ਬੀਤੇ ਸਾਲ ਦਾ ‘ਵਿਸ਼ੇਸ਼’ ਇਨਾਮ ਲੈਣ ਦੇ ਬਾਵਜੂਦ, ਗੁਆਡੇਲੌਪ ਦੀ ਮੈਰੀਜ਼ ਕੌਂਡੋ ਸਾਹਿਤ ਦੇ 2019 ਦੇ ਨੋਬਲ ਪੁਰਸਕਾਰ ਤੋਂ ਰਹਿ ਗਈ।

ਗੁਆਡੇਲੌਪੀਅਨ ਲੇਖਕ ਮੈਰੀਸੇ ਕੌਂਡੋ ਵਿਕੀਮੀਡੀਆ ਕਾਮਨਜ਼ ਵਾਸਤੇ ਐਮਈਡੀਈਐਫ ਵਲੋਂ ਖਿੱਚੀ ਗਈ ਫੋਟੋ (CC BY-SA 2.0)

ਸਵੀਡਨ ਸਮੇਂ ਮੁਤਾਬਕ ਦੁਪਿਹਰ ਦੇ ਇੱਕ ਵਜੇ 10 ਅਕਤੂਬਰ, 2019 ਨੂੰ ਸਾਹਿਤ ਦੇ ਨੋਬਲ ਪੁਰਸਕਾਰ ਲਈ ਸਾਲ 2018 ਅਤੇ 2019 ਦੇ ਦੋ ਸਾਹਿਤਕ ਹਸਤੀਆਂ ਦਾ ਐਲਾਨ ਕੀਤਾ ਗਿਆ ਸੀ। ਸ਼ਰਮਨਾਕ ਜਿਨਸੀ ਦੁਰਾਚਾਰ ਦੇ ਘੁਟਾਲੇ ਦੇ ਬਾਅਦ, ਸਵੀਡਿਸ਼ ਅਕੈਡਮੀ ਨੇ 2018 ਦਾ ਪੁਰਸਕਾਰ ਮੁਲਤਵੀ ਕਰਨ ਦਾ ਫੈਸਲਾ ਕੀਤਾ ਸੀ, ਜਿਸਦੇ ਨਤੀਜੇ ਵਜੋਂ ਉਸ ਸਾਲ ਇੱਕ ਵਿਕਲਪਕ ਅਵਾਰਡ ਬਣਾਇਆ ਗਿਆ। ਸਾਹਿਤ ਵਿੱਚ ਨਵਾਂ ਅਕੈਡਮੀ ਪੁਰਸਕਾਰ ਕਹਿਲਾਉਂਦਾ ਇਹ ਇਨਾਮ, ਆਪਣੇ ਨਾਵਲ ਸੇਗੂ ਲਈ ਵਧੇਰੇ ਮਸ਼ਹੂਰ ਗੁਆਡੇਲੌਪੀਅਨ ਇਤਿਹਾਸਕ ਗਲਪਕਾਰ, ਲੇਖਕ ਮੈਰੀਜ਼ ਕੌਂਡੋ ਨੂੰ ਦਿੱਤਾ ਗਿਆ ਸੀ।

ਕੈਰੇਬੀਅਨ ਵਿਚ ਇਸ ਗੱਲ ਦੀਆਂ ਬਹੁਤ ਜ਼ਿਆਦਾ ਲਾਈਆਂ ਜਾ ਰਹੀਆਂ ਸਨ ਕਿ ਇਸ ਸਾਲ ਦੀ ਦੌੜ ਵਿਚ ਸਾਹਿਤ ਦਾ ਨੋਬਲ ਪੁਰਸਕਾਰ ਕੌਣ ਲੈ ਜਾਵੇਗਾ, ਅਤੇ ਕੌਂਡੋ ਦੀ ਜਿੱਤ ਦੀਆਂ ਉਮੀਦਾਂ ਸਿਖਰ ਦੇ ਨੇੜੇ, ਪੰਜਾਂ ਵਿੱਚੋਂ ਇੱਕ ਦੀਆਂ ਸਨ:

#ਮੈਰੀਜ਼ ਕੌਂਡੋ ਜਾਂ #ਐਂਟੀਜੀਕਰੋਗ?

2019 ਦਾ #ਸਾਹਿਤ ਦਾ ਨੋਬਲ ਵਿਜੇਤਾ ਕੌਣ ਹੋਵੇਗਾ?#ਨੋਬਲਪ੍ਰਾਈਜ਼ਲਿਟ੍ਰੇਚਰ#ਨੋਬਲਪ੍ਰਾਈਜ਼2019 #ਨੋਬਲਪ੍ਰਾਈਜ਼ #ਨੋਬਲ pic.twitter.com/GMoLxb9iLm

— ਅਮੀਰ ਸ਼ਾਹੁਲ (@ਅਮੀਰਸ਼ਾਹੁਲ) 10 ਅਕਤੂਬਰ 2019

113 ਪੁਰਸ਼ਾਂ ਦੇ ਮੁਕਾਬਲੇ ਸਿਰਫ਼ 14 ਔਰਤਾਂ ਨੇ ਸਾਹਿਤ ਵਿੱਚ @ ਨੋਬਲਪ੍ਰਾਈਜ਼ ਜਿੱਤਿਆ ਹੈ, ਪੱਕੇ ਰੰਗ ਦੀ ਸਿਰਫ ਇਕ ਵਿਜੇਤਾ – ਮਰਹੂਮ ਟੋਨੀ ਮੌਰੀਸਨ ਹੈ। ਚਲੋ ਇਸ ਨੂੰ ਅੱਜ ਦੋ ਬਣਾਈਏ! ਵਰਲਡ ਅਡੀਸ਼ਨਜ਼#MaryseCondé!ਲਈ #NobelPrize #NobelPrize2019 pic.twitter.com/TAxUQku8or

— ਵਰਲਡ ਅਡੀਸ਼ਨਜ਼ (@ਵਰਲਡਐਡਬੁਕਸ)  10 ਅਕਤੂਬਰ 2019

ਪਰ ਨੋਬਲ ਪੁਰਸਕਾਰ ਦੀਆਂ ਭਵਿੱਖਬਾਣੀਆਂ ਅਕਸਰ ਉਲਟ ਪੁਲਟ ਹੋ ਜਾਂਦੀਆਂ ਹਨ, ਅਤੇ ਅੱਜ ਇਹ ਸਨਮਾਨ ਆਸਟ੍ਰੀਆ ਦੇ ਲੇਖਕ ਪੀਟਰ ਹੈਂਡਕੇ ਨੂੰ ਦਿੱਤਾ ਗਿਆ ਸੀ। ਪੋਲਿਸ਼ ਲੇਖਕ ਓਲਗਾ ਤੋਕਾਰਚੁਕ ਨੂੰ ਸਾਹਿਤ ਵਿੱਚ 2018 ਦਾ ਨੋਬਲ ਪੁਰਸਕਾਰ ” […] ਸੀਮਾਵਾਂ ਦੇ ਪਾਰ ਜਾਣ ਨੂੰ ਜੀਵਨ ਦੇ ਰੂਪ ਵਜੋਂ ਚਿਤਰਦੀ ਬਿਰਤਾਂਤਕਾਰੀ ਕਲਪਨਾ ਲਈ” ਦਿੱਤਾ ਗਿਆ।

ਕੈਰੇਬੀਅਨ ਖੇਤਰ ਵਿਚ ਹੁਣ ਤਕ ਸਾਹਿਤ ਦੇ ਦੋ ਨੋਬਲ ਪੁਰਸਕਾਰ ਦਿੱਤੇ ਗਏ ਹਨ — 1992 ਵਿਚ ਸੇਂਟ ਲੂਸੀਅਨ ਕਵੀ ਡਰੇਕ ਵਾਲਕੋਟ ਨੂੰ ਅਤੇ 2001 ਵਿੱਚ ਤ੍ਰਿਨੀਦਾਦ ਅਤੇ ਟੋਬੈਗੋ ਦੇ ਜੰਮਪਲ ਵੀ.ਐੱਸ. ਨਾਈਪੌਲ ਨੂੰ— ਜਾਂ ਤਿੰਨ ਕਹਿ ਲਓ ਅਗਰ ਤੁਸੀਂ ਕਵੀ ਸੇਂਟ-ਜੌਨ ਪਰਸੀ ਦੀ ਗਿਣਤੀ ਕਰੋ, ਜੋ ਕੌਂਡੇ ਦੀ ਤਰ੍ਹਾਂ, ਗੁਆਡੇਲੂਪ ਵਿਚ ਪੈਦਾ ਹੋਇਆ ਸੀ, ਪਰ ਉਸ ਦੀ ਵੀ ਕੌਂਡੋ ਵਾਂਗ — ਫ੍ਰੈਂਚ ਵਿਦੇਸ਼ੀ ਖੇਤਰ ਵਜੋਂ ਗੁਆਡੇਲੂਪ ਦੀ ਸਥਿਤੀ ਦੇ ਕਾਰਨ ਫ੍ਰੈਂਚ ਨਾਗਰਿਕਤਾ ਸੀ। ਪਰਸੇ ਨੇ 1960 ਵਿਚ ਨੋਬਲ ਜਿੱਤਿਆ ਸੀ। ਇਸ ਸਾਲ ਬਹੁਤ ਵੱਡੀ ਉਮੀਦ ਸੀ ਕਿ ਕੌਂਡੇ ਇਕ ਵਾਰ ਫਿਰ ਇਸ ਖੇਤਰ ਵਿਚ ਦੁਨੀਆ ਦਾ ਸਭ ਤੋਂ ਵੱਡਾ ਸਾਹਿਤਕ ਇਨਾਮ ਲਿਆਏਗੀ।

ਕੌਂਡੋ ਦੇ ਨਾਵਲ ਨਸਲ, ਲਿੰਗ ਅਤੇ ਸਭਿਆਚਾਰ ਦੇ ਸਦੀਵੀ ਮੁੱਦਿਆਂ ਨੂੰ ਘੋਖਦੇ ਹਨ ਜੋ ਅਫਰੀਕਾ ਅਤੇ ਇਸ ਦੇ ਵਿਸ਼ਾਲ ਡਾਇਸਪੋਰਾ ਨੂੰ ਜੋੜਦੇ ਹਨ। ਇਹ ਸਾਰੇ ਨਾਵਲ ਸਲੇਮ ਚੁੜੈਲ ਮੁਕੱਦਮਿਆਂ ਅਤੇ ਪਨਾਮਾ ਨਹਿਰ ਦੀ ਉਸਾਰੀ ਵਰਗੇ ਇਤਿਹਾਸਕ ਪ੍ਰਸੰਗਾਂ ਵਿੱਚ ਵਿਚਰਦੇ ਹਨ। ਰਾਜਨੀਤੀ ਅਤੇ ਨਾਰੀਵਾਦ ਦਾ ਉਸ ਦੇ ਬਿਰਤਾਂਤਾਂ ਵਿੱਚ ਹਮੇਸ਼ਾ ਅਹਿਮ ਸਥਾਨ ਰਿਹਾ ਹੈ, ਪਰ ਉਸਦੀਆਂ ਬਾਅਦ ਦੀਆਂ ਲਿਖਤਾਂ ਵਿੱਚ ਸਵੈ ਜੀਵਨੀ ਵੱਲ ਓਕਸ ਵਧੇਰੇ ਹੈ।

ਐਮਿਲੀ ਬਰੌਂਟੇ ਦੀ ਵੁਦਰਿੰਗ ਹਾਈਟਸ ਨੂੰ ਪੜ੍ਹਨ ਤੋਂ ਬਾਅਦ ਬਚਪਨ ਵਿੱਚ ਹੀ ਕੌਂਡੋ ਨੇ ਲੇਖਕ ਬਣਨ ਦਾ ਫ਼ੈਸਲਾ ਕਰ ਲਿਆ ਸੀ ਅਤੇ ਇਸਦੇ ਆਪਣੀ ਪ੍ਰੇਰਨਾ ਹੋਣ ਨਾਤੇ, ਕੌਂਡੇ ਨੇ ਅਖੀਰ ਵਿੱਚ ਉਸ ਕਿਤਾਬ ਨੂੰ ਸ਼ਰਧਾਂਜਲੀ, ਗੁਆਡੇਲੌਪ ਵਿੱਚ ਸਥਾਪਤ ਇੱਕ ਇਤਿਹਾਸਕ ਨਾਵਲ ਵਿੰਡਵਾਰਡ ਹਾਈਟਸ ਲਿਖ ਕੇ ਦਿੱਤੀ, ਜਿਸ ਵਿੱਚ ਨਸਲ ਅਤੇ ਸਭਿਆਚਾਰਕ ਅੰਤਰ ਸ਼ਕਤੀਸ਼ਾਲੀ ਵਿਭਾਜਨਕਾਰੀ ਸ਼ਕਤੀਆਂ ਵਜੋਂ ਕੰਮ ਕਰਦੇ ਹਨ – ਇਹ ਉਹ ਮੁੱਦੇ ਹਨ ਜਿਨ੍ਹਾਂ ਦੀ ਬਹੁਤ ਸਾਰੇ ਸੋਸ਼ਲ ਮੀਡੀਆ ਵਰਤੋਂਕਾਰ ਅੱਜ ਵੱਧਦੀ ਪਰਸੰਗਕਤਾ ਮਹਿਸੂਸ ਕਰਦੇ ਹਨ , ਅਤੇ ਜਿਸਦੇ ਲਈ ਉਸਨੂੰ ਸਨਮਾਨਤ ਕੀਤਾ ਜਾਣਾ ਚਾਹੀਦਾ ਸੀ।

#ਮੈਰੀਜ਼ ਕੌਂਡੇ ਨੂੰ #ਨੋਬਲਪ੍ਰਾਈਜ਼ 2019 ਦੁਆਰਾ ਮਾਨਤਾ ਦਿੱਤੀ ਜਾਣੀ ਚਾਹੀਦੀ ਸੀ ਤਾਂ ਕਿ ਉਹ ਦੁਨੀਆਂ ਨੂੰ ਇਹ ਦਰਸਾ ਸਕੇ ਕਿ ਉਸਦਾ ਇਨਾਮ ਸਾਰਥਕ ਸੀ, ਨਾ ਕਿ ਯੂਰਪੀਅਨ ਗੋਰੇ ਮਰਦ ਨਸਲਕੁਸ਼ੀ ਸਮਰਥਕ ਨੂੰ। ਉਸ ਦੀਆਂ ਕਿਤਾਬਾਂ ਦੇ ਅਨੁਵਾਦ ਪ੍ਰਕਾਸ਼ਤ ਕਰਨ ਦੀ ਸਿਆਣਪ ਲਈ @ਓਲਗਾ ਤੋਕਾਰਚੁਕ ਅਤੇ @ਫਿਜ਼ਕਾਰਾਲਡੋਏਡਜ਼ ਨੂੰ ਵਧਾਈ! #ਸਪੋਰਟਇੰਡੀਪ੍ਰੈਸਿਜ਼-

— ਵੇਂਡੀ ਵਿਡਨ (@ਵੇਂਡੀਵਿਡਨ) 10 ਅਕਤੂਬਰ, 2019

ਹਾਲਾਂਕਿ, ਨਿਊ ਅਕੈਡਮੀ ਪੁਰਸਕਾਰ ਦੀ ਪਹਿਲੀ ਵਿਜੇਤਾ ਹੋਣ ਦੇ ਇਲਾਵਾ ਕੈਂਡੇ ਦੇ ਕੋਲ ਬਹੁਤ ਸਾਰੇ ਹੋਰ ਪੁਰਸਕਾਰ ਵੀ ਹਨ। ਉਸਨੇ ਲੇ ਗ੍ਰਾਂ ਪ੍ਰੀ ਲਿਟਰੇਅਰ ਡੀ ਲਾ ਫੇਮੇ (1986), ਲੇ ਪ੍ਰੀ ਡੀ ਲਾਅਕੈਡਮੀ ਫ੍ਰੈਂਚਾਈਸ (1988), ਅਤੇ ਲੇ ਪ੍ਰੀ ਕਾਰਬੇ ਡੀ ਲਾ ਕੈਰੇਬੀ (1997) ਜਿੱਤੀ ਹੈ। ਉਸ ਨੂੰ ਫਰਾਂਸ ਦੀ ਸਰਕਾਰ ਦੁਆਰਾ ਕਮਾਂਡਰ ਡੀ ਓਰਡਰ ਡੈਸ ਆਰਟਸ ਐਟ ਡੇਸ ਲੈਟਰਸ ਵੀ ਭੇਂਟ ਕੀਤਾ ਗਿਆ।

ਉਸ ਦੀ ਲੇਖਣੀ ਦੇ ਕੁਝ ਪ੍ਰਸ਼ੰਸਕਾਂ ਲਈ, ਉਸ ਨੂੰ ਮਿਲੇ ਸਨਮਾਨ ਕੌਂਡੇ ਨੂੰ ਸਾਹਿਤ ਦੇ 2019 ਦੇ ਨੋਬਲ ਪੁਰਸਕਾਰ ਲਈ ਨਾ ਚੁਣੇ ਜਾਣ ਦੀ ਚੋਭ ਨੂੰ ਘੱਟ ਨਹੀਂ ਕਰਦੇ। ਫੇਸਬੁੱਕ ‘ਤੇ, ਅਰਨੇਲ ਅਸੋਂਤੋ ਨੇ ਆਪਣੇ ਦੁਖ ਦਾ ਪ੍ਰਗਟਾ ਕੀਤਾ ਹੈ:

So disappointing and what […] weak choices […]
I was expecting Maryse Condé of Guadeloupe to win the literature prize but somehow the award is still ‘Eurocentric’ and insular…
They promised some changes despite the scandalous fiasco last year…

ਇਸ ਲਈ ਨਿਰਾਸ਼ਾਜਨਕ ਅਤੇ ਕਿੰਨੀਆਂ […] ਕਮਜ਼ੋਰ ਪਸੰਦਾਂ […] ਮੈਂ ਗੁਆਡੇਲੌਪ ਦੀ ਮੈਰੀਜ਼ ਕੌਂਡੋ ਦੇ ਸਾਹਿਤ ਦਾ ਇਨਾਮ ਜਿੱਤਣ ਦੀ ਉਮੀਦ ਕਰ ਰਿਹਾ ਸੀ ਪਰ ਕਿਸੇ ਤਰ੍ਹਾਂ ਇਹ ਪੁਰਸਕਾਰ ਅਜੇ ਵੀ ‘ਯੂਰੋਕੇਂਦਰਿਤ’ ਅਤੇ ਬਾਹਰ ਦੇਖਣ ਤੋਂ ਇਨਕਾਰੀ ਹੈ…
ਉਨ੍ਹਾਂ ਨੇ ਪਿਛਲੇ ਸਾਲ ਦੀ ਬਦਨਾਮ ਫ਼ਿਆਸਕੋ ਦੇ ਬਾਵਜੂਦ ਕੁਝ ਤਬਦੀਲੀਆਂ ਦਾ ਵਾਅਦਾ ਕੀਤਾ ਸੀ …

ਇਹ ਤੁਹਾਨੂੰ ਮਿਲਣਾ ਚਾਹੀਦਾ ਸੀ, #ਮੈਰੀਜ਼ਕੌਂਡੇ! #ਨੋਬਲਪ੍ਰਾਈਜ਼2019 https://t.co/0tcXN7PT69

— ਵਰਲਡ ਅਡੀਸ਼ਨਜ਼ (@ਵਰਲਡਐਡਬੁਕਸ) 10 ਅਕਤੂਬਰ, 2019

ਫਰਾਂਕੋਫੋਨ ਸਾਹਿਤ ਦੀ ਵਿਦਵਾਨ, ਕੌਂਡੇ ਇਸ ਸਮੇਂ ਉਸਦੇ  ਸਾਹਿਤਕ ਆਰਕਾਈਵ ਨੂੰ ਸੰਭਾਲਣ ਵਾਲੀ ਕੋਲੰਬੀਆ ਯੂਨੀਵਰਸਿਟੀ ਵਿੱਚ ਫ੍ਰੈਂਚ ਦੀ ਪ੍ਰੋਫੈਸਰ ਐਮੇਰੀਤਾ ਹੈ।

ਚਰਚਾ ਸ਼ੁਰੂ ਕਰੋ

ਲੇਖਕ, ਕਿਰਪਾ ਕਰਕੇ ਲਾਗ ਇਨ »

ਦਿਸ਼ਾ ਨਿਰਦੇਸ਼

  • ਸਾਰੀਆਂ ਟਿੱਪਣੀਆਂ ਦੀਆਂ ਸੰਚਾਲਕ ਵੱਲੋਂ ਸਮੀਖਿਆ ਕੀਤੀ ਜਾਂਦੀ ਹੈ. ਆਪਣੀ ਟਿੱਪਣੀ ਇਕ ਤੋਂ ਵੱਧ ਦਰਜ ਨਾ ਕਰੋ ਜਾਂ ਇਸ ਨੂੰ ਸਪੈਮ ਦੇ ਤੌਰ ਤੇ ਪਛਾਣਿਆ ਜਾ ਸਕਦਾ ਹੈ.
  • ਕਿਰਪਾ ਕਰਕੇ ਹੋਰਨਾਂ ਨਾਲ ਆਦਰ ਨਾਲ ਪੇਸ਼ ਆਓ. ਨਫ਼ਰਤ ਵਾਲੇ ਭਾਸ਼ਣ, ਅਸ਼ਲੀਲਤਾ ਅਤੇ ਨਿੱਜੀ ਹਮਲੇ ਰੱਖਣ ਵਾਲੀਆਂ ਟਿੱਪਣੀਆਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ.