- Global Voices ਪੰਜਾਬੀ ਵਿੱਚ - https://pa.globalvoices.org -

ਕੇਰਲਾ ਵਿਚ ਲੱਖਾਂ ਲੋਕਾਂ ਨੇ ਲੰਮੀ ਕਤਾਰ ਬਣਾ ਕੇ ਜਾਹਰ ਕੀਤਾ ਨਾਗਰਿਕਤਾ ਬਿੱਲ ਲਈ ਰੋਸ

ਸ਼੍ਰੇਣੀਆਂ: ਦੱਖਣੀ ਏਸ਼ੀਆ, ਭਾਰਤ, ਜੰਗ ਅਤੇ ਕਸ਼ਮਕਸ਼, ਨਾਗਰਿਕ ਮੀਡੀਆ, ਪਰਵਾਸ ਅਤੇ ਆਵਾਸ, ਪ੍ਰਸ਼ਾਸਨ, ਬੋਲਣ ਦੀ ਆਜ਼ਾਦੀ, ਮਨੁੱਖੀ ਹੱਕ, ਰਾਜਨੀਤੀ, ਰੋਸ, ਵਿਕਾਸ
Screenshot from YouTube Video by indusdotnews. [1]

(ਕੇਰਲਾ ਵਿਚ ਮਨੁੱਖੀ ਚੇਨ (ਇਕ ਵੀਡੀਓ ਤੋਂ ਲਿਆ ਗਿਆ ਸਕਰੀਨਸ਼ਾਟ

26 ਜਨਵਰੀ ਨੂੰ ਭਾਰਤ ਦੇ ਗਣਤੰਤਰ ਦਿਹਾੜੇ [2] ਦੇ ਮੌਕੇ ਲੱਖਾਂ ਲੋਕਾਂ ਨੇ 620 ਕਿ.ਮੀ. ਲੰਮੀ ਮਨੁੱਖੀ ਚੇਨ ਭਾਵ ਕਤਾਰ ਬਣਾ ਕੇ [3] ਨਾਗਰਿਕਤਾ ਬਿੱਲ ਦੇ ਖਿਲਾਫ ਆਪਣਾ ਰੋਸ ਜਾਹਰ ਕੀਤਾ। ਕੇਰਲਾ ਦੇ ਉੱਤਰੀ ਸਿਰੇ ਤੋਂ ਦੱਖਣੀ ਸਿਰੇ ਤੱਕ ਜੁਟੀ ਇਸ ਕਤਾਰ ਦੀ ਮੰਗ ਇਹ ਸੀ ਕਿ ਸਰਕਾਰ ਉਲੀਕੇ ਗਏ ਆਪਣੇ ਵਿਵਾਦਿਤ ਨਾਗਰਿਕਤਾ ਸੋਧ ਬਿੱਲ [4] ਨੂੰ ਵਾਪਸ ਲਵੇ।

ਦਸੰਬਰ 2019 ਵਿੱਚ ਲਾਗੂ ਕੀਤਾ ਗਿਆ ਨਾਗਰਿਕਤਾ ਸੋਧ ਬਿੱਲ 2019 [4] (ਸੀਏਏ) ਗੁਆਂਢੀ ਦੇਸ਼ਾਂ ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਤੋਂ ਭਾਰਤ ਵਿਚ ਆ ਕੇ ਵਸੇ ਗੈਰ-ਮੁਸਲਿਮ ਪ੍ਰਵਾਸੀਆਂ ਨੂੰ ਕਾਨੂੰਨੀ ਮਾਨਤਾ ਭਾਵ ਨਾਗਰਿਕਤਾ ਦੇਣ ਦੀ ਸਹੂਲਤ ਪ੍ਰਦਾਨ ਕਰਦਾ ਹੈ। ਹਾਲਾਂਕਿ ਕਈ ਸਮਾਜਿਕ ਸੰਸਥਾਵਾਂ ਅਤੇ ਵਿਰੋਧੀ ਧਿਰ ਨੇ ਬਿੱਲ ਦੇ ਮੁਸਲਿਮ ਵਿਰੋਧੀ ਹੋਣ ਕਾਰਨ ਇਸ ਦੀ ਆਲੋਚਨਾ ਕੀਤੀ ਹੈ। ਨਾਗਰਿਕਤਾ ਸੋਧ ਬਿੱਲ ਦੇਸ਼ ਵਿਆਪੀ ਨੈਸ਼ਨਲ ਰਜਿਸਟਰ ਆਫ ਸਿਟੀਜ਼ਨ [5] (ਐਨਆਰਸੀ) ਨਾਲ ਮਿਲ ਕੇ, ਨਾ ਸਿਰਫ ਘੱਟ ਗਿਣਤੀ ਮੁਸਲਮਾਨਾਂ, ਸਗੋਂ ਸਮੁੱਚੇ ਭਾਰਤ ਵਾਸੀਆਂ ਲਈ ਵੀ ਵਿਨਾਸ਼ਕਾਰੀ ਮੰਨਿਆ ਜਾ ਰਿਹਾ ਹੈ।

ਇਹ ਲੰਮੀ ਮਨੁੱਖੀ ਚੇਨ ਬਣਾਉਣ ਦਾ ਉੱਦਮ ਲੈਫਟ ਡੈਮੋਕ੍ਰੇਟਿਕ ਫਰੰਟ (ਐਲਡੀਐਫ) [7] ਵਲੋਂ ਕੀਤਾ ਗਿਆ ਸੀ ਅਤੇ ਇਸ ਨੂੰ ਕਮਿਊਨਿਸਟ ਪਾਰਟੀ ਆਫ ਇੰਡੀਆ (ਮਾਰਕਸਿਸਟ) [8] ਅਤੇ ਉਨ੍ਹਾਂ ਦੇ ਆਗੂ, ਕੇਰਲਾ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਾਨ [9] ਦਾ ਸਮਰਥਨ ਹਾਸਿਲ ਸੀ।

ਸਾਡੇ ਗਣਤੰਤਰ ਦਿਵਸ 2020 ਦੇ ਮੌਕੇ ਕੇਰਲਾ ਵਿੱਚ ਮਲਿਆਲੀਆਂ ਦੁਆਰਾ ਇੱਕ ਹੋਰ ਮਨੁੱਖੀ ਕਤਾਰ ਬਣਾਈ ਜਾ ਰਹੀ ਹੈ।
620 ਕਿਲੋਮੀਟਰ ਲੰਬੀ ਇਹ ਮਨੁੱਖੀ ਕਤਾਰ ਕਸਾਰਾਗੋੜ ਤੋਂ ਤਿਰੁਵੰਤਪੁਰਮ ਤੱਕ #CAA_NRC_NPR [10]  ਅਤੇ ਸੰਘੀਆਂ ਦੀਆਂ ਹੋਰ ਗੈਰ ਸੰਵਿਧਾਨਕ ਗਤੀਵਿਧੀਆਂ ਦੇ ਵਿਰੁੱਧ ਪ੍ਰਦਰਸ਼ਨ ਦਰਸਾਉਣ ਲਈ ਹੋਵੇਗੀ।

ਨੋਟ : ਮਲਿਆਲੀ [14] = ਕੇਰਲਾ ਦੇ ਉਹ ਲੋਕ ਜੋ ਮਲਿਆਲਮ ਭਾਸ਼ਾ ਬੋਲਦੇ ਹਨ।  ਸੰਘੀ = ਰਾਸ਼ਟਰੀ ਸਵੈਸੇਵਕ ਸੰਘ [15] (ਆਰਐਸਐਸ) ਦੇ ਚੇਲੇ, ਜੋ ਕਿ ਇਕ ਹਿੰਦੂ ਰਾਸ਼ਟਰਵਾਦੀ, ਪੈਰਾਮਿਲਟਰੀ ਵਲੰਟੀਅਰ ਸੰਸਥਾ ਹੈ।

ਭੀੜ ਵਿਚ ਰਾਜਨੇਤਾ, ਸਭਿਆਚਾਰਕ ਕਾਰਕੁੰਨ, ਧਾਰਮਿਕ ਆਗੂ, ਕਲਾਕਾਰ ਤੇ ਅਣਗਿਣਤ ਫਿਕਰਮੰਦ ਨਾਗਰਿਕ ਸ਼ਾਮਿਲ [16] ਸਨ। ਸੋਸ਼ਲ ਮੀਡੀਆ ਉੱਪਰ ਖਾਤਿਆਂ ਉੱਪਰ ਇਸ ਮੁਜ਼ਾਹਰੇ ਦੀਆਂ ਰੰਗਦਾਰ ਤਸਵੀਰਾਂ ਅਤੇ ਵੀਡੀਓਜ਼ ਦਾ ਇਕ ਸੈਲਾਬ ਦੇਖਿਆ ਗਿਆ।

ਕੇਰਲਾ ਵਿੱਚ ਮਲਿਆਲਮ ਭਾਸ਼ਾ ਵਿਚ ‘ਹਮ ਦੇਖੇਂਗੇ’ ਰਾਹੀਂ ਸੰਵਿਧਾਨ-ਵਿਰੋਧੀ CAA, NRC ਅਤੇ NPR ਦਾ ਵਿਰੋਧ ਕਰਨ ਲਈ ਜੁਟੀ 620 ਕਿਲੋਮੀਟਰ ਲੰਮੀ ਮਨੁੱਖੀ ਲੜੀ ਦਾ ਇੱਕ ਦ੍ਰਿਸ਼।
ਸਾਡੇ ਪ੍ਰਧਾਨ ਮੰਤਰੀ ਨੂੰ ਇਨ੍ਹਾਂ ਸਾਰੇ ਲੋਕਾਂ ਨੂੰ ਉਨ੍ਹਾਂ ਦੇ ਪਹਿਰਾਵੇ ਤੋਂ ਪਛਾਨਣ ਦਿਓ 🙂
pic.twitter.com/N9exiGsooa  [17]
— ਰਵੀ ਨਾਇਰ (@t_d_h_nair) January 26, 2020 [18]

ਕੇਰਲਾ ਦੇ ਮੁੱਖ ਮੰਤਰੀ ਪਿਨਾਰਾਈ ਵਿਜਿਆਨ ਵੀ ਇਸ ਪ੍ਰਦਰਸ਼ਨ ਵਿਚ ਸ਼ਾਮਿਲ ਹੋਏ ਤੇ ਇਕ ਬਿਆਨ [19] ਜਾਰੀ ਕਰਦਿਆਂ ਉਨ੍ਹਾਂ ਕਿਹਾ :

The citizenship law will endanger the Constitution and destroy peace in the country since their (the ruling Bharatiya Janata Party’s [20]) intention is to destroy secularism. We have already declared that Kerala is not the place to accept the new citizenship regime.

ਨਾਗਰਿਕਤਾ ਬਿੱਲ ਸੰਵਿਧਾਨ ਨੂੰ ਖਤਰੇ ਵਿਚ ਪਾਵੇਗਾ ਅਤੇ ਦੇਸ਼ ਵਿਚ ਸ਼ਾਂਤੀ ਨੂੰ ਖ਼ਤਮ ਕਰੇਗਾ ਕਿਉਂਕਿ ਉਨ੍ਹਾਂ ਦੀ (ਸੱਤਾਧਾਰੀ ਭਾਰਤੀ ਜਨਤਾ ਪਾਰਟੀ) ਦੀ ਮਨਸ਼ਾ ਧਰਮ ਨਿਰਪੱਖਤਾ ਨੂੰ ਖਤਮ ਕਰਨਾ ਹੈ। ਅਸੀਂ ਪਹਿਲਾਂ ਹੀ ਐਲਾਨ ਕਰ ਚੁੱਕੇ ਹਾਂ ਕਿ ਕੇਰਲਾ ਨਵੀਂ ਨਾਗਰਿਕਤਾ ਪ੍ਰਣਾਲੀ ਨੂੰ ਸਵੀਕਾਰਨ ਲਈ ਬਿਲਕੁਲ ਵੀ ਰਾਜ਼ੀ ਨਹੀਂ ਹੈ।

ਉਨ੍ਹਾਂ ਇਕ ਹੋਰ ਟਵੀਟ ਕਰਦਿਆਂ ਕਿਹਾ :

ਕੇਰਲ, ਅਸਲ ਵਿਚ, ਬਰਾਬਰੀ ਅਤੇ ਤਰਕ ਨਾਲ ਖੜਾ ਹੈ। ਇਸ ਮਿੱਟੀ ਦੇ ਲੋਕ ਬਿਨਾਂ ਸ਼ੱਕ ਧਰਮ ਨਿਰਪੱਖ ਹਨ. ਸਾਡੀ ਅੱਜ ਦੀ #KeralaHumanChain [21] ਸਾਡੇ ਏਕੇ ਦੀ ਇੱਕ ਹੋਰ ਮਿਸਾਲ ਹੈ। ਇਸ ਲੜਾਈ ਵਿਚ ਅਸੀਂ ਚੁੱਪ ਨਹੀਂ ਬੈਠਾਂਗੇ ਅਤੇ ਅਸੀਂ ਕਾਮਯਾਬ ਹੋਵਾਂਗੇ।#HumanChain [22] pic.twitter.com/W3Hprr7E8t [23]

— ਪਿਨਾਰਾਈ ਵਿਜਿਆਨ (@vijayanpinarayi) January 26, 2020 [24]

ਸਮਰਥਨ ਦੇਵੋ ਤੁਸੀਂ ਜਿਸ ਤਰ੍ਹਾਂ ਵੀ ਦੇ ਸਕਦੇ ਹੋ। ਇਹ ਜਰੂਰੀ ਹੈ#NoCAANoNRC [25]

ਤਸਵੀਰਾਂ : ਨਵ-ਵਿਆਹੁਤਾ, ਕਿਸ਼ੋਰ ਕੇਰਲਾ ਵਿਚ ਸੀਏਏ ਦੇ ਖਿਲਾਫ ਪ੍ਰਦਰਸ਼ਨ ਵਿਚ ਹਿੱਸਾ ਲੈਂਦੇ ਹੋਏ https://t.co/fhGy6zEAm3 [26]

— ਰਿੱਧੀ ਦੋਸ਼ੀ (@riddhi09) January 29, 2020 [27]

620 ਕਿ.ਮੀ. ਲੰਮੀ ਮਨੁੱਖੀ ਚੇਨ ਵਿਚ ਵਿਆਹੁਤਾ ਜੋੜਾ ਸੀਏਏ ਬਿੱਲ ਵਾਪਿਸ ਲੈਣ ਦੀ ਮੰਗ ਕਰਦਾ ਹੋਇਆ

#शाहीन_बाग_से_हिलती_सरकार [28] pic.twitter.com/4rHfwRA3EA [29]

— FAISAL ALAM?? (@FAISALALAM832) January 27, 2020 [30]

ਕੇਰਲਾ ਵਿਚ ਬਣੀ ਮਨੁੱਖੀ ਕਤਾਰ ਨੂੰ ਪਾਣੀ ਦੀ ਬੁਛਾੜ ਵੀ ਨਹੀਂਂ ਰੋਕ ਸਕੀ। ਇਹ ਹੁੰਦੀ ਹੈ ਸੰਵਿਧਾਨ ਲਈ ਸ਼ਰਧਾ।pic.twitter.com/TASApYuqIk [31]

— ਰਮੇਸ਼ ਇੰਡੀਆ (@CommonManInd65) January 28, 2020 [32]

ਇਸ ਤੋਂ ਬਿਨਾਂ, ਇਸੇ ਦਿਨ ਪੱਛਮੀ ਬੰਗਾਲ [33] ਦੀ ਰਾਜਧਾਨੀ ਕਲਕੱਤਾ [34] ਵਿਖੇ ਵੀ 11 ਕਿ.ਮੀ. ਲੰਮੀ ਮਨੁੱਖੀ ਚੇਨ ਭਾਵ ਕਤਾਰ ਬਣਾਈ।

ਇਹ ਮਨੁੱਖੀ ਚੇਨ ਗੋਲਪਾਰਕ ਤੋਂ ਸ਼ਿਆਮਬਾਜ਼ਾਰ ਤੱਕ NRC/CAA/NPR ਦਾ ਵਿਰੋਧ ਜਤਾਉਣ ਲਈ ਹੈ।pic.twitter.com/Yj40ArgKFd [36]

ਗਣਤੰਤਰ ਦਿਵਸ ਉਸ ਇਤਿਹਾਸਕ ਤਰੀਖ (26 ਜਨਵਰੀ 1950) ਦਾ ਸਨਮਾਨ ਕਰਦਾ ਹੈ ਜਦੋਂ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ ਅਤੇ ਇਹ ਰਾਸ਼ਟਰ ਇਕ ਨਵੇਂ ਗਣਤੰਤਰ ਵਿੱਚ ਤਬਦੀਲ ਹੋ ਗਿਆ ਸੀ। ਅੱਜ ਇਸੇ ਦਿਨ ਭਾਰਤ ਨੇ ਪੂਰੇ ਦੇਸ਼ ਵਿੱਚ ਵਿਰੋਧ ਪ੍ਰਦਰਸ਼ਨ ਵੇਖੇ ਜੋ ਇਸ ਦੀ ਸੰਵਿਧਾਨਕ ਮੁੱਲ ਪ੍ਰਣਾਲੀ [39] ਭਾਵ ਧਰਮ ਨਿਰਪੇਖਤਾ ਨੂੰ ਸੱਟ ਮਾਰਦੇ ਇਕ ਬਿੱਲ ਲਈ ਹੋ ਰਹੇ ਸਨ।

CAA/NRC/NPR ਦੇ ਖਿਲਾਫ ਗਣਤੰਤਰ ਦਿਹਾੜੇ ਉੱਪਰ ਭਾਰਤ ਦੇ 56 ਸ਼ਹਿਰਾਂ ਵਿਚ ਰੋਸ ਪ੍ਰਦਰਸ਼ਨ #शाहीन_बाग_से_हिलती_सरकार [28] pic.twitter.com/XqtXuNRent [40]

— Aamir Siddiqui (@AamirSi11033884) January 27, 2020 [41]

?ਕੇਰਲਾ ਵਿਚ ਲੱਖਾਂ ਲੋਕਾਂ ਵਲੋਂ ਬਣਾਈ ਮਨੁੱਖੀ ਚੇਨ

?ਕਲਕੱਤਾ ਵਿਚ 11 ਕਿ.ਮੀ. ਲੰਮੀ ਮਨੁੱਖੀ ਚੇਨ

?ਸ਼ਾਹੀਨ ਬਾਗ਼ ਵਿਚ ਗਣਤੰਤਰ ਦਿਹਾੜੇ ਦੀਆਂ ਰੌਣਕਾਂ

?ਬੰਗਲੁਰੁ ਵਿਚ ਦਲਿਤ ਤੇ ਆਦਿਵਾਸੀ ਮਾਰਚ

ਸੀਏਏ-ਐਨਆਰਸੀ ਵਿਰੋਧੀ ਲਹਿਰ ਵੱਡੀ ਹੁੰਦੀ ਜਾ ਰਹੀ ਹੈ। ਮੋਦੀ ਇਨ੍ਹਾਂ ਤਸਵੀਰਾਂ ਨੂੰ ਦੇਖ-ਦੇਖ ਤੇ ਇਨ੍ਹਾਂ ਨੂੰ ਕੱਪੜਿਆਂ ਰਾਹੀਂ ਪਛਾਣਦਾ-ਪਛਾਣਦਾ ਥੱਕ ਜਾਵੇਗਾ।?pic.twitter.com/9wxWADKlW0 [42]

— ਸ਼੍ਰੀਵਾਸਤਵ (@srivatsayb) January 27, 2020 [43]

ਭਾਰਤ ਵਿਚ ਨਾਗਰਿਕਤਾ ਬਿੱਲ ਦੇ ਖਿਲਾਫ ਹੋ ਰਹੇ ਪ੍ਰਦਰਸ਼ਨਾਂ ਬਾਰੇ ਹੋਰ ਜਾਨਣ ਲਈ ਸਾਡੀ ਖਾਸ ਕਵਰੇਜ ਪੜੋ : ਭਾਰਤੀ ਲੋਕਤੰਤਰ ਦੇ ਡਿਗਦੇ ਮਿਆਰ ਦਾ ਖਾਮਿਆਜ਼ਾ ਕੌਣ ਭੁਗਤ ਰਿਹਾ ਹੈ?  [44]