- Global Voices ਪੰਜਾਬੀ ਵਿੱਚ - https://pa.globalvoices.org -

ਦੇਖੋ: ਜਿਲੀਅਨ ਸੀ ਯੌਰਕ ਨਾਲ ਉਸਦੀ ਆਉਣ ਵਾਲੀ ਕਿਤਾਬ “ਸਿਲੀਕੋਨ ਵੈਲਿਊਜ਼” ਬਾਰੇ ਗੱਲਬਾਤ

ਸ਼੍ਰੇਣੀਆਂ: ਆਰਥਿਕਤਾ ਅਤੇ ਵਪਾਰ, ਕਾਨੂੰਨ, ਡਿਜੀਟਲ ਐਕਟੀਵਿਜ਼ਮ, ਨਾਗਰਿਕ ਮੀਡੀਆ, ਪ੍ਰਸ਼ਾਸਨ, ਮਨੁੱਖੀ ਹੱਕ, GV Insights

ਇੰਟਰਨੈੱਟ ‘ਤੇ ਕੀ ਪ੍ਰਕਾਸ਼ਤ ਹੋਣਾ ਹੈ ਜਾਂ ਨਹੀਂ ਇਸ ਦਾ ਫ਼ੈਸਲਾ ਕਰਨ ਦਾ ਅਧਿਕਾਰ ਕਿਸ ਕੋਲ ਹੈ? ਜਦੋਂ ਸਾਡਾ ਜਨਤਕ ਮੰਡਲ ਇੱਕ ਨਿੱਜੀ ਮੰਚ ਵਿੱਚ ਬਦਲ ਗਿਆ ਹੈ, ਚੌਕੀਦਾਰਾਂ ਤੇ ਨਿਗਰਾਨੀ ਕਿਸਦੀ ਹੈ?

ਗਲੋਬਲ ਵੋਆਇਸਿਸ ਦੇ ਕਾਰਜਕਾਰੀ ਨਿਰਦੇਸ਼ਕ ਇਵਾਨ ਸਿਗਲ [1] ਨਾਲ 10 ਫਰਵਰੀ, 2021 ਨੂੰ ਪ੍ਰਸਾਰਿਤ ਇਸ ਗੱਲਬਾਤ [2] ਵਿੱਚ ਲੇਖਕ ਅਤੇ ਕਾਰਕੁਨ ਜਿਲੀਅਨ ਸੀ. ਯੌਰਕ [3] ਨੇ ਆਪਣੀ ਆਉਣ ਵਾਲੀ ਪੁਸਤਕ, “ਸਿਲੀਕੋਨ ਵੈਲਿਊਜ਼: ਨਿਗਰਾਨੀ ਪੂੰਜੀਵਾਦ ਦੇ ਅਧੀਨ ਬੋਲਣ ਦੀ ਅਜ਼ਾਦੀ ਦਾ ਭਵਿੱਖ,” ਵਿੱਚ ਦਿੱਤੇ ਕਈ ਭਖਦੇ ਅਤੇ ਅਹਿਮ ਵਾਲੇ ਮਸਲਿਆਂ ਦੇ ਇਲਾਵਾ, ਉਪਰੋਕਤ ਪ੍ਰਸ਼ਨਾਂ ਦੀ ਚਰਚਾ ਕੀਤੀ। ਇਹ ਕਿਤਾਬ 23 ਮਾਰਚ, 2021 ਨੂੰ ਕਿਤਾਬਾਂ ਦੀ ਦੁਕਾਨਾਂ ਤੇ ਆ ਜਾਣੀ ਹੈ।

ਇਸ ਲਿੰਕ [4] `ਤੇ ਆਪਣੀ “ਸਿਲੀਕੋਨ ਵੈਲਿਊਜ਼” ਦੀ ਕਾਪੀ ਦਾ ਪੂਰਵ-ਆਰਡਰ ਕਰੋ ਅਤੇ ਗਲੋਬਲ ਵੋਆਇਸਿਸ ਨੂੰ ਸਮਰਥਨ ਸਹਾਇਤਾ ਕਰੋ!