ਪਾਕਿਸਤਾਨੀ ਨਿਰਦੇਸ਼ਕ ਨੇ ਧਮਕੀਆਂ ਮਿਲਣ ਤੋਂ ਬਾਅਦ ਰੋਕੀ ਪੁਰਸਕਾਰ ਜੇਤੂ ਫਿਲਮ ਦੀ ਰਿਲੀਜ਼

Screenshot from the official trailer of Zindagi Tamasha (Circus of Life)

ਜ਼ਿੰਦਗੀ ਤਮਾਸ਼ਾ ਦੇ ਅਧਿਕਾਰਤ ਟ੍ਰੇਲਰ ਦਾ ਸਕ੍ਰੀਨਸ਼ਾਟ

ਮਸ਼ਹੂਰ ਪਾਕਿਸਤਾਨੀ ਫਿਲਮ ਨਿਰਮਾਤਾ ਅਤੇ ਅਦਾਕਾਰ ਸਰਮਦ ਖ਼ੂਸਟ ਨੂੰ ਆਪਣੀ ਫਿਲਮ ਜ਼ਿੰਦਗੀ ਤਮਾਸ਼ਾ ਦੀ ਪਾਕਿਸਤਾਨ ਵਿੱਚ ਰਿਲੀਜ਼ ਰੋਕਣ ਲਈ ਲਗਾਤਾਰ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੋਂ ਤਕ ਕਿ ਇਹ ਐਲਾਨ ਕਰਨ ਤੋਂ ਬਾਅਦ ਕਿ ਉਹ ਹੁਣ ਫਿਲਮ ਨੂੰ ਰਿਲੀਜ ਨਹੀਂ ਕਰ ਰਿਹਾ ਹੈ ਅਤੇ ਪਾਕਿਸਤਾਨ ਵਿੱਚ ਪ੍ਰੀਮੀਅਰ ਕੈਂਸਲ ਕਰ ਰਿਹਾ ਹੈ, ਉਸਦੇ ਖਿਲਾਫ ਨਿੱਜੀ ਧਮਕੀਆਂ ਨਿਰੰਤਰ ਜਾਰੀ ਹਨ।

ਜ਼ਿੰਦਗੀ ਤਮਾਸ਼ਾ ਬੁਸਾਨ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਦਿਖਾਈ ਗਈ ਸੀ, ਜਿਥੇ ਇਸ ਨੇ ਕਿਮ ਜੀ-ਸੀਓਕ ਅਵਾਰਡ ਜਿੱਤਿਆ। ਇਸ ਦੋ-ਭਾਸ਼ਾਈ ਫਿਲਮ ਦੀ ਕਹਾਣੀ ਨਾਤ ਖਵਾਨ ਰਾਹਤ ਖਵਾਜਾ (ਆਰਿਫ ਹਸਨ) ਦੇ ਦੁਆਲੇ ਘੁੰਮਦੀ ਹੈ, ਜੋ ਇੱਕ ਸੱਚਾ ਮੁਸਲਮਾਨ ਹੈ, ਜੋ ਨਬੀ ਦੀਆਂ ਨਾਤਾਂ ਲਿਖਦਾ, ਕੰਪੋਜ਼ ਕਰਦਾ, ਅਤੇ ਰਿਕਾਰਡ ਕਰਵਾਉਂਦਾ ਹੈ। ਜਿਵੇਂ ਹੀ ਫਿਲਮ ਅੱਗੇ ਚਲਦੀ ਹੈ, ਖਵਾਜਾ ਦਾ ਸਿਆਹ ਭੇਤ ਖੁੱਲ੍ਹ ਜਾਂਦਾ ਹੈ ਤੇ ਖਵਾਜਾ ਅਤੇ ਉਸ ਦੇ ਪਰਿਵਾਰ ਸਮਾਜ ਤੋਂ ਛੇਕ ਦਿੱਤਾ ਜਾਂਦਾ ਹੈ। ਅਧਿਕਾਰਿਤ ਸੰਖੇਪ ਸਾਰ ਦੇ ਅਨੁਸਾਰ, ਫਿਲਮ “ਸਾਡੇ ਨਿੱਜੀ ਜਜ਼ਬਾਤਾਂ ਦੀ ਨਿਗਰਾਨੀ ਕਰਦੇ ਇਸ ਧਰਤੀ ਦੇ ਛੋਟੇ ਛੋਟੇ ਦੇਵਤਿਆਂ ਬਾਰੇ ਤਿੱਖੀ ਰਾਜਨੀਤਿਕ ਟਿੱਪਣੀ ਹੈ।” ਫਿਲਮ ਨੂੰ ਪਾਕਿਸਤਾਨ ਵਿੱਚ ਧਾਰਮਿਕ ਕਾਨੂੰਨਾਂ ਦੀ ਦੁਰਵਰਤੋਂ ‘ਤੇ ਚੋਟ ਦੱਸਿਆ ਗਿਆ ਹੈ।

#ਜ਼ਿੰਦਗੀ ਤਮਾਸ਼ਾ  @ਸਰਮਦ ਖ਼ੂਸਟ ਦੀ ਬੁਸਾਨ ਫਿਲਮ ਫੈਸਟੀਵਲ ਵਿੱਚ ਨਾਮਵਰ ਕਿਮ-ਜੀ-ਸੀਓਕ ਅਵਾਰਡ ਜਿੱਤਣ ਵਾਲੀ ਪਾਕਿਸਤਾਨ ਦੀ ਪਹਿਲੀ ਫਿਲਮ ਹੈ। ਇਹ ਇੱਕ ਵੱਖਰੀ ਪਰ ਅਨੋਖੀ ਫਿਲਮ ਹੈ ਜੋ ਘਸੀਆਂ ਪਿਟੀਆਂ ਜਿਨਸੀ ਧਾਰਨਾਵਾਂ, ਕੁਈਰ ਜਿਨਸੀ ਰੁਚੀਆਂ ਦੀ ਪੇਸ਼ਕਾਰੀ, ਬੱਚਿਆਂ ਨਾਲ ਛੇੜਛਾੜ ਅਤੇ ਧਾਰਮਿਕ ਵਿਸ਼ਵਾਸ਼ਾਂ ਵਰਗੇ ਵਿਸ਼ਿਆਂ ਨੂੰ ਸੰਬੋਧਿਤ ਹੁੰਦੀ ਹੈ।
ਰਿਲੀਜ: 24 ਜਨਵਰੀ pic.twitter.com/c6uMKorejV

— Effie⁷ (@rm_fishcakes)  15 ਜਨਵਰੀ 2020

ਤਿੰਨ ਪਾਕਿਸਤਾਨੀ ਸੈਂਸਰ ਬੋਰਡਾਂ ਦੇ ਪਾਸ ਕਰਨ ਦੇ ਬਾਵਜੂਦ, ਪਾਕਿਸਤਾਨ ਵਿੱਚ ਰੂੜ੍ਹੀਵਾਦੀਆਂ ਦੇ ਇੱਕ ਹਿੱਸੇ, ਖ਼ਾਸਕਰ ਅਤਿ ਸੱਜੇਪੱਖੀ ਤਹਿਰੀਕ-ਏ-ਲਬੈਕ, ਪਾਕਿਸਤਾਨ (ਟੀਐਲਪੀ) ਦਾਅਵਾ ਕਰ ਰਹੇ ਹਨ ਕਿ ਇਹ ਫਿਲਮ ਖਵਾਜਾ ਦੇ ਚਿੱਤਰਣ ਕਾਰਨ ਇਸਲਾਮ ਵਿਰੋਧੀ ਹੈ। ਟੀਐਲਪੀ ਨੇ ਫਿਲਮ ਦੇ ਖਿਲਾਫ 22 ਜਨਵਰੀ 2020 ਨੂੰ ਦੇਸ਼ ਵਿਆਪੀ ਮੁਜ਼ਾਹਰੇ ਦੀ ਘੋਸ਼ਣਾ ਕੀਤੀ ਕਿਉਂਕਿ “ਇਸਨੇ ਪਵਿੱਤਰ ਨਬੀ (ਪੀਬੀਯੂਐਚ) ਦੀ ਪ੍ਰਸੰਸਾ ਵਿੱਚ ਨਾਤ ਪੜ੍ਹਨ ਵਾਲਿਆਂ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਹੈ।”

ਤਹਿਰੀਕ-ਏ-ਲਬੈਕ ਪਾਕਿਸਤਾਨ (ਟੀਐਲਪੀ) ਜਨਵਰੀ 22 ਨੂੰ ਕਥਿਤ ਬੇਹੁਰਮਤੀ ਲਈ ਸਰਮਦ ਖ਼ੂਸਟ ਦੀ ਆਉਣ ਵਾਲੀ ਫਿਲਮ “#ਜ਼ਿੰਦਗੀ ਤਮਾਸ਼ਾ” ਖਿਲਾਫ ਦੇਸ਼ ਵਿਆਪੀ ਰੋਸ ਪ੍ਰਦਰਸ਼ਨਾਂ ਦਾ ਐਲਾਨ ਕੀਤਾ ਹੈ। pic.twitter.com/AdwJBHuqQU

— Copy Paste (@copypasteOff) 18,ਜਨਵਰੀ 2020

ਸਿੰਧ ਦੇ ਪ੍ਰੋਵਿੰਸ਼ੀਅਲ ਬੋਰਡ ਆਫ਼ ਸੈਂਸਰਜ਼ ਨੇ ਟਵਿੱਟਰ ‘ਤੇ ਸਾਂਝੇ ਕੀਤੇ ਇੱਕ ਪੱਤਰ ਵਿੱਚ ਜ਼ਿਕਰ ਕੀਤਾ ਹੈ ਕਿ ਬੋਰਡ ਨੇ ਲੋਕਾਂ ਨੂੰ ਫ਼ਿਲਮ ਦਿਖਾਉਣ ‘ਤੇ ਰੋਕ ਲਗਾ ਦਿੱਤੀ ਹੈ ਕਿਉਂਕਿ “ਇਹ ਸਮਾਜ ਦੇ ਧਾਰਮਿਕ ਹਿੱਸੇ ਵਿੱਚ ਅਸ਼ਾਂਤੀ ਪੈਦਾ ਕਰ ਸਕਦੀ ਹੈ ਅਤੇ ਦੇਸ਼ ਦੀਆਂ ਸ਼ਾਂਤੀਪੂਰਨ ਸਥਿਤੀਆਂ ਲਈ ਨੁਕਸਾਨਦੇਹ ਹੋ ਸਕਦੀ ਹੈ।”

ਪਾਬੰਦੀ ਨਹੀਂ ਲਗਾਈ। ਪਰ ਪ੍ਰਮਾਣਿਤ ਹੋਣ ਤੋਂ ਬਾਅਦ ਤੀਜੀ ਸਮੀਖਿਆ ਲਈ ਮੁੜ ਵਿਚਾਰਨ ਦੀ ਸਿਫਾਰਿਸ਼ ਕਰ ਦਿੱਤੀ। ਸ਼ਾਇਦ ਪਾਬੰਦੀ ਦਾ ਅਧਾਰ ਬਣਾਉਣ ਲਈ https://t.co/neQXB1X2pA

— Rafay Mahmood (@Rafay_Mahmood)  21 ਜਨਵਰੀ 2020

ਲਗਾਤਾਰ ਡਰਾਵੇ

ਤਹਿਰੀਕ-ਏ-ਲਬੈਕ ਪਾਕਿਸਤਾਨ (ਟੀਐਲਪੀ) ਦੇ ਇਤਰਾਜ਼ ਤੋਂ ਬਾਅਦ, ਸਰਮਦ ਨੂੰ ਭਾਰੀ ਆਨ ਲਾਈਨ ਗਾਲਾਂ ਮਿਲੀਆਂ ਅਤੇ ਉਸਦੀ ਨਿੱਜੀ ਜਾਣਕਾਰੀ ਜਿਵੇਂ ਆਈ ਡੀ ਅਤੇ ਫੋਨ ਨੰਬਰ ਆਨਲਾਈਨ ਸਾਂਝੇ ਕੀਤੇ ਗਏ। ਗਲੋਬਲ ਵੌਆਇਸਿਸ ਨੇ ਇੱਕ ਡਿਜੀਟਲ ਅਧਿਕਾਰ ਸੰਗਠਨ ਨਾਲ ਗੱਲ ਕੀਤੀ ਜਿਸ ਵਿੱਚ ਦੱਸਿਆ ਗਿਆ ਹੈ ਕਿ ਉਨ੍ਹਾਂ ਨੇ ਟਵਿੱਟਰ ਨੂੰ ਸਰਮਦ ਦੀ ਨਿੱਜੀ ਜਾਣਕਾਰੀ ਸਾਂਝੇ ਕਰਨ ਵਾਲੇ ਟਵੀਟਾਂ ਬਾਰੇ ਜਾਣਕਾਰੀ ਦਿੱਤੀ ਹੈ ਅਤੇ ਸ਼ਿਕਾਇਤ ਕੀਤੀ ਹੈ।

16 ਜਨਵਰੀ ਨੂੰ ਸਰਮਦ ਨੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਅਤੇ ਰਾਸ਼ਟਰਪਤੀ ਆਰਿਫ ਅਲਵੀ ਨੂੰ ਇੱਕ ਖੁੱਲ੍ਹਾ ਪੱਤਰ ਲਿਖ ਕੇ ਆਪਣੀ ਫਿਲਮ ਨੂੰ ਜਾਰੀ ਕਰਨ ਲਈ ਉਨ੍ਹਾਂ ਦਾ ਸਮਰਥਨ ਮੰਗਿਆ ਸੀ। ਉਸਨੇ ਲਿਖਿਆ ਕਿ ਉਸ ਨਾਲ ਅਤੇ ਉਸਦੀ ਟੀਮ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਹਾਲਾਂਕਿ ਪਾਕਿਸਤਾਨ ਦੇ ਸੈਂਸਰ ਬੋਰਡ ਨੇ ਉਸਦੀ ਫਿਲਮ ਦੇਸ਼ ਵਿਆਪੀ ਰਿਲੀਜ਼ ਲਈ ਪਾਸ ਕੀਤੀ ਹੈ:

ਮੈਂ ਭੀ ਪਾਕਿਸਤਾਨ ਹੂੰ

ਇੱਕ ਖੁੱਲ੍ਹੀ ਚਿੱਠੀ:@ImranKhanPTI@ArifAlvi ਦੇ ਨਾਂ #Chiefjusticeofpakistan #Chiefofthearmystaffpakiatan#ministerofinformationpakistan@DanyalGilani #censorboardofpakistan #ZindagiTamasha #pakistanicinema pic.twitter.com/D10lS1V1gw

— ਸਰਮਦ ਖ਼ੂਸਟ (@KhoosatSarmad) 16 ਜਨਵਰੀ 2020

ਸਰਮਦ ਨੇ ਲਿਖਿਆ:

“It’s a story about a ‘good enough Muslim’ – there was/is no mention of a sect, party or faction of any sort. Neither in the uncensored version nor the censored one. If a bearded man is to be generically called a molvi (cleric), then trust me, this is/was a film about a good molvi (cleric). An empathetic and heartfelt story of a bearded man who is so much more than just that. He is a human being portrayed through a very humane eye. Well, forget it!”

“ਇਹ ਇੱਕ ‘ਵਾਹਵਾ ਚੰਗੇ ਮੁਸਲਮਾਨ’ ਦੀ ਕਹਾਣੀ ਹੈ – ਇੱਥੇ ਕਿਸੇ ਸੰਪਰਦਾ, ਪਾਰਟੀ ਜਾਂ ਕਿਸੇ ਵੀ ਧੜੇ ਦਾ ਕੋਈ ਜ਼ਿਕਰ ਨਹੀਂ ਸੀ/ਹੈ। ਨਾ ਤਾਂ ਕਿਸੇ ਬਿਨਾਂ ਸੈਂਸਰ ਵਰਜਨ ਵਿੱਚ ਅਤੇ ਨਾ ਹੀ ਸੈਂਸਰ ਵਾਲੇ ਵਿੱਚ। ਜੇਕਰ ਦਾੜ੍ਹੀ ਵਾਲੇ ਆਦਮੀ ਨੂੰ ਆਮ ਤੌਰ ‘ਤੇ ਮੌਲਵੀ ਕਿਹਾ ਜਾਵੇ ਤਾਂ ਫਿਰ ਮੇਰੇ ‘ਤੇ ਯਕੀਨ ਕਰੋ, ਇਹ ਇੱਕ ਚੰਗੇ ਮੌਲਵੀ ਬਾਰੇ ਫਿਲਮ ਹੈ। ਇੱਕ ਦਾੜ੍ਹੀ ਵਾਲੇ ਆਦਮੀ, ਜੋ ਇਸ ਨਾਲੋਂ ਕਿਤੇ ਜ਼ਿਆਦਾ ਹੈ, ਦੀ ਹਮਦਰਦੀ ਅਤੇ ਅਹਿਸਾਸ ਭਰੀ ਕਹਾਣੀ। ਉਹ ਇੱਕ ਇਨਸਾਨ ਹੈ ਜਿਸ ਨੂੰ ਬਹੁਤ ਹੀ ਮਾਨਵੀ ਦ੍ਰਿਸ਼ਟੀ ਨਾਲ ਚਿਤਰਿਆ ਗਿਆ ਹੈ। ਖੈਰ, ਇਸ ਨੂੰ ਭੁੱਲ ਜਾਓ!”

ਫਿਲਮ ਦਾ ਟ੍ਰੇਲਰ ਵੀ ਯੂਟਿਊਬ ਤੋਂ ਦਸੰਬਰ 2019 ਦੇ ਆਖਰੀ ਹਫ਼ਤੇ ਵਿੱਚ ਵੀ ਹਟਾ ਲਿਆ ਗਿਆ ਸੀ, ਜਦੋਂ ਕੁਝ ਵਰਤੋਂਕਾਰਾਂ ਨੇ ਕਲਿੱਪ ਦੀ ਸਮਗਰੀ ਨੂੰ ਲੈ ਕੇ ਮੁੱਦਾ ਚੁੱਕਿਆ ਸੀ। ਬਾਅਦ ਵਿੱਚ ਖ਼ੂਸਟ ਫਿਲਮ ਕੰਪਨੀ ਦੁਆਰਾ ਇੱਕ ਬਿਆਨ ਜਾਰੀ ਕੀਤਾ ਗਿਆ:

Khoosat Films took down the trailer from YouTube themselves. A trailer is just a tiny part of the entire film, there's no context so a few people had some issues regarding the content of that clip and we took that into account. After minor tweaks, we'll reupload it soon enough.

ਖ਼ੂਸਟ ਫਿਲਮ ਕੰਪਨੀ ਨੇ ਖ਼ੁਦ ਯੂਟਿਊਬ ਤੋਂ ਟ੍ਰੇਲਰ ਹਟਾਇਆ ਹੈ। ਟ੍ਰੇਲਰ ਪੂਰੀ ਫਿਲਮ ਦਾ ਸਿਰਫ ਇੱਕ ਛੋਟਾ ਜਿਹਾ ਹਿੱਸਾ ਹੈ, ਇਸਦਾ ਕੋਈ ਪ੍ਰਸੰਗ ਨਹੀਂ ਫਿਰ ਵੀ ਕੁਝ ਲੋਕਾਂ ਦੇ ਉਸ ਕਲਿੱਪ ਦੀ ਸਮਗਰੀ ਦੇ ਸੰਬੰਧ ਵਿੱਚ ਕੁਝ ਸਵਾਲ ਸਨ ਅਤੇ ਅਸੀਂ ਇਸ ਨੂੰ ਧਿਆਨ ਵਿੱਚ ਰੱਖਿਆ। ਮਾਮੂਲੀ ਟਵੀਕਸ ਤੋਂ ਬਾਅਦ, ਅਸੀਂ ਇਸ ਨੂੰ ਜਲਦੀ ਹੀ ਦੁਬਾਰਾ ਅਪਲੋਡ ਕਰਾਂਗੇ।

(ਉਰਦੂ ਭਾਸ਼ਾ ਵਿੱਚ) ਫਿਲਮ ਦਾ ਸੰਸ਼ੋਧਿਤ ਟ੍ਰੇਲਰ ਅਪਲੋਡ ਕਰ ਦਿੱਤਾ ਗਿਆ ਹੈ।

ਭਾਰੀ ਦਬਾਅ ਹੇਠ ਸਰਮਦ ਖ਼ੂਸਟ ਨੇ ਆਪਣੀ ਫਿਲਮ ਦਾ ਪਾਕਿਸਤਾਨ ਵਿੱਚ ਰਿਲੀਜ਼ ਹੋਣਾ ਰੋਕਣ ਦਾ ਫੈਸਲਾ ਕੀਤਾ

ਦਰਜਨਾਂ ਧਮਕੀ ਭਰੇ ਫੋਨ ਕਾਲਾਂ ਅਤੇ ਐਮਐੱਸਐੱਸ ਤੋਂ ਬਾਅਦ ਕੀ ਮੈਨੂੰ ਜ਼ਿੰਦਗੀ ਤਮਾਸ਼ਾ ਵਾਪਸ ਲੈ ਲੈਣਾ ਚਾਹੀਦਾ ਹੈ?pic.twitter.com/OJB396B1xq

— ਸਰਮਦ ਖ਼ੂਸਟ (@KhoosatSarmad)  19 ਜਨਵਰੀ 2020

ਐਪਰ, ਆਪਣੀ ਫਿਲਮ ਦੀ ਰਾਸ਼ਟਰੀ ਰਿਲੀਜ਼ ਨੂੰ ਰੱਦ ਕਰਨ ਤੋਂ ਬਾਅਦ ਸਰਮਦ ਦੇ ਵਿਰੁੱਧ ਆਨਲਾਈਨ ਟ੍ਰੋਲਿੰਗ ਰੁਕੀ ਨਹੀਂ। ਟਵਿੱਟਰ ‘ਤੇ ਫਿਲਮ ਨਿਰਮਾਤਾ ਅਤੇ ਉਸ ਦੀ ਟੀਮ ਵਿਰੁੱਧ ਫਿਲਮ ਨੂੰ ਰੋਕਣ ਲਈ ਲਗਾਤਾਰ ਕਾਲਾਂ ਆਉਂਦੀਆਂ ਰਹੀਆਂ। ਇਹ ਖਾਤੇ ਇਸ ਫਿਲਮ ਦੇ ਇਸਲਾਮ-ਵਿਰੋਧੀ ਅਤੇ ਬੇਹੁਰਮਤੀ ਦੇ ਠੱਪੇ ਬਿਨਾਂ ਕਿਸੇ ਹਵਾਲੇ ਤੋਂ ਨਿਰੰਤਰ ਲਾਈ ਜਾ ਰਹੇ ਹਨ। ਪੋਸਟਰ ਸ਼ੇਅਰ ਕੀਤੇ ਗਏ ਹਨ ਅਤੇ ਇਸ ਫਿਲਮ ‘ਤੇ ਪਾਬੰਦੀ ਲਗਾਉਣ ਲਈ ਸੋਸ਼ਲ ਮੀਡੀਆ ‘ਤੇ ਵਿਰੋਧ ਪ੍ਰਦਰਸ਼ਨਾਂ ਲਈ ਦੇਸ਼ ਵਿਆਪੀ ਕਾਲਾਂ ਅਜੇ ਵੀ ਦਿੱਤੀਆਂ ਜਾ ਰਹੀਆਂ ਹਨ, ਇਸ ਤੱਥ ਦੇ ਬਾਵਜੂਦ ਕਿ ਫਿਲਮ ਨਿਰਮਾਤਾ ਨੇ ਪਹਿਲਾਂ ਹੀ ਪਾਕਿਸਤਾਨ ਵਿੱਚ ਇਸਦੇ ਰਿਲੀਜ਼ ਕਰਨ ਨੂੰ ਰੱਦ ਕਰ ਦਿੱਤਾ ਹੈ।

ਜ਼ਿੰਦਗੀ ਤਮਾਸ਼ਾ ਦੀ ਇਹ ਸਾਰੀ ਕਹਾਣੀ ਇੱਕ ਹੋਰ ਯਾਦਦਹਾਨੀ ਹੈ ਕਿ ਇਸ ਦੇਸ਼ ਵਿੱਚ ਆਮ ਨਾਗਰਿਕ ਹੋਣਾ ਕਿੰਨਾ ਬੇਵੱਸ ਅਤੇ ਨਿਰਾਸ਼ਾਜਨਕ ਹੈ। ਉਹ ਬਿਨਾਂ ਕਿਸੇ ਵਾਜਬ ਕਾਰਨ ਦੇ ਇੱਕ ਫਿਲਮ ਨੂੰ ਬੰਧਕ ਬਣਾ ਕੇ ਬੈਠ ਗਏ ਹਨ ਅਤੇ ਇਸ ਬਾਰੇ ਅਸੀਂ ਕੁਝ ਨਹੀਂ ਕਰ ਸਕਦੇ।

— ਫੈਜ਼ਾਨ (@merabichrayaar) 19 ਜਨਵਰੀ  2020

ਅਪਡੇਟ: ਤਹਿਰੀਕ-ਏ-ਲਬੈਕ ਪਾਕਿਸਤਾਨ (ਟੀਐਲਪੀ) ਨੇ ਐਲਾਨ ਕੀਤਾ ਹੈ ਕਿ ਉਹ ਫਿਲਮ ਜ਼ਿੰਦਗੀ ਤਮਾਸ਼ਾ ਦੀ ਰਿਲੀਜ਼ ਨੂੰ ਰੋਕਣ ਦੇ ਸਿੰਧ ਅਤੇ ਪੰਜਾਬ ਸਰਕਾਰਾਂ ਦੇ ਫੈਸਲੇ ਦੇ ਜਵਾਬ ਵਿੱਚ 22 ਜਨਵਰੀ, 2020 ਨੂੰ ਹੋਣ ਵਾਲੇ ਵਿਰੋਧ ਪ੍ਰਦਰਸ਼ਨਾਂ ਨੂੰ ਟਾਲ ਦੇਵਾਂਗੇ।

ਚਰਚਾ ਸ਼ੁਰੂ ਕਰੋ

ਲੇਖਕ, ਕਿਰਪਾ ਕਰਕੇ ਲਾਗ ਇਨ »

ਦਿਸ਼ਾ ਨਿਰਦੇਸ਼

  • ਸਾਰੀਆਂ ਟਿੱਪਣੀਆਂ ਦੀਆਂ ਸੰਚਾਲਕ ਵੱਲੋਂ ਸਮੀਖਿਆ ਕੀਤੀ ਜਾਂਦੀ ਹੈ. ਆਪਣੀ ਟਿੱਪਣੀ ਇਕ ਤੋਂ ਵੱਧ ਦਰਜ ਨਾ ਕਰੋ ਜਾਂ ਇਸ ਨੂੰ ਸਪੈਮ ਦੇ ਤੌਰ ਤੇ ਪਛਾਣਿਆ ਜਾ ਸਕਦਾ ਹੈ.
  • ਕਿਰਪਾ ਕਰਕੇ ਹੋਰਨਾਂ ਨਾਲ ਆਦਰ ਨਾਲ ਪੇਸ਼ ਆਓ. ਨਫ਼ਰਤ ਵਾਲੇ ਭਾਸ਼ਣ, ਅਸ਼ਲੀਲਤਾ ਅਤੇ ਨਿੱਜੀ ਹਮਲੇ ਰੱਖਣ ਵਾਲੀਆਂ ਟਿੱਪਣੀਆਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ.