ਦੱਖਣੀ ਏਸ਼ੀਆਈ ਕਲਾ ਟਵੀਟ

ਪਾਕਿਸਤਾਨੀ ਟਰੱਕ ਆਰਟ। ਤਸਵੀਰ – ਕੈਰੋਲ ਮਿਚਲ, ਫ਼ਲਿਕਰ ਤੋਂ ਲਈ ਗਈ। CC BY-NC-ND 2.0

ਹੈਸਟੈਗ ਸਾਊਥ ਏਸ਼ੀਅਨ ਆਰਟਿਸਟਸ (#SouthAsianArtists) ਨੇ ਇਨ੍ਹੀਂ ਦਿਨੀਂ ਟਵਿੱਟਰ ਤੇ ਹਨੇਰੀ ਲਿਆ ਦਿੱਤੀ ਹੋਈ ਹੈ। ਇਹ ਤੀਸਰਾ ਸਾਲ ਚੱਲ ਰਿਹਾ ਹੈ ਕਿ ਅਫਗਾਨਿਸਤਾਨ, ਬੰਗਲਾਦੇਸ਼, ਭੂਟਾਨ, ਭਾਰਤ, ਮਾਲਦੀਵਜ਼, ਨੇਪਾਲ, ਪਾਕਿਸਤਾਨ ਅਤੇ ਸ੍ਰੀਲੰਕਾ ਦੇ ਕਲਾਕਾਰ ਔਨਲਾਈਨ ਰਚਨਾਤਮਕ ਸਥਾਨਾਂ ਵਿੱਚ ਏਸ਼ੀਆਈ ਪ੍ਰਤੀਨਿਧਤਾ ਦੀ ਘਾਟ ਬਾਰੇ ਕੁਝ ਕਰਨ ਦੀ ਕੋਸ਼ਿਸ਼ ਵਿੱਚ ਇਸ ਹੈਸ਼ਟੈਗ ਦੇ ਤਹਿਤ ਆਪਣੇ ਕੰਮ ਨੂੰ ਲੋਕਾਂ ਅੱਗੇ ਪੇਸ਼ ਕਰ ਰਹੇ ਹਨ।

ਪਾਕਿਸਤਾਨ ਦੇ ਰਾਵਲਪਿੰਡੀ ਦੇ ਨੈਸ਼ਨਲ ਕਾਲਜ ਆਫ਼ ਆਰਟਸ ਵਿਖੇ ਦੂਜੇ ਸਾਲ ਦੀ ਵਿਜ਼ੂਅਲ ਕਮਿਊਨੀਕੇਸ਼ਨ ਡਿਜ਼ਾਈਨ ਦੀ ਵਿਦਿਆਰਥਣ ਫਾਤਿਮਾ ਵਾਜਿਦ ਨੇ ਦੱਖਣੀ ਏਸ਼ੀਆਈ ਕਲਾਕਾਰਾਂ ਦੇ ਕੰਮ ਨੂੰ ਮਾਨਣ ਦੇ ਇਸ ਵਿਚਾਰ ਦੀ ਸ਼ੁਰੂਆਤ ਕੀਤੀ:

(ਇਹ ਜਾਣਕਾਰੀ ਹੋਰਾਂ ਤੱਕ ਪਹੁੰਚਾਉਣ ਲਈ ਰੀਟਵੀਟ ਕਰੋ) 12-13 ਅਕਤੂਬਰ ਨੂੰ #SouthAsianArtists ਦੁਬਾਰਾ ਆ ਰਿਹਾ ਹੈ! ਨਿਯਮ ਸੌਖੇ ਹਨ: ਆਪਣਾ ਕੰਮ ਸਾਂਝਾ ਕਰੋ ਤੇ ਨਾਲ ਆਪਣੇ ਬਾਰੇ ਥੋੜ੍ਹਾ ਜਿਹਾ ਦੱਸੋ। ਸਥਾਨਕ ਅਤੇ ਡਾਇਸਪੋਰਾ ਸਾਰੇ ਕਲਾਕਾਰਾਂ ਨੂੰ ਜੀ ਆਇਆਂ ਨੂੰ!! ਬੇਨਤੀ ਹੈ ਕਿ ਇਸਨੂੰ ਹੋਰਾਂ ਨਾਲ ਸਾਂਝਾ ਕਰੋ।

— fatima ♡♡♡ (@fatimajpeg) 10 ਅਕਤੂਬਰ 2019

ਉਸਦੇ ਸਾਥੀ ਕਲਾਕਾਰਾਂ ਨੇ ਤੁਰੰਤ ਸੱਦਾ ਸੁਣਿਆ:

ਮੈਂ ਇੱਕ ਬੰਗਾਲੀ ਕਲਾਕਾਰ ਹਾਂ ਜਿਸਨੂੰ ਬੰਗਾਲੀ ਔਰਤਾਂ ਦੇ ਚਿੱਤਰ ਬਣਾਉਣ ਦਾ ਸ਼ੌਕ ਹੈ। ਮੈਂ ਸੋਹਣੇ ਅੱਖਰ ਬੀੜਨ ਤੇ ਕੁਝ ਅਰਬੀ ਕੈਲੀਗਰਾਫ਼ੀ ਨਾਲ ਵੀ ਜੂਝਦੀ ਹਾਂ।

— NM (@nmdiariesx) 17 ਅਕਤੂਬਰ 2019

ਗਲੋਬਲ ਵੋਆਇਸਿਸ ਨਾਲ ਗੱਲ ਕਰਦਿਆਂ, ਵਾਜਿਦ ਨੇ ਦੱਸਿਆ ਕਿ ਹੈਸ਼ਟੈਗ ਕਿਵੇਂ ਸ਼ੁਰੂ ਹੋਇਆ:

Three years ago, Annabelle Hayford, an illustrator based in Los Angeles, started the hashtag #DrawingWhileBlack to highlight and celebrate Black artists all over the globe. This sparked a realization in me that in most social media spaces and art forums, Desi artists are absent. The lack of South Asian representation in online creative spaces really bothered me, so in collaboration with Annabelle, I started #SouthAsianArtists with the purpose of celebrating and highlighting South Asian artists to audiences all over the world. It is, for the most part, an online event, as the internet and social media help break down borders and allow people from all over the globe to connect in an instant. Many local and diaspora talent connected because of the convenience, availability and online nature of the event.

ਤਿੰਨ ਸਾਲ ਪਹਿਲਾਂ ਲੌਸ ਐਂਜਲਸ ਵਿੱਚ ਰਹਿਣ ਵਾਲੀ ਚਿੱਤਰਕਾਰ ਐਨਾਬੈਲ ਹੇਫੋਰਡ ਨੇ #DrawingWhileBlack ਹੈਸ਼ਟੈਗ ਸ਼ੁਰੂ ਕੀਤਾ ਜਿਸਦਾ ਮਕਸਦ ਦੁਨੀਆਂ ਭਰ ਦੇ ਕਾਲੇ ਕਲਾਕਾਰਾਂ ਨੂੰ ਉਭਾਰਨਾ ਸੀ। ਇਸ ਨਾਲ ਮੈਨੂੰ ਅਹਿਸਾਸ ਹੋਇਆ ਕੀ ਜ਼ਿਆਦਾਤਰ ਸੋਸ਼ਲ ਮੀਡੀਆ ਥਾਵਾਂ ਅਤੇ ਆਰਟ ਫ਼ੋਰਮਾਂ ਵਿੱਚੋਂ ਦੇਸੀ ਕਲਾਕਾਰ ਗਾਇਬ ਹਨ। ਆਨਲਾਈਨ ਸਿਰਜਣਾਤਮਕ ਥਾਵਾਂ ਵਿੱਚ ਦੱਖਣੀ ਭਾਰਤੀ ਨੁਮਾਇੰਦਗੀ ਦਾ ਗਾਇਬ ਹੋਣਾ ਮੇਰੀ ਲਈ ਪਰੇਸ਼ਾਨੀ ਵਾਲੀ ਗੱਲ ਬਣੀ, ਇਸ ਲਈ ਮੈਂ ਐਨਾਬੈਲ ਨਾਲ ਮਿਲਕੇ #SouthAsianArtists ਸ਼ੁਰੂ ਕੀਤਾ ਜਿਸਦਾ ਮਕਸਦ ਦੱਖਣੀ ਏਸ਼ੀਆਈ ਕਲਾਕਾਰਾਂ ਨੂੰ ਸਨਮਾਨ ਦੇਣਾ ਅਤੇ ਵਿਸ਼ਵ ਭਰ ਦੇ ਦਰਸ਼ਕਾਂ ਦੇ ਸਾਹਮਣੇ ਉਭਾਰ ਕੇ ਲੈ ਕੇ ਆਉਣਾ ਸੀ। ਇਹ, ਬਹੁਤਾ ਕਰਕੇ ਔਨਲਾਈਨ ਵਰਤਾਰਾ ਹੈ, ਕਿਉਂਕਿ ਇੰਟਰਨੈਟ ਅਤੇ ਸੋਸ਼ਲ ਮੀਡੀਆ ਸਰਹੱਦਾਂ ਨੂੰ ਤੋੜਨ ਵਿੱਚ ਅਤੇ ਦੁਨੀਆ ਭਰ ਦੇ ਲੋਕਾਂ ਨੂੰ ਅੱਖ ਪਲਕਾਰੇ ਵਿੱਚ ਜੁੜਨ ਵਿੱਚ ਸਹਾਇਤਾ ਕਰਦੇ ਹਨ। ਬਹੁਤ ਸਾਰੀ ਸਥਾਨਕ ਅਤੇ ਡਾਇਸਪੋਰਾ ਪ੍ਰਤਿਭਾ ਇਸ ਪ੍ਰੋਗਰਾਮ ਦੀ ਸਹੂਲਤ, ਉਪਲਬਧਤਾ ਅਤੇ ਔਨਲਾਈਨ ਸੁਭਾਅ ਕਾਰਨ ਜੁੜੀ ਹੈ।

ਵਾਜਿਦ ਦੇ ਤਜ਼ਰਬੇ ਵਿੱਚ, ਜ਼ਿਆਦਾਤਰ ਸਥਾਨਕ ਕਮਿਊਨਿਟੀਆਂ ਰਚਨਾਤਮਕ ਕਲਾਵਾਂ ਨੂੰ ਕਲੰਕ ਸਮਝਦੀਆਂ ਹਨ, ਜੋ ਲੋਕਾਂ ਨੂੰ ਉਨ੍ਹਾਂ ਦੀਆਂ ਕਲਾਤਮਕ ਰੁਚੀਆਂ ਨੂੰ ਅੱਗੇ ਵਧਾਉਣ ਤੋਂ ਰੋਕਦੀ ਹੈ। ਉਹ ਕਹਿੰਦੀ ਹੈ ਕਿ ਵਿਸ਼ਾਲ ਭਾਈਚਾਰੇ ਵਲੋਂ ਉਤਸ਼ਾਹ ਜਾਂ ਕਦਰ ਦੀ ਘਾਟ ਨੇ ਕਲਾਕਾਰਾਂ ਦੀ ਸਿਰਜਣਾਤਮਕਤਾ ਅਤੇ ਪ੍ਰਕਿਰਿਆ ‘ਤੇ ਮਾੜਾ ਪ੍ਰਭਾਵ ਪਾਇਆ ਹੈ: “ਇੱਕ ਪ੍ਰਗਤੀਵਾਦੀ, ਸਭਿਆਚਾਰਕ ਤੌਰ ਤੇ ਵਿਕਸਤ ਸਮਾਜ ਦੀ ਸਿਰਜਣਾ ਲਈ ਦੇਸੀ ਕਲਾਕਾਰਾਂ ਦੀ ਸਕਾਰਾਤਮਕ ਪ੍ਰਤੀਨਿਧਤਾ ਅਤਿਅੰਤ ਜ਼ਰੂਰੀ ਹੈ।”

ਇਸ ਲਈ ਉਸ ਦਾ ਹੈਸ਼ਟੈਗ ਖੇਤਰ ਦੇ ਸਾਰੇ ਦੇਸ਼ਾਂ ਦੇ ਦੋਵਾਂ ਲਿੰਗਾਂ ਦੇ ਕਲਾਕਾਰਾਂ ਦੇ ਕੰਮ ਨੂੰ ਪ੍ਰਦਰਸ਼ਤ ਕਰਨ ਲਈ ਤਿਆਰ ਕੀਤਾ ਗਿਆ ਹੈ।

ਪਾਕਿਸਤਾਨ ਦਾ ਉਮੈਰ ਨਜੀਬ ਇਸ ਸਮੇਂ ਸਥਾਨਕ ਸਭਿਆਚਾਰਕ ਸੁਪਰਹੀਰੋਆਂ ਨਾਲ ਇੱਕ ਹਾਸਮਈ ਲੜੀ ਬਣਾਉਣ ਲਈ ਕੰਮ ਕਰ ਰਿਹਾ ਹੈ:

ਹੇ, ਮੈਂ ਉਮੈਰ ਹਾਂ। ਇੱਕ ਪਾਕਿਸਤਾਨੀ ਚਿੱਤਰਕਾਰ ਅਤੇ ਐਨੀਮੇਟਰ। ਮੈਂ ਇਸ ਸਮੇਂ ਸਥਾਨਕ ਸੁਪਰਹੀਰੋਆਂ ਦੀ ਇੱਕ ਕਾਮਿਕ ਕਿਤਾਬ ‘ਤੇ ਕੰਮ ਕਰ ਰਿਹਾ ਹਾਂ!

— umair. (@UmairNajeebKhan) 13 ਅਕਤੂਬਰ 2019

ਡਿਜ਼ਾਈਨਰ, ਚਿੱਤਰਕਾਰ ਅਤੇ ਨਾਰੀਵਾਦੀ, ਸ਼ਹਜ਼ਲ ਮਲਿਕ ਸਮਾਜਿਕ ਤਬਦੀਲੀ ਲਈ ਡਿਜ਼ਾਈਨ ਬਾਰੇ ਜਨੂੰਨ ਨਾਲ ਲੱਗਿਆ ਹੈ। ਉਸ ਨੇ ਨੇ ਟਵੀਟ ਕੀਤਾ:

ਹਾਇ ਮੈਂ ਸ਼ਹਜ਼ਿਲ ਹਾਂ, ਇੱਕ ਪਾਕਿਸਤਾਨੀ ਚਿੱਤਰਕਾਰ ਅਤੇ ਮੈਂ ਆਪਣੇ ਨਾਰੀਵਾਦੀ ਪੋਵ ਦੁਆਰਾ ਔਰਤਾਂ ਦੇ ਚਿੱਤਰ ਬਣਾਉਣਾ ਪਸੰਦ ਕਰਦਾ ਹਾਂ! ???

ਇਹ ਟੈਗ ਹੈਰਾਨੀਜਨਕ ਕਲਾ ਦੀ ਖੋਜ ਕਰਨ ਲਈ ਸਭ ਤੋਂ ਵਧੀਆ ਵੀ ਹੈ!

— Shehzil Malik (@shehzilm)  13 ਅਕਤੂਬਰ 2019

ਕਸ਼ਮੀਰ ਦੇ ਇਕ ਕਲਾਕਾਰ, ਦੇਸ ਨੇ ਕੁਝ ਹੈਰਾਨੀਜਨਕ ਕੰਮ ਅਪਲੋਡ ਕੀਤਾ:

#SouthAsianArtists
ਹੇ ਪਾਰਟੀ ਲੋਕੋ!
ਮੈਂ ਦੇਸ ਹਾਂ ਅਤੇ ਮੈਂ ਕਸ਼ਮੀਰੀ ਹਾਂ! ਮੈਂ ਇੱਕ ਪੇਸ਼ੇਵਰ ਸਕ੍ਰੀਨ ਪ੍ਰਿੰਟਰ ਹਾਂ ਅਤੇ ਮੈਂ ਬਹੁਤ ਸਾਰੇ ਖੋਪੜੀਆਂ, ਰਾਖਸ਼ਾਂ ਅਤੇ ਜੰਗਲੀ ਪਾਤਰਾਂ ਦੇ ਚਿੱਤਰ ਬਣਾਉਂਦਾ ਹਾਂ! pic.twitter.com/ADwBYoFY65

— ?CrypticTeeth? (@CrypticTeeth) 12 ਅਕਤੂਬਰ 2019

ਸਾਰਿਕਾ, ਇਕ ਭਾਰਤੀ-ਅਮਰੀਕੀ ਵਿਜ਼ੂਅਲ ਡਿਵੈਲਪਮੈਂਟ ਕਲਾਕਾਰ, ਨੇ ਵੀ ਹਿੱਸਾ ਲਿਆ:

ਹਾਇ, ਮੈਂ ਸਾਰਿਕਾ ਹਾਂ! ਮੈਂ ਇੱਕ ਭਾਰਤੀ-ਅਮਰੀਕੀ ਵਿਜ਼ੂਅਲ ਡਿਵੈਲਪਮੈਂਟ ਕਲਾਕਾਰ ਹਾਂ. ਮੈਂ ਪੀ ਬੀ ਐਸ ਕਿਡਜ਼/ਐਮਾਜ਼ਾਨ ਸ਼ੋਅ ਲਈ ਡਿਜ਼ਾਇਨ ਕਰਦੀ ਹਾਂ। ਆਪਣੇ ਵਿਹਲੇ ਸਮੇਂ ਵਿਚ, ਮੈਂ ਸੁਪਰਹੀਰੋਆਂ ਅਤੇ ਬੈਲੇ-ਨਾਚੀਆਂ ਦੇ ਚਿੱਤਰ ਬਣਾਉਂਦੀ ਹਾਂ। #SouthAsianArtists pic.twitter.com/ANmrsy7mwz

— Sarika M (@mynabirdy)  12 ਅਕਤੂਬਰ  2019

ਬੰਗਲਾਦੇਸ਼ ਦੀ ਇੱਕ ਉਭਰਦੀ ਕਲਾਕਾਰ, ਈਸ਼ਾ ਸਭ ਤੋਂ ਛੋਟੇ ਕਲਾਕਾਰਾਂ ਵਿੱਚੋਂ ਇੱਕ ਸੀ:

ਹਿਆ, ਮੈਂ ਏਸ਼ਾ/ਮਾਏ ਹਾਂ, ਮੈਂ ਬੰਗਲਾਦੇਸ਼ ਤੋਂ 16 ਸਾਲਾਂ ਦੀ ?? ਹਾਂ!! ਮੈਨੂੰ ਲੋਕਾਂ ਦੇ , ਖ਼ਾਸਕਰ ਸੋਹਣੀਆਂ ਕੁੜੀਆਂ ਦੇ ਚਿੱਤਰ ਬਣਾਉਣਾ ਪਸੰਦ ਹੈ!! ਮੈਂ ਜ਼ਿਆਦਾਤਰ ਰਵਾਇਤੀ ਪੈਨਸਿਲ ਆਰਟ ਕਰਦੀ ਹਾਂ, ਪਰ ਕਈ ਵਾਰ ਡਿਜੀਟਲ ਵਿਚ ਵੀ ਕੋਸ਼ਿਸ਼ ਕਰਦੀ ਹਾਂ!! #SouthAsianArtists pic.twitter.com/JoUBrE1o4P

— আলুর চিপ//Mai (@iwantsyrniki)  12 ਅਕਤੂਬਰ 2019

ਭਾਵੇਂ ਦੋਵੇਂ ਜੈਂਡਰਾਂ ਦੀਆਂ ਕਲਾਕ੍ਰਿਤੀਆਂ ਇਸ ਹੈਸ਼ਟੈਗ ਦੇ ਅਧੀਨ ਸਾਂਝੀਆਂ ਕੀਤੀ ਜਾਂਦੀਆਂ ਸਨ, ਇਸ ਵਿਚ ਹਿੱਸਾ ਲੈਣ ਵਾਲੇ ਕਲਾਕਾਰਾਂ ਵਿੱਚ ਬਹੁਤੀਆਂ ਔਰਤਾਂ ਸਨ – ਇਸ ਗੱਲ ਦਾ ਸਬੂਤ ਕਿ ਔਰਤਾਂ ਨੂੰ ਵਿਸ਼ੇਸ਼ ਖੇਤਰਾਂ ਵਿਚ ਸੀਮਤ ਕਰਦੇ ਸਭਿਆਚਾਰਕ ਦਸਤੂਰਾਂ (ਅਤੇ ਕੁਝ ਮਾਮਲਿਆਂ ਵਿਚ ਘਰ ਦੀਆਂ ਚਾਰ ਕੰਧਾਂ ਦੀ ਕੈਦ), ਦੇ ਬਾਵਜੂਦ ਔਰਤਾਂ ਹੁਣ ਕਲਾਵਾਂ ਅਤੇ ਹੋਰ ਸਿਰਜਣਾਤਮਕ ਕੋਸ਼ਿਸ਼ਾਂ ਵਿਚ ਆਪਣੀ ਜਗ੍ਹਾ ਦਾ ਦਾਅਵਾ ਕਰ ਰਹੀਆਂ ਹਨ। ਇਸ ਤੱਥ ਨੇ ਕਿ ਬਹੁਤ ਸਾਰੀਆਂ ਔਰਤਾਂ ਨੇ ਆਪਣੀਆਂ ਕਲਾਕ੍ਰਿਤੀਆਂ ਸਾਂਝੀ ਕੀਤੀਆਂ ਵਾਜਿਦ ਨੂੰ ਹੋਰ ਵੀ ਉਤਸਾਹਿਤ ਕੀਤਾ:

Women artists are not given many opportunities to showcase their work, so to see so many talented Desi women use the hashtag to promote themselves has been an incredible experience. I plan to properly archive the activity in the near future and include the artists featured in #SouthAsianArtists in more creative projects.

ਔਰਤ ਕਲਾਕਾਰਾਂ ਕੋਲ ਆਪਣੇ ਕੰਮ ਨੂੰ ਦਿਖਾਉਣ ਲਈ ਜ਼ਿਆਦਾ ਮੌਕੇ ਨਹੀਂ ਹੁੰਦੇ, ਇਸ ਲਈ ਇਸ ਹੈਸ਼ਟੈਗ ਰਾਹੀਂ ਕਈ ਪ੍ਰਤਿਭਾਸ਼ੀਲ ਦੇਸੀ ਔਰਤਾਂ ਆਪਣੇ ਆਪ ਨੂੰ  ਅੱਗੇ ਲਿਆਉਣ ਲਈ ਇਸ ਹੈਸ਼ਟੈਗ ਦੀ ਵਰਤੋਂ ਕਰਦੀਆਂ ਹਨ, ਇੱਕ ਸ਼ਾਨਦਾਰ ਤਜਰਬਾ ਰਿਹਾ ਹੈ। ਮੈਂ ਨੇੜ ਭਵਿੱਖ ਵਿੱਚ ਗਤੀਵਿਧੀ ਨੂੰ ਸਹੀ ਢੰਗ ਨਾਲ ਪੁਰਾਲੇਖ ਬਣਾਉਣ ਦੀ ਯੋਜਨਾ ਬਣਾ ਰਹੀ ਹਾਂ ਅਤੇ #ਸਾਊਥਏਸ਼ੀਅਨਆਰਟਿਸਟਸ ਵਿੱਚ ਅੱਗੇ ਆਏ ਕਲਾਕਾਰਾਂ ਨੂੰ ਹੋਰ ਰਚਨਾਤਮਕ ਪ੍ਰੋਜੈਕਟਾਂ ਵਿੱਚ ਸ਼ਾਮਲ ਕਰਾਂਗੀ।

ਹੈਸ਼ਟੈਗ ਦਾ ਇਹ ਦੂਸਰਾ ਲਾਭ ਹੈ। ਦੱਖਣੀ ਏਸ਼ੀਆਈ ਕਲਾਕਾਰਾਂ ਦੇ ਕੰਮ ਪ੍ਰਤੀ ਔਨਲਾਈਨ ਜਾਗਰੂਕਤਾ ਪੈਦਾ ਕਰਨਾ ਵਿਸ਼ਵਵਿਆਪੀ ਤੌਰ ‘ਤੇ ਲੋਕਾਂ ਨਾਲ ਜੁੜਨ ਦਾ ਇਕ ਨਵੀਨ ਅਤੇ ਘੱਟ ਖਰਚੇ ਦਾ ਤਰੀਕਾ ਹੈ, ਅਤੇ ਉਨ੍ਹਾਂ ਨੂੰ ਆਪਣਾ ਕੰਮ ਪ੍ਰਦਰਸ਼ਿਤ ਕਰਨ ਦਾ ਮੌਕਾ ਪੇਸ਼ ਕਰਦਾ ਹੈ। ਇਹ ਉਨ੍ਹਾਂ ਨੂੰ ਰਵਾਇਤੀ ਕਲਾ ਪ੍ਰਦਰਸ਼ਨੀ ਮੌਕਿਆਂ ਦੀਆਂ ਸੀਮਾਵਾਂ ਤੋਂ ਮੁਕਤ ਕਰ ਦਿੰਦਾ ਹੈ, ਉਨ੍ਹਾਂ ਦੀ ਕਲਾ ਨੂੰ ਲੋਕਤੰਤਰੀ ਅਤੇ ਵਧੇਰੇ ਵਿਆਪਕ ਦਰਸ਼ਕਾਂ ਤੱਕ ਲਿਜਾਣ ਦੇ ਯੋਗ ਬਣਾਉਣ ਵਿੱਚ ਸਹਾਈ ਹੈ, ਅਕਸਰ ਪ੍ਰਸਿੱਧੀ ਲਈ ਦੁਖੀ ਕਲਾਕਾਰਾਂ ਦੇ ਰੋਣੇ-ਧੋਣਿਆਂ ਤੋਂ ਬਿਨਾਂ ਉਹਨਾਂ ਨੂੰ ਬਹੁਤ ਲੋੜੀਂਦਾ ਧਿਆਨ ਦਿਵਾਉਂਦਾ ਹੈ।

ਚਰਚਾ ਸ਼ੁਰੂ ਕਰੋ

ਲੇਖਕ, ਕਿਰਪਾ ਕਰਕੇ ਲਾਗ ਇਨ »

ਦਿਸ਼ਾ ਨਿਰਦੇਸ਼

  • ਸਾਰੀਆਂ ਟਿੱਪਣੀਆਂ ਦੀਆਂ ਸੰਚਾਲਕ ਵੱਲੋਂ ਸਮੀਖਿਆ ਕੀਤੀ ਜਾਂਦੀ ਹੈ. ਆਪਣੀ ਟਿੱਪਣੀ ਇਕ ਤੋਂ ਵੱਧ ਦਰਜ ਨਾ ਕਰੋ ਜਾਂ ਇਸ ਨੂੰ ਸਪੈਮ ਦੇ ਤੌਰ ਤੇ ਪਛਾਣਿਆ ਜਾ ਸਕਦਾ ਹੈ.
  • ਕਿਰਪਾ ਕਰਕੇ ਹੋਰਨਾਂ ਨਾਲ ਆਦਰ ਨਾਲ ਪੇਸ਼ ਆਓ. ਨਫ਼ਰਤ ਵਾਲੇ ਭਾਸ਼ਣ, ਅਸ਼ਲੀਲਤਾ ਅਤੇ ਨਿੱਜੀ ਹਮਲੇ ਰੱਖਣ ਵਾਲੀਆਂ ਟਿੱਪਣੀਆਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ.