- Global Voices ਪੰਜਾਬੀ ਵਿੱਚ - https://pa.globalvoices.org -

ਗਲੋਬਲ ਵੌਆਇਸਿਸ ਨੂੰ ਸਾਡੀ ਗ੍ਰੇਟਰ ਸੈਂਟਰਲ ਏਸ਼ੀਆ ਕਵਰੇਜ ਦੀ ਅਗਵਾਈ ਕਰਨ ਲਈ ਸੰਪਾਦਕ ਦੀ ਲੋੜ ਹੈ

ਸ਼੍ਰੇਣੀਆਂ: ਨਾਗਰਿਕ ਮੀਡੀਆ, ਘੋਸ਼ਣਾਵਾਂ

ਬਿਸ਼ਕੇਕ ਵਿੱਚ ਓਸ਼ ਬਾਜ਼ਾਰ ਦਾ ਚਿੱਤਰ। ਇਜਾਜ਼ਤ ਨਾਲ ਵਰਤੀ ਗਈ ਫਿਲਿਪ ਨੌਬਲ ਦੁਆਰਾ ਉਤਾਰੀ ਫੋਟੋ। 

ਕੀ ਤੁਸੀਂ ਇੱਕ ਲੇਖਕ ਅਤੇ ਸੰਪਾਦਕ ਹੋ ਜੋ ਅਫਗਾਨਿਸਤਾਨ, ਕਜ਼ਾਕਿਸਤਾਨ, ਕਿਰਗਿਸਤਾਨ, ਮੰਗੋਲੀਆ, ਤਾਜਿਕਸਤਾਨ, ਤੁਰਕਮੇਨਿਸਤਾਨ ਅਤੇ ਉਜ਼ਬੇਕਿਸਤਾਨ ਦੇ ਸਾਰੇ ਪਹਿਲੂਆਂ ਬਾਰੇ ਡੂੰਘੀ ਸਮਝ ਅਤੇ ਉਤਸੁਕਤਾ ਰੱਖਦੇ ਹੋ? ਕੀ ਤੁਸੀਂ ਇੱਕ ਅੱਡਰੀ ਕਮਿਊਨਿਟੀ ਦੇ ਸਹਿਯੋਗ ਨਾਲ ਵਿਚਾਰਾਂ ਨੂੰ ਕਹਾਣੀਆਂ, ਸੋਸ਼ਲ ਮੀਡੀਆ ਪੋਸਟਾਂ ਅਤੇ ਹੋਰ ਸੰਪਾਦਕੀ ਆਉਟਪੁੱਟਾਂ ਵਿਚ ਢਾਲਣ ਬਾਰੇ ਉਤਸ਼ਾਹਿਤ ਹੋ?

ਜੇ ਤੁਹਾਡੇ ਉਪਰੋਕਤ ਪ੍ਰਸ਼ਨਾਂ ਦੇ ਜਵਾਬ “ਹਾਂ” ਵਿੱਚ ਹਨ, ਤਾਂ ਤੁਸੀਂ ਗ੍ਰੇਟਰ ਮੱਧ ਏਸ਼ੀਆ ਲਈ ਖੇਤਰੀ ਸੰਪਾਦਕ ਦੇ ਅਹੁਦੇ ਲਈ ਅਰਜ਼ੀ ਦੇਣ ‘ਤੇ ਵਿਚਾਰ ਕਰ ਸਕਦੇ ਹੋ।

ਖੇਤਰੀ ਸੰਪਾਦਕ ਗਲੋਬਲ ਵੋਆਇਸਿਸ ਦੇ ਸਵੈਸੇਵੀ ਯੋਗਦਾਨੀਆਂ ਦੁਆਰਾ ਲਿਖੀਆਂ ਕਹਾਣੀਆਂ ਨੂੰ ਸੰਪਾਦਿਤ ਕਰਨ ਅਤੇ ਖੇਤਰ ਬਾਰੇ ਕਹਾਣੀਆਂ ਲਿਖਣ ਲਈ ਲਈ ਜ਼ਿੰਮੇਵਾਰ ਹੋਵੇਗਾ। ਗਲੋਬਲ ਵੌਆਇਸਿਸ ਦੀਆਂ ਕਹਾਣੀਆਂ ਦਾ ਫ਼ੋਕਸ ਇੰਟਰਨੈਟ ਸਭਿਆਚਾਰ, ਬੋਲਣ ਦੀ ਔਨਲਾਈਨ ਆਜ਼ਾਦੀ, ਟੈਕਨੋਲੋਜੀ ਅਤੇ ਡਿਜੀਟਲ ਅਧਿਕਾਰ, ਮਨੁੱਖੀ ਅਧਿਕਾਰ, ਵਿਭਿੰਨਤਾ ਅਤੇ ਨੁਮਾਇੰਦਗੀ ਅਤੇ ਭਾਸ਼ਾਈ ਵਿਭਿੰਨਤਾ ਵਰਗੇ ਵਿਸ਼ੇ ਹਨ।

ਖੇਤਰੀ ਸੰਪਾਦਕ ਯੋਗਦਾਨ ਪਾਉਣ ਵਾਲਿਆਂ ਦੇ ਵੰਨ-ਸੁਵੰਨੇ ਭਾਈਚਾਰੇ ਨਾਲ ਵੀ ਕੰਮ ਕਰੇਗਾ ਜੋ ਕਹਾਣੀਆਂ ਲਿਖਦੇ ਹਨ, ਕਹਾਣੀਆਂ ਲਈ ਵਿਚਾਰ ਸਾਂਝੇ ਕਰਦੇ ਹਨ, ਅਤੇ ਖੇਤਰਾਂ ਲਈ ਵਿਚਾਰਾਂ ਦੇ ਪ੍ਰਸਤਾਵ ਰੱਖਣ, ਗਿਆਨ ਸਾਂਝਾ ਕਰਨ, ਅਤੇ ਅਗਵਾਈ ਪ੍ਰਦਾਨ ਕਰਕੇ ਸੰਪਾਦਕੀ ਏਜੰਡਾ ਤੈਅ ਕਰਦੇ ਹਨ।

ਸੰਪਾਦਕ ਦੇ ਕੰਮ ਵਿੱਚ ਸ਼ਾਮਲ ਹੋਣਗੇ:

ਅਹੁਦੇ ਲਈ ਸਫਲ ਉਮੀਦਵਾਰਾਂ ਦੀ ਯੋਗਤਾ:

ਮੱਧ ਏਸ਼ੀਆਈ ਭਾਸ਼ਾਵਾਂ ਦੇ ਗਿਆਨ ਵਾਲੇ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਜਾਏਗੀ ਜਿਨ੍ਹਾਂ ਵਿੱਚ ਦਾਰੀ, ਕਜ਼ਾਖ, ਕਿਰਗੀਜ਼, ਮੰਗੋਲੀਆਈ, ਪਸ਼ਤੋ, ਤਾਜਿਕ, ਤੁਰਕਮੇਨ, ਉਈਗੂਰ ਅਤੇ ਉਜ਼ਬੇਕ ਸ਼ਾਮਲ ਹਨ

ਗਲੋਬਲ ਵੋਆਇਸਿਸ ਇੱਕ ਗਲੋਬਲ, ਵਰਚੁਅਲ ਸੰਸਥਾ ਹੈ. ਗਲੋਬਲ ਵੌਇਸ ਨਿਊਜ਼ ਰੂਮ ਦਾ ਇੰਜਣ ਪਾਰਟ ਟਾਈਮ ਐਡੀਟਰਾਂ [2] ਦੀ ਇਕ ਟੀਮ ਹੈ ਜੋ ਵਿਸ਼ਵ ਭਰ ਵਿਚ ਵਲੰਟੀਅਰ ਯੋਗਦਾਨ ਪਾਉਣ ਵਾਲਿਆਂ ਅਤੇ ਅਨੁਵਾਦਕਾਂ ਨਾਲ ਕੰਮ ਕਰਦੇ ਹਨ, ਜਿਸ ਦਾ ਮਕਸਦ ਉਨ੍ਹਾਂ ਕਹਾਣੀਆਂ ਅਤੇ ਦ੍ਰਿਸ਼ਟੀਕੋਣਾਂ ਨੂੰ ਉਜਾਗਰ ਕਰਨਾ ਹੈ ਜਿਨ੍ਹਾਂ ਨੂੰ ਅੰਤਰਰਾਸ਼ਟਰੀ ਮੁੱਖ ਧਾਰਾ ਮੀਡੀਆ ਵਿੱਚ ਖੁੱਲ੍ਹ ਕੇ ਪੇਸ਼ ਨਹੀਂ ਕੀਤਾ ਜਾਂਦਾ।

ਇਨ੍ਹਾਂ ਅਹੁਦਿਆਂ ਨਾਲ ਸੰਬੰਧਿਤ ਕੋਈ ਭੂਗੋਲਿਕ ਜ਼ਰੂਰਤ ਨਹੀਂ ਹੈ। ਗਲੋਬਲ ਵੋਆਇਸਿਸ ਦਾ ਕੋਈ ਦਫਤਰ ਜਾਂ ਭੌਤਿਕ ਹੈੱਡਕੁਆਰਟਰ ਨਹੀਂ ਹੈ। ਉਮੀਦਵਾਰਾਂ ਨੂੰ ਆਪਣੇ ਕਾਰਜਕਰਮ ਨਿਰਧਾਰਤ ਕਰਨ ਅਤੇ ਪੂਰੀ ਤਰ੍ਹਾਂ ਵਰਚੁਅਲ ਵਾਤਾਵਰਣ ਵਿਚ ਕੰਮ ਕਰਨ ਵਿੱਚ ਢਲੇ ਹੋਣਾ ਚਾਹੀਦਾ ਹੈ।

ਅਸੀਂ ਇਸ ਸਮੇਂ ਅਰਜ਼ੀ ਦੇਣ ਲਈ ਗਲੋਬਲ ਵੋਆਇਸਿਸ ਪ੍ਰੋਜੈਕਟ ਵਿਚ ਯੋਗਦਾਨ ਪਾਉਣ ਵਾਲੇ ਉਮੀਦਵਾਰਾਂ ਦਾ ਜ਼ੋਰਦਾਰ ਸਵਾਗਤ ਕਰਦੇ ਹਾਂ

ਆਸਾਮੀ ਪਾਰਟ-ਟਾਈਮ ਹੈ ਅਤੇ ਇਸ ਨੂੰ ਫ੍ਰੀਲਾਂਸ ਇਕਰਾਰਨਾਮੇ ਵਜੋਂ ਮੰਨਿਆ ਜਾਵੇਗਾ।

To apply:

Submit a résumé and a cover letter in English that highlights your work and explains why you would be a good fit for the position to  jobs@globalvoices.org [3], with the subject line: Regional Editor for Greater Central Asia: your name. Please attach your cover letter as a .doc or .pdf file in addition to including it in the body of your e-mail.

The application deadline is 11:59pm EST (GMT -4) on February 14 , 2021.