- Global Voices ਪੰਜਾਬੀ ਵਿੱਚ - https://pa.globalvoices.org -

ਅਫਗਾਨਿਸਤਾਨ ਦਾ ਕਲਾ ਗਰੁੱਪ ‘ਆਰਟ ਲਾਰਡਜ਼’ ਗਲੀਆਂ ਵਿੱਚ ਪਰਿਵਰਤਨ ਰੰਗ ਰਹੇ ਹਨ

ਸ਼੍ਰੇਣੀਆਂ: ਕੇਂਦਰੀ ਏਸ਼ੀਆ ਅਤੇ ਕਾਕੇਸਸ, ਅਫ਼ਗ਼ਾਨਿਸਤਾਨ, ਕਲਾਵਾਂ ਅਤੇ ਸਭਿਆਚਾਰ, ਨਾਗਰਿਕ ਮੀਡੀਆ, ਪ੍ਰਸ਼ਾਸਨ, ਰਾਜਨੀਤੀ, ਵਿਕਾਸ, ਵਿਚਾਰ

ਕੰਮ ਤੇ ਓਮੇਦ ਸ਼ਰੀਫੀ। ਆਰਟ ਲਾਰਡਜ਼ ਦੁਆਰਾ ਫੋਟੋ, ਇਜਾਜ਼ਤ ਦੇ ਨਾਲ ਵਰਤੀ ਗਈ।

ਇਹ ਦੋ ਕਾਬੁਲੀ ਮੁੰਡਿਆਂ, ਓਮੇਦ ਸ਼ਰੀਫ਼ੀ ਅਤੇ ਕਬੀਰ ਮੋਕਾਮਲ, ਦੇ ਸੁਪਨੇ ਵਜੋਂ ਸ਼ੁਰੂ ਹੋਇਆ, ਜੋ ਅਫਗਾਨਿਸਤਾਨ ਨੂੰ ‘ਚੋਰਾਂ ਅਤੇ ਭ੍ਰਿਸ਼ਟਾਚਾਰੀਆਂ’ ਤੋਂ ਵਾਪਸ ਲੈਣ ਦੀ ਇੱਛਾ ਰੱਖਦੇ ਸਨ। ਰਾਜਧਾਨੀ ਕਾਬੁਲ ਦੀਆਂ ਯੁੱਧ-ਮਾਰੀਆਂ ਸ਼ਹਿਰੀ ਥਾਵਾਂ ਕੈਨਵਸ ਬਣ ਉਡੀਕ ਰਹੀਆਂ ਸਨ।

ਇਸ ਪ੍ਰਕਾਰ, ਆਰਟ ਲਾਰਡਜ਼, ਅਫਗਾਨ ਆਰਟ ਅਤੇ ਕਲ੍ਚਰਲ ਐਸੋਸੀਏਸ਼ਨ ਦਾ ਜਨਮ 2015 ਵਿਚ ਹੋਇਆ ਸੀ।

“ਅਸੀਂ ਲੋਕਾਂ ਦੀ ਸੋਚ ਨੂੰ ਬਦਲਣ ਲਈ ਇਕ ਜ਼ਮੀਨੀ ਪੱਧਰ ਦੀ ਲਹਿਰ ਸ਼ੁਰੂ ਕਰਨਾ ਚਾਹੁੰਦੀ ਸੀ – ਇਕ ਅੰਦੋਲਨ ਜਿਸਦਾ ਦਾ ਨਤੀਜਾ ਪਾਰਦਰਸ਼ਤਾ ਅਤੇ ਜਵਾਬਦੇਹੀ ਵਿੱਚ ਨਿਕਲ ਸਕਦਾ ਹੈ,” ਸ਼ਰੀਫ਼ੀ ਨੇ ਗਰੁੱਪ ਦੇ ਦਫ਼ਤਰ ਵਿਚ ਇਕ ਇੰਟਰਵਿਊ ਦੇ ਦੌਰਾਨ ਗਲੋਬਲ ਵੋਇਸਿਜ਼ ਨੂੰ ਦੱਸਿਆ।

ਸਟ੍ਰੀਟ ਆਰਟ ਲੋਕਾਂ ਨੂੰ ਸਵਾਲ ਪੁੱਛਣ ਲਈ ਤਿਆਰ ਕਰਦਾ ਹੈ, 31 ਸਾਲਾ ਕਲਾਕਾਰ ਨੇ ਸਮਝਾਇਆ।

“ਅੰਤ ਨੂੰ, ਭ੍ਰਿਸ਼ਟਾਚਾਰੀਆਂ ਨੂੰ ਸਿਰਫ ਲੋਕ ਹੀ ਜਵਾਬਦੇਹ ਬਣਾ ਸਕਦੇ ਹਨ!”

ਧਮਾਕਿਆਂ ਦੀਆਂ ਲੂਸੀਆਂ ਕੰਧਾਂ ਅਤੇ ਪਰੇ

ਕਾਬੁਲ, ਜਿਸ ਨੂੰ ਦਹਾਕਿਆਂ ਤੋਂ ਯੁੱਧਾਂ ਨੇ ਤਬਾਹ ਕੀਤਾ ਹੋਇਆ ਸੀ, ਉਸ ਨੂੰ ਫਿਰ ਤੋਂ ਸੁੰਦਰ ਬਣਾਉਣਾ ਸੀ, ਸ਼ਰੀਫ਼ੀ ਅਤੇ ਮੋਕਾਮਿਲ ਨੇ ਫੈਸਲਾ ਕੀਤਾ।

ਸੜਕ ਦੀਆਂ ਕਲਾਵਾਂ ਲਈ ਉਨ੍ਹਾਂ ਦਾ ਪਹਿਲਾ ਟੀਚਾ ਰਾਜਧਾਨੀ ਵਿੱਚ ਧਮਾਕਿਆਂ ਨਾਲ ਟੁੱਟੀਆਂ ਕੰਧਾਂ ਸਨ ਜਿਨ੍ਹਾਂ ਨੂੰ ਬੁਨਿਆਦ ਢਾਂਚੇ ਨੂੰ ਸੁਰੱਖਿਅਤ ਰੱਖਣ ਲਈ ਉਸਾਰੀਆਂ ਗਈਆਂ ਸਨ।

ਪਰ ਆਪਣੇ ਸੰਦੇਸ਼ ਨੂੰ ਕੌਮੀ ਬਣਾਉਣ ਲਈ, ਸਮੁਦਾਏ ਨੂੰ ਸ਼ਹਿਰ ਵਿੱਚੋਂ ਬਾਹਰ ਨਿਕਲਣਾ ਪੈਣਾ ਸੀ। ਸਮੇਂ ਦੇ ਨਾਲ ਉਨ੍ਹਾਂ ਨੇ ਅਫਗਾਨਿਸਤਾਨ ਦੇ 34 ਵਿੱਚੋਂ 17 ਸੂਬਿਆਂ ਤੱਕ ਆਪਣੀਆਂ ਗਤੀਵਿਧੀਆਂ ਵਧਾ ਦਿੱਤੀਆਂ ਜਿਨ੍ਹਾਂ ਵਿੱਚ ਕਈ ਐਸੇ ਸਨ ਜੋ ਅਜੇ ਵੀ ਬਹੁਤ ਅਸੁਰੱਖਿਅਤ ਸਨ।

ਹੁਣ ਤੱਕ, ਉਨ੍ਹਾਂ ਨੇ ਕਰੀਬ 600 ਕੰਧ ਚਿੱਤਰਾਂ ਦਾ ਨਿਰਮਾਣ ਕੀਤਾ ਹੈ, ਜਦੋਂ ਕਿ ਇਕੱਲੇ ਪਿਛਲੇ ਸਾਲ ਵਿੱਚ ਹੀ ਉਨ੍ਹਾਂ ਨੇ 50 ਤੋਂ ਵੱਧ ਸਧਾਰਣ ਥੀਏਟਰ ਪੇਸ਼ਕਾਰੀਆਂ ਦਿੱਤੀਆਂ ਸਨ।

ਸ਼ਰੀਫ਼ੀ ਆਰਟ ਲਾਰਡਸ ਨੂੰ “ਅਨਿਆਂ ਦੇ ਖਿਲਾਫ ਲੜਾਈ ਦੀਆਂ ਪਹਿਲੀਆਂ ਸਫਾਂ ਦੇ ਸਿਪਾਹੀ ” ਮੰਨਦਾ ਹੈ। ਗਰੁੱਪ ਦੇ ਪਸੰਦੀਦਾ ਵਿਸ਼ੇ ਜੈਂਡਰ ਬਰਾਬਰੀ, ਬੱਚਿਆਂ ਦੇ ਅਧਿਕਾਰ ਅਤੇ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਹਨ।

#ਅਫਗਾਨਿਸਤਾਨ [1] ਵਿਚ ਸ਼ਰਮਨਾਕ ਟੈਲੀਕਾਮ ਕੰਪਨੀਆਂ ਧਰਤੀ ਉੱਤੇ ਸਭ ਤੋਂ ਗ਼ਰੀਬ ਲੋਕਾਂ ਤੋਂ ਚੋਰੀ ਕਰ ਰਹੀਆਂ ਹਨ। #Iseeyou [2] #ਭ੍ਰਿਸ਼ਟਾਚਾਰ [3] ਖ਼ੁਦਾ ਅਤੇ ਲੋਕਾਂ ਦੀ ਨਿਗਾਹ ਤੋਂ ਛੁਪਿਆ ਨਹੀਂ ਹੈ। pic.twitter.com/mzO3IzgObv [4]
— ਓਮੇਦ ਸ਼ਰੀਫ਼ੀ – امید شریفی (@ਓਮੇਦ ਸ਼ਰੀਫ਼ੀ) 13 ਮਈ 2019 [5]

#ਰੀਕਲੇਮਕਾਬੁਲ [6] ਅੰਦੋਲਨ ਦਾ ਹਿੱਸਾ ਹੀ ਹੈ ਕਿ ਕਾਬੁਲ ਵਿੱਚ 50 ਸੜਕਾਂ ਦਾ ਨਾਂ ਅਫ਼ਗਾਨ ਔਰਤਾਂ ਦੇ ਨਾਂ ‘ਤੇ ਰੱਖਿਆ ਗਿਆ ਹੈ। ਇਸ ਮੁਹਿੰਮ ਦਾ ਉਦੇਸ਼ ਇਹ ਉਜਾਗਰ ਕਰਨਾ ਹੈ ਕਿ ਕਾਬੁਲ ਹਰ ਕਿਸੇ ਦਾ ਸ਼ਹਿਰ ਹੈ ਅਤੇ ਭ੍ਰਿਸ਼ਟ ਅਫਸਰਾਂ, ਜੰਗੀ ਟੋਲਿਆਂ ਦੇ ਸਰਦਾਰਾਂ ਅਤੇ ਅਪਰਾਧੀਆਂ ਦਾ ਹੀ ਨਹੀਂ। ਹਮਦਰਦੀ, ਪਿਆਰ ਅਤੇ ਦਿਆਲਤਾ ਨਾਲ ਕਾਬੁਲ ਨੂੰ ਮੱਲ ਲਓ pic.twitter.com/588BDqDrIu [7]
— ਆਰਟ ਲਾਰਡਜ਼ (@ArtLordsWorld) ۱۱ شهریور ۱۳۹۷ [8]

‘ਆਰਟ ਲਾਰਡਜ਼ ਪ੍ਰਾਜੈਕਟ ਲਈ ਖਰਚਾ ਪ੍ਰਾਈਵੇਟ ਸਰੋਤਾਂ, ਅੰਤਰਰਾਸ਼ਟਰੀ ਸੰਸਥਾਵਾਂ ਅਤੇ ਵਿਦੇਸ਼ੀ ਸਰਕਾਰਾਂ ਤੋਂ ਆਇਆ ਹੈ, ਲੇਕਿਨ ਅਜਿਹੇ ਸੰਗਠਨ ਲਈ ਪੈਸਾ ਜੁਟਾਉਣਾ ਹਮੇਸ਼ਾਂ ਇਕ ਚੁਣੌਤੀ ਬਣਿਆ ਹੋਇਆ ਹੈ ਜਿਸ ਦੇ ਸਟਾਫ ਵਿੱਚ 17 ਪੱਕੇ ਅਤੇ 41 ਪਾਰਟ ਟਾਈਮ ਸ਼ਾਮਲ ਹਨ।

ਪ੍ਰਾਜੈਕਟ ਦੇ ਫੰਡ ਲਈ ਕੁਝ ਆਮਦਨ ਆਰਟ ਲਾਰਡਜ਼ ਦੇ ਦਫ਼ਤਰ ਦੇ ਹੇਠ ਇੱਕ ਕਾਫੀ ਸ਼ਾਪ ਤੋਂ ਆਉਂਦੀ ਹੈ ਜੋ ਪ੍ਰਸਿੱਧ ਸਭਿਆਚਾਰਕ ਪ੍ਰੋਗਰਾਮਾਂ ਲਈ ਇੱਕ ਟਿਕਾਣੇ ਦੇ ਰੂਪ ਵਿੱਚ ਕੰਮ ਕਰਦੀ ਹੈ।

‘ਧਮਕੀਆਂ ਵੀ ਦਰਪੇਸ਼ ਹਨ’

ਪ੍ਰੋਜੈਕਟ ਵੱਲ, ਵਿਸ਼ੇਸ਼ ਤੌਰ ਤੇ ਹੇਠਲੇ ਪੱਧਰ ਤੇ ਅਧਿਕਾਰੀਆਂ ਦੀ ਦੁਬਿਧਾ ਨੇ, ਕਈ ਵਾਰ ਆਰਟ ਲਾਰਡਜ਼ ਲਈ ਮੁਸ਼ਕਿਲਾਂ ਪੈਦਾ ਕੀਤੀਆਂ ਹਨ।

ਪਰ ਇਸ ਸਮੂਹ ਦੇ ਸਰਕਾਰ ਵਿੱਚ ਕੰਮ ਕਰਦੇ ਕੁਝ ਸਮਰਥਕ ਸੰਪਰਕ ਵੀ ਹਨ, ਅਤੇ ਸਕੂਲਾਂ ਅਤੇ ਯੂਨੀਵਰਸਿਟੀਆਂ ਨਾਲ ਸਾਂਝੇਦਾਰੀ ਕੀਤੀ ਜਾਂਦੀ ਹੈ।

ਵਿਦਿਆਰਥੀਆਂ ਨਾਲ ਪੇਂਟ ਕਰਨਾ ਹਮੇਸ਼ਾਂ ਸ਼ਾਨਦਾਰ ਹੁੰਦਾ ਹੈ। ਅਸੀਂ ਇਸ ਹਫ਼ਤੇ ਕਰਦਾਨ ਯੂਨੀਵਰਸਿਟੀ ਵਿਚ ਹਾਂ।
— ਆਰਟ ਲਾਰਡਜ਼ (@ArtLordsWorld) ۲۴ تیر ۱۳۹۶ [10]

ਇਹ ਸੁੰਦਰ ਹਨ। ਇੱਕ ਰੰਗਦਾਰ #ਅਫਗਾਨਿਸਤਾਨ [1]! ਦੀ ਆਸ ਕਰਨਾ! ਅਤੇ ਸਾਰੇ #ਅਫਗਾਨ [12] ਸਕੂਲਾਂ ਵਿਚ ਆਰਟਲੌਰਡਜ਼ ਵਰਲਡ [11] ਦੇ ਸਾਰੇ ਰੰਗਾਂ ਨੂੰਦੇਖਣ ਦੀ ਉਮੀਦ ਕਰਨਾ, ਜਿਨ੍ਹਾਂ ਵਿਚ ਰਾਬੀਆ-ਏ-ਬਾਲਖੀ ਹਾਈ ਸਕੂਲ ਵੀ ਸ਼ਾਮਲ ਹੈ, ਜਿੱਥੇ ਮੈਂ ਕੁਝ ਸਾਲਾਂ ਲਈ ਗਿਆ ਸੀ। https://t.co/cihUADJ6Bp [13]

ਸ਼ਰੀਫ਼ੀ ਨੇ ਸਮੂਹ ਦੇ ਕੰਮ ਨੂੰ “ਤਾਲਿਬਾਨ ਨੇਤਾ (ਮੁੱਲਾ ਉਮਰ), ਭ੍ਰਿਸ਼ਟਾਚਾਰ ਅਤੇ ਨਸ਼ੀਲੇ ਪਦਾਰਥਾਂ ਦੇ ਖਿਲਾਫ ਇੱਕ ਰੋਸ” ਕਿਹਾ ਹੈ।

ਉਹ ਕਹਿੰਦਾ ਹੈ ਕਿ ਇਸ ਸਪੱਸ਼ਟ ਆਮ ਸ਼ਹਿਰੀ ਸਥਿਤੀ ਕਾਰਨ ਆਰਟ ਲਾਰਡਜ਼ ਨੂੰ ਘੱਟੋ-ਘੱਟ ਅੱਠ ਵਾਰੀ ਸਿੱਧੇ ਤੌਰ ਤੇ ਧਮਕੀਆਂ ਮਿਲਣ ਵਿਚ ਯੋਗਦਾਨ ਪਾਇਆ ਹੈ।

ਪਰ ਸ਼ਰੀਫ਼ੀ ਇਹ ਵੀ ਦਲੀਲ ਦਿੰਦੇ ਹਨ ਕਿ ਕੁਝ ਤਰੀਕਿਆਂ ਨਾਲ, ਉਨ੍ਹਾਂ ਦੇ ਜੀਵਨ ਕਿਸੇ ਅਜਿਹੇ ਦੇਸ਼ ਦੇ ਕਿਸੇ ਹੋਰ ਨਾਗਰਿਕ ਤੋਂ ਵੱਖਰੇ ਨਹੀਂ ਹੁੰਦੇ ਜਿੱਥੇ “ਸੁਰੱਖਿਆ ਚੁਣੌਤੀਆਂ ਖਾਣ, ਪੀਣ ਅਤੇ ਸੌਣ ਵਾਂਗ ਜੀਵਨ ਦਾ ਸਚ ਹਨ।”

“ਖ਼ਤਰੇ, ਹਕੀਕੀ ਡਰ ਹਨ ਅਤੇ ਸਾਡੀਆਂ ਸਾਰਿਆਂ ਦੀਆਂ ਗੰਭੀਰ ਮਾਨਸਿਕ ਸਮੱਸਿਆਵਾਂ ਹਨ, ਪਰ ਸਾਡੇ ਕੋਲ ਹੋਰ ਰਾਹ ਕਿਹੜਾ ਹੈ?” ਉਹ ਪੁੱਛਦਾ ਹੈ।

“ਇਸ ਤੋਂ ਇਲਾਵਾ ਅਸੀਂ ਕੀ ਕਰ ਸਕਦੇ ਹਾਂ?”

ਨਵੇਂ ਕੰਧ-ਚਿੱਤਰ: # [1]ਅਫਗਾਨਿਸਤਾਨ [1] ਬਾਲ ਵਿਆਹ ਨੂੰ ਨਾਂਹ ਕਹੋ! pic.twitter.com/AK4VYKxP0B [15]
— ArtLords (@ArtLordsWorld) ۲۷ آبان ۱۳۹۵ [16]

ਸਰਹੱਦਾਂ-ਬਿਨ ਆਰਟ ਲਾਰਡਜ਼?

ਆਰਟ ਲਾਰਡਸ ਦੇ ਕੰਮ ਨੂੰ ਅੰਤਰਰਾਸ਼ਟਰੀ ਪੱਧਰ ਤੇ ਮਾਨਤਾ ਦਿੱਤੀ ਗਈ ਹੈ ਅਤੇ ਇਸ ਨੂੰ ਹੁਣੇ ਜਿਹੇ ‘ਕਲਾ’ ਵਰਗ ਵਿਚ  2019 ਦੇ ਪ੍ਰਗਟਾਵੇ ਦੀ ਆਜ਼ਾਦੀ ਦੇ ਪੁਰਸਕਾਰਾਂ [17] ਲਈ ਨਾਮਜ਼ਦ ਕੀਤਾ ਗਿਆ ਸੀ, ਜਿੱਥੇ ਇਹ ਸਮੂਹ ਕੁਰਦੀ ਰਾਜਨੀਤਕ ਪੇਂਟਰ ਅਤੇ ਪੱਤਰਕਾਰ ਜਹਿਰਾ ਦੋਗਾਨ ਕੋਲੋਂ ਪਛੜ ਗਿਆ ਸੀ।

ਵਰਤਮਾਨ ਵਿੱਚ ਇਹ ਸਮੂਹ ਦੱਖਣੀ ਏਸ਼ੀਆ ਅਤੇ ਮੱਧ ਪੂਰਬ ਦੇ ਦੇਸ਼ਾਂ ਵਿੱਚ ਪ੍ਰੈਸ ਦੀ ਆਜ਼ਾਦੀ ਬਾਰੇ ਕੰਮ ਕਰਨ ਵਾਲੀ ਇੱਕ ਅੰਤਰਰਾਸ਼ਟਰੀ ਸੰਸਥਾ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ।

ਸੰਯੁਕਤ ਰਾਜ ਅਮਰੀਕਾ ਵਿਚ ਆਪਣੇ ਦਫ਼ਤਰ ਦੀ ਇਕ ਆਰਟ ਲਾਰਡਜ਼ ਬ੍ਰਾਂਚ ਅਤੇ ਡੁਬਈ ਵਿਚ ਇਕ ਅਫ਼ਗਾਨ ਆਰਟ ਗੈਲਰੀ ਖੋਲ੍ਹਣ ਦੀਆਂ ਯੋਜਨਾਵਾਂ ਵਿੱਤੀ ਤੌਰ ਤੇ ਟਿਕਾਊ ਹੋਣ ਦੇ ਸੁਪਨੇ ਨਾਲ ਜੁੜੀਆਂ ਹੋਈਆਂ ਹਨ।

ਇਸ ਮਹੀਨੇ ਦੇ ਸ਼ੁਰੂ ਵਿੱਚ ਸਵਿਟਜ਼ਰਲੈੰਡ ਦੇ ਨਗਰ ਲਗਾਨੋ ਵਿੱਚ ਇਕ ਪ੍ਰਦਰਸ਼ਨੀ ਦੌਰਾਨ ਲਾਰਡਜ਼ ਨੇ ਆਪਣਾ ਜਾਦੂ ਕਰ ਵਿਖਾਇਆ।

ਜਦੋਂ ਕੰਧਾਂ ਦੇ ਦਿਲ ? ਉੱਗ ਆਉਣ ਲੋਕ ਨੱਚ ਉਠਦੇ ਹਨ। twitter.com/UK7wKmDxvt [18]

— ਆਰਟ ਲਾਰਡਜ਼-هنرسالار (@ArtLordsWorld) May 8, 2019 [19]

ਪਰ ਸਮੂਹ ਦੇ ਮੁਢਲੇ ਦਰਸ਼ਕ ਹਮੇਸ਼ਾ ਅਫਗਾਨਿਸਤਾਨ ਦੇ ਲੋਕ ਹੋਣਗੇ, ਜਿਨ੍ਹਾਂ ਲਈ ਸ਼ਰੀਫ਼ੀ ਦੀ ਡੂੰਘੀ ਹਮਦਰਦੀ ਜੀ.ਵੀ. ਨੂੰ ਦਿੱਤੀ ਉਸ ਦੀ ਇੰਟਰਵਿਊ ਦੌਰਾਨ ਸਪੱਸ਼ਟ ਸੀ :

The common people like this work. The art is for them. They have never had a painting on their walls. They have never held a paintbrush in their hands. Art has alway been reserved for the 5% of upper class residents in Afghanistan — the (former) royal family and the notables. But our work is for the common people. We want them to engage in the process.

ਆਮ ਲੋਕ ਇਹ ਕੰਮ ਪਸੰਦ ਕਰਦੇ ਹਨ। ਕਲਾ ਉਹਨਾਂ ਲਈ ਹੈ। ਉਨ੍ਹਾਂ ਨੇ ਆਪਣੀਆਂ ਕੰਧਾਂ ਉੱਤੇ ਕਦੇ ਪੇਂਟਿੰਗ ਨਹੀਂ ਸੀ ਕੀਤੀ। ਉਨ੍ਹਾਂ ਨੇ ਆਪਣੇ ਹੱਥਾਂ ਵਿਚ ਇਕ ਰੰਗਾਂ ਵਾਲਾ ਬਰੱਸ਼ ਕਦੇ ਨਹੀਂ ਸੀ ਫੜਿਆ। ਕਲਾ ਹਮੇਸ਼ਾ ਅਫਗਾਨਿਸਤਾਨ ਦੇ ਉੱਚ ਵਰਗ ਦੇ ਨਿਵਾਸੀਆਂ ਦੇ 5% – ਪੂਰਬਲੇ ਸ਼ਾਹੀ ਪਰਿਵਾਰ ਅਤੇ ਪ੍ਰਸਿੱਧ ਵਿਅਕਤੀਆਂ ਦੇ ਲਈ ਰਾਖਵੀੰ ਰਹੀ ਹੈ। ਪਰ ਸਾਡਾ ਕੰਮ ਆਮ ਲੋਕਾਂ ਲਈ ਹੈ। ਅਸੀਂ ਚਾਹੁੰਦੇ ਹਾਂ ਕਿ ਉਹ ਪ੍ਰਕਿਰਿਆ ਵਿੱਚ ਜੁੜ ਜਾਣ।