ਤਸਵੀਰਾਂ ਵਿੱਚ: ਨੇਪਾਲ ਵਿੱਚ ਕੌਮਾਂਤਰੀ ਗੌਰਵ ਮਹੀਨੇ ਦੌਰਾਨ ਪਰੇਡ

ਨੇਪਾਲ ਗੌਰਵ ਪਰੇਡ 2019 ਦੌਰਾਨ ਮੈਤੀਘਰ ਮੰਡਲ ਵਿਖੇ ਭਿੰਨ ਭਿੰਨ ਲਿੰਗ, ਜੈਂਡਰ ਅਤੇ ਜਿਨਸੀ ਰੁਚੀਆਂ ਦਾ ਜ਼ਿਕਰ ਕਰਦੀਆਂ ਤਖਤੀਆਂ। ਫੋਟੋ ਲੇਖਕ ਵਲੋਂ

ਸਤਰੰਗੇ ਝੰਡੇ ਲਹਿਰਾ ਰਹੇ ਸਨ ਜਦੋਂ ਜੂਨ 29, 2019 ਨੂੰ ਨੇਪਾਲ ਵਿਚ ਪਹਿਲੀ ਗੌਰਵ ਪਰੇਡ ਲਈ ਨੌਜਵਾਨ ਕਾਰਕੁੰਨ, ਕਾਠਮੰਡੂ ਦੇ ਕੇਂਦਰ ਵਿਚ ਸਥਿੱਤ ਯਾਦਗਾਰ, ਮੀਤੀਘਰ ਮੰਡਲ ਵਿਖੇ ਜੁੜੇ ਅਤੇ ਸਤਰੰਗੀ ਛਤਰੀਆਂ ਨੇ ਇਸ ਨੂੰ ਢਕ ਲਿਆ।

ਹਾਲਾਂਕਿ ਆਮ ਤੌਰ ‘ਤੇ ਅਗਸਤ ਜਾਂ ਸਤੰਬਰ ਵਿਚ ਮਰੇ ਹੋਏ ਲੋਕਾਂ ਦੀ ਯਾਦ ਵਿੱਚ ਅਤੇ ਹਾਸਰਸ ਰਾਹੀਂ ਦਰਦ ਨੂੰ ਖ਼ਤਮ ਕਰਨ ਲਈ ਨੇਪਾਲੀ ਤਿਉਹਾਰ, ਗਾਈ ਜਾਤ੍ਰਾ ਦੌਰਾਨ ਹਰ ਸਾਲ ਇਕ ਐਲਜੀਬੀਟੀਕਿਊ + ਪਰੇਡ ਕੀਤੀ ਜਾਂਦੀ ਹੈ – ਇਕ ਦਿਵਾਉਂਦਾ ਹੈ ਅਤੇ ਹੈ – ਇਹ ਪਹਿਲੀ ਵਾਰ ਸੀ ਜਦੋਂ ਅਜਿਹਾ ਕੌਮਾਂਤਰੀ ਗੌਰਵ ਮਹੀਨੇ ਦੌਰਾਨ ਕੀਤਾ ਗਿਆ। ਇਸਨੇ  ਭਿੰਨ ਭਿੰਨ ਜੈਂਡਰ ਅਤੇ ਜਿਨਸੀ ਰੁਚੀਆਂ ਵਾਲੇ ਲੋਕਾਂ ਨੂੰ ਭਿੰਨ ਭਿੰਨ ਤਖਤੀਆਂ ਰਾਹੀਂ ਪੇਸ਼ ਕੀਤਾ।

ਗੌਰਵ ਪਰੇਡ ਦੇ ਆਯੋਜਕਾਂ ਨੇ ਫੇਸਬੁੱਕ ‘ਤੇ ਲਿਖਿਆ:

Pride Parades are not just events for visibility and celebration of diverse sex, gender and sexual orientations, but also a struggle for equality. This year's theme on Pride Parade is: Inclusion of queer (gender and sexual minorities) at all levels of state and decision-making process[es].

Despite the inclusion in the Constitution, none of the bodies have any queer representative[s]. Lets [sic] join hands to celebrate the diversity of sex, gender and sexual orientation. #NepalPrideParade

ਗੌਰਵ ਪਰੇਡਾਂ ਨਾ ਸਿਰਫ ਵਿਭਿੰਨ ਲਿੰਗ, ਜੈਂਡਰ ਅਤੇ ਜਿਨਸੀ ਝੁਕਾਵਾਂ ਦੇ ਪ੍ਰਦਰਸ਼ਨ ਅਤੇ ਜਸ਼ਨ ਹਨ, ਸਗੋਂ ਸਮਾਨਤਾ ਲਈ ਸੰਘਰਸ਼ ਵੀ ਹਨ। ਇਸ ਸਾਲ ਗੌਰਵ ਪਰੇਡ ਦਾ ਥੀਮ ਹੈ: ਰਾਜ ਦੇ ਸਾਰੇ ਪੱਧਰਾਂ ਅਤੇ ਫੈਸਲਾ ਲੈਣ ਦੀਆਂ ਪ੍ਰਕਿਰਿਆਵਾਂ ਵਿੱਚ ਅਨੋਖਿਆਂ (ਜੈਂਡਰ ਅਤੇ ਜਿਨਸੀ ਘੱਟ ਗਿਣਤੀਆਂ) ਨੂੰ ਸ਼ਾਮਲ ਕਰਨਾ।

ਸੰਵਿਧਾਨ ਵਿੱਚ ਸ਼ਾਮਿਲ ਹੋਣ ਦੇ ਬਾਵਜੂਦ, ਕਿਸੇ ਵੀ ਅਦਾਰੇ ਵਿੱਚ ਅਨੋਖਿਆਂ ਦੇ ਕੋਈ ਵੀ ਨੁਮਾਇੰਦੇ ਨਹੀਂ ਹਨ। ਆਓ ਆਪਾਂ ਸੈਕਸ, ਜੈਂਡਰ ਅਤੇ ਜਿਨਸੀ ਝੁਕਾਵਾਂ ਦੇ ਜਸ਼ਨ ਮਨਾਉਣ ਲਈ ਹੱਥ ਮਿਲਾਈਏ। #NepalPrideParade

 

ਨੇਪਾਲ ਵਿਚ ਗੌਰਵ ਮਹੀਨੇ ਵਿੱਚ ਪਹਿਲੀ ਵਾਰ ਗੌਰਵ ਪਰੇਡ ਕਾਮਯਾਬੀ ਨਾਲ ਕੀਤੀ ਗਈ, ਜਿਸ ਦੀ ਅਗਵਾਈ ਨੌਜਵਾਨ ਲੋਕਾਂ, ਕੁਈਅਰ ਯੂਥ ਗਰੁੱਪ ਅਤੇ ਕਾਈਅਰ ਕਲੈਕਟਿਵ ਨੇਪਾਲ ਨੇ ਕੀਤੀ।.#NPP2019 #NepalPrideParade pic.twitter.com/AiLX151LAi

— Queer Youth Group (@QueerYouthGroup) 29 ਜੂਨ 2019

ਨੇਪਾਲ ਗੌਰਵ ਪਰੇਡ, ਜੂਨ ਵਿਚ ਪਹਿਲੀ ਵਾਰ, ਅੰਤਰਰਾਸ਼ਟਰੀ ਗੌਰਵ ਮਹੀਨਾ ਦੇ ਨਾਲ ਤਾਲਮੇਲ ਕਰਕੇ। #NPP2019 @queeryouthgroup ਯਕਜਹਿਤੀ pic.twitter.com/DzHMH1VQe7

— ਨਿਰੰਜਨ ਕੁੰਵਰ (@MetroNir) 29 ਜੂਨ 2019

ਨੈਪਾਲ ਵਿੱਚ ਐਲਜੀਬੀਟੀਕਿਊ ਹੱਕਾਂ ਲਈ ਲਹਿਰ ਵਿੱਚ ਨੇਪਾਲੀਆਂ ਦੀ ਸਰਗਰਮ ਸ਼ਿਰਕਤ ਦੇਖਣਾ ਬਹੁਤ ਪ੍ਰੇਰਨਾਦਾਇਕ ਸੀ। ਅੱਜ ਦੀ ਗੌਰਵ ਪਰੇਡ ਦੀ ਊਰਜਾ ਨਿਸ਼ਚਿਤ ਤੌਰ ਤੇ ਪ੍ਰਭਾਵਸ਼ਾਲੀ ਸੀ।
ਮੁਬਾਰਕ #PrideMonth pic.twitter.com/JuFOOfcfoZ

— ਸੇਰਿੰਗ ਡੀ. ਗੁਰੰਗ (@Tsering_) 29 ਜੂਨ 2019

ਜਦੋਂ ਉਹ LGBTQ + ਅਧਿਕਾਰਾਂ ਦੀ ਗੱਲ ਹੁੰਦੀ ਹੈ ਹਾਲਾਂਕਿ ਨੇਪਾਲ ਕੁਝ ਹੱਦ ਤਕ ਪ੍ਰਗਤੀਸ਼ੀਲ ਰਿਹਾ ਹੈ – ਤੀਜਾ ਜੈਂਡਰ ਕਾਰਜਕਰਤਾ ਭੂਮਿਕਾ ਸ਼੍ਰੇਸ਼ਟਤਾ ਨੂੰ 2015 ਵਿੱਚ “ਹੋਰ” ਜੈਂਡਰ ਲਈ “ਓ” ਨਿਸ਼ਾਨੀ ਲੱਗਿਆ ਪਾਸਪੋਰਟ ਪ੍ਰਾਪਤ ਹੋਇਆ ਅਤੇ ਨੇਪਾਲ ਦੀ ਸੁਪਰੀਮ ਕੋਰਟ ਨੇ ਰਸਮੀ ਤੌਰ ਤੇ ਤੀਜੇ ਜੈਂਡਰ ਦੇ ਵਜੂਦ ਨੂੰ 21 ਦਸੰਬਰ, 2007 ਨੂੰ ਸਵੀਕਾਰ ਕੀਤਾ – ਅਜੇ ਵੀ ਲੰਬੀ ਵਾਟ ਬਾਕੀ ਹੈ।

ਜੋਸ਼ ਅਤੇ ਉਤਸ਼ਾਹ ਨਾਲ ਭਰਪੂਰ, ਪਰੇਡ ਵਿੱਚ ਹਿੱਸਾ ਲੈਣ ਵਾਲਿਆਂ ਨੇ ਸਮਲਿੰਗੀ ਵਿਆਹਾਂ ਅਤੇ ਬੱਚੇ ਗੋਦ ਲੈਣ ਦੀ ਯੋਗਤਾ ਸਮੇਤ ਬਰਾਬਰ ਦੇ ਹੱਕਾਂ ਦੀ ਮੰਗ ਕੀਤੀ। ਮੈਤੀਘਰ ਮੰਡਲ ਤੋਂ ਨਿਊ ਬਨੇਸ਼ਵਰ ਤੱਕ ਮਾਰਚ ਦੌਰਾਨ, ਉਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਲੋਕਾਂ ਨੂੰ ਬਾਕਾਇਦਾ ਪਦ ਐਲਜੀਬੀਟੀਕਿਊ + ਪਦ ਤੋਂ ਵੀ ਪਾਰ ਅਨੋਖੇ ਭਾਈਚਾਰੇ ਦੀ ਵੰਨ-ਸੁਵੰਨਤਾ ਬਾਰੇ ਸਿੱਖਿਆ ਦੇਣ ਦੇ ਇੱਕ ਮੌਕਾ ਦੇ ਤੌਰ ਤੇ ਵਰਤਿਆ।

ਤੇ ਅਸੀਂ ਨੱਚੇ – ਮੈਂ ਇਕ ਕੁੜੀ ਨੂੰ ਚੁੰਮਿਆ ਅਤੇ ਮੈਨੂੰ ਇਹ ਪਸੰਦ ਆਇਆ। ਉਸ ਦੀ ਚੈਰੀ ਚਾਪ ਸਟਿੱਕ ਦਾ ਸੁਆਦ??? #NPP2019 #NepalPrideParade #pridemonth2019 ?????? @RukshanaNewa @JMaskay pic.twitter.com/ZMA5gkkHdR

— ਲੂਮ ਨੇਪਾਲ (@LoomNepal)  29 ਜੂਨ 2019

ਹਰ ਕੋਈ ਬਹੁਤ ਖ਼ੁਸ਼ ਹੈ ?#nepalprideparade #NPP2019 ??? pic.twitter.com/Np2ZFqlxkU

— ਜੇਨਸਾ (@threetreetownn) 29 ਜੂਨ 2019

ਇਵੈਂਟ ਦੀਆਂ ਫੋਟੋਆਂ ਦੇਖੋ, ਸਾਰੀਆਂ ਲੇਖਕ ਦੁਆਰਾ ਲਈਆਂ ਗਈਆਂ ਹਨ:

ਨੇਪਾਲ ਗੌਰਵ ਪਰੇਡ 2019 ਵਿਖੇ ਸਤਰੰਗਾ ਝੰਡਾ ਲਹਿਰਾ ਰਹੇ ਇਕ ਭਾਗੀਦਾਰ ਦੀ ਝਲਕ। ਲੇਖਕ ਦੁਆਰਾ ਫੋਟੋ।

ਨੇਪਾਲ ਗੌਰਵ ਪਰੇਡ 2019 ਵਿੱਚ ਇਕ ਭਾਗੀਦਾਰ। ਲੇਖਕ ਦੁਆਰਾ ਫੋਟੋ।

ਨੇਪਾਲ ਗੌਰਵ ਪਰੇਡ 2019 ਵਿਖੇ ਸਤਰੰਗਾ ਝੰਡਾ ਲਹਿਰਾ ਰਹੇ ਇਕ ਭਾਗੀਦਾਰ ਦੀ ਝਲਕ। ਲੇਖਕ ਦੁਆਰਾ ਫੋਟੋ।

ਨੇਪਾਲ ਗੌਰਵ ਪਰੇਡ 2019 ਵਿਖੇ ਸਤਰੰਗੇ ਝੰਡੇ ਨਾਲ ਢਕਿਆ ਇਕ ਭਾਗੀਦਾਰ। ਲੇਖਕ ਦੁਆਰਾ ਫੋਟੋ।

ਨੇਪਾਲ ਗੌਰਵ ਪਰੇਡ 2019 ਵਿੱਚ ਇਕ ਭਾਗੀਦਾਰ। ਲੇਖਕ ਦੁਆਰਾ ਫੋਟੋ।

ਨੇਪਾਲ ਗੌਰਵ ਪਰੇਡ 2019 ਵਿੱਚ ਭਾਗੀਦਾਰ ਕੁਝ ਨੌਜਵਾਨ। ਲੇਖਕ ਦੁਆਰਾ ਫੋਟੋ।

ਨੇਪਾਲ ਗੌਰਵ ਪਰੇਡ 2019 ਵਿੱਚ ਭਾਗੀਦਾਰ  ਨੌਜਵਾਨ। ਲੇਖਕ ਦੁਆਰਾ ਫੋਟੋ।

ਨੇਪਾਲ ਗੌਰਵ ਪਰੇਡ 2019 ਵਿੱਚ ਭਾਗੀਦਾਰ। ਲੇਖਕ ਦੁਆਰਾ ਫੋਟੋ।

ਨੇਪਾਲ ਗੌਰਵ ਪਰੇਡ 2019 ਵਿਖੇ ਸਤਰੰਗੀ ਭੰਬੀਰੀ  ਲਈ ਜਾ ਰਿਹਾ ਇਕ ਭਾਗੀਦਾਰ । ਲੇਖਕ ਦੁਆਰਾ ਫੋਟੋ। 

ਬਾਨੇਸ਼ਵਰ ਵਿੱਚ ਨੇਪਾਲ ਗੌਰਵ ਪਰੇਡ 2019 ਦੇ ਭਾਗੀਦਾਰ ਨੌਜਵਾਨ। ਲੇਖਕ ਦੁਆਰਾ ਫੋਟੋ।

ਬਾਨੇਸ਼ਵਰ ਵਿੱਚ ਨੇਪਾਲ ਗੌਰਵ ਪਰੇਡ 2019 ਦੇ ਭਾਗੀਦਾਰ ਨੌਜਵਾਨ। ਲੇਖਕ ਦੁਆਰਾ ਫੋਟੋ।

ਚਰਚਾ ਸ਼ੁਰੂ ਕਰੋ

ਲੇਖਕ, ਕਿਰਪਾ ਕਰਕੇ ਲਾਗ ਇਨ »

ਦਿਸ਼ਾ ਨਿਰਦੇਸ਼

  • ਸਾਰੀਆਂ ਟਿੱਪਣੀਆਂ ਦੀਆਂ ਸੰਚਾਲਕ ਵੱਲੋਂ ਸਮੀਖਿਆ ਕੀਤੀ ਜਾਂਦੀ ਹੈ. ਆਪਣੀ ਟਿੱਪਣੀ ਇਕ ਤੋਂ ਵੱਧ ਦਰਜ ਨਾ ਕਰੋ ਜਾਂ ਇਸ ਨੂੰ ਸਪੈਮ ਦੇ ਤੌਰ ਤੇ ਪਛਾਣਿਆ ਜਾ ਸਕਦਾ ਹੈ.
  • ਕਿਰਪਾ ਕਰਕੇ ਹੋਰਨਾਂ ਨਾਲ ਆਦਰ ਨਾਲ ਪੇਸ਼ ਆਓ. ਨਫ਼ਰਤ ਵਾਲੇ ਭਾਸ਼ਣ, ਅਸ਼ਲੀਲਤਾ ਅਤੇ ਨਿੱਜੀ ਹਮਲੇ ਰੱਖਣ ਵਾਲੀਆਂ ਟਿੱਪਣੀਆਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ.