ, ਤੇ ਹੋਰ ਪੰਜਾਬੀ ਤੇ ਵਿਦੇਸ਼ੀ ਕਲਾਕਾਰ ਆਪਣੀਆਂ ਪੇਸ਼ਕਾਰੀਆਂ ਵਿੱਚ ਉਸਨੂੰ ਯਾਦ ਕਰ ਰਹੇ ਹਨ। 11 ਜੂਨ 2022 ਨੂੰ, ਜਿਸ ਦਿਨ ਉਸਨੇ 29 ਸਾਲਾਂ ਦਾ ਹੋਣਾ ਸੀ, ਉਹ ਨਿਊ ਯਾਰਕ ਵਿਚਲੇ ਟਾਈਮਜ਼ ਸਕੁਏਅਰ ਉੱਤੇ ਲੱਗੇ ਬਿੱਲਬੋਰਡਾਂ ਉੱਤੇ ਵੀ ਦਿਖਾਇਆ ਗਿਆ ਸੀ।
ਜਿਵੇਂ ਕਿ ਮੂਸਾਵਲਾ ਕਹਿੰਦਾ ਹੁੰਦਾ ਸੀ: “ਅਜੇ ਮੁੱਕਿਆ ਨਹੀਂ”!