- Global Voices ਪੰਜਾਬੀ ਵਿੱਚ - https://pa.globalvoices.org -

ਇੱਕ ਨਵੀਂ ਘੁੰਮਦੀ ਟਵਿੱਟਰ ਮੁਹਿੰਮ ਏਸ਼ੀਆ ਵਿੱਚ ਭਾਸ਼ਾ ਕਾਰਕੁਨਾਂ ਦੇ ਨਜ਼ਰੀਏ ਤੇ ਕੇਂਦਰਤ ਕਰੇਗੀ

ਸ਼੍ਰੇਣੀਆਂ: ਨਾਗਰਿਕ ਮੀਡੀਆ, ਰਾਈਜ਼ਿੰਗ ਵੋਆਇਸਿਸ

ਟਵੀਟ ਪੰਛੀ ਚਿੱਤਰ ਦੀ ਵਰਤੋਂ ਆਈਡੀ-ਆਈਓਐਮ ਦੁਆਰਾ ਕੀਤੀ ਗਈ ਹੈ ਅਤੇ CC BY-NC 2.0 2.0 ਕਰੀਏਟਿਵ ਕਾਮਨਜ਼ ਲਾਇਸੈਂਸ ਦੇ ਅਧੀਨ।

ਮੰਗਲਵਾਰ, 6 ਅਗਸਤ ਤੋਂ ਅਰੰਭ ਹੋ ਰਹੇ ਏਸ਼ੀਆ ਵਿੱਚ ਭਾਸ਼ਾ ਕਾਰਕੁਨਾਂ ਦਾ ਇੱਕ ਘੁੰਮ ਰਿਹਾ ਰੋਸਟਰ @AsiaLangsOnline [1] ਟਵਿੱਟਰ ਅਕਾਊਂਟ ਦੇ ਮਹਿਮਾਨ ਹੋਸਟ ਬਣੇਗਾ। ਡਿਜੀਟਲ ਐਮਪਾਵਰਮੈਂਟ ਫਾਉਂਡੇਸ਼ਨ [2], ਓ ਫਾਉਂਡੇਸ਼ਨ [3], ਅਤੇ ਰਾਈਜਿੰਗ ਵੋਆਇਸਿਸ [4] ਦੇ ਤਾਲਮੇਲ ਸਹਿਯੋਗ ਨਾਲ, ਇਹ ਸੋਸ਼ਲ ਮੀਡੀਆ ਮੁਹਿੰਮ ਅੰਤਰਰਾਸ਼ਟਰੀ ਸਵਦੇਸ਼ੀ ਭਾਸ਼ਾ 2019 ਦੇ ਸਾਲ ਦੇ ਪ੍ਰਸੰਗ ਵਿੱਚ ਚਲਾਈ ਜਾ ਰਹੀ ਹੈ। ਇਹ ਪੂਰੇ ਖੇਤਰ ਦੀਆਂ ਵਿਭਿੰਨ ਆਵਾਜ਼ਾਂ ਲਈ ਸਥਾਨ ਪ੍ਰਦਾਨ ਕਰੇਗੀ ਜੋ ਭਾਸ਼ਾ ਦੀ ਮੁੜ ਸੁਰਜੀਤੀ ਦੇ ਨਾਲ ਆਪਣੇ ਤਜ਼ਰਬਿਆਂ ਦੀਆਂ ਕਹਾਣੀਆਂ ਸੁਣਾਉਣਗੀਆਂ। ਇਹ ਇਹ ਵੀ ਦੱਸੇਗੀ ਕਿ ਕਿਵੇਂ ਇੰਟਰਨੈਟ ਇਸ ਵਿੱਚ ਭੂਮਿਕਾ ਨਿਭਾ ਰਿਹਾ ਹੈ।

2019 ਦੇ ਆਉਣ ਵਾਲੇ ਦਿਨਾਂ ਵਿੱਚ, ਵੱਖ ਵੱਖ ਕਾਰਕੁਨ@AsiaLangsOnline   [1]ਵਿਖੇ ਹਫਤਾਵਾਰ ਵਾਰੀ ਲੈਣਗੇ ਅਤੇ ਸਾਨੂੰ ਦੱਸਣਗੇ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਭਾਈਚਾਰਿਆਂ ਲਈ ਉਨ੍ਹਾਂ ਦੀ ਭਾਸ਼ਾ ਦਾ ਕੀ ਅਰਥ ਹੈ। ਇਹ ਕਾਰਕੁਨ ਨਵੇਂ ਡੋਮੇਨਾਂ ਜਿਵੇਂ ਕਿ ਇੰਟਰਨੈਟ ਵਿਚ ਆਪਣੀਆਂ ਭਾਸ਼ਾਵਾਂ ਦੀ ਵਰਤੋਂ ਨੂੰ ਉਤਸ਼ਾਹਤ ਕਰਨ ਲਈ ਕੰਮ ਕਰ ਰਹੇ ਹਨ, ਜੋ ਬਹੁਤ ਸਾਰੇ ਮੌਕੇ ਅਤੇ ਚੁਣੌਤੀਆਂ  ਪੇਸ਼ ਕਰਦਾ ਹੈ। ਪਰ ਲੰਬੇ ਸਮੇਂ ਦੇ ਇਤਿਹਾਸ ਅਤੇ ਸਮਕਾਲੀ ਪ੍ਰਸੰਗਾਂ ਨਾਲ ਸਬੰਧਤ ਉਨ੍ਹਾਂ ਦੀ ਕਾਰਜਸ਼ੀਲਤਾ ਦਾ ਇਕ ਮਹੱਤਵਪੂਰਣ ਔਫ਼ਲਾਈਨ ਹਿੱਸਾ ਵੀ ਹੈ ਜੋ ਏਸ਼ੀਆਈ ਭਾਸ਼ਾਵਾਂ ਦੀ ਜੀਵਨਸ਼ਕਤੀ ਨੂੰ ਪ੍ਰਭਾਵਤ ਕਰਦੇ ਹਨ।

ਟਵਿੱਟਰ ਦੇ ਸਹਿਯੋਗੀ ਮਾਧਿਅਮ ਦੇ ਤੌਰ ਤੇ ਅਜਿਹੀਆਂ ਪਹਿਲਕਦਮੀਆਂ ਲਾਤੀਨੀ ਅਮਰੀਕਾ [5] ਵਿੱਚ (@ActLenguas [6]) ਅਤੇ  ਅਫਰੀਕਾ [7] ਵਿੱਚ (@DigiAfricanLang [8]), ਅਤੇ ਕਨੇਡਾ ਅਤੇ ਯੂਐਸ ਵਿੱਚ (@NativeLangsTech [9]) ਵਿੱਚ ਵੀ ਚੱਲ ਰਹੀਆਂ ਹਨ, ਪਰ ਇਹ ਪ੍ਰੋਜੈਕਟ ਪੂਰੇ ਏਸ਼ੀਆ ਦੀਆਂ ਭਾਸ਼ਾਵਾਂ ਤੇ ਕੇਂਦ੍ਰਿਤ ਹੋਵੇਗਾ।

ਭਾਗੀਦਾਰੀ ਲਈ ਸੱਦਿਆਂ ਨੂੰ ਹੁੰਗਾਰਾ ਬਹੁਤ ਜ਼ਿਆਦਾ ਸਕਾਰਾਤਮਕ ਰਿਹਾ। ਪਹਿਲੇ ਕੁਝ ਹਫ਼ਤਿਆਂ ਲਈ ਰੋਸਟਰ ਪਹਿਲਾਂ ਹੀ ਭਰ ਚੁੱਕਾ ਹੈ। ਅਸੀਂ ਦੂਜਿਆਂ ਨੂੰ ਵੀ ਭਾਗ ਲੈਣ ਦਾ ਸੱਦਾ ਦੇਣ ਲਈ ਪਹੁੰਚ ਕਰ ਰਹੇ ਹਾਂ। ਜੇ ਤੁਹਾਡੇ ਕੋਲ ਕਿਸੇ ਲਈ ਕੋਈ ਸੁਝਾਅ ਹੈ ਤਾਂ ਅਸੀਂ ਚੰਗੇ ਮੇਜ਼ਬਾਨ ਬਣਾਂਗੇ, ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ [10]

ਭਾਗੀਦਾਰ

ਕੁਝ ਭਾਗੀਦਾਰ ਭਾਸ਼ਾ ਦੀ ਪੁਨਰ-ਸੁਰਜੀਤੀ ਦੇ ਲਈ ਆਪਣੇ ਕੰਮ ਨਾਲ ਜੁੜੀਆਂ, ਇਸ ਮਹੱਤਵਪੂਰਣ ਕੰਮ ਵਿੱਚ ਇੰਟਰਨੈਟ ਅਤੇ ਟੈਕਨੋਲੋਜੀ ਦੀ ਭੂਮਿਕਾ ਉੱਤੇ ਵਿਸ਼ੇਸ਼ ਧਿਆਨ ਦਿੰਦੇ ਹੋਏ, ਆਪਣੀਆਂ ਨਿੱਜੀ ਕਹਾਣੀਆਂ ਸਾਂਝੀਆਂ ਕਰਨਗੇ। ਜਦੋਂ ਕਿ ਦੂਸਰੇ ਆਪਣੀਆਂ ਸੰਸਥਾਵਾਂ, ਸਮੂਹਾਂ, ਜਾਂ ਵਿਅਕਤੀਗਤ ਉਪਰਾਲਿਆਂ ਦੀ ਨੁਮਾਇੰਦਗੀ ਕਰਨਗੇ, ਜੋ ਇਹ ਯਕੀਨੀ ਬਣਾਉਣ ਵਿੱਚ ਸਹਾਇਤਾ ਕਰਦੇ ਹਨ ਕਿ ਉਨ੍ਹਾਂ ਦੀ ਭਾਸ਼ਾਵਾਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਜਾਰੀ ਰਹਿਣ। ਉਨ੍ਹਾਂ ਦੀਆਂ ਕੁਝ ਪੁਨਰ-ਸੁਰਜੀਤੀ ਰਣਨੀਤੀਆਂ ਵਿਚ ਉਨ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਡਿਜੀਟਲ ਤਕਨਾਲੋਜੀਆਂ ਨੂੰ ਅਪਣਾਉਣਾ ਅਤੇ ਆਪਣੇ ਅਨੁਸਾਰ ਢਾਲਣਾ ਸ਼ਾਮਲ ਹੈ।

ਹਰ ਕੋਈ ਇਨ੍ਹਾਂ ਕਹਾਣੀਆਂ ਨੂੰ ਵਿਸ਼ਾਲ ਦਰਸ਼ਕਾਂ ਨਾਲ ਸਾਂਝਾ ਕਰਨ ਲਈ ਉਤਸੁਕ ਹੈ, ਜਿਹੜੇ ਏਸ਼ੀਆ ਵਿਚ ਭਾਸ਼ਾਈ ਭਿੰਨਤਾ ਦੀ ਡਿਗਰੀ ਬਾਰੇ ਬਹੁਤ ਘੱਟ ਜਾਣਦੇ ਹਨ। ਹੋਰਨਾਂ ਕਮਿਊਨਿਟੀਆਂ ਅਤੇ ਕਾਰਕੁਨਾਂ ਨਾਲ ਸਾਂਝੇ ਕਰਨ ਲਈ ਵੀ ਉਤਸੁਕ ਹਨ ਜੋ ਇਹ ਦੇਖਣਗੇ ਕਿ ਇਹ ਕਹਾਣੀਆਂ ਕਿਵੇਂ ਉਨ੍ਹਾਂ ਦੇ ਆਪਣੇ ਤਜ਼ਰਬਿਆਂ ਦੀ ਤਰਜਮਾਨੀ ਕਰਦੀਆਂ ਹਨ।

ਖਾਤੇ ਦਾ ਪ੍ਰਬੰਧਨ ਕਰਨ ਲਈ ਦਸਤਖਤ ਕਰਨ ਵਾਲੇ ਭਾਗੀਦਾਰਾਂ ਵਿੱਚ ਸ਼ਾਮਲ ਹਨ:

ਇਸ ਮੁਹਿੰਮ ਦੇ ਕੇਂਦਰ ਵਿੱਚ ਇਹ ਕੁਝ ਲੋਕਾਂ ਦਾ ਸਿਰਫ ਇੱਕ ਨਮੂਨਾ ਹੈ, ਪੂਰੇ ਏਸ਼ੀਆ ਵਿੱਚ ਹੋ ਰਹੀਆਂ ਭਾਸ਼ਾਵਾਂ ਨਾਲ ਸਬੰਧਤ ਮਹੱਤਵਪੂਰਨ ਕੰਮਾਂ ਦੀਆਂ ਕਹਾਣੀਆਂ ਸਾਂਝੀਆਂ ਕਰਨਗੇ। ਮੌਜੂਦਾ ਸ਼ਡਿਊਲ ਨੂੰ ਵੇਖਣ ਲਈ ਮੁਹਿੰਮ ਦੇ ਪੰਨੇ [21] ਤੇ ਜਾਉ, ਅਤੇ ਕਿਰਪਾ ਕਰਕੇ ਹਰੇਕ ਮੇਜ਼ਬਾਨ ਦੇ ਪ੍ਰੋਫਾਈਲ ਦੇ ਕੋਲ ਛੋਟੇ ਪ੍ਰਸ਼ਨ-ਉੱਤਰ ਬਲੌਗ ਪੋਸਟ ਲਈ ਕੁਝ ਸਮੇਂ ਲਈ ਰੁਕੋ।

ਇਹ ਸੋਸ਼ਲ ਮੀਡੀਆ ਪ੍ਰੋਜੈਕਟ ਆਸਟਰੇਲੀਆ ਦੀ @IndigenousX [22] ਵਰਗੀਆਂ ਪਹਿਲਕਦਮੀਆਂ ਤੋਂ ਪ੍ਰੇਰਿਤ ਸੀ, ਜਿਸ ਦੇ ਸੰਸਥਾਪਕ ਲੂਕ ਪੀਅਰਸਨ ਨੇ ਯੋਜਨਾਬੰਦ ਪੜਾਵਾਂ ਵਿਚ ਵਿਚ ਅਹਿਮ ਰਹਿਨੁਮਾਈ ਕੀਤੀ। ਗਲੋਬਲ ਵੌਆਇਸਿਸ ਦਾ oਆਪਣਾ ਇੰਸਟਾਗ੍ਰਾਮ ਅਕਾਊਂਟ [23] ਕਮਿਊਨਿਟੀ ਮੈਂਬਰਾਂ ਦੇ ਘੁੰਮ ਰਹੇ ਰੋਸਟਰ ਦੁਆਰਾ ਚਲਾਇਆ ਜਾਂਦਾ ਹੈ ਅਤੇ ਇਹ ਸਾਡੀ ਤਰ੍ਹਾਂ ਤਰ੍ਹਾਂ ਦੀ ਮੈਂਬਰਸ਼ਿਪ ਅਤੇ ਉਹ ਥਾਵਾਂ ਜਿਥੇ ਉਹ ਰਹਿੰਦੇ ਹਨ ਬਾਰੇ ਸਮਝ ਪਾਉਣ ਦਾ ਇਕ ਵਧੀਆ ਢੰਗ ਹੈ।

ਤੁਸੀਂ 2019 ਦੇ ਸਾਲ ਵਿੱਚ @AsiaLangsOnline [1] ਖ਼ਾਤੇ ਨੂੰ ਫ਼ਾਲੋ ਕਰਕੇ ਅਤੇ ਦਿਲਚਸਪ ਅਤੇ ਪ੍ਰੇਰਨਾਦਾਇਕ ਸੰਦੇਸ਼ਾਂ ਨੂੰ ਮੁੜ-ਟਵੀਟ ਕਰਕੇ ਇਸ ਮੁਹਿੰਮ ਦਾ ਸਮਰਥਨ ਕਰ ਸਕਦੇ ਹੋ। ਮੇਜ਼ਬਾਨ ਵੀ ਫੀਡਬੈਕ ਲਈ ਉਤਸੁਕ ਹਨ ਅਤੇ ਜਵਾਬ ਦੇਣ ਲਈ ਉਨ੍ਹਾਂ ਦੀ ਪੂਰੀ ਕੋਸ਼ਿਸ਼ ਕਰਨਗੇ।