ਇੰਟਰਨੈੱਟ ਸੁਵਿਧਾਵਾਂ ਵਿੱਚ ਵਿਘਨ: ਵੱਖ-ਵੱਖ ਚਾਲਾਂ ਮੁਤਾਬਕ ਵੱਖ-ਵੱਖ ਸ਼ਰਤਾਂ

ਸਭ ਤੋਂ ਵੱਧ ਇੰਟਰਨੈੱਟ ਸ਼ੱਟਡਾਊਨ ਕਰਨ ਵਾਲੇ ਦੇਸ਼ਾਂ ਦਾ ਇੱਕ ਗਰਾਫ਼। ਕ੍ਰੀਏਟਿਵ ਕਾਮਨਜ਼ ਲਸੰਸ: CC BY-ND

ਜਿਵੇਂ ਕਿ ਇੰਟਰਨੈੱਟ ਹੌਲੀ-ਹੌਲੀ ਸਾਡੀ ਰੋਜ਼ਮਰ੍ਹਾ ਦੀ ਜ਼ਿੰਦਗੀ ਦਾ ਵਧੇਰੇ ਹੀ ਵਧੇਰੇ ਅਨਿੱਖੜ ਹਿੱਸਾ ਬਣਦਾ ਜਾ ਰਿਹਾ ਹੈ – ਦੋਸਤਾਂ ਨਾਲ ਗੱਲਬਾਤ ਕਰਨ ਅਤੇ ਸਮਾਜਿਕ ਸੇਵਾਵਾਂ ਲਈ ਅਰਜ਼ੀ ਦੇਣ ਤੋਂ ਲੈ ਕੇ ਅਧਿਐਨ ਕਰਨ ਅਤੇ ਕੰਮ ਕਰਨ ਤੱਕ – ਜੁੜੇ ਰਹਿਣਾ ਹੁਣ ਕੋਈ ਐਸ਼ਪ੍ਰਸਤੀ ਨਹੀਂ ਬਲਕਿ ਇੱਕ ਜ਼ਰੂਰਤ ਹੈ। ਇਸ ਪ੍ਰਸੰਗ ਵਿੱਚ, ਇੰਟਰਨੈੱਟ ਸ਼ੱਟਡਾਊਨ ਲੋਕਾਂ ਦੇ ਜੀਵਨ ਨੂੰ ਬੁਰੀ ਤਰ੍ਹਾਂ ਗੜਬੜਾ ਦੇਣ ਦੀ ਸ਼ਕਤੀ ਕਾਰਨ ਮਨੁੱਖੀ ਅਧਿਕਾਰਾਂ ਦਾ ਮੁੱਦਾ ਬਣ ਗਏ ਹਨ। ਗਿਣੇਮਿਣੇ ਨਕਾਰਾਤਮਕ ਆਰਥਿਕ ਪ੍ਰਭਾਵਾਂ ਤੋਂ ਇਲਾਵਾ, ਅਸਹਿਮਤੀ ਅਤੇ ਵਿਰੋਧ ਪ੍ਰਦਰਸ਼ਨਾਂ ਨੂੰ ਚੁੱਪ ਕਰਾਉਣ ਲਈ ਜਾਣ ਬੁੱਝ ਕੇ ਇੰਟਰਨੈੱਟ ਬੰਦ ਕੀਤੇ ਜਾਣ ਨੂੰ ਹਥਿਆਰ ਬਣਾਇਆ ਜਾ ਸਕਦਾ ਹੈ। ਹਾਲਾਂਕਿ, ਇਕੱਲੇ 2018 ਵਿੱਚ ਦਰਜ ਜਾਣ ਬੁੱਝ ਕੇ ਇੰਟਰਨੈੱਟ ਬੰਦ ਕੀਤੇ ਜਾਣ ਦੀਆਂ 196 ਕਾਰਵਾਈਆਂ ਦੇ ਨਾਲ ਇੰਟਰਨੈੱਟ ਸ਼ੱਟਡਾਊਨ ਵਧ ਰਹੇ ਹਨ। 2019 ਵਿੱਚ, ਗਲੋਬਲ ਵੋਆਇਸਿਸ ਨੇ ਜ਼ਿੰਬਾਬਵੇ, ਮਿਆਂਮਾਰ, ਮੌਰੀਤਾਨੀਆ, ਇਥੋਪੀਆ , ਇਰਾਕ ਅਤੇ ਇਕੂਏਟਰ ਵਿੱਚ ਇੰਟਰਨੈੱਟ ਸ਼ੱਟਡਾਊਨ ਕਰਨ ਬਾਰੇ ਗੱਲ ਕੀਤੀ ਸੀ।

An internet shutdown is defined as “an intentional disruption of internet or electronic communications, rendering them inaccessible or effectively unusable, for a specific population or within a location, often to exert control over the flow of information’’. Read more at accessnow.org/keepiton.

ਇੰਟਰਨੈੱਟ ਸ਼ੱਟਡਾਊਨ ਨੂੰ “ਇੰਟਰਨੈੱਟ ਜਾਂ ਇਲੈਕਟ੍ਰਾਨਿਕ ਸੰਚਾਰ ਵਿੱਚ ਜਾਣਬੁੱਝ ਕੇ ਬੰਦ ਕਰਨ, ਇਨ੍ਹਾਂ ਨੂੰ ਕਿਸੇ ਖਾਸ ਆਬਾਦੀ ਜਾਂ ਇੱਕ ਸਥਾਨ ਦੇ ਅੰਦਰ, ਜਾਣਕਾਰੀ ਦੇ ਪ੍ਰਵਾਹ ਉੱਤੇ ਨਿਯੰਤਰਣ ਪਾਉਣ ਲਈ, ਅਪਹੁੰਚਯੋਗ ਜਾਂ ਕਾਰਗਰ ਢੰਗ ਨਾਲ ਨਕਾਰਾ ਬਣਾ ਦੇਣ” ਦੇ ਤੌਰ ‘ਤੇ ਪਰਿਭਾਸ਼ਤ ਕੀਤਾ ਜਾਂਦਾ ਹੈ।” ਹੋਰ ਪੜ੍ਹੋaccessnow.org/keepiton.

ਇੰਟਰਨੈੱਟ ਵਰਤੋਂਕਾਰਾਂ ਲਈ ਵੱਖ-ਵੱਖ ਕਿਸਮਾਂ ਦੇ ਇੰਟਰਨੈੱਟ ਵਿਘਨਾਂ ਅਤੇ ਉਨ੍ਹਾਂ ਦੀਆਂ ਕਾਰਜਵਿਧੀਆਂ ਨੂੰ ਸਮਝਣ ਲਈ, ਉਨ੍ਹਾਂ ਦਾ ਵਰਣਨ ਕਰਨ ਲਈ ਵਰਤੀਆਂ ਜਾ ਰਹੀਆਂ ਵੱਖ-ਵੱਖ ਸ਼ਬਦਾਵਲੀਆਂ ਨੂੰ ਸਮਝਣਾ ਹੁਣ ਪਹਿਲਾਂ ਨਾਲੋਂ ਵਧੇਰੇ ਜ਼ਰੂਰੀ ਬਣ ਗਿਆ ਹੈ। ਹੇਠ ਲਿਖਿਆਂ ਵਿੱਚੋਂ ਇੱਕ ਜਾਂ ਸਾਰੇ ਦਾਅਪੇਚਾਂ ਨੂੰ ਜਾਣਬੁੱਝ ਕੇ ਇੰਟਰਨੈੱਟ ਵਿੱਚ ਵਿਘਨ ਪਾਉਣ ਲਈ ਵਰਤਿਆ ਜਾ ਸਕਦਾ ਹੈ।

ਬੈਂਡਵਿਡਥ ਥ੍ਰੋਟਲਿੰਗ

“ਬੈਂਡਵਿਡਥ ਕੀ ਹੁੰਦੀ ਹੈ?” ਤਸਵੀਰ – Nusha Ashjaee / Lifewire

ਬੈਂਡਵਿਡਥ ਨੂੰ “ਕੰਪਿਊਟਰਾਂ ਦੇ ਵਿਚਕਾਰ, ਇੱਕ ਫੋਨ ਲਾਈਨ, ਆਦਿ ਰਾਹੀਂ ਭੇਜੀ ਜਾ ਸਕਣ ਵਾਲੀ ਜਾਣਕਾਰੀ ਦੀ ਮਾਤਰਾ ਦੇ ਇੱਕ ਮਾਪ ” ਦੇ ਤੌਰ ‘ਤੇ ਪਰਿਭਾਸ਼ਤ ਕੀਤਾ ਜਾਂਦਾ ਹੈ। ਉੱਚ ਬੈਂਡਵਿਡਥ ਨਾਲ ਇੱਕ ਇੰਟਰਨੈੱਟ ਕਨੈਕਸ਼ਨ ਘੱਟ ਬੈਂਡਵਿਡਥ ਕਨੈਕਸ਼ਨ ਨਾਲੋਂ ਤੇਜ਼ੀ ਨਾਲ ਡਾਟਾ (ਜਿਵੇਂ ਕੋਈ ਵੀਡੀਓ ਜਾਂ ਚਿੱਤਰ ਫਾਈਲ) ਭੇਜ ਸਕਦਾ ਹੈ। ਬੈਂਡਵਿਡਥ ਥ੍ਰੋਟਲਿੰਗ ਤੋਂ ਭਾਵ ਬੈਂਡਵਿਡਥ ਨੂੰ ਜਾਣਬੁੱਝ ਕੇ ਸੀਮਤ ਕਰਨਾ ਹੈ। ਇਸਦਾ ਉਲਥਾ ਡਾਟਾ ਦੀ ਇੱਕ ਨਿਰਧਾਰਤ ਮਾਤਰਾ ਦੇ ਤੁਰਨ ਦੀ ਰਫਤਾਰ ਨੂੰ ਸੀਮਤ ਕਰਨ ਵਜੋਂ ਕੀਤਾ ਜਾ ਸਕਦਾ ਹੈ। ਅਜਿਹਾ ਕਰਨ ਦੇ ਢੰਗਾਂ ਵਿੱਚੋਂ ਇੱਕ ਇਹ ਹੈ ਕਿ ਜਦੋਂ ਇੱਕ ਇੰਟਰਨੈੱਟ ਸਰਵਿਸ ਪ੍ਰੋਵਾਈਡਰ (ਆਈਐਸਪੀ) ਜਾਣ ਬੁੱਝ ਕੇ ਇੰਟਰਨੈੱਟ ਸੇਵਾ ਨੂੰ ਹੌਲੀ ਕਰ ਦਿੰਦਾ ਹੈ (ਕਿਸੇ ਸਰਕਾਰੀ ਸੰਸਥਾ ਦੀ ਬੇਨਤੀ ‘ਤੇ) ਕੁਨੈਕਸ਼ਨ ਨੂੰ ਇੰਨੀ ਹੌਲੀ ਕਰ ਦਿੰਦਾ ਹੈ ਕਿ ਇਹ ਦਰਅਸਲ ਨਕਾਰਾ ਹੋ ਜਾਂਦਾ ਹੈ। ਇਹ ਇੱਕ ਨੈਟਵਰਕ-ਵਿਆਪਕ ਪੱਧਰ ‘ਤੇ ਹੋ ਸਕਦਾ ਹੈ ਜਾਂ ਖਾਸ ਐਪਸ ਅਤੇ ਵੈਬਸਾਈਟਾਂ ਨੂੰ ਨਿਸ਼ਾਨਾ ਬਣਾਉਣ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹ ਜੁਗਤੀ ਅਕਸਰ ਵੀਡੀਓ, ਫੋਟੋਆਂ ਜਾਂ ਆਡੀਓ ਫਾਈਲਾਂ ਦੇ ਫੈਲਣ ਨੂੰ ਰੋਕਣ ਲਈ ਵਰਤੀ ਜਾਂਦੀ ਹੈ ਕਿਉਂਕਿ ਇਹਨਾਂ ਨੂੰ ਸਾਂਝਾ ਕਰਨ ਲਈ ਉੱਚ ਬੈਂਡਵਿਥ ਦੀ ਲੋੜ ਹੁੰਦੀ ਹੈ।

ਐਕਸੈਸ ਨਾਓ ਦੀ 2018 ਦੀ #ਕੀਪਿਟਓਨ ਰਿਪੋਰਟ ਦੇ ਅਨੁਸਾਰ “ਬੰਦ ਕਰਨ ਦੇ ਦੂਜੇ ਰੂਪਾਂ ਨਾਲੋਂ ਥ੍ਰੋਟਲਿੰਗ ਦੀ ਪੁਸ਼ਟੀ ਕਰਨਾ ਬਹੁਤ ਔਖਾ ਹੈ”। ਇਹ ਇਸ ਲਈ ਕਿਉਂਕਿ ਉਨ੍ਹਾਂ ਖੇਤਰਾਂ ਵਿੱਚ ਜਿੱਥੇ ਇੰਟਰਨੈੱਟ ਬੁਨਿਆਦੀ ਢਾਂਚਾ ਚੰਗੀ ਤਰ੍ਹਾਂ ਵਿਕਸਤ ਨਹੀਂ ਹੁੰਦਾ, ਲੋਕ ਜਾਣ ਬੁੱਝ ਕੇ ਕੀਤੀ ਜਾਣ ਵਾਲੀ ਥ੍ਰੋਟਲਿੰਗ ਨੂੰ ਗਲਤੀ ਨਾਲ ਆਮ ਪੇਸ਼ ਆਉਂਦੀਆਂ ਰਹਿੰਦੀਆਂ ਤਕਨੀਕੀ ਮੁਸ਼ਕਲਾਂ ਸਮਝ ਸਕਦੇ ਹਨ। 

ਵਿਸ਼ਵ ਭਰ ਦੇ ਵੱਖ ਵੱਖ ਦੇਸ਼ਾਂ ਅਤੇ ਖੇਤਰਾਂ ਵਿੱਚ ਥ੍ਰੋਟਲਿੰਗ ਦੀ ਵਰਤੋਂ ਬਾਰੇ ਗਲੋਬਲ ਵੋਆਇਸਿਸ ਨੇ ਲੇਖ ਛਾਪੇ ਹਨ।

Widespread throttling puts social media out of reach in Kazakhstan 

From 7-9 May 2019, Kazakhstani internet users were unable to access major social media networks due to nation-wide throttling which coincided with planned demonstrations by opposition leaders on 9 May.

ਕਜ਼ਾਖ਼ਸਤਾਨ ਵਿੱਚ ਥ੍ਰੋਟਲਿੰਗ ਕਾਰਨ ਸੋਸ਼ਲ ਮੀਡੀਆ ਦੀ ਵਰਤੋਂ ਉੱਤੇ ਲੱਗੀ ਰੋਕ

7-9 ਮਈ 2019 ਤੋਂ, ਕਜ਼ਾਖ਼ਸਤਾਨ ਦੇ ਇੰਟਰਨੈੱਟ ਉਪਭੋਗਤਾ ਦੇਸ਼-ਵਿਆਪੀ ਥ੍ਰੋਟਲਿੰਗ ਕਾਰਨ ਮੁੱਖ ਸੋਸ਼ਲ ਮੀਡੀਆ ਨੈਟਵਰਕਾਂ ਤੱਕ ਪਹੁੰਚ ਕਰਨ ਵਿੱਚ ਅਸਮਰੱਥ ਰਹੇ ਜੋ 9 ਮਈ ਨੂੰ ਵਿਰੋਧੀ ਨੇਤਾਵਾਂ ਦੇ ਯੋਜਨਾਬੱਧ ਪ੍ਰਦਰਸ਼ਨਾਂ ਨਾਲ ਮੇਲ ਖਾਂਦਾ ਸੀ।

Indonesia's post-election riots led to free speech violations

Also in May 2019, Indonesia was rocked by protests in the capital, Jakarta, after defeated presidential candidate Prabowo Subianto blamed systemic cheating and rigged election results for his loss at the polls. As protesters took to the streets, the Indonesian government throttled connectivity to specific social media apps.

ਇੰਡੋਨੇਸ਼ੀਆ ਵਿੱਚ ਚੋਣਾਂ ਤੋਂ ਬਾਅਦ ਹੋਏ ਦੰਗਿਆਂ ਨਾਲ ਬੋਲਣ ਦੀ ਆਜ਼ਾਦੀ ਉੱਤੇ ਲੱਗੀ ਰੋਕ

ਮਈ 2019 ਵਿੱਚ, ਇੰਡੋਨੇਸ਼ੀਆ ਨੂੰ ਰਾਜਧਾਨੀ ਜਕਾਰਤਾ ਨੂੰ ਵਿਰੋਧ ਪ੍ਰਦਰਸ਼ਨਾਂ ਨੇ ਹਿਲਾ ਕੇ ਰੱਖ ਦਿੱਤਾ ਸੀ, ਜਦੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਪ੍ਰਬੋਵੋ ਸੁਬਿਆਨੋ ਨੇ ਹਾਰ ਜਾਣ ਤੋਂ ਬਾਅਦ ਆਪਣੀ ਹਾਰ ਲਈ ਪ੍ਰਣਾਲੀਬੱਧ ਧੋਖਾਧੜੀ ਅਤੇ ਚੋਣ ਧਾਂਦਲੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਜਿਵੇਂ ਹੀ ਪ੍ਰਦਰਸ਼ਨਕਾਰੀ ਸੜਕਾਂ ‘ਤੇ ਉਤਰ ਆਏ, ਇੰਡੋਨੇਸ਼ੀਆ ਦੀ ਸਰਕਾਰ ਨੇ ਖ਼ਾਸ ਸੋਸ਼ਲ ਮੀਡੀਆ ਐਪਸ ਤੱਕ ਪਹੁੰਚ ਮੀਚ ਦਿੱਤੀ।

ਪਲੇਟਫਾਰਮ-ਵਿਸ਼ੇਸ਼ ਪਾਬੰਦੀਆਂ

ਹੋਰ ਸ਼ੱਟਡਾਊਨ ਪਲੇਟਫਾਰਮ-ਖ਼ਾਸ ਬਲੌਕਿੰਗ ਦਾ ਰੂਪ ਲੈਂਦੇ ਹਨ ਜਿਸ ਨੂੰ “ਕਾਨਟੈਂਟ ਬਲੌਕਿੰਗ” ਜਾਂ “ਅੰਸ਼ਕ ਸ਼ੱਟਡਾਊਨ” ਵੀ ਕਿਹਾ ਜਾਂਦਾ ਹੈ। ਇੰਸਟਾਗਰਾਮ, ਟੈਲੀਗਰਾਮ, ਵਟਸਐਪ, ਟਵਿੱਟਰ ਅਤੇ ਫੇਸਬੁੱਕ ਵਰਗੀਆਂ ਸਾਈਟਾਂ ਅਤੇ ਐਪਸ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਜਦੋਂ ਕਿ ਹੋਰ ਵੈੱਬਸਾਈਟਾਂ ਵਰਤੋਂ ਲਈ ਉਪਲਬਧ ਰਹਿੰਦੀਆਂ ਹਨ। ਕੁਝ ਦੇਸ਼ਾਂ ਵਿੱਚ ਜਿੱਥੇ ਫੇਸਬੁੱਕ ਵਰਗੇ ਪਲੇਟਫਾਰਮ ਆਪਣੇ ਆਪ ਇੰਟਰਨੈੱਟ ਦੇ ਸਮਾਨਾਰਥੀ ਹੁੰਦੇ ਹਨ, ਪਲੇਟਫਾਰਮ-ਵਿਸ਼ੇਸ਼ ਬਲੌਕਿੰਗ ਇੰਟਰਨੈੱਟ ਪਹੁੰਚ ਨੂੰ ਬੁਰੀ ਤਰ੍ਹਾਂ ਸੀਮਤ ਕਰਦਾ ਹੈ। ਵੱਡੇ ਪੱਧਰ ‘ਤੇ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਸੰਗਠਨ ਨੂੰ ਰੋਕਣ ਲਈ ਸਿਵਲ ਅਸ਼ਾਂਤੀ ਅਤੇ ਚੋਣਾਂ ਦੇ ਪਲਾਂ ਦੌਰਾਨ ਪਲੇਟਫਾਰਮ-ਵਿਸ਼ੇਸ਼ ਬਲੌਕਿੰਗ ਆਮ ਹੋ ਗਈ ਹੈ। ਨੈੱਟਬਲੌਕਸ ਦੇ ਅਨੁਸਾਰ, ਇਰਾਕ ਵਿੱਚ ਅਕਤੂਬਰ 2019 ਦੇ ਵਿਰੋਧ ਪ੍ਰਦਰਸ਼ਨ ਦੌਰਾਨ, ਅਨੇਕਾਂ ਆਈਐਸਪੀਜ਼ ਨੇ ਫੇਸਬੁੱਕ, ਟਵਿੱਟਰ, ਵਟਸਐਪ, ਇੰਸਟਾਗ੍ਰਾਮ ਅਤੇ ਹੋਰ ਸੋਸ਼ਲ ਮੀਡੀਆ ਅਤੇ ਮੈਸੇਜਿੰਗ ਐਪਸ ਤੱਕ ਪਹੁੰਚ ਨੂੰ ਰੋਕ ਦਿੱਤਾ ਸੀ। ਬਹੁਤ ਸਾਰੀਆਂ ਸਰਕਾਰਾਂ ਦਾ ਦਾਅਵਾ ਹੈ ਕਿ ਇਹ ਰੋਕਣ ਵਾਲੀਆਂ ਚਾਲਾਂ ਗ਼ਲਤ ਜਾਣਕਾਰੀ ਦੇ ਫੈਲਣ ਨੂੰ ਰੋਕਣ ਅਤੇ ਹਿੰਸਾ ਦੀ ਸੰਭਾਵਨਾ ਨੂੰ ਠੱਲ ਪਾਉਣ ਲਈ ਇੱਕ ਢੰਗ ਹੈ।

2019 ਵਿੱਚ, ਗਲੋਬਲ ਵੋਆਇਸਿਸ ਨੇ ਵੈਨਜ਼ੂਏਲਾ, ਤੁਰਕੀ, ਏਕੂਏਡੋਰ, ਇਰਾਕ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਵਿੱਚ ਪਲੇਟਫਾਰਮ-ਵਿਸ਼ੇਸ਼ ਬਲੌਕਿੰਗ ਦੇ ਮਾਮਲਿਆਂ ਬਾਰੇ ਰਿਪੋਰਟ ਦਿੱਤੀ।

Reports of internet blocks and media censorship as power struggle tensions escalate in Venezuela

In late January 2019, after Venezuelan opposition leader Juan Guaidó invoked articles in the country’s constitution to attempt to take power from President Nicolás Maduro, anti-Maduro protests erupted in several parts of the country. According to internet observer organization VEsinfiltro, blocks to Instagram, Twitter and Youtube were recorded. Journalist and GV contributor Luis Carlos Diaz stated that this was a way for Maduro’s government to prevent Guaidó’s message from reaching a wider audience.

ਵੈਨਜ਼ੂਏਲਾ ਵਿੱਚ ਸੱਤਾ ਲਈ ਸੰਘਰਸ਼ ਕਾਰਨ ਵਧੇ ਤਣਾਅ ਵਿੱਚ ਇੰਟਰਨੈੱਟ ਬਲੌਕ ਅਤੇ ਮੀਡੀਆ ਸੈਂਸਰਸ਼ਿਪ ਦੀਆਂ ਖ਼ਬਰਾਂ

ਜਨਵਰੀ 2019 ਦੇ ਅਖੀਰ ਵਿੱਚ, ਵੈਨਜ਼ੂਏਲਾ ਦੇ ਵਿਰੋਧੀ ਧਿਰ ਦੇ ਨੇਤਾ ਖ਼ੁਆਨ ਗੁਐਦੋ ਵੱਲੋਂ ਰਾਸ਼ਟਰਪਤੀ ਨਿਕੋਲਾਸ ਮਦੂਰੋ ਤੋਂ ਸੱਤਾ ਲੈਣ ਦੀ ਕੋਸ਼ਿਸ਼ ਲਈ ਦੇਸ਼ ਦੇ ਸੰਵਿਧਾਨ ਦੇ ਅਨੁਛੇਦਾਂ ਦਾ ਹਵਾਲਾ ਦਿੱਤੇ ਜਾਣ ਤੋਂ ਬਾਅਦ, ਦੇਸ਼ ਦੇ ਕਈ ਹਿੱਸਿਆਂ ਵਿੱਚ ਮਦੂਰੋ ਵਿਰੋਧੀ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ। ਇੰਟਰਨੈੱਟ ਆਬਜ਼ਰਵਰ ਆਰਗੇਨਾਈਜ਼ੇਸ਼ਨ ਵੀਈਸਿਨਫਿਲਟਰੋ ਅਨੁਸਾਰ ਇੰਸਟਾਗ੍ਰਾਮ, ਟਵਿੱਟਰ ਅਤੇ ਯੂਟਿਊਬ ਦੇ ਬਲੌਕ ਦਰਜ ਕੀਤੇ ਗਏ ਸਨ। ਪੱਤਰਕਾਰ ਅਤੇ ਜੀਵੀ ਦੇ ਯੋਗਦਾਨੀ ਲੂਈਸ ਕਾਰਲੋਸ ਡਿਆਜ਼ ਨੇ ਦੱਸਿਆ ਕਿ ਇਹ ਮਦੂਰੋ ਦੀ ਸਰਕਾਰ ਵਲੋਂ ਗੁਐਦੋ ਦੇ ਸੰਦੇਸ਼ ਨੂੰ ਵਿਆਪਕ ਸਰੋਤਿਆਂ ਤੱਕ ਪਹੁੰਚਣ ਤੋਂ ਰੋਕਣ ਦਾ ਇੱਕ ਤਰੀਕਾ ਸੀ।

Months after pledge to open internet, Ethiopia disrupts connectivity amidst communal violence, tension

In June 2019, Ethiopia saw three major internet disruptions, including a preemptive shutdown due to a national exam that lasted three days, an unexplained internet blackout the lasted for at least 100 hours and a shutdown due to political violence in Amhara State, Ethiopia’s second-largest region. After the public regained access to the internet, specific sites like Facebook and WhatsApp were still unavailable until August.

ਇਰਟਰਨੈੱਟ ਨੂੰ ਮੁੜ-ਚਾਲੂ ਕਰਨ ਦੇ ਵਾਅਦੇ ਤੋਂ ਕੁਝ ਮਹੀਨੇ ਬਾਅਦ ਏਥੀਓਪੀਆ ਨੇ ਜਨਤਕ ਹਿੰਸਾ ਚਲਦਿਆਂ ਇੰਟਰਨੈੱਟ ਉੱਤੇ ਰੋਕ ਲਗਾਈ

ਜੂਨ 2019 ਵਿੱਚ ਏਥੀਓਪੀਆ ਵਿੱਚ ਤਿੰਨ ਪ੍ਰਮੁੱਖ ਇੰਟਰਨੈੱਟ ਬਲੌਕ ਵੇਖਣ ਨੂੰ ਮਿਲੇ, ਜਿਸ ਵਿੱਚ ਇੱਕ ਵਾਰ ਇੱਕ ਰਾਸ਼ਟਰੀ ਪਰੀਖਿਆ ਕਾਰਨ ਤਿੰਨ ਦਿਨਾਂ ਲਈ ਸ਼ੱਟਡਾਊਨ ਕੀਤਾ ਗਿਆ, ਇੱਕ ਵਾਰ 100 ਘੰਟਿਆਂ ਲਈ ਇੰਟਰਨੈੱਟ ਬੰਦ ਕੀਤਾ ਗਿਆ ਜਿਸ ਬਾਰੇ ਕੋਈ ਸਪਸ਼ਟਤਾ ਨਹੀਂ ਦਿੱਤੀ ਗਈ ਅਤੇ ਇੱਕ ਵਾਰ ਅਮਹਾਰਾ ਸੂਬੇ, ਏਥੀਓਪੀਆ ਦਾ ਦੂਜਾ ਸਭ ਤੋਂ ਵੱਡਾ ਸੂਬਾ, ਵਿੱਚ ਰਾਜਨੀਤਕ ਹਿੰਸਾ ਕਾਰਨ ਇੰਟਰਨੈੱਟ ਸ਼ੱਟਡਾਊਨ ਕੀਤਾ ਗਿਆ। ਇੰਟਰਨੈੱਟ ਚੱਲਣ ਤੋਂ ਬਾਅਦ ਵੀ ਅਗਸਤ ਤੱਕ ਵਿਸ਼ੇਸ਼ ਸਾਈਟਾਂ ਜਿਵੇਂ ਕਿ ਫੇਸਬੁੱਕ ‘ਤੇ ਵਟਸਐਪ ਪਹੁੰਚ ਤੋਂ ਬਾਹਰ ਸੀ।

ਮੁਕੰਮਲ ਇੰਟਰਨੈੱਟ ਸ਼ੱਟਡਾਊਨ

ਇੰਟਰਨੈੱਟ ਸੰਬੰਧੀ ਅੜਿੱਕੇ ਪਾਉਣ ਦੀਆਂ ਸਾਰੀਆਂ ਚਾਲਾਂ ਵਿੱਚੋਂ ਸਭ ਤੋਂ ਸਖ਼ਤ ਪੂਰੀ ਤਰ੍ਹਾਂ ਇੰਟਰਨੈੱਟ ਬੰਦ ਕਰਨਾ ਹੈ ਜਿਸ ਨੂੰ “ਮੁਕੰਮਲ ਸ਼ੱਟਡਾਊਨ”, “ਕਿੱਲ ਸਵਿਚ” ਜਾਂ “ਬਲੈਕਆਊਟ” ਵੀ ਕਿਹਾ ਜਾਂਦਾ ਹੈ। ਪਹਿਲਾਂ ਦੱਸੀਆਂ ਚਾਲਾਂ ਫਿਰ ਵੀ ਲੋਕਾਂ ਨੂੰ ਇੰਟਰਨੈੱਟ ਦੀ ਵਰਤੋਂ ਕਰਨ ਦੀ ਆਗਿਆ ਦਿੰਦੀਆਂ ਹਨ, ਭਾਵੇਂ ਥੋੜੇ ਜਿਹੇ ਸੀਮਤ ਢੰਗ ਨਾਲ ਹੀ ਸਹੀ , ਇੰਟਰਨੈੱਟ ਬਲੈਕਆਊਟ ਦਾ ਮਤਲਬ ਹੈ ਕਿ ਇੰਟਰਨੈੱਟ ਨਾਲ ਸੰਪਰਕ ਕੱਟ ਦਿੱਤਾ ਗਿਆ ਹੈ। ਇਹ ਅਣਜਾਣੇ ਵਿੱਚ ਉਦੋਂ ਵਾਪਰ ਸਕਦਾ ਹੈ ਜਦੋਂ ਸਮੁੰਦਰ ਹੇਠ ਦੂਰਸੰਚਾਰ ਕੇਬਲਾਂ ਨੂੰ ਨੁਕਸਾਨ ਹੋ ਜਾਂਦਾ ਹੈ, ਪਰ ਇਹ ਸਭ ਤੋਂ ਆਮ ਉਦੋਂ ਹੁੰਦਾ ਹੈ ਜਦੋਂ ਸਰਕਾਰਾਂ ਜਾਣ ਬੁੱਝ ਕੇ ਇਸ ਨੂੰ ਬੰਦ ਕਰਦੀਆਂ ਹਨ। ਜਦੋਂ ਅਜਿਹਾ ਹੁੰਦਾ ਹੈ, ਤਾਂ ਸਰਕਾਰਾਂ ਸਰਵਿਸ ਪ੍ਰੋਵਾਈਡਰਾਂ ਦੇ ਨਾਲ ਮਿਲ ਕੇ ਇੰਟਰਨੈੱਟ ਕਨੈਕਸ਼ਨ ਦੇ ਸਾਰੇ ਰੂਪਾਂ ਦੀ ਪਹੁੰਚ ਨੂੰ ਬੰਦ ਕਰਨ ਦਾ ਕੰਮ ਕਰਦੀਆਂ ਹਨ ਜਿਸ ਨਾਲ ਵਰਚੂਅਲ ਪ੍ਰਾਈਵੇਟ ਨੈਟਵਰਕ (ਵੀਪੀਐਨਜ਼) ਵਰਗੇ ਉਹ ਡਿਜੀਟਲ ਸੁਰੱਖਿਆ ਉਪਕਰਣ ਵੀ ਨਕਾਰਾ ਹੋ ਜਾਂਦੇ ਹਨ ਜੋ ਆਮ ਤੌਰ ‘ਤੇ ਵਰਚੁਅਲ ਪ੍ਰਾਈਵੇਟ ਨੈਟਵਰਕ (ਵੀਪੀਐਨਜ਼) ਨੂੰ ਇੰਟਰਨੈੱਟ ਪਾਬੰਦੀਆਂ ਨੂੰ ਬਾਈਪਾਸ ਕਰਨ ਲਈ ਪ੍ਰਭਾਵੀ ਹੁੰਦੇ ਹਨ। ਕਿਉਂਜੋ, ਇੰਟਰਨੈੱਟ ਬੁਨਿਆਦੀ ਢਾਂਚਾ ਵਿਕੇਂਦਰੀਕਰਣ ਲਈ ਤਿਆਰ ਕੀਤਾ ਗਿਆ ਹੈ ਇਸ ਲਈ ਇੰਟਰਨੈੱਟ ਨੂੰ ਪੂਰੀ ਤਰ੍ਹਾਂ ਬੰਦ ਕਰਨਾ ਇੱਕ ਬਹੁਤ ਹੀ ਗੁੰਝਲਦਾਰ ਕੰਮ ਹੈ ਪਰ ਅਜੇ ਅਸੰਭਵ ਨਹੀਂ। ਜਿਸ ਨੂੰ ਆਮ ਤੌਰ ‘ਤੇ ਮੁਕੰਮਲ ਸ਼ੱਟਡਾਊਨ ਦੇ ਤੌਰ ‘ਤੇ ਜਾਣਿਆ ਜਾਂਦਾ ਹੈ, ਉਸ ਦੇ ਦੌਰਾਨ ਵੀ ਇੰਟਰਨੈੱਟ ਅਕਸਰ ਆਬਾਦੀ ਦੇ ਸੀਮਿਤ ਖੇਤਰਾਂ, ਜਿਵੇਂ ਸਰਕਾਰੀ ਅਧਿਕਾਰੀਆਂ ਲਈ ਉਪਲਬਧ ਹੁੰਦਾ ਹੈ।

ਮੁਕੰਮਲ ਸ਼ੱਟਡਾਊਨ ਉਦੋਂ ਤੋਂ ਬਦਨਾਮ ਹੋਣਾ ਸ਼ੁਰੂ ਹੋਏ ਜਦੋਂ ਮਿਸਰ ਦੀ ਸਰਕਾਰ ਨੇ 2011 ਵਿੱਚ ਰਾਜਨੀਤਿਕ ਵਿਰੋਧ ਪ੍ਰਦਰਸ਼ਨਾਂ ਦੌਰਾਨ ਇੰਟਰਨੈੱਟ ਤੱਕ ਪਹੁੰਚ ਬੰਦ ਕਰ ਦਿੱਤੀ ਸੀ। ਉਸ ਤੋਂ ਬਾਦ, ਭਾਰਤ, ਚਾਡ, ਇੰਡੋਨੇਸ਼ੀਆ, ਜ਼ਿੰਬਾਬਵੇ ਅਤੇ ਹਾਲ ਹੀ ਵਿੱਚ ਈਰਾਨ ਸਮੇਤ ਹੋਰ ਕਈ ਦੇਸ਼ਾਂ ਵਿੱਚ ਮੁਕੰਮਲ ਸ਼ੱਟਡਾਊਨ ਦੀ ਵਰਤੋਂ ਕੀਤੀ ਗਈ ਹੈ। 

Amid civil unrest, internet shutdowns are making Zimbabwe's economic crisis worse

Civil unrest erupted in Zimbabwe after the government announced plans for a 150 percent hike on fuel prices in January 2019. The military was deployed to quell the protesters and the government implemented a complete internet blackout from 14 January to 20 January 2019.

ਸਿਵਲ ਅਸ਼ਾਂਤੀ ਦੇ ਚਲਦਿਆਂ, ਇੰਟਰਨੈੱਟ ਸ਼ੱਟਡਾਊਨਾਂ ਕਾਰਨ ਜ਼ਿੰਬਾਬਵੇ ਦਾ ਆਰਥਿਕ ਸੰਕਟ ਹੋਰ ਵੱਧ ਰਿਹਾ ਹੈ

ਜਨਵਰੀ 2019 ਵਿੱਚ ਜਦੋਂ ਜ਼ਿੰਬਾਬਵੇ ਸਰਕਾਰ ਨੇ ਤੇਲ ਦੀਆਂ ਕੀਮਤਾਂ ਵਿੱਚ 150 ਪ੍ਰਤੀਸ਼ਤ ਵਾਧਾ ਕਰਨ ਦੇ ਫ਼ੈਸਲੇ ਸਾਂਝੇ ਕੀਤੇ ਤਾਂ ਦੇਸ਼ ਵਿੱਚ ਸਿਵਲ ਅਸ਼ਾਂਤੀ ਫੈਲ ਗਈ। ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਨ ਲਈ ਫ਼ੌਜ ਦੀ ਪਰ੍ਹਾਬੰਦੀ ਕੀਤੀ ਗਈ ਅਤੇ ਸਰਕਾਰ ਤੋਂ 14 ਤੋਂ 20 ਜਨਵਰੀ ਤੱਕ ਸੰਪੂਰਨ ਇੰਟਰਨੈੱਟ ਬਲੈਕਆਊਟ ਲਾਗੂ ਕੀਤਾ।

The shutdown in Kashmir continues

In August 2019, when the Indian government revoked the special status given to the state of Kashmir and Jammu, a communications blackout was imposed which included shutting down the internet and cutting off access to mobile and fixed telephone lines.

ਕਸ਼ਮੀਰ ਵਿੱਚ ਸ਼ੱਟਡਾਊਨ ਜਾਰੀ

ਅਗਸਤ 2019 ਵਿੱਚ ਭਾਰਤ ਸਰਕਾਰ ਨੇ ਸੰਵਿਧਾਨ ਦੀ ਧਾਰਾ 370 ਹਟਾ ਕੇ ਜੰਮੂ ਅਤੇ ਕਸ਼ਮੀਰ ਦੇ ਸੂਬੇ ਤੋਂ ਵਿਸ਼ੇਸ਼ ਦਰਜਾ ਖੋਹਿਆ ਅਤੇ ਉਸੀ ਸਮੇਂ ਸੰਚਾਰ ਬਲੈਕਆਊਟ ਕੀਤਾ ਜਿਸ ਤਹਿਤ ਇੰਟਰਨੈੱਟ ਦੇ ਨਾਲ-ਨਾਲ ਮੋਬਾਈਲ ਅਤੇ ਟੈਲੀਫ਼ੋਨ ਸੇਵਾਵਾਂ ਬੰਦ ਕਰ ਦਿੱਤੀਆਂ।

ਸ਼ੱਟਡਾਊਨਾਂ ਵਿੱਚ ਵਾਧਾ ਹੋ ਰਿਹਾ ਹੈ। ਤਸਵੀਰ – Access Now। ਕ੍ਰੀਏਟਿਵ ਕਾਮਨਜ਼: CC-BY.

ਭਵਿੱਖ ਕੀ ਹੈ? 


ਜਿਵੇਂ ਕਿ ਇੰਟਰਨੈੱਟ ਸ਼ੱਟਡਾਊਨਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ, ਸਿਵਲ ਸੁਸਾਇਟੀ ਸੰਸਥਾਵਾਂ ਅਲਾਰਮ ਵਜਾ ਰਹੀਆਂ ਹਨ ਅਤੇ ਆਪਣੀ ਸਮੂਹਿਕ ਤਾਕਤ ਦੀ ਵਰਤੋਂ ਕਰ ਕੇ ਮੰਗ ਕਰ ਰਹੀਆਂ ਹਨ ਕਿ ਸਰਕਾਰਾਂ ਇੰਟਰਨੈੱਟ ਦੀ ਪਹੁੰਚ ਨੂੰ ਇੱਕ ਬੁਨਿਆਦੀ ਮਨੁੱਖੀ ਅਧਿਕਾਰ ਵਜੋਂ ਲੈਣ। 

ਯੁਗਾਂਡਾ ਵਿੱਚ, ਕਈ ਸੰਗਠਨਾਂ ਨੇ ਅਫ਼ਰੀਕੀ ਯੂਨੀਅਨ ਨੂੰ ਇੱਕ ਪੱਤਰ ਲਿਖ ਕੇ ਉਨ੍ਹਾਂ ਨੂੰ ਯੂਗਾਂਡਾ ਦੇ ਇੰਟਰਨੈੱਟ ਸ਼ੱਟਡਾਊਨ ਦੇ 2016 ਦੇ ਫੈਸਲੇ ਦੀ ਨਿੰਦਾ ਕਰਨ ਲਈ ਕਿਹਾ ਹੈ। ਦਸੰਬਰ 2019 ਦੇ ਅਰੰਭ ਵਿੱਚ, ਇੰਡੋਨੇਸ਼ੀਆ ਤੋਂ ਸਿਵਲ ਸੁਸਾਇਟੀ ਸਮੂਹਾਂ ਨੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨਾਂ ਦੇ ਫਟਣ ਤੋਂ ਬਾਅਦ ਪਾਪੁਆ ਅਤੇ ਪੱਛਮੀ ਪਾਪੁਆ ਖੇਤਰਾਂ ਵਿੱਚ ਇੰਟਰਨੈੱਟ ਸ਼ੱਟਡਾਊਨ ਨੂੰ ਲਾਗੂ ਕਰਨ ਲਈ ਇੰਡੋਨੇਸ਼ੀਆ ਸਰਕਾਰ ਖਿਲਾਫ਼ ਮੁਕੱਦਮਾ ਕੀਤਾ

ਐਪਰ, ਕਾਰਕੁਨਾਂ ਅਤੇ ਸਿਵਲ ਸੁਸਾਇਟੀ ਵੱਲੋਂ ਜ਼ੋਰਦਾਰ ਯਤਨਾਂ ਦੇ ਬਾਵਜੂਦ, ਸ਼ੱਟਡਾਊਨ ਦੇ ਵੱਖ-ਵੱਖ ਰੂਪ ਅਜੇ ਵੀ ਵੱਧ ਰਹੇ ਹਨ ਅਤੇ ਇੰਝ ਨਹੀਂ ਲਗਦਾ ਕਿ 2020 ਕੁਝ ਵੱਖਰਾ ਰਹੇਗਾ।

ਚਰਚਾ ਸ਼ੁਰੂ ਕਰੋ

ਲੇਖਕ, ਕਿਰਪਾ ਕਰਕੇ ਲਾਗ ਇਨ »

ਦਿਸ਼ਾ ਨਿਰਦੇਸ਼

  • ਸਾਰੀਆਂ ਟਿੱਪਣੀਆਂ ਦੀਆਂ ਸੰਚਾਲਕ ਵੱਲੋਂ ਸਮੀਖਿਆ ਕੀਤੀ ਜਾਂਦੀ ਹੈ. ਆਪਣੀ ਟਿੱਪਣੀ ਇਕ ਤੋਂ ਵੱਧ ਦਰਜ ਨਾ ਕਰੋ ਜਾਂ ਇਸ ਨੂੰ ਸਪੈਮ ਦੇ ਤੌਰ ਤੇ ਪਛਾਣਿਆ ਜਾ ਸਕਦਾ ਹੈ.
  • ਕਿਰਪਾ ਕਰਕੇ ਹੋਰਨਾਂ ਨਾਲ ਆਦਰ ਨਾਲ ਪੇਸ਼ ਆਓ. ਨਫ਼ਰਤ ਵਾਲੇ ਭਾਸ਼ਣ, ਅਸ਼ਲੀਲਤਾ ਅਤੇ ਨਿੱਜੀ ਹਮਲੇ ਰੱਖਣ ਵਾਲੀਆਂ ਟਿੱਪਣੀਆਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ.