ਕੀ ਤੁਸੀਂ ਇੱਕ ਲੇਖਕ ਅਤੇ ਸੰਪਾਦਕ ਹੋ ਜੋ ਅਫਗਾਨਿਸਤਾਨ, ਕਜ਼ਾਕਿਸਤਾਨ, ਕਿਰਗਿਸਤਾਨ, ਮੰਗੋਲੀਆ, ਤਾਜਿਕਸਤਾਨ, ਤੁਰਕਮੇਨਿਸਤਾਨ ਅਤੇ ਉਜ਼ਬੇਕਿਸਤਾਨ ਦੇ ਸਾਰੇ ਪਹਿਲੂਆਂ ਬਾਰੇ ਡੂੰਘੀ ਸਮਝ ਅਤੇ ਉਤਸੁਕਤਾ ਰੱਖਦੇ ਹੋ? ਕੀ ਤੁਸੀਂ ਇੱਕ ਅੱਡਰੀ ਕਮਿਊਨਿਟੀ ਦੇ ਸਹਿਯੋਗ ਨਾਲ ਵਿਚਾਰਾਂ ਨੂੰ ਕਹਾਣੀਆਂ, ਸੋਸ਼ਲ ਮੀਡੀਆ ਪੋਸਟਾਂ ਅਤੇ ਹੋਰ ਸੰਪਾਦਕੀ ਆਉਟਪੁੱਟਾਂ ਵਿਚ ਢਾਲਣ ਬਾਰੇ ਉਤਸ਼ਾਹਿਤ ਹੋ?
ਜੇ ਤੁਹਾਡੇ ਉਪਰੋਕਤ ਪ੍ਰਸ਼ਨਾਂ ਦੇ ਜਵਾਬ “ਹਾਂ” ਵਿੱਚ ਹਨ, ਤਾਂ ਤੁਸੀਂ ਗ੍ਰੇਟਰ ਮੱਧ ਏਸ਼ੀਆ ਲਈ ਖੇਤਰੀ ਸੰਪਾਦਕ ਦੇ ਅਹੁਦੇ ਲਈ ਅਰਜ਼ੀ ਦੇਣ ‘ਤੇ ਵਿਚਾਰ ਕਰ ਸਕਦੇ ਹੋ।
ਖੇਤਰੀ ਸੰਪਾਦਕ ਗਲੋਬਲ ਵੋਆਇਸਿਸ ਦੇ ਸਵੈਸੇਵੀ ਯੋਗਦਾਨੀਆਂ ਦੁਆਰਾ ਲਿਖੀਆਂ ਕਹਾਣੀਆਂ ਨੂੰ ਸੰਪਾਦਿਤ ਕਰਨ ਅਤੇ ਖੇਤਰ ਬਾਰੇ ਕਹਾਣੀਆਂ ਲਿਖਣ ਲਈ ਲਈ ਜ਼ਿੰਮੇਵਾਰ ਹੋਵੇਗਾ। ਗਲੋਬਲ ਵੌਆਇਸਿਸ ਦੀਆਂ ਕਹਾਣੀਆਂ ਦਾ ਫ਼ੋਕਸ ਇੰਟਰਨੈਟ ਸਭਿਆਚਾਰ, ਬੋਲਣ ਦੀ ਔਨਲਾਈਨ ਆਜ਼ਾਦੀ, ਟੈਕਨੋਲੋਜੀ ਅਤੇ ਡਿਜੀਟਲ ਅਧਿਕਾਰ, ਮਨੁੱਖੀ ਅਧਿਕਾਰ, ਵਿਭਿੰਨਤਾ ਅਤੇ ਨੁਮਾਇੰਦਗੀ ਅਤੇ ਭਾਸ਼ਾਈ ਵਿਭਿੰਨਤਾ ਵਰਗੇ ਵਿਸ਼ੇ ਹਨ।
ਖੇਤਰੀ ਸੰਪਾਦਕ ਯੋਗਦਾਨ ਪਾਉਣ ਵਾਲਿਆਂ ਦੇ ਵੰਨ-ਸੁਵੰਨੇ ਭਾਈਚਾਰੇ ਨਾਲ ਵੀ ਕੰਮ ਕਰੇਗਾ ਜੋ ਕਹਾਣੀਆਂ ਲਿਖਦੇ ਹਨ, ਕਹਾਣੀਆਂ ਲਈ ਵਿਚਾਰ ਸਾਂਝੇ ਕਰਦੇ ਹਨ, ਅਤੇ ਖੇਤਰਾਂ ਲਈ ਵਿਚਾਰਾਂ ਦੇ ਪ੍ਰਸਤਾਵ ਰੱਖਣ, ਗਿਆਨ ਸਾਂਝਾ ਕਰਨ, ਅਤੇ ਅਗਵਾਈ ਪ੍ਰਦਾਨ ਕਰਕੇ ਸੰਪਾਦਕੀ ਏਜੰਡਾ ਤੈਅ ਕਰਦੇ ਹਨ।
ਸੰਪਾਦਕ ਦੇ ਕੰਮ ਵਿੱਚ ਸ਼ਾਮਲ ਹੋਣਗੇ:
- ਹੇਠਾਂ ਦਿੱਤੇ ਦੇਸ਼ਾਂ: ਅਫਗਾਨਿਸਤਾਨ, ਕਜ਼ਾਕਿਸਤਾਨ, ਕਿਰਗਿਸਤਾਨ, ਮੰਗੋਲੀਆ, ਤਜ਼ਾਕਿਸਤਾਨ, ਤੁਰਕਮੇਨਸਤਾਨ, ਅਤੇ ਉਜ਼ਬੇਕਿਸਤਾਨ ਬਾਰੇ ਰਿਪੋਰਟਿੰਗ ਲਈ ਜ਼ਿੰਮੇਵਾਰ ਟੀਮ ਦਾ ਅਗਵਾਈ ਅਤੇ ਵਿਕਾਸ ਕਰਨਾ
- ਖਿੱਤੇ ਦੇ ਆਨਲਾਈਨ ਸਰੋਤਾਂ ਤੋਂ ਸਭ ਤੋਂ ਭਖਦੇ ਅਤੇ ਮਹੱਤਵਪੂਰਨ ਮੁੱਦਿਆਂ ਨੂੰ ਉਜਾਗਰ ਕਰਨ ਵਾਲੀਆਂ ਕਹਾਣੀਆਂ ਲਿਖਣਾ, ਤੱਥਾਂ ਦੀ ਜਾਂਚ ਕਰਨਾ ਅਤੇ ਸੰਪਾਦਿਤ ਕਰਨਾ
- ਖੇਤਰ ਵਿਚ ਸੋਸ਼ਲ ਮੀਡੀਆ ਅਤੇ ਨਾਗਰਿਕ ਮੀਡੀਆ ਦੀ ਚਰਚਾ ਅਤੇ ਰੁਝਾਨਾਂ ਨੂੰ ਵਿਕਾਸਸ਼ੀਲ ਕਹਾਣੀਆਂ ਨੂੰ ਪ੍ਰਮੁਖਤਾ ਪ੍ਰਦਾਨ ਕਰਨਾ
- ਆਪਣੇ ਖੇਤਰ ਦਾ ਭਰੋਸੇਯੋਗ ਅਤੇ ਜਾਂਚੇ ਪਰਖੇ ਗਏ ਆਨਲਾਈਨ ਸਰੋਤਾਂ ਦਾ ਡੈਟਾਬੇਸ ਵਿਕਸਤ ਕਰਨਾ
- ਖੇਤਰ ਵਿਚ ਵਾਪਰ ਰਹੀਆਂ ਘਟਨਾਵਾਂ ਬਾਰੇ ਖ਼ਿਆਲ ਅਤੇ ਸੁਰਖੀਆਂ ਇਕੱਤਰ ਕਰਨ ਅਤੇ ਵਿਕਸਿਤ ਕਰਨ ਲਈ ਵਰਚੁਅਲ ਐਡੀਟੋਰੀਅਲ ਮੀਟਿੰਗਾਂ ਦਾ ਪ੍ਰਬੰਧ ਕਰਨਾ
- ਗਲੋਬਲ ਵੋਆਇਸਿਸ ਨਿਊਜ਼ ਰੂਮ ਅਤੇ ਹੋਰ ਭਾਗਾਂ ਦੇ ਸਹਿਕਰਮੀਆਂ ਨਾਲ ਮੀਟਿੰਗਾਂ ਵਿਚ ਸ਼ਾਮਲ ਹੋਣਾ ਅਤੇ ਵਿਚਾਰ ਵਟਾਂਦਰਿਆਂ ਵਿਚ ਹਿੱਸਾ ਲੈਣਾ
- ਗਲੋਬਲ ਦਰਸ਼ਕਾਂ ਲਈ ਕਹਾਣੀਆਂ ਚੁਣਨ ਅਤੇ ਦੁਬਾਰਾ ਪੇਸ਼ ਕਰਨ ਲਈ ਮੀਡੀਆ ਭਾਈਵਾਲਾਂ ਨਾਲ ਨੇੜਿਓਂ ਕੰਮ ਕਰਨਾ, ਅਤੇ ਭਾਈਵਾਲ ਸਾਈਟਾਂ ਤੇ ਗਲੋਬਲ ਵੋਆਇਸਿਸ ਦੀਆਂ ਕਹਾਣੀਆਂ ਨੂੰ ਪ੍ਰਕਾਸ਼ਤ ਕਰਨਾ
- ਅੰਤਰ-ਖੇਤਰੀ ਪ੍ਰਾਜੈਕਟਾਂ ਵਿੱਚ ਹਿੱਸਾ ਲੈਣ ਲਈ ਗਲੋਬਲ ਵੋਆਇਸਿਸ ਨਿਊਜ਼ ਰੂਮ ਅਤੇ ਵੱਡੇ ਭਾਈਚਾਰੇ ਨਾਲ ਜੁੜੇ ਰਹਿਣਾ
- ਗਲੋਬਲ ਵੋਆਇਸਿਸ ਕਮਿਊਨਿਟੀ ਅਤੇ ਸੰਪਾਦਕੀ ਦਿਸ਼ਾ ਨਿਰਦੇਸ਼ਾਂ, ਮਿਸ਼ਨ ਅਤੇ ਸਭਿਆਚਾਰ ਦੇ ਅਨੁਸਾਰ ਕੰਮ ਕਰ
ਅਹੁਦੇ ਲਈ ਸਫਲ ਉਮੀਦਵਾਰਾਂ ਦੀ ਯੋਗਤਾ:
- ਅੰਗ੍ਰੇਜ਼ੀ ਵਿਚ ਚੰਗੀ ਰਵਾਨਗੀ, ਲਿਖਣ ਅਤੇ ਸੰਚਾਰ ਦੇ ਹੁਨਰ ਹੋਣਾ
- ਰੂਸੀ ਵਿਚ ਚੰਗੀ ਰਵਾਨਗੀ, ਲਿਖਣ ਅਤੇ ਸੰਚਾਰ ਦੇ ਹੁਨਰ ਹੋਣਾ
- ਖਬਰਾਂ ਦੇ ਸਿੱਧ ਸਰੋਤ ਅਤੇ ਖ਼ਬਰਾਂ ਲਿਖਣ ਦੀ ਯੋਗਤਾ ਹੋਣਾ
- ਗਲੋਬਲ ਸਰੋਤਿਆਂ ਲਈ ਸਥਾਨਕ ਮੁੱਦਿਆਂ ਬਾਰੇ ਸੰਵੇਦਨਸ਼ੀਲਤਾ ਅਤੇ ਗਿਆਨ-ਭਰਪੂਰ ਲਿਖਣ ਦੀ ਯੋਗਤਾ
- ਗ੍ਰੇਟਰ ਸੈਂਟਰਲ ਏਸ਼ੀਆ ਦੇ ਦੇਸ਼ਾਂ ਨਾਲ ਜੁੜੇ ਮੁੱਦਿਆਂ ਦੀ ਚੰਗੀ ਸਮਝ ਅਤੇ ਖੇਤਰੀ ਮੁੱਦਿਆਂ ‘ਤੇ ਸਹੀ ਸੰਪਾਦਕੀ ਫ਼ੈਸਲਾ ਲੈਣ ਦੀ ਯੋਗਤਾ
- ਖਿੱਤੇ ਵਿੱਚ ਨਾਗਰਿਕ ਮੀਡੀਆ, ਮੁੱਖਧਾਰਾ ਮੀਡੀਆ, ਸਥਾਨਕ ਪ੍ਰੈਸ ਅਤੇ ਸੋਸ਼ਲ ਮੀਡੀਆ ਗਤੀਸ਼ੀਲਤਾ ਦੀ ਚੰਗੀ ਸਮਝ ਹੋਣਾ, ਜਿਸ ਵਿੱਚ ਭਰੋਸੇਯੋਗ ਸੋਸ਼ਲ ਮੀਡੀਆ ਅਤੇ ਨਾਗਰਿਕ ਅਵਾਜ਼ਾਂ ਦਾ ਗਿਆਨ ਸ਼ਾਮਲ ਹੋਵੇ
- ਖੇਤਰ ਵਿੱਚ ਡਿਜੀਟਲ ਅਧਿਕਾਰ, ਬੋਲਣ ਦੀ ਆਜ਼ਾਦੀ ਅਤੇ ਸੰਘਰਸ਼ਾਂ ਨਾਲ ਜੁੜੇ ਮੁੱਦਿਆਂ ਅਤੇ ਗਤੀਸ਼ੀਲਤਾ ਦੀ ਸਮਝ ਹੋਣਾ
- ਇੱਕ ਖੁੱਲ੍ਹੇ ਡੁੱਲ੍ਹੇ ਢਾਂਚੇ ਵਾਲੇ, ਪੂਰੀ ਤਰ੍ਹਾਂ ਵਰਚੁਅਲ ਕੰਮ ਵਾਲੇ ਵਾਤਾਵਰਣ ਵਿੱਚ ਦੂਜਿਆਂ ਨਾਲ ਕੰਮ ਕਰਨ ਵਿੱਚ ਸਹਿਜ ਹੋਣਾ
- ਕੰਪਿਊਟਰ ਦੀ ਉੱਚ ਸਾਖਰਤਾ ਹੋਣਾ
- ਬ੍ਰੌਡਬੈਂਡ ਇੰਟਰਨੈਟ ਕਨੈਕਸ਼ਨ ਦੀ ਭਰੋਸੇਯੋਗ ਪਹੁੰਚ ਪ੍ਰਾਪਤ ਹੋਣਾ
- ਗਲੋਬਲ ਵੋਆਇਸਿਸ ਦੇ ਕੰਮ ਲਈ ਪ੍ਰਤੀ ਹਫ਼ਤਾ 10-15 ਘੰਟੇ ਸਮਰਪਿਤ ਕਰਨ ਦੇ ਯੋਗ ਹੋਣਾ
- ਗਲੋਬਲ ਵੋਆਇਸਿਸ ਦੇ ਮਿਸ਼ਨ ਅਤੇ ਕਦਰਾਂ ਕੀਮਤਾਂ ਪ੍ਰਤੀ ਦ੍ਰਿੜ ਵਚਨਬੱਧਤਾ ਦਰਸਾਉਣ ਦੇ ਯੋਗ ਹੋਣਾ
ਮੱਧ ਏਸ਼ੀਆਈ ਭਾਸ਼ਾਵਾਂ ਦੇ ਗਿਆਨ ਵਾਲੇ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਜਾਏਗੀ ਜਿਨ੍ਹਾਂ ਵਿੱਚ ਦਾਰੀ, ਕਜ਼ਾਖ, ਕਿਰਗੀਜ਼, ਮੰਗੋਲੀਆਈ, ਪਸ਼ਤੋ, ਤਾਜਿਕ, ਤੁਰਕਮੇਨ, ਉਈਗੂਰ ਅਤੇ ਉਜ਼ਬੇਕ ਸ਼ਾਮਲ ਹਨ
ਗਲੋਬਲ ਵੋਆਇਸਿਸ ਇੱਕ ਗਲੋਬਲ, ਵਰਚੁਅਲ ਸੰਸਥਾ ਹੈ. ਗਲੋਬਲ ਵੌਇਸ ਨਿਊਜ਼ ਰੂਮ ਦਾ ਇੰਜਣ ਪਾਰਟ ਟਾਈਮ ਐਡੀਟਰਾਂ ਦੀ ਇਕ ਟੀਮ ਹੈ ਜੋ ਵਿਸ਼ਵ ਭਰ ਵਿਚ ਵਲੰਟੀਅਰ ਯੋਗਦਾਨ ਪਾਉਣ ਵਾਲਿਆਂ ਅਤੇ ਅਨੁਵਾਦਕਾਂ ਨਾਲ ਕੰਮ ਕਰਦੇ ਹਨ, ਜਿਸ ਦਾ ਮਕਸਦ ਉਨ੍ਹਾਂ ਕਹਾਣੀਆਂ ਅਤੇ ਦ੍ਰਿਸ਼ਟੀਕੋਣਾਂ ਨੂੰ ਉਜਾਗਰ ਕਰਨਾ ਹੈ ਜਿਨ੍ਹਾਂ ਨੂੰ ਅੰਤਰਰਾਸ਼ਟਰੀ ਮੁੱਖ ਧਾਰਾ ਮੀਡੀਆ ਵਿੱਚ ਖੁੱਲ੍ਹ ਕੇ ਪੇਸ਼ ਨਹੀਂ ਕੀਤਾ ਜਾਂਦਾ।
ਇਨ੍ਹਾਂ ਅਹੁਦਿਆਂ ਨਾਲ ਸੰਬੰਧਿਤ ਕੋਈ ਭੂਗੋਲਿਕ ਜ਼ਰੂਰਤ ਨਹੀਂ ਹੈ। ਗਲੋਬਲ ਵੋਆਇਸਿਸ ਦਾ ਕੋਈ ਦਫਤਰ ਜਾਂ ਭੌਤਿਕ ਹੈੱਡਕੁਆਰਟਰ ਨਹੀਂ ਹੈ। ਉਮੀਦਵਾਰਾਂ ਨੂੰ ਆਪਣੇ ਕਾਰਜਕਰਮ ਨਿਰਧਾਰਤ ਕਰਨ ਅਤੇ ਪੂਰੀ ਤਰ੍ਹਾਂ ਵਰਚੁਅਲ ਵਾਤਾਵਰਣ ਵਿਚ ਕੰਮ ਕਰਨ ਵਿੱਚ ਢਲੇ ਹੋਣਾ ਚਾਹੀਦਾ ਹੈ।
ਅਸੀਂ ਇਸ ਸਮੇਂ ਅਰਜ਼ੀ ਦੇਣ ਲਈ ਗਲੋਬਲ ਵੋਆਇਸਿਸ ਪ੍ਰੋਜੈਕਟ ਵਿਚ ਯੋਗਦਾਨ ਪਾਉਣ ਵਾਲੇ ਉਮੀਦਵਾਰਾਂ ਦਾ ਜ਼ੋਰਦਾਰ ਸਵਾਗਤ ਕਰਦੇ ਹਾਂ
ਆਸਾਮੀ ਪਾਰਟ-ਟਾਈਮ ਹੈ ਅਤੇ ਇਸ ਨੂੰ ਫ੍ਰੀਲਾਂਸ ਇਕਰਾਰਨਾਮੇ ਵਜੋਂ ਮੰਨਿਆ ਜਾਵੇਗਾ।
To apply:
Submit a résumé and a cover letter in English that highlights your work and explains why you would be a good fit for the position to jobs@globalvoices.org, with the subject line: Regional Editor for Greater Central Asia: your name. Please attach your cover letter as a .doc or .pdf file in addition to including it in the body of your e-mail.
The application deadline is 11:59pm EST (GMT -4) on February 14 , 2021.