ਭਾਰਤ ਅਤੇ ਨੇਪਾਲ ਵਿੱਚ ਝੋਨੇ ਦੀਆਂ ਮੁੰਜਰਾਂ ਦੀ ਕਲਾਕਾਰੀ ਦੀ ਅਣਗੌਲੀ ਖ਼ੂਬਸੂਰਤੀ

ਝੋਨੇ ਦੀਆਂ ਮੁੰਜਰਾਂ ਤੋਂ ਬਣਾਈ ਗਈ ਇੱਕ ‘ਝੁੱਟੀ’। ਤਸਵੀਰ – ਸੀਕੇ ਕਲਿਆਣ ਥਾਰੂ। ਵਰਤੋਂ ਲਈ ਆਗਿਆ ਲਈ ਗਈ ਹੈ।

ਕਈ ਸਦੀਆਂ ਤੋਂ ਏਸ਼ੀਆਈ ਭਾਈਚਾਰਿਆਂ ਵਿੱਚ ਚੌਲ ਇੱਕ ਮੁੱਖ ਅਨਾਜ ਰਿਹਾ ਹੈ, ਇਸ ਲਈ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਖਾਣੇ ਦਾ ਇਹ ਮਹੱਤਵਪੂਰਨ ਸਰੋਤ ਇਸ ਖੇਤਰ ਵਿੱਚ ਕਲਾਕਾਰੀ ਵਿੱਚ ਵੀ ਵਰਤਿਆ ਜਾਂਦਾ ਹੈ। ਜਿੱਥੇ ਇੱਕ ਪਾਸੇ ਕੁਝ ਕਲਾਕਾਰਾਂ ਨੇ ਇਸ ਅਨਾਜ ਦੇ ਸਕੈਚ ਅਤੇ ਚਿੱਤਰ ਬਣਾਏ ਹਨ, ਦੂਜੇ ਪਾਸੇ ਕੁਝ ਭਾਈਚਾਰਿਆਂ ਨੇ ਆਪਣੇ ਘਰਾਂ ਨੂੰ ਸਜਾਉਣ ਲਈ ਝੋਨੇ ਦੀਆਂ ਮੁੰਜਰਾਂ ਨੂੰ ਬੁਣਨ ਦੇ ਇਸ ਸਦੀਆਂ ਪੁਰਾਣੇ ਪਰ ਅਣਗੌਲੇ ਰਿਵਾਜ਼ ਨੂੰ ਕਾਇਮ ਰੱਖਿਆ ਹੈ।

ਕਾਥਿਰਕੁਲਾ

ਦੱਖਣੀ ਭਾਰਤੀ ਸੂਬੇ ਕੇਰਲ ਵਿੱਚ, ਕਾਥਿਰਕੁਲਾ – ਇੱਕ ਗੁੱਛੇ ਦੇ ਰੂਪ ਵਿੱਚ ਬੁਣੀਆਂ ਜਾਂਦੀਆਂ ਝੋਨੇ ਦੀਆਂ ਮੁੰਜਰਾਂ – ਘਰਾਂ ਅਤੇ ਮੰਦਰਾਂ ਵਿੱਚ ਟੰਗੀਆਂ ਜਾਂਦੀਆਂ ਹਨ। ਮੰਨਿਆ ਜਾਂਦਾ ਹੈ ਕਿ ਇਸ ਨਾਲ ਘਰ ਵਿੱਚ ਚੰਗੀ ਸਿਹਤ, ਪੈਸਾ ਅਤੇ ਖੁਸ਼ਹਾਲੀ ਆਉਂਦੀ ਹੈ।

ਨੇਲਕਾਥਿਰ ਸੁੱਕੇ ਹੋਏ ਝੋਨੇ ਦੀ ਬੀ ਹਨ।
ਕਾਥਿਰਕੁਲਾ ਦੀ ਵਰਤੋਂ ਘਰਾਂ ਵਿੱਚ ਖੁਸ਼ਹਾਲੀ ਲਈ ਕੀਤੀ ਜਾਂਦੀ ਹੈ।
ਝੋਨੇ ਦੀਆਂ ਮੁੰਜਰਾਂ ਨੂੰ ਇੱਕ ਗੁਲਦਸਤੇ ਦੇ ਰੂਪ ਵਿੱਚ ਗੁੰਦਣ ਨਾਲ ਕਾਥਿਰਕੁਲਾ ਦੀ ਸਿਰਜਣਾ ਹੁੰਦੀ ਹੈ ਅਤੇ ਇਹਨਾਂ ਨੂੰ ਅਕਸਰ ਕੇਰਲ ਦੇ ਘਰਾਂ ਵਿੱਚ ਟੰਗਿਆ ਜਾਂਦਾ ਹੈ।

ਆਰ-ਆਦਿਆ ਨਾਂ ਦੇ ਫੇਸਬੁੱਕ ਸਫ਼ੇ ਉੱਤੇ ਵੀ ਵਿੱਚ ਕੇਰਲ, ਭਾਰਤ ਵਿੱਚ ਝੋਨੇ ਦੀਆਂ ਮੁੰਜਰਾਂ ਨੂੰ ਟੰਗਣ ਬਾਰੇ ਲਿਖਿਆ ਗਿਆ ਹੈ:

“Nelkathir” is a bunch of artistically plaited bouquet of rice seeds, usually hung in front of the entrances to old ancestral homes (Tharavadu) in Kerala.

This symbolizes prosperity in homes. It is linked to a traditional custom called “Illam Nira”-(House filling with Paddy). This ritual heralds the farming and harvesting in Kerala. […] This can also be seen in front of all temples in Kerala as a symbol of opulence.

Deepthi Menon (RCP)

“ਨੇਲਕਾਥਿਰ” ਝੋਨੇ ਦੇ ਬੀਜਾਂ ਨੂੰ ਗੁਲਦਸਤੇ ਦੇ ਰੂਪ ਵਿੱਚ ਗੁੰਦਣ ਨੂੰ ਕਿਹਾ ਜਾਂਦਾ ਹੈ, ਜਿਹਨਾਂ ਨੂੰ ਆਮ ਤੌਰ ਉੱਤੇ ਕੇਰਲ ਵਿੱਚ ਪੁਰਾਣੇ ਜੱਦੀ ਘਰਾਂ ਦੇ ਸਾਹਮਣੇ ਟੰਗਿਆ ਜਾਂਦਾ ਹੈ।

ਇਹ ਘਰਾਂ ਵਿੱਚ ਖੁਸ਼ਹਾਲੀ ਦਾ ਪ੍ਰਤੀਕ ਹਨ। ਇਹ “ਇਲਾਮ ਨੀਰਾ” (ਝੋਨੇ ਨਾਲ ਘਰ ਭਰਨਾ) ਨਾਂ ਦੇ ਇੱਕ ਰਿਵਾਇਤੀ ਰਿਵਾਜ਼ ਨਾਲ ਜੁੜੇ ਹੋਏ ਹਨ। ਇਹ ਰਸਮ ਕੇਰਲ ਵਿੱਚ ਖੇਤੀ ਅਤੇ ਵਾਢੀ ਦਾ ਐਲਾਨ ਹੈ। […] ਇਹਨਾਂ ਨੂੰ ਕੇਰਲ ਦੇ ਸਾਰੇ ਮੰਦਰਾਂ ਸਾਹਮਣੇ ਅਮੀਰੀ ਦੇ ਪ੍ਰਤੀਕ ਵਜੋਂ ਵੀ ਦੇਖਿਆ ਜਾ ਸਕਦਾ ਹੈ।

ਦੀਪਥੀ ਮੈਨਨ (ਆਰਸੀਪੀ)

ਲੰਘ ਚੁੱਕੇ ਦੌਰ ਦਾ ਇੱਕ ਉਦਰੇਵੇਂ ਭਰਿਆ ਪ੍ਰਤੀਕ

- ਧਨਿਆ ਮਾਧਵਨ ਨੱਈਅਰ

ਝੋਟੀ

ਪੂਰਬੀ ਭਾਰਤੀ ਸੂਬੇ ਓਡੀਸ਼ਾ ਵਿੱਚ, ਤਿਉਹਾਰਾਂ ਦੌਰਾਨ ਕੰਧਾਂ ਅਤੇ ਫ਼ਰਸ਼ਾਂ ਉੱਤੇ ਚੌਲਾਂ ਦੇ ਪੇਸਟ ਤੋਂ ਝੋਟੀ ਜਾਂ ਚੀਤਾ ਨਾਂ ਦੀ ਰਵਾਇਤੀ ਓਡੀਆ ਕਲਾ ਬਣਾਈ ਜਾਂਦੀ ਹੈ। ਰੌਸ਼ਨੀ ਦੇ ਤਿਉਹਾਰ, ਦਿਵਾਲੀ ਦੌਰਾਨ, ਝੋਨੇ ਦੀਆਂ ਮੁੰਜਰਾਂ ਦੇ ਮੋਟਿਫ਼ ਬਣਾਏ ਜਾਂਦੇ ਹਨ। ਓਡੀਆ ਭਾਸ਼ਾ ਅਤੇ ਸਭਿਆਚਾਰ ਵਿਭਾਗ ਦਾ ਕਹਿਣਾ ਹੈ ਕਿ:

During this auspicious occasion, the mud walls and floors are decorated with murals in white rice paste or pithau.They are called jhoti or chita and are drawn not merely with the intention of decorating the house, but to establish a relationship between the mystical and the material, thus being highly symbolical and meaningful. […] For each occasion a specific motif is drawn on the floor or on the wall. For instance, in Lakshmipuja a stack of paddy or rice sheaves is drawn on the walls structured like a pyramid. […]

ਇਸ ਸੁਭਾਗੇ ਤਿਉਹਾਰ ਦੌਰਾਨ, ਮਿੱਟੀ ਦੀਆਂ ਕੰਧਾਂ ਅਤੇ ਫ਼ਰਸ਼ਾਂ ਉੱਤੇ ਚੌਲਾਂ ਦੇ ਪੇਸਟ ਜਾਂ ਪਿਥਾਊ ਨਾਲ ਕੰਧ ਚਿੱਤਰ ਬਣਾਏ ਜਾਂਦੇ ਹਨ। ਇਹਨਾਂ ਨੂੰ ਝੋਟੀ ਜਾਂ ਚੀਤਾ ਕਿਹਾ ਜਾਂਦਾ ਹੈ ਅਤੇ ਇਹ ਸਿਰਫ਼ ਘਰ ਨੂੰ ਸਜਾਉਣ ਲਈ ਨਹੀਂ ਬਣਾਏ ਜਾਂਦੇ, ਸਗੋਂ ਲੌਕਿਕ ਅਤੇ ਅਲੌਕਿਕ ਵਿੱਚ ਸੰਬੰਧ ਸਥਾਪਿਤ ਕਰਨ ਲਈ ਜਾਂਦੇ ਹਨ, ਇਸ ਲਈ ਇਹ ਬਹੁਤ ਸੰਕੇਤਕ ਅਤੇ ਅਰਥਭਰਪੂਰ ਹਨ। […] ਹਰ ਮੌਕੇ ਫ਼ਰਸ਼ ਜਾਂ ਕੰਧ ਉੱਤੇ ਕੋਈ ਖ਼ਾਸ ਮੋਟਿਫ਼ ਬਣਾਇਆ ਜਾਂਦਾ ਹੈ। ਮਿਸਾਲ ਦੇ ਤੌਰ ਉੱਤੇ, ਲਕਸ਼ਮੀਪੂਜਾ ਦੌਰਾਨ ਝੋਨੇ ਦੀਆਂ ਮੁੰਜਰਾਂ ਨੂੰ ਕੰਧਾਂ ਉੱਤੇ ਇੱਕ ਪਿਰਾਮਿਡ ਦੇ ਰੂਪ ਵਿੱਚ ਬਣਾਇਆ ਜਾਂਦਾ ਹੈ। […]

ਝੁੱਟੀ

ਜਿੱਥੇ ਝੋਟੀ ਭਾਰਤ ਵਿੱਚ ਹੋਣ ਵਾਲੀ ਕੰਧ-ਚਿੱਤਰਕਾਰੀ ਦਾ ਇੱਕ ਰੂਪ ਹੈ, ਉੱਥੇ ਹੀ ਨੇਪਾਲ ਦੇ ਦੱਖਣੀ ਹਿੱਸੇ ਵਿੱਚ ਝੋਨੇ ਦੀਆਂ ਮੁੰਜਰਾਂ ਤੋਂ ਝੁੱਟੀ ਬਣਾਈ ਜਾਂਦੀ ਹੈ, ਇਹ ਕੇਰਲ ਦੀ ਕਾਥਿਰਕੁਲਾ ਵਾਂਗ ਹੈ ਪਰ ਜ਼ਿਆਦਾ ਪੇਚੀਦਾ। ਝੋਨੇ ਦੀ ਵਾਢੀ ਤੋਂ ਬਾਅਦ ਚੋਣਵੀਆਂ ਮੁੰਜਰਾਂ ਤੋਂ ਝੁੱਟੀਆਂ ਬੁਣੀਆਂ ਜਾਂਦੀਆਂ ਹਨ ਅਤੇ ਇਹਨਾਂ ਨੂੰ ਮੇਹ (ਬਾਂਸ ਦਾ ਉਹ ਖੰਭਾ ਜਿਸ ਨਾਲ ਝੋਨੇ ਦੀ ਝੜਾਈ ਵੇਲੇ ਬੌਲਦਾਂ ਨੂੰ ਬੰਨਿਆ ਜਾਂਦਾ ਹੈ) ਉੱਤੇ ਟੰਗਿਆ ਜਾਂਦਾ ਹੈ। ਥਾਰੂ ਲੋਕ ਵਾਢੀ ਤੋਂ ਬਾਅਦ ਝੋਨੇ ਦੀਆਂ ਵੱਖ-ਵੱਖ ਕਿਸਮਾਂ ਤੋਂ ਝੁੱਟੀਆਂ ਬਣਾਉਣ ਲਈ ਜਾਣੇ ਜਾਂਦੇ ਹਨ।

ਖੱਬੇ ਤੋਂ ਸੱਜੇ: ਕਾਕਾਹੀ – ਕਲਗੀ, ਮਾਉਰ – ਲਾੜੇ ਦਾ ਸਿਹਰਾ, ਕਾਉਵਾ ਥੋਲੀ – ਕਾਂ ਦੀ ਚੁੰਝ ਅਤੇ ਪਾਤੀਆ – ਚਟਾਈ। ਤਸਵੀਰ – ਸੀਕੇ ਕਲਿਆਣ ਥਾਰੂ। ਵਰਤੋਂ ਲਈ ਆਗਿਆ ਲਈ ਗਈ ਹੈ।

ਝੁੱਟੀਆਂ ਵੱਖ-ਵੱਖ ਰੂਪਾਂ ਅਤੇ ਆਕਾਰਾਂ ਦੀਆਂ ਹੁੰਦੀਆਂ ਹਨ। ਇਹ ਕੁਦਰਤ ਅਤੇ ਆਲੇ ਦੁਆਲੇ ਤੋਂ ਪ੍ਰੇਰਿਤ ਹੁੰਦੀਆਂ ਹਨ ਜਿਵੇਂ, ਕਾਉਵਾ ਥੋਲੀ – ਕਾਂ ਦੀ ਚੁੰਝ, ਪਾਤੀਆ – ਚਟਾਈ, ਕਾਕਾਹੀ – ਕਲਗੀ, ਝੁਨਝੁਨਾ – ਬੱਚਿਆਂ ਦਾ ਖਿਡੌਣਾ, ਬੇਨਾ – ਪੱਖਾ, ਬਾਖਾਰੀ – ਭੜੋਲਾ, ਮਾਉਰ – ਲਾੜੇ ਦਾ ਸਿਹਰਾ ਅਤੇ ਹੋਰ ਬਹੁਤ ਕੁਝ।

ਮੰਨਿਆ ਜਾਂਦਾ ਹੈ ਕਿ ਝੋਨੇ ਦੀ ਵਾਢੀ ਤੋਂ ਬਾਅਦ ਪੰਛੀਆਂ ਦੇ ਚੁਗਣ ਲਈ ਕੁਝ ਬਾਕੀ ਨਹੀਂ ਰਹਿ ਜਾਂਦਾ। ਇਸ ਲਈ ਥਾਰੂ ਲੋਕਾਂ ਵਿੱਚ ਝੁੱਟੀ ਕੁਦਰਤ ਪ੍ਰਤੀ ਪਿਆਰ ਦਾ ਪ੍ਰਤੀਕ ਬਣਿਆ ਕਿਉਂਕਿ ਮੂਲ ਰੂਪ ਵਿੱਚ ਇਹਨਾਂ ਨੂੰ ਪੰਛੀਆਂ ਦੇ ਲਈ ਟੰਗਿਆ ਜਾਂਦਾ ਸੀ ਅਤੇ ਝੋਨੇ ਦੀ ਹਰ ਕਿਸਮ ਤੋਂ ਝੁੱਟੀਆਂ ਬੁਣੀਆਂ ਜਾਂਦੀਆਂ ਸਨ।

ਗਲੋਬਲ ਵੋਆਇਸਿਸ ਨਾਲ ਇੱਕ ਇੰਟਰਵਿਊ ਦੌਰਾਨ ਥਾਰੂ ਕਲਿਆਣਕਾਰੀ ਸਭਾ ਦੇ ਸਿਰਾਹਾ ਚੈਪਟਰ ਦੇ ਸਾਬਕਾ ਪ੍ਰਧਾਨ ਚੰਦਰ ਕਿਸ਼ੋਰ ਕਲਿਆਣ ਥਾਰੂ ਨੇ ਝੁੱਟੀ ਬੁਣਨ ਦੀ ਪਰੰਪਰਾ ਵਿੱਚ ਕੁਦਰਤ ਦੀ ਮਹੱਤਤਾ ਬਾਰੇ ਕਿਹਾ ਕਿ:

Our ancestors loved and worshipped nature. They weaved Jhuttis so that the birds wouldn’t die of hunger after harvest.

ਸਾਡੇ ਵੱਡੇ-ਵਡੇਰੇ ਕੁਦਰਤ ਨਾਲ ਮੁਹੱਬਤ ਵੀ ਕਰਦੇ ਸਨ ਤੇ ਪੂਜਦੇ ਵੀ ਸਨ। ਉਹ ਇਸ ਲਈ ਝੁੱਟੀਆਂ ਬੁਣਦੇ ਸਨ ਕਿ ਵਾਢੀ ਤੋਂ ਬਾਅਦ ਪੰਛੀ ਭੁੱਖ ਨਾਲ ਨਾ ਮਾਰ ਜਾਣ।

ਨੇਪਾਲ ਦੇ ਕਾਂਤੀਪੁਰ ਅਖ਼ਬਾਰ ਵਿੱਚ ਬਰਛਵਾਰ ਭਾਈਚਾਰਾ ਵਿਕਾਸ ਫ਼ੋਰਮ ਵੱਲੋਂ ਝੁੱਟੀ ਬੁਣਨ ਦੀ ਪਰੰਪਰਾ ਨੂੰ ਮੁੜਸੁਰਜੀਤ ਕਰਨ ਲਈ ਝੁੱਟੀ ਮੁਕਾਬਲੇ ਬਾਰੇ ਛਪੀ ਖ਼ਬਰ ਦੀ ਸਕੈਨ ਤਸਵੀਰ। ਤਸਵੀਰ – ਸੀਕੇ ਕਲਿਆਣ ਥਾਰੂ। ਵਰਤੋਂ ਲਈ ਆਗਿਆ ਲਈ ਗਈ ਹੈ।

ਪਰ ਇਸ ਖ਼ੂਬਸੂਰਤ ਕਲਾਕਾਰੀ ਨੂੰ ਨੇਪਾਲ ਵਿੱਚ ਭੁਲਾਇਆ ਜਾ ਰਿਹਾ ਹੈ, ਅਤੇ ਨੌਜਵਾਨ ਪੀੜ੍ਹੀ ਝੁੱਟੀਆਂ ਬਣਾਉਣ ਦੀ ਕਲਾ ਨੂੰ ਲਗਭਗ ਵਿਸਾਰ ਚੁੱਕੀ ਹੈ। ਸਮੇਂ ਦੀ ਲੋੜ ਹੈ ਕਿ ਝੋਨੇ ਦੀਆਂ ਮੁੰਜਰਾਂ ਨੂੰ ਬੁਣਕੇ ਖ਼ੂਬਸੂਰਤ ਕਲਾਕ੍ਰਿਤੀਆਂ ਬਣਾਉਣੇ ਦੇ ਇਸ ਸਦੀਆਂ ਪੁਰਾਣੇ ਰਿਵਾਜ਼ ਨੂੰ ਸੰਭਾਲਿਆ ਜਾਵੇ।

ਚਰਚਾ ਸ਼ੁਰੂ ਕਰੋ

ਲੇਖਕ, ਕਿਰਪਾ ਕਰਕੇ ਲਾਗ ਇਨ »

ਦਿਸ਼ਾ ਨਿਰਦੇਸ਼

  • ਸਾਰੀਆਂ ਟਿੱਪਣੀਆਂ ਦੀਆਂ ਸੰਚਾਲਕ ਵੱਲੋਂ ਸਮੀਖਿਆ ਕੀਤੀ ਜਾਂਦੀ ਹੈ. ਆਪਣੀ ਟਿੱਪਣੀ ਇਕ ਤੋਂ ਵੱਧ ਦਰਜ ਨਾ ਕਰੋ ਜਾਂ ਇਸ ਨੂੰ ਸਪੈਮ ਦੇ ਤੌਰ ਤੇ ਪਛਾਣਿਆ ਜਾ ਸਕਦਾ ਹੈ.
  • ਕਿਰਪਾ ਕਰਕੇ ਹੋਰਨਾਂ ਨਾਲ ਆਦਰ ਨਾਲ ਪੇਸ਼ ਆਓ. ਨਫ਼ਰਤ ਵਾਲੇ ਭਾਸ਼ਣ, ਅਸ਼ਲੀਲਤਾ ਅਤੇ ਨਿੱਜੀ ਹਮਲੇ ਰੱਖਣ ਵਾਲੀਆਂ ਟਿੱਪਣੀਆਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ.